ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸਾਇਪ੍ਰਸ ਵਿੱਚ ਭਾਰਤ-ਸਾਇਪ੍ਰਸ ਬਿਜ਼ਨਸ ਰਾਊਂਡਟੇਬਲ ਮੀਟਿੰਗ ਦੇ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ

Posted On: 15 JUN 2025 11:58PM by PIB Chandigarh

ਸਭ ਤੋਂ ਪਹਿਲੇ ਮੈਂ ਰਾਸ਼ਟਰਪਤੀ ਜੀ ਦਾ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ ਕਿ ਅੱਜ ਉਹ ਖ਼ੁਦ ਏਅਰਪੋਰਟ ਤੇ ਮੈਨੂੰ ਰਿਸੀਵ ਕਰਨ ਦੇ ਲਈ ਆਏ ਸਨ। ਬਿਜ਼ਨਸ ਲੀਡਰਸ ਦੇ ਨਾਲ ਇਤਨਾ ਬੜਾ ਰਾਊਂਡਟੇਬਲ ਉਨ੍ਹਾਂ ਨੇ ਆਰਗੇਨਾਇਜ਼  ਕੀਤਾ, ਮੈਂ ਇਸ ਦੇ ਲਈ ਬਹੁਤ ਆਭਾਰੀ ਹਾਂ। ਉਨ੍ਹਾਂ ਨੇ ਮੇਰੇ ਲਈ ਅਤੇ ਸਾਡੀ ਪਾਰਟਨਰਸ਼ਿਪ ਦੇ ਲਈ ਜੋ ਸਕਾਰਾਤਮਕ ਵਿਚਾਰ ਰੱਖੇ ਹਨ, ਮੈਂ ਇਸ ਦੇ ਲਈ ਭੀ ਤੁਹਾਡਾ ਹਿਰਦੇ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

Friends,

23 ਵਰ੍ਹਿਆਂ ਦੇ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਦਾ ਸਾਇਪ੍ਰਸ ਵਿੱਚ ਆਉਣਾ ਹੋਇਆ ਹੈ। ਅਤੇ ਸਭ ਤੋਂ ਪਹਿਲਾ ਕਾਰਜਕ੍ਰਮ ਬਿਜ਼ਨਸ ਰਾਊਂਡਟੇਬਲ ਦਾ ਹੋ ਰਿਹਾ ਹੈ। ਇਹ ਇੱਕ ਸੰਕੇਤ ਹੈ ਕਿ ਭਾਰਤ ਅਤੇ ਸਾਇਪ੍ਰਸ ਦੇ ਸਬੰਧਾਂ ਵਿੱਚ ਆਰਥਿਕ ਜਗਤ ਨਾਲ ਜੁੜੇ ਲੋਕਾਂ ਦਾ ਕਿਤਨਾ ਮਹੱਤਵ ਹੈ। ਤੁਹਾਡੇ ਵਿਚਾਰਾਂ ਨੂੰ ਮੈਂ ਬਹੁਤ ਗੌਰ ਨਾਲ ਸੁਣਿਆ ਹੈ। ਭਾਰਤ ਸਾਇਪ੍ਰਸ ਆਰਥਿਕ ਸਬੰਧਾਂ ਦੇ ਲਈ ਤੁਹਾਡੀ ਪ੍ਰਤੀਬੱਧਤਾ ਨੂੰ ਮੈਂ ਮਹਿਸੂਸ ਕੀਤਾ ਹੈ। ਤੁਹਾਡੇ ਵਿਚਾਰਾਂ ਵਿੱਚ ਸਿਰਫ਼ ਸੰਭਾਵਨਾ ਹੀ ਨਹੀਂ, ਸੰਕਲਪ ਨੂੰ ਭੀ ਮੈਂ ਮਹਿਸੂਸ ਕਰ ਰਿਹਾ ਹਾਂ। ਇਹ ਸਪਸ਼ਟ ਹੈ ਕਿ ਸਾਡੇ ਸਬੰਧਾਂ ਵਿੱਚ ਅੱਗੇ ਵਧਣ ਦੀਆਂ ਅਪਾਰ-ਅਪਾਰ ਸੰਭਾਵਨਾਵਾਂ ਹਨ।

