ਸੱਭਿਆਚਾਰ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੱਚੇ ਸ਼ਾਸਨ ਦੇ ਸਾਰ ‘ਤੇ ਦੇਵੀ ਅਹਿਲਿਆਬਾਈ ਦੇ ਦ੍ਰਿਸ਼ਟੀਕੋਣ ਨੂੰ ਦੁਹਰਾਇਆ, ਇਹ ਲੋਕਾਂ ਦੀ ਸੇਵਾ ਕਰਨ ਅਤੇ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਨਿਹਿਤ ਹੈ
ਸੱਭਿਆਚਾਰ ਮੰਤਰਾਲੇ ਨੇ ਭੋਪਾਲ ਵਿੱਚ ਲੋਕਮਾਤਾ ਅਹਿਲਿਆਬਾਈ ਹੋਲਕਰ ਦੀ 300ਵੀਂ ਜਨਮ ਜਯੰਤੀ (ਜਨਮ ਵਰ੍ਹੇਗੰਢ) ਮਨਾਈ
Posted On:
01 JUN 2025 11:59AM by PIB Chandigarh
ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਨੇ ਮੱਧ ਪ੍ਰਦੇਸ਼ ਸਰਕਾਰ ਦੇ ਸਹਿਯੋਗ ਨਾਲ 31 ਮਈ, 2025 ਨੂੰ ਭੋਪਾਲ ਦੇ ਜੰਬੂਰੀ ਮੈਦਾਨ ਵਿੱਚ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਵਿੱਚ ਪ੍ਰਤਿਸ਼ਠਿਤ ਦੂਰਦਰਸ਼ੀ ਨੇਤਾ ਅਤੇ ਸੱਭਿਆਚਾਰਕ ਸੁਧਾਰਕ ਲੋਕਮਾਤਾ ਅਹਿਲਿਆਬਾਈ ਹੋਲਕਰ ਦੀ 300ਵੀਂ ਜਨਮ ਜਯੰਤੀ (ਜਨਮ ਵਰ੍ਹੇਗੰਢ) ਮਨਾਈ।

ਇਸ ਮਹੱਤਵਪੂਰਨ ਸਮਾਰੋਹ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਮੁੱਖ ਮਹਿਮਾਨ ਦੇ ਰੂਪ ਵਿੱਚ ਉਪਸਥਿਤ ਸਨ।
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਮਾਂ ਭਾਰਤੀ ਅਤੇ ਭਾਰਤ ਦੀਆਂ ਮਹਿਲਾਵਾਂ ਤੋਂ ਅਸ਼ੀਰਵਾਦ ਦੀ ਬੇਨਤੀ ਨਾਲ ਕੀਤੀ। ਇਹ ਭਾਰਤ ਦੀ 'ਨਾਰੀ ਸ਼ਕਤੀ'(‘naari shakti’) ਦੀ ਤਾਕਤ ਅਤੇ ਸੰਭਾਵਨਾ ਦੀ ਪ੍ਰਤੀਨਿਧਤਾ ਕਰਦੀਆਂ ਹਨ। ਉਨ੍ਹਾਂ ਨੇ ਲੋਕਮਾਤਾ ਅਹਿਲਿਆਬਾਈ ਹੋਲਕਰ ਦੀ ਭਗਤੀ, ਸੁਸ਼ਾਸਨ ਅਤੇ ਸਮਾਜਿਕ ਸੁਧਾਰ ਦੇ ਪ੍ਰਤੀ ਅਟੁੱਟ ਪ੍ਰਤੀਬੱਧਤਾ ਦੀ ਸਥਾਈ ਵਿਰਾਸਤ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਮਾਤਾ ਦੇਵੀ ਅਹਿਲਿਆਬਾਈ ਹੋਲਕਰ ਦੀ 300ਵੀਂ ਜਨਮ ਜਯੰਤੀ (ਜਨਮ ਵਰ੍ਹੇਗੰਢ) 140 ਕਰੋੜ ਭਾਰਤੀਆਂ ਦੇ ਲਈ ਪ੍ਰੇਰਣਾ ਦਾ ਅਵਸਰ ਹੈ ਅਤੇ ਰਾਸ਼ਟਰ ਨਿਰਮਾਣ ਦੇ ਮਹਾਨ ਪ੍ਰਯਾਸਾਂ ਵਿੱਚ ਯੋਗਦਾਨ ਦੇਣ ਦਾ ਪਲ ਹੈ। ਉਨ੍ਹਾਂ ਨੇ ਕਿਹਾ, “ਮਾਤਾ ਅਹਿਲਿਆਬਾਈ ਰਾਸ਼ਟਰ ਨਿਰਮਾਣ ਵਿੱਚ ਸਾਡੀ ਨਾਰੀ ਸ਼ਕਤੀ ਦੇ ਅਮੁੱਲ ਯੋਗਦਾਨ ਦਾ ਪ੍ਰਤੀਕ ਹਨ:”
ਉਨ੍ਹਾਂ ਨੇ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ, ਇਸ ਦੇ ਪ੍ਰਭਾਵ ਅਤੇ ਇਸ ਨੂੰ ਸਮਰੱਥ ਬਣਾਉਣ ਦੇ ਲਈ ਸਰਕਾਰ ਦੇ ਨਿਰੰਤਰ ਪ੍ਰਯਾਸ ‘ਤੇ ਭੀ ਪ੍ਰਕਾਸ਼ ਪਾਇਆ।
-
“ਅੱਜ, ਬੜੀ ਸੰਖਿਆ ਵਿੱਚ ਮਹਿਲਾ ਵਿਗਿਆਨੀ ਸਾਡੇ ਸਾਰੇ ਪ੍ਰਮੁੱਖ ਸਪੇਸ ਮਿਸ਼ਨਾਂ ਵਿੱਚ ਕੰਮ ਕਰ ਰਹੀਆਂ ਹਨ।”- ਪ੍ਰਧਾਨ ਮੰਤਰੀ
-
“ਜਦੋਂ ਇੱਕ ਮਹਿਲਾ ਆਪਣਾ ਪੈਸਾ ਖ਼ੁਦ ਕਮਾਉਂਦੀ ਹੈ, ਤਾਂ ਘਰ ਵਿੱਚ ਉਸ ਦਾ ਆਤਮ-ਸਨਮਾਨ ਵਧਦਾ ਹੈ ਅਤੇ ਪਰਿਵਾਰ ਦੇ ਨਿਰਣਿਆਂ ਵਿੱਚ ਉਸ ਦੀ ਭਾਗੀਦਾਰੀ ਹੋਰ ਭੀ ਮਹੱਤਵਪੂਰਨ ਹੋ ਜਾਂਦੀ ਹੈ। ਪਿਛਲੇ 11 ਵਰ੍ਹਿਆਂ ਵਿੱਚ ਸਾਡੀ ਸਰਕਾਰ ਨੇ ਭਾਰਤ ਦੀਆਂ ਮਹਿਲਾਵਾਂ ਨੂੰ ਆਰਥਿਕ ਤੌਰ ‘ਤੇ ਸਸ਼ਕਤ ਬਣਾਉਣ ਦੇ ਲਈ ਲਗਾਤਾਰ ਕੰਮ ਕੀਤਾ ਹੈ”- ਪ੍ਰਧਾਨ ਮੰਤਰੀ
-
“ਨਾਗਰਿਕ ਦੇਵੋ ਭਵ” ( “Nagrik Devo Bhava”) — ਨਾਗਰਿਕ ਹੀ ਈਸ਼ਵਰ ਹੈ- ਸਾਡੇ ਸ਼ਾਸਨ ਦਾ ਮੰਤਰ ਹੈ। ਸਾਡੀ ਸਰਕਾਰ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦੀ ਪਰਿਕਲਪਨਾ ਨੂੰ ਵਿਕਾਸ ਦੀ ਧੁਰੀ ਬਣਾ ਰਹੀ ਹੈ”- ਪ੍ਰਧਾਨ ਮੰਤਰੀ
-
