ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਲਗਭਗ 47,600 ਕਰੋੜ ਰੁਪਏ ਦੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ


ਅਪ੍ਰੇਸ਼ਨ ਸਿੰਦੂਰ ਵਿੱਚ ਦੁਨੀਆ ਨੇ ਭਾਰਤ ਦੇ ਸਵਦੇਸ਼ੀ ਹਥਿਆਰਾਂ ਅਤੇ ਮੇਕ ਇਨ ਇੰਡੀਆ ਦੀ ਤਾਕਤ ਭੀ ਦੇਖੀ ਹੈ: ਪ੍ਰਧਾਨ ਮੰਤਰੀ

ਬੜੇ ਮੈਟਰੋ ਸ਼ਹਿਰਾਂ ਵਿੱਚ ਜੋ ਬੁਨਿਆਦੀ ਢਾਂਚੇ, ਜੋ ਸੁਵਿਧਾਵਾਂ, ਜੋ ਸੰਸਾਧਨ ਉਪਲਬਧ ਹਨ, ਉਹ ਆਪਣੇ ਕਾਨਪੁਰ ਵਿੱਚ ਭੀ ਦਿਖਣ ਲਗੇ ਹਨ: ਪ੍ਰਧਾਨ ਮੰਤਰੀ

ਅਸੀਂ ਉੱਤਰ ਪ੍ਰਦੇਸ਼ ਨੂੰ ਉਦਯੋਗਿਕ ਸੰਭਾਵਨਾਵਾਂ ਦਾ ਰਾਜ ਬਣਾ ਰਹੇ ਹਾਂ: ਪ੍ਰਧਾਨ ਮੰਤਰੀ

Posted On: 30 MAY 2025 4:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਲਗਭਗ 47,600 ਕਰੋੜ ਰੁਪਏ ਦੀ ਲਾਗਤ ਦੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ 24 ਅਪ੍ਰੈਲ 2025 ਨੂੰ ਕਾਨਪੁਰ ਦਾ ਉਨ੍ਹਾਂ ਦਾ ਦੌਰਾ ਪਹਿਲਗਾਮ ਵਿੱਚ ਹੋਏ ਆਤੰਕਵਾਦੀ ਹਮਲਿਆਂ ਦੇ ਕਾਰਨ ਰੱਦ ਕਰਨਾ ਪਿਆ। ਉਨ੍ਹਾਂ ਨੇ ਕਾਨਪੁਰ ਦੇ ਸਪੂਤ ਸ਼੍ਰੀ ਸ਼ੁਭਮ ਦ੍ਵਿਵੇਦੀ (Shri Shubham Dwivedi) ਨੂੰ ਸ਼ਰਧਾਂਜਲੀ ਦਿੱਤੀ, ਜੋ ਇਸ ਵਹਿਸ਼ੀ ਹਰਕਤ (barbaric act) ਦਾ ਸ਼ਿਕਾਰ ਹੋਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦੇਸ਼ ਭਰ ਦੀਆਂ ਭੈਣਾਂ ਅਤੇ ਬੇਟੀਆਂ ਦੇ ਦਰਦ, ਪੀੜਾ, ਗੁੱਸੇ ਅਤੇ ਸਮੂਹਿਕ ਪੀੜਾ ਨੂੰ ਗਹਿਰਾਈ ਨਾਲ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਪ੍ਰੇਸ਼ਨ ਸਿੰਦੂਰ ਦੇ ਦੌਰਾਨ ਇਹ ਸਮੂਹਿਕ ਰੋਸ ਦੁਨੀਆ ਭਰ ਵਿੱਚ ਦੇਖਿਆ ਗਿਆ। ਉਨ੍ਹਾਂ ਨੇ ਅਪ੍ਰੇਸ਼ਨ ਸਿੰਦੂਰ ਦੀ ਸਫ਼ਲਤਾ ਨੂੰ ਰੇਖਾਂਕਿਤ ਕੀਤਾ, ਜਿਸ ਦੇ ਤਹਿਤ ਪਾਕਿਸਤਾਨ ਵਿੱਚ ਆਤੰਕਵਾਦੀ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ ਗਿਆ ਅਤੇ ਪਾਕਿਸਤਾਨੀ ਸੈਨਾ ਨੂੰ ਸੰਘਰਸ਼ ਨੂੰ ਸਮਾਪਤ ਕਰਨ ਦੀ ਗੁਹਾਰ ਲਗਾਉਣ ‘ਤੇ ਮਜਬੂਰ ਹੋਣਾ ਪਿਆ। ਪ੍ਰਧਾਨ ਮੰਤਰੀ ਨੇ ਹਥਿਆਰਬੰਦ ਬਲਾਂ ਦੀ ਬੀਰਤਾ ਨੂੰ ਸਲਾਮ ਕੀਤਾ ਅਤੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਉਹ ਸੁਤੰਤਰਤਾ ਸੰਗ੍ਰਾਮ ਦੀ ਭੂਮੀ ਤੋਂ ਉਨ੍ਹਾਂ ਦੇ ਸਾਹਸ ਨੂੰ ਨਮਨ ਕਰਦੇ ਹਾਂ। ਉਨ੍ਹਾਂ ਨੇ ਦ੍ਰਿੜ੍ਹਤਾ ਨਾਲ ਦੁਹਰਾਇਆ ਕਿ ਅਪ੍ਰੇਸ਼ਨ ਸਿੰਦੂਰ ਦੇ ਦੌਰਾਨ ਦਇਆ ਦੀ ਭੀਖ ਮੰਗਣ ਵਾਲੇ ਦੁਸ਼ਮਣ ਨੂੰ ਕਿਸੇ ਭਰਮ ਵਿੱਚ ਨਹੀਂ ਰਹਿਣਾ ਚਾਹੀਦਾ ਹੈ ਕਿਉਂਕਿ ਅਪ੍ਰੇਸ਼ਨ ਸਿੰਦੂਰ ਹਾਲੇ ਖ਼ਤਮ ਨਹੀਂ ਹੋਇਆ ਹੈ। ਪ੍ਰਧਾਨ ਮੰਤਰੀ ਨੇ ਆਤੰਕਵਾਦ ਦੇ ਖ਼ਿਲਾਫ਼ ਲੜਾਈ ਵਿੱਚ ਭਾਰਤ ਦੇ ਤਿੰਨ ਸਪਸ਼ਟ ਸਿਧਾਂਤਾਂ ਨੂੰ ਰੇਖਾਂਕਿਤ ਕੀਤਾ। ਪਹਿਲਾ, ਭਾਰਤ ਹਰ ਆਤੰਕਵਾਦੀ ਹਮਲੇ ਦਾ ਨਿਰਣਾਇਕ ਜਵਾਬ ਦੇਵੇਗਾ। ਇਸ ਜਵਾਬ ਦਾ ਸਮਾਂ, ਤਰੀਕਾ ਅਤੇ ਸ਼ਰਤਾਂ ਪੂਰੀ ਤਰ੍ਹਾਂ ਨਾਲ ਭਾਰਤੀ ਹਥਿਆਰਬੰਦ ਬਲਾਂ ਦੁਆਰਾ ਨਿਰਧਾਰਿਤ ਕੀਤੇ ਜਾਣਗੇ। ਦੂਸਰਾ, ਭਾਰਤ ਹੁਣ ਪਰਮਾਣੂ ਖ਼ਤਰਿਆਂ ਤੋਂ ਨਹੀਂ ਡਰੇਗਾ, ਨਾ ਹੀ ਅਜਿਹੀਆਂ ਚੇਤਾਵਨੀਆਂ ਦੇ ਅਧਾਰ ‘ਤੇ ਨਿਰਣੇ ਲਵੇਗਾ। ਤੀਸਰਾ, ਭਾਰਤ ਆਤੰਕਵਾਦ ਦੇ ਸਾਜ਼ਿਸ਼ਕਰਤਾਵਾਂ ਅਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੀਆਂ ਸਰਕਾਰਾਂ ਦੋਨਾਂ ਨੂੰ ਇੱਕ ਹੀ ਨਜ਼ਰ ਨਾਲ ਦੇਖੇਗਾ। ਪਾਕਿਸਤਾਨ ਦੇ ਸਰਕਾਰੀ ਅਤੇ ਗ਼ੈਰ-ਸਰਕਾਰੀ ਸਾਜ਼ਿਸ਼ਕਰਤਾਵਾਂ ਦੇ ਦਰਮਿਆਨ ਦਾ ਅੰਤਰ ਹੁਣ ਸਵੀਕਾਰ ਨਹੀਂ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਸਪਸ਼ਟ ਤੌਰ ‘ਤੇ ਕਿਹਾ ਕਿ ਦੁਸ਼ਮਣ ਚਾਹੇ  ਕਿਤੇ ਭੀ ਹੋਵੇ, ਉਸ ਨੂੰ ਖ਼ਤਮ ਕਰਨ ਦਿੱਤਾ ਜਾਵੇਗਾ।