Friends,

ਸਾਇਪ੍ਰਸ ਲੰਬੇ ਸਮੇਂ ਤੋਂ ਸਾਡਾ ਭਰੋਸੇਯੋਗ ਪਾਰਟਨਰ ਰਿਹਾ ਹੈ, ਜਿਸ ਦਾ ਆਪ ਲੋਕਾਂ ਨੇ ਭੀ ਉਲੇਖ ਕੀਤਾ। ਅਤੇ ਭਾਰਤ ਵਿੱਚ ਇੱਥੋਂ ਜ਼ਿਕਰਯੋਗ ਨਿਵੇਸ਼ ਭੀ ਹੋਇਆ ਹੈ। ਕਈ ਭਾਰਤੀ ਕੰਪਨੀਆਂ ਨੇ ਭੀ ਸਾਇਪ੍ਰਸ ਵਿੱਚ ਅਤੇ ਇੱਕ ਪ੍ਰਕਾਰ ਨਾਲ ਸਾਇਪ੍ਰਸ ਨੂੰ ਯੂਰੋਪ ਦੇ ਗੇਟਵੇ ਦੇ ਰੂਪ ਵਿੱਚ ਹੀ ਦੇਖਿਆ ਹੈ। ਅੱਜ ਆਪਸੀ ਵਪਾਰ 150 ਮਿਲੀਅਨ ਡਾਲਰ ਪਹੁੰਚ ਗਿਆ ਹੈ। ਲੇਕਿਨ ਸਾਡੇ ਰਿਸ਼ਤਿਆਂ ਦੀ ਵਾਸਤਵਿਕ ਸਮਰੱਥਾ ਇਸ ਤੋਂ ਬਹੁਤ ਅਧਿਕ ਹੈ। ਤੁਹਾਡੇ ਵਿੱਚੋਂ ਅਧਿਕਤਰ ਲੋਕ ਭਾਰਤ ਨਾਲ ਜੁੜੇ ਹੋਏ ਹਨ ਅਤੇ ਪਿਛਲੇ 11 ਵਰ੍ਹਿਆਂ ਵਿੱਚ ਭਾਰਤ ਦੀ ਗ੍ਰੋਥ ਸਟੋਰੀ ਨੂੰ ਭੀ ਦੇਖਿਆ ਹੈ। ਪਿਛਲੇ ਇੱਕ ਦਹਾਕੇ ਵਿੱਚ ਭਾਰਤ ਵਿਸ਼ਵ ਦੀ ਪੰਜਵੀਂ ਸਭ ਤੋਂ ਬੜੀ ਇਕੌਨਮੀ ਬਣਿਆ ਅਤੇ ਬਹੁਤ ਨਿਕਟ ਭਵਿੱਖ ਵਿੱਚ ਅਸੀਂ ਦੁਨੀਆ ਦੀ ਤੀਸਰੀ ਇਕੌਨਮੀ ਬਣਨ ਦੀ ਦਿਸ਼ਾ ਵਿੱਚ ਬਹੁਤ ਤੇਜ਼ ਗਤੀ ਨਾਲ ਅੱਗੇ ਵਧ ਰਹੇ ਹਾਂ। ਅੱਜ ਵਿਸ਼ਵ ਵਿੱਚ ਭਾਰਤ ਬਹੁਤ ਤੇਜ਼ੀ ਨਾਲ ਗ੍ਰੋਅ ਕਰਨ ਵਾਲਾ ਇੱਕ ਇਮਰਜਿੰਗ ਇਕੌਨਮੀ ਵਿੱਚ ਉਸ ਦਾ ਸਥਾਨ ਹੈ।

