ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ‘ਗ੍ਰੈਂਡ ਕਰੌਸ ਆਫ ਦ ਆਰਡਰ ਆਫ ਮੈਕਾਰਿਓਸ ।।।’ ਪ੍ਰਾਪਤ ਕੀਤਾ

Posted On: 16 JUN 2025 1:33PM by PIB Chandigarh

ਸਾਇਪ੍ਰਸ ਦੇ ਰਾਸ਼ਟਰਪਤੀ, ਮਹਾਮਹਿਮ ਨਿਕੋਸ ਕ੍ਰਿਸਟੋਡੌਲਿਡੇਸ (H.E. Nikos Christodoulides), ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਸਾਇਪ੍ਰਸ ਦੇ ਸਨਮਾਨ ‘ਗ੍ਰੈਂਡ ਕਰੌਸ ਆਫ ਦ ਆਰਡਰ ਆਫ ਮੈਕਾਰਿਓਸ ।।।’ ਨਾਲ ਸਨਮਾਨਿਤ ਕੀਤਾ।

ਪ੍ਰਧਾਨ ਮੰਤਰੀ ਨੇ 140 ਕਰੋੜ ਭਾਰਤੀਆਂ ਵੱਲੋਂ ਇਹ ਸਨਮਾਨ ਗ੍ਰਹਿਣ ਕਰਦੇ ਹੋਏ, ਸਾਇਪ੍ਰਸ ਦੇ ਰਾਸ਼ਟਰਪਤੀ, ਉੱਥੋਂ ਦੀ ਸਰਕਾਰ ਅਤੇ ਲੋਕਾਂ ਪ੍ਰਤੀ ਹਾਰਦਿਕ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਇਹ ਪੁਰਸਕਾਰ ਭਾਰਤ ਅਤੇ ਸਾਇਪ੍ਰਸ ਦਰਮਿਆਨ ਲੰਬੇ ਸਮੇਂ ਤੋਂ ਚਲੇ ਆ ਰਹੇ ਮਧੁਰ ਸਬੰਧਾਂ ਨੂੰ ਸਮਰਪਿਤ ਕੀਤਾ ਜੋ ਸਾਂਝੀਆਂ ਕਦਰਾਂ-ਕੀਮਤਾਂ ਅਤੇ ਆਪਸੀ ਵਿਸ਼ਵਾਸ ‘ਤੇ ਅਧਾਰਿਤ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਪੁਰਸਕਾਰ ਭਾਰਤ ਦੇ ‘ਵਸੂਧੈਵ ਕੁਟੁੰਬਕਮ (Vasudhaiva Kutumbakam) ਜਾਂ ‘ਵਿਸ਼ਵ ਇੱਕ ਪਰਿਵਾਰ ਹੈ’ ਦੇ ਸਦੀਆਂ ਪੁਰਾਣੇ ਦਰਸ਼ਨ ਦੀ ਮਨਜ਼ੂਰੀ ਹੈ ਜੋ ਆਲਮੀ ਸ਼ਾਂਤੀ ਅਤੇ ਪ੍ਰਗਤੀ ਲਈ ਇਸ ਦੇ ਦ੍ਰਿਸ਼ਟੀਕੋਣ ਦਾ ਮਾਰਗਦਰਸ਼ਨ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਇਸ ਸਨਮਾਨ ਨੂੰ ਭਾਰਤ ਅਤੇ ਸਾਇਪ੍ਰਸ ਦਰਮਿਆਨ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਅਤੇ ਵਿਵਿਧਤਾ ਲਿਆਉਣ ਦੀ ਨਵੀਂ ਪ੍ਰਤੀਬੱਧਤਾ ਦੇ ਰੂਪ ਵਿੱਚ ਸਵੀਕਾਰ ਕੀਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਪੁਰਸਕਾਰ ਸ਼ਾਂਤੀ, ਸੁਰੱਖਿਆ, ਅਖੰਡਤਾ, ਖੇਤਰੀ ਅਖੰਡਤਾ ਅਤੇ ਸਮ੍ਰਿੱਧੀ ਦੇ ਲਈ ਦੋਵਾਂ ਦੇਸ਼ਾਂ ਦੀ ਅਟੁੱਟ ਪ੍ਰਤੀਬੱਧਤਾ ਦਾ ਪ੍ਰਤੀਕ ਹੈ। 

*****

ਐੱਮਜੇਪੀਐੱਸ/ਐੱਸਆਰ


(Release ID: 2136698)