ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਭਾਰਤ-ਕ੍ਰੋਏਸ਼ੀਆ ਰਾਜਨੇਤਾਵਾਂ ਦਾ ਬਿਆਨ

Posted On: 19 JUN 2025 5:57PM by PIB Chandigarh

ਕ੍ਰੋਏਸ਼ੀਆ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਆਂਦ੍ਰੇਜ ਪਲੈਂਕੋਵਿਕ ਦੇ ਸੱਦੇ ਤੇ, ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਨਰੇਂਦਰ ਮੋਦੀ ਨੇ 18 ਜੂਨ 2025 ਨੂੰ ਕ੍ਰੋਏਸ਼ੀਆ ਦੀ ਸਰਕਾਰੀ ਯਾਤਰਾ ਕੀਤੀ। ਇਹ ਦੋਨੋਂ ਦੇਸ਼ਾਂ ਦਰਮਿਆਨ ਉੱਚ ਪੱਧਰੀ ਆਦਾਨ-ਪ੍ਰਦਾਨ ਦੀ ਵਧਦੀ ਗਤੀ ਨੂੰ ਮਜ਼ਬੂਤ ਕਰਨ ਦੇ ਲਈ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਕ੍ਰੋਏਸ਼ੀਆ ਦੀ ਪਹਿਲੀ ਯਾਤਰਾ ਸੀ।

ਪ੍ਰਧਾਨ ਮੰਤਰੀ ਪਲੈਂਕੋਵਿਕ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ, ਭਾਰਤ-ਯੂਰੋਪੀ ਸੰਘ ਰਣਨੀਤਕ ਸਾਂਝੇਦਾਰੀ ਅਤੇ ਬਹੁਪੱਖੀ ਮੰਚਾਂ ਤੇ ਸਹਿਯੋਗ ਤੇ ਵਿਚਾਰਾਂ ਦਾ ਵਿਆਪਕ ਅਦਾਨ-ਪ੍ਰਦਾਨ ਕੀਤਾ। ਦੋਨੋਂ ਰਾਜਨੇਤਾ ਇਸ ਗੱਲ ਤੇ ਸਹਿਮਤ ਹੋਏ ਕਿ ਭਾਰਤ ਅਤੇ ਕ੍ਰੋਏਸ਼ੀਆ ਦਰਮਿਆਨ ਗੂੜ੍ਹੇ ਅਤੇ ਦੋਸਤਾਨਾ ਸਬੰਧ ਹਨ, ਜੋ ਲੋਕਤੰਤਰ, ਕਾਨੂੰਨ ਦੇ ਸ਼ਾਸਨ, ਬਹੁਲਵਾਦ ਅਤੇ ਸਮਾਨਤਾ ਦੀਆਂ ਸਾਂਝਾ ਕਦਰਾਂ-ਕੀਮਤਾਂ ਤੇ ਅਧਾਰਿਤ ਹਨ।

 ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਨੇ ਦੁਵੱਲੀ ਸਾਂਝੇਦਾਰੀ ਨੂੰ ਇੱਕ ਨਵੀਂ ਗਤੀ ਦਿੱਤੀ ਹੈ, ਜੋ ਦੋਨੋਂ ਅਰਥਵਿਵਸਥਾਵਾਂ ਦੀ, ਵਿਸ਼ੇਸ਼ ਤੌਰ ਤੇ ਟੂਰਿਜ਼ਮ, ਵਪਾਰ ਅਤੇ ਟੈਕਨੋਲੋਜੀ ਦੇ ਖੇਤਰਾਂ ਵਿੱਚ ਆਪਸੀ ਪੂਰਕਤਾਵਾਂ ਨੂੰ ਉਜਾਗਰ ਕਰਦੀ ਹੈ। ਦੋਨੋਂ ਪ੍ਰਧਾਨ ਮੰਤਰੀਆਂ ਨੇ ਨਿਮਨਲਿਖਿਤ ਤੇ ਹਸਤਾਖਰ ਹੋਣ ਦਾ ਸੁਆਗਤ ਕੀਤਾ(i) ਖੇਤੀਬਾੜੀ ਸਹਿਯੋਗ ਤੇ ਸਹਿਮਤੀ ਪੱਤਰ: (ii) ਵਿਗਿਆਨ ਅਤੇ ਟੈਕਨੋਲੋਜੀ ਵਿੱਚ ਸਹਿਯੋਗ ਦਾ ਪ੍ਰੋਗਰਾਮ: (iii) ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ (ਸੀਈਪੀ); (iv) ਜ਼ਾਗ੍ਰੇਬ ਯੂਨੀਵਰਸਿਟੀ ਵਿੱਚ ਹਿੰਦੀ ਚੇਅਰ ਸਥਾਪਿਤ ਕਰਨ ਦੇ ਲਈ ਸਹਿਮਤੀ ਪੱਤਰ।
ਦੋਨੋਂ ਰਾਜਨੇਤਾਵਾਂ ਨੇ ਭਾਰਤ-ਮੱਧ ਪੂਰਵ-ਯੂਰੋਪ ਆਰਥਿਕ ਗਲਿਆਰਾ (ਆਈਐੱਮਈਸੀ) ਪਹਿਲ ਦੇ ਮਾਧਿਅਮ ਨਾਲ ਟ੍ਰਾਂਸਪੋਰਟ-ਸੰਪਰਕ ਵਿੱਚ ਸੁਧਾਰ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਹ ਦੋਨੋਂ ਦੇਸ਼ਾਂ ਦੀਆਂ ਲੰਬੀਆਂ ਸਮੁੰਦਰੀ ਪਰੰਪਰਾਵਾਂ ਨੂੰ ਦੇਖਦੇ ਹੋਏ ਪੋਰਟ ਅਤੇ ਸ਼ਿਪਿੰਗ ਖੇਤਰ ਵਿੱਚ ਸਹਿਯੋਗ ਦਾ ਵਿਸਤਾਰ ਕਰਨ ਤੇ ਸਹਿਮਤ ਹੋਏ। ਦੋਨੋਂ ਧਿਰ ਮੱਧ ਯੂਰੋਪ ਦੇ ਲਈ ਮੈਡੀਟੇਰੇਨੀਅਨ ਪ੍ਰਵੇਸ਼ ਦੁਆਰ ਦੇ ਰੂਪ ਵਿੱਚ ਕ੍ਰੋਏਸੀਆ ਦੀ ਸੇਵਾ ਕਰਨ ਦੀ ਸਮਰੱਥਾ ਦੀ ਸਮਰੱਥਾ ਦਾ ਹੋਰ ਵੱਧ ਪਤਾ ਲਗਾਉਣ ਤੇ ਸਹਿਮਤ ਹੋਏ।

ਇਸ ਸੰਦਰਭ ਵਿੱਚ, ਉਨ੍ਹਾਂ ਨੇ ਸਮੁੰਦਰੀ ਸੁਰੱਖਿਆ ਅਤੇ ਅੰਤਰਰਾਸ਼ਟਰੀ ਸ਼ਾਂਤੀ ਅਤੇ ਸਥਿਰਤਾ ਦੇ ਲਾਭ ਦੇ ਲਈ ਯੂਐੱਨਸੀਐੱਲਓਐੱਸ ਵਿੱਚ ਪਰਿਲਕਸ਼ਿਤ ਸਮੁੰਦਰ ਦੇ ਅੰਤਰਰਾਸ਼ਟਰੀ ਕਾਨੂੰਨ ਅਤੇ ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਪੋਰਟ ਦੀ ਸੁਤੰਤਰਤਾ ਦੇ ਸਿਧਾਂਤਾਂ ਦੇ ਪ੍ਰਤੀ ਪੂਰਣ ਸਨਮਾਨ ਦੀ ਵੀ ਪੁਸ਼ਟੀ ਕੀਤੀ।

ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ, ਦੋਨੋਂ ਪ੍ਰਧਾਨ ਮੰਤਰੀਆਂ ਨੇ ਸੰਯੁਕਤ ਖੋਜ ਅਤੇ ਵਿਕਾਸ ਦੇ ਲਈ ਦੋਨੋਂ ਦੇਸ਼ਾਂ ਦੇ ਵਿਗਿਆਨੀ ਸੰਸਥਾਨਾਂ ਅਤੇ ਯੂਨੀਵਰਸਿਟੀਆਂ ਨੂੰ ਜੋੜਨ ਦੇ ਮਹੱਤਵ ਤੇ ਚਾਨਣਾ ਪਾਇਆ। ਦੋਨੋਂ ਧਿਰਾਂ ਦੇ ਦੀਰਘਕਾਲੀ ਖੋਜ ਸਹਿਯੋਗ ਦੇ ਲਈ ਯੁਵਾ ਰਿਸਰਚਰਾਂ ਦੇ ਅਦਾਨ-ਪ੍ਰਦਾਨ ਨੂੰ ਸੁਵਿਧਾਜਨਕ ਬਣਾਉਣ ਦੀ ਇੱਛਾ ਵਿਅਕਤ ਕੀਤੀ ਅਤੇ ਸਰਵੋਤਮ ਪ੍ਰਥਾਵਾਂ ਨੂੰ ਸਾਂਝਾ ਕਰਨ ਅਤੇ ਵਰਤੀਆਂ ਗਈਆਂ ਟੈਕਨੋਲੋਜੀਆਂ ਨੂੰ ਵਿਕਸਿਤ ਕਰਨ ਦੇ ਲਈ ਵਿਗਿਆਨੀ ਭਾਈਚਾਰੇ ਦੇ ਅੰਦਰ ਨੈੱਟਵਰਕਿੰਗ ਨੂੰ ਪ੍ਰੋਤਸਾਹਿਤ ਕੀਤਾ।
ਦੋਨੋਂ ਪ੍ਰਧਾਨ ਮੰਤਰੀਆਂ ਨੇ ਰੱਖਿਆ ਸਹਿਯੋਗ ਤੇ 2023 ਸਹਿਮਤੀ ਪੱਤਰ ਤੇ ਹਸਤਾਖਰ ਕੀਤੇ ਜਾਣ ਦਾ ਜ਼ਿਕਰ ਕੀਤਾ ਅਤੇ ਰੱਖਿਆ ਸਬੰਧਾਂ ਨੂੰ ਅੱਗੇ ਵਧਾਉਣ ਤੇ ਸਹਿਮਤੀ ਵਿਅਕਤ ਕੀਤੀ। ਸਹਿਯੋਗ ਅਤੇ ਨਿਯਮਿਤ ਗੱਲਬਾਤ ਦੇ ਮਾਧਿਅਮ ਨਾਲ ਰਾਸ਼ਟਰੀ ਰੱਖਿਆ ਉਦਯੋਗਾਂ ਦਰਮਿਆਨ ਸਹਿਯੋਗ ਦੇ ਅਵਸਰਾਂ ਦੀ ਤਲਾਸ਼ ਕਰਨ ਤੇ ਹੋਰ ਵੱਧ ਜ਼ੋਰ ਦਿੱਤਾ ਜਾਵੇਗਾ।

ਸਹਿਯੋਗ ਦੇ ਲਈ ਇੱਕ ਹੋਰ ਪ੍ਰਮੁੱਖ ਖੇਤਰ ਦੇ ਰੂਪ ਵਿੱਚ ਡਿਜੀਟਲ ਟੈਕਨੋਲੋਜੀ ਦੀ ਪਹਿਚਾਣ ਕੀਤੀ ਗਈ। ਕ੍ਰੋਏਸ਼ਿਆਈ ਅਤੇ ਭਾਰਤੀ ਵਿਗਿਆਨੀ ਈਕੋਸਿਸਟਮਸਿਹਤ ਦੇਖਭਾਲ-ਤਕਨੀਕ, ਖੇਤੀਬਾੜੀ-ਤਕਨੀਕ, ਸਵੱਛਤਾ-ਤਕਨੀਕ, ਆਰਟੀਫਿਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ ਅਤੇ ਸਾਇਬਰ ਸੁਰੱਖਿਆ ਜਿਹੇ ਖੇਤਰਾਂ ਵਿੱਚ ਕੰਮ ਕਰਨ ਵਾਲੇ ਇਨਕਿਊਬੇਸ਼ਨ ਕੇਂਦਰਾਂ ਅਤੇ ਸਟਾਰਟ-ਅੱਪ ਦਰਮਿਆਨ ਰਣਨੀਤਕ ਸਹਿਯੋਗ ਨਾਲ ਲਾਭਵੰਦ ਹੋ ਸਕਦੇ ਹਨ। ਦੋਨੋਂ ਪ੍ਰਧਾਨ ਮੰਤਰੀਆਂ ਨੇ ਸਟਾਰਟ-ਅੱਪ ਦਰਮਿਆਨ ਇਨੋਵੇਸ਼ਨ ਅਤੇ ਸਹਿਯੋਗ ਨੂੰ ਹੁਲਾਰਾ ਦੇਣ ਦੇ ਲਈ ਭਾਰਤ-ਕ੍ਰੋਏਸ਼ੀਆ ਸਟਾਰਟ-ਅੱਪ ਬ੍ਰਿਜ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਤੇ ਸਹਿਮਤੀ ਵਿਅਕਤ ਕੀਤੀ।

