ਵਣਜ ਤੇ ਉਦਯੋਗ ਮੰਤਰਾਲਾ
ਜੀਈਐੱਮ ਜਨਤਕ ਖਰੀਦ ਵਿੱਚ ਸਮਾਵੇਸ਼ੀ ਵਿਕਾਸ ਨੂੰ ਹੁਲਾਰਾ ਦਿੰਦਾ ਹੈ
ਜੀਈਐੱਮ ਨੇ ਜਨਤਕ ਖੇਤਰ ਵਿੱਚ ਭਾਰਤ ਦਾ ਪਹਿਲਾ ਜੀਈਐੱਨਏਆਈ ਚੈਟਬੌਟ ਲਾਂਚ ਕੀਤਾ
10 ਲੱਖ ਤੋਂ ਵੱਧ ਐੱਮਐੱਸਈ ਇਸ ਪਲੈਟਫਾਰਮ ਨਾਲ ਜੁੜੇ
1.3 ਲੱਖ ਕਾਰੀਗਰਾਂ ਅਤੇ ਬੁਣਕਰਾਂ ਨੂੰ ਜੀਈਐੱਮ ਦੇ ਜ਼ਰੀਏ ਸਸ਼ਕਤ ਬਣਾਇਆ ਗਿਆ
1.84 ਲੱਖ ਮਹਿਲਾ ਉੱਦਮੀਆਂ ਨੂੰ ਖਰੀਦ ਈਕੋਸਿਸਟਮ ਵਿੱਚ ਏਕੀਕ੍ਰਿਤ ਕੀਤਾ ਗਿਆ
Posted On:
19 MAY 2025 5:00PM by PIB Chandigarh
ਭਾਰਤ ਦੇ ਰਾਸ਼ਟਰੀ ਜਨਤਕ ਖਰੀਦ ਪੋਰਟਲ, ਗਵਰਨਮੈਂਟ ਈ-ਮਾਰਕਿਟਪਲੇਸ (GeM), ਨੇ ਸਮਾਵੇਸ਼ੀ ਆਰਥਿਕ ਵਿਕਾਸ ਅਤੇ ਡਿਜੀਟਲ ਗਵਰਨੈਂਸ ‘ਤੇ ਆਪਣੇ ਪਰਿਵਰਤਨਕਾਰੀ ਪ੍ਰਭਾਵ ਦੀ ਪੁਸ਼ਟੀ ਦੇ ਨਾਲ ਆਪਣਾ 8ਵਾਂ ਸਥਾਪਨਾ ਦਿਵਸ ਮਨਾਇਆ।
ਇਸ ਮੌਕੇ ‘ਤੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਜੀਈਐੱਮ ਦੇ ਸੀਈਓ ਸ਼੍ਰੀ ਮਿਹਿਰ ਕੁਮਾਰ ਨੇ ਕਿਹਾ, “ਜੀਈਐੱਮ ਵਿੱਚ ਅਸੀਂ ਸਰਲੀਕਰਣ, ਸਸ਼ਕਤੀਕਰਣ ਅਤੇ ਪਰਿਵਰਤਨ ਲਈ ਇਨੋਵੇਸ਼ਨ ਕਰ ਰਹੇ ਹਾਂ- ਕਿਉਂਕਿ ਜਦੋਂ ਇਨੋਵੇਸ਼ਨ ਸਮਾਵੇਸ਼ਨ ਨਾਲ ਮਿਲਦਾ ਹੈ, ਤਾਂ ਇਹ ਹਰੇਕ ਭਾਰਤੀ ਉੱਦਮੀ ਲਈ ਮੌਕਿਆਂ ਨੂੰ ਖੋਲ੍ਹਦਾ ਹੈ। ਐੱਮਐੱਸਈ ਅਤੇ ਸਟਾਰਟਅੱਪਸ ਤੋਂ ਲੈ ਕੇ ਬੁਣਕਰਾਂ ਅਤੇ ਮਹਿਲਾਵਾਂ ਦੀ ਅਗਵਾਈ ਵਾਲੇ ਉੱਦਮਾਂ ਤੱਕ, ਸਾਡੀ ਯਾਤਰਾ ਖਰੀਦ ਤੋਂ ਅੱਗੇ ਜਾਂਦੀ ਹੈ- ਇਹ ਸਾਰਿਆਂ ਦੇ ਲਈ ਵਧੇਰੇ ਸੁਲਭ, ਕੁਸ਼ਲ ਅਤੇ ਨਿਆਂਸੰਗਤ ਬਜ਼ਾਰ ਬਣਾਉਣ ਦੇ ਬਾਰੇ ਹੈ।”
