ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਆਪ੍ਰੇਸ਼ਨ ਸਿੰਦੂਰ: ਇੱਕ ਫੌਜ ਨੂੰ ਤਿਆਰ ਕਰਨਾ
ਭਾਰਤ ਦੀਆਂ ਹਥਿਆਰਬੰਦ ਬਲਾਂ ਵਿੱਚ ਤਾਲਮੇਲ
Posted On:
18 MAY 2025 5:42PM by PIB Chandigarh
ਜਾਣ-ਪਹਿਚਾਣ
ਕਈ ਖੇਤਰਾਂ ਵਿੱਚ ਹੋਣ ਵਾਲੇ ਯੁੱਧ ਦੇ ਯੁਗ ਵਿੱਚ, ਜਿੱਥੇ ਖ਼ਤਰੇ ਸਰਹੱਦਾਂ ਦੇ ਬਦਲਾਅ ਤੋਂ ਕੀਤੇ ਜ਼ਿਆਦਾ ਤੇਜ਼ੀ ਨਾਲ ਵਧਦੇ ਹਨ, ਭਾਰਤ ਦੇ ਰਾਸ਼ਟਰੀ ਸੁਰੱਖਿਆ ਢਾਂਚੇ ਨੇ ਇਕਜੁੱਟ ਅਤੇ ਰਣਨੀਤਕ ਦੂਰਦਰਸ਼ਤਾ ਦੀ ਤਾਕਤ ਦਾ ਪ੍ਰਦਰਸ਼ਨ ਕੀਤਾ ਹੈ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ 7 ਮਈ, 2025 ਨੂੰ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਨੇ ਇੱਕ ਸੰਤੁਲਿਤ, ਤਿੰਨਾਂ ਫੌਜਾਂ ਦੀਆਂ ਪ੍ਰਤੀਕ੍ਰਿਆ ਨੂੰ ਪ੍ਰਦਰਸ਼ਿਤ ਕੀਤਾ, ਜਿਸ ਵਿੱਚ ਸਟੀਕਤਾ, ਪੇਸ਼ੇਵਰਤਾ ਅਤੇ ਉਦੇਸ਼ ਦਾ ਸਮਾਵੇਸ਼ ਸੀ। ਆਪ੍ਰੇਸ਼ਨ ਸਿੰਦੂਰ ਦੀ ਪਰਿਕਲਪਨਾ ਕੰਟਰੋਲ ਰੇਖਾ ਦੇ ਪਾਰ ਅਤੇ ਪਾਕਿਸਤਾਨ ਦੇ ਅੰਦਰ ਤੱਕ ਅੱਤਵਾਦੀ ਇਨਫ੍ਰਾਸਟ੍ਰਕਚਰ ਨੂੰ ਨਸ਼ਟ ਕਰਨ ਲਈ ਇੱਕ ਦੰਡਕਾਰੀ ਉਪਾਅ ਅਤੇ ਨਿਸ਼ਾਨਾਬੱਧ ਅਭਿਆਨ ਦੇ ਤੌਰ ਵਿੱਚ ਕੀਤੀ ਗਈ ਸੀ।
ਵੱਖ-ਵੱਖ ਏਜੰਸੀਆਂ ਤੋਂ ਮਿਲੀ ਖੁਫੀਆ ਜਾਣਕਾਰੀ ਨੇ ਨੌ ਪ੍ਰਮੁੱਖ ਕੈਂਪ ਦੀ ਪੁਸ਼ਟੀ ਕੀਤੀ, ਜਿਨ੍ਹਾਂ ਨੂੰ ਆਖ਼ਿਰਕਾਰ ਆਪ੍ਰੇਸ਼ਨ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ। ਭਾਰਤ ਦੀ ਜਵਾਬੀ ਕਾਰਵਾਈ ਸਾਵਧਾਨੀਪੂਰਵਕ ਬਣੀ ਯੋਜਨਾ ਅਤੇ ਖੁਫੀਆ ਲੀਡਰਸ਼ਿਪ ਵਾਲੇ ਦ੍ਰਿਸ਼ਟੀਕੌਣ ‘ਤੇ ਅਧਾਰਿਤ ਸੀ, ਜਿਸ ਨੇ ਯਕੀਨੀ ਬਣਾਇਆ ਕਿ ਆਪ੍ਰੇਸ਼ਨ ਮਿਨੀਮਲ ਕੋਲੈਟਰਲ ਡੈਮੇਜ਼ (minimal collateral damage) ਨਾਲ ਸੰਚਾਲਿਤ ਹੋਵੇ। ਮਿਸ਼ਨ ਵਿੱਚ ਆਪ੍ਰੇਸ਼ਨ ਨਾਲ ਜੁੜੀ ਨੈਤਿਕਤਾ ‘ਤੇ ਜ਼ੋਰ ਦਿੱਤਾ ਗਿਆ ਸੀ ਅਤੇ ਨਾਗਰਿਕਾਂ ਨੂੰ ਸੰਭਾਵੀ ਨੁਕਸਾਨ ਤੋਂ ਬਚਾਉਣ ਲਈ ਸੰਜਮ ਵਰਤਿਆ ਗਿਆ ਸੀ।
ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਪਾਕਿਸਤਾਨ ਨੇ ਪ੍ਰਮੁੱਖ ਭਾਰਤੀ ਏਅਰਬੇਸ ਅਤੇ ਲੌਜਿਸਟਿਕਸ ਇਨਫ੍ਰਾਸਟ੍ਰਕਚਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਜਵਾਬੀ ਡ੍ਰੋਨ ਅਤੇ ਯੂਸੀਏਵੀ ਹਮਲਿਆਂ ਦੀ ਇੱਕ ਸੀਰੀਜ਼ ਸ਼ੁਰੂ ਕੀਤੀ। ਹਾਲਾਂਕਿ, ਇਨ੍ਹਾਂ ਯਤਨਾਂ ਨੂੰ ਭਾਰਤ ਦੀ ਵਿਆਪਕ ਅਤੇ ਮਲਟੀ-ਲੇਅਰਡ ਏਅਰ ਡਿਫੈਂਸ ਆਰਕੀਟੈਕਚਰ ਦੁਆਰਾ ਪੂਰੀ ਤਰ੍ਹਾਂ ਨਾਲ ਬੇਅਸਰ ਕਰ ਦਿੱਤਾ ਗਿਆ ਸੀ। ਇਸ ਸਫਲਤਾ ਦਾ ਕ੍ਰੇਂਦਰ ਏਕੀਕ੍ਰਿਤ ਕਮਾਨ ਅਤੇ ਨਿਯੰਤਰਣ ਰਣਨੀਤੀ (ਆਈਸੀਸੀਐੱਸ) ਸੀ, ਜਿਸ ਨਾਲ ਕਈ ਡੋਮੇਨ ਵਿੱਚ ਅਸਲ ਸਮੇਂ ਦੇ ਅਧਾਰ ‘ਤੇ ਖਤਰੇ ਦੀ ਪਹਿਚਾਣ, ਮੁਲਾਂਕਣ ਅਤੇ ਰੁਕਾਵਟ ਦੀ ਸੁਵਿਧਾ ਪ੍ਰਦਾਨ ਕੀਤੀ। ਆਪ੍ਰੇਸ਼ਨ ਸਿੰਦੂਰ ਦੇ ਹਰ ਇੱਕ ਖੇਤਰ ਵਿੱਚ ਫੌਜ ਦਰਮਿਆਨ ਕਾਰਜਸ਼ੀਲ ਤਾਲਮੇਲ ਸੀ ਅਤੇ ਸਰਕਾਰ, ਏਜੰਸੀਆਂ ਅਤੇ ਵਿਭਾਗਾਂ ਦੁਆਰਾ ਇਸ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕੀਤਾ ਗਿਆ ਸੀ।
ਜ਼ਮੀਨ, ਹਵਾ ਅਤੇ ਸਮੁੰਦਰ ਵਿੱਚ ਕੀਤਾ ਗਿਆ ਇਹ ਆਪ੍ਰੇਸ਼ਨ ਭਾਰਤੀ ਫੌਜ, ਏਅਰਫੋਰਸ ਅਤੇ ਨੇਵੀ ਦਰਮਿਆਨ ਤਾਲਮੇਲ ਦਾ ਇੱਕ ਸਹਿਜ ਪ੍ਰਦਰਸ਼ਨ ਸੀ। ਭਾਰਤੀ ਨੇਵੀ (ਆਈਏਐੱਫ) ਨੇ ਪਾਕਿਸਤਾਨ ਵਿੱਚ ਅੱਤਵਾਦੀ ਇਨਫ੍ਰਾਸਟ੍ਰਕਚਰ ਵਿਰੁੱਧ ਸਟੀਕ ਹਮਲੇ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਨੇ ਨੂਰ ਖਾਨ ਏਅਰ ਬੇਸ ਅਤੇ ਰਹੀਮਯਾਰ ਖਾਨ ਏਅਰ ਬੇਸ ਜਿਹੇ ਟੀਚਿਆਂ ‘ਤੇ ਬਹੁਤ ਪ੍ਰਭਾਵਸ਼ਾਲੀ ਹਵਾਈ ਆਪ੍ਰੇਸ਼ਨ ਕੀਤੇ, ਜਿਸ ਵਿੱਚ ਅਧਿਕਾਰਿਤ ਬ੍ਰੀਫਿੰਗ ਦੌਰਾਨ ਨੁਕਸਾਨ ਦੇ ਵਿਜ਼ੁਅਲ ਸਬੂਤ ਪੇਸ਼ ਕੀਤੇ ਗਏ। ਏਅਰ ਫੋਰਸ ਦਾ ਮਜ਼ਬੂਤ ਹਵਾਈ ਰੱਖਿਆ ਵਾਤਾਵਰਣ ਸਰਹੱਦ ਪਾਰ ਤੋਂ ਜਵਾਬੀ ਡ੍ਰੋਨ ਅਤੇ ਯੂਏਵੀ ਹਮਲਿਆਂ ਦੌਰਾਨ ਭਾਰਤੀ ਹਵਾਈ ਖੇਤਰ ਦੀ ਰੱਖਿਆ ਕਰਨ ਵਿੱਚ ਮਹੱਤਵਪੂਰਨ ਸਾਬਿਤ ਹੋਇਆ। ਸਵਦੇਸ਼ੀ ਤੌਰ 'ਤੇ ਵਿਕਸਿਤ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ ਆਕਾਸ਼ ਅਤੇ ਪਿਚੋਰਾ ਅਤੇ ਓਐੱਸਏ-ਏਕੇ ਜਿਹੇ ਵਿਰਾਸਤ ਪਲੈਟਫਾਰਮਾਂ ਨੂੰ ਇੱਕ ਪੱਧਰੀ ਰੱਖਿਆ ਗਰਿੱਡ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਤਾਇਨਾਤ ਕੀਤਾ ਗਿਆ ਸੀ। ਆਈਏਐੱਫ ਦੇ ਏਕੀਕ੍ਰਿਤ ਏਅਰ ਕਮਾਂਡ ਅਤੇ ਨਿਯੰਤਰਣ ਪ੍ਰਣਾਲੀ ਨੇ ਏਅਰ ਅਸੈਟਸ (air assets) ਦੇ ਅਸਲ ਸਮੇਂ ਦੇ ਅਧਾਰ ‘ਤੇ ਤਾਲਮੇਲ ਨੂੰ ਸਮਰੱਥ ਬਣਾਇਆ, ਜਿਸ ਨਾਲ ਭਾਰਤੀ ਫੌਜ ਹਵਾਈ ਖਤਰਿਆਂ ਨੂੰ ਕੁਸ਼ਲਤਾ ਨਾਲ ਬੇਅਸਰ ਕਰ ਸਕੀ ਅਤੇ ਪੂਰੇ ਸੰਘਰਸ਼ ਦੌਰਾਨ ਨੈੱਟ-ਕੇਂਦ੍ਰਿਤ ਸੰਚਾਲਨ ਕਾਇਮ ਰੱਖ ਸਕੀ।
ਇਸ ਦੇ ਨਾਲ ਹੀ, ਭਾਰਤੀ ਫੌਜ ਨੇ ਰੱਖਿਆਤਮਕ ਅਤੇ ਹਮਲਾਵਰ ਦੋਵਾਂ ਭੂਮਿਕਾਵਾਂ ਵਿੱਚ ਆਪਣੀਆਂ ਤਿਆਰੀਆਂ ਅਤੇ ਪ੍ਰਭਾਵਸ਼ੀਲਤਾ ਦਾ ਪ੍ਰਦਰਸ਼ਨ ਕੀਤਾ। ਫੌਜ ਦੀ ਏਅਰ ਰੱਖਿਆ ਇਕਾਈਆਂ ਨੇ ਏਅਰ ਫੋਰਸ ਨਾਲ ਮਿਲ ਕੇ ਕੰਮ ਕੀਤਾ, ਜਿਸ ਵਿੱਚ ਮੋਢੇ ਤੋਂ ਦਾਗੇ ਜਾਣ ਵਾਲੇ ਐੱਮਏਐੱਨਪੀਏਡੀਐੱਸ ਅਤੇ ਐੱਲਐੱਲਏਡੀ ਗਨ ਤੋਂ ਲੈ ਕੇ ਲੰਬੀ ਦੂਰੀ ਦੀ ਐੱਸਏਐੱਮ ਤੱਕ ਦੀਆਂ ਕਈ ਤਰ੍ਹਾਂ ਦੀਆਂ ਪ੍ਰਣਾਲੀਆਂ ਤਾਇਨਾਤ ਕੀਤੀਆਂ ਗਈਆਂ। ਇਹ ਇਕਾਈਆਂ ਪਾਕਿਸਤਾਨ ਦੁਆਰਾ ਲਾਂਚ ਕੀਤੇ ਗਏ ਡ੍ਰੋਨ ਅਤੇ ਘੁੰਮਦੇ ਹੋਏ ਹਥਿਆਰਾਂ ਦੀਆਂ ਲਹਿਰਾਂ ਦਾ ਮੁਕਾਬਲਾ ਕਰਨ ਵਿੱਚ ਮਦਦਗਾਰ ਸਨ। ਪਾਕਿਸਤਾਨ ਦੁਆਰਾ ਨੁਕਸਾਨ ਪਹੁੰਚਾਉਣ ਦੇ ਅਨੇਕ ਯਤਨਾਂ ਤੋਂ ਬਾਅਦ, ਭਾਰਤੀ ਫੌਜ, ਫੌਜੀ ਅਤੇ ਨਾਗਰਿਕ ਦੋਵਾਂ ਇਨਫ੍ਰਾਸਟ੍ਰਕਚਰ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਸਫਲ ਰਹੀ।
ਭਾਰਤੀ ਨੇਵੀ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਸਮੁੰਦਰ ਵਿੱਚ ਦਬਦਬਾ ਕਾਇਮ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇੱਕ ਸੰਯੁਕਤ ਨੈੱਟਵਰਕ ਫੋਰਸ ਵਜੋਂ ਕੰਮ ਕਰਦੇ ਹੋਏ, ਨੇਵੀ ਨੇ ਮਿਗ-29ਕੇ ਲੜਾਕੂ ਜੇਟ ਅਤੇ ਸ਼ੁਰੂਆਤੀ ਹਵਾਈ ਚੇਤਾਵਨੀ ਹੈਲੀਕਾਪਟਰਾਂ ਨਾਲ ਲੈਸ ਆਪਣੇ ਕੈਰੀਅਰ ਬੈਟਲ ਗਰੁੱਪ (ਸੀਬੀਜੀ) ਨੂੰ ਤਾਇਨਾਤ ਕੀਤਾ। ਇਸ ਨਾਲ ਸਮੁੰਦਰੀ ਖੇਤਰ ਵਿੱਚ ਖਤਰਿਆਂ ਦੀ ਨਿਰੰਤਰ ਨਿਗਰਾਨੀ ਅਤੇ ਅਸਲ-ਸਮੇਂ ‘ਤੇ ਪਹਿਚਾਣ ਯਕੀਨੀ ਬਣਾਈ। ਸੀਬੀਜੀ ਨੇ ਇੱਕ ਸ਼ਕਤੀਸ਼ਾਲੀ ਹਵਾਈ ਰੱਖਿਆ ਢਾਲ ਬਣਾਈ ਰੱਖੀ, ਜਿਸ ਨੇ ਖਾਸ ਕਰਕੇ ਮਕਰਾਨ ਤੱਟ ਤੋਂ ਦੁਸ਼ਮਣ ਹਵਾਈ ਘੁਸਪੈਠ ਨੂੰ ਰੋਕਿਆ। ਨੇਵੀ ਦੀ ਮੌਜੂਦਗੀ ਨੇ ਇੱਕ ਮਜ਼ਬੂਤ ਰੋਕਥਾਮ ਬਣਾਈ ਅਤੇ ਆਪਣੇ ਪੱਛਮੀ ਸਮੁੰਦਰੀ ਤੱਟ 'ਤੇ ਪਾਕਿਸਤਾਨੀ ਹਵਾਈ ਹਮਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ, ਜਿਸ ਨਾਲ ਉਨ੍ਹਾਂ ਨੂੰ ਕੋਈ ਵੀ ਸੰਚਾਲਨ ਨਾਲ ਜੁੜਿਆ ਸਥਾਨ ਨਹੀਂ ਮਿਲਿਆ। ਨੇਵੀ ਦੇ ਪਾਇਲਟਾਂ ਨੇ 24 ਘੰਟੇ ਉਡਾਣਾਂ ਭਰੀਆਂ, ਜਿਸ ਨਾਲ ਇਸ ਖੇਤਰ ਵਿੱਚ ਭਾਰਤ ਦੀ ਤਿਆਰੀ ਅਤੇ ਰਣਨੀਤਕ ਪਹੁੰਚ ਦਾ ਪ੍ਰਦਰਸ਼ਨ ਹੋਇਆ। ਸਮੁੰਦਰ ‘ਤੇ ਨਿਰਵਿਵਾਦ ਨਿਯੰਤਰਣ ਸਥਾਪਿਤ ਕਰਨ ਦੀ ਨੇਵੀ ਦੀ ਸਮਰੱਥਾ ਨੇ ਇੱਕ ਜਟਿਲ ਖਤਰੇ ਦੇ ਮਾਹੌਲ ਵਿੱਚ ਇਸ ਦੀ ਮਿਜ਼ਾਈਲ-ਰੋਕੂ ਅਤੇ ਹਵਾਈ ਜਹਾਜ਼-ਰੋਕੂ ਰੱਖਿਆ ਸਮਰੱਥਾਵਾਂ ਨੂੰ ਵੀ ਮਾਨਤਾ ਦਿੱਤੀ।
