ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਗੋਆ ਵਿੱਚ ਆਈਕੌਨਿਕ ਔਬਜ਼ਰਵੇਟ੍ਰੀ ਟਾਵਰਸ ਦਾ ਨੀਂਹ ਪੱਥਰ ਰੱਖਣਗੇ
Posted On:
21 MAY 2025 4:48PM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰੀ ਸ਼੍ਰੀ ਨਿਤਿਨ ਗਡਕਰੀ ਸ਼ੁੱਕਰਵਾਰ ਯਾਨੀ 23 ਮਈ, 2025 ਨੂੰ ਗੋਆ ਵਿੱਚ ਨਿਊ ਜ਼ੁਆਰੀ ਬ੍ਰਿਜ ਦੇ ਉੱਪਰ ਆਈਕੌਨਿਕ ਔਬਜ਼ਰਵੇਟ੍ਰੀ ਟਾਵਰਸ ਲਈ ਭੂਮੀ ਪੂਜਨ ਸਮਾਰੋਹ ਕਰਨਗੇ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ, ਸ਼੍ਰੀ ਨਿਤਿਨ ਗਡਕਰੀ ਦੀ ਮੋਹਰੀ ਪਹਿਲ ਅਤੇ ਗੋਆ ਦੇ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ ਦੇ ਪ੍ਰਤੀਬੱਧ ਯਤਨਾਂ ਨਾਲ ਇਹ ਸੰਭਵ ਹੋ ਪਾਇਆ ਹੈ।
ਇਸ ਪ੍ਰੋਜਕਟ ਦੀ ਅਨੁਮਾਨਿਤ ਲਾਗਤ 270.07 ਕਰੋੜ ਰੁਪਏ ਹੈ ਅਤੇ ਇਸ ਨੂੰ ਪੰਜ ਵਰ੍ਹਿਆਂ ਵਿੱਚ ਪੂਰਾ ਕੀਤਾ ਜਾਵੇਗਾ। ਇਸ ਵਿੱਚ ਪੈਰਿਸ ਦੇ ਆਈਫਲ ਟਾਵਰ ਤੋਂ ਪ੍ਰੇਰਿਤ ਔਬਜ਼ਰਵੇਟ੍ਰੀ ਟਾਵਰਸ ਹੋਣਗੇ। ਇੱਕ ਘੁੰਮਣ ਵਾਲੇ ਰੈਸਟੋਰੈਂਟ ਅਤੇ ਇੱਕ ਆਰਟ ਗੈਲਰੀ ਦੇ ਨਾਲ, ਇਸ ਨੂੰ ਗਲੋਬਲ ਟੂਰਿਸਟ ਅਟ੍ਰੈਕਸ਼ਨ ਵਿੱਚ ਇੱਕ ਮੀਲ ਦਾ ਪੱਥਰ ਬਣਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਹ ਗੋਆ ਦੇ ਸਮ੍ਰਿੱਧ ਟੂਰਿਸਟਿਕ ਲੈਂਡਸਕੇਪ ਵਿੱਚ ਇੱਕ ਮੀਲ ਦਾ ਪੱਥਰ ਬਣਨ ਦੇ ਲਈ ਤਿਆਰ ਹੈ।
ਡੀਬੀਐੱਫਓਟੀ (ਡਿਜ਼ਾਈਨ, ਨਿਰਮਾਣ, ਵਿੱਤ ਪੋਸ਼ਣ, ਸੰਚਾਲਨ ਅਤੇ ਟ੍ਰਾਂਸਫਰ) ਮਾਡਲ ‘ਤੇ ਲਾਗੂ ਕੀਤੀ ਜਾਣ ਵਾਲੀ ਇਸ ਪਹਿਲ ਵਿੱਚ ਸਰਕਾਰ ‘ਤੇ ਕੋਈ ਵਿੱਤੀ ਬੋਝ ਨਹੀਂ ਪਵੇਗਾ। ਰਿਆਇਤਕਰਤਾ ਪੂਰਨ ਨਿਰਮਾਣ ਦੇ ਲਈ ਜ਼ਿੰਮੇਦਾਰ ਹੋਵੇਗਾ ਅਤੇ 50 ਵਰ੍ਹਿਆਂ ਦੀ ਰਿਆਇਤ ਮਿਆਦ ਲਈ ਸੁਵਿਧਾ ਦਾ ਸੰਚਾਲਨ ਕਰੇਗਾ। ਦੋ ਪਾਇਲ ਕੈਪ ਨੀਂਹ ‘ਤੇ ਖੰਭਿਆਂ ਦੇ ਦਰਮਿਆਨ ਰਣਨੀਤਕ ਤੌਰ ‘ਤੇ ਰੱਖਿਆ ਗਿਆ, ਹਰੇਕ ਟਾਵਰ 125 ਮੀਟਰ ਦੀ ਉਚਾਈ ਤੱਕ ਵਧੇਗਾ, ਜਿਸ ਵਿੱਚ 8.50 ਮੀਟਰ ਗੁਣਾ 5.50 ਮੀਟਰ ਦੇ ਸ਼ਾਫਟ ਡਾਇਮੈਂਸ਼ਨ ਹੋਣਗੇ।
