ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਸ਼ਟਰਪਤੀ ਨਿਕੇਤਨ-ਦੇਹਰਾਦੂਨ ਸਥਿਤ ਰਾਸ਼ਟਰਪਤੀ ਆਵਾਸ-24 ਜੂਨ ਤੋਂ ਆਮ ਜਨਤਾ ਦੇ ਲਈ ਖੁੱਲ੍ਹੇਗਾ

Posted On: 24 MAY 2025 5:03PM by PIB Chandigarh

ਉੱਤਰਾਖੰਡ ਦੇ ਦੇਹਰਾਦੂਨ ਵਿੱਚ ਰਾਸ਼ਟਰਪਤੀ ਨਿਕੇਤਨ, ਰਾਸ਼ਟਰਪਤੀ ਆਵਾਸ 24 ਜੂਨ, 2025 ਤੋਂ ਆਮ ਜਨਤਾ ਦੇ ਲਈ ਖੁੱਲ੍ਹ ਜਾਵੇਗਾ। 186 ਸਾਲ ਪੁਰਾਣੇ 21 ਏਕੜ ਦੇ ਇਸਟੇਟ ਨੂੰ ਖੋਲ੍ਹਣਾ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਭਵਨ ਦੀ ਵਿਰਾਸਤ ਦੇ ਨਾਲ ਨਾਗਰਿਕਾਂ ਦੀ ਸ਼ਮੂਲੀਅਤ ਵਧਾਉਣ ਦੀ ਪਹਿਲ ਦਾ ਹਿੱਸਾ ਹੈ। ਇਸ ਪਹਿਲ ਦੇ ਤਹਿਤ, 2023 ਤੋਂ ਰਾਸ਼ਟਰਪਤੀ ਭਵਨ, ਰਾਸ਼ਟਰਪਤੀ ਨਿਲਯਮ, ਹੈਦਰਾਬਾਦ ਅਤੇ ਰਾਸ਼ਟਰਪਤੀ ਨਿਵਾਸ, ਮਸ਼ੋਬਰਾ ਨੂੰ ਹਫ਼ਤੇ ਵਿੱਚ 6 ਦਿਨ ਆਮ ਜਨਤਾ ਦੇ ਲਈ ਖੋਲ੍ਹਿਆ ਗਿਆ। ਫਰਵਰੀ 2025 ਤੋਂ, ਰਾਸ਼ਟਰਪਤੀ ਭਵਨ ਦੇ ਪ੍ਰਾਂਗਣ ਵਿੱਚ ਚੇਂਜ ਆਵ੍ ਗਾਰਡ ਸੈਰੇਮਨੀ (Change of Guard Ceremony) ਦੀ ਸ਼ੁਰੂਆਤ ਨਵੇਂ ਫਾਰਮੈਟ ਵਿੱਚ ਬੈਠਣ ਦੀ ਸਮਰੱਥਾ ਵਿੱਚ ਵਾਧੇ ਦੇ ਨਾਲ ਹੋਈ।

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 20 ਜੂਨ, 2025 ਨੂੰ ਰਾਸ਼ਟਰਪਤੀ ਨਿਕੇਤਨ (Rashtrapati Niketan) ਦਾ ਦੌਰਾ ਕਰਨਗੇ ਅਤੇ ਇਸ ਇਸਟੇਟ ਨੂੰ ਆਮ ਜਨਤਾ ਦੇ  ਖੋਲ੍ਹਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਗੇ। ਇਸ ਅਵਸਰ 'ਤੇ, ਉਹ 132 ਏਕੜ ਦੇ ਈਕੋਲੌਜਿਕਲ ਪਾਰਕ, ਰਾਸ਼ਟਰਪਤੀ ਉਦਯਾਨ (Rashtrapati Udyan) ਦਾ ਨੀਂਹ ਪੱਥਰ ਭੀ ਰੱਖਣਗੇ।