 ਮਜ਼ਬੂਤ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਸਵੀਕਾਰ ਕਰਦੇ ਹੋਏ, ਦੋਨੋਂ ਧਿਰਾਂ ਨੇ 2026-2030 ਦੀ ਮਿਆਦ ਦੌਰਾਨ ਸੱਭਿਆਚਾਕ ਖੇਤਰ ਵਿੱਚ ਜੁੜਾਅ ਨੂੰ ਗੂੜ੍ਹੇ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਦੋਨੋਂ ਦੇਸ਼ਾਂ ਦਰਮਿਆਨ ਲੋਕਾਂ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਸੱਭਿਆਚਾਰ ਨੂੰ ਇੱਕ ਸ਼ਕਤੀਸ਼ਾਲੀ ਉਪਕਰਣ ਦੇ ਰੂਪ ਵਿੱਚ ਮਾਨਤਾ ਦਿੱਤੀ।
ਉਨ੍ਹਾਂ ਨੇ ਦੁਵੱਲੇ ਸਹਿਯੋਗ ਦੇ ਵਿਭਿੰਨ ਖੇਤਰਾਂ ਵਿੱਚ ਵਿਸਤਾਰਿਤ ਜੁੜਾਅ ਦਾ ਸਮਰਥਨ ਕਰਨ ਵਿੱਚ ਕੌਸ਼ਲ ਵਿਕਾਸ ਅਤੇ ਕਰਮੀਆਂ ਦੀ ਗਤੀਸ਼ੀਲਤਾ ਦੇ ਮਹੱਤਵ ਨੂੰ ਮਾਨਤਾ ਦਿੱਤੀ ਅਤੇ ਦੋਨੋਂ ਦੇਸ਼ਾਂ ਦਰਮਿਆਨ ਕਾਰਜਬਲ ਗਤੀਸ਼ੀਲਤਾ ਤੇ ਇੱਕ ਸਹਿਮਤੀ ਪੱਤਰ ਦੇ ਜਲਦੀ ਸਮਾਪਨ ਤੇ ਸਹਿਮਤੀ ਵਿਅਕਤ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ 22 ਅਪ੍ਰੈਲ 2025 ਨੂੰ ਭਾਰਤ ਦੇ ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਆਤੰਕਵਾਦੀ ਹਮਲੇ ਦੇ ਬਾਅਦ ਦਿੱਤੇ ਗਏ ਸਮਰਥਨ ਅਤੇ ਇਕਜੁੱਟਤਾ ਦੇ ਲਈ ਪ੍ਰਧਾਨ ਮੰਤਰੀ ਪਲੈਂਕੋਵਿਕ ਅਤੇ ਕ੍ਰੋਏਸ਼ੀਆ ਦਾ ਧੰਨਵਾਦ ਕੀਤਾ। ਦੋਨੋਂ ਧਿਰਾਂ ਨੇ ਆਤੰਕਵਾਦ ਅਤੇ ਹਿੰਸਕ ਬਗਾਵਤ ਦੇ ਸਾਰੇ ਰੂਪਾਂ ਅਤੇ ਪ੍ਰਗਟਾਵੇ ਦੀ ਨਿੰਦਾ ਕੀਤੀ, ਜਿਸ ਵਿੱਚ ਅੰਤਰਰਾਸ਼ਟਰੀ ਅਤੇ ਸੀਮਾ ਪਾਰ ਆਤੰਕਵਾਦ ਵੀ ਸ਼ਾਮਲ ਹੈ। ਉਨ੍ਹਾਂ ਨੇ ਆਤੰਕਵਾਦ ਦੇ ਪ੍ਰਤੀ ਆਪਣੇ ਜ਼ੀਰੋ-ਟੋਲਰੈਂਸ ਦੇ ਦ੍ਰਿਸ਼ਟੀਕੋਣ ਨੂੰ ਦੁਹਰਾਇਆ, ਕਿਸੇ ਵੀ ਸਥਿਤੀ ਵਿੱਚ ਅਜਿਹੇ ਕੰਮਾਂ ਦੇ ਲਈ ਕਿਸੇ ਵੀ ਤਰ੍ਹਾਂ ਦੀ ਜਾਇਜ਼ਤਾ ਨੂੰ ਰੱਦ ਕੀਤਾ। ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਹਮਲਿਆਂ ਦੇ ਲਈ ਜ਼ਿੰਮੇਦਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਆਤੰਕਵਾਦੀਆਂ ਨੂੰ ਮੁਖੌਟੇ (ਪ੍ਰੌਕਸੀ) ਦੇ ਰੂਪ ਵਿੱਚ ਇਸਤੇਮਾਲ ਕਰਨ ਦੀ ਨਿੰਦਾ ਕੀਤੀ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਆਲਮੀ ਆਤੰਕਵਾਦ ਨਿਰੋਧਕ ਰਣਨੀਤੀ, ਇਸ ਖੇਤਰ ਵਿੱਚ ਪ੍ਰਮੁੱਖ ਅੰਤਰਰਾਸ਼ਟਰੀ ਕਾਨਫਰੰਸ ਅਤੇ ਪ੍ਰੋਟੋਕੌਲ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਾਸੰਗਿਕ ਪ੍ਰਸਤਾਵਾਂ ਦੇ ਪੂਰਨ ਲਾਗੂਕਰਨ ਦਾ ਸਮਰਥਨ ਕਰਨ ਦੀ ਆਪਣੀ ਨਿਰੰਤਰ ਸਥਿਤੀ ਵਿਅਕਤ ਕੀਤੀ।