 

ਸ਼੍ਰੀ ਮੋਦੀ ਨੇ ਕਿਹਾ, “ਅਪ੍ਰੇਸ਼ਨ ਸਿੰਦੂਰ ਨੇ ਭਾਰਤ ਦੀਆਂ ਸਵਦੇਸ਼ੀ ਰੱਖਿਆ ਸਮਰੱਥਾਵਾਂ ਅਤੇ ਮੇਕ ਇਨ ਇੰਡੀਆ ਦੀ ਤਾਕਤ ਨੂੰ ਦੁਨੀਆ ਦੇ ਸਾਹਮਣੇ ਪ੍ਰਦਰਸ਼ਿਤ ਕੀਤਾ।” ਉਨ੍ਹਾਂ ਨੇ ਕਿਹਾ ਕਿ ਬ੍ਰਹਮੋਸ ਮਿਜ਼ਾਈਲ ਸਹਿਤ ਭਾਰਤ ਦੇ ਸਵਦੇਸ਼ੀ ਹਥਿਆਰਾਂ ਨੇ ਲਕਸ਼ ‘ਤੇ ਸਟੀਕ ਪ੍ਰਹਾਰ ਕੀਤਾ ਅਤੇ ਦੁਸ਼ਮਣ ਦੇ ਇਲਾਕਿਆਂ ਵਿੱਚ ਭੀ ਤਬਾਹੀ ਮਚਾਈ। ਉਨ੍ਹਾਂ ਨੇ ਕਿਹਾ ਕਿ ਇਹ ਸਮਰੱਥਾ ਭਾਰਤ ਦੀ ਆਤਮਨਿਰਭਰ ਭਾਰਤ (Atmanirbhar Bharat) ਦੇ ਪ੍ਰਤੀ ਪ੍ਰਤੀਬੱਧਤਾ ਦਾ ਪ੍ਰਤੱਖ ਪਰਿਣਾਮ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਭਾਰਤ ਆਪਣੀ ਮਿਲਿਟਰੀ ਅਤੇ ਰੱਖਿਆ ਜ਼ਰੂਰਤਾਂ ਦੇ ਲਈ ਵਿਦੇਸ਼ੀ ਦੇਸ਼ਾਂ ‘ਤੇ ਨਿਰਭਰ ਸੀ। ਹਾਲਾਂਕਿ, ਦੇਸ਼ ਨੇ ਉਨ੍ਹਾਂ ਪਰਿਸਥਿਤੀਆਂ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਹੈ ਅਤੇ ਰੱਖਿਆ ਉਤਪਾਦਨ ਵਿੱਚ ਆਤਮਨਿਰਭਰ ਬਣਨ ਦਾ ਪ੍ਰਯਾਸ ਕਰ ਰਿਹਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਰੱਖਿਆ ਵਿੱਚ ਆਤਮਨਿਰਭਰਤਾ ਨਾ ਕੇਵਲ ਅਰਥਵਿਵਸਥਾ ਦੇ ਲਈ ਮਹੱਤਵਪੂਰਨ ਹੈ, ਬਲਕਿ ਰਾਸ਼ਟਰੀ ਗੌਰਵ ਅਤੇ ਪ੍ਰਭੂਸੱਤਾ ਦੇ ਲਈ ਭੀ ਜ਼ਰੂਰੀ ਹੈ। ਇਹ ਦੁਹਰਾਉਂਦੇ ਹੋਏ ਕਿ ਭਾਰਤ ਨੂੰ ਇਸ ਨਿਰਭਰਤਾ ਤੋਂ ਮੁਕਤ ਕਰਨ ਦੇ ਲਈ ਸਰਕਾਰ ਨੇ ਆਤਮਨਿਰਭਰ ਭਾਰਤ ਪਹਿਲ (Atmanirbhar Bharat initiative) ਸ਼ੁਰੂ ਕੀਤੀ, ਸ਼੍ਰੀ ਮੋਦੀ ਨੇ ਰੱਖਿਆ ਆਤਮਨਿਰਭਰਤਾ ਪ੍ਰਾਪਤ ਕਰਨ ਵਿੱਚ ਉੱਤਰ ਪ੍ਰਦੇਸ਼ ਦੇ ਪ੍ਰਮੁੱਖ ਯੋਗਦਾਨ ‘ਤੇ ਗਰਵ(ਮਾਣ) ਵਿਅਕਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕਾਨਪੁਰ ਦੇ ਇਤਿਹਾਸਿਕ ਆਰਡਨੈਂਸ ਕਾਰਖਾਨੇ ਦੀ ਤਰ੍ਹਾਂ, ਸੱਤ ਆਰਡਨੈਂਸ ਫੈਕਟਰੀਆਂ ਨੂੰ ਅਡਵਾਂਸ ਰੱਖਿਆ ਉਤਪਾਦਨ ਇਕਾਈਆਂ ਵਿੱਚ ਬਦਲ ਦਿੱਤਾ ਗਿਆ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿੱਚ ਇੱਕ ਪ੍ਰਮੁੱਖ ਰੱਖਿਆ ਗਲਿਆਰੇ ਦੀ ਸਥਾਪਨਾ ‘ਤੇ ਭੀ ਪ੍ਰਕਾਸ਼ ਪਾਇਆ, ਜਿਸ ਵਿੱਚ ਕਾਨਪੁਰ ਨੋਡ ਰੱਖਿਆ ਖੇਤਰ ਵਿੱਚ ਆਤਮਨਿਰਭਰ ਭਾਰਤ (Atmanirbhar Bharat) ਦੇ ਲਈ ਇੱਕ ਪ੍ਰਮੁੱਖ ਕੇਂਦਰ ਦੇ ਰੂਪ ਵਿੱਚ ਉੱਭਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰੰਪਰਾਗਤ ਉਦਯੋਗ ਇੱਕ ਵਾਰ ਸਥਾਨਾਂਤਰਿਤ ਹੋ ਗਏ ਸਨ, ਲੇਕਿਨ ਹੁਣ ਰੱਖਿਆ ਖੇਤਰ ਦੀਆਂ ਪ੍ਰਮੁੱਖ ਕੰਪਨੀਆਂ ਆਪਣੀ ਉਪਸਥਿਤੀ ਦਰਜ ਕਰਵਾ ਰਹੀਆਂ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਅਮੇਠੀ ਵਿੱਚ ਏਕੇ-203 ਰਾਇਫਲਾਂ (AK-203 rifles) ਦਾ ਉਤਪਾਦਨ ਪਹਿਲੇ ਹੀ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅਪ੍ਰੇਸ਼ਨ ਸਿੰਦੂਰ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਬ੍ਰਹਮੋਸ ਮਿਜ਼ਾਈਲ ਨੂੰ ਹੁਣ ਉੱਤਰ ਪ੍ਰਦੇਸ਼ ਵਿੱਚ ਇੱਕ ਨਵਾਂ ਟਿਕਾਣਾ ਮਿਲ ਗਿਆ ਹੈ, ਜੋ ਰੱਖਿਆ ਉਤਪਾਦਨ ਵਿੱਚ ਰਾਜ ਦੀ ਵਧਦੀ ਪ੍ਰਮੁੱਖਤਾ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਵਿੱਖ ਵਿੱਚ ਕਾਨਪੁਰ ਅਤੇ ਉੱਤਰ ਪ੍ਰਦੇਸ਼ ਭਾਰਤ ਨੂੰ ਇੱਕ ਪ੍ਰਮੁੱਖ ਰੱਖਿਆ ਨਿਰਯਾਤਕ ਬਣਨ ਦੀ ਯਾਤਰਾ ਵਿੱਚ ਅੱਗੇ ਵਧਾਉਣਗੇ। ਉਨ੍ਹਾਂ ਨੇ ਕਿਹਾ ਕਿ ਨਵੀਆਂ ਫੈਕਟਰੀਆਂ ਸਥਾਪਿਤ ਕੀਤੀਆਂ ਜਾਣਗੀਆਂ, ਮਹੱਤਵਪੂਰਨ ਨਿਵੇਸ਼ ਆਵੇਗਾ ਅਤੇ ਹਜ਼ਾਰਾਂ ਸਥਾਨਕ ਨੌਜਵਾਨਾਂ ਨੂੰ ਰੋਜ਼ਗਾਰ ਦੇ ਬਿਹਤਰੀਨ ਅਵਸਰ ਮਿਲਣਗੇ।

 

ਉੱਤਰ ਪ੍ਰਦੇਸ਼ ਅਤੇ ਕਾਨਪੁਰ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਲੈ ਜਾਣਾ ਕੇਂਦਰ ਅਤੇ ਰਾਜ ਸਰਕਾਰਾਂ ਦੀ ਸਰਬਉੱਚ ਪ੍ਰਾਥਮਿਕਤਾ ਹੈ, ਇਸ ‘ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪ੍ਰਗਤੀ ਉਦਯੋਗਾਂ ਨੂੰ ਹੁਲਾਰਾ ਦੇ ਕੇ ਅਤੇ ਕਾਨਪੁਰ ਦੇ ਇਤਿਹਾਸਿਕ ਗੌਰਵ ਨੂੰ ਬਹਾਲ ਕਰਕੇ ਹਾਸਲ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਆਧੁਨਿਕ ਉਦਯੋਗਾਂ ਦੀਆਂ ਜ਼ਰੂਰਤਾਂ ਦੀ ਉਪੇਖਿਆ ਕੀਤੀ, ਜਿਸ ਦੇ ਕਾਰਨ ਕਾਨਪੁਰ ਵਿੱਚ ਉਦਯੋਗਿਕ ਉਪਸਥਿਤੀ ਘੱਟ ਹੋ ਗਈ। ਉਨ੍ਹਾਂ ਨੇ ਕਿਹਾ ਕਿ ਪਰਿਵਾਰਵਾਦ ਵਾਲੀਆਂ ਸਰਕਾਰਾਂ ਉਦਾਸੀਨ ਰਹੀਆਂ, ਇਸ ਕਰਕੇ ਨਾ ਕੇਵਲ ਕਾਨਪੁਰ ਬਲਕਿ ਪੂਰਾ ਉੱਤਰ ਪ੍ਰਦੇਸ਼ ਵਿਕਾਸ ਵਿੱਚ ਪਿਛੜ ਗਿਆ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਰਾਜ ਦੀ ਉਦਯੋਗਿਕ ਪ੍ਰਗਤੀ ਦੇ ਲਈ ਦੋ ਜ਼ਰੂਰ ਥੰਮ੍ਹ ਹਨ ਊਰਜਾ ਖੇਤਰ ਵਿੱਚ ਆਤਮਨਿਰਭਰਤਾ- ਇੱਕ ਸਥਿਰ ਬਿਜਲੀ ਸਪਲਾਈ ਸੁਨਿਸ਼ਚਿਤ ਕਰਨਾ – ਅਤੇ ਮਜ਼ਬੂਤ ਬੁਨਿਆਦੀ ਢਾਂਚਾ ਅਤੇ ਕਨੈਕਟਿਵਿਟੀ। ਉਨ੍ਹਾਂ ਨੇ 660 ਮੈਗਾਵਾਟ ਪਨਕੀ ਪਾਵਰ ਪਲਾਂਟ, 660 ਮੈਗਾਵਾਟ ਨੇਵੇਲੀ ਪਾਵਰ ਪਲਾਂਟ, 1320 ਮੈਗਾਵਾਟ ਜਵਾਹਰਪੁਰ ਪਾਵਰ ਪਲਾਂਟ, 660 ਮੈਗਾਵਾਟ ਓਬਰਾ-ਸੀ ਪਾਵਰ ਪਲਾਂਟ ਅਤੇ 660 ਮੈਗਾਵਾਟ ਖੁਰਜਾ ਪਾਵਰ ਪਲਾਂਟ ਸਹਿਤ ਕਈ ਪ੍ਰਮੁੱਖ ਬਿਜਲੀ ਪਲਾਂਟਾਂ ਦੇ ਉਦਘਾਟਨ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਉੱਤਰ ਪ੍ਰਦੇਸ਼ ਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹਨ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਇਨ੍ਹਾਂ ਬਿਜਲੀ ਪਲਾਂਟਾਂ ਦੇ ਚਾਲੂ ਹੋਣ ਨਾਲ ਰਾਜ ਵਿੱਚ ਬਿਜਲੀ ਦੀ ਉਪਲਬਧਤਾ ਵਧੇਗੀ, ਜਿਸ ਨਾਲ ਉਦਯੋਗਿਕ ਵਿਕਾਸ ਵਿੱਚ ਹੋਰ ਤੇਜ਼ੀ ਆਵੇਗੀ। ਉਨ੍ਹਾਂ ਨੇ ਇਹ ਭੀ ਕਿਹਾ ਕਿ 47,000 ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ  ਕੀਤਾ ਗਿਆ ਅਤੇ ਵਿਭਿੰਨ ਪਹਿਲਾਂ ਦੇ ਨੀਂਹ ਪੱਥਰ ਰੱਖੇ ਗਏ ਹਨ, ਜੋ ਪ੍ਰਗਤੀ ਦੇ ਪ੍ਰਤੀ ਪ੍ਰਤੀਬੱਧਤਾ ਨੂੰ ਪੁਸ਼ਟ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀਨੀਅਰ ਨਾਗਰਿਕਾਂ ਨੂੰ ਆਯੁਸ਼ਮਾਨ ਵਯ ਵੰਦਨਾ ਕਾਰਡ (AyushmanVayVandana Cards) ਵੰਡੇ ਗਏ ਹਨ, ਜਿਸ ਨਾਲ ਮੁਫ਼ਤ ਮੈਡੀਕਲ ਇਲਾਜ ਸੁਨਿਸ਼ਚਿਤ ਹੋਇਆ ਹੈ, ਜਦਕਿ ਹੋਰ ਲਾਭਰਾਥੀਆਂ ਨੂੰ ਵਿਭਿੰਨ ਕਲਿਆਣਕਾਰੀ ਯੋਜਨਾਵਾਂ ਦੇ ਜ਼ਰੀਏ ਸਹਾਇਤਾ ਮਿਲੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਹ ਪਹਿਲਾਂ ਅਤੇ ਵਿਕਾਸ ਪ੍ਰੋਜੈਕਟ ਕਾਨਪੁਰ ਅਤੇ ਉੱਤਰ ਪ੍ਰਦੇਸ਼ ਦੀ ਪ੍ਰਗਤੀ ਦੇ ਪ੍ਰਤੀ ਸਰਕਾਰ ਦੀ ਅਟੁੱਟ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ।

 

ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਕੇਂਦਰ ਅਤੇ ਰਾਜ ਸਰਕਾਰਾਂ ਆਧੁਨਿਕ ਅਤੇ ਵਿਕਸਿਤ ਉੱਤਰ ਪ੍ਰਦੇਸ਼ ਦੇ ਨਿਰਮਾਣ ਦੀ ਦਿਸ਼ਾ ਵਿੱਚ ਸਰਗਰਮ ਤੌਰ ‘ਤੇ ਕੰਮ ਕਰ ਰਹੀਆਂ ਹਨ, ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ ਕਦੇ ਪ੍ਰਮੁੱਖ ਮੈਟਰੋ ਸ਼ਹਿਰਾਂ ਤੱਕ ਸੀਮਿਤ ਰਹਿਣ ਵਾਲੇ ਬੁਨਿਆਦੀ ਢਾਂਚੇ, ਸੁਵਿਧਾਵਾਂ ਅਤੇ ਸੰਸਾਧਨ ਹੁਣ ਕਾਨਪੁਰ ਵਿੱਚ ਦਿਖਾਈ ਦੇਣ ਲਗੇ ਹਨ। ਉਨ੍ਹਾਂ ਨੇ ਯਾਦ ਦਿਵਾਇਆ ਕਿ ਕੁਝ ਸਾਲ ਪਹਿਲੇ ਸਰਕਾਰ ਨੇ ਕਾਨਪੁਰ ਨੂੰ ਆਪਣੀ ਪਹਿਲੀ ਮੈਟਰੋ ਸੇਵਾ ਦਿੱਤੀ ਸੀ ਅਤੇ ਅੱਜ ਕਾਨਪੁਰ ਮੈਟਰੋ ਦੀ ਔਰੇਂਜ ਲਾਇਨ ਕਾਨਪੁਰ ਸੈਂਟਰਲ ਤੱਕ ਪਹੁੰਚ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੈਟਰੋ ਨੈੱਟਵਰਕ, ਜੋ ਐਲੀਵੇਟਿਡ ਦੇ ਰੂਪ ਵਿੱਚ ਸ਼ੁਰੂ ਹੋਇਆ ਸੀ, ਹੁਣ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਨੂੰ ਨਿਰਵਿਘਨ ਤੌਰ ‘ਤੇ ਜੋੜਦੇ ਹੋਏ ਭੂਮੀਗਤ ਹੋ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਕਾਨਪੁਰ ਮੈਟਰੋ ਦਾ ਵਿਸਤਾਰ ਇੱਕ ਸਧਾਰਣ ਪ੍ਰੋਜੈਕਟ ਨਹੀਂ ਹੈ, ਬਲਕਿ ਇਹ ਇਸ ਬਾਤ ਦਾ ਪ੍ਰਮਾਣ ਹੈ ਕਿ ਕਿਵੇਂ ਦ੍ਰਿੜ੍ਹ ਅਗਵਾਈ, ਦ੍ਰਿੜ੍ਹ ਇੱਛਾ ਸ਼ਕਤੀ ਅਤੇ ਇਮਾਨਦਾਰ ਇਰਾਦੇ ਵਾਲੀ ਸਰਕਾਰ ਦੇਸ਼ ਦੇ ਵਿਕਾਸ ਨੂੰ ਅੱਗੇ ਵਧਾ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਲੋਕ ਸੰਦੇਹ ਕਰਦੇ ਸਨ ਕਿ ਭੀੜਭਾੜ ਵਾਲੇ ਇਲਾਕਿਆਂ, ਤੰਗ ਸੜਕਾਂ ਅਤੇ ਆਧੁਨਿਕ ਸ਼ਹਿਰੀ ਨਿਯੋਜਨ ਦੀ ਕਮੀ ਦੇ ਕਾਰਨ ਕਾਨਪੁਰ ਵਿੱਚ ਮੈਟਰੋ ਸੇਵਾਵਾਂ ਜਾਂ ਬੜੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਦੇ ਲਾਗੂ ਹੋ ਪਾਉਣਗੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਚੁਣੌਤੀਆਂ ਦੇ ਕਾਰਨ ਕਾਨਪੁਰ ਅਤੇ ਉੱਤਰ ਪ੍ਰਦੇਸ਼ ਦੇ ਹੋਰ ਪ੍ਰਮੁੱਖ ਸ਼ਹਿਰ ਵਿਕਾਸ ਦੀ ਦੌੜ ਵਿੱਚ ਪਿਛੜ ਗਏ, ਜਿਸ ਨਾਲ ਟ੍ਰੈਫਿਕ ਭੀੜ ਵਧ ਗਈ ਅਤੇ ਸ਼ਹਿਰ ਦੀ ਪ੍ਰਗਤੀ ਧੀਮੀ ਹੋ ਗਈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਉਹੀ ਕਾਨਪੁਰ ਅਤੇ ਉੱਤਰ ਪ੍ਰਦੇਸ਼ ਵਿਕਾਸ ਦੇ ਨਵੇਂ ਮਿਆਰ ਸਥਾਪਿਤ ਕਰ ਰਹੇ ਹਨ। ਸ਼੍ਰੀ ਮੋਦੀ ਨੇ ਕਾਨਪੁਰ ਦੇ ਲੋਕਾਂ ਦੇ ਲਈ ਮੈਟਰੋ ਸੇਵਾਵਾਂ ਦੇ ਪ੍ਰਤੱਖ ਲਾਭਾਂ ‘ਤੇ ਪ੍ਰਕਾਸ਼ ਪਾਇਆ, ਉਨ੍ਹਾਂ ਨੇ ਕਿਹਾ ਕਿ ਇੱਕ ਪ੍ਰਮੁੱਖ ਕਮਰਸ਼ੀਅਲ ਕੇਂਦਰ ਦੇ ਰੂਪ ਵਿੱਚ, ਮੈਟਰੋ ਵਪਾਰੀਆਂ ਅਤੇ ਗ੍ਰਾਹਕਾਂ ਦੇ ਲਈ ਨਵੀਨ ਮਾਰਕਿਟ ਅਤੇ ਬੜਾ ਚੌਰਾਹਾ (Naveen Market and BadaChauraha) ਤੱਕ ਯਾਤਰਾ ਨੂੰ ਅਸਾਨ ਬਣਾਵੇਗੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਈਆਈਟੀ ਕਾਨਪੁਰ ਦੇ ਵਿਦਿਆਰਥੀਆਂ ਅਤੇ ਆਮ ਜਨਤਾ ਨੂੰ ਸੈਂਟਰਲ ਰੇਲਵੇ ਸਟੇਸ਼ਨ ਤੱਕ ਪਹੁੰਚਣ ਵਿੱਚ ਭੀ ਕਾਫ਼ੀ ਸਮੇਂ ਦੀ ਬੱਚਤ ਹੋਵੇਗੀ। ਸ਼੍ਰੀ ਮੋਦੀ ਨੇ ਪੁਸ਼ਟੀ ਕੀਤੀ ਕਿ ਇੱਕ ਸ਼ਹਿਰ ਦੀ ਗਤੀ ਉਸ ਦੀ ਪ੍ਰਗਤੀ ਨਿਰਧਾਰਿਤ ਕਰਦੀ ਹੈ ਅਤੇ ਇਹ ਵਧੀ ਹੋਈ ਕਨੈਕਟਿਵਿਟੀ ਅਤੇ ਟ੍ਰਾਂਸਪੋਰਟ ਸੁਵਿਧਾਵਾਂ ਉੱਤਰ ਪ੍ਰਦੇਸ਼ ਦੇ ਵਿਕਾਸ ਦੇ ਇੱਕ ਨਵੇਂ, ਆਧੁਨਿਕ ਅਕਸ ਨੂੰ ਆਕਾਰ ਦੇ ਰਹੀਆਂ ਹਨ।

 

ਉੱਤਰ ਪ੍ਰਦੇਸ਼ ਵਿੱਚ ਬੁਨਿਆਦੀ ਢਾਂਚੇ ਅਤੇ ਕਨੈਕਟਿਵਿਟੀ ਵਿੱਚ ਜ਼ਿਕਰਯੋਗ ਪ੍ਰਗਤੀ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਰਾਜ ਟੋਇਆਂ ਨਾਲ ਭਰੀਆਂ ਸੜਕਾਂ ਦੀ ਆਪਣੀ ਪੁਰਾਣੀ ਪਹਿਚਾਣ ਤੋਂ ਬਹੁਤ ਅੱਗੇ ਨਿਕਲ ਗਿਆ ਹੈ, ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਉੱਤਰ ਪ੍ਰਦੇਸ਼ ਹੁਣ ਐਕਸਪ੍ਰੈੱਸਵੇ ਦੇ ਆਪਣੇ ਵਿਆਪਕ ਨੈੱਟਵਰਕ ਦੇ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਲੋਕ ਸ਼ਾਮ ਦੇ ਬਾਅਦ ਬਾਹਰ ਨਿਕਲਣ ਤੋਂ ਬਚਦੇ ਸਨ, ਉੱਥੇ ਉੱਤਰ ਪ੍ਰਦੇਸ਼ ਦੇ ਰਾਜਮਾਰਗ ਹੁਣ 24 ਘੰਟੇ ਯਾਤਰੀਆਂ ਨਾਲ ਭਰੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਕਾਨਪੁਰ ਦੇ ਲੋਕ ਇਸ ਬਦਲਾਅ ਨੂੰ ਬਿਹਤਰ ਤਰੀਕੇ ਨਾਲ ਸਮਝ ਰਹੇ ਹਨ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਜਲਦੀ ਹੀ, ਕਾਨਪੁਰ-ਲਖਨਊ ਐਕਸਪ੍ਰੈੱਸਵੇ ਲਖਨਊ ਦੀ ਯਾਤਰਾ ਦੇ ਸਮੇਂ ਨੂੰ ਘਟਾ ਕੇ ਕੇਵਲ 40-45 ਮਿੰਟ ਕਰ ਦੇਵੇਗਾ। ਇਸ ਦੇ ਅਤਿਰਿਕਤ, ਲਖਨਊ ਅਤੇ ਪੂਰਵਾਂਚਲ ਐਕਸਪ੍ਰੈੱਸਵੇ ਦੇ ਦਰਮਿਆਨ ਸਿੱਧਾ ਸੰਪਰਕ ਸਥਾਪਿਤ ਕੀਤਾ ਜਾਵੇਗਾ, ਜਦਕਿ ਕਾਨਪੁਰ-ਲਖਨਊ ਐਕਸਪ੍ਰੈੱਸਵੇ ਨੂੰ ਗੰਗਾ ਐਕਸਪ੍ਰੈੱਸਵੇ ਨਾਲ ਜੋੜਿਆ ਜਾਵੇਗਾ- ਜਿਸ ਨਾਲ ਦੋਹਾਂ ਦਿਸ਼ਾਵਾਂ ਵਿੱਚ ਯਾਤਰਾ ਦੀ ਦੂਰੀ ਅਤੇ ਸਮੇਂ ਵਿੱਚ ਕਮੀ ਆਵੇਗੀ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਫਰਰੂਖਾਬਾਦ-ਅਨਵਰਗੰਜ ਸੈਕਸ਼ਨ (Farrukhabad-Anwarganj section) ਵਿੱਚ ਸਿੰਗਲ-ਲਾਇਨ ਰੇਲਵੇ ਟ੍ਰੈਕ ਦੇ ਕਾਰਨ ਕਾਨਪੁਰ ਦੇ ਨਿਵਾਸੀਆਂ ਨੂੰ ਲੰਬੇ ਸਮੇਂ ਤੋਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਯਾਤਰੀਆਂ ਨੂੰ 18 ਰੇਲਵੇ ਕ੍ਰੌਸਿੰਗ ਨਾਲ ਜੂਝਣਾ ਪੈ ਰਿਹਾ ਹੈ, ਜੋ ਵਾਰ-ਵਾਰ ਬੰਦ ਹੋਣ ਨਾਲ ਯਾਤਰਾ ਵਿੱਚ ਰੁਕਾਵਟ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਇਸ ਖੇਤਰ ਵਿੱਚ ਐਲੀਵੇਟਿਡ ਰੇਲ ਕੌਰੀਡੋਰ ਦੇ ਨਿਰਮਾਣ ਵਿੱਚ 1,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ, ਜਿਸ ਨਾਲ ਟ੍ਰੈਫਿਕ ਪ੍ਰਵਾਹ ਵਿੱਚ ਜ਼ਿਕਰਯੋਗ ਸਧਾਰ ਹੋਵੇਗਾ, ਗਤੀ ਵਧੇਗੀ ਅਤੇ ਪ੍ਰਦੂਸ਼ਣ ਵਿੱਚ ਕਮੀ ਆਵੇਗੀ। ਇਸ ਦੇ ਅਤਿਰਿਕਤ, ਉਨ੍ਹਾਂ ਨੇ ਇਸ ‘ਤੇ ਭੀ ਜ਼ੋਰ ਦਿੱਤਾ ਕਿ ਇਸ ਪਹਿਲ ਨਾਲ ਕਾਨਪੁਰ ਦੇ ਲੋਕਾਂ ਦਾ ਕੀਮਤੀ ਸਮਾਂ ਬਚੇਗਾ।

 

ਸ਼੍ਰੀ ਮੋਦੀ ਨੇ ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ ਦੇ ਚਲ ਰਹੇ ਪਰਿਵਰਤਨ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਇਸ ਨੂੰ ਵਿਸ਼ਵ-ਪੱਧਰੀ ਸੁਵਿਧਾ (world-class facility) ਵਿੱਚ ਅਪਗ੍ਰੇਡ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ, ਸਟੇਸ਼ਨ ਆਧੁਨਿਕ ਸੁਵਿਧਾਵਾਂ ਅਤੇ ਬੁਨਿਆਦੀ ਢਾਂਚੇ ਦੇ ਮਾਮਲੇ ਵਿੱਚ ਕਿਸੇ ਹਵਾਈ ਅੱਡੇ ਜਿਹਾ ਦਿਖਾਈ ਦੇਵੇਗਾ। ਉਨ੍ਹਾਂ ਨੇ ਇਹ ਭੀ ਕਿਹਾ ਕਿ ਸਰਕਾਰ ਅੰਮ੍ਰਿਤ ਭਾਰਤ ਰੇਲਵੇ ਸਟੇਸ਼ਨ ਪਹਿਲ (Amrit Bharat Railway Station initiative )ਦੇ ਤਹਿਤ ਉੱਤਰ ਪ੍ਰਦੇਸ਼ ਵਿੱਚ 150 ਤੋਂ ਅਧਿਕ ਰੇਲਵੇ ਸਟੇਸ਼ਨਾਂ ਦਾ ਵਿਕਾਸ ਕਰ ਰਹੀ ਹੈ, ਜਿਸ ਨਾਲ ਕਨੈਕਟਿਵਿਟੀ ਅਤੇ ਯਾਤਰੀ ਅਨੁਭਵ ਵਿੱਚ ਹੋਰ ਵਾਧਾ ਹੋਵੇਗਾ। ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਉੱਤਰ ਪ੍ਰਦੇਸ਼ ਪਹਿਲੇ ਤੋਂ ਹੀ ਭਾਰਤ ਵਿੱਚ ਸਭ ਤੋਂ ਅਧਿਕ ਅੰਤਰਰਾਸ਼ਟਰੀ ਹਵਾਈ ਅੱਡਿਆਂ ਵਾਲਾ ਰਾਜ ਬਣ ਗਿਆ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਰਾਜਮਾਰਗਾਂ, ਰੇਲਵੇ ਅਤੇ ਵਾਯੂਮਾਰਗਾਂ ਵਿੱਚ ਪ੍ਰਗਤੀ ਦੇ ਨਾਲ, ਰਾਜ ਸਾਰੇ ਸੈਕਟਰਾਂ ਵਿੱਚ ਤੇਜ਼ੀ ਨਾਲ ਪ੍ਰਗਤੀ ਕਰ ਰਿਹਾ ਹੈ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਨੂੰ ਉਦਯੋਗਿਕ ਅਵਸਰਾਂ ਦਾ ਕੇਂਦਰ ਬਣਾਉਣ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਇਸ ਸਾਲ ਦੇ ਬਜਟ ਵਿੱਚ ਮਿਸ਼ਨ ਮੈਨੂਫੈਕਚਰਿੰਗ ਦੀ ਸ਼ੁਰੂਆਤ (launch of Mission Manufacturing) ‘ਤੇ ਪ੍ਰਕਾਸ਼ ਪਾਇਆ, ਜਿਸ ਨੂੰ ਸਥਾਨਕ ਉਦਯੋਗਾਂ ਅਤੇ ਉਤਪਾਦਨ ਨੂੰ ਹੁਲਾਰਾ ਦੇ ਕੇ ਮੇਕ ਇਨ ਇੰਡੀਆ (Make in India) ਨੂੰ ਹੁਲਾਰਾ ਦੇਣ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਕਾਨਪੁਰ ਜਿਹੇ ਸ਼ਹਿਰਾਂ ਨੂੰ ਇਸ ਪਹਿਲ ਤੋਂ ਕਾਫ਼ੀ ਫਾਇਦਾ ਹੋਵੇਗਾ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਕਾਨਪੁਰ ਦੀ ਉਦਯੋਗਿਕ ਤਾਕਤ ਇਤਿਹਾਸਿਕ ਤੌਰ ‘ਤੇ ਇਸ ਦੇ ਐੱਮਐੱਸਐੱਮਈਜ਼ ਅਤੇ ਲਘੂ-ਉਦਯੋਗਾਂ (MSMEs and small-scale industries) ਦੁਆਰਾ ਤੀਬਰ ਰਹੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਰਕਾਰ ਇਨ੍ਹਾਂ ਉਦਯੋਗਾਂ ਦੀ ਅਪੇਖਿਆਵਾਂ ਨੂੰ ਪੂਰਾ ਕਰਨ ਦੇ ਲਈ ਸਰਗਰਮ ਤੌਰ ‘ਤੇ ਕੰਮ ਕਰ ਰਹੀ ਹੈ, ਜਿਸ ਨਾਲ ਉਨ੍ਹਾਂ ਦਾ ਵਿਕਾਸ ਅਤੇ ਸਥਿਰਤਾ ਸੁਨਿਸ਼ਚਿਤ ਹੋ ਸਕਣ।

ਐੱਮਐੱਸਐੱਮਈ ਸੈਕਟਰ (MSME sector) ਵਿੱਚ ਰੂਪਾਂਤਰਣ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੇ ਛੋਟੇ ਕਾਰੋਬਾਰਾਂ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਜਾਂਦਾ ਸੀ ਕਿ ਉਹ ਵਿਸਤਾਰ ਨੂੰ ਨਿਰਉਤਸ਼ਾਹਿਤ ਕਰਦੇ ਸਨ, ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇਨ੍ਹਾਂ ਪਰਿਭਾਸ਼ਾਵਾਂ ਨੂੰ ਸੰਸ਼ੋਧਿਤ ਕੀਤਾ ਹੈ, ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਟਰਨਓਵਰ ਅਤੇ ਸਕੇਲਿੰਗ ਸੀਮਾ ਵਧਾਈ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਨਵੀਨਤਮ ਬਜਟ ਨੇ ਐੱਮਐੱਸਐੱਮਈ ਦੇ ਦਾਇਰੇ ਨੂੰ ਹੋਰ ਵਧਾਇਆ ਹੈ, ਉਨ੍ਹਾਂ ਨੂੰ ਅਤਿਰਿਕਤ ਛੂਟ ਪ੍ਰਦਾਨ ਕੀਤੀ ਹੈ। ਪ੍ਰਧਾਨ ਮੰਤਰੀ ਨੇ ਸਵੀਕਾਰ ਕੀਤਾ ਕਿ ਅਤੀਤ ਵਿੱਚ ਐੱਮਐੱਸਐੱਮਈਜ਼ (MSMEs) ਦੇ ਲਈ ਰਿਣ ਉਪਲਬਧਤਾ ਇੱਕ ਬੜੀ ਚੁਣੌਤੀ ਸੀ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਪਿਛਲੇ ਦਸ ਵਰ੍ਹਿਆਂ ਵਿੱਚ ਸਰਕਾਰ ਨੇ ਇਸ ਮੁੱਦੇ ਨੂੰ ਹੱਲ ਕਰਨ ਦੇ ਲਈ ਕਈ ਨਿਰਣਾਇਕ ਕਦਮ ਉਠਾਏ ਹਨ। ਉਨ੍ਹਾਂ ਨੇ ਕਿਹਾ ਕਿ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਇੱਛੁਕ ਯੁਵਾ ਉੱਦਮੀਆਂ ਨੂੰ ਹੁਣ ਮੁਦਰਾ ਯੋਜਨਾ (Mudra Yojana) ਦੇ ਮਾਧਿਅਮ ਨਾਲ ਤਤਕਾਲ ਵਿੱਤੀ ਸਹਾਇਤਾ ਮਿਲਦੀ ਹੈ। ਇਸ ਦੇ ਅਤਿਰਿਕਤ, ਕ੍ਰੈਡਿਟ ਗਰੰਟੀ ਯੋਜਨਾ (Credit Guarantee Scheme) ਦੇ ਮਾਧਿਅਮ ਨਾਲ ਛੋਟੇ ਅਤੇ ਦਰਮਿਆਨੇ ਉੱਦਮਾਂ ਨੂੰ ਵਿੱਤੀ ਤੌਰ ‘ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਕਿ ਇਸ ਵਰ੍ਹੇ ਦੇ ਬਜਟ ਵਿੱਚ ਐੱਮਐੱਸਐੱਮਈ ਰਿਣ ਗਰੰਟੀ (MSME loan guarantees) ਨੂੰ ਵਧਾ ਕੇ 20 ਕਰੋੜ ਰੁਪਏ ਕਰ ਦਿੱਤਾ ਗਿਆ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਇਲਾਵਾ, ਐੱਮਐੱਸਐੱਮਈਜ਼ (MSMEs) ਨੂੰ ਉਨ੍ਹਾਂ ਦੇ ਵਿਕਾਸ ਵਿੱਚ ਸਹਾਇਤਾ ਕਰਨ ਦੇ ਲਈ 5 ਲੱਖ ਰੁਪਏ ਤੱਕ ਦੀ ਸੀਮਾ ਵਾਲੇ ਕ੍ਰੈਡਿਟ ਕਾਰਡ ਪ੍ਰਦਾਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਰਕਾਰ ਪ੍ਰਕਿਰਿਆਵਾਂ ਅਤੇ ਨਿਯਮਾਂ ਨੂੰ ਸਰਲ ਬਣਾ ਕੇ ਐੱਮਐੱਸਐੱਮਈਜ਼ (MSMEs) ਅਤੇ ਨਵੇਂ ਉਦਯੋਗਾਂ ਦੇ ਲਈ ਸਰਗਰਮ ਤੌਰ ‘ਤੇ ਵਪਾਰ ਦੇ ਅਨੁਕੂਲ ਮਾਹੌਲ ਬਣਾ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਭੀ ਪ੍ਰਕਾਸ਼ ਪਾਇਆ ਕਿ ਕਾਨਪੁਰ ਦੇ ਪਰੰਪਰਾਗਤ ਚਮੜਾ ਅਤੇ ਹੌਜ਼ਰੀ ਉਦਯੋਗਾਂ ਨੂੰ ਇੱਕ ਜ਼ਿਲ੍ਹਾ, ਇੱਕ ਉਤਪਾਦ (One District, One Product) ਜਿਹੀਆਂ ਪਹਿਲਾਂ ਦੇ ਮਾਧਿਅਮ ਨਾਲ ਸਸ਼ਕਤ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪ੍ਰਯਾਸਾਂ ਨਾਲ ਨਾ ਕੇਵਲ ਕਾਨਪੁਰ ਨੂੰ ਲਾਭ ਹੋਵੇਗਾ, ਬਲਕਿ ਪੂਰੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਿਆਂ ਦੇ ਸਮੁੱਚੇ ਉਦਯੋਗਿਕ ਵਿਕਾਸ ਵਿੱਚ ਭੀ ਯੋਗਦਾਨ ਮਿਲੇਗਾ।