ਸਾਥੀਓ,

ਆਪ (ਤੁਸੀਂ) ਭਲੀਭਾਂਤ ਜਾਣਦੇ ਹੋ, ਅਸੀਂ ਟੈਕਸ ਰਿਫਾਰਮਸ ਕੀਤੇ ਹਨ। ਜੀਐੱਸਟੀ ਦੇ ਨਾਲ ਵੰਨ ਨੇਸ਼ਨ ਵੰਨ ਟੈਕਸ ਪ੍ਰਣਾਲੀ ਲਿਆਂਦੀ ਗਈ ਹੈ, ਕਾਰਪੋਰੇਟ ਟੈਕਸ rationalise ਕੀਤਾ ਗਿਆ ਹੈ। ਹਜ਼ਾਰਾਂ ਦੀ ਸੰਖਿਆ ਵਿੱਚ ਕਾਨੂੰਨਾਂ ਵਿੱਚ decriminalization ਕਰਨ ਦਾ ਕੰਮ ਅਸੀਂ ਕੀਤਾ ਹੈ। ਅਸੀਂ ਈਜ਼ ਆਵ੍ ਡੂਇੰਗ ਬਿਜ਼ਨਸ ਦੇ ਨਾਲ-ਨਾਲ ਟ੍ਰਸਟ ਆਵ੍ ਡੂਇੰਗ ਬਿਜ਼ਨਸ, ਉਸ ਤੇ ਭੀ ਉਤਨਾ ਹੀ ਬਲ ਦਿੱਤਾ ਹੈ। ਅੱਜ ਭਾਰਤ ਵਿੱਚ ਸਪਸ਼ਟ ਨੀਤੀ ਹੈ, ਉਸ ਦੇ ਨਾਲ-ਨਾਲ ਸਟੇਬਲ ਪਾਲਿਟੀ ਭੀ ਹੈ। ਛੇ ਦਹਾਕਿਆਂ ਦੇ ਬਾਅਦ ਐਸਾ ਹੋਇਆ ਹੈ ਕਿ ਇੱਕ ਹੀ ਸਰਕਾਰ ਲਗਾਤਾਰ ਤੀਸਰੀ ਵਾਰ ਚੁਣ ਕੇ ਆਈ ਹੈ। ਭਾਰਤ ਦੀ ਡੈਮੋਗ੍ਰਾਫਿਕ ਡਿਵਿਡੈਂਡ ਅਤੇ ਟੈਲੰਟ ਤੋਂ ਆਪ(ਤੁਸੀਂ) ਭਲੀਭਾਂਤ ਪਰੀਚਿਤ ਹੋ ਅਤੇ ਤੁਹਾਡੀ ਬਾਤਚੀਤ ਵਿੱਚ ਭੀ ਇਸ ਦਾ ਜ਼ਿਕਰ ਹੋਇਆ ਹੈ। ਪਿਛਲੇ 10 ਵਰ੍ਹਿਆਂ ਵਿੱਚ ਡਿਜੀਟਲ ਰਿਵੌਲਿਊਸ਼ਨ ਆਇਆ ਹੈ, ਫਾਇਨੈਂਸ਼ਿਅਲ ਇੰਕਲੂਜ਼ਨ ਇੱਕ ਮਿਸਾਲ ਬਣਿਆ ਹੈ। ਯੂਨੀਫਾਇਡ ਪੇਮੇਂਟਸ ਇੰਟਰਫੇਸ ਯਾਨੀ ਯੂਪੀਆਈ ਦੇ ਮਾਧਿਅਮ ਨਾਲ ਅੱਜ ਵਿਸ਼ਵ ਦਾ 50% ਡਿਜੀਟਲ ਟ੍ਰਾਂਜ਼ੈਕਸ਼ਨ ਭਾਰਤ ਵਿੱਚ ਹੁੰਦਾ ਹੈ। ਫਰਾਂਸ ਜਿਹੇ ਕਈ ਦੇਸ਼ ਇਸ ਨਾਲ ਜੁੜੇ ਹਨ, ਸਾਇਪ੍ਰਸ ਨੂੰ ਭੀ ਇਸ ਨਾਲ ਜੁੜਨ ਦੇ ਲਈ ਬਾਤ ਚਲ ਰਹੀ ਹੈ ਅਤੇ ਮੈਂ ਇਸ ਦਾ ਸੁਆਗਤ ਕਰਦਾ ਹਾਂ। ਭਾਰਤ ਵਿੱਚ ਫਿਊਚਰਿਸਟਿਕ ਇਨਫ੍ਰਾਸਟ੍ਰਕਚਰ ਦੇ ਵਿਕਾਸ ਵਿੱਚ ਅਸੀਂ 100 ਬਿਲੀਅਨ ਡਾਲਰ ਤੋਂ ਅਧਿਕ ਦਾ ਸਲਾਨਾ ਨਿਵੇਸ਼ ਕਰ ਰਹੇ ਹਾਂ। ਇਸ ਵਰ੍ਹੇ ਦੇ ਬਜਟ ਵਿੱਚ ਅਸੀਂ ਮੈਨੂਫੈਕਚਰਿੰਗ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਵਿਸ਼ਵ ਵਿੱਚ ਵੈਕਸੀਨਸ, ਜੈਨੇਰਿਕ ਮੈਡੀਸਿਨਸ ਅਤੇ ਮੈਡੀਕਲ ਡਿਵਾਇਸਿਜ਼ ਦੇ ਮੈਨੂਫੈਕਚਰਿੰਗ ਵਿੱਚ ਭਾਰਤ ਵਰਲਡ ਲੀਡਰਸ ਵਿੱਚੋਂ ਇੱਕ ਹੈ। ਮੈਰੀਟਾਇਮ ਅਤੇ ਪੋਰਟ ਡਿਵੈਲਪਮੈਂਟ ਤੇ ਸਾਡਾ ਫੋਕਸ ਹੈ। ਅਸੀਂ ਸ਼ਿਪ ਬਿਲਡਿੰਗ ਅਤੇ ਸ਼ਿਪ ਬ੍ਰੇਕਿੰਗ ਨੂੰ ਭੀ ਪ੍ਰਾਥਮਿਕਤਾ ਦੇ ਰਹੇ ਹਾਂ। ਇਸ ਦੇ ਲਈ ਇੱਕ ਨਵੀਂ ਪਾਲਿਸੀ ਭੀ ਲਿਆਂਦੀ ਜਾ ਰਹੀ ਹੈ। ਸਿਵਲ ਏਵੀਏਸ਼ਨ ਸੈਕਟਰ ਭੀ ਤੇਜ਼ੀ ਨਾਲ ਗ੍ਰੋਅ ਕਰ ਰਿਹਾ ਹੈ। ਭਾਰਤੀ ਕੰਪਨੀਆਂ ਨੇ ਹਜ਼ਾਰ ਤੋਂ ਜ਼ਿਆਦਾ Aircrafts, ਉਸ ਦਾ ਨਵਾਂ ਆਰਡਰ ਦਿੱਤਾ ਹੈ। ਇਨੋਵੇਸ਼ਨ ਭਾਰਤ ਦੀ ਆਰਥਿਕ ਸ਼ਕਤੀ ਦਾ ਮਜ਼ਬੂਤ ਥੰਮ੍ਹ ਬਣਿਆ ਹੈ। ਸਾਡੇ ਇੱਕ ਲੱਖ ਤੋਂ ਜ਼ਿਆਦਾ ਸਟਾਰਟਅਪਸ ਸਿਰਫ਼ ਸੁਪਨੇ ਨਹੀਂ ਸਮਾਧਾਨ ਭੇਜਦੇ ਹਨ। ਇਨ੍ਹਾਂ ਵਿੱਚੋਂ 100 ਯੂਨੀਕੌਰਨ ਬਣ ਚੁੱਕੇ ਹਨ। ਭਾਰਤ ਇਕੌਨਮੀ ਅਤੇ ਇਕੌਲੋਜੀ ਦੇ ਬੈਲੰਸ ਵਿੱਚ ਵਿਸ਼ਵਾਸ ਕਰਦਾ ਹੈ ਅਤੇ ਉਸ ਤੇ ਅਸੀਂ ਪ੍ਰਤੀਬੱਧ ਹਾਂ। ਇੱਕ ਕਲੀਨ ਅਤੇ ਗ੍ਰੀਨ ਫਿਊਚਰ ਦਾ ਰਸਤਾ ਬਣ ਰਿਹਾ ਹੈ। 2030 ਤੱਕ ਅਸੀਂ 500 ਗੀਗਾਵਾਟ ਰਿਨਿਊਏਬਲ ਐਨਰਜੀ ਦੇ ਟਾਰਗਟ ਨੂੰ ਹੋਰ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਗ੍ਰੀਨ ਸ਼ਿਪਿੰਗ ਦੇ ਵਿਕਾਸ ਅਤੇ 2030 ਤੱਕ ਰੇਲਵੇ ਨੂੰ 100% ਕਾਰਬਨ ਨਿਊਟਰਲ ਬਣਾਉਣ ਦੀ ਤਰਫ਼ ਤੇਜ਼ੀ ਨਾਲ ਕੰਮ ਕਰ ਰਹੇ ਹਾਂ। ਏਆਈ ਮਿਸ਼ਨ, ਕੁਆਂਟਮ ਮਿਸ਼ਨ, ਸੈਮੀਕੰਡਕਟਰ ਮਿਸ਼ਨ, ਕ੍ਰਿਟਿਕਲ ਮਿਨਰਲ ਮਿਸ਼ਨ, ਨਿਊਕਲੀਅਰ ਪਾਵਰ ਮਿਸ਼ਨ, ਸਾਡੀ ਗ੍ਰੋਥ ਇੰਜਣ ਦੇ ਨਵੇਂ ਇੰਜਣ ਬਣ ਰਹੇ ਹਨ। ਮੈਨੂੰ ਜਾਣ ਕੇ ਖੁਸ਼ੀ ਹੈ ਕਿ ਸਾਇਪ੍ਰਸ ਦੀ ਸਟਾਕ ਐਕਸਚੇਂਜ ਅਤੇ ਐੱਨਐੱਸਈ ਨੇ ਮੇਰੇ ਹੋਮ ਸਟੇਟ ਗੁਜਰਾਤ ਵਿੱਚ ਗਿਫਟ ਸਿਟੀ ਵਿੱਚ ਸਹਿਯੋਗ ਤੇ ਸਹਿਮਤੀ ਬਣਾਈ ਹੈ। ਸਾਇਪ੍ਰਸ ਇੱਕ ਪ੍ਰਸਿੱਧ ਟੂਰਿਸਟ ਡੈਸਟੀਨੇਸ਼ਨ ਹੈ। ਭਾਰਤ ਵਿੱਚ ਭੀ ਅਸੀਂ ਡੈਸਟੀਨੇਸ਼ਨ ਡਿਵੈਲਪਮੈਂਟ ਅਤੇ ਮੈਨੇਜਮੈਂਟ ਤੇ ਬਲ ਦੇ ਰਹੇ ਹਾਂ। ਸਾਡੇ ਟੂਰ ਅਪਰੇਟਰਸ ਦੇ ਦਰਮਿਆਨ ਨਜ਼ਦੀਕੀ ਸਹਿਯੋਗ ਭਿੰਨ-ਭਿੰਨ ਹੋ ਸਕਦਾ ਹੈ। ਐਸੇ ਕਈ ਹੋਰ ਖੇਤਰ ਹਨ, ਜਿਨ੍ਹਾਂ ਵਿੱਚ ਆਪਸੀ ਸਹਿਯੋਗ ਦੇ ਲਈ ਬਹੁਤ ਹੀ ਪੋਟੈਂਸ਼ਿਅਲ ਹੈ।