ਰਾਸ਼ਟਰਪਤੀ ਨਿਕੇਤਨ (Rashtrapati Niketan), ਜਿਸ ਨੂੰ ਪਹਿਲੇ ਰਾਸ਼ਟਰਪਤੀ ਆਸ਼ਿਆਨਾ (Rashtrapati Ashiana) ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਇਸ ਦਾ ਉਪਯੋਗ ਅੰਗਰੱਖਿਅਕਾਂ ਦੁਆਰਾ ਪੀਬੀਜੀ ਘੋੜਿਆਂ (PBG horses) ਨੂੰ ਟ੍ਰੇਨਿੰਗ ਦੇਣ ਲਈ ਕੀਤਾ ਜਾਂਦਾ ਸੀ। ਇਸ ਵਿਰਾਸਤ ਭਵਨ ਵਿੱਚ ਹੁਣ ਕਲਾਕ੍ਰਿਤੀਆਂ ਦਾ ਇੱਕ ਸੰਗ੍ਰਹਿ ਪ੍ਰਦਰਸ਼ਿਤ ਕੀਤਾ ਗਿਆ ਹੈ ਅਤੇ ਇਹ ਇਸ ਦੀ ਸਮ੍ਰਿੱਧ ਵਿਰਾਸਤ ਦੀ ਝਲਕ ਪ੍ਰਸਤੁਤ ਕਰਦਾ ਹੈ। ਸੈਲਾਨੀਆਂ ਨੂੰ ਰਾਸ਼ਟਰਪਤੀ ਦੇ ਅੰਗਰੱਖਿਅਕਾਂ ਦੇ ਤਬੇਲੇ ਅਤੇ ਘੋੜਿਆਂ ਨੂੰ ਦੇਖਣ ਦਾ ਅਵਸਰ ਮਿਲੇਗਾ। ਲਿਲੀ ਤਲਾਬ, ਰੌਕਰੀ ਤਲਾਬ, ਰੋਜ਼ ਗਾਰਡਨ ਅਤੇ ਪੇਰਗੋਲਾ (Lily Pond, Rockery Pond, Rose Garden, and Pergola) ਭੀ ਸੈਲਾਨੀਆਂ ਦੇ ਲਈ ਆਕਰਸ਼ਣ ਦਾ ਕੇਂਦਰ ਹੋਣਗੇ।

 

ਰਾਸ਼ਟਰਪਤੀ ਨਿਕੇਤਨ (Rashtrapati Niketan) ਦੇ ਇਲਾਵਾ, ਲੋਕ ਰਾਸ਼ਟਰਪਤੀ ਤਪੋਵਨ (Rashtrapati Tapovan) ਭੀ ਜਾ ਸਕਦੇ ਹਨ। ਇਹ ਰਾਜਪੁਰ ਰੋਡ 'ਤੇ 19 ਏਕੜ ਦਾ ਸੰਘਣਾ ਜੰਗਲ ਹੈ। ਤਪੋਵਨ (Tapovan) ਦੇਸੀ ਰੁੱਖਾਂ ਦੀ ਸੰਘਣੀ ਕੈਨੋਪੀ, ਘੁੰਮਣ ਵਾਲੀਆਂ ਪਗਡੰਡੀਆਂ, ਲੱਕੜ ਦੇ ਪੁਲ਼, ਪੰਛੀਆਂ ਨੂੰ ਦੇਖਣ ਦੇ ਲਈ ਉੱਚੇ ਮਚਾਨ (elevated machans) ਅਤੇ ਚਿੰਤਨ ਅਤੇ ਧਿਆਨ ਦੇ ਲਈ ਸ਼ਾਂਤ ਸਥਾਨਾਂ ਦੇ ਨਾਲ ਪ੍ਰਕ੍ਰਿਤੀ ਵਿੱਚ ਇੱਕ ਸ਼ਾਂਤ ਪਲਾਇਨ ਪ੍ਰਦਾਨ ਕਰਦਾ ਹੈ। ਇਸ ਨੂੰ ਨਿਰਦੇਸ਼ਿਤ ਪਗਡੰਡੀਆਂ, ਮੌਸਮੀ ਬਨਸਪਤੀਆਂ ਅਤੇ ਵਾਤਾਵਰਣਕ-ਵਿਆਖਿਆਤਮਕ ਤੱਤਾਂ ਦੇ ਜ਼ਰੀਏ ਸੈਲਾਨੀਆਂ ਨੂੰ ਪ੍ਰਾਕ੍ਰਿਤਿਕ ਸੰਸਾਰ ਨਾਲ ਜੋੜਨ ਦੇ ਉਦੇਸ਼ ਨਾਲ ਵਿਕਸਿਤ ਕੀਤਾ ਗਿਆ ਹੈ।

