ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਵਿਜੈ ਰੂਪਾਣੀ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ

Posted On: 13 JUN 2025 2:53PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਵਿਜੈ ਰੂਪਾਣੀ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ, ਜਿਨ੍ਹਾਂ ਦੀ ਕੱਲ੍ਹ ਅਹਿਮਦਾਬਾਦ ਵਿੱਚ ਹੋਏ ਦੁਖਦ ਹਵਾਈ ਜਹਾਜ਼ ਹਾਦਸੇ ਵਿੱਚ ਜਾਨ ਚਲਈ ਗਈ। ਸ਼੍ਰੀ ਮੋਦੀ ਨੇ ਸ਼੍ਰੀ ਰੂਪਾਣੀ ਦੇ ਪ੍ਰਤਿਸ਼ਠਿਤ ਕਰੀਅਰ ‘ਤੇ ਪ੍ਰਕਾਸ਼ ਪਾਇਆ, ਜਿਸ ਵਿੱਚ ਰਾਜਕੋਟ ਨਗਰ ਨਿਗਮ ਵਿੱਚ ਉਨ੍ਹਾਂ ਦੇ ਕਾਰਜਕਾਲ, ਰਾਜ ਸਭਾ ਸਾਂਸਦ, ਗੁਜਰਾਤ ਭਾਜਪਾ ਪ੍ਰਧਾਨ ਅਤੇ ਰਾਜ ਸਰਕਾਰ ਵਿੱਚ ਕੈਬਨਿਟ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਦੀਆਂ ਵਿਭਿੰਨ ਭੂਮਿਕਾਵਾਂ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਗਿਆ।

ਐਕਸ (X)‘ ਤੇ ਇੱਕ ਥ੍ਰੈੱਡ ਪੋਸਟ ਵਿੱਚ, ਸ਼੍ਰੀ ਮੋਦੀ ਨੇ ਲਿਖਿਆ:

 “ਸ਼੍ਰੀ ਵਿਜੈਭਾਈ ਰੂਪਾਣੀ ਜੀ ਦੇ ਪਰਿਵਾਰ ਨੂੰ ਮਿਲਿਆ।

ਇਹ ਅਕਲਪਨੀ ਹੈ  ਕਿ ਵਿਜੈਭਾਈ ਸਾਡੇ ਦਰਮਿਆਨ ਨਹੀਂ ਹਨ। ਮੈਂ ਉਨ੍ਹਾਂ ਨੂੰ ਦਹਾਕਿਆਂ ਤੋਂ ਜਾਣਦਾ ਹਾਂ। ਅਸੀਂ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕੀਤਾ, ਜਿਸ ਵਿੱਚ ਕੁਝ ਚੁਣੌਤੀਪੂਰਨ ਸਮੇਂ ਭੀ ਸ਼ਾਮਲ ਸਨ। ਵਿਜੈਭਾਈ ਨਿਮਰ ਅਤੇ ਮਿਹਨਤੀ ਸਨ, ਪਾਰਟੀ ਦੀ ਵਿਚਾਰਧਾਰਾ ਦੇ ਪ੍ਰਤੀ ਦ੍ਰਿੜ੍ਹਤਾ ਨਾਲ ਪ੍ਰਤੀਬੱਧ ਸਨ। ਉਨ੍ਹਾਂ ਧੀਰੇ-ਧੀਰੇ ਪਦਉੱਨਤੀ ਪ੍ਰਾਪਤ ਕੀਤੀ, ਸੰਗਠਨ ਵਿੱਚ ਵਿਭਿੰਨ ਜ਼ਿੰਮੇਦਾਰੀਆਂ ਸੰਭਾਲੀਆਂ ਅਤੇ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਲਗਨ ਨਾਲ ਸੇਵਾ ਕੀਤੀ।”