ਆਪ੍ਰੇਸ਼ਨ ਸਿੰਦੂਰ ਦੌਰਾਨ, ਬੋਡਰ ਸਿਕਿਓਰਿਟੀ ਫੋਰਸ (ਬੀਐੱਸਐੱਫ) ਨੇ ਜੰਮੂ ਅਤੇ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ ‘ਤੇ ਇੱਕ ਵੱਡੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਬੀਐੱਸਐੱਫ ਦੇ ਜਵਾਨਾਂ ਨੇ ਸਵੇਰੇ-ਸਵੇਰੇ ਸ਼ੱਕੀ ਹਰਕਤ ਦੇਖੀ ਅਤੇ ਤੁਰੰਤ ਜਵਾਬ ਦਿੱਤਾ, ਜਿਸ ਤੋਂ ਬਾਅਦ ਭਾਰੀ ਗੋਲੀਬਾਰੀ ਹੋਈ। ਇਸ ਤੋਂ ਬਾਅਦ ਹੋਏ ਮੁਕਾਬਲੇ ਵਿੱਚ, ਬੀਐੱਸਐੱਫ ਨੇ ਘੱਟੋ-ਘੱਟ ਦੋ ਘੁਸਪੈਠੀਆਂ ਨੂੰ ਸਫਲਤਾਪੂਰਵਕ ਮਾਰ ਦਿੱਤਾ ਅਤੇ ਹਥਿਆਰ, ਗੋਲਾ-ਬਾਰੂਦ ਅਤੇ ਯੁੱਧ ਜਿਹੇ ਹੋਰ ਸਾਮਾਨ ਬਰਾਮਦ ਕੀਤੇ। ਇਸ ਆਪ੍ਰੇਸ਼ਨ ਨੇ ਬੀਐੱਸਐੱਫ ਦੀ ਚੌਕਸੀ, ਸੰਚਾਲਨ ਤਿਆਰੀ ਅਤੇ ਵਧੇ ਹੋਏ ਤਣਾਅ ਦੌਰਾਨ ਸਰਹੱਦੀ ਸੁਰੱਖਿਆ ਬਣਾਈ ਰੱਖਣ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ।
ਇਸ ਤਰ੍ਹਾਂ ਆਪ੍ਰੇਸ਼ਨ ਸਿੰਦੂਰ ਸਿਰਫ਼ ਇੱਕ ਤਕਨੀਕੀ ਸਫਲਤਾ ਨਹੀਂ ਸੀ ਸਗੋਂ ਇੱਕ ਰਣਨੀਤਕ ਪਹਿਲਕਦਮੀ ਸੀ। ਇਸ ਨੇ ਜ਼ਮੀਨ, ਹਵਾ ਅਤੇ ਸਮੁੰਦਰ ਵਿੱਚ ਬਹੁਤ ਹੀ ਸਟੀਕ, ਤਾਲਮੇਲ ਵਾਲੀ ਫੌਜੀ ਕਾਰਵਾਈ ਲਈ ਭਾਰਤ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕੀਤਾ। ਇਹ ਆਪ੍ਰੇਸ਼ਨ ਰੱਖਿਆ ਤਿਆਰੀਆਂ ਵਿੱਚ ਵਰ੍ਹਿਆਂ ਦੇ ਨਿਵੇਸ਼ ਅਤੇ ਭਾਰਤ ਸਰਕਾਰ ਦੀ ਬੇਜੋੜ ਨੀਤੀ ਅਤੇ ਬਜਟ ਸਹਾਇਤਾ ਦੁਆਰਾ ਸੰਭਵ ਹੋਇਆ। ਸੰਦੇਸ਼ ਸਪਸ਼ਟ ਸੀ: ਜਦੋਂ ਤਰਕ ਅਤੇ ਕੂਟਨੀਤੀ ਦੀਆਂ ਅਪੀਲਾਂ ਦਾ ਸਾਹਮਣਾ ਲਗਾਤਾਰ ਹਮਲਾਵਰ ਤਰੀਕੇ ਨਾਲ ਕੀਤਾ ਜਾਂਦਾ ਹੈ, ਤਾਂ ਨਿਰਣਾਇਕ ਜਵਾਬ ਢੁਕਵਾਂ ਅਤੇ ਜ਼ਰੂਰੀ ਹੋ ਜਾਂਦਾ ਹੈ। ਕੁੱਲ ਮਿਲਾ ਕੇ, ਆਪ੍ਰੇਸ਼ਨ ਸਿੰਦੂਰ ਨੂੰ ਭਾਰਤ ਦੇ ਰੱਖਿਆ ਇਤਿਹਾਸ ਵਿੱਚ ਇੱਕ ਨਿਰਣਾਇਕ ਪਲ-ਫੌਜੀ ਸਟੀਕਤਾ, ਅੰਤਰ-ਸੇਵਾ ਸਹਿਯੋਗ ਅਤੇ ਰਾਸ਼ਟਰੀ ਸੰਕਲਪ ਦੇ ਪ੍ਰਤੀਕ ਵਜੋਂ ਯਾਦ ਕੀਤਾ ਜਾਵੇਗਾ। ਇਸ ਨੇ ਅੱਤਵਾਦੀ ਖਤਰਿਆਂ ਨੂੰ ਸਫਲਤਾਪੂਰਵਕ ਖਤਮ ਕੀਤਾ, ਭਾਰਤ ਦੇ ਖੇਤਰੀ ਦਬਦਬੇ ਦੀ ਪੁਸ਼ਟੀ ਕੀਤੀ ਅਤੇ ਇੱਕ ਮਜ਼ਬੂਤ ਸੰਦੇਸ਼ ਦਿੱਤਾ ਕਿ ਸਰਹੱਦ ਪਾਰ ਅੱਤਵਾਦ ਦਾ ਸੰਤੁਲਿਤ ਲੇਕਿਨ ਦ੍ਰਿੜ ਜਵਾਬ ਦਿੱਤਾ ਜਾਵੇਗਾ।
ਸਰਕਾਰ ਦੀ ਅਗਵਾਈ ਵਿੱਚ ਹਥਿਆਰਬੰਦ ਬਲਾਂ ਦਰਮਿਆਨ ਤਾਲਮੇਲ ਨਾਲ ਜੁੜੇ ਪ੍ਰਮੁੱਖ ਯਤਨ
- ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐੱਸ) ਦੀ ਸਿਰਜਣਾ
24 ਦਸੰਬਰ 2019 ਨੂੰ, ਕੇਂਦਰੀ ਮੰਤਰੀ ਮੰਡਲ ਨੇ ਚੀਫ ਆਫ਼ ਡਿਫੈਂਸ ਸਟਾਫ਼ (ਸੀਡੀਐੱਸ) ਬਣਾਏ ਜਾਣ ਨੂੰ ਮਨਜ਼ੂਰੀ ਦਿੱਤੀ, ਜੋ ਇੱਕ ਚਾਰ ਸਿਤਾਰਾ ਜਨਰਲ ਹੁੰਦਾ ਹੈ, ਫੌਜੀ ਮਾਮਲਿਆਂ ਦੇ ਵਿਭਾਗ (ਡੀਐੱਮਏ) ਦਾ ਪ੍ਰਮੁੱਖ ਹੁੰਦਾ ਹੈ ਅਤੇ ਤਿੰਨਾਂ ਫੌਜਾਂ ਦੇ ਮਾਮਲਿਆਂ ‘ਤੇ ਰੱਖਿਆ ਮੰਤਰੀ ਦੇ ਪ੍ਰਮੁੱਖ ਫੌਜੀ ਸਲਾਹਕਾਰ ਵਜੋਂ ਕੰਮ ਕਰਦਾ ਹੈ।
ਸੀਡੀਐੱਸ ਦੀ ਪ੍ਰਮੁੱਖ ਭੂਮਿਕਾਵਾਂ ਵਿੱਚ ਸ਼ਾਮਲ ਹੈ:
• ਫੌਜ, ਨੇਵੀ, ਏਅਰ ਫੋਰਸ ਅਤੇ ਖੇਤਰੀ ਫੌਜ ਦੀ ਦੇਖ-ਰੇਖ ਕਰਨਾ।
• ਖਰੀਦ, ਟ੍ਰੇਨਿੰਗ, ਸਟਾਫਿੰਗ ਅਤੇ ਕਮਾਂਡ ਪੁਨਰਗਠਨ ਵਿੱਚ ਸਾਂਝੀਦਾਰੀ ਨੂੰ ਉਤਸ਼ਾਹਿਤ ਕਰਨਾ।
• ਸਾਈਬਰ ਅਤੇ ਸਪੇਸ ਕਮਾਂਡਾਂ ਸਮੇਤ ਤਿੰਨਾਂ ਫੌਜਾਂ ਦੇ ਸੰਗਠਨਾਂ ਦੀ ਅਗਵਾਈ ਕਰਨਾ।
• ਨਿਊਕਲੀਅਰ ਕਮਾਂਡ ਅਥਾਰਟੀ ਨੂੰ ਸਲਾਹ ਦੇਣਾ ਅਤੇ ਰੱਖਿਆ ਯੋਜਨਾਬੰਦੀ ਵਿੱਚ ਜੁੜੇ ਸੰਗਠਨਾਂ ਵਿੱਚ ਹਿੱਸਾ ਲੈਣਾ।
• ਸਰੋਤਾਂ ਨੂੰ ਅਨੁਕੂਲ ਬਣਾਉਣ, ਯੁੱਧ ਸਮਰੱਥਾਵਾਂ ਨੂੰ ਵਧਾਉਣ ਅਤੇ ਬਰਬਾਦੀ ਘਟਾਉਣ ਲਈ ਸੁਧਾਰਾਂ ਨੂੰ ਅੱਗੇ ਵਧਾਉਣਾ।
• ਬਹੁ-ਵਰ੍ਹਿਆਂ ਰੱਖਿਆ ਅਧੀਗ੍ਰਹਿਣ ਯੋਜਨਾਵਾਂ ਨੂੰ ਲਾਗੂ ਕਰਨਾ ਅਤੇ ਅੰਤਰ-ਸੇਵਾ ਜ਼ਰੂਰਤਾਂ ਨੂੰ ਤਰਜੀਹ ਦੇਣਾ।
ਸੀਡੀਐੱਸ ਏਕੀਕ੍ਰਿਤ ਅਗਵਾਈ ਨੂੰ ਮਜ਼ਬੂਤ ਕਰਦਾ ਹੈ ਅਤੇ ਵਧ ਤਾਲਮੇਲ ਅਤੇ ਆਧੁਨਿਕ ਭਾਰਤੀ ਫੌਜ ਲਈ ਏਕੀਕਰਣ ਨੂੰ ਉਤਸ਼ਾਹਿਤ ਕਰਦਾ ਹੈ।
2. ਏਕੀਕ੍ਰਿਤ ਥੀਏਟਰ ਕਮਾਂਡ (ਆਈਟੀਸੀ)
