ਘੱਟ ਗਿਣਤੀ ਮਾਮਲੇ ਮੰਤਰਾਲਾ
azadi ka amrit mahotsav

ਸਰਕਾਰ ਦੇ 11 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਕੱਲ੍ਹ ਰਾਜਘਾਟ ‘ਤੇ ਲੋਕ ਸੰਵਰਧਨ ਪਰਵ (Lok Samvardhan Parv ) ਸ਼ੁਰੂ ਹੋਵੇਗਾ


ਸਮਾਵੇਸ਼ੀ ਵਿਕਾਸ ਦੇ ਉਤਸਵ ਦੇ ਤੌਰ ‘ਤੇ ਸਮਾਗਮ ਦੀ ਪਰਿਕਲਪਨਾ, ਇਸ ਵਿੱਚ ਘੱਟਗਿਣਤੀ ਮਾਮਲੇ ਮੰਤਰਾਲੇ ਦੀਆਂ ਪ੍ਰਮੁੱਖ ਯੋਜਨਾਵਾਂ, ਪ੍ਰੋਗਰਾਮਾਂ ਅਤੇ ਉਪਲਬਧੀਆਂ ਨੂੰ ਦਰਸਾਇਆ ਜਾਵੇਗਾ

Posted On: 10 JUN 2025 11:58AM by PIB Chandigarh

ਸਸ਼ਕਤੀਕਰਣ, ਸਮਾਵੇਸ਼ਨ ਅਤੇ ਸੱਭਿਆਚਾਰਕ ਗੌਰਵ ਨਾਲ ਸਰਕਾਰ ਦੇ 11 ਵਰ੍ਹੇ ਪੂਰੇ ਹੋਣ ਦੇ ਮੌਕੇ ‘ਤੇ ਘੱਟਗਿਣਤੀ ਮਾਮਲੇ ਮੰਤਰਾਲਾ 11 ਤੋਂ 15 ਜੂਨ, 2025 ਤੱਕ ਨਵੀਂ ਦਿੱਲੀ ਵਿੱਚ ਰਾਜਘਾਟ ‘ਤੇ ਗਾਂਧੀ ਦਰਸ਼ਨ ਦੇ ਬਿਰਸਾ ਮੁੰਡਾ ਲਾਅਨ ਵਿੱਚ ਲੋਕ ਸੰਵਰਧਨ ਪਰਵ (Lok Samvardhan Parv) ਦਾ ਆਯੋਜਨ ਕਰਨ ਜਾ ਰਿਹਾ ਹੈ। 

ਇਸ ਸਮਾਗਮ ਦੀ ਕਲਪਨਾ ਸਮਾਵੇਸ਼ੀ ਵਿਕਾਸ ਦੇ ਉਤਸਵ ਦੇ ਤੌਰ ‘ਤੇ ਕੀਤੀ ਗਈ ਹੈ। ਇਸ ਵਿੱਚ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ ਦੇ ਦ੍ਰਿਸ਼ਟੀਕੋਣ ਦੇ ਤਹਿਤ ਮੰਤਰਾਲੇ ਦੀਆਂ ਪ੍ਰਮੁੱਖ ਯੋਜਨਾਵਾਂ, ਪ੍ਰੋਗਰਾਮਾਂ ਅਤੇ ਉਪਲਬਧੀਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਵਿੱਚ ਘੱਟਗਿਣਤੀ ਕਮਿਊਨਿਟੀਆਂ, ਵਿਸ਼ੇਸ਼ ਤੌਰ ‘ਤੇ ਦਸਤਕਾਰਾਂ, ਕਾਰੀਗਰਾਂ ਅਤੇ ਪਰੰਪਰਾਗਤ ਸ਼ਿਲਪਕਾਰਾਂ ਦੇ ਆਰਥਿਕ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਮੰਤਰਾਲੇ ਦੇ ਨਿਰੰਤਰ ਪ੍ਰਯਾਸਾਂ ‘ਤੇ ਵੀ ਪ੍ਰਕਾਸ਼ ਪਾਇਆ ਜਾਵੇਗਾ।  

 

ਲੋਕ ਸੰਵਰਧਨ ਪਰਵ ਦਾ ਇਹ ਐਡੀਸ਼ਨ ਭਾਰਤ ਦੇ ਉੱਤਰੀ ਰਾਜਾਂ ਦੇ 50 ਤੋਂ ਅਧਿਕ ਦਸਤਕਾਰਾਂ ਅਤੇ ਕਾਰੀਗਰਾਂ ਨੂੰ ਆਪਣੇ ਪਰੰਪਰਾਗਤ ਸ਼ਿਲਪ ਦੇ ਪ੍ਰਦਰਸ਼ਨ ਅਤੇ ਵਿਕਰੀ ਲਈ ਸ਼ਾਨਦਾਰ ਪਲੈਟਫਾਰਮ ਪ੍ਰਦਾਨ ਕਰੇਗਾ। ਇਸ ਦੇ ਜ਼ਰੀਏ ਉਨ੍ਹਾਂ ਨੂੰ ਸੰਭਾਵਿਤ ਖਰੀਦਦਾਰਾਂ ਦੇ ਨਾਲ ਜੁੜਨ ਅਤੇ ਬਜ਼ਾਰ ਨਾਲ ਸਬੰਧ ਬਣਾਉਣ ਵਿੱਚ ਵੀ ਸਹਾਇਤਾ ਮਿਲੇਗੀ। 