ਸੌਂਪੀ ਗਈ ਹਰ ਭੂਮਿਕਾ ਵਿੱਚ ਉਨ੍ਹਾਂ ਨੇ ਖ਼ੁਦ ਨੂੰ ਪ੍ਰਤਿਸ਼ਠਿਤ ਕੀਤਾ, ਚਾਹੇ ਉਹ ਰਾਜਕੋਟ ਨਗਰ ਨਿਗਮ ਵਿੱਚ ਹੋਵੇ, ਰਾਜ ਸਭਾ ਸਾਂਸਦ ਦੇ ਰੂਪ ਵਿੱਚ ਹੋਵੇ, ਗੁਜਰਾਤ ਭਾਜਪਾ ਪ੍ਰਧਾਨ ਦੇ ਰੂਪ ਵਿੱਚ ਹੋਵੇ ਜਾਂ ਉਹ ਰਾਜ ਸਰਕਾਰ ਵਿੱਚ ਕੈਬਨਿਟ ਮੰਤਰੀ ਦੇ ਰੂਪ ਵਿੱਚ ਹੋਵੇ।”

 “ਵਿਜੈਭਾਈ ਅਤੇ ਮੈਂ ਤਦ ਭੀ ਬੜੇ ਪੈਮਾਨੇ ‘ਤੇ ਕੰਮ ਕੀਤਾ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ। ਉਨ੍ਹਾਂ ਨੇ ਗੁਜਰਾਤ ਦੇ ਵਿਕਾਸ ਪਥ ਨੂੰ ਵਧਾਉਣ ਲਈ ਕਈ ਉਪਾਅ ਕੀਤੇ, ਵਿਸ਼ੇਸ਼ ਤੌਰ ‘ਤੇ ਈਜ਼ ਆਵ੍ ਲਿਵਿੰਗ ਨੂੰ ਹੁਲਾਰਾ ਦੇਣ ਵਿੱਚ। ਸਾਡੇ ਦਰਮਿਆਨ ਹੋਈ ਗੱਲਬਾਤ ਨੂੰ ਹਮੇਸ਼ਾ ਯਾਦ ਰੱਖਾਂਗਾ। ਦੁਖ ਦੀ ਇਸ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਹਨ। ਓਮ ਸ਼ਾਂਤੀ।”

 

“વિજયભાઈ રૂપાણીના પરિવારજનોને મળી સાંત્વના પાઠવી. વિજયભાઈ આપણી વચ્ચે નથી એ વાત મન માનવા તૈયાર નથી. વર્ષોથી મારે તેમની સાથે નાતો રહ્યો છે. કંઈ કેટલાય પડકારજનક સમયમાં અમે ખભે ખભા મિલાવીને કામ કર્યું છે. સરળ અને સાલસ સ્વભાવના વિજયભાઈ ખૂબ મહેનતુ હતા તથા પક્ષની વિચારધારા પ્રત્યે પ્રતિબદ્ધ હતા. એક પાયાના કાર્યકર તરીકે જાહેર જીવનમાં કારકિર્દીની શરૂઆત કરી તેઓ સંગઠનમાં વિવિધ જવાબદારીઓ નિભાવતા નિભાવતા ગુજરાતના મુખ્યમંત્રી બન્યા હતા.”

“તેઓને સોંપાયેલ દરેક ભૂમિકામાં, તે પછી રાજકોટ મ્યુનિસિપલ કોર્પોરેશનમાં હોય કે રાજ્યસભાના સાંસદ તરીકેની હોય, પ્રદેશ ભાજપના પ્રમુખની હોય કે પછી રાજ્ય સરકારમાં કેબિનેટ મંત્રી અને મુખ્યમંત્રી તરીકેની હોય, તેઓએ દરેક વખતે એક અનોખો ચીલો ચાતર્યો હતો.”

“વિજયભાઈ ગુજરાતના મુખ્યમંત્રી હતા ત્યારે મારે તેમની સાથે ઘનિષ્ઠતાથી કામ કરવાનું થયું હતું. તેઓએ ગુજરાતની વિકાસયાત્રાને આગળ ધપાવવા ઘણા પગલાં હાથ ધર્યાં હતા જેમાં 'ઈઝ ઑફ લિવિંગ' એ નોંધપાત્ર છે. તેઓની સાથે થયેલ મુલાકાતો અને ચર્ચા હંમેશાં યાદ રહેશે.

સદ્ગતના આત્માની શાંતિ માટે પ્રાર્થના…

ૐ શાંતિ...!!”

**************

 ਐੱਮਜੇਪੀਐੱਸ/ਐੱਸਆਰ


(Release ID: 2136162)