ਹਥਿਆਰਬੰਦ ਬਲਾਂ ਦੇ ਆਧੁਨਿਕੀਕਰਣ ਦੇ ਲਈ, ਏਕੀਕ੍ਰਿਤ ਥੀਏਟਰ ਕਮਾਂਡ (ਆਈਟੀਸੀ) ਅਤੇ ਏਕੀਕ੍ਰਿਤ ਯੁੱਧ ਸਮੂਹਾਂ (ਆਈਬੀਜੀ) ਦੀ ਸਥਾਪਨਾ ਰਾਹੀਂ ਬਲਾਂ ਦੇ ਪੁਨਰਗਠਨ ਦੇ ਯਤਨ ਚੱਲ ਰਹੇ ਹਨ। ਇਨ੍ਹਾਂ ਸੁਧਾਰਾਂ ਦਾ ਉਦੇਸ਼ ਭੂਗੋਲ ਅਤੇ ਕੰਮ ਦੇ ਅਧਾਰ ‘ਤੇ ਫੌਜ, ਨੇਵੀ ਅਤੇ ਏਅਰ ਫੋਰਸ ਦੀ ਸਮਰੱਥਾਵਾਂ ਨੂੰ ਏਕੀਕ੍ਰਿਤ ਕਰਕੇ ਸੰਚਾਲਨ ਤਿਆਰੀਆਂ ਨੂੰ ਅਨੁਕੂਲਿਤ ਕਰਨਾ ਹੈ। ਸੇਵਾ ਹੈੱਡਕੁਆਰਟਰ ਪੱਧਰ 'ਤੇ ਅਧਿਐਨਾਂ ਵਿੱਚ ਜ਼ਮੀਨੀ ਸਰਹੱਦਾਂ, ਸਮੁੰਦਰੀ ਅਤੇ ਸੰਯੁਕਤ/ਏਕੀਕ੍ਰਿਤ ਹਵਾਈ ਰੱਖਿਆ ਲਈ ਥੀਏਟਰ ਕਮਾਂਡਾਂ ਦੀ ਸਰਗਰਮੀ ਨਾਲ ਖੋਜ ਕੀਤੀ ਜਾ ਰਹੀ ਹੈ ਤਾਂ ਜੋ ਤਾਲਮੇਲ ਅਤੇ ਲੜਾਈ ਦੀ ਪ੍ਰਭਾਵਸ਼ੀਲਤਾ ਨੂੰ ਵਧਾਇਆ ਜਾ ਸਕੇ। ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐਸ) ਜਨਰਲ ਅਨਿਲ ਚੌਹਾਨ ਨੇ ਜ਼ੋਰ ਦੇ ਕੇ ਕਿਹਾ ਕਿ ਸੰਯੁਕਤਤਾ ਅਤੇ ਏਕੀਕਰਣ ਆਈਟੀਸੀ ਲਈ ਜ਼ਰੂਰੀ ਪੂਰਵ-ਸ਼ਰਤਾਂ ਹਨ, ਜੋ ਸਪੱਸ਼ਟ ਰੂਪ ਨਾਲ ਸੰਚਾਲਨ ਭੂਮਿਕਾਵਾਂ ਨੂੰ ਪ੍ਰਸ਼ਾਸਨਿਕ ਰੇਜ-ਟ੍ਰੇਨ-ਸਸਟੇਨ ਯਾਨੀ ਵਧਾਓ-ਟ੍ਰੇਨੇਂਡ ਕਰੋ-ਬਣਾਏ ਰਖੋ (ਆਰਟੀਐੱਸ) ਕਾਰਜਾਂ ਤੋਂ ਅਲਗ ਕਰ ਦੇਵੇਗਾ, ਜਿਸ ਨਾਲ ਕਮਾਂਡਰਾਂ ਲਈ ਸੁਰੱਖਿਆ ਅਤੇ ਸੰਚਾਲਨ 'ਤੇ ਧਿਆਨ ਕੇਂਦ੍ਰਿਤ ਕਰਨਾ ਸੰਭਵ ਹੋਵੇਗਾ। ਆਈਟੀਸੀ ਬਹੁ-ਖੇਤਰੀ ਸੰਚਾਲਨ ਦੀ ਦਿਸ਼ਾ ਵਿੱਚ ਵਿਆਪਕ ਸੁਧਾਰਾਂ ਦੀ ਸ਼ੁਰੂਆਤ ਦੀ ਨੁਮਾਇੰਦਗੀ ਕਰਦੇ ਹਨ, ਸਪੇਸ ਅਤੇ ਸਾਈਬਰ ਸਪੇਸ ਨੂੰ ਪਰੰਪਰਾਗਤ ਡੋਮੇਨ ਨਾਲ ਏਕੀਕ੍ਰਿਤ ਕਰਦੇ ਹਨ, ਅਤੇ ਡਿਜੀਟਲਾਈਜ਼ੇਸ਼ਨ ਅਤੇ ਡੇਟਾ-ਕੇਂਦ੍ਰਿਤ ਯੁੱਧ ਨੂੰ ਅੱਗੇ ਵਧਾਉਂਦੇ ਹਨ।
3. ਫੌਜੀ ਮਾਮਲਿਆਂ ਦੇ ਵਿਭਾਗ (ਡੀਐੱਮਏ) ਦਾ ਨਿਰਮਾਣ
ਸਕੱਤਰ ਵਜੋਂ ਸੀਡੀਐੱਸ ਨੂੰ ਸ਼ਾਮਲ ਕਰਨ ਦੇ ਨਾਲ, 2020 ਵਿੱਚ ਫੌਜੀ ਮਾਮਲਿਆਂ ਦੇ ਵਿਭਾਗ (ਡੀਐੱਮਏ) ਦਾ ਨਿਰਮਾਣ ਕੀਤਾ ਗਿਆ ਸੀ, ਤਾਂ ਜੋ ਸਰੋਤਾਂ ਦੇ ਜ਼ਿਆਦਾਤਰ ਇਸਤੇਮਾਲ ਨੂੰ ਆਸਾਨ ਬਣਾਇਆ ਜਾ ਸਕੇ ਅਤੇ ਤਿੰਨਾਂ ਫੌਜਾਂ ਦਰਮਿਆਨ ਇਕਜੁੱਟਤਾ ਨੂੰ ਹੁਲਾਰਾ ਦਿੱਤਾ ਜਾ ਸਕੇ। ਡੀਐੱਮਏ ਨੂੰ ਐਲੋਕੇਟ ਕੀਤੇ ਗਏ ਵਿਸ਼ਿਆਂ ਵਿੱਚ ਸ਼ਾਮਲ ਹਨ:
• ਸੰਘ ਦੀਆਂ ਹਥਿਆਰਬੰਦ ਫੌਜਾਂ, ਅਰਥਾਤ ਫੌਜ, ਨੇਵੀ ਅਤੇ ਏਅਰ ਫੋਰਸ।
• ਰੱਖਿਆ ਮੰਤਰਾਲੇ ਦਾ ਏਕੀਕ੍ਰਿਤ ਹੈੱਡਕੁਆਰਟਰ ਜਿਸ ਵਿੱਚ ਫੌਜ ਹੈੱਡਕੁਆਰਟਰ, ਨੇਵੀ ਹੈੱਡਕੁਆਰਟਰ, ਏਅਰ ਫੋਰਸ ਹੈੱਡਕੁਆਰਟਰ ਅਤੇ ਰੱਖਿਆ ਸਟਾਫ ਹੈੱਡਕੁਆਰਟਰ ਸ਼ਾਮਲ ਹਨ।
• ਫੌਜ, ਨੇਵੀ ਅਤੇ ਏਅਰ ਫੋਰਸ ਨਾਲ ਸਬੰਧਿਤ ਕੰਮ।
• ਸੇਵਾਵਾਂ ਦੇ ਲਈ ਸੰਯੁਕਤ ਯੋਜਨਾ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਦੇ ਏਕੀਕਰਣ ਰਾਹੀਂ ਖਰੀਦ, ਟ੍ਰੇਨਿੰਗ ਅਤੇ ਸਟਾਫਿੰਗ ਵਿੱਚ ਇਕਜੁੱਟਤਾ ਨੂੰ ਉਤਸ਼ਾਹਿਤ ਕਰਨਾ।
• ਸੰਯੁਕਤ/ਥੀਏਟਰ ਕਮਾਂਡਾਂ ਦੀ ਸਥਾਪਨਾ ਰਾਹੀਂ ਸੰਚਾਲਨ ਵਿੱਚ ਇਕਜੁੱਟਤਾ ਲਿਆ ਕੇ ਸਰੋਤਾਂ ਦੀ ਜ਼ਿਆਦਾਤਰ ਵਰਤੋਂ ਲਈ ਫੌਜੀ ਕਮਾਂਡਾਂ ਦੇ ਪੁਨਰਗਠਨ ਦੀ ਸੁਵਿਧਾ।
4. ਇੰਟਰ-ਸਰਵਿਸਿਜ਼ ਆਰਗੇਨਾਈਜ਼ੇਸ਼ਨ (ਕਮਾਂਡ, ਕੰਟਰੋਲ ਅਤੇ ਡਿਸੀਪਲੇਨ) ਐਕਟ, 2023
ਇੰਟਰ-ਸਰਵਿਸਿਜ਼ ਆਰਗੇਨਾਈਜ਼ੇਸ਼ਨ (ਕਮਾਂਡ, ਕੰਟਰੋਲ ਅਤੇ ਡਿਸੀਪਲੇਨ) ਐਕਟ, 2023 ਤਿੰਨਾਂ ਫੌਜਾਂ ਦੇ ਕਰਮਚਾਰੀਆਂ ਉੱਤੇ ਅਧਿਕਾਰ ਦੇ ਨਾਲ ਟ੍ਰਾਈ-ਸਰਵਿਸਿਜ਼ ਫਾਰਮੇਸ਼ਨਾਂ ਦੇ ਕਮਾਂਡਰਾਂ ਨੂੰ ਸਸ਼ਕਤ ਬਣਾ ਕੇ ਭਾਰਤੀ ਹਥਿਆਰਬੰਦ ਬਲਾਂ ਵਿੱਚ ਇਕਜੁੱਟਤਾ ਨੂੰ ਉਤਸ਼ਾਹਿਤ ਕਰਦਾ ਹੈ। ਇਹ ਅਨੁਸ਼ਾਸਨੀ ਲੜੀ ਨੂੰ ਏਕੀਕ੍ਰਿਤ ਕਰਦਾ ਹੈ, ਫੈਸਲੇ ਲੈਣ ਦੀ ਗਤੀ ਨੂੰ ਵਧਾਉਂਦਾ ਹੈ, ਅਤੇ ਸੰਚਾਲਨ ਅਤੇ ਸੱਭਿਆਚਾਰਕ ਏਕੀਕਰਣ ਨੂੰ ਉਤਸ਼ਾਹਿਤ ਕਰਦਾ ਹੈ। ਵਿਅਕਤੀਗਤ ਸੇਵਾ ਪਹਿਚਾਣ ਨੂੰ ਪ੍ਰਭਾਵਿਤ ਕੀਤੇ ਬਿਨਾ ਕਮਾਂਡ ਨੂੰ ਸੁਚਾਰੂ ਬਣਾ ਕੇ, ਐਕਟ ਭਵਿੱਖ ਦੇ ਏਕੀਕ੍ਰਿਤ ਥੀਏਟਰ ਕਮਾਂਡ ਲਈ ਕਾਨੂੰਨੀ ਨੀਂਹ ਤਿਆਰ ਕਰਦਾ ਹੈ। ਇਸ ਐਕਟ ਦੇ ਮੁੱਖ ਪ੍ਰਭਾਵ ਹਨ:
• ਯੂਨੀਫਾਈਡ ਕਮਾਂਡ: ਆਈਐੱਸਓ ਕਮਾਂਡਰ ਇੱਕ ਅਥਾਰਟੀ ਦੇ ਅਧੀਨ ਸਾਰੇ ਕਰਮਚਾਰੀਆਂ ਨੂੰ ਅਨੁਸ਼ਾਸਿਤ ਕਰ ਸਕਦੇ ਹਨ।
• ਤੇਜ਼ ਪ੍ਰਕਿਰਿਆਵਾਂ: ਅੰਤਰ-ਸੇਵਾ ਤਾਲਮੇਲ ਕਾਰਨ ਹੋਣ ਵਾਲੀ ਦੇਰੀ ਨੂੰ ਘਟਾਉਂਦਾ ਹੈ।
• ਸੰਯੁਕਤ ਸੱਭਿਆਚਾਰ: ਵੱਖ-ਵੱਖ ਸੇਵਾਵਾਂ ਦਰਮਿਆਨ ਇਕਜੁੱਟਤਾ ਅਤੇ ਸਾਂਝੀ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਦਾ ਹੈ।
• ਥੀਏਟਰ ਕਮਾਂਡ ਲਈ ਕਾਨੂੰਨੀ ਅਧਾਰ: ਭਵਿੱਖ ਦੇ ਏਕੀਕ੍ਰਿਤ ਸੰਚਾਲਨ ਦਾ ਸਮਰਥਨ ਕਰਦਾ ਹੈ।
• ਸੇਵਾ ਪਹਿਚਾਣ ਬਰਕਰਾਰ ਰੱਖੀ ਗਈ: ਹਰੇਕ ਸੇਵਾ ਦੇ ਵਿਲੱਖਣ ਮਾਪਦੰਡ ਬਰਕਰਾਰ ਰਹਿੰਦੇ ਹਨ।
5. ਜੁਆਇੰਟ ਲੌਜਿਸਟਿਕਸ ਨੋਡ (ਜੇਐੱਲਐੱਨ)
ਤਿੰਨ ਸੰਯੁਕਤ ਲੌਜਿਸਟਿਕਸ ਨੋਡ (ਜੇਐੱਲਐੱਨ) ਸਥਾਪਿਤ ਕੀਤੇ ਗਏ ਹਨ ਅਤੇ ਤਿੰਨਾਂ ਸੇਵਾਵਾਂ ਦਰਮਿਆਨ ਲੌਜਿਸਟਿਕ ਏਕੀਕਰਣ ਲਈ ਮੁਬੰਈ, ਗੁਵਾਹਾਟੀ ਅਤੇ ਪੋਰਟ ਬਲੇਅਰ ਵਿੱਚ 2021 ਤੋਂ ਚਾਲੂ ਹਨ। ਇਹ ਜੇਐੱਲਐੱਨ ਹਥਿਆਰਬੰਦ ਬਲਾਂ ਨੂੰ ਉਨ੍ਹਾਂ ਦੇ ਛੋਟੇ ਹਥਿਆਰਾਂ, ਗੋਲਾ-ਬਾਰੂਦ, ਰਾਸ਼ਨ, ਈਂਧਨ, ਜਨਰਲ ਸਟੋਰਾਂ, ਸਿਵਲ ਟ੍ਰਾਂਸਪੋਰਟ, ਹਵਾਬਾਜ਼ੀ ਕੱਪੜੇ, ਪੁਰਜ਼ਿਆਂ ਅਤੇ ਇੰਜੀਨੀਅਰਿੰਗ ਸਹਾਇਤਾ ਲਈ ਏਕੀਕ੍ਰਿਤ ਲੌਜਿਸਟਿਕਸ ਕਵਰ ਪ੍ਰਦਾਨ ਕਰੇਗਾ, ਤਾਂ ਜੋ ਉਨ੍ਹਾਂ ਦੇ ਸੰਚਾਲਨ ਯਤਨਾਂ ਵਿੱਚ ਤਾਲਮੇਲ ਬਿਠਾਇਆ ਜਾ ਸਕੇ। ਇਸ ਪਹਿਲਕਦਮੀ ਵਿੱਚ ਜਨਸ਼ਕਤੀ ਦੀ ਬਚਤ, ਸਰੋਤਾਂ ਦੇ ਕਿਫ਼ਾਇਤੀ ਵਰਤੋਂ ਤੋਂ ਇਲਾਵਾ ਵਿੱਤੀ ਬਚਤ ਦੇ ਮਾਮਲਿਆਂ ਵਿੱਚ ਲਾਭ ਹੋਵੇਗਾ।
6. ਜੁਆਇੰਟ ਟ੍ਰੇਨਿੰਗ ਕੋਰਸਾਂ, ਸੈਮੀਨਾਰਸ ਅਤੇ ਐਕਸਾਇਜਿਸ
ਤਿੰਨਾਂ ਫੌਜਾਂ ਦਾ ਭਵਿੱਖ ਯੁੱਧ ਕੋਰਸ (ਫਿਊਚਰ ਵਾਰਫੇਅਰ ਕੋਰਸ): ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਦੀ ਇੱਕ ਪ੍ਰਮੁੱਖ ਪਹਿਲਕਦਮੀ ਹੈ, ਜੋ ਮੇਜਰ ਜਨਰਲ ਤੋਂ ਲੈ ਕੇ ਮੇਜਰ ਅਤੇ ਹੋਰ ਸੇਵਾਵਾਂ ਦੇ ਉਨ੍ਹਾਂ ਦੇ ਸਮਾਨ ਪੱਧਰ ਦੇ ਅਧਿਕਾਰੀਆਂ ਲਈ ਤਿਆਰ ਕੀਤਾ ਗਿਆ ਕੋਰਸ ਹੈ। ਕੋਰਸ ਦਾ ਉਦੇਸ਼ ਅਧਿਕਾਰੀਆਂ ਨੂੰ ਆਧੁਨਿਕ ਯੁੱਧ ਦੇ ਸੰਚਾਲਨ ਅਤੇ ਟੈਕਨੋਲੋਜੀਕਲ ਪਹਿਲ ਕਦਮੀਆਂ ਤੋਂ ਜਾਣੂ ਕਰਵਾਉਣਾ ਹੈ। ਤਿੰਨਾਂ ਫੌਜਾਂ ਦੇ ਅਧਿਕਾਰੀਆਂ ਲਈ ਭਵਿੱਖ ਯੁੱਧ ਕੋਰਸ ਦੀ ਜ਼ਰੂਰਤ ਆਧੁਨਿਕ ਯੁੱਧ ਦੀ ਤੇਜ਼ੀ ਨਾਲ ਵਿਕਸਿਤ ਹੁੰਦੀ ਪ੍ਰਕਿਰਤੀ, ਟੈਕਨੋਲੋਜੀਕਲ ਤਰੱਕੀ, ਬਦਲਦੀ ਵਿਸ਼ਵਵਿਆਪੀ ਗਤੀਸ਼ੀਲਤਾ ਅਤੇ ਉੱਭਰ ਦੇ ਖਤਰਿਆਂ ਨਾਲ ਪ੍ਰੇਰਿਤ ਹੋਣ ਦੇ ਕਾਰਨ ਪੈਦਾ ਹੋਈ। ਇਸ ਕੋਰਸ ਨੂੰ ਤਜ਼ਰਬੇਕਾਰ ਅਤੇ ਸੇਵਾ ਕਰ ਰਹੇ ਵਿਸ਼ਾ ਮਾਹਿਰਾਂ ਦੀ ਮਦਦ ਨਾਲ ਹੈੱਡਕੁਆਰਟਰ ਇੰਟੀਗ੍ਰੇਟਿਡ ਡਿਫੈਂਸ ਸਟਾਫ ਦੁਆਰਾ ਤਿਆਰ ਕੀਤਾ ਗਿਆ ਹੈ। ਪਹਿਲਾ ਐਡੀਸ਼ਨ 23 ਤੋਂ 27 ਸਤੰਬਰ 2024 ਤੱਕ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ ਸੀ ਅਤੇ ਦੂਜਾ ਐਡੀਸ਼ਨ 21 ਅਪ੍ਰੈਲ ਤੋਂ 09 ਮਈ 2025 ਤੱਕ ਨਵੀਂ ਦਿੱਲੀ ਦੇ ਮਾਨੇਕ ਸ਼ਾਅ ਸੈਂਟਰ ਵਿਖੇ ਆਯੋਜਿਤ ਕੀਤਾ ਗਿਆ ਸੀ। ਦੂਜੇ ਐਡੀਸ਼ਨ ਵਿੱਚ ਫੌਜੀ ਕਾਰਵਾਈਆਂ ਵਿੱਚ ਵਿਸ਼ੇਸ਼ ਵਿਸ਼ਿਆਂ ਅਤੇ ਡੋਮੇਨ-ਕੇਂਦ੍ਰਿਤ ਯੁੱਧ ਵਿਕਾਸ ਨੂੰ ਕਵਰ ਕਰਨ ਵਾਲਾ ਇੱਕ ਉੱਨਤ ਪਾਠਕ੍ਰਮ ਸ਼ਾਮਲ ਸੀ।
- ਰੱਖਿਆ ਸੇਵਾ ਟੈਕਨੀਕਲ ਸਟਾਫ਼ ਕੋਰਸ: ਰੱਖਿਆ ਸੇਵਾ ਟੈਕਨੀਕਲ ਕੋਰਸ (ਡੀਐੱਸਟੀਐੱਸਸੀ) 10 ਜੂਨ 2024 ਨੂੰ ਐੱਮਆਈਐੱਲਆਈਟੀ, ਪੁਣੇ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਫੌਜ, ਨੇਵੀ , ਏਅਰ ਫੋਰਸ, ਕੋਸਟ ਗਾਰਡ ਅਤੇ ਮਿੱਤਰ ਦੇਸ਼ਾਂ ਦੇ 166 ਅਧਿਕਾਰੀ ਸ਼ਾਮਲ ਹੋਏ ਸਨ। ਪਹਿਲੀ ਵਾਰ, ਇਹ ਕੋਰਸ ਤਿੰਨਾਂ ਫੌਜਾਂ ਦੀਆਂ ਸੰਯੁਕਤ ਟ੍ਰੇਨਿੰਗ ਟੀਮਾਂ ਦੁਆਰਾ ਆਯੋਜਿਤ ਕੀਤਾ ਗਿਆ ਸੀ, ਜੋ ਸੰਯੁਕਤਤਾ ਅਤੇ ਮਲਟੀ-ਡੋਮੇਨ ਸੰਚਾਲਨ ਤਤਪਰਤਾ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਹੈ। ਅਧਿਕਾਰੀਆਂ ਨੂੰ ਉੱਭਰਦੀ ਟੈਕਨੋਲੋਜੀਆਂ, ਰੱਖਿਆ ਰਣਨੀਤੀ ਅਤੇ ਭੂ-ਰਾਜਨੀਤਿਕ ਜਾਗਰੂਕਤਾ ਦੇ ਨਾਲ-ਨਾਲ ਲਾਈਵ ਅਭਿਆਸਾਂ, ਰੱਖਿਆ ਖੋਜ ਅਤੇ ਵਿਕਾਸ ਅਤੇ ਉਦਯੋਗਿਕ ਗਲਿਆਰਿਆਂ ਬਾਰੇ ਟ੍ਰੇਨਿੰਗ ਦਿੱਤੀ ਗਈ – ਜੋ ਫੌਜੀ ਸਮਰੱਥਾ ਵਿੱਚ ਟੈਕਨੋ ਲੀਡਰਸ਼ਿਪ ਅਤੇ ਆਤਮ-ਨਿਰਭਰਤਾ ਦੀ ਦਿਸ਼ਾ ਵਿੱਚ ਇੱਕ ਸਾਹਸਿਕ ਕਦਮ ਹੈ।
- ਪਰਿਵਰਤਨ ਚਿੰਤਨ ਸੰਮੇਲਨ: ਤਿੰਨਾਂ ਫੌਜਾਂ ਦਾ ਸੰਮੇਲਨ ‘ਪਰਿਵਰਤਨ ਚਿੰਤਨ’ 08 ਅਪ੍ਰੈਲ 2024 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ। ‘ਚਿੰਤਨ’ ਨੂੰ ਹਥਿਆਰਬੰਦ ਬਲਾਂ ਵਿੱਚ ਸੰਯੁਕਤਤਾ ਅਤੇ ਏਕੀਕਰਣ ਨੂੰ ਅੱਗੇ ਵਧਾਉਣ ਲਈ ਨਵੇਂ ਅਤੇ ਤਾਜ਼ਾ ਵਿਚਾਰਾਂ, ਪਹਿਲਾਂ ਅਤੇ ਸੁਧਾਰਾਂ ਨੂੰ ਆਕਾਰ ਦੇਣ ਲਈ ਵਿਚਾਰ-ਮੰਥਨ ਅਤੇ ਵਿਚਾਰ-ਵਟਾਂਦਰੇ ਵਜੋਂ ਤਿਆਰ ਕੀਤਾ ਗਿਆ ਸੀ। ਸੰਯੁਕਤਤਾ ਅਤੇ ਏਕੀਕਰਣ ਸੰਯੁਕਤ ਸੰਰਚਨਾਵਾਂ ਵਿੱਚ ਪਰਿਵਰਤਨ ਦੀ ਅਧਾਰਸ਼ਿਲਾ ਹੈ, ਜਿਸ ‘ਤੇ ਭਾਰਤੀ ਹਥਿਆਰਬੰਦ ਬਲ “ਭਵਿੱਖ ਦੇ ਲਈ ਤਿਆਰ” ਹੋਣ ਦੇ ਇਰਾਦੇ ਨਾਲ ਅੱਗੇ ਵੱਧ ਰਹੇ ਹਨ।
• ‘ਏਅਰ ਅਤੇ ਨੇਵਲ ਫੋਰਸਾਂ ਦਾ ਤਾਲਮੇਲ: ਹਿੰਦ ਮਹਾਸਾਗਰ ਖੇਤਰ ਵਿੱਚ ਯੁੱਧ ਸ਼ਕਤੀ ਨੂੰ ਵਧਾਉਣਾ’ 'ਤੇ ਸੈਮੀਨਾਰ: [16] ਦੱਖਣੀ ਹਵਾਈ ਕਮਾਂਡ ਹੈੱਡਕੁਆਰਟਰ ਨੇ ਸੈਂਟਰ ਫਾਰ ਏਅਰ ਪਾਵਰ ਸਟੱਡੀਜ਼ (ਸੀਏਪੀਐੱਸ) ਦੇ ਸਹਿਯੋਗ ਨਾਲ 25 ਫਰਵਰੀ 2025 ਨੂੰ “ਏਅਰ ਅਤੇ ਨੇਵਲ ਫੋਰਸਾਂ ਦਾ ਤਾਲਮੇਲ: ਹਿੰਦ ਮਹਾਸਾਗਰ ਖੇਤਰ ਵਿੱਚ ਯੁੱਧ ਸ਼ਕਤੀ ਨੂੰ ਵਧਾਉਣਾ” 'ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ। ਸੈਮੀਨਾਰ ਵਿੱਚ ਦੋ ਸੈਸ਼ਨ ਸ਼ਾਮਲ ਸਨ, ਜਿਸ ਵਿੱਚ ਹੈੱਡਕੁਆਰਟਰ ਇੰਟੀਗ੍ਰੇਟਿਡ ਡਿਫੈਂਸ ਸਟਾਫ, ਦੱਖਣੀ ਹਵਾਈ ਕਮਾਂਡ ਹੈੱਡਕੁਆਰਟਰ, ਭਾਰਤੀ ਫੌਜ, ਭਾਰਤੀ ਨੇਵੀ ਅਤੇ ਸੀਏਪੀਐੱਸ ਦੇ ਸੀਨੀਅਰ ਅਧਿਕਾਰੀਆਂ, ਸੇਵਾ ਕਰ ਰਹੇ ਅਤੇ ਸੇਵਾਮੁਕਤ ਦੋਵੇਂ ਇਕੱਠੇ ਨਜ਼ਰ ਆਏ। ਭਾਗੀਦਾਰਾਂ ਨੇ ਸਮੁੰਦਰੀ ਹਵਾਈ ਕਾਰਵਾਈਆਂ ਵਿੱਚ ਤਾਲਮੇਲ ਬਣਾਉਣ ਅਤੇ ਯੁੱਧ ਸ਼ਕਤੀ ਨੂੰ ਵਧਾਉਣ 'ਤੇ ਵਿਚਾਰ-ਵਟਾਂਦਰਾ ਕੀਤਾ, ਸੰਯੁਕਤ ਸੰਚਾਲਨ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਬਹੁ ਮੁੱਲ ਜਾਣਕਾਰੀਆਂ ਅਤੇ ਦ੍ਰਿਸ਼ਟੀਕੋਣ ਪ੍ਰਦਾਨ ਕੀਤੇ।
- ਐਕਸਰਸਾਈਜ਼ ਪ੍ਰਚੰਡ ਪ੍ਰਹਾਰ 2025: ਭਾਰਤੀ ਹਥਿਆਰਬੰਦ ਫੌਜਾਂ ਨੇ ਅਰੁਣਾਚਲ ਪ੍ਰਦੇਸ਼ ਵਿੱਚ ਉੱਤਰੀ ਸਰਹੱਦਾਂ ਦੇ ਨਾਲ ਹਿਮਾਲਿਆ ਦੇ ਬਹੁਤ ਉਚਾਈ ਵਾਲੇ ਇਲਾਕਿਆਂ ਵਿੱਚ ਇੱਕ ਤਿੰਨਾਂ ਸੇਵਾਵਾਂ ਦੇ ਏਕੀਕ੍ਰਿਤ ਬਹੁ-ਖੇਤਰੀ ਐਕਸਰਸਾਈਜ਼, ਪ੍ਰਚੰਡ ਪ੍ਰਹਾਰ ਦਾ ਆਯੋਜਨ ਕੀਤਾ। 25 ਤੋਂ 27 ਮਾਰਚ, 2025 ਤੱਕ ਆਯੋਜਿਤ ਤਿੰਨ ਦਿਨਾਂ ਦੇ ਅਭਿਆਸ ਵਿੱਚ ਫੌਜ, ਏਅਰ ਫੋਰਸ ਅਤੇ ਨੇਵੀ ਦੇ ਤਾਲਮੇਲ ਸੰਚਾਲਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਪ੍ਰਚੰਡ ਪ੍ਰਹਾਰ ਨਵੰਬਰ 2024 ਵਿੱਚ ਆਯੋਜਿਤ ਅਭਿਆਸ ਪੂਰਵੀ ਪ੍ਰਹਾਰ ਤੋਂ ਬਾਅਦ ਹੋਇਆ ਹੈ, ਜਿਸ ਵਿੱਚ ਐਵੀਏਸ਼ਨ ਅਸੈਟਸ ਦੇ ਏਕੀਕ੍ਰਿਤ ਐਪਲੀਕੇਸ਼ਨਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਸੀ। ਇਸ ਅਭਿਆਸ ਨੇ ਸੰਘਰਸ਼ ਦੇ ਪੂਰੇ ਸਪੇਕਟਰਮ ਨੂੰ ਕਵਰ ਕਰਦੇ ਹੋਏ ਤਿੰਨਾਂ ਸੇਵਾਵਾਂ ਵਿੱਚ ਏਕੀਕ੍ਰਿਤ ਯੋਜਨਾ, ਕਮਾਨ ਅਤੇ ਨਿਯੰਤਰਣ ਅਤੇ ਨਿਗਰਾਨੀ ਅਤੇ ਫਾਇਰਪਾਵਰ ਪਲੈਟਫਾਰਮਾਂ ਦੇ ਨਿਰਵਿਘਨ ਐਗਜ਼ੀਕਿਊਸ਼ਨ ਨੂੰ ਮਾਨਤਾ ਦਿੱਤੀ।
- ਐਕਸਰਸਾਈਜ਼ ਡੇਜ਼ਰਟ ਹੰਟ 2025: ਇੰਡੀਅਨ ਏਅਰ ਫੋਰਸ ਵੱਲੋਂ 24 ਤੋਂ 28 ਫਰਵਰੀ 2025 ਤੱਕ ਜੋਧਪੁਰ ਏਅਰ ਫੋਰਸ ਸਟੇਸ਼ਨ 'ਤੇ ਐਕਸਰਸਾਈਜ਼ ਡੇਜ਼ਰਟ ਹੰਟ 2025 ਨਾਮਕ ਇੱਕ ਏਕੀਕ੍ਰਿਤ ਟ੍ਰਾਈ-ਸਰਵਿਸਿਜ਼ ਸਪੈਸ਼ਲ ਫੋਰਸਿਜ਼ ਅਭਿਆਸ ਆਯੋਜਿਤ ਕੀਤਾ ਗਿਆ। ਇਸ ਅਭਿਆਸ ਵਿੱਚ ਭਾਰਤੀ ਫੌਜ ਦੇ ਕੁਲੀਨ ਪੈਰਾ (ਵਿਸ਼ੇਸ਼ ਬਲ), ਭਾਰਤੀ ਨੇਵੀ ਦੇ ਮਰੀਨ ਕਮਾਂਡੋ ਅਤੇ ਇੰਡੀਅਨ ਏਅਰ ਫੋਰਸ ਦੇ ਗਰੁੜ (ਵਿਸ਼ੇਸ਼ ਬਲ) ਸ਼ਾਮਲ ਸਨ, ਜਿਨ੍ਹਾਂ ਨੇ ਇਕੱਠੇ ਮਿਲ ਕੇ ਨਕਲੀ ਯੁੱਧ ਜਿਹੇ ਵਾਤਾਵਰਣ ਵਿੱਚ ਹਿੱਸਾ ਲਿਆ। ਇਸ ਉੱਚ-ਤੀਬਰਤਾ ਵਾਲੇ ਅਭਿਆਸ ਦਾ ਉਦੇਸ਼ ਉੱਭਰ ਰਹੀਆਂ ਸੁਰੱਖਿਆ ਚੁਣੌਤੀਆਂ ਦੇ ਪ੍ਰਤੀ ਤੁਰੰਤ ਅਤੇ ਪ੍ਰਭਾਵਸ਼ਾਲੀ ਪ੍ਰਤੀਕ੍ਰਿਆ ਯਕੀਨੀ ਬਣਾਉਣ ਲਈ ਤਿੰਨਾਂ ਵਿਸ਼ੇਸ਼ ਬਲਾਂ ਦੀਆਂ ਇਕਾਈਆਂ ਦਰਮਿਆਨ ਅੰਤਰ-ਸੰਚਾਲਨ, ਸਹਿਯੋਗਆਤਮਕ ਅਤੇ ਤਾਲਮੇਲ ਨੂੰ ਵਧਾਉਣਾ ਸੀ।
7. ਟੈਕਨੋਲੋਜੀ ਏਕੀਕਰਣ ਅਤੇ ਨੈੱਟਵਰਕ- ਕੇਂਦ੍ਰਿਤ ਯੁੱਧ
- ਡਿਫੈਂਸ ਕਮਿਊਨੀਕੇਸ਼ਨ ਨੈੱਟਵਰਕ (ਡੀਸੀਐੱਨ): ਡੀਸੀਐੱਨ ਇੱਕ ਰਣਨੀਤਕ, ਵਿਸ਼ੇਸ਼, ਸੁਰੱਖਿਅਤ ਅਤੇ ਅਤਿ-ਆਧੁਨਿਕ ਸੰਚਾਰ ਨੈੱਟਵਰਕ ਹੈ। ਡੀਸੀਐੱਨ ਦਾ ਲਾਗੂਕਰਣ ਭਾਰਤੀ ਉਦਯੋਗ ਦੀ ਤਾਕਤ ਦਾ ਪ੍ਰਮਾਣ ਹੈ ਅਤੇ ਇਸ ਨੇ ਮੇਕ ਇਨ ਇੰਡੀਆ ਪ੍ਰੋਗਰਾਮ 'ਤੇ ਸਰਕਾਰ ਦੇ ਜ਼ੋਰ ਦੀ ਪੁਸ਼ਟੀ ਕੀਤੀ ਹੈ। ਡੀਸੀਐੱਨ ਤਿੰਨਾਂ ਸੇਵਾਵਾਂ, ਏਕੀਕ੍ਰਿਤ ਰੱਖਿਆ ਸਟਾਫ ਅਤੇ ਰਣਨੀਤਕ ਫੋਰਸਿਜ਼ ਕਮਾਂਡ ਵਿੱਚ ਨੈੱਟਵਰਕ ਸੈਂਟਰਸਿਟੀ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਇਹ ਨੈੱਟਵਰਕ ਉਚਿਤ ਸਰੂਪ ਦੇ ਨਾਲ ਸੁਰੱਖਿਅਤ ਸਿਸਟਮ ਦੇ ਅਧਾਰ 'ਤੇ ਤਿੰਨਾਂ ਸੇਵਾਵਾਂ ਨੂੰ ਕਨਵਰਜਡ ਵੌਇਸ, ਡੇਟਾ ਅਤੇ ਵੀਡੀਓ ਸੇਵਾਵਾਂ ਪ੍ਰਦਾਨ ਕਰਦਾ ਹੈ।
- ਏਕੀਕ੍ਰਿਤ ਏਅਰ ਕਮਾਂਡ ਅਤੇ ਕੰਟਰੋਲ ਸਿਸਟਮ (ਆਈਏਸੀਸੀਐੱਸ): ਇੰਡੀਅਨ ਏਅਰ ਫੋਰਸ ਦੀ ਏਕੀਕ੍ਰਿਤ ਏਅਰ ਕਮਾਂਡ ਅਤੇ ਕੰਟਰੋਲ ਸਿਸਟਮ (ਆਈਏਸੀਸੀਐੱਸ) ਅਸਲ-ਸਮੇਂ ਦੇ ਤਾਲਮੇਲ ਲਈ ਰੀੜ੍ਹ ਦੀ ਹੱਡੀ ਪ੍ਰਦਾਨ ਕਰਦਾ ਹੈ, ਜਿਸ ਨਾਲ ਫੌਜ, ਨੇਵੀ ਅਤੇ ਏਅਰ ਫੋਰਸ ਦੀਆਂ ਕਈ ਇਕਾਈਆਂ ਵਿੱਚ ਯੋਜਨਾਬੱਧ ਪ੍ਰਤੀਕਿਰਿਆਵਾਂ ਸਮਰੱਥ ਹੁੰਦੀਆਂ ਹਨ। ਇਸ ਪ੍ਰਣਾਲੀ ਨੇ ਹਾਲ ਹੀ ਵਿੱਚ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਦੌਰਾਨ ਆਪਣੀ ਸਮਰੱਥਾ ਸਾਬਤ ਕੀਤੀ।
8. ‘ਰੱਖਿਆ ਸੁਧਾਰਾਂ ਦਾ ਸਾਲ’ – 2025
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਰੱਖਿਆ ਮੰਤਰਾਲੇ ਦੇ ਸਾਰੇ ਸਕੱਤਰਾਂ ਦੇ ਨਾਲ ਮਿਲ ਕੇ, ਸਰਬਸੰਮਤੀ ਨਾਲ 2025 ਨੂੰ ਰੱਖਿਆ ਮੰਤਰਾਲੇ ਵਿੱਚ 'ਸੁਧਾਰਾਂ ਦਾ ਸਾਲ' ਮਨਾਉਣ ਦਾ ਫੈਸਲਾ ਕੀਤਾ। ਇਸ ਦਾ ਉਦੇਸ਼ ਹਥਿਆਰਬੰਦ ਬਲਾਂ ਨੂੰ ਤਕਨੀਕੀ ਤੌਰ 'ਤੇ ਉੱਨਤ ਯੁੱਧ-ਤਿਆਰ ਬਲ ਵਿੱਚ ਬਦਲਣਾ ਹੈ ਜੋ ਬਹੁ-ਡੋਮੇਨ ਏਕੀਕ੍ਰਿਤ ਸੰਚਾਲਨ ਦੇ ਸਮਰੱਥ ਹੈ। 2025 ਵਿੱਚ ਕੇਂਦ੍ਰਿਤ ਦਖਲਅੰਦਾਜ਼ੀ ਲਈ ਪਹਿਚਾਣੇ ਗਏ ਵਿਆਪਕ ਖੇਤਰਾਂ ਵਿੱਚ ਸ਼ਾਮਲ ਹਨ:
- ਸੁਧਾਰਾਂ ਦਾ ਉਦੇਸ਼ ਸੰਯੁਕਤਤਾ ਅਤੇ ਏਕੀਕਰਣ ਪਹਿਲਕਦਮੀਆਂ ਨੂੰ ਹੋਰ ਮਜ਼ਬੂਤ ਕਰਨਾ ਅਤੇ ਏਕੀਕ੍ਰਿਤ ਥੀਏਟਰ ਕਮਾਂਡਾਂ ਦੀ ਸਥਾਪਨਾ ਨੂੰ ਸੁਵਿਧਾਜਨਕ ਬਣਾਉਣਾ ਹੋਣਾ ਚਾਹੀਦਾ ਹੈ।
- ਅੰਤਰ-ਸੇਵਾ ਸਹਿਯੋਗ ਅਤੇ ਟ੍ਰੇਨਿੰਗ ਰਾਹੀਂ ਸੰਚਾਲਨ ਜ਼ਰੂਰਤਾਂ ਅਤੇ ਸੰਯੁਕਤ ਸੰਚਾਲਨ ਸਮਰੱਥਾਵਾਂ ਦੀ ਸਾਂਝੀ ਸਮਝ ਵਿਕਸਿਤ ਕਰਨਾ।
ਸਿੱਟਾ