ਉੱਤਰ ਪ੍ਰਦੇਸ਼ ਵਿੱਚ ਨਿਵੇਸ਼ ਦੇ ਲਈ ਅਭੂਤਪੂਰਵ ਅਤੇ ਸੁਰੱਖਿਅਤ ਮਾਹੌਲ ਬਣਾਉਣ ‘ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਗ਼ਰੀਬਾਂ ਦੇ ਲਈ ਕਲਿਆਣਕਾਰੀ ਯੋਜਨਾਵਾਂ ਨੂੰ ਪਾਰਦਰਸ਼ਤਾ ਦੇ ਨਾਲ ਲਾਗੂ ਕੀਤਾ ਜਾ ਰਿਹਾ ਹੈ, ਜਿਸ ਨਾਲ ਜ਼ਮੀਨੀ ਪੱਧਰ ‘ਤੇ ਪ੍ਰਭਾਵੀ ਲਾਗੂਕਰਨ ਸੁਨਿਸ਼ਚਿਤ ਹੋ ਰਿਹਾ ਹੈ। ਉਨ੍ਹਾਂ ਨੇ ਮੱਧ ਵਰਗ ਦੀਆਂ ਅਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਮਜ਼ਬੂਤੀ ਨਾਲ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਇਸ ਵਰ੍ਹੇ ਦੇ ਬਜਟ ਵਿੱਚ 12 ਲੱਖ ਰੁਪਏ ਤੱਕ ਦੀ ਆਮਦਨ ਨੂੰ ਪੂਰੀ ਤਰ੍ਹਾਂ ਨਾਲ ਟੈਕਸ-ਮੁਕਤ ਕਰ ਦਿੱਤਾ ਗਿਆ ਹੈ, ਜਿਸ ਨਾਲ ਲੱਖਾਂ ਮੱਧ ਵਰਗੀ ਪਰਿਵਾਰਾਂ ਵਿੱਚ ਨਵਾਂ ਆਤਮਵਿਸ਼ਵਾਸ ਅਤੇ ਵਿੱਤੀ ਮਜ਼ਬੂਤੀ ਆਈ ਹੈ। ਪ੍ਰਧਾਨ ਮੰਤਰੀ ਨੇ ਇਹ ਦੁਹਰਾਉਂਦੇ ਹੋਏ ਸਮਾਪਨ ਕੀਤਾ ਕਿ ਸਰਕਾਰ ਸੇਵਾ ਅਤੇ ਵਿਕਾਸ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੇ ਨਾਲ ਤੇਜ਼ੀ ਨਾਲ ਅੱਗੇ ਵਧਦੀ ਰਹੇਗੀ ਅਤੇ ਦੇਸ਼ ਅਤੇ ਉੱਤਰ ਪ੍ਰਦੇਸ਼ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣ ਵਿੱਚ ਕੋਈ ਕਸਰ ਨਹੀਂ ਛੱਡੇਗੀ।

 

 ਇਸ ਅਵਸਰ ‘ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਉਪ ਮੁੱਖ ਮੰਤਰੀ ਸ਼੍ਰੀ ਕੇਸ਼ਵ ਪ੍ਰਸਾਦ ਮੌਰਯ ਅਤੇ ਸ਼੍ਰੀ ਬ੍ਰਜੇਸ਼ ਪਾਠਕ ਸਹਿਤ ਹੋਰ ਪਤਵੰਤੇ ਉਪਸਥਿਤ ਸਨ।

ਪਿਛੋਕੜ

ਖੇਤਰ ਦੇ ਇਨਫ੍ਰਾਸਟ੍ਰਕਚਰ ਅਤੇ ਕਨੈਕਟਿਵਿਟੀ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ, ਪ੍ਰਧਾਨ ਮੰਤਰੀ ਨੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਉਨ੍ਹਾਂ ਨੇ 2,120 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਾਨਪੁਰ ਮੈਟਰੋ  ਰੇਲ ਪ੍ਰੋਜੈਕਟ ਦੇ ਚੁੰਨੀਗੰਜ ਮੈਟਰੋ  ਸਟੇਸ਼ਨ (Chunniganj Metro Station) ਤੋਂ ਕਾਨਪੁਰ ਸੈਂਟਰਲ ਮੈਟਰੋ  ਸਟੇਸ਼ਨ ਸੈਕਸ਼ਨ (Kanpur Central Metro Station section) ਦਾ ਉਦਘਾਟਨ ਕੀਤਾ। ਇਸ ਵਿੱਚ 14 ਨਿਯੋਜਿਤ ਸਟੇਸ਼ਨ (14 planned stations) ਸ਼ਾਮਲ ਹੋਣਗੇ ਜਿਨ੍ਹਾਂ ਵਿੱਚ ਪੰਜ ਨਵੇਂ ਭੂਮੀਗਤ ਸਟੇਸ਼ਨ (five new underground stations) ਸ਼ਾਮਲ ਹੋਣਗੇ, ਜੋ ਸ਼ਹਿਰ ਦੇ ਪ੍ਰਮੁੱਖ ਸਥਲਾਂ ਅਤੇ ਕਮਰਸ਼ੀਅਲ ਕੇਂਦਰਾਂ (key city landmarks and commercial hubs) ਨੂੰ ਮੈਟਰੋ  ਨੈੱਟਵਰਕ ਵਿੱਚ  ਏਕੀਕ੍ਰਿਤ ਕਰਨਗੇ। ਇਸ ਦੇ ਅਤਿਰਿਕਤ, ਉਨ੍ਹਾਂ ਨੇ ਜੀ.ਟੀ. ਰੋਡ(G.T. Road) ਦੇ ਸੜਕ ਚੌੜੀਕਰਣ ਅਤੇ ਮਜ਼ਬੂਤੀਕਰਣ ਕਾਰਜ ਦਾ ਭੀ ਉਦਘਾਟਨ ਕੀਤਾ।

 

ਖੇਤਰ ਵਿੱਚ ਬਿਜਲੀ ਉਤਪਾਦਨ ਸਮਰੱਥਾ ਨੂੰ ਹੁਲਾਰਾ ਦੇਣ ਦੇ ਲਈ ਕਈ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਪ੍ਰਧਾਨ ਮੰਤਰੀ ਨੇ ਖੇਤਰ ਦੀਆਂ ਵਧਦੀਆਂ ਊਰਜਾ ਮੰਗਾਂ ਨੂੰ ਪੂਰਾ ਕਰਨ ਦੇ ਲਈ ਗੌਤਮ ਬੁੱਧ ਨਗਰ ਦੇ ਯਮੁਨਾ ਐਕਸਪ੍ਰੈੱਸਵੇ ਉਦਯੋਗਿਕ ਵਿਕਾਸ ਅਥਾਰਿਟੀ (ਵਾਈਈਆਈਡੀਏ-YEIDA)ਦੇ ਸੈਕਟਰ 28 ਵਿੱਚ 220 ਕੇਵੀ ਸਬਸਟੇਸ਼ਨ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਗ੍ਰੇਟਰ ਨੌਇਡਾ ਦੇ ਈਕੋਟੈੱਕ-8 ਅਤੇ ਈਕੋਟੈੱਕ-10 (Ecotech-8 and Ecotech-10) ਵਿੱਚ 320 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ 132 ਕੇਵੀ ਸਬਸਟੇਸ਼ਨਾਂ ਦਾ ਉਦਘਾਟਨ ਭੀ ਕੀਤਾ।

 ਪ੍ਰਧਾਨ ਮੰਤਰੀ ਨੇ ਕਾਨਪੁਰ ਵਿੱਚ 8,300 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ 660 ਮੈਗਾਵਾਟ ਦੇ ਪਨਕੀ ਥਰਮਲ ਪਾਵਰ ਐਕਸਟੈਂਸ਼ਨ ਪ੍ਰੋਜੈਕਟ (Panki Thermal Power Extension Project) ਦਾ ਉਦਘਾਟਨ ਕੀਤਾ, ਜਿਸ ਨਾਲ ਉੱਤਰ ਪ੍ਰਦੇਸ਼ ਦੀ ਊਰਜਾ ਸਮਰੱਥਾ  ਵਿੱਚ ਵਾਧਾ ਹੋਇਆ। ਉਨ੍ਹਾਂ ਨੇ ਘਾਟਮਪੁਰ ਥਰਮਲ ਪਾਵਰ ਪ੍ਰੋਜੈਕਟ (Ghatampur Thermal Power Project) ਦੀਆਂ 9,330 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੀਆਂ ਤਿੰਨ 660 ਮੈਗਾਵਾਟ ਦੀਆਂ ਇਕਾਈਆਂ ਦਾ ਭੀ ਉਦਘਾਟਨ ਕੀਤਾ, ਜਿਸ ਨਾਲ ਪਾਵਰ ਸਪਲਾਈ ਵਿੱਚ ਜ਼ਿਕਰਯੋਗ ਵਾਧਾ ਹੋਇਆ।

ਪ੍ਰਧਾਨ ਮੰਤਰੀ ਨੇ ਕਾਨਪੁਰ ਦੇ ਕਲਿਆਣਪੁਰ ਪਨਕੀ ਮੰਦਿਰ (Kalyanpur Panki Mandir) ਵਿਖੇ ਪਨਕੀ ਰੋਡ ‘ਤੇ ਪਨਕੀ ਪਾਵਰ ਹਾਊਸ ਰੇਲਵੇ ਕ੍ਰੌਸਿੰਗ (Panki Power House Railway Crossing) ਅਤੇ ਪਨਕੀ ਧਾਮ ਕ੍ਰੌਸਿੰਗ (Panki Dham Crossing) ‘ਤੇ ਰੇਲ ਓਵਰ ਬ੍ਰਿਜ ਦਾ ਭੀ ਉਦਘਾਟਨ ਕੀਤਾ। ਇਸ ਨਾਲ ਪਨਕੀ ਥਰਮਲ ਪਾਵਰ ਐਕਸਟੈਂਸ਼ਨ ਪ੍ਰੋਜੈਕਟ ਦੇ ਲੌਜਿਸਟਿਕਸ ਨੂੰ ਕੋਲਾ ਅਤੇ ਆਇਲ ਟ੍ਰਾਂਸਪੋਰਟ ਦੀ ਸੁਵਿਧਾ ਮਿਲੇਗੀ ਅਤੇ ਟ੍ਰੈਫਿਕ ਭੀੜ ਭੀ ਘੱਟ ਹੋਵੇਗੀ।

 

ਪ੍ਰਧਾਨ ਮੰਤਰੀ ਨੇ ਕਾਨਪੁਰ ਦੇ ਬਿੰਗਵਾਨ (Bingawan) ਵਿੱਚ 290 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ 40 ਐੱਮਐੱਲਡੀ (ਮਿਲੀਅਨ ਲੀਟਰ ਪ੍ਰਤੀਦਿਨ) ਤੀਜੇ ਦਰਜੇ ਦੇ ਟ੍ਰੀਟਮੈਂਟ ਪਲਾਂਟ (Tertiary Treatment Plant) ਦਾ ਉਦਘਾਟਨ ਕੀਤਾ। ਇਸ ਨਾਲ ਟ੍ਰੀਟਡ ਸੀਵੇਜ ਵਾਟਰ ਦਾ ਪੁਨਰਉਪਯੋਗ ਸੰਭਵ ਹੋਵੇਗਾ, ਜਿਸ ਨਾਲ ਖੇਤਰ ਵਿੱਚ ਜਲ ਸੰਭਾਲ਼ ਅਤੇ ਟਿਕਾਊ ਸੰਸਾਧਨ ਪ੍ਰਬੰਧਨ ਨੂੰ ਹੁਲਾਰਾ ਮਿਲੇਗਾ।

ਖੇਤਰ ਵਿੱਚ ਰੋਡ ਇਨਫ੍ਰਾਸਟ੍ਰਕਚਰ ਨੂੰ ਹੁਲਾਰਾ ਦੇਣ ਦੇ ਲਈ, ਪ੍ਰਧਾਨ ਮੰਤਰੀ ਨੇ ਕਾਨਪੁਰ ਨਗਰ ਜ਼ਿਲ੍ਹੇ ਵਿੱਚ ਉਦਯੋਗਿਕ ਵਿਕਾਸ ਦੇ ਲਈ ਗੌਰੀਆ ਪਾਲੀ ਮਾਰਗ (Gauria Pali Marg) ਦੇ ਚੌੜੀਕਰਣ ਅਤੇ ਮਜ਼ਬੂਤੀਕਰਣ ਦਾ ਨੀਂਹ ਪੱਥਰ ਰੱਖਿਆ; ਅਤੇ ਕਾਨਪੁਰ ਨਗਰ ਜ਼ਿਲ੍ਹੇ ਵਿੱਚ ਰੱਖਿਆ ਗਲਿਆਰੇ (Defence Corridor) ਦੇ ਤਹਿਤ ਪ੍ਰਯਾਗਰਾਜ ਹਾਈਵੇ ‘ਤੇ ਨਰਵਲ ਮੋਡ  (ਏਐੱਚ/AH-1) ਨੂੰ ਕਾਨਪੁਰ ਰੱਖਿਆ  ਨੋਡ  (4 ਲੇਨ) ਨਾਲ ਜੋੜਨ ਦੇ ਲਈ ਸੜਕ ਦੇ ਚੌੜੀਕਰਣ ਅਤੇ ਮਜ਼ਬੂਤੀਕਰਣ ਦਾ ਭੀ ਨੀਂਹ ਪੱਥਰ ਰੱਖਿਆ, ਜਿਸ ਨਾਲ ਰੱਖਿਆ ਗਲਿਆਰੇ ਦੇ ਲਈ ਕਨੈਕਟਿਵਿਟੀ ਵਿੱਚ ਕਾਫ਼ੀ ਸੁਧਾਰ ਹੋਵੇਗਾ, ਲੌਜਿਸਟਿਕਸ ਅਤੇ ਪਹੁੰਚ ਵਿੱਚ ਵਾਧਾ ਹੋਵੇਗਾ।

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਆਯੁਸ਼ਮਾਨ ਵਯ ਵੰਦਨਾ ਯੋਜਨਾ, ਰਾਸ਼ਟਰੀ ਆਜੀਵਿਕਾ ਮਿਸ਼ਨ ਅਤੇ ਪ੍ਰਧਾਨ ਮੰਤਰੀ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ (PM AyushmanVayVandanaYojna, National Livelihood Mission and PM Surya GharMuftBijliYojana) ਦੇ ਲਾਭਾਰਥੀਆਂ ਨੂੰ ਸਰਟੀਫ਼ਿਕੇਟ ਅਤੇ ਚੈੱਕ ਭੀ ਵੰਡੇ।

 

***

ਐੱਮਜੇਪੀਐੱਸ/ਐੱਸਆਰ


(Release ID: 2132977)