ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਮੋਦੀ ਸਰਕਾਰ ਦੇ ਇਤਿਹਾਸਕ 11 ਵਰ੍ਹੇ ਜਨ ਸੇਵਾ ਦੇ ਸੰਕਲਪ, ਸਾਧਨਾ ਅਤੇ ਸਮਰਪਣ ਦਾ ਸੁਨਹਿਰੀ ਦੌਰ ਰਿਹਾ ਹੈ


11 ਵਰ੍ਹੇ ਜਨਸੇਵਾ ਦੇ, ਵਿੱਚ ਦੇਸ਼ ਨੇ ਆਰਥਿਕ ਪੁਨਰ ਸੁਰਜੀਤੀ, ਸਮਾਜਿਕ ਨਿਆਂ, ਸੱਭਿਆਚਾਰਕ ਮਾਣ ਅਤੇ ਰਾਸ਼ਟਰੀ ਸੁਰੱਖਿਆ ਦਾ ਇੱਕ ਨਵਾਂ ਯੁੱਗ ਦੇਖਿਆ ਹੈ

ਮੋਦੀ ਸਰਕਾਰ ਨੇ ਇਹ ਸਿੱਧ ਕਰ ਦਿੱਤਾ ਕਿ ਜਦੋਂ ਲੀਡਰਸ਼ਿਪ ਸਪੱਸ਼ਟ, ਸੰਕਲਪ ਦ੍ਰਿੜ ਅਤੇ ਇਰਾਦਾ ਜਨਸੇਵਾ ਦਾ ਹੁੰਦਾ ਹੈ, ਤਾਂ ਸੇਵਾ, ਸੁਰੱਖਿਆ ਅਤੇ ਸੁਸ਼ਾਸਨ ਦੇ ਨਵੇਂ ਰਿਕਾਰਡ ਬਣਦੇ ਹਨ

ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ, ਮਹਿਲਾਵਾਂ, ਪਛੜੇ, ਦਲਿਤਾਂ ਅਤੇ ਵੰਚਿਤਾਂ ਨੂੰ ਸ਼ਾਸਨ ਦੇ ਕੇਂਦਰ ਵਿੱਚ ਲਿਆਂਦਾ ਅਤੇ ਤੁਸ਼ਟੀਕਰਨ ਦੀ ਬਜਾਏ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੀ ਕਾਰਜ ਸੱਭਿਆਚਾਰ ਬਣਾਇਆ

ਮੋਦੀ 3.0 ਵਿੱਚ, ਨਵਾਂ ਭਾਰਤ ਰਿਫੌਰਮ, ਪਰਫੌਰਮ ਅਤੇ ਟ੍ਰਾਂਸਫੌਰਮ ਦੀ ਸ਼ਕਤੀ ਨਾਲ ਵਿਕਸਿਤ ਅਤੇ ਆਤਮ-ਨਿਰਭਰਤਾ ਵੱਲ ਤੇਜ਼ੀ ਨਾਲ ਵਧ ਰਿਹਾ ਹੈ

Posted On: 09 JUN 2025 4:53PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਮੋਦੀ ਸਰਕਾਰ ਦੇ ਇਤਿਹਾਸਕ 11 ਵਰ੍ਹੇ ਜਨਸੇਵਾ ਦੇ ਸੰਕਲਪਸਾਧਨਾ ਅਤੇ ਸਮਰਪਣ ਦਾ ਸੁਨਹਿਰੀ ਦੌਰ ਰਿਹਾ ਹੈ।