 

ਸਮਾਗਮ ਦੀਆਂ ਮੁੱਖ ਗੱਲਾਂ:

  • ਮੰਤਰਾਲੇ ਦੀਆਂ ਪ੍ਰਮੁੱਖ ਪਹਿਲਾਂ ਦਾ ਪ੍ਰਦਰਸ਼ਨ, ਜਿਸ ਵਿੱਚ ਪੀਐੱਮ ਵਿਕਾਸ (ਪ੍ਰਧਾਨ ਮੰਤਰੀ ਵਿਰਾਸਤ ਦਾ ਸੰਵਰਧਨ), ਐੱਨਐੱਮਡੀਐੱਫਸੀ ਯੋਜਨਾਵਾਂ ਅਤੇ ਸਫਲਤਾ ਦੀਆਂ ਕਹਾਣੀਆਂ ਸ਼ਾਮਲ ਹਨ। 

  • ਦਿੱਲੀ, ਪੰਜਾਬ, ਹਰਿਆਣਾ, ਉੱਤਰਾਖੰਡ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਦਸਤਕਾਰਾਂ, ਕਾਰੀਗਰਾਂ ਅਤੇ ਰਸੋਈ ਕਲਾ ਦੇ ਮਾਹਰਾਂ ਦੀ ਭਾਗੀਦਾਰੀ।

  • ਲਾਖ ਦੀਆਂ ਚੁੜੀਆਂ, ਲੱਕੜੀ ਦੀਆਂ ਪੇਂਟਿੰਗਾਂ, ਬਲੂ ਪੌਟਰੀ, ਕਢਾਈ, ਬਨਾਰਸੀ ਜ਼ਰੀ, ਫੁਲਕਾਰੀ, ਚਮੜੇ ਦੀ ਸ਼ਿਲਪਕਾਰੀ, ਗਲੀਚੇ, ਗਹਿਣੇ ਅਤੇ ਲੱਕੜ ਦੀ ਨਕਾਸ਼ੀ ਜਿਹੀਆਂ ਪਰੰਪਰਾਗਤ ਕਲਾ ਅਤੇ ਹੈਂਡੀਕ੍ਰਾਫਟ ਦੇ  ਸਮਾਨ ਦੀ ਪ੍ਰਦਰਸ਼ਨੀ ਦੇ ਨਾਲ ਵਿਕਰੀ।

  • ਇਸ ਸਮਾਗਮ ਦੇ ਦੌਰਾਨ ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ ਆਏ ਲੋਕ ਕਲਾਕਾਰਾਂ ਦੁਆਰਾ ਸ਼ਾਨਦਾਰ ਸੱਭਿਆਚਾਰਕ ਪ੍ਰਸਤੁਤੀਆਂ ਦਿੱਤੀਆਂ ਜਾਣਗੀਆਂ।

 

ਇਸ ਪਰਵ ਦਾ ਉਦੇਸ਼ ਘੱਟ ਗਿਣਤੀ ਕਮਿਊਨਿਟੀਆਂ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਅਤੇ ਉੱਦਮੀ ਭਾਵਨਾ ਨੂੰ ਉਤਸ਼ਾਹਿਤ ਕਰਦੇ ਹੋਏ ਮੰਤਰਾਲੇ ਦੇ ਸਮਾਵੇਸ਼ੀ ਵਿਕਾਸ ਪ੍ਰਯਾਸਾਂ ਬਾਰੇ ਵਧੇਰੇ ਜਾਗਰੂਕਤਾ ਫੈਲਾਉਣਾ ਹੈ। ਇਹ ਪਰੰਪਰਾਗਤ ਦਸਤਕਾਰਾਂ- ਕਾਰੀਗਰਾਂ ਦੇ ਸਸ਼ਕਤੀਕਰਣ, ਸਵਦੇਸ਼ੀ ਕਲਾ ਰੂਪਾਂ ਦੀ ਸੰਭਾਲ਼ ਅਤੇ ਉਨ੍ਹਾਂ ਨੂੰ ਟਿਕਾਊ ਆਜੀਵਿਕਾ ਨਾਲ ਜੋੜਨ ਦੇ ਵਿਆਪਕ ਪ੍ਰਯਾਸ ਦਾ ਹਿੱਸਾ ਹੈ।

ਘੱਟ ਗਿਣਤੀ ਮਾਮਲੇ ਮੰਤਰਾਲਾ ਵਿਵਿਧਤਾ, ਸਮਰੱਥ ਅਤੇ ਪ੍ਰਗਤੀ ਦੇ ਇਸ ਉਤਸਵ ਦਾ ਹਿੱਸਾ ਬਣਨ ਲਈ ਸਾਰਿਆਂ ਨੂੰ ਸੱਦਾ ਦਿੰਦਾ ਹੈ।

***************

ਐੱਸਐੱਸ/ਆਈਐੱਸਏ


(Release ID: 2135565)