 

ਰਾਸ਼ਟਰਪਤੀ ਉਦਯਾਨ (Rashtrapati Udyan) ਜਿਸ ਨੂੰ ਅਗਲੇ ਸਾਲ ਜਨਤਾ ਦੇ ਲਈ ਖੋਲ੍ਹਿਆ ਜਾਣਾ ਹੈ, ਇਸ ਨੂੰ ਇੱਕ ਸਰਗਰਮ ਵਾਤਾਵਰਣ ਅਤੇ ਮਨੋਰੰਜਨ ਸਥਲ ਦੇ ਰੂਪ ਵਿੱਚ ਵਿਕਸਿਤ ਕਰਨ ਦੀ ਯੋਜਨਾ ਹੈ ਜਿਸ ਵਿੱਚ ਥੀਮ-ਅਧਾਰਿਤ ਬਾਗ਼ (thematic gardens), ਇੱਕ ਤਿਤਲੀ ਬਾਗ਼, ਇੱਕ ਸੁੰਦਰ ਝੀਲ, ਇੱਕ ਪੰਛੀਸ਼ਾਲਾ (an aviary) ਅਤੇ ਬੱਚਿਆਂ ਲਈ ਇੱਕ ਸਮਰਪਿਤ ਖੇਡ ਖੇਤਰ (play area) ਸ਼ਾਮਲ ਹੈ। ਇਸ ਪਾਰਕ ਦੀ ਯੋਜਨਾ ਵਿੱਚ ਇੱਕ ਸਪੋਰਟਸ ਜ਼ੋਨ (sports zone), ਪੈਦਲ ਚਲਣ ਦੇ ਟ੍ਰੈਕ, ਜੌਗਿੰਗ ਅਤੇ ਸਾਇਕਲਿੰਗ ਟ੍ਰੈਕ, ਜਲ ਸੰਭਾਲ਼ ਪ੍ਰਣਾਲੀ ਅਤੇ ਬਾਹਰੀ ਸਿੱਖਿਆ-ਇੱਕ ਜੀਵੰਤ ਕਲਾਸਰੂਮ ਦਾ ਨਿਰਮਾਣ ਕਰਨਾ ਜੋ ਵਾਤਾਵਰਣ ਜਾਗਰੂਕਤਾ, ਸਰਗਰਮ ਜੀਵਨ ਸ਼ੈਲੀ ਅਤੇ ਪ੍ਰਕ੍ਰਿਤੀ ਦੇ ਨਾਲ ਸਦਭਾਵ ਵਿੱਚ ਪਰਿਵਾਰ ਦੇ ਅਨੁਕੂਲ ਜੁੜਾਅ ਨੂੰ ਪ੍ਰੋਤਸਾਹਿਤ ਕਰਦਾ ਹੈ, ਭੀ ਸ਼ਾਮਲ ਹਨ। 

************

ਐੱਮਜੇਪੀਐੱਸ/ਐੱਸਆਰ


(Release ID: 2131058)