Friends,

ਪਿਛਲੇ ਮਹੀਨੇ ਭਾਰਤ ਅਤੇ ਯੂਕੇ ਦੇ ਦਰਮਿਆਨ ਇੱਕ Ambitious FTA ‘ਤੇ ਸਹਿਮਤੀ ਬਣੀ ਹੈ। ਹੁਣ ਅਸੀਂ ਭਾਰਤ ਅਤੇ ਈਯੂ ਦੇ ਦਰਮਿਆਨ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਇਸ ਸਾਲ ਦੇ ਅੰਤ ਤੱਕ ਸੰਪੰਨ ਕਰਨ ਦੇ ਲਈ ਪ੍ਰਤੀਬੱਧ ਹਾਂ। ਇਸ ਦੀ ਨਿਗੋਸ਼ਿਏਸ਼ਨ ਵਿੱਚ ਗਤੀ ਆਈ ਹੈ, ਇਸ ਦਾ ਲਾਭ ਆਪ ਸਭ ਸਾਥੀਆਂ ਨੂੰ ਜ਼ਰੂਰ ਮਿਲੇਗਾ। ਮੈਂ ਭਾਰਤ ਸਾਇਪ੍ਰਸ ਅਤੇ ਗ੍ਰੀਸ ਬਿਜ਼ਨਸ ਅਤੇ ਇਨਵੈਸਟਮੈਂਟ ਕੌਂਸਲ ਦੀ ਸਥਾਪਨਾ ਦਾ ਸੁਆਗਤ ਕਰਦਾ ਹਾਂ। ਇਹ ਇੱਕ ਬਹੁਤ ਅੱਛਾ ਇਨਿਸ਼ਿਏਟਿਵ ਹੈ ਅਤੇ ਆਰਥਿਕ ਸਹਿਯੋਗ ਦਾ ਮਹੱਤਵਪੂਰਨ ਪਲੈਟਫਾਰਮ ਬਣ ਸਕਦਾ ਹੈ। ਫ੍ਰੈਂਡਸ ਆਪ ਸਭ ਨੇ ਜੋ ਵਿਚਾਰ ਰੱਖੇ ਹਨ, ਜੋ ਸੁਝਾਅ ਦਿੱਤੇ ਹਨ, ਉਨ੍ਹਾਂ ਨੂੰ ਮੇਰੀ ਟੀਮ ਨੇ ਨੋਟ ਕੀਤਾ ਹੈ, ਅਸੀਂ ਇਨ੍ਹਾਂ ਤੇ ਐਕਸ਼ਨ ਪਲਾਨ ਬਣਾ ਕੇ ਫਾਲੋਅਪ ਕਰਾਂਗੇ। ਮੈਂ ਤੁਹਾਨੂੰ ਭਾਰਤ ਆਉਣ ਦਾ ਸੱਦਾ ਭੀ ਦਿੰਦਾ ਹਾਂ। ਅੰਤ ਵਿੱਚ ਮੈਂ ਇੱਕ ਵਾਰ ਫਿਰ ਰਾਸ਼ਟਰਪਤੀ ਜੀ ਦਾ ਧੰਨਵਾਦ ਕਰਦਾ ਹਾਂ, ਉਨ੍ਹਾਂ ਨੇ ਇਸ ਮੀਟਿੰਗ ਦੇ ਲਈ ਆਪਣਾ ਸਮਾਂ ਕੱਢਿਆ। ਇਸ ਰਾਊਂਡਟੇਬਲ ਨੂੰ ਸੁਯੋਜਿਤ ਢੰਗ ਨਾਲ ਆਯੋਜਿਤ ਕਰਨ ਦੇ ਲਈ ਮੈਂ ਸਾਇਪ੍ਰਸ, ਚੈਂਬਰ ਆਵ੍ ਕਮਰਸ ਐਂਡ ਇੰਡਸਟ੍ਰੀ ਅਤੇ ਇਨਵੈਸਟਮੈਂਟ ਸਾਇਪ੍ਰਸ ਦਾ ਭੀ ਆਭਾਰ ਵਿਅਕਤ ਕਰਦਾ ਹਾਂ। ਆਪ ਸਭ ਦਾ ਬਹੁਤ-ਬਹੁਤ ਧੰਨਵਾਦ।

****

ਐੱਮਜੇਪੀਐੱਸ/ਐੱਸਟੀ/ਡੀਕੇ


(Release ID: 2136642) Visitor Counter : 5