 ਉਨ੍ਹਾਂ ਨੇ ਸੰਯੁਕਤ ਰਾਸ਼ਟਰ, ਐੱਫਏਟੀਐੱਫ ਅਤੇ ਖੇਤਰੀ ਵਿਧੀਆਂ ਦੇ ਮਾਧਿਅਮ ਨਾਲ ਆਤੰਕਵਾਦ ਦੇ ਵਿੱਤਪੋਸ਼ਣ ਨੈੱਟਵਰਕ ਨੂੰ ਖਤਮ ਕਰਨ, ਆਤੰਕਵਾਦੀ ਬੁਨਿਆਦੀ ਢਾਂਚੇ ਨੂੰ ਖਤਮ ਕਰਨ ਅਤੇ ਆਤੰਕਵਾਦ ਦੇ ਅਪਰਾਧੀਆਂ ਨੂੰ ਤੁਰੰਤ ਨਿਆਂ ਦੇ ਕਟਘਰੇ ਵਿੱਚ ਲਿਆਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਅਤੇ ਯੂਰੋਪੀ ਸੰਘ ਦੁਆਰਾ ਨਾਮਿਤ ਸਾਰੇ ਆਤੰਕਵਾਦੀਆਂ ਅਤੇ ਆਤੰਕਵਾਦੀ ਸੰਸਥਾਵਾਂ, ਸਬੰਧਿਤ ਮੁਖੌਟੇ, ਪ੍ਰੌਕਸੀ (ਗਰੁੱਪਾਂ, ਸੁਵਿਧਾਕਰਤਾਵਾਂ ਅਤੇ ਪ੍ਰਾਯੋਜਕਾਂ, ਜਿਨ੍ਹਾਂ ਵਿੱਚ 1267 ਯੂਐੱਨਐੱਸਸੀ ਮਨਜ਼ੂਰੀ ਕਮੇਟੀ ਦੇ ਤਹਿਤ ਆਤੰਕਵਾਦੀ ਸ਼ਾਮਲ ਹਨ, ਦੇ ਖਿਲਾਫ ਠੋਸ ਕਾਰਵਾਈ ਕਰਨ ਦੀ ਵੀ ਤਾਕੀਦ ਕੀਤੀ।
ਦੋਨੋਂ ਪ੍ਰਧਾਨ ਮੰਤਰੀਆਂ ਨੇ ਯੂਕ੍ਰੇਨ ਵਿੱਚ ਯੁੱਧ ਸਹਿਤ ਆਪਸੀ ਹਿਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਅੰਤਰਰਾਸ਼ਟਰੀ ਕਾਨੂੰਨ, ਸੰਯੁਕਤ ਰਾਸ਼ਟਰ ਚਾਰਟਰ ਦੇ ਸਿਧਾਂਤਾਂ ਅਤੇ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦੇ ਸਨਮਾਨ ਦੇ ਅਧਾਰ ਤੇ ਯੂਕ੍ਰੇਨ ਵਿੱਚ ਨਿਆਂਪੂਰਨ ਅਤੇ ਸਥਾਈ ਸ਼ਾਂਤੀ ਦੇ ਲਈ ਸਮਰਥਨ ਵਿਅਕਤ ਕੀਤਾ। ਦੋਨੋਂ ਰਾਜਨੇਤਾਵਾਂ ਨੇ ਮੱਧ ਪੂਰਬ ਵਿੱਚ ਸੁਰੱਖਿਆ ਸਥਿਤੀ ਦੇ ਵਿਗੜਨ ਤੇ ਚਿੰਤਾ ਵਿਅਕਤ ਕੀਤੀ ਅਤੇ ਇਜ਼ਰਾਇਲ ਅਤੇ ਈਰਾਨ ਦਰਮਿਆਨ ਤਣਾਅ ਘੱਟ ਕਰਨ ਦੀ ਤਾਕੀਦ ਕੀਤੀ। ਰਾਜਨੇਤਾਵਾਂ ਨੇ ਅੰਤਰਰਾਸ਼ਟਰੀ ਕਾਨੂੰਨ ਅਤੇ ਪ੍ਰਭੂਸੱਤਾ ਦੇ ਲਈ ਆਪਸੀ ਸਨਮਾਨ ਅਤੇ ਪ੍ਰਭਾਵੀ ਖੇਤਰੀ ਸੰਸਥਾਨਾਂ ਦੁਆਰਾ ਸਮਰਥਿਤ ਵਿਵਾਦਾਂ ਦੇ ਸ਼ਾਂਤੀਪੂਰਨ ਸਮਾਧਾਨ ਤੇ ਅਧਾਰਿਤ ਇੱਕ ਸੁਤੰਤਰ, ਖੁੱਲ੍ਹੇ, ਸ਼ਾਂਤੀਪੂਰਨ ਅਤੇ ਸਮ੍ਰਿੱਧ ਹਿੰਦ-ਪ੍ਰਸ਼ਾਂਤ ਨੂੰ ਹੁਲਾਰਾ ਦੇਣ ਦੇ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

