ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 2 ਜੂਨ ਨੂੰ ਨਵੀਂ ਦਿੱਲੀ ਵਿੱਚ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਦੀ 81ਵੀਂ ਸਲਾਨਾ ਜਨਰਲ ਮੀਟਿੰਗ ਵਿੱਚ ਹਿੱਸਾ ਲੈਣਗੇ
42 ਵਰ੍ਹਿਆਂ ਦੇ ਅੰਤਰਾਲ ਦੇ ਬਾਅਦ ਭਾਰਤ ਵਿੱਚ ਆਯੋਜਿਤ ਕੀਤੀ ਜਾ ਰਹੀ ਆਈਏਟੀਏ ਏਜੀਐੱਮ (IATA AGM)
ਪ੍ਰਧਾਨ ਮੰਤਰੀ ਗਲੋਬਲ ਏਵੀਏਸ਼ਨ ਸੀਈਓਜ਼ (Global Aviation CEOs) ਨੂੰ ਸੰਬੋਧਨ ਕਰਨਗੇ
Posted On:
01 JUN 2025 8:01PM by PIB Chandigarh
ਵਿਸ਼ਵ-ਪੱਧਰੀ ਹਵਾਈ ਬਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਅਤੇ ਕਨੈਕਟਿਵਿਟੀ ਵਧਾਉਣ ਦੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 2 ਜੂਨ ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ਾਮ ਲਗਭਗ 5 ਵਜੇ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈਏਟੀਏ-IATA) ਦੀ 81ਵੀਂ ਸਲਾਨਾ ਜਨਰਲ ਮੀਟਿੰਗ (ਏਜੀਐੱਮ-AGM) ਵਿੱਚ ਹਿੱਸਾ ਲੈਣਗੇ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਇਕੱਠ ਨੂੰ ਸੰਬੋਧਨ ਭੀ ਕਰਨਗੇ।
ਆਈਏਟੀਏ (IATA) ਦੀ 81ਵੀਂ ਸਲਾਨਾ ਜਨਰਲ ਮੀਟਿੰਗ ਅਤੇ ਵਰਲਡ ਏਅਰ ਟ੍ਰਾਂਸਪੋਰਟ ਸਮਿਟ (ਡਬਲਿਊਏਟੀਐੱਸ-WATS) 1 ਤੋਂ 3 ਜੂਨ ਤੱਕ ਆਯੋਜਿਤ ਕੀਤੇ ਜਾਣਗੇ। ਭਾਰਤ ਵਿੱਚ ਪਿਛਲੀ ਸਲਾਨਾ ਜਨਰਲ ਮੀਟਿੰਗ 42 ਸਾਲ ਪਹਿਲੇ 1983 ਵਿੱਚ ਆਯੋਜਿਤ ਕੀਤੀ ਗਈ ਸੀ। ਇਸ ਵਿੱਚ ਟੌਪ ਗਲੋਬਲ ਏਵੀਏਸ਼ਨ ਇੰਡਸਟ੍ਰੀ ਦੇ ਪ੍ਰਤੀਨਿਧੀਆਂ, ਸਰਕਾਰੀ ਅਧਿਕਾਰੀਆਂ ਅਤੇ ਅੰਤਰਰਾਸ਼ਟਰੀ ਮੀਡੀਆ ਪ੍ਰਤੀਨਿਧੀਆਂ ਸਹਿਤ 1,600 ਤੋਂ ਅਧਿਕ ਪ੍ਰਤੀਭਾਗੀ ਸ਼ਾਮਲ ਸਨ।
ਵਰਲਡ ਏਅਰ ਟ੍ਰਾਂਸਪੋਰਟ ਸਮਿਟ (World Air Transport Summit) ਏਵੀਏਸ਼ਨ ਇੰਡਸਟ੍ਰੀ ਦੇ ਸਾਹਮਣੇ ਆਉਣ ਵਾਲੇ ਪ੍ਰਮੁੱਖ ਮੁੱਦਿਆਂ ‘ਤੇ ਧਿਆਨ ਕੇਂਦ੍ਰਿਤ ਕਰੇਗਾ। ਇਨ੍ਹਾਂ ਵਿੱਚ ਏਅਰਲਾਇਨ ਇੰਡਸਟ੍ਰੀ ਦੀ ਅਰਥਵਿਵਸਥਾ, ਹਵਾਈ ਸੰਪਰਕ, ਊਰਜਾ ਸੁਰੱਖਿਆ, ਟਿਕਾਊ ਹਵਾਬਾਜ਼ੀ ਈਂਧਣ ਉਤਪਾਦਨ, ਵਿੱਤਪੋਸ਼ਣ ਡੀਕਾਰਬੋਨਾਇਜ਼ੇਸ਼ਨ, ਇਨੋਵੇਸ਼ਨ ਆਦਿ ਸ਼ਾਮਲ ਹਨ। ਦੁਨੀਆ ਭਰ ਦੇ ਹਵਾਬਾਜ਼ੀ ਪ੍ਰਤੀਨਿਧੀ ਅਤੇ ਮੀਡੀਆ ਪ੍ਰਤੀਨਿਧੀ ਹਵਾਬਾਜ਼ੀ ਪਰਿਦ੍ਰਿਸ਼ (ਏਵੀਏਸ਼ਨ ਲੈਂਡਸਕੇਪ- aviation landscape) ਵਿੱਚ ਭਾਰਤ ਦੇ ਜ਼ਿਕਰਯੋਗ ਪਰਿਵਰਤਨ ਅਤੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਇਸ ਦੇ ਯੋਗਦਾਨ ਦੇ ਭੀ ਸਾਖੀ ਬਣਨਗੇ।
***
ਐੱਮਜੇਪੀਐੱਸ/ਵੀਜੇ
(Release ID: 2133225)
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam