ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪਿਛਲੇ 11 ਵਰ੍ਹਿਆਂ ਵਿੱਚ ਭਾਰਤ ਦੇ ਰੱਖਿਆ ਖੇਤਰ ਵਿੱਚ ਅਭੂਤਪੂਰਵ ਵਾਧੇ ਦੀ ਸ਼ਲਾਘਾ ਕੀਤੀ ਜਿਸ ਨਾਲ ਆਤਮਨਿਰਭਰਤਾ ਅਤੇ ਆਧੁਨਿਕੀਕਰਣ ਨੂੰ ਮਜ਼ਬੂਤੀ ਮਿਲੀ ਹੈ

प्रविष्टि तिथि: 10 JUN 2025 9:47AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਪਿਛਲੇ 11 ਵਰ੍ਹਿਆਂ ਵਿੱਚ ਭਾਰਤ ਨੇ ਰੱਖਿਆ ਖੇਤਰ ਵਿੱਚ ਜ਼ਿਕਰਯੋਗ ਪ੍ਰਗਤੀ ਦੇਖੀ ਹੈ, ਜਿਸ ਦੇ ਤਹਿਤ ਰੱਖਿਆ ਉਤਪਾਦਨ ਵਿੱਚ ਆਧੁਨਿਕੀਕਰਣ ਅਤੇ ਆਤਮਨਿਰਭਰਤਾ ‘ਤੇ ਸਪਸ਼ਟ ਧਿਆਨ ਦਿੱਤਾ ਗਿਆ ਹੈ। 

ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਦੇ ਸਮੂਹਿਕ ਸੰਕਲਪ ਅਤੇ ਰੱਖਿਆ ਖੇਤਰ ਵਿੱਚ ਭਾਰਤ ਨੂੰ ਆਤਮਨਿਰਭਰਤਾ ਅਤੇ ਟੈਕਨੋਲੋਜੀ ਉਤਕ੍ਰਿਸ਼ਟਤਾ ਦੀ ਤਰਫ਼ ਲੈ ਜਾਣ ਦੇ ਅਟੁੱਟ ਦ੍ਰਿੜ੍ਹ ਸੰਕਲਪ ‘ਤੇ ਮਾਣ ਵਿਅਕਤ ਕੀਤਾ।

ਮਾਈ ਗੌਵ ਇੰਡੀਆ (MyGovIndia) ਦੀ  ਐਕਸ (X) ‘ਤੇ  ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ:

“ਪਿਛਲੇ 11 ਵਰ੍ਹਿਆਂ ਵਿੱਚ ਸਾਡੇ ਰੱਖਿਆ ਖੇਤਰ ਵਿੱਚ ਮਹੱਤਵਪੂਰਨ ਬਦਲਾਅ ਹੋਏ ਹਨ, ਜਿਸ ਵਿੱਚ ਆਧੁਨਿਕੀਕਰਣ ਅਤੇ ਰੱਖਿਆ ਉਤਪਾਦਨ ਦੇ ਮਾਮਲੇ ਵਿਚ ਆਤਮਨਿਰਭਰ ਬਣਨ ‘ਤੇ ਸਪਸ਼ਟ ਧਿਆਨ ਦਿੱਤਾ ਗਿਆ ਹੈ। ਦੇਸ਼ਵਾਸੀ ਭਾਰਤ ਨੂੰ ਹੋਰ ਮਜ਼ਬੂਤ ਬਣਾਉਣ ਦੇ ਸੰਕਲਪ ਦੇ ਨਾਲ ਜਿਸ ਤਰ੍ਹਾਂ ਇਕਜੁੱਟ ਹੋਏ ਹਨ ਇਹ ਦੇਖ ਕੇ ਖੁਸ਼ੀ ਹੁੰਦੀ ਹੈ! #11YearsOfRakshaShakti"

 

************

ਐੱਮਜੇਪੀਐੱਸ/ਐੱਸਆਰ


(रिलीज़ आईडी: 2135315) आगंतुक पटल : 7
इस विज्ञप्ति को इन भाषाओं में पढ़ें: Malayalam , English , Urdu , Nepali , Marathi , हिन्दी , Bengali-TR , Manipuri , Assamese , Bengali , Gujarati , Odia , Tamil , Telugu , Kannada