ਉਪਰਲੀਆਂ ਮੰਜ਼ਿਲਾਂ ਵਿੱਚ 22.50 ਮੀਟਰ ਗੁਣਾ 17.80 ਮੀਟਰ ਦੇ ਨਿਊਨਤਮ ਡਾਇਮੈਂਸ਼ਨ ਵਾਲੇ 2 ਵਿਸ਼ਾਲ ਤਲ ਹੋਣਗੇ, ਜੋ ਮਨਮੋਹਕ ਚੜ੍ਹਾਈ ਦੇ ਲਈ ਕੈਪਸੂਲ ਲਿਫਟਾਂ ਨਾਲ ਲੈਸ ਹੋਣਗੇ। ਵਿਊਇੰਗ ਗੈਲਰੀਜ਼, ਕੈਫੇਟੇਰੀਆ ਅਤੇ ਅਤਿ-ਆਧੁਨਿਕ ਟੂਰਿਸਟ ਸਵਿਧਾਵਾਂ ਨਾਲ ਭਰਪੂਰ, ਟਾਵਰ ਇੱਕ ਸੰਪੂਰਨ ਅਨੁਭਵ ਪ੍ਰਦਾਨ ਕਰਨਗੇ। ਸਮੁੰਦਰੀ ਹਿੱਸੇ ਵਿੱਚ ਦੋਵੇਂ ਪਾਸੇ 7.50 ਮੀਟਰ ਦੀ ਚੌੜਾਈ ਦਾ ਇੱਕ ਡੈਡੀਕੇਟਿਡ ਵੌਕਵੇ ਬ੍ਰਿਜ ਬਣਾਇਆ ਜਾਵੇਗਾ, ਜਿਸ ਨਾਲ ਟੂਰਿਸਟਾਂ ਨੂੰ ਨਿਰਵਿਘਨ ਪਹੁੰਚ ਮਿਲ ਸਕੇਗੀ। ਵਿਜ਼ਿਟਰਾਂ ਦੀ ਸੁਵਿਧਾ ਨੂੰ ਯਕੀਨੀ ਬਣਾਉਣ ਲਈ ਪੁਲ ਦੇ ਦੋਵੇਂ ਸਿਰ੍ਹਿਆਂ ‘ਤੇ ਪਾਰਕਿੰਗ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ।
ਇਸ ਪ੍ਰੋਜੈਕਟ ਨਾਲ ਗੋਆ ਵਿੱਚ ਟੂਰਿਜ਼ਮ ਅਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ, ਨਾਲ ਹੀ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ ਅਤੇ ਭਾਰਤ ਦੇ ਇਨਫ੍ਰਾਸਟ੍ਰਕਚਰ ‘ਤੇ ਅਧਾਰਿਤ ਗਲੋਬਲ ਇਮੇ ਵੀ ਵਧੇਗੀ। ਇਹ ਹੋਸਪਿਟੈਲਿਟੀ, ਟ੍ਰਾਂਸਪੋਰਟ ਅਤੇ ਰਿਟੇਲ ਜਿਹੇ ਸਬੰਧਿਤ ਖੇਤਰਾਂ ਨੂੰ ਹੁਲਾਰਾ ਦੇ ਕੇ ਸਥਾਨਕ ਉੱਦਮਤਾ ਨੂੰ ਪ੍ਰੋਤਸਾਹਨ ਦੇਵੇਗਾ। ਇਸ ਤੋਂ ਇਲਾਵਾ, ਇਹ ਗੋਆ ਨੂੰ ਇੰਟਰਨੈਸ਼ਨਲ ਮੈਪ ‘ਤੇ ਆਰਕੀਟੈਕਚਰਲ ਟੂਰਿਜ਼ਮ ਅਤੇ ਅਨੁਭਵੀ ਯਾਤਰਾ ਲਈ ਇੱਕ ਪ੍ਰਮੁੱਖ ਮੰਜ਼ਿਲ ਦੇ ਰੂਪ ਵਿੱਚ ਸਥਾਪਿਤ ਕਰੇਗਾ।


***************
ਜੀਡੀਐੱਚ/ਐੱਚਆਰ/ਐੱਸਜੇ
(Release ID: 2130523)
Visitor Counter : 2