ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਜੰਮੂ ਤੇ ਕਸ਼ਮੀਰ ਵਿੱਚ ਸੰਪਰਕ ਵਧਾਉਣ ਦੇ ਲਈ ਦੂਰਦਰਸ਼ਿਤਾ ਅਤੇ 46,000 ਕਰੋੜ ਰੁਪਏ ਦੇ ਪ੍ਰੋਜੈਕਟਸ ਦੀ ਰੂਪਰੇਖਾ ਪੇਸ਼ ਕੀਤੀ
ਜੰਮੂ ਤੇ ਕਸ਼ਮੀਰ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲੇ ਚਨਾਬ ਪੁਲ਼ ‘ਤੇ ਵਿਵਸਥਾਵਾਂ ਦੀ ਸਮੀਖਿਆ ਕੀਤੀ
Posted On:
05 JUN 2025 7:04PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜੰਮੂ ਤੇ ਕਸ਼ਮੀਰ ਵਿੱਚ ਬਿਹਤਰ ਸੰਪਰਕ ਸੁਵਿਧਾ ਦੇ ਲਈ ਦੂਰਦਰਸ਼ਿਤਾ ਅਤੇ 46,000 ਕਰੋੜ ਰੁਪਏ ਦੀ ਲਾਗਤ ਦੇ ਪ੍ਰੋਜੈਕਟਾਂ ਦੀ ਰੂਪਰੇਖਾ ਪੇਸ਼ ਕੀਤੀ ਹੈ, ਜੋ ਖੇਤਰ ਵਿੱਚ ਸੰਪਰਕ ਸੁਵਿਧਾ ਦੇ ਲਈ ਇੱਕ ਇਤਿਹਾਸਿਕ ਉਪਲਬਧੀ ਹੋਵੇਗੀ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਯਾਤਰਾ ਤੋਂ ਪਹਿਲੇ ਜੰਮੂ ਤੇ ਕਸ਼ਮੀਰ ਦੇ ਮੁੱਖ ਮੰਤਰੀ ਨੇ ਵਿਸ਼ਵ ਦੇ ਸਭ ਤੋਂ ਉੱਚੇ ਰੇਲਵੇ ਪੁਲ਼, ਪ੍ਰਤਿਸ਼ਠਿਤ ਚਨਾਬ ਪੁਲ਼ ‘ਤੇ ਵਿਵਸਥਾਵਾਂ ਦੀ ਸਮੀਖਿਆ ਕੀਤੀ।
ਸ਼੍ਰੀ ਮੋਦੀ ਨੇ ਕਿਹਾ ਕਿ ਚਨਾਬ ਰੇਲ ਪੁਲ਼ ਨਾਲ ਜੰਮੂ ਤੇ ਸ੍ਰੀਨਗਰ ਦੇ ਦਰਮਿਆਨ ਸੰਪਰਕ ਬਿਹਤਰ ਹੋਵੇਗਾ। ਉਨ੍ਹਾਂ ਨੇ ਇਹ ਭੀ ਦੱਸਿਆ ਕਿ ਉਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲ ਲਿੰਕ (ਯੂਐੱਸਬੀਆਰਐੱਲ-USBRL) ਪ੍ਰੋਜੈਕਟ ਨਾਲ ਹਰ ਮੌਸਮ ਵਿੱਚ ਸੰਪਰਕ ਸੁਨਿਸ਼ਚਿਤ ਹੋਵੇਗਾ ਅਤੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਅਤੇ ਸ੍ਰੀਨਗਰ ਦੇ ਦਰਮਿਆਨ ਵੰਦੇ ਭਾਰਤ ਟ੍ਰੇਨਾਂ ਦੀ ਸ਼ੁਰੂਆਤ ਨਾਲ ਆਧਿਆਤਮਿਕ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ ਅਤੇ ਰੋਜ਼ਗਾਰ ਪੈਦਾ ਹੋਵੇਗਾ।
ਜੰਮੂ ਤੇ ਕਸ਼ਮੀਰ ਦੇ ਮੁੱਖ ਮੰਤਰੀ ਦੇ ਐਕਸ (X) ਥ੍ਰੈੱਡ ਪੋਸਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ;
"ਕੱਲ੍ਹ, 6 ਜੂਨ ਅਸਲ ਵਿੱਚ ਜੰਮੂ ਤੇ ਕਸ਼ਮੀਰ ਦੇ ਮੇਰੇ ਭਾਈਆਂ ਅਤੇ ਭੈਣਾਂ ਦੇ ਲਈ ਇੱਕ ਵਿਸ਼ੇਸ਼ ਦਿਨ ਹੈ। 46,000 ਕਰੋੜ ਰੁਪਏ ਦੇ ਪ੍ਰਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ, ਜਿਸ ਦਾ ਲੋਕਾਂ ਦੇ ਜੀਵਨ ‘ਤੇ ਬੇਹੱਦ ਸਕਾਰਾਤਮਕ ਪ੍ਰਭਾਵ ਪਵੇਗਾ।
ਵਾਸਤੁਕਲਾ ਦੀ ਅਸਾਧਾਰਣ ਉਪਲਬਧੀ ਹੋਣ ਦੇ ਇਲਾਵਾ, ਚਨਾਬ ਰੇਲ ਪੁਲ਼ ਜੰਮੂ ਤੇ ਸ੍ਰੀਨਗਰ ਦੇ ਦਰਮਿਆਨ ਸੰਪਰਕ ਨੂੰ ਬਿਹਤਰ ਬਣਾਏਗਾ। ਅੰਜੀ ਪੁਲ਼ ਚੁਣੌਤੀਪੂਰਣ ਭੂ-ਭਾਗ ਵਿੱਚ ਭਾਰਤ ਦਾ ਪਹਿਲਾ ਕੇਬਲ-ਸਟੇਡ ਰੇਲ ਪੁਲ਼ ਹੈ।
ਉਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲ ਲਿੰਕ (ਯੂਐੱਸਬੀਆਰਐੱਲ-USBRL) ਪ੍ਰੋਜੈਕਟ ਹਰ ਮੌਸਮ ਵਿੱਚ ਸੰਪਰਕ ਸੁਨਿਸ਼ਚਿਤ ਕਰੇਗਾ ਅਤੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਤੋਂ ਸ੍ਰੀਨਗਰ ਤੱਕ ਵੰਦੇ ਭਾਰਤ ਟ੍ਰੇਨਾਂ ਅਧਿਆਤਮਿਕ ਟੂਰਿਜ਼ਮ ਨੂੰ ਹੁਲਾਰਾ ਦੇਵੇਗਾ ਅਤੇ ਆਜੀਵਿਕਾ ਦੇ ਅਵਸਰ ਪੈਦਾ ਕਰੇਗਾ।"
*******
ਐੱਮਜੇਪੀਐੱਸ/ਐੱਸਟੀ
(Release ID: 2134414)
Read this release in:
Odia
,
English
,
Urdu
,
Marathi
,
Hindi
,
Bengali-TR
,
Bengali
,
Manipuri
,
Gujarati
,
Tamil
,
Telugu
,
Kannada
,
Malayalam