ਦੋਨੋਂ ਧਿਰਾਂ ਨੇ ਬਹੁਪੱਖਵਾਦ ਦੇ ਪ੍ਰਤੀ ਆਪਣੀ ਦ੍ਰਿੜ੍ਹ ਪ੍ਰਤੀਬੱਧਤਾ ਅਤੇ ਨਿਯਮ-ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਦੇ ਲਈ ਸਮਰਥਨ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਖਾਸ ਤੌਰ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸਥਾਈ ਅਤੇ ਅਸਥਾਈ ਦੋਨੋਂ ਸ਼੍ਰੇਣੀਆਂ ਵਿੱਚ ਇਸ ਦੇ ਵਿਸਤਾਰ ਸਹਿਤ, ਸੰਯੁਕਤ ਰਾਸ਼ਟਰ ਪ੍ਰਣਾਲੀ ਵਿੱਚ ਸੁਧਾਰਾਂ ਦੀ ਤਤਕਾਲ ਜ਼ਰੂਰਤ ਤੇ ਬਲ ਦਿੱਤਾ, ਤਾਕਿ ਇਸ ਦਾ ਵੱਧ ਸਮਾਵੇਸ਼ੀ, ਪਾਰਦਰਸ਼ੀ, ਪ੍ਰਭਾਵੀ, ਜਵਾਬਦੇਹ, ਕੁਸ਼ਲ ਅਤੇ ਸਮਕਾਲੀ ਭੂ-ਰਾਜਨੀਤਕ ਵਾਸਤਵਿਕਤਾਵਾਂ ਦੇ ਨਾਲ ਬਿਹਤਰ ਢੰਗ ਨਾਲ ਤਾਲਮੇਲ ਬਿਠਾਇਆ ਜਾ ਸਕੇ।

