ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਭਵਨ ਵਿੱਚ ਸਾਹਿਤ ਸੰਮੇਲਨ ਦਾ ਆਯੋਜਨ: ਸਾਹਿਤ ਕਿਤਨਾ ਬਦਲ ਗਿਆ ਹੈ?
प्रविष्टि तिथि:
28 MAY 2025 1:20PM by PIB Chandigarh
ਰਾਸ਼ਟਰਪਤੀ ਭਵਨ, ਸਾਹਿਤਯ ਅਕਾਦਮੀ (Sahitya Akademi), ਸੱਭਿਆਚਾਰ ਮੰਤਰਾਲੇ ਦੇ ਸਹਿਯੋਗ ਨਾਲ 29 ਅਤੇ 30 ਮਈ, 2025 ਨੂੰ ਰਾਸ਼ਟਰਪਤੀ ਭਵਨ ਦੇ ਸੱਭਿਆਚਾਰਕ ਕੇਂਦਰ ਵਿੱਚ ਇੱਕ ਸਾਹਿਤਕ ਸੰਮੇਲਨ: ਸਾਹਿਤ ਕਿਤਨਾ ਬਦਲ ਗਿਆ ਹੈ? ਦਾ ਆਯੋਜਨ ਕਰੇਗਾ।
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 29 ਮਈ, 2025 ਨੂੰ ਇਸ ਸੰਮੇਲਨ ਦਾ ਉਦਘਾਟਨ ਕਰਨਗੇ। ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਦੇਸ਼ ਭਰ ਦੇ ਸਾਹਿਤਕਾਰ ਇਸ ਸੰਮੇਲਨ ਵਿੱਚ ਸ਼ਾਮਲ ਹੋਣਗੇ।
ਇਸ ਦੋ ਦਿਨੀਂ ਸੰਮੇਲਨ ਵਿੱਚ ਵਿਭਿੰਨ ਵਿਸ਼ਿਆਂ ਜਿਵੇਂ ਕਵੀ ਸੰਮੇਲਨ-ਸਿੱਧਾ ਦਿਲ ਤੋਂ; ਭਾਰਤ ਦਾ ਨਾਰੀਵਾਦੀ ਸਾਹਿਤ: ਨਵੇਂ ਰਾਹ ਬਣਾਉਣਾ; ਸਾਹਿਤ ਵਿੱਚ ਬਦਲਾਅ ਬਨਾਮ ਬਦਲਾਅ ਦਾ ਸਾਹਿਤ; ਅਤੇ ਆਲਮੀ ਪਰਿਪੇਖ ਵਿੱਚ ਭਾਰਤੀ ਸਾਹਿਤ ਦੀਆਂ ਨਵੀਆਂ ਦਿਸ਼ਾਵਾਂ ‘ਤੇ ਵਿਭਿੰਨ ਸੈਸ਼ਨ ਹੋਣਗੇ। ਇਹ ਸੰਮੇਲਨ ਦੇਵੀ ਅਹਿਲਿਆਬਾਈ ਹੋਲਕਰ ਦੀ ਗਾਥਾ ਨਾਲ ਸੰਪੰਨ ਹੋਵੇਗਾ।
***
ਐੱਮਜੇਪੀਐੱਸ/ਐੱਸਆਰ
(रिलीज़ आईडी: 2132120)
आगंतुक पटल : 12