ਰੇਲ ਮੰਤਰਾਲਾ
azadi ka amrit mahotsav

1 ਜੁਲਾਈ ਤੋਂ ਆਈਆਰਸੀਟੀਸੀ ਦੀ ਵੈੱਬਸਾਈਟ ਅਤੇ ਐਪ ‘ਤੇ ਸਿਰਫ਼ ਆਧਾਰ ਔਥੈਂਟੀਕੇਟਿਡ ਉਪਯੋਗਕਰਤਾ ਹੀ ਤਤਕਾਲ ਟਿਕਟ ਬੁੱਕ ਕਰ ਸਕਦੇ ਹਨ


ਏਸੀ ਅਤੇ ਨੌਨ-ਏਸੀ ਕਲਾਸ ਦੇ ਲਈ ਪਹਿਲੇ 30 ਮਿੰਟਾਂ ਵਿੱਚ ਕੋਈ ਏਜੰਟ ਬੁਕਿੰਗ ਨਹੀਂ ਹੋਵੇਗੀ

15 ਜੁਲਾਈ ਤੋਂ ਪੀਆਰਐਸ ਕਾਊਂਟਰਾਂ 'ਤੇ ਅਤੇ ਆਥੋਰਾਈਜ਼ਡ ਏਜੰਟਾਂ ਰਾਹੀਂ ਔਨਲਾਈਨ ਅਤੇ ਤਤਕਾਲ ਬੁਕਿੰਗ ਲਈ ਓਟੀਪੀ ਅਧਾਰਿਤ ਔਥੈਂਟੀਕੇਸ਼ਨ ਪ੍ਰਮਾਣਿਕਤਾ ਲਾਜ਼ਮੀ ਹੋਵੇਗੀ

Posted On: 11 JUN 2025 4:27PM by PIB Chandigarh

ਨਵੇਂ ਪ੍ਰਾਵਧਾਨਾਂ ਵਿੱਚ ਹੇਠ ਲਿਖੀ ਵਿਵਸਥਾ ਕੀਤੀ ਗਈ ਹੈ:

1        ਔਨਲਾਈਨ ਤਤਕਾਲ ਬੁਕਿੰਗ ਲਈ ਆਧਾਰ ਔਥੈਂਟੀਕੇਸ਼ਨ:

ਯਾਤਰੀਆਂ ਨੂੰ ਤਤਕਾਲ ਟਿਕਟ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਸੁਲਭ ਕਰਵਾਉਣ ਅਤੇ ਉਨ੍ਹਾਂ ਦੇ ਹਿਤਾਂ ਦੀ ਰੱਖਿਆ ਲਈ ਭਾਰਤੀ ਰੇਲਵੇ ਨੇ ਤਤਕਾਲ ਟਿਕਟ ਬੁਕਿੰਗ ਪ੍ਰਣਾਲੀ ਵਿੱਚ ਮਹੱਤਵਪੂਰਨ ਸੰਸ਼ੋਧਨਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਦਾ ਉਦੇਸ਼ ਉਪਯੋਗਕਰਤਾ ਔਥੈਂਟੀਕੇਸ਼ਨ ਵਧਾਉਣ ਅਤੇ ਯੋਜਨਾ ਦੀ ਦੁਰਵਰਤੋਂ ਨੂੰ ਰੋਕਣਾ ਹੈ।

ਇੱਕ ਜੁਲਾਈ 2025 ਤੋਂ, ਭਾਰਤੀ ਰੇਲਵੇ ਖਾਣ-ਪਾਣ ਅਤੇ ਟੂਰਿਜ਼ਮ (IRCTC’s) ਦੀ ਸਰਕਾਰੀ ਵੈੱਬਸਾਈਟ ਅਤੇ ਮੋਬਾਈਲ ਐਪ ਦੁਆਰਾ ਤਤਕਾਲ ਟਿਕਟ ਬੁਕਿੰਗ ਸਿਰਫ਼ ਆਧਾਰ ਔਥੈਂਟੀਕੇਸ਼ਨ ਉਪਯੋਗਕਰਤਾਵਾਂ ਦੇ ਲਈ ਹੀ ਉਪਲਬਧ ਹੋਣਗੇ।

ਇਸ ਤੋਂ ਇਲਾਵਾ, 15 ਜੁਲਾਈ 2025 ਤੋਂ ਔਨਲਾਈਨ ਤਤਕਾਲ ਬੁਕਿੰਗ ਲਈ ਆਧਾਰ ਓਟੀਪੀ ਔਥੈਂਟੀਫਿਕੇਸ਼ਨ ਲਾਜ਼ਮੀ ਹੋ ਜਾਵੇਗਾ।

2. ਪੀਆਰਐਸ ਕਾਊਂਟਰਾਂ ਅਤੇ ਏਜੰਟਾਂ 'ਤੇ ਸਿਸਟਮ-ਅਧਾਰਿਤ ਓਟੀਪੀ ਪ੍ਰਮਾਣਿਕਤਾ:

ਕੰਪਿਊਟਰਾਈਜ਼ਡ ਯਾਰੀ ਰਾਖਵਾਂਕਰਨ ਪ੍ਰਣਾਲੀ (PRS) ਕਾਉਂਟਰਾਂ ਅਤੇ ਆਥੋਰਾਈਜ਼ਡ ਏਜੰਟਾਂ ਰਾਹੀਂ ਤਤਕਾਲ ਟਿਕਟਾਂ ਦੀ ਬੁਕਿੰਗ ਦੌਰਾਨ ਉਪਯੋਗਕਰਤਾ ਦੇ ਮੋਬਾਈਲ ਨੰਬਰ ‘ਤੇ ਓਟੀਪੀ ਔਥੈਂਟੀਫਿਕੇਸ਼ਨ ਦੀ ਜ਼ਰੂਰਤ ਹੋਵੇਗੀ।

ਇਹ ਪ੍ਰਾਵਧਾਨ ਵੀ 15 ਜੁਲਾਈ 2025 ਤੋਂ ਲਾਗੂ ਹੋਵੇਗਾ।

3        ਆਥੋਰਾਈਜ਼ਡ ਏਜੰਟਾਂ ਲਈ ਬੁਕਿੰਗ ਸਮੇਂ ਦੀ ਪਾਬੰਦੀ:

ਮਹੱਤਵਪੂਰਨ ਸ਼ੁਰੂਆਤੀ ਸਮੇਂ ਦੌਰਾਨ ਥੋਕ ਬੁਕਿੰਗ ਨੂੰ ਰੋਕਣ ਲਈ, ਭਾਰਤੀ ਰੇਲਵੇ ਦੇ ਅਧਿਕਾਰਤ ਟਿਕਟਿੰਗ ਏਜੰਟਾਂ ਨੂੰ ਬੁਕਿੰਗ ਵਿੰਡੋ ਦੇ ਪਹਿਲੇ 30 ਮਿੰਟਾਂ ਦੌਰਾਨ ਸ਼ੁਰੂਆਤੀ ਦਿਨਾਂ ਦੇ ਤਤਕਾਲ ਟਿਕਟਾਂ ਬੁੱਕ ਕਰਨ ਦੀ ਆਗਿਆ ਨਹੀਂ ਹੋਵੇਗੀ।

ਏਸੀ ਕਲਾਸਾਂ ਲਈ, ਇਹ ਪ੍ਰਤੀਬੰਧ ਸਵੇਰੇ 10 ਵਜੇ ਤੋਂ 10 ਵਜ ਕੇ 30 ਮਿੰਟ ਤੱਕ ਅਤੇ ਗੈਰ-ਏਸੀ ਕਲਾਸ ਲਈ, ਸਵੇਰੇ 11 ਵਜੇ ਤੋਂ 11 ਵਜ ਕੇ 30 ਮਿੰਟ ਤੱਕ ਲਾਗੂ ਹੋਵੇਗਾ।

 

ਇਹ ਬਦਲਾਅ ਤਤਕਾਲ ਬੁਕਿੰਗ ਵਿੱਚ ਪਾਰਦਰਸ਼ਿਤਾ ਵਧਾਉਣ ਅਤੇ ਸੁਨਿਸ਼ਚਿਤ ਕਰਨ ਲਈ ਲਾਗੂ ਕੀਤੇ ਜਾ ਰਹੇ ਹਨ ਕਿ ਯੋਜਨਾ ਦਾ ਲਾਭ ਵਾਸਤਵਿਕ ਉਪਯੋਗਕਰਤਾਵਾਂ ਨੂੰ ਮਿਲੇ।

ਰੇਲਵੇ ਸੂਚਨਾ ਪ੍ਰਣਾਲੀ ਕੇਂਦਰ (ਸੀਆਰਆਈਐੱਸ) ਅਤੇ ਆਈਆਰਸੀਟੀਸੀ ਨੂੰ ਇਸ ਬਾਰੇ ਜ਼ਰੂਰੀ ਪ੍ਰਣਾਲੀਗਤ ਸੰਸ਼ੋਧਨ ਕਰਨ ਅਤੇ ਸਾਰੇ ਰੇਲਵੇ ਜ਼ੋਨ ਅਤੇ ਸਬੰਧਿਤ ਵਿਭਾਗਾਂ ਨੂੰ ਸੂਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਰੇਲਵੇ ਮੰਤਰਾਲੇ ਨੇ ਸਾਰੇ ਯਾਤਰੀਆਂ ਨੂੰ ਇਨ੍ਹਾਂ ਪਰਿਵਰਤਨਾਂ ‘ਤੇ ਧਿਆਨ ਦੇਣ ਦੀ ਤਾਕੀਦ ਕੀਤੀ ਹੈ। ਅਸੁਵਿਧਾ ਤੋਂ ਬਚਣ  ਲਈ ਉਸ ਨੇ ਆਈਆਰਸੀਟੀਸੀ ਉਪਯੋਗਕਰਤਾਵਾਂ ਨੂੰ ਆਪਣੇ ਪ੍ਰੋਫਾਈਲ ਆਧਾਰ ਨੰਬਰ ਨਾਲ ਜੋੜਨ ਦੀ ਤਾਕੀਦ ਕੀਤੀ ਹੈ।

 ****

ਧਰਮੇਂਦਰ ਤਿਵਾਰੀ/ਸ਼ਤਰੂੰਜੇ ਕੁਮਾਰ

 


(Release ID: 2136703) Visitor Counter : 3