ਹਾਲ ਦੇ ਵਰ੍ਹਿਆਂ ਵਿੱਚ ਜੀਈਐੱਮ ਦੇ ਉਪਯੋਗਕਰਤਾ ਅਧਾਰ ਵਿੱਚ ਤਿੰਨ ਗੁਣਾ ਦਾ ਵਾਧਾ ਦੇਖਿਆ ਗਿਆ ਹੈ, ਜਿਸ ਵਿੱਚ 1.64 ਲੱਖ ਤੋਂ ਵੱਧ ਪ੍ਰਾਇਮਰੀ ਖਰੀਦਦਾਰ ਅਤੇ 4.2 ਲੱਖ ਐਕਟਿਵ ਵਿਕ੍ਰੇਤਾ ਸ਼ਾਮਲ ਹਨ। ਇਹ ਪਲੈਟਫਾਰਮ 10,000 ਤੋਂ ਵੱਧ ਉਤਪਾਦ ਸ਼੍ਰੇਣੀਆਂ ਅਤੇ 330 ਤੋਂ ਵੱਧ ਸੇਵਾਵਾਂ ਪ੍ਰਦਾਨ ਕਰਦਾ ਹੈ। ਵਿਸ਼ਵ ਬੈਂਕ ਅਤੇ ਆਰਥਿਕ ਸਰਵੇਖਣ ਸਹਿਤ ਸੁਤੰਤਰ ਮੁਲਾਂਕਣ, ਜੀਈਐੱਮ ਦੇ ਪ੍ਰਭਾਵ ਨੂੰ ਮਾਨਤਾ ਦਿੰਦੇ ਹਨ, ਜਿਸ ਵਿੱਚ ਸਰਕਾਰੀ ਖਰੀਦ ਵਿੱਚ ਲਗਭਗ 10 ਪ੍ਰਤੀਸ਼ਤ ਦੀ ਔਸਤ ਲਾਗਤ ਬੱਚਤ ਦਾ ਜ਼ਿਕਰ ਕੀਤਾ ਗਿਆ ਹੈ।
ਛੋਟੇ ਵਿਕ੍ਰੇਤਾਵਾਂ ਅਤੇ ਰਸਮੀ ਤੌਰ ‘ਤੇ ਘੱਟ ਪ੍ਰਤੀਨਿਧਤਾ ਵਾਲੇ ਸਮੂਹਾਂ ਨੂੰ ਸਸ਼ਕਤ ਬਣਾਉਣ ਦੀ ਆਪਣੀ ਪ੍ਰਤੀਬੱਧਤਾ ‘ਤੇ ਚਾਨਣਾ ਪਾਉਂਦੇ ਹੋਏ, ਸ਼੍ਰੀ ਕੁਮਾਰ ਨੇ ਦੱਸਿਆ ਕਿ 10 ਲੱਖ ਤੋਂ ਵੱਧ ਸੂਖਮ ਅਤੇ ਲਘੂ ਉੱਦਮ (ਐੱਮਐੱਸਈ), 1.3 ਲੱਖ ਕਾਰੀਗਰ ਅਤੇ ਬੁਣਕਰ, 1.84 ਲੱਖ ਮਹਿਲਾ ਉੱਦਮੀ ਅਤੇ 31,000 ਸਟਾਰਟਅੱਪਸ ਹੁਣ ਜੀਈਐੱਮ ਈਕੋਸਿਸਟਮ ਦਾ ਹਿੱਸਾ ਹਨ। ਉਨ੍ਹਾਂ ਨੇ ਕਿਹਾ, ਬਿਡਸ (ਬੋਲੀ) ਬਾਰੇ ਪੂਰੀ ਜਾਣਕਾਰੀ ਦਾ ਪ੍ਰਸਾਰ ਯਕੀਨੀ ਬਣਾਉਣ ਅਤੇ ਵੱਖ-ਵੱਖ ਹਿਤਧਾਰਕਾਂ- ਐੱਮਐੱਸਈ, ਸਟਾਰਟਅੱਪ, ਮਹਿਲਾ ਉੱਦਮੀ, ਸਵੈ –ਸਹਾਇਤਾ ਸਮੂਹ ਅਤੇ ਐੱਫਪੀਓ ਨੂੰ ਸਰਗਰਮ ਤੌਰ ‘ਤੇ ਏਕੀਕ੍ਰਿਤ ਕਰਕੇ ਜੀਈਐੱਮ ਨੇ ਜਨਤਕ ਖਰੀਦ ਨੂੰ ਫਿਰ ਤੋਂ ਪਰਿਭਾਸ਼ਿਤ ਕੀਤਾ ਹੈ।”