ਸ਼੍ਰੀ ਅਮਿਤ ਸ਼ਾਹ ਨੇ 'X' 'ਤੇ ਆਪਣੀਆਂ ਲੜੀਵਾਰ ਪੋਸਟਾਂ ਵਿੱਚ ਕਿਹਾ ਕਿ 11 ਵਰ੍ਹੇ ਜਨਸੇਵਾ ਦੇ, ਵਿੱਚ ਦੇਸ਼ ਨੇ ਆਰਥਿਕ ਪੁਨਰ ਸੁਰਜੀਤੀਸਮਾਜਿਕ ਨਿਆਂਸੱਭਿਆਚਾਰਕ ਮਾਣ ਅਤੇ ਰਾਸ਼ਟਰੀ ਸੁਰੱਖਿਆ ਦਾ ਇੱਕ ਨਵਾਂ ਯੁੱਗ ਦੇਖਿਆ ਹੈ। ਮੋਦੀ ਸਰਕਾਰ ਨੇ ਇੱਹ ਸਿੱਧ ਕਰ ਦਿੱਤਾ ਕਿ ਜਦੋਂ ਲੀਡਰਸ਼ਿਪ ਸਪੱਸ਼ਟਸੰਕਲਪ ਦ੍ਰਿੜ ਅਤੇ ਇਰਾਦੇ ਜਨਸੇਵਾ ਦੇ ਹੁੰਦੇ ਹਨਤਾਂ ਸੇਵਾਸੁਰੱਖਿਆ ਅਤੇ ਸੁਸ਼ਾਸਨ ਦੇ ਨਵੇਂ ਰਿਕਾਰਡ ਬਣਦੇ ਹਨ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ 2014 ਵਿੱਚ ਜਦੋਂ ਮੋਦੀ ਜੀ ਨੇ ਦੇਸ਼ ਦੀ ਵਾਗਡੋਰ ਸੰਭਾਲੀਤਾਂ ਦੇਸ਼ ਵਿੱਚ ਪੌਲਿਸੀ ਪੈਰਾਲਿਸਿਸ ਸੀ। ਨਾ ਨੀਤੀਆਂ ਸਨਨਾ ਲੀਡਰਸ਼ਿਪ ਸੀ ਅਤੇ ਸਰਕਾਰ ਵਿੱਚ ਘੁਟਾਲੇ ਸਿਖਰ 'ਤੇ ਸਨ। ਅਰਥਵਿਵਸਥਾ ਢਹਿ-ਢੇਰੀ ਅਤੇ ਸ਼ਾਸਨ ਵਿਵਸਥਾ ਦਿਸ਼ਾਹੀਣ ਸੀ। ਜਨਸੇਵਾ ਦੇ 11 ਵ੍ਹਰੇ ਵਿੱਚ, 'ਮਿਨਿਮਮ ਗਵਰਨਮੈਂਟਮੈਕਸਿਮਮ ਗਵਰਨੈਂਸਨਾਲ ਦੇਸ਼ ਦੇ ਵਿਕਾਸ ਦੀ ਸਪੀਡ ਅਤੇ ਸਕੇਲ ਦੋਵਾਂ ਨੂੰ ਬਦਲਿਆ ਗਿਆ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਕਿਸਾਨਾਂਮਹਿਲਾਵਾਂਪਛੜੇਦਲਿਤਾਂ ਅਤੇ ਵੰਚਿਤਾਂ ਨੂੰ ਸ਼ਾਸਨ ਦੇ ਕੇਂਦਰ ਵਿੱਚ ਲਿਆਂਦਾ ਅਤੇ ਤੁਸ਼ਟੀਕਰਨ ਦੀ ਥਾਂ 'ਤੇ 'ਸਬਕਾ ਸਾਥਸਬਕਾ ਵਿਕਾਸਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸਦਾ ਕਾਰਜ ਸੱਭਿਆਚਾਰ ਬਣਾਇਆ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 11 ਵਰ੍ਹੇ ਜਨਸੇਵਾ ਦੇ ਵਿੱਚ ਰਾਸ਼ਟਰੀ ਸੁਰੱਖਿਆ ਦੀ ਦਿਸ਼ਾ ਵਿੱਚ ਵੀ ਇੱਕ ਮੀਲ ਦਾ ਪੱਥਰ ਸਿੱਧ ਹੋਇਆ ਹੈ। ਨਕਸਲਵਾਦ ਆਪਣੇ ਆਖਰੀ ਸਾਹ ਗਿਣ ਰਿਹਾ ਹੈਜੰਮੂ-ਕਸ਼ਮੀਰ ਅਤੇ ਉੱਤਰ-ਪੂਰਬ ਵਿੱਚ ਸ਼ਾਂਤੀ ਦੀ ਸਥਾਪਨਾ ਹੋਈ ਹੈਭਾਰਤ ਹੁਣ ਆਤੰਕਵਾਦੀ ਹਮਲਿਆਂ ਦਾ ਜਵਾਬ ਆਤੰਕਵਾਦੀਆਂ ਦੇ ਘਰ ਚ ਵੜ੍ਹ ਕੇ ਦਿੰਦਾ ਹੈ। ਇਹ ਮੋਦੀ ਸਰਕਾਰ ਵਿੱਚ ਭਾਰਤ ਦੀ ਬਦਲਦੀ ਤਸਵੀਰ ਨੂੰ ਦਰਸਾਉਂਦਾ ਹੈ। ਮੋਦੀ 3.0 ਵਿੱਚਨਵਾਂ ਭਾਰਤ ਰਿਫੌਰਮਪਰਫੌਰਮ ਅਤੇ ਟ੍ਰਾਂਸਫੌਰਮ ਦੀ ਸ਼ਕਤੀ ਨਾਲ ਵਿਕਸਿਤ ਅਤੇ ਆਤਮ-ਨਿਰਭਰਤਾ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਦੇਸ਼ ਵਾਸੀਆਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆ ਕੇ ਹਰ ਖੇਤਰ ਵਿੱਚ ਨੰਬਰ 1 ਭਾਰਤ ਬਣਾਉਣ ਦੀ ਇਹ ਯਾਤਰਾ ਇਸੇ ਤਰ੍ਹਾਂ ਜਾਰੀ ਰਹੇਗੀ।

*****

ਆਰਕੇ/ਵੀਵੀ/ਪੀਆਰ/ਪੀਐੱਸ


(Release ID: 2135238)