ਸ਼ਹਿਰੀ ਹਵਾਬਾਜ਼ੀ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਤਨਾ ਅਤੇ ਦਤੀਆ ਹਵਾਈ ਅੱਡਿਆਂ ਦਾ ਵਰਚੁਅਲੀ ਉਦਘਾਟਨ ਕੀਤਾ, ਜੋ ਮੱਧ ਪ੍ਰਦੇਸ਼ ਵਿੱਚ ਖੇਤਰੀ ਸੰਪਰਕ ਨੂੰ ਵਧਾਏਗਾ

Posted On: 31 MAY 2025 7:30PM by PIB Chandigarh

ਖੇਤਰੀ ਸੰਪਰਕ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਇੱਕ ਵੱਡੇ ਮੀਲ ਪੱਥਰ ਵਜੋਂ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਵਿੱਚ ਨਵੇਂ ਵਿਕਸਿਤ  ਸਤਨਾ ਹਵਾਈ ਅੱਡੇ ਅਤੇ ਅੱਪਗ੍ਰੇਡ ਕੀਤੇ ਗਏ ਦਤੀਆ ਹਵਾਈ ਅੱਡੇ ਦਾ ਵਰਚੁਅਲੀ ਉਦਘਾਟਨ ਕੀਤਾ। ਇਸ ਇਤਿਹਾਸਕ ਮੌਕੇ ‘ਤੇ ਦੋਵਾਂ ਹਵਾਈ ਅੱਡਿਆਂ 'ਤੇ ਸਮਾਗਮ ਆਯੋਜਿਤ ਕੀਤੇ ਗਏ, ਜੋ ਕਿ ਬੁੰਦੇਲਖੰਡ ਅਤੇ ਬਘੇਲਖੰਡ ਖੇਤਰਾਂ ਲਈ ਇੱਕ ਪਰਿਵਰਤਨਸ਼ੀਲ ਪਹਿਲਕਦਮੀ ਨੂੰ ਦਰਸਾਉਂਦੇ ਹਨ। ਇਹ ਮੀਲ ਪੱਥਰ ਭਾਰਤ ਸਰਕਾਰ ਦੇ ਉਡਾਣ (ਉੜੇ ਦੇਸ਼ ਕਾ ਆਮ ਨਾਗਰਿਕ) ਯੋਜਨਾ ਦੇ ਤਹਿਤ ਦੇਸ਼ ਦੇ ਹਰ ਕੋਨੇ ਤੱਕ ਹਵਾਈ ਯਾਤਰਾ ਦੇ ਲਾਭ ਪਹੁੰਚਾਉਣ ਦੇ ਸੰਕਲਪ ਦਾ ਪ੍ਰਤੀਕ ਹੈ।

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਰਾਮ ਮੋਹਨ ਨਾਇਡੂ ਨੇ ਦਤੀਆ ਹਵਾਈ ਅੱਡੇ 'ਤੇ ਆਯੋਜਿਤ ਸਮਾਰੋਹ ਵਿੱਚ ਸ਼ਿਰਕਤ ਕੀਤੀ, ਜਦਕਿ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਸ਼੍ਰੀ ਮੁਰਲੀਧਰ ਮੋਹੋਲ ਨੇ ਸਤਨਾ ਹਵਾਈ ਅੱਡੇ 'ਤੇ ਆਯੋਜਿਤ ਸਮਾਰੋਹ ਵਿੱਚ ਸ਼ਿਰਕਤ ਕੀਤੀ। ਦੋਵਾਂ ਮੰਤਰੀਆਂ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਖੇਤਰੀ ਕਨੈਕਟੀਵਿਟੀ ਵਧਾਉਣ, ਪਹੁੰਚਯੋਗਤਾ ਵਿੱਚ ਸੁਧਾਰ ਕਰਨ ਅਤੇ ਸਥਾਨਕ ਅਰਥਵਿਵਸਥਾਵਾਂ ਨੂੰ ਹੁਲਾਰਾ ਦੇਣ ’ਤੇ ਨਿਰੰਤਰ ਧਿਆਨ ਦਿੱਤੇ ਜਾਣ ਨੂੰ ਉਜਾਗਰ ਕੀਤਾ।

ਉਦਘਾਟਨ ਸਮਾਰੋਹ ਵਿੱਚ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਮੰਗੂਭਾਈ ਸੀ. ਪਟੇਲ, ਮੁੱਖ ਮੰਤਰੀ ਡਾ. ਮੋਹਨ ਯਾਦਵ, ਉਪ ਮੁੱਖ ਮੰਤਰੀ ਸ਼੍ਰੀ ਰਾਜੇਂਦਰ ਸ਼ੁਕਲਾ ਅਤੇ ਸ਼੍ਰੀ ਜਗਦੀਸ਼ ਦੇਵੜਾ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਸ਼੍ਰੀ ਸਮੀਰ ਕੁਮਾਰ ਸਿਨਹਾ ਅਤੇ ਏਏਆਈ ਦੇ ਚੇਅਰਮੈਨ ਸ਼੍ਰੀ ਵਿਪਨ ਕੁਮਾਰ ਸਮੇਤ ਹੋਰ ਸੀਨੀਅਰ ਪਤਵੰਤੇ ਅਤੇ ਜਨਪ੍ਰਤੀਨਿਧੀ ਵੀ ਮੌਜੂਦ ਸਨ।

ਸਤਨਾ ਹਵਾਈ ਅੱਡਾ: ਇੱਕ ਖੇਤਰੀ ਹੱਬ ਨੂੰ ਸਸ਼ਕਤ ਬਣਾਉਣਾ

ਸਤਨਾ ਹਵਾਈ ਅੱਡਾ, ਜੋ ਕਿ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਵੱਲੋਂ ₹36.96 ਕਰੋੜ ਦੀ ਲਾਗਤ ਨਾਲ ਵਿਕਸਿਤ  ਕੀਤਾ ਗਿਆ ਹੈ, ਉੱਤਰ-ਪੂਰਬੀ ਮੱਧ ਪ੍ਰਦੇਸ਼ ਵਿੱਚ ਇੱਕ ਪ੍ਰਮੁੱਖ ਖੇਤਰੀ ਹੱਬ ਵਜੋਂ ਕੰਮ ਕਰਨ ਲਈ ਤਿਆਰ ਹੈ। ਆਪਣੀ ਸੱਭਿਆਚਾਰਕ ਅਤੇ ਉਦਯੋਗਿਕ ਵਿਲੱਖਣਤਾ ਲਈ ਜਾਣਿਆ ਜਾਂਦਾ ਹੈ, ਸਤਨਾ ਦਾ ਨਵਾਂ ਹਵਾਈ ਅੱਡਾ ਹੁਣ ਚਿੱਤਰਕੂਟ ਅਤੇ ਮਈਹਰ ਵਰਗੇ ਧਾਰਮਿਕ ਅਤੇ ਉਦਯੋਗਿਕ ਕੇਂਦਰਾਂ ਨੂੰ ਨਿਰਵਿਘਨ ਸੰਪਰਕ ਪ੍ਰਦਾਨ ਕਰੇਗਾ।

ਇਹ ਟਰਮੀਨਲ 768 ਵਰਗ ਮੀਟਰ ਵਿੱਚ ਫੈਲਿਆ ਹੋਇਆ ਹੈ ਅਤੇ ਇਹ ਪੀਕ ਆਵਰ ਦੌਰਾਨ 150 ਘੰਟਿਆਂ ਤੱਕ ਅਤੇ 2.5 ਲੱਖ ਯਾਤਰੀਆਂ ਨੂੰ ਹਰ ਵਰ੍ਹੇ ਸੰਭਾਲਣ ਦੀ ਸਮਰੱਥਾ ਰੱਖਦਾ ਹੈ। ਆਧੁਨਿਕ ਯਾਤਰੀ ਸੁਵਿਧਾਵਾਂ ਦੇ ਨਾਲ ਰਨਵੇਅ, ਡੋਰਨੀਅਰ-228 ਜਹਾਜ਼ਾਂ ਲਈ ਐਪਰਨ ਸਹੂਲਤਾਂ ਅਤੇ ਇੱਕ ਏਟੀਸੀ ਟਾਵਰ ਅਤੇ ਫਾਇਰ ਸਟੇਸ਼ਨ ਸਮੇਤ ਸਮਰਪਿਤ ਬੁਨਿਆਦੀ ਢਾਂਚੇ ਦੇ ਨਾਲ, ਹਵਾਈ ਅੱਡਾ ਖੇਤਰੀ ਆਵਾਜਾਈ ਨੂੰ ਬਦਲਣ ਲਈ ਤਿਆਰ ਹੈ। 100% ਐੱਲਈਡੀ ਲਾਈਟਿੰਗ, ਸੋਲਰ ਸਟ੍ਰੀਟ ਲਾਈਟਾਂ ਅਤੇ ਬਾਗਬਾਨੀ ਲਈ ਟ੍ਰੀਟ ਕੀਤੇ ਪਾਣੀ ਦੀ ਮੁੜ ਵਰਤੋਂ ਵਰਗੀਆਂ ਟਿਕਾਊ ਵਿਸ਼ੇਸ਼ਤਾਵਾਂ ਇਸ ਦੇ ਵਿਕਾਸ ਵਿੱਚ ਅਪਣਾਏ ਗਏ ਵਾਤਾਵਰਣ ਪ੍ਰਤੀ ਜਾਗਰੂਕ ਪਹੁੰਚ ਨੂੰ ਹੋਰ ਵੀ ਉਜਾਗਰ ਕਰਦੀਆਂ ਹਨ।

ਦਤੀਆ ਹਵਾਈ ਅੱਡਾ: ਸੱਭਿਆਚਾਰਕ ਸ਼ਾਨ ਦਾ ਪ੍ਰਵੇਸ਼ ਦੁਆਰ

₹ 60.63 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਅਤੇ ਅੱਪਗ੍ਰੇਡ ਕੀਤਾ ਦਤੀਆ ਹਵਾਈ ਅੱਡਾ, ਇਤਿਹਾਸਕ ਸ਼ਹਿਰ ਦਤੀਆ ਨੂੰ ਰਾਸ਼ਟਰੀ ਹਵਾਈ ਨਕਸ਼ੇ ਨਾਲ ਜੋੜੇਗਾ। ਇਹ ਸ਼ਹਿਰ ਆਪਣੀ ਅਧਿਆਤਮਿਕ ਮਹੱਤਤਾ ਅਤੇ ਆਰਕੀਟੈਕਚਰਲ ਵਿਰਾਸਤ ਲਈ ਜਾਣਿਆ ਜਾਂਦਾ ਹੈ। ਹਵਾਈ ਅੱਡੇ ਵਿੱਚ 768 ਵਰਗ ਮੀਟਰ ਦੀ ਇੱਕ ਟਰਮੀਨਲ ਇਮਾਰਤ ਹੈ ਜਿਸ ਦੀ ਸਮਰੱਥਾ ਪੀਕ ਆਵਰ ਦੌਰਾਰ 150 ਘੰਟਿਆਂ ਤੱਕ ਅਤੇ 2.5 ਲੱਖ ਲੋਕਾਂ ਨੂੰ ਹਰ ਵਰ੍ਹੇ ਸੰਭਾਲਣ ਦੀ ਹੈ। ਏਟੀਆਰ-72 ਜਹਾਜ਼ਾਂ ਲਈ ਸੰਚਾਲਨ ਤਿਆਰੀ ਅਤੇ ਏ-320 ਜਹਾਜ਼ਾਂ ਲਈ ਭਵਿੱਖ ਦੀਆਂ ਯੋਜਨਾਵਾਂ ਦੇ ਨਾਲ, ਦਤੀਆ ਹਵਾਈ ਅੱਡਾ ਪ੍ਰਸਿੱਧ ਪੀਤਾਂਬਰਾ ਪੀਠ ਅਤੇ ਦਤੀਆ ਪੈਲੇਸ ਵਿੱਚ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਇੱਕ ਮਹੱਤਵਪੂਰਨ ਗੇਟਵੇ ਹੈ। ਹਵਾਈ ਅੱਡੇ ਦੇ ਬੁਨਿਆਦੀ ਢਾਂਚੇ ਵਿੱਚ ਇੱਕ ਨਵਾਂ ਰੀਕਾਰਪੇਟ ਕੀਤਾ ਗਿਆ ਰਨਵੇਅ, ਐਪਰਨ ਬੇਅਜ਼, ਏਟੀਸੀਟਾਵਰ ਅਤੇ ਇੱਕ ਫਾਇਰ ਸਟੇਸ਼ਨ ਸ਼ਾਮਲ ਹਨ, ਨਾਲ ਹੀ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਊਰਜਾ-ਕੁਸ਼ਲ ਲਾਈਟਿੰਗ ਪ੍ਰਣਾਲੀਆਂ ਵਰਗੇ ਸਥਿਰਤਾ ਉਪਾਅ ਸ਼ਾਮਲ ਹਨ।

ਸਤਨਾ ਅਤੇ ਦਤੀਆ ਹਵਾਈ ਅੱਡਿਆਂ ਦੇ ਸੰਚਾਲਨ ਨਾਲ ਮਹੱਤਵਪੂਰਨ ਆਰਥਿਕ ਅਤੇ ਸਮਾਜਿਕ ਲਾਭ ਹੋਣ ਦੀ ਉਮੀਦ ਹੈ, ਜਿਸ ਨਾਲ ਬਿਹਤਰ ਕਨੈਕਟੀਵਿਟੀ ਮਿਲੇਗੀ, ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਸਿਰਜਣ ਅਤੇ ਹੌਸਪੀਟੈਲਿਟੀ, ਰਿਟੇਲ, ਸਿੱਖਿਆ ਅਤੇ ਸਿਹਤ ਸੰਭਾਲ ਵਰਗੇ ਸਬੰਧਿਤ ਖੇਤਰਾਂ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ। ਇਹ ਪ੍ਰੋਜੈਕਟ ਭਾਰਤ ਵਿੱਚ ਹਵਾਬਾਜ਼ੀ ਦੇ ਦ੍ਰਿਸ਼ ਨੂੰ ਬਦਲਣ ਅਤੇ ਵਿਕਾਸ ਨੂੰ ਹਰ ਕੋਨੇ ਤੱਕ ਲੈ ਜਾਣ ਲਈ ਸਰਕਾਰ ਦੇ ਅਟੁੱਟ ਸਮਰਪਣ ਦਾ ਪ੍ਰਮਾਣ ਹਨ।

************

ਬੀਨਾ ਯਾਦਵ/ਦਿਵਯਾਂਸ਼ੂ ਕੁਮਾਰ


(Release ID: 2133110)