“ਅੱਜ ਦੇਸ਼ ਭਰ ਵਿੱਚ 10 ਕਰੋੜ ਮਹਿਲਾਵਾਂ ਸਵੈ-ਸਹਾਇਤਾ ਸਮੂਹਾਂ (self-help groups) ਨਾਲ ਜੁੜੀਆਂ ਹੋਈਆਂ ਹਨ ਅਤੇ ਵਿਭਿੰਨ ਆਰਥਿਕ ਗਤੀਵਿਧੀਆਂ ਵਿੱਚ ਲਗੀਆਂ ਹੋਈਆਂ ਹਨ। ਸਰਕਾਰ ਇਨ੍ਹਾਂ ਮਹਿਲਾਵਾਂ ਦੀ ਆਮਦਨ ਦੇ ਨਵੇਂ ਸਰੋਤ ਬਣਾਉਣ ਵਿੱਚ ਸਹਾਇਤਾ ਕਰ ਰਹੀ ਹੈ, ਅਤੇ ਕਈ ਲੱਖ ਰੁਪਏ ਦੀ ਸਹਾਇਤਾ ਦੇ ਰਹੀ ਹੈ।”-ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਲੋਕਮਾਤਾ ਅਹਿਲਿਆਬਾਈ ਹੋਲਕਰ ਦ੍ਰਿੜ੍ਹ ਵਿਸ਼ਵਾਸ ਅਤੇ ਦ੍ਰਿੜ੍ਹ ਸੰਕਲਪ ਦੀ ਸ਼ਕਤੀ ਦਾ ਪ੍ਰਤੀਕ ਹਨ ਅਤੇ ਕਿਹਾ, “ਦੇਵੀ ਅਹਿਲਿਆਬਾਈ ਇਸ ਵਿਚਾਰ ਦੇ ਪ੍ਰਤੀਕ ਹਨ ਕਿ ਇੱਛਾਸ਼ਕਤੀ ਅਤੇ ਦ੍ਰਿੜ੍ਹ ਸੰਕਲਪ ਦੇ ਨਾਲ, ਚਾਹੇ ਪਰਿਸਥਿਤੀਆਂ ਕਿਤਨੀਆਂ ਭੀ ਪ੍ਰਤੀਕੂਲ ਕਿਉਂ ਨਾ ਹੋਣ, ਜ਼ਿਕਰਯੋਗ ਪਰਿਣਾਮ (remarkable outcomes) ਪ੍ਰਾਪਤ ਕੀਤੇ ਜਾ ਸਕਦੇ ਹਨ।”
ਉਨ੍ਹਾਂ ਨੇ ਢਾਈ ਸੌ-ਤਿੰਨ ਸੌ ਵਰ੍ਹਿਆਂ ਦੇ ਬਾਅਦ ਵੀ ਦੇਵੀ ਅਹਿਲਿਆਬਾਈ ਦੇ ਵਿਚਾਰਾਂ ਅਤੇ ਕਾਰਜਾਂ ਦੀ ਸਥਾਈ ਵਿਰਾਸਤ, ਪ੍ਰਭਾਵ ਅਤੇ ਨਿਰੰਤਰ ਪ੍ਰਾਸੰਗਿਕਤਾ ਬਾਰੇ ਬਾਤ ਕੀਤੀ। ਇਸ ਬਾਰੇ ਅੱਜ ਭੀ ਪੀੜ੍ਹੀਆਂ ਚਰਚਾ ਕਰਦੀਆਂ ਹਨ। ਦੇਵੀ ਅਹਿਲਿਆਬਾਈ ਹੋਲਕਰ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਸੱਚੇ ਸ਼ਾਸਨ ਦੇ ਸਾਰ ‘ਤੇ ਉਨ੍ਹਾਂ ਦੇ ਵਿਚਾਰਾਂ ਨੂੰ ਦੁਹਰਾਇਆ ਅਤੇ ਕਿਹਾ, “ਅਹਿਲਿਆਬਾਈ ਕਿਹਾ ਕਰਦੇ ਸਨ ਕਿ ਸੱਚਾ ਸ਼ਾਸਨ ਲੋਕਾਂ ਦੀ ਸੇਵਾ ਕਰਨ ਅਤੇ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਵਿੱਚ ਨਿਹਿਤ ਹੈ।” ਉਨ੍ਹਾਂ ਨੇ ਇਹ ਭੀ ਕਿਹਾ ਕਿ “ਮਾਤਾ ਅਹਿਲਿਆਬਾਈ ਨੇ ਸ਼ਾਸਨ ਦਾ ਇੱਕ ਮਿਸਾਲੀ ਮਾਡਲ ਅਪਣਾਇਆ ਜਿਸ ਵਿੱਚ ਗ਼ਰੀਬਾਂ ਅਤੇ ਹਾਸ਼ੀਏ ‘ਤੇ ਪਏ ਲੋਕਾਂ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਗਈ”- ਪ੍ਰਧਾਨ ਮੰਤਰੀ
ਲੋਕਮਾਤਾ ਅਹਿਲਿਆ ਬਾਈ ਹੋਲਕਰ ਦੇ ਜੀਵਨ ਅਤੇ ਵਿਰਾਸਤ ‘ਤੇ ਪ੍ਰਦਰਸ਼ਨੀ
ਇਸ ਸਮਾਗਮ ਦਾ ਮੁੱਖ ਆਕਰਸ਼ਣ ਲੋਕਮਾਤਾ ਅਹਿਲਿਆਬਾਈ ਹੋਲਕਰ ਦੇ ਜੀਵਨ ਅਤੇ ਵਿਰਾਸਤ ‘ਤੇ ਇੱਕ ਪ੍ਰਦਰਸ਼ਨੀ ਸੀ। ਕਲਾਕਾਰਾਂ ਨੇ ਪੇਟਿੰਗਾਂ ਦੇ ਮਾਧਿਅਮ ਨਾਲ ਇਤਿਹਾਸ ਅਤੇ ਬਿਰਤਾਂਤ ਨੂੰ ਪ੍ਰਦਰਸ਼ਿਤ ਕੀਤਾ ਅਤੇ ਮੱਧ ਪ੍ਰਦੇਸ਼ ਸਰਕਾਰ ਨੇ ਇਸ ਵਿੱਚ ਤਾਲਮੇਲ ਕੀਤਾ ਅਤੇ ਸੱਭਿਆਚਾਰ ਮੰਤਰਾਲੇ ਦੇ ਯਾਦਗਾਰੀ ਡਿਵੀਜ਼ਨ (Commemoration Division) ਦੁਆਰਾ ਇਸ ਦਾ ਸੰਯੋਜਨ ਕੀਤਾ ਗਿਆ ਸੀ।
ਪ੍ਰਦਰਸ਼ਨੀ ਵਿੱਚ 4 ਮੁੱਖ ਸੈਕਸ਼ਨ ਹਨ:

-
ਭਾਗ1: ਉਨ੍ਹਾਂ ਦੇ ਸ਼ੁਰੂਆਤੀ ਵਰ੍ਹਿਆਂ ‘ਤੇ ਕੇਂਦ੍ਰਿਤ: ਇਸ ਵਿੱਚ ਦੇਵੀ ਅਹਿਲਿਆਬਾਈ ਦੀ ਆਪਣੇ ਭਾਵੀ ਸਹੁਰੇ ਮਲਹਾਰ ਰਾਓ (her future father-in-law Malhar Rao) ਦੇ ਨਾਲ ਮੁਲਾਕਾਤ, ਪ੍ਰਸ਼ਾਸਨ, ਖਜ਼ਾਨਾ ਅਤੇ ਲੇਖਾ, ਮਾਰਸ਼ਲ ਆਰਟ ਆਦਿ ਜਿਹੇ ਬਹੁ-ਅਨੁਸ਼ਾਸਨੀ ਖੇਤਰਾਂ ਵਿੱਚ ਉਨ੍ਹਾਂ ਦੀ ਸਿੱਖਿਆ ‘ਤੇ ਪ੍ਰਕਾਸ਼ ਪਾਇਆ ਗਿਆ ਹੈ।
-
ਭਾਗ-2- ਸੁਸ਼ਾਸਨ ਅਤੇ ਅਗਵਾਈ ਦੀ ਉਨ੍ਹਾਂ ਦੀ ਧਾਰਨਾ: ਇਹ ਉਨ੍ਹਾਂ ਦੇ ਸ਼ਾਸਨ ਨੂੰ ਭਗਵਾਨ ਸ਼ਿਵ (Lord Shiva) ਨੂੰ ਸਮਰਪਿਤ ਕਰਨ ਅਤੇ ਆਪਣੇ ਲੋਕਾਂ ਦੀ ਸੰਰੱਖਿਅਕ(custodian) ਹੋਣ ਅਤੇ ਉਨ੍ਹਾਂ ਦੀ ਸੇਵਾ ਕਰਨ ਦੀ ਉਨ੍ਹਾਂ ਦੀ ਆਪਣੀ ਪਰਿਕਲਪਨਾ ‘ਤੇ ਕੇਂਦ੍ਰਿਤ ਹੈ।
-
ਭਾਗ 3- ਉਨ੍ਹਾਂ ਦੇ ਕਲਿਆਣਕਾਰੀ ਪ੍ਰੋਜੈਕਟਾਂ ਨੂੰ ਦਰਸਾਉਂਦਾ ਹੈ: ਇਸ ਵਿੱਚ ਮੰਦਿਰਾਂ ਦੀ ਪੁਨਰ-ਸੁਰਜੀਤੀ ਅਤੇ ਪੁਨਰ-ਨਿਰਮਾਣ ਦੇ ਕਾਰਜਾਂ ‘ਤੇ ਪ੍ਰਕਾਸ਼ ਪਾਇਆ ਗਿਆ ਹੈ। ਅਤੇ ਹੋਰ ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਨੂੰ ਦਰਸਾਇਆ ਗਿਆ ਹੈ।
-
ਭਾਗ 4- ਕੱਪੜਾ ਉਦਯੋਗ ਦੇ ਖੇਤਰ ਵਿੱਚ ਉਨ੍ਹਾਂ ਦੇ ਕੰਮ ਨੂੰ ਪ੍ਰਦਰਸ਼ਿਤ ਕਰਦਾ ਹੈ: ਇਸ ਵਿੱਚ ਮਹੇਸ਼ਵਰ ਕਿਲੇ ਅਤੇ ਆਸ-ਪਾਸ ਦੇ ਮੰਦਿਰਾਂ ਦੇ ਨਮੂਨਿਆਂ (motifs) ਤੋਂ ਪ੍ਰੇਰਿਤ ਮਾਹੇਸ਼ਵਰੀ ਬੁਣਾਈ ਦਰਸਾਈ ਗਈ ਹੈ।
ਪ੍ਰਧਾਨ ਮੰਤਰੀ ਨੇ ਮਹੇਸ਼ਵਰੀ ਸਾੜੀਆਂ (Maheshwari sarees) ਦੀ ਛੇਵੀਂ ਪੀੜ੍ਹੀ ਦੀ ਬੁਣਕਰ ਹੇਮਲਤਾ ਜੀ ਨਾਲ ਗੱਲਬਾਤ ਕੀਤੀ। ਸੱਭਿਆਚਾਰ ਮੰਤਰਾਲੇ ਦੇ ਸਕੱਤਰ ਨੇ ਉਨ੍ਹਾਂ ਨੂੰ ਪੂਰੀ ਪ੍ਰਦਰਸ਼ਨੀ ਬਾਰੇ ਦੱਸਿਆ।

ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਜਾਰੀ ਕਰਨਾ
ਇਸ ਸਮਾਗਮ ਵਿੱਚ ਲੋਕ ਮਾਤਾ ਅਹਿਲਿਆਬਾਈ ਹੋਲਕਰ ਦੀ 300ਵੀਂ ਜਨਮ ਜਯੰਤੀ (ਜਨਮ ਵਰ੍ਹੇਗੰਢ) ਦੇ ਸਬੰਧ ਵਿੱਚ ਇੱਕ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਭੀ ਜਾਰੀ ਕੀਤੇ ਗਏ।
ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਵਿੱਚ ਉਨ੍ਹਾਂ ਦੇ ਅਮੁੱਲ ਯੋਗਦਾਨ ਦਾ ਸਮਾਰੋਹ ਮਨਾਇਆ ਗਿਆ।

ਲੋਕਮਾਤਾ ਅਹਿਲਿਆਬਾਈ ਹੋਲਕਰ ‘ਤੇ ਫ਼ਿਲਮ
ਇਸ ਅਵਸਰ ‘ਤੇ ਸੱਭਿਆਚਾਰ ਮੰਤਰਾਲੇ ਦੀ ਯਾਦਗਾਰੀ ਡਿਵੀਜ਼ਨ (Commemoration Division) ਦੁਆਰਾ ਬਣਾਈ ਗਈ ਇੱਕ ਲਘੂ ਫ਼ਿਲਮ ਭੀ ਪ੍ਰਦਰਸ਼ਿਤ ਕੀਤੀ ਗਈ। ‘ਅਹਿਲਿਆਬਾਈ ਹੋਲਕਰ: ਸੰਸਕ੍ਰਿਤੀ ਕੀ ਸੰਰਕਸ਼ਿਕਾ, ਸ਼ਾਸਨ ਕੀ ਸ਼ਿਲਪਕਾਰ’ (‘Ahilyabai Holkar: Sanskriti ki Samrakshika, Shaasan ki Shilpkaar’) ਸਿਰਲੇਖ ਵਾਲੀ ਇਹ ਫ਼ਿਲਮ ਉਨ੍ਹਾਂ ਦੇ ਅਸਾਧਾਰਣ ਜੀਵਨ ਨੂੰ ਸਿਨਮਈ ਸ਼ਰਧਾਂਜਲੀ (cinematic tribute) ਦਿੰਦੇ ਹੋਏ ਉਨ੍ਹਾਂ ਦੇ ਦ੍ਰਿਸ਼ਟੀਕੋਣ, ਸੁਧਾਰਾਂ ਅਤੇ ਅਧਿਆਤਮਿਕ ਸਮਰਪਣ ਨੂੰ ਦਰਸਾਉਂਦੀ ਹੈ।
ਮਾਣਯੋਗ ਪ੍ਰਧਾਨ ਮੰਤਰੀ ਨੇ ਭੋਪਾਲ ਵਿੱਚ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਜਿਨ੍ਹਾਂ ਦਾ ਉਦੇਸ਼ ਖੇਤਰ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ, ਵਿਰਾਸਤ ਸੰਭਾਲ਼ ਅਤੇ ਸੱਭਿਆਚਾਰਕ ਟੂਰਿਜ਼ਮ ਨੂੰ ਹੁਲਾਰਾ ਦੇਣਾ ਹੈ।
“ਅੱਜ ਇੰਦੌਰ ਮੈਟਰੋ ਦਾ ਉਦਘਾਟਨ ਹੋਇਆ ਹੈ ਅਤੇ ਹੁਣ ਦਤੀਆ ਅਤੇ ਸਤਨਾ ਤੋਂ ਭੀ ਹਵਾਈ ਸੇਵਾਵਾਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਪ੍ਰੋਜੈਕਟਾਂ ਨਾਲ ਮੱਧ ਪ੍ਰਦੇਸ਼ ਵਿੱਚ ਜਨ ਸੁਵਿਧਾਵਾਂ ਵਧਣਗੀਆਂ, ਵਿਕਾਸ ਵਿੱਚ ਤੇਜ਼ੀ ਆਵੇਗੀ ਅਤੇ ਰੋਜ਼ਗਾਰ ਦੇ ਅਨੇਕ ਨਵੇਂ ਅਸਵਰ ਪੈਦਾ ਹੋਣਗੇ।” -ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਜਨਜਾਤੀ, ਲੋਕ ਅਤੇ ਪਰੰਪਰਾਗਤ ਕਲਾਵਾਂ ਵਿੱਚ ਉਨ੍ਹਾਂ ਦੇ ਅਸਾਧਾਰਣ ਯੋਗਦਾਨ ਦੇ ਲਈ ਪ੍ਰਤਿਸ਼ਠਿਤ ਕਲਾਕਾਰ ਡਾ. ਜੈਮਤੀ ਕਸ਼ਯਪ (Dr. Jayamati Kashyap) ਨੂੰ ਰਾਸ਼ਟਰੀ ਦੇਵੀ ਅਹਿਲਿਆਬਾਈ ਪੁਰਸਕਾਰ (National Devi Ahilyabai Award) ਭੀ ਪ੍ਰਦਾਨ ਕੀਤਾ। ਇਹ ਭਾਰਤ ਦੀ ਵਿਵਿਧ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਮਹਿਲਾ ਰਚਨਾਕਾਰਾਂ ਨੂੰ ਸਸ਼ਕਤ ਬਣਾਉਣ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਇਹ ਯਾਦਗਾਰੀ ਸਮਾਗਮ ਭਾਰਤ ਦੀ ਸਮ੍ਰਿੱਧ ਸੱਭਿਅਤਾਗਤ ਵਿਰਾਸਤ ਦਾ ਸਮਾਰੋਹ ਮਨਾਉਣ ਅਤੇ ਰਾਸ਼ਟਰ ਦੇ ਸੱਭਿਆਚਾਰਕ, ਅਧਿਆਤਮਿਕ ਅਤੇ ਸਮਾਜਿਕ ਵਿਕਾਸ ਦੀ ਨੀਂਹ ਰੱਖਣ ਵਾਲੇ ਦੂਰਦਰਸ਼ੀ ਲੋਕਾਂ ਨੂੰ ਸਨਮਾਨਿਤ ਕਰਨ ਦੇ ਸੱਭਿਆਚਾਰ ਮੰਤਰਾਲੇ ਦੇ ਵਿਆਪਕ ਮਿਸ਼ਨ ਦਾ ਹਿੱਸਾ ਸੀ।
****
ਸੁਨੀਲ ਕੁਮਾਰ ਤਿਵਾਰੀ
(Release ID: 2133224)