ਆਯੂਸ਼
azadi ka amrit mahotsav

ਯੋਗ ਸੰਗਮ ਪ੍ਰੋਗਰਾਮ ਲਈ ਰਜਿਸਟ੍ਰੇਸ਼ਨ ਨੇ 4 ਲੱਖ ਦਾ ਇਤਿਹਾਸਕ ਅੰਕੜਾ ਪਾਰ ਕਰਕੇ ਰਚਿਆ ਇਤਿਹਾਸ


ਰਾਜਸਥਾਨ 1 ਲੱਖ ਤੋਂ ਵੱਧ ਯੋਗ ਸਥਾਨਾਂ ਦੇ ਨਾਲ ਮੋਹਰੀ

ਆਂਧਰ ਪ੍ਰਦੇਸ਼ 1 ਲੱਖ ਤੋਂ ਵੱਧ ਸਮਾਗਮਾਂ ਦੇ ਨਾਲ ਦੂਜੇ ਸਥਾਨ 'ਤੇ ਹੈ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ

Posted On: 18 JUN 2025 12:46PM by PIB Chandigarh

ਸਿਹਤ ਲਈ ਏਕਤਾ ਦੇ ਇੱਕ ਸ਼ਾਨਦਾਰ ਪ੍ਰਦਰਸ਼ਨ ਵਿੱਚ, 11ਵੇਂ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) 2025 ਦੇ ਪ੍ਰਮੁੱਖ ਪ੍ਰੋਗਰਾਮ, ਯੋਗ ਸੰਗਮ ਲਈ ਰਜਿਸਟ੍ਰੇਸ਼ਨਾਂ ਨੇ ਇਤਿਹਾਸਕ 4 ਲੱਖ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ, ਜੋ ਕਿ ਰਵਾਇਤੀ ਸਿਹਤ ਅਭਿਆਸਾਂ ਰਾਹੀਂ ਸੰਪੂਰਨ ਸਿਹਤ ਲਈ ਇੱਕ ਵਿਸ਼ਵਵਿਆਪੀ ਮਾਰਗਦਰਸ਼ਕ ਵਜੋਂ ਭਾਰਤ ਦੀ ਭੂਮਿਕਾ ਦੀ ਪੁਸ਼ਟੀ ਕਰਦਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਦੇਸ਼ ਵਿੱਚ ਕਿਸੇ ਵੀ ਸਮਾਗਮ ਨੇ ਕਦੇ ਵੀ ਇੰਨੀ ਵੱਡੀ ਯਕੀਨੀ ਭਾਗੀਦਾਰੀ ਪ੍ਰਾਪਤ ਨਹੀਂ ਕੀਤੀ ਹੈ।

ਇਹ ਇਤਿਹਾਸਕ ਯੋਗ ਪ੍ਰਦਰਸ਼ਨ 21 ਜੂਨ ਨੂੰ ਦੇਸ਼ ਭਰ ਵਿੱਚ ਲੱਖਾਂ ਥਾਵਾਂ 'ਤੇ ਇੱਕੋ ਸਮੇਂ ਹੋਵੇਗਾ, ਜੋ ਭਾਰਤ ਦੀ ਸਿਹਤ ਯਾਤਰਾ ਵਿੱਚ ਇੱਕ ਇਤਿਹਾਸਿਕ ਪਲ ਹੋਵੇਗਾ। ਇਸ ਰਾਸ਼ਟਰਵਿਆਪੀ ਅੰਦੋਲਨ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਵਿਸ਼ਾਖਾਪਟਨਮ ਵਿੱਚ ਹੋਵੇਗਾ, ਜਿੱਥੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਚੰਦਰਬਾਬੂ ਨਾਇਡੂ ਅਤੇ ਆਯੁਸ਼ ਮੰਤਰਾਲੇ ਲਈ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ 5 ਲੱਖ ਤੋਂ ਵੱਧ ਯੋਗ ਪ੍ਰੇਮੀਆਂ ਦੇ ਨਾਲ ਸਾਂਝਾ ਯੋਗ ਦਾ ਪ੍ਰਦਰਸ਼ਨ ਕਰਨਗੇ।

ਯੋਗ ਸੰਗਮ, 21 ਜੂਨ, 2025 ਨੂੰ ਸਵੇਰੇ 6:30 ਵਜੇ ਤੋਂ 7:45 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ, ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਮੂਹਿਕ ਯੋਗ ਸਮਾਗਮ ਹੋਣ ਜਾ ਰਿਹਾ ਹੈ, ਜਿਸ ਵਿੱਚ ਲੱਖਾਂ ਸੰਸਥਾਵਾਂ, ਸੰਗਠਨ ਅਤੇ ਭਾਈਚਾਰੇ ਇਕੱਠੇ ਹਿੱਸਾ ਲੈਣਗੇ।

ਰਾਜਸਥਾਨ ਇਸ ਮੁਹਿੰਮ ਵਿੱਚ ਸਭ ਤੋਂ ਅੱਗੇ ਹੈ ਜਿਸ ਵਿੱਚ 1,38,033 ਸੰਗਠਨ ਰਜਿਸਟਰਡ ਹਨ, ਇਸ ਤੋਂ ਬਾਅਦ:

ਆਂਧਰ ਪ੍ਰਦੇਸ਼: 1,38,033

ਉੱਤਰ ਪ੍ਰਦੇਸ਼: 1,01,767

ਮੱਧ ਪ੍ਰਦੇਸ਼: 26,159

ਗੁਜਰਾਤ: 19,951

ਹਿਮਾਚਲ ਪ੍ਰਦੇਸ਼: 12,000

ਭਾਗੀਦਾਰੀ ਵਿੱਚ ਇਹ ਵਾਧਾ ਇਸ ਵਰ੍ਹੇ ਦੀ ਥੀਮ - 'ਇੱਕ ਧਰਤੀ, ਇੱਕ ਸਿਹਤ ਲਈ ਯੋਗ' - ਪ੍ਰਤੀ ਵਿਆਪਕ ਉਤਸ਼ਾਹ ਨੂੰ ਦਰਸਾਉਂਦਾ ਹੈ - ਇੱਕ ਸੰਦੇਸ਼ ਜੋ ਯੋਗ ਨੂੰ ਵਿਸ਼ਵਵਿਆਪੀ ਅਤੇ ਨਿਜੀ ਭਲਾਈ ਨਾਲ ਜੋੜਦਾ ਹੈ।

ਆਈਆਈਟੀ ਅਤੇ ਆਈਆਈਐੱਮ ਤੋਂ ਲੈ ਕੇ ਜ਼ਮੀਨੀ ਪੱਧਰ ਦੇ ਗੈਰ-ਸਰਕਾਰੀ ਸੰਗਠਨਾਂ ਅਤੇ ਪ੍ਰਮੁੱਖ ਕਾਰਪੋਰੇਟਸ ਤੱਕ, ਸਾਰੇ ਖੇਤਰਾਂ ਦੇ ਸੰਸਥਾਨ ਇਸ ਸੱਦੇ ਨੂੰ ਸਵੀਕਾਰ ਕਰ ਰਹੇ ਹਨ। ਯੋਗ ਸੰਗਮ ਪੋਰਟਲ (https://yoga.ayush.gov.in/yoga-sangam) ਰਾਸ਼ਟਰਵਿਆਪੀ ਤਾਲਮੇਲ ਦੇ ਇੱਕ ਕੇਂਦਰ ਵਜੋਂ ਉੱਭਰਿਆ ਹੈ।

ਯੋਗ ਸੰਗਮ ਵਿੱਚ ਕਿਵੇਂ ਸ਼ਾਮਲ ਹੋਣਾ ਹੈ:

ਇੱਥੇ ਜਾਓ :  https://yoga.ayush.gov.in/yoga-sangam

ਆਪਣੇ ਸਮੂਹ/ਸੰਸਥਾ ਨੂੰ ਰਜਿਸਟਰ ਕਰੋ।

ਸਵੇਰੇ 6:30 ਵਜੇ ਤੋਂ 7:00 ਵਜੇ ਤੱਕ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਲਾਈਵ ਸੰਬੋਧਨ ਅਤੇ ਸਵੇਰੇ 7:00 ਵਜੇ ਤੋਂ 7:45 ਵਜੇ ਤੱਕ ਯੋਗ ਸੈਸ਼ਨ ਦੇਖੋ।

ਆਪਣੇ ਪ੍ਰੋਗਰਾਮ ਦੇ ਵੇਰਵੇ ਅਪਲੋਡ ਕਰੋ ਅਤੇ ਅਧਿਕਾਰਿਤ ਪ੍ਰਸ਼ੰਸਾ ਸਰਟੀਫਿਕੇਟ ਪ੍ਰਾਪਤ ਕਰੋ।

ਆਯੁਸ਼ ਮੰਤਰਾਲਾ 4 ਲੱਖ ਤੋਂ ਵੱਧ ਸੰਗਠਨਾਂ ਨਾਲ ਮਿਲ ਕੇ ਸਾਰਿਆਂ ਨੂੰ ਇਸ ਪਰਿਵਰਤਨਸ਼ੀਲ ਪਲ ਦਾ ਹਿੱਸਾ ਬਣਨ ਲਈ ਸੱਦਾ ਦਿੰਦਾ ਹੈ। ਆਓ ਅਸੀਂ ਯੋਗ ਰਾਹੀਂ ਇੱਕਜੁੱਟ ਹੋਈਏ - ਸਿਹਤ, ਸਦਭਾਵਨਾ ਅਤੇ ਇੱਕ ਬਿਹਤਰ ਕੱਲ੍ਹ ਲਈ।

****************

ਐੱਮਵੀ/ਏਕੇਐੱਸ


(Release ID: 2137657)