ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ ਵਿੱਚ ਗੁਜਰਾਤ ਰਾਜ ਸਹਿਕਾਰੀ ਸੰਘ ਦੁਆਰਾ ‘ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਸਹਿਕਾਰਤਾ ਦੀ ਭੂਮਿਕਾ’ ‘ਤੇ ਆਯੋਜਿਤ ਮੈਗਾ ਸੰਮੇਲਨ ਨੂੰ ਸੰਬੋਧਨ ਕੀਤਾ
ਇਹ ਮੈਗਾ ਸੰਮੇਲਨ ਗੁਜਰਾਤ ਰਾਜ ਸਹਿਕਾਰੀ ਯੂਨੀਅਨ ਦੁਆਰਾ ਅਹਿਮਦਾਬਾਦ ਵਿੱਚ ਆਯੋਜਿਤ ਕੀਤਾ ਗਿਆ ਸੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਦੀ ਅਗਵਾਈ ਵਿੱਚ 2021 ਵਿੱਚ ਸਹਕਾਰ ਸੇ ਸਮ੍ਰਿੱਧੀ ਅਤੇ ਵਿਕਸਿਤ ਭਾਰਤ ਵਿੱਚ ਸਹਿਕਾਰਤਾ ਦੀ ਭੂਮਿਕਾ ਦੇ ਸੂਤਰ ਨੂੰ ਦੇਸ਼ ਦੇ ਸਾਹਮਣੇ ਰੱਖਿਆ ਗਿਆ
ਅੰਤਰਰਾਸ਼ਟਰੀ ਸਹਿਕਾਰਤਾ ਸਾਲ (IYC 2025) ਵਿੱਚ ਸਾਰੇ ਲੋਕਾਂ ਵਿੱਚ ਜਾਗਰੂਕਤਾ ਵਧਾ ਕੇ ਅਤੇ ਪਾਰਦਰਸ਼ਿਤਾ ਦੇ ਨਵੇਂ ਪਹਿਲੂ ਸਥਾਪਿਤ ਕਰਕੇ ਸਹਿਕਾਰੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ
ਸਹਿਕਾਰਤਾ ਖੇਤਰ ਵਿੱਚ ਹੋਏ ਪਰਿਵਰਤਨ ਦੇ ਲਾਭ ਜਦੋਂ ਤੱਕ PACS ਅਤੇ ਕਿਸਾਨਾਂ ਤੱਕ ਨਹੀਂ ਪਹੁੰਚਣਗੇ ਤਦ ਤੱਕ ਸਹਿਕਾਰਤਾ ਖੇਤਰ ਮਜ਼ਬੂਤ ਨਹੀਂ ਹੋ ਸਕਦਾ
ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹੇ ਦੌਰਾਨ ਸਾਇੰਸ ਆਫ ਕੋਆਪ੍ਰੇਸ਼ਨ ਐਂਡ ਸਾਇੰਸ ਇਨ ਕੋਆਪ੍ਰੇਸ਼ਨ ‘ਤੇ ਜ਼ੋਰ ਦਿੱਤਾ ਹੈ
ਦੇਸ਼ ਭਰ ਵਿੱਚ ਪ੍ਰਾਇਮਰੀ ਪੱਧਰ 'ਤੇ ਸਹਿਕਾਰੀ ਸੰਸਥਾਵਾਂ ਵਿੱਚ ਸਹਿਯੋਗ ਦੀ ਧਾਰਨਾ ਨੂੰ ਅਪਣਾਉਣ ਦੀ ਜ਼ਰੂਰਤ ਹੈ, ਜਿਸ ਨਾਲ ਸਹਿਕਾਰੀ ਸੰਸਥਾਵਾਂ ਦਾ ਪੂਰਾ ਕੰਮਕਾਰ ਸਹਿਕਾਰੀ ਸੰਸਥਾਵਾਂ ਦੇ ਨਾਲ ਹੀ ਹੋਵੇ
ਮੋਦੀ ਸਰਕਾਰ 2029 ਤੱਕ ਦੇਸ਼ ਦੀ ਹਰ ਪੰਚਾਇਤ ਵਿੱਚ ਪੈਕਸ ਦੀ ਸਥਾਪਨਾ ਕਰੇਗੀ
ਜਲਦੀ ਹੀ ਲਿਕਵਿਡੇਸ਼ਨ ਵਿੱਚ ਕੀਤੀ