ਜੀਈਐੱਮ ‘ਤੇ ਲਗਭਗ 97 ਪ੍ਰਤੀਸ਼ਤ ਲੈਣ- ਦੇਣ ਹੁਣ ਟ੍ਰਾਂਜੈਕਸ਼ਨ ਚਾਰਜਿਜ਼ ਤੋਂ ਮੁਕਤ ਹਨ। ਇਸ ਤੋਂ ਇਲਾਵਾ, ਫੀਸ ਨੂੰ 33 ਫੀਸਦੀ ਤੋਂ 96 ਫੀਸਦੀ ਤੱਕ ਘਟਾ ਦਿੱਤਾ ਗਿਆ ਹੈ ਅਤੇ 10 ਕਰੋੜ ਰੁਪਏ ਤੋਂ ਵੱਧ ਦੇ ਆਰਡਰ ਦੇ ਲਈ 3 ਲੱਖ ਰੁਪਏ ਦੀ ਸੀਮਾ ਤੈਅ ਕੀਤੀ ਗਈ ਹੈ, ਜੋ ਪਹਿਲਾਂ ਦੇ 72.5 ਲੱਖ ਰੁਪਏ ਤੋਂ ਕਾਫੀ ਘੱਟ ਹੈ। 1 ਕਰੋੜ ਰੁਪਏ ਤੋਂ ਘੱਟ ਸਲਾਨਾ ਕਾਰੋਬਾਰ ਵਾਲੇ ਵਿਕ੍ਰੇਤਾਵਾਂ ਲਈ, ਸਾਵਧਾਨੀ ਰਾਸ਼ੀ ਜਮ੍ਹਾਂ ਕਰਨ ਵਿੱਚ 60 ਫੀਸਦੀ ਦੀ ਕਟੌਤੀ ਕੀਤੀ ਗਈ ਹੈ, ਨਾਲ ਹੀ ਕੁਝ ਚੁਣੇ ਹੋਏ ਸਮੂਹਾਂ ਨੂੰ ਪੂਰੀ ਛੂਟ ਦਿੱਤੀ ਗਈ ਹੈ।
ਰਾਸ਼ਟਰੀ ਪ੍ਰਾਥਮਿਕਤਾਵਾਂ ਨੂੰ ਅੱਗੇ ਵਧਾਉਣ ਵਿੱਚ ਜੀਈਐੱਮ ਦੀ ਭੂਮਿਕਾ ਨੂੰ ਪ੍ਰਮੁੱਖ ਲੈਣ-ਦੇਣ ਦੁਆਰਾ ਰੇਖਾਂਕਿਤ ਕੀਤਾ ਗਿਆ, ਜਿਸ ਵਿੱਚ ਆਕਾਸ਼ ਮਿਜ਼ਾਈਲ ਸਿਸਟਮ ਲਈ 5,000 ਕਰੋੜ ਰੁਪਏ ਦੀ ਕੀਮਤ ਦੇ ਉਪਕਰਣ ਅਤੇ ਵੈਕਸੀਨ ਖਰੀਦ ਵਿੱਚ 5,085 ਕਰੋੜ ਰੁਪਏ ਸ਼ਾਮਲ ਹਨ। ਇਹ ਪਲੈਟਫਾਰਮ ਏਮਸ ਲਈ ਡ੍ਰੋਨ-ਐਜ਼-ਏ-ਸਰਵਿਸ, 1.3 ਕਰੋੜ ਤੋਂ ਵੱਧ ਲੋਕਾਂ ਦੇ ਲਈ ਜੀਆਈਐੱਸ ਅਤੇ ਬੀਮਾ, ਅਤੇ ਚਾਰਟਰਡ ਉਡਾਣਾਂ ਅਤੇ ਸੀਟੀ ਸਕੈਨਰ ਦੀ ਵੇਟ ਲਿਜਿੰਗ ਜਿਹੀਆਂ ਗੁੰਝਲਦਾਰ ਸੇਵਾਵਾਂ ਨੂੰ ਵੀ
ਜੀਈਐੱਮ ਨੂੰ ਹੁਣ ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਅਪਣਾਇਆ ਜਾ ਚੁੱਕਿਆ ਹੈ, ਜਿਸ ਵਿੱਚ ਉੱਤਰ ਪ੍ਰਦੇਸ਼ ਸਭ ਤੋਂ ਅੱਗੇ ਹੈ। ਮਹਾਰਾਸ਼ਟਰ, ਮਣੀਪੁਰ, ਗੁਜਰਾਤ, ਹਿਮਾਚਲ ਪ੍ਰਦੇਸ਼, ਅਸਮ, ਉੱਤਰਾਖੰਡ ਅਤੇ ਛੱਤੀਸਗੜ੍ਹ ਸਹਿਤ ਅੱਠ ਰਾਜਾਂ ਨੇ ਜੀਈਐੱਮ ਦੀ ਵਰਤੋਂ ਨੂੰ ਲਾਜ਼ਮੀ ਕਰ ਦਿੱਤਾ ਹੈ। ਅਸਮ, ਕੇਰਲ, ਓਡੀਸ਼ਾ, ਪੱਛਮ ਬੰਗਾਲ ਅਤੇ ਦਿੱਲੀ ਵਿੱਚ ਸਫ਼ਲ ਆਈਐੱਫਐੱਮਐੱਸ ਏਕੀਕਰਣ ਨੇ ਗੁਜਰਾਤ, ਕਰਨਾਟਕ ਅਤੇ ਉੱਤਰ ਪ੍ਰਦੇਸ਼ ਵਿੱਚ ਆਗਾਮੀ ਰੋਲਆਉਟ ਦਾ ਰਾਹ ਪੱਧਰਾ ਕੀਤਾ ਹੈ।