ਜ਼ਮੀਨ, ਸਮੁੰਦਰ ਅਤੇ ਹਵਾ ਵਿੱਚ ਸ਼ਕਤੀ ਪ੍ਰਦਰਸ਼ਿਤ ਕਰਨ ਦੀ ਭਾਰਤ ਦੀ ਯੋਗਤਾ ਹੁਣ ਸਿਧਾਂਤਕ ਨਹੀਂ ਰਹਿ ਗਈ ਹੈ - ਇਹ ਸੰਰਚਿਤ, ਤਾਲਮੇਲ ਅਤੇ ਗਹਿਰਾਈ ਨਾਲ ਏਕੀਕ੍ਰਿਤ ਹੈ। ਰਾਸ਼ਟਰ ਦੀਆਂ ਤਿੰਨਾਂ ਫੌਜਾਂ ਦਾ ਢਾਂਚਾ ਹੁਣ ਇੱਕ ਇਕਜੁੱਟ ਸ਼ਕਤੀ ਵਜੋਂ ਕੰਮ ਕਰਦਾ ਹੈ। ਜਿਵੇਂ-ਜਿਵੇਂ ਆਧੁਨਿਕ ਖ਼ਤਰੇ ਪਰੰਪਰਾਗਤ ਸਰਹੱਦਾਂ ਨੂੰ ਧੁੰਦਲਾ ਕਰਦੇ ਜਾ ਰਹੇ ਹਨ, ਇਹ ਏਕੀਕ੍ਰਿਤ ਸਥਿਤੀ ਇਹ ਯਕੀਨੀ ਬਣਾਉਂਦੀ ਹੈ ਕਿ ਭਾਵੇਂ ਉੱਚ ਹਿਮਾਲਿਆ ਵਿੱਚ ਹਮਲੇ ਦਾ ਸਾਮਨਾ ਕਰਨਾ ਹੋਵੇ, ਸਮੁੰਦਰੀ ਸਰਹੱਦਾਂ ਦੀਆਂ ਸੁਰੱਖਿਆ ਕਰਨੀ ਹੋਵੇ ਜਾਂ ਹਵਾਈ ਘੁਸਪੈਠ ਨੂੰ ਬੇਅਸਰ ਕਰਨਾ ਹੋਵੇ, ਭਾਰਤ ਤਿਆਰ, ਲਚਕੀਲਾ ਅਤੇ ਇੱਕਜੁੱਟ ਹੈ। ਰਾਸ਼ਟਰੀ ਸੁਰੱਖਿਆ ਦਾ ਭਵਿੱਖ ਇਕਜੁੱਟਤਾ ਵਿੱਚ ਸ਼ਾਮਲ ਹੈ - ਅਤੇ ਭਾਰਤ ਪਹਿਲਾਂ ਤੋਂ ਹੀ ਉਦੇਸ਼ ਅਤੇ ਦ੍ਰਿੜਤਾ ਨਾਲ ਉਸ ਭਵਿੱਖ ਦੀ ਰੂਪ-ਰੇਖਾ ਤਿਆਰ ਕਰ ਰਿਹਾ ਹੈ।
ਸੰਦਰਭ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ
https://www.pib.gov.in/PressReleasePage.aspx?PRID=2107177
https://www.pib.gov.in/PressReleaseIframePage.aspx?PRID=2023710
https://www.pib.gov.in/Pressreleaseshare.aspx?PRID=1597425
https://www.pib.gov.in/PressReleaseIframePage.aspx?PRID=2057584
https://mod.gov.in/sites/default/files/AR_0.pdf
https://www.pib.gov.in/PressReleaseIframePage.aspx?PRID=2021210
https://www.pib.gov.in/PressReleseDetailm.aspx?PRID=2122831
https://www.pib.gov.in/PressReleaseIframePage.aspx?PRID=2106207
https://www.pib.gov.in/PressReleaseIframePage.aspx?PRID=2089184
https://www.pib.gov.in/newsite/PrintRelease.aspx?relid=198903
https://www.pib.gov.in/PressReleseDetailm.aspx?PRID=1601812
https://www.pib.gov.in/PressReleasePage.aspx?PRID=1708998
https://www.pib.gov.in/PressReleasePage.aspx?PRID=2017419
https://www.pib.gov.in/PressReleasePage.aspx?PRID=2128748
https://ddnews.gov.in/en/indian-armed-forces-conduct-tri-services-exercise-prachand-prahar/
https://ddnews.gov.in/en/akash-missile-iaccs-and-drones-drive-indias-defence-success-in-operation-sindoor/
https://www.mea.gov.in/media-briefings.htm?dtl/39474/Transcript+of+Special+Briefing+on+OPERATION+SINDOOR+May+07+2025
https://www.mea.gov.in/media-briefings.htm?dtl/39482/Transcript_of_Special_briefing_on_OPERATION_SINDOOR_May_09_2025
https://sansad.in/getFile/loksabhaquestions/annex/178/AU4977.pdf?source=pqals
https://ddnews.gov.in/en/bsf-foils-major-infiltration-bid-along-international-border-in-samba/
https://www.mod.gov.in/sites/default/files/0201202402.pdf
https://www.pib.gov.in/newsite/PrintRelease.aspx?relid=146663
ਪੀਡੀਐੱਫ ਦੇਖਣ ਦੇ ਲਈ ਇੱਥੇ ਕੱਲਿਕ ਕਰੋ
*************
Santosh Kumar/ Ritu Kataria/ Anchal Patiyal/ Rishita Aggarwal
ਸੰਤੋਸ਼ ਕੁਮਾਰ/ ਰਿਤੂ ਕਟਾਰੀਆ/ ਆਂਚਲ ਪਟਿਆਲ/ ਰਿਸ਼ਿਤਾ ਅਗਰਵਾਲ/ ਏਕੇ
(Release ID: 2130530)