ਦੋਨੋਂ ਰਾਜਨੇਤਾਵਾਂ ਨੇ ਭਾਰਤ ਅਤੇ ਯੂਰੋਪੀ ਸੰਘ, ਦੋ ਸਭ ਤੋਂ ਵੱਡੇ ਲੋਕਤੰਤਰਾਂ, ਖੁੱਲ੍ਹੇ ਬਜ਼ਾਰ ਅਰਥਵਿਵਸਥਾਵਾਂ ਅਤੇ ਬਹੁਲਵਾਦੀ ਸਮਾਜਾਂ ਦਰਮਿਆਨ ਰਣਨੀਤਕ ਸਾਂਝੇਦਾਰੀ ਵਿੱਚ ਨਵੇਂ ਸਿਰੇ ਨਾਲ ਗਤੀ ਦਿੱਤੇ ਜਾਣ ਦਾ ਸੁਆਗਤ ਕੀਤਾ। ਉਨ੍ਹਾਂ ਨੇ ਵਰ੍ਹੇ ਦੌਰਾਨ ਆਪਸੀ ਤੌਰ ਤੇ ਲਾਭਕਾਰੀ ਭਾਰਤ-ਯੂਰੋਪੀ ਸੰਘ ਐੱਫਟੀਏ ਨੂੰ ਅੰਤਿਮ ਰੂਪ ਦੇਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ, ਜਿਵੇਂ ਕਿ ਫਰਵਰੀ 2025 ਵਿੱਚ ਯੂਰੋਪੀ ਸੰਘ ਦੇ ਕਮਿਸ਼ਨਰਾਂ ਦੇ ਭਾਰਤ ਦੇ ਇਤਿਹਾਸਿਕ ਦੌਰੇ ਦੌਰਾਨ ਸਹਿਮਤੀ ਵਿਅਕਤ ਕੀਤੀ ਗਈ ਸੀ।

 ਭਾਰਤੀ ਧਿਰ ਨੇ ਕ੍ਰੋਏਸ਼ਿਆਈ ਧਿਰ ਦੁਆਰਾ ਉਨ੍ਹਾਂ ਨੂੰ ਦਿੱਤੇ ਗਏ ਗਰਮਜੋਸ਼ੀ ਭਰੇ ਪ੍ਰਹਾਣੁਚਾਰੀ ਦੇ ਲਈ ਆਭਾਰ ਵਿਅਕਤ ਕੀਤਾ। ਦੋਨੋਂ ਪ੍ਰਧਾਨ ਮੰਤਰੀਆਂ ਨੇ ਯਾਤਰਾ ਦੇ ਪਰਿਣਾਮਾਂ ਤੇ ਸੰਤੋਸ਼ ਵਿਅਕਤ ਕੀਤਾ ਅਤੇ ਭਾਰਤ ਅਤੇ ਕ੍ਰੋਏਸ਼ੀਆ ਦਰਮਿਆਨ ਸਾਂਝੇਦਾਰੀ ਦਾ ਵਿਸਤਾਰ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।

****

ਐੱਮਜੇਪੀਐੱਸ/ਐੱਸਆਰ


(Release ID: 2137905)