ਪਾਰਦਰਸ਼ਿਤਾ ਅਤੇ ਜਵਾਬਦੇਹੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਦੇ ਹੋਏ, ਜੀਈਐੱਮ ਨੇ ਅਸਲ ਸਮੇਂ ਵਿੱਚ ਧੋਖਾਧੜੀ ਦਾ ਪਤਾ ਲਗਾਉਣ, ਜੋਖਮ ਘਟਾਉਣ ਅਤੇ ਨਿਰੰਤਰ ਨਿਗਰਾਨੀ ਦੇ ਲਈ ਐਡਵਾਂਸਡ ਐਨਾਲਿਟਿਕਸ ਨੂੰ ਤੈਨਾਤ ਕੀਤਾ ਹੈ। ਡਿਜੀਟਲ ਗਵਰਨੈਂਸ ਦੇ ਖੇਤਰ ਵਿੱਚ ਇੱਕ ਮੋਹਰੀ ਕਦਮ ਵਜੋਂ, ਜੀਈਐੱਮ ਨੇ ਜੀਈਐੱਮ ਏਆਈ ਨੂੰ ਲਾਂਚ ਕੀਤਾ, ਜੋ ਜਨਤਕ ਖੇਤਰ ਵਿੱਚ ਭਾਰਤ ਦਾ ਪਹਿਲਾ ਜੈਨਰੇਟਿਵ ਏਆਈ-ਸੰਚਾਲਿਤ ਚੈਟਬੌਟ ਹੈ। 10 ਭਾਰਤੀ ਭਾਸ਼ਾਵਾਂ ਵਿੱਚ ਵੌਇਸ ਅਤੇ ਟੈਕਸਟ ਦੋਵੇਂ ਤਰ੍ਹਾਂ ਦੀ ਗੱਲਬਾਤ ਦਾ ਸਮਰਥਨ ਕਰਦੇ ਹੋਏ, ਜੀਈਐੱਮ ਏਆਈ ਉਪਯੋਗਕਰਤਾਵਾਂ ਦੀ ਸਹਾਇਤਾ ਨੂੰ ਵਧਾਉਂਦਾ ਹੈ ਅਤੇ ਜੀਈਐੱਮ ਦੇ ਸਮਾਵੇਸ਼ੀ, ਉੱਨਤ ਸੇਵਾ ਪਹੁੰਚਾਉਣ ਦੇ ਮਿਸ਼ਨ ਨੂੰ ਅਸਲ ਰੂਪ ਦਿੱਤਾ ਹੈ।
ਜੀਈਐੱਮ ਪੋਰਟਲ ਦੀ ਯਾਤਰਾ ‘ਤੇ ਹਿਤਧਾਰਕਾਂ ਨੂੰ ਵਧਾਈ ਦਿੰਦੇ ਹੋਏ, ਸ਼੍ਰੀ ਮਿਹਿਰ ਕੁਮਾਰ ਨੇ ਕਿਹਾ, “ਮੈਨੂੰ ਵਿਸ਼ਵਾਸ ਹੈ ਕਿ ਸਾਡੇ ਈਕੋਸਿਸਟਮ ਦੇ ਨਿਰੰਤਰ ਸਮਰਥਨ ਦੇ ਨਾਲ ਜੀਈਐੱਮ ਹੋਰ ਵੀ ਵੱਧ ਉੱਚਾਈਆਂ ਨੂੰ ਛੂਹੇਗਾ ਅਤੇ ਭਾਰਤ ਨੂੰ ਅਸਲ ਵਿੱਚ ਆਤਮਨਿਰਭਰ ਬਣਾਉਣ ਵਿੱਚ ਸਾਰਥਕ ਯੋਗਦਾਨ ਦੇਵੇਗਾ।”
************
ਅਭਿਸ਼ੇਕ ਦਿਆਲ/ਅਭਿਜੀਤ ਨਾਰਾਇਣਨ/ਇਸ਼ਿਤਾ ਬਿਸਵਾਸ/ਅਮਨਦੀਪ
(Release ID: 2129948)