ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਿਲੀਫ ਕਮਿਸ਼ਨਰ ਅਤੇ ਡਿਜ਼ਾਸਟਰ ਰਿਸਪੌਂਸ ਫੋਰਸਿਜ਼ ਦੇ ਸਲਾਨਾ ਸੰਮੇਲਨ ਨੂੰ ਮੁੱਖ ਮਹਿਮਾਨ ਦੇ ਰੂਪ ਵਿੱਚ ਸੰਬੋਧਨ ਕੀਤਾ
ਭਾਰਤ ਡਿਜ਼ਾਸਟਰ ਮੈਨੇਜਮੈਂਟ ਦੇ ਖੇਤਰ ਵਿੱਚ ਇੱਕ ਗਲੋਬਲ ਲੀਡਰ ਬਣਨ ਦੀ ਦਿਸ਼ਾ ਵਿੱਚ ਵਧ ਰਿਹਾ ਹੈ
ਜਦੋਂ ਵੀ ਭਾਰਤ ਦੇ ਡਿਜ਼ਾਸਟਰ ਰਿਸਪੌਂਸ ਦਾ ਇਤਿਹਾਸ ਲਿਖਿਆ ਜਾਵੇਗਾ, ਤਾਂ ਮੋਦੀ ਸਰਕਾਰ ਦੇ ਇਹ 10 ਵਰ੍ਹੇ ਪਰਿਵਰਤਨਕਾਰੀ ਦਹਾਕੇ ਦੇ ਰੂਪ ਵਿੱਚ ਦਰਜ ਕੀਤੇ ਜਾਣਗੇ
10 ਵਰ੍ਹਿਆਂ ਵਿੱਚ ਮੋਦੀ ਸਰਕਾਰ ਨੇ ਡਿਜ਼ਾਸਟਰ ਮੈਨੇਜਮੈਂਟ ਵਿੱਚ ਸਮਰੱਥਾ, ਕੁਸ਼ਲਤਾ, ਰਫ਼ਤਾਰ ਅਤੇ ਸਟੀਕਤਾ ਦੇ ਖੇਤਰ ਵਿੱਚ ਮਹੱਤਵਪੂਰਨ ਉਪਲਭਧੀਆਂ ਹਾਸਲ ਕੀਤੀਆ ਹਨ
ਮੋਦੀ ਸਰਕਾਰ ਨੇ 'Minimum Casualty' ਦੇ ਟੀਚੇ ‘ਤੇ ਚਲਦੇ ਹੋਏ 10 ਵਰ੍ਹਿਆਂ ਵਿੱਚ 'Zero Casualty' ਦੇ ਟੀਚੇ ਨੂੰ ਹਾਸਲ ਕਰਕੇ ਪੂਰੇ ਵਿਸ਼ਵ ਨੂੰ ਹੈਰਾਨ ਕੀਤਾ
ਸਾਰੇ ਰਿਲੀਫ ਕਮਿਸ਼ਨਰਾਂ ਨੂੰ 90 ਦਿਨਾਂ ਵਿੱਚ ਆਪਣੇ ਰਾਜ ਦੇ ਹਰ ਜ਼ਿਲ੍ਹੇ ਦੀ ਡਿਸਟ੍ਰਿਕਟ ਡਿਜ਼ਾਸਟਰ ਮੈਨੇਜਮੈਂਟ ਦੀ ਯੋਜਨਾ ਬਣਾਉਣੀ ਚਾਹੀਦੀ ਹੈ
ਹੀਟ ਵੇਵ ਨਾਲ ਨਜਿੱਠਣ ਲਈ ਇੱਕ ਐਕਸ਼ਨ ਪਲਾਨ ਬਣੇ, ਜਿਸ ਦਾ ਟਾਈਮਟੇਬਲ ਹੀਟ ਦੇ ਅਨੁਭਵ ਦੇ ਅਧਾਰ ‘ਤੇ ਬਣਾਇਆ ਜਾਵੇ
ਵਾਤਾਵਰਣ ਦੀ ਸੰਭਾਲ਼ ਦੇ ਬਿਨਾ ਸੌ-ਫੀਸਦੀ ਆਫਤ ਤੋਂ ਬਚਣਾ ਅਸੰਭਵ ਹੈ, ਜੇਕਰ ਅਸੀਂ ਵਾਤਾਵਰਣ ਦੀ ਚਿੰਤਾ ਨਹੀਂ ਕਰਾਂਗੇ ਤਾਂ ਆਫਤਾਂ ਨੂੰ ਰੋਕ ਨਹੀਂ ਸਕਾਂਗੇ
ਗੁਜਰਾਤ ਦੇ ਬਿਪਰਜੌਇ ਸਾਇਕਲੋਨ (Biparjoy cyclone) ਵਿੱਚ ਜ਼ੀਰੋ ਕੈਜ਼ੁਅਲਟੀ ਇਹ ਦਰਸਾਉਂਦੀ ਹੈ ਕਿ ਕੇਂਦਰ, ਰਾਜ, ਸਥਾਨਕ ਇਕਾਈਆਂ, ਵਿਗਿਆਨਿਕ, ਸੁਰੱਖਿਆ ਕਰਮਚਾਰੀ ਅਤੇ ਜਨਤਾ ਸਾਰੇ
Posted On:
16 JUN 2025 3:56PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਿਲੀਫ ਕਮਿਸ਼ਨਰਾਂ ਅਤੇ ਡਿਜ਼ਾਸਟਰ ਰਿਸਪੌਂਸ ਫੋਰਸਿਜ਼ ਦੇ ਸਲਾਨਾ ਸੰਮੇਲਨ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ। ਇਸ ਮੌਕੇ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਅਤੇ ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਗੋਵਿੰਦ ਮੋਹਨ ਸਹਿਤ ਕਈ ਪਤਵੰਤੇ ਮੌਜੂਦ ਸਨ।

ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬੀਤੇ ਦੋ ਵਰ੍ਹਿਆਂ ਵਿੱਚ ਅਸੀਂ ਰਿਲੀਫ ਅਤੇ ਡਿਜ਼ਾਸਟਰ ਮੈਨੇਜਮੈਂਟ ਨਾਲ ਜੁੜੀਆਂ ਸਾਰੀਆਂ ਏਜੰਸੀਆਂ ਦੀਆਂ ਵੱਖ-ਵੱਖ ਵਰਕਸ਼ਾਪਸ ਨੂੰ ਇੱਕ ਹੀ ਪਲੈਟਫਾਰਮ ਦੇ ਤਹਿਤ ਲਿਆ ਕੇ 'Whole of Government' ਅਪ੍ਰੋਚ ਨਾਲ ਇੱਕ ਵਿਚਾਰਿਕ ਮੰਚ ਬਣਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕਮੀਆਂ ਨੂੰ ਦੂਰ ਕਰਨ ਅਤੇ ਪੂਰੇ ਦੇਸ਼ ਨੂੰ ਆਫਤ ਦੇ ਸਾਹਮਣੇ ਲੜਾਈ ਲਈ ਤਿਆਰ ਕਰਨ ਵਿੱਚ ਮਦਦ ਮਿਲਦੀ ਹੈ ਅਤੇ ਮਲਟੀ-ਸਟੇਕਹੋਲਡਰ ਅਪ੍ਰੋਚ ਅਤੇ ਇੰਟਰਏਜੰਸੀ ਕੋਆਰਡੀਨੇਸ਼ਨ ਬਹੁਤ ਵਧੀਆ ਢੰਗ ਨਾਲ ਹੋ ਸਕਦਾ ਹੈ ਅਤੇ ਇਸ ਪਰੰਪਰਾ ਨੂੰ ਸਾਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਅਤੇ ਗਲੋਬਲ ਵਾਰਮਿੰਗ ਦੇ ਕਾਰਨ ਅੱਜ ਪੂਰਾ ਦੇਸ਼ ਵਿਸ਼ਵ ਆਫਤਾਂ ਨਾਲ ਜੂਝ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ (NDMA), ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ (NDRF), ਅਤੇ ਆਫ਼ਤ ਰੋਧਕ ਬੁਨਿਆਦੀ ਢਾਂਚੇ ਲਈ ਗਠਜੋੜ (CDRI) ਦੇ ਯੋਗਦਾਨ ਕਾਰਨ ਭਾਰਤ ਡਿਜ਼ਾਸਟਰ ਮੈਨੇਜਮੈਂਟ ਦੇ ਖੇਤਰ ਵਿੱਚ ਇੱਕ ਗਲੋਬਲ ਲੀਡਰ ਬਣਨ ਦੀ ਦਿਸ਼ਾ ਵੱਲ ਵਧ ਰਿਹਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਐੱਨਡੀਐੱਮਏ (NDMA) ਨੇ ਪੌਲਿਸੀ ਫ੍ਰੇਮਵਰਕ, ਰਿਸਰਚ ਅਤੇ ਕਈ ਤਰ੍ਹਾਂ ਦੇ ਟ੍ਰੇਨਿੰਗ ਮਟੀਰੀਅਲਸ ਦੇ ਪ੍ਰਸਾਰ, ਐਪਸ ਵਿਕਸਿਤ ਕਰਨ ਅਤੇ ਸਮੁੱਚੇ ਤਾਲਮੇਲ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਐੱਨਡੀਆਰਐੱਫ ਨੇ ਪੂਰੇ ਦੇਸ਼ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ, ਪਹਿਚਾਣ ਬਣਾਈ ਹੈ ਅਤੇ ਸਨਮਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਐੱਸਡੀਆਰਐੱਫ ਦੇ ਜਵਾਨਾਂ ਨੂੰ ਐੱਨਡੀਆਰਐੱਫ ਦੀ ਤਰਜ ‘ਤੇ ਟ੍ਰੇਂਡ ਕਰਨ ਲਈ ਵੀ ਐੱਨਡੀਆਰਐੱਫ ਨੇ ਬਹੁਤ ਵੱਡਾ ਕੰਮ ਕੀਤਾ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਜਦੋਂ ਵੀ ਭਾਰਤ ਦੇ ਡਿਜ਼ਾਸਟਰ ਰਿਸਪੌਂਸ ਦਾ ਇਤਿਹਾਸ ਲਿਖਿਆ ਜਾਵੇਗਾ, ਤਾਂ ਮੋਦੀ ਸਰਕਾਰ ਦੇ 10 ਵਰ੍ਹੇ ਪਰਿਵਰਤਨਕਾਰੀ ਦਹਾਕੇ ਵਜੋਂ ਦਰਜ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ 10 ਵਰ੍ਹਿਆਂ ਵਿੱਚ ਸਮਰੱਥਾ, ਰਫ਼ਤਾਰ, ਕੁਸ਼ਲਤਾ ਅਤੇ ਸਟੀਕਤਾ ਦੇ ਚਾਰੇ ਖੇਤਰਾਂ ਵਿੱਚ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਨਾ ਸਿਰਫ਼ ਸਮਰੱਥਾ ਨੂੰ ਵਧਾਇਆ ਸਗੋਂ ਉਸ ਨੂੰ ਵਧਾ ਕੇ ਤਹਿਸੀਲ ਤੱਕ ਪਹੁੰਚਾਉਣ ਦਾ ਕੰਮ ਕੀਤਾ। ਸ਼੍ਰੀ ਸ਼ਾਹ ਨੇ ਕਿਹਾ ਕਿ ਅਸੀਂ ਰਫ਼ਤਾਰ ਦਾ ਵੀ ਧਿਆਨ ਰੱਖਿਆ ਹੈ ਕਿਉਂਕਿ ਸਮੇਂ ‘ਤੇ ਆਫਤ ਤੋਂ ਲੋਕਾਂ ਨੂੰ ਬਚਾਉਣਾ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਆਧੁਨਿਕ ਤਕਨੀਕ ਅਤੇ ਸਮਰਪਿਤ ਸੁਭਾਅ ਵਾਲੇ ਆਪਣੇ ਡਿਜ਼ਾਸਟਰ ਰਿਸਪੌਂਸ ਫੋਰਸਿਜ਼ ਦੇ ਕਾਰਨ ਕੁਸ਼ਲਤਾ ਵਿੱਚ ਵੀ ਵਾਧਾ ਕੀਤਾ ਹੈ ਅਤੇ ਸਟੀਕਤਾ ਦੇ ਨਾਲ ਪੂਰਵ ਅਨੁਮਾਨ ਅਤੇ ਪਹਿਲਾਂ ਸੂਚਨਾ ਪਹੁੰਚਾ ਕੇ ਸਮਾਜ ਨੂੰ ਜਾਗਰੂਕ ਕਰਕੇ ਉਸ ਨੂੰ ਡਿਜ਼ਾਸਟਰ ਮੈਨੇਜਮੈਂਟ ਵਿੱਚ ਰਾਹਤ ਅਤੇ ਬਚਾਅ ਦੇ ਕੰਮ ਵਿੱਚ ਜੋੜਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਵਿੱਚ ਡਿਜ਼ਾਸਟਰ ਮੈਨੇਜਮੈਂਟ ਨੂੰ ਲੈ ਕੇ ਸਾਡੀ ਅਪ੍ਰੋਚ ਵਿੱਚ ਬਹੁਤ ਵੱਡਾ ਪਰਿਵਰਤਨ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਰਾਹਤ-ਕੇਂਦ੍ਰਿਤ ਅਪ੍ਰੋਚ ਹੁੰਦੀ ਸੀ, ਲੇਕਿਨ ਅੱਜ ਅਸੀਂ ਜ਼ੀਰੋ ਕੈਜ਼ੁਅਲਟੀ ਨੂੰ ਸਫ਼ਲਤਾ ਦੇ ਨਾਲ ਹਾਸਲ ਕਰ ਲਿਆ ਹੈ ਅਤੇ ਸਾਡਾ ਦ੍ਰਿਸ਼ਟੀਕੋਣ ਰਾਹਤ ਕੇਂਦ੍ਰਿਤ ਤੋਂ ਬਦਲ ਕੇ ਸਮੁੱਚੇ ਅਤੇ ਏਕੀਕ੍ਰਿਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੀਆਂ ਆਫਤਾਂ ਦੀਆਂ ਸੰਭਾਵਨਾਵਾਂ ਦਾ ਅਨੁਮਾਨ ਲਗਾ ਕੇ ਐਡਵਾਂਸ ਵਿੱਚ ਹੀ ਉਸ ਲਈ ਰਿਸਰਚ ਕਰਨਾ, ਦੁਨੀਆ ਭਰ ਵਿੱਚ ਇਸ ਖੇਤਰ ਵਿੱਚ ਮੌਜੂਦ ਵੱਖ-ਵੱਖ ਵਿਚਾਰਾਂ ਨੂੰ ਇਕੱਠੇ ਕਰਨਾ ਅਤੇ ਸਾਡੇ ਦੇਸ਼ ਦੀ ਭੂਗੌਲਿਕ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੇ ਦੇਸ਼ ਦੇ ਅਨੁਕੂਲ ਬਣਾ ਕੇ ਇਸ ਨੂੰ ਲਾਗੂ ਕਰਨਾ ਬਹੁਤ ਮਹੱਤਵਪੂਰਨ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਫਤ ਦੇ ਪ੍ਰਤੀ ਯਤਨਾਂ ਨੂੰ ਰੀਐਕਟਿਵ ਦੀ ਥਾਂ ਪ੍ਰੋਐਕਟਿਵ ਬਣਾਇਆ ਹੈ ਅਤੇ ਜਨਭਾਗੀਦਾਰੀ ਨੂੰ ਵਧਾਇਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਕੇਂਦਰ ਸਰਕਾਰ, ਰਾਜ ਸਰਕਾਰਾਂ ਅਤੇ ਸਥਾਨਕ ਇਕਾਈਆਂ ਏਕੀਕ੍ਰਿਤ ਢੰਗ ਨਾਲ ਆਫਤਾਂ ਦਾ ਸਾਹਮਣਾ ਕਰਨ ਲਈ ਅੱਗੇ ਆ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਵਿੱਚ ਇੱਕ ਕਦਮ ਅੱਗੇ ਵਧਾ ਕੇ ਸਮਾਜ ਨੂੰ ਜੋੜਨ ਦਾ ਕੰਮ ਵੀ ਅਸੀਂ ਸਫ਼ਲਤਾਪੂਰਵਕ ਕਰ ਸਕੇ ਹਾਂ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ 10 ਵਰ੍ਹਿਆਂ ਵਿੱਚ ਦੇਸ਼ ਦਾ ਹਰ ਨੌਜਵਾਨ ਇਸ ਮਦਦ ਦੀ ਭਾਵਨਾ ਨਾਲ ਆਫਤਾਂ ਨਾਲ ਲੜਨ ਲਈ ਤਿਆਰ ਹੋਵੇਗਾ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਨੇ ਪੂਰਵ ਚੇਤਾਵਨੀ (early warning) ਪ੍ਰਣਾਲੀ ਦੇ ਵਿਕਾਸ ਵਿੱਚ ਬਹੁਤ ਕੁਝ ਹਾਸਲ ਕੀਤਾ ਹੈ, ਜਾਂ ਫਿਰ ਸਮੇਂ ਤੋਂ ਪਹਿਲਾਂ ਦੀ ਤਿਆਰੀ ਨੂੰ ਕੈਲੰਡਰ ਦੇ ਨਾਲ ਜੋੜਿਆ ਗਿਆ ਹੈ, ਸਰਗਰਮ ਰੋਕਥਾਮ ਅਤੇ ਮਿਟੀਗੇਸ਼ਨ ਵਿੱਚ ਵਿਗਿਆਨੀ ਤਰੀਕੇ ਨਾਲ ਪਧਤੀ ਨੂੰ ਇਵੌਲਵ ਕੀਤਾ ਗਿਆ ਹੈ ਅਤੇ ਆਫਤ ਜੋਖਮ ਦੇ ਨਿਊਨੀਕਰਣ ਵਿੱਚ ਵੀ ਅਸੀਂ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ‘Minimum Casualty’ ਦੇ ਟੀਚੇ ‘ਤੇ ਚਲਦੇ ਹੋਏ 10 ਵਰ੍ਹਿਆਂ ਵਿੱਚ ‘Zero Casualty’ ਦੇ ਟੀਚੇ ਨੂੰ ਪ੍ਰਾਪਤ ਕਰਕੇ ਪੂਰੇ ਵਿਸ਼ਵ ਨੂੰ ਹੈਰਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 1999 ਵਿੱਚ ਓਡੀਸ਼ਾ ਵਿੱਚ ਸੁਪਰ ਸਾਇਕਲੋਨ ਆਇਆ ਸੀ ਜਿਸ ਵਿੱਚ 10 ਹਜ਼ਾਰ ਲੋਕਾਂ ਦੀ ਮੌਤ ਹੋਈ ਸੀ, 2019 ਵਿੱਚ ਓਡੀਸ਼ਾ ਵਿੱਚ ਆਏ ਚਕ੍ਰਵਾਤ ਫਾਨੀ (Cyclone Fani) ਵਿੱਚ ਸਿਰਫ ਇੱਕ ਵਿਅਕਤੀ ਦੀ ਮੌਤ ਹੋਈ ਸੀ ਅਤੇ ਉਸ ਦੇ ਬਾਅਦ ਗੁਜਰਾਤ ਵਿੱਚ ਆਏ ਬਿਪਰਜੌਏ ਤੂਫਾਨ ਵਿੱਚ ਜ਼ੀਰੋ ਕੈਜ਼ੁਅਲਟੀ ਦੇ ਨਾਲ ਇੱਕ ਪਸ਼ੂ ਤੱਕ ਦੀ ਮੌਤ ਨਹੀਂ ਹੋਈ।
ਉਨ੍ਹਾਂ ਨੇ ਕਿਹਾ ਕਿ ਇਹ ਦੱਸਦਾ ਹੈ ਕਿ ਜੇਕਰ ਕਿਸੇ ਇੱਕ ਯਤਨ ਦੇ ਤਹਿਤ ਸਥਾਨਕ ਇਕਾਈਆਂ, ਜਨਤਾ, ਰਾਜ, ਕੇਂਦਰ, ਸਾਰੇ ਵਿਭਾਗ ਅਤੇ ਵਿਗਿਆਨੀ ਅਤੇ ਸੁਰੱਖਿਆ ਕਰਮੀ ਮਿਲ ਕੇ ਕੰਮ ਕਰਦੇ ਹਨ ਤਾਂ ਕਿੰਨੀ ਵੱਡੀ ਉਪਲਬਧੀ ਹਾਸਲ ਕਰ ਸਕਦੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਅਸੀਂ ਵਿੱਤੀ ਸਸ਼ਕਤੀਕਰਣ ਦੇ ਲਈ ਵੀ ਬਹੁਤ ਯਤਨ ਕੀਤਾ ਹੈ ਅਤੇ ਸਰਕਾਰ ਦੇ ਬਜਟ ਵਿੱਚ ਬਹੁਤ ਵਾਧਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੰਸਥਾਗਤ ਸਸ਼ਕਤੀਕਰਣ ਵੀ ਸਾਡੇ ਯਤਨਪੂਰਵਕ ਅਤੇ ਡਿਜ਼ਾਈਨ ਨਾਲ ਕੀਤਾ ਹੈ ਅਤੇ ਸੰਰਚਨਾਤਮਕ ਸਸ਼ਕਤੀਕਰਣ ਵੀ ਕੀਤਾ ਹੈ ਅਤੇ ਇਨ੍ਹਾਂ ਸਭ ਨੂੰ ਜੋੜਦੇ ਹੋਏ ਅਸੀਂ ਮਲਟੀਡਾਇਮੈਂਸ਼ਨਲ ਅਪ੍ਰੋਚ ਨੂੰ ਵੀ ਨੀਤੀ ਦੇ ਰੂਪ ਵਿੱਚ ਸਵੀਕਾਰ ਕੀਤਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 2004 ਤੋਂ 2014 ਤੱਕ SDRF ਦਾ ਬਜਟ 38 ਹਜ਼ਾਰ ਕਰੋੜ ਰੁਪਏ ਸੀ ਜੋ 2014 ਤੋਂ 2024 ਤੱਕ ਵਧ ਕੇ 1 ਲੱਖ 44 ਕਰੋੜ ਰੁਪਏ ਹੋ ਗਿਆ। ਇਸੇ ਪ੍ਰਕਾਰ, NDRF ਦਾ ਬਜਟ 2004 ਤੋਂ 2014 ਤੱਕ 28 ਹਜ਼ਾਰ ਕਰੋੜ ਰੁਪਏ ਸੀ, ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਵਧਾ ਕੇ ਅੱਜ 84 ਹਜ਼ਾਰ ਕਰੋੜ ਰੁਪਏ ਤੱਕ ਪਹੁੰਚਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕੁੱਲ ਮਿਲਾ ਕੇ 66 ਹਜ਼ਾਰ ਕਰੋੜ ਰੁਪਏ ਤੋਂ ਲਗਭਗ ਤਿੰਨ ਗੁਣਾ ਵਧਾ ਕੇ 2 ਲੱਖ ਕਰੋੜ ਰੁਪਏ ਕਰਨ ਦਾ ਕੰਮ ਅਸੀਂ ਕੀਤਾ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਵਿੱਤੀ ਸਸ਼ਕਤੀਕਰਣ ਨੇ ਸਾਡੇ ਸਾਰੇ ਯਤਨਾਂ ਨੂੰ ਪਿੰਡਾਂ ਤੱਕ ਪਹੁੰਚਾਉਣ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ 15ਵੇਂ ਵਿੱਤ ਆਯੋਗ ਵਿੱਚ 14ਵੇਂ ਆਯੋਗ ਦੇ ਅਨੁਪਾਤ ਵਿੱਚ ਅਸੀਂ ਬਜਟ ਵਿੱਚ 4 ਗੁਣਾ ਵਾਧਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਪੱਧਰ ‘ਤੇ ਵੀ 68 ਹਜ਼ਾਰ ਕਰੋੜ ਰੁਪਏ ਨਾਲ ਪਹਿਲੀ ਵਾਰ ਰਾਸ਼ਟਰੀ ਆਫਤ ਜੋਖਮ ਪ੍ਰਬੰਧਨ ਫੰਡ ਦੀ ਰਚਨਾ ਅਸੀਂ ਕੀਤੀ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਸ ਸੰਮੇਲਨ ਦੇ ਬਾਅਦ ਹਰ ਰਾਹਤ ਕਮਿਸ਼ਨਰ 90 ਦਿਨ ਵਿੱਚ ਆਪਣੇ ਰਾਜ ਵਿੱਚ ਹਰ ਜ਼ਿਲ੍ਹੇ ਦੀ ਜ਼ਿਲ੍ਹਾ ਆਫਤ ਪ੍ਰਬੰਧਨ ਯੋਜਨਾ ਬਣਾਵੇ ਕਿਉਂਕਿ ਜਦੋਂ ਤੱਕ ਜ਼ਿਲ੍ਹੇ ਦੀ ਆਫਤ ਪ੍ਰਬੰਧਨ ਯੋਜਨਾ ਨਹੀਂ ਹੋਵੇਗੀ ਤਦ ਤੱਕ ਅਸੀਂ ਆਫਤ ਦੇ ਸਾਹਮਣੇ ਤੇਜ਼ੀ ਨਾਲ ਨਹੀਂ ਲੜ ਸਕਦੇ। ਉਨ੍ਹਾਂ ਨੇ ਕਿਹਾ ਕਿ ਅਸਮਾਨੀ ਬਿਜਲੀ ਦੀ ਕਾਰਜ ਯੋਜਨਾ ਨੂੰ ਵੀ ਜਲਦ ਬਣਾਉਣ ਦੀ ਜ਼ਰੂਰਤ ਹੈ ਅਤੇ ਕਈ ਰਾਜਾਂ ਦੁਆਰਾ ਇੰਸੀਡੈਂਟ ਰਿਸਪੌਂਸ ਸਿਸਟਮ ਲਾਗੂ ਕਰਨਾ ਵੀ ਹਾਲੇ ਬਾਕੀ ਹੈ। ਉਨ੍ਹਾਂ ਨੇ ਕਿਹਾ ਕਿ ਅੱਗ ਨੂੰ ਬੁਝਾਉਣ ਦੀਆਂ ਸੇਵਾਵਾਂ ਦੇ ਵਿਸਤਾਰ ਅਤੇ ਆਧੁਨਿਕੀਕਰਣ ਦੇ ਲਈ ਵੀ ਭਾਰਤ ਸਰਕਾਰ ਨੇ ਚੰਗਾ ਬਜਟ ਦਿੱਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ NDMA ਨੇ ਕ੍ਰੌਸ-ਕਟਿੰਗ ਖੇਤਰਾਂ ‘ਤੇ ਦਿਸ਼ਾ-ਨਿਰਦੇਸ਼ ਅਤੇ 34 SOP ਜਾਰੀ ਕੀਤੇ ਹਨ ਜਿਨ੍ਹਾਂ ਦਾ ਜ਼ਿਲ੍ਹਿਆਂ ਤੱਕ ਪਹੁੰਚਣਾ ਜ਼ਰੂਰੀ ਹੈ।
ਉਨ੍ਹਾਂ ਨੇ ਕਿਹਾ ਕਿ ਹੀਟ ਵੇਵ ਨਾਲ ਨਿਪਟਣ ਦੇ ਲਈ ਵੀ ਇੱਕ ਬਹੁਤ ਚੰਗਾ ਐਕਸ਼ਨ ਪਲਾਨ ਬਣਾਉਣਾ ਚਾਹੀਦਾ ਹੈ ਅਤੇ ਇਸ ਦੇ ਟਾਈਮਟੇਬਲ ਨੂੰ ਵੀ ਹੀਟ ਦੇ ਅਨੁਭਵ ਦੇ ਅਧਾਰ ‘ਤੇ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਭਵਿੱਖ ਦੇ ਲਈ ਕਈ ਯੋਜਨਾਵਾਂ ਬਣਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਅੰਤਰਰਾਜੀ ਮੌਕ ਡ੍ਰਿਲ ਨੂੰ ਅਸੀਂ ਸਲਾਨਾ ਪ੍ਰੋਗਰਾਮ ਬਣਾਉਣਾ ਚਾਹੁੰਦੇ ਹਾਂ ਅਤੇ ਇਹ ਰਾਜਾਂ ਦੀ ਸਹਾਇਤਾ ਦੇ ਬਿਨਾ ਸੰਭਵ ਨਹੀਂ ਹੈ। ਸਟਾਰਟ-ਅੱਪ ਇੰਡੀਆ ਨੂੰ ਵੀ ਅਸੀਂ ਆਫਤ ਰਾਹਤ ਤਕਨੀਕ ਦੇ ਵਿਕਾਸ ਦੇ ਨਾਲ ਜੋੜਨਾ ਚਾਹੁੰਦੇ ਹਾਂ। ਇੱਕ ਲੱਖ ਕਮਿਊਨਿਟੀ ਵਲੰਟੀਅਰਸ ਨੂੰ ਤਿਆਰ ਕਰਨ ਦਾ ਕੰਮ ਵੀ ਅਸੀਂ ਕੀਤਾ ਹੈ ਅਤੇ ਇਸ ਵਿੱਚ 20 ਪ੍ਰਤੀਸ਼ਤ ਮਹਿਲਾਵਾਂ ਹਨ। ਇਸ ਦੇ ਨਾਲ ਹੀ, 470 ਕਰੋੜ ਦੀ ਲਾਗਤ ਨਾਲ ਅਸੀਂ ਯੁਵਾ ਆਪਦਾ ਮਿਤ੍ਰ (Yuva Aapda Mitra) ਯੋਜਨਾ ਵੀ ਬਣਾਈ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੇ ਪਿਛਲੇ 10 ਸਾਲ ਵਿੱਚ ਆਫਤ ਪ੍ਰਬੰਧਨ ਦੇ ਖੇਤਰ ਵਿੱਚ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ 2018-19 ਵਿੱਚ ਸੁਭਾਸ਼ ਚੰਦ੍ਰ ਬੋਸ ਆਫਤ ਪ੍ਰਬੰਧਨ ਪੁਰਸਕਾਰ ਦਾ ਐਲਾਨ ਵੀ ਅਸੀਂ ਕੀਤਾ ਹੈ ਅਤੇ ਇਸ ਦੇ ਲਈ ਹਰ ਰਾਜ ਨੂੰ ਨਾਮਾਂਕਨ ਭੇਜਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਨੈਸ਼ਨਲ ਸਾਇਕਲੋਨ ਰਿਸਕ ਮਿਟੀਗੇਸ਼ਨ ਦੇ ਲਈ ਅਸੀਂ ਓਡੀਸ਼ਾ ਅਤੇ ਆਂਧਰ ਪ੍ਰਦੇਸ਼ ਵਿੱਚ ਸਫਲਤਾਪੂਰਵਕ ਕੰਮ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ NDRF ਦਾ ਸਸ਼ਕਤੀਕਰਣ ਵੀ ਕੀਤਾ ਗਿਆ ਹੈ ਅਤੇ 2006 ਵਿੱਚ 8 ਬਟਾਲੀਅਨਾਂ ਤੋਂ ਵਧਾ ਕੇ ਅੱਜ ਇਸ ਬਲ ਦੀਆਂ 16 ਬਟਲੀਅਨਾਂ ਹਨ । ਇਸ ਦੇ ਇਲਾਵਾ, NDMA ਨੇ ਲੇਹ-ਲੱਦਾਖ ਵਿੱਚ ਰਾਤ ਨੂੰ ਮੌਕ ਡ੍ਰਿਲ ਦੀ ਵੀ ਸ਼ੁਰੂਆਤ ਕੀਤੀ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਜ਼ੀਰੋ ਕੈਜ਼ੁਅਲਟੀ ਅਪ੍ਰੋਚ ਦੇ ਨਾਲ ਅੱਗੇ ਵਧਾਂਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਆਫਤ ਨਾਲ ਲੜਨ ਦੀ ਪੂਰੀ ਤਿਆਰੀ ਕੀਤੀ ਹੈ ਲੇਕਿਨ ਸਾਨੂੰ ਆਫਤ ਦੇ ਕਾਰਨਾਂ ਦੇ ਮੂਲ ਵਿੱਚ ਵੀ ਜਾਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਜਲਵਾਯੂ ਪਰਵਿਰਤਨ ਅਤੇ ਗਲੋਬਲ ਵਾਰਮਿੰਗ ਹੀ ਆਫਤਾਂ ਦਾ ਮੂਲ ਕਾਰਨ ਹਨ ਅਤੇ ਵਾਤਾਵਰਣ ਸੰਭਾਲ ਨੂੰ ਸਾਨੂੰ ਨਾਲ ਲੈ ਕੇ ਅੱਗੇ ਵਧਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਨੇ ਪਿਛਲੇ 11 ਸਾਲ ਵਿੱਚ ਵਾਤਾਵਰਣ ਸੰਭਾਲ ਦੇ ਲਈ ਬੇਮਿਸਾਲ ਕੰਮ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਸਮੁੱਚੇ ਦ੍ਰਿਸ਼ਟੀਕੋਣ ਨੂੰ ਪ੍ਰਧਾਨ ਮੰਤਰੀ ਮੋਦੀ ਜੀ ਨੇ ਦੇਸ਼ ਦੇ ਸਾਹਮਣੇ ਰੱਖਿਆ ਹੈ, ਅਸੀਂ ਵਿਸ਼ਵ ਦੇ ਸਾਹਮਣੇ Mission LiFE ਰੱਖਿਆ, Pro-Planet People, ਬਣਾਉਣ ਦਾ ਪ੍ਰਸਤਾਵ ਰੱਖਿਆ, ਅੰਤਰਰਾਸ਼ਟਰੀ ਸੋਲਰ ਅਲਾਇੰਸ ਅਤੇ ਗਲੋਬਲ ਬਾਇਓਫਿਊਲ ਅਲਾਇੰਸ ਬਣਾਉਣ ਦਾ ਕੰਮ ਕੀਤਾ ਅਤੇ ਆਫਤ ਪ੍ਰਬੰਧਨ ਦੇ ਖੇਤਰ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਨੇ ਆਫਤ ਜੋਖਮ ਨੂੰ ਘੱਟ ਕਰਨ ਦਾ 10 ਸੂਤਰੀ ਏਜੰਡਾ ਦਿੱਤਾ, CDRI ਦੀ ਰਚਨਾ ਕੀਤੀ ਅਤੇ G-20 ਆਫਤ ਜੋਖਮ ਘਟਾਉਣ ‘ਤੇ ਟਾਸਕ ਫੋਰਸ ਦਾ ਗਠਨ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਵਾਤਾਵਰਣ ਸੰਭਾਲ ਦੇ ਬਿਨਾ ਸ਼ਤ-ਪ੍ਰਤੀਸ਼ਤ ਆਫਤ ਤੋਂ ਬਚਨਾ ਅਸੰਭਵ ਹੈ ਅਤੇ ਜੇਕਰ ਅਸੀਂ ਵਾਤਾਵਰਣ ਦੀ ਚਿੰਤਾ ਨਹੀਂ ਕਰਾਂਗੇ ਤਾਂ ਆਫਤਾਂ ਨੂੰ ਰੋਕ ਨਹੀਂ ਪਾਵਾਂਗੇ।
*****
ਆਰਕੇ/ਵੀਵੀ/ਪੀਆਰ/ਪੀਐੱਸ
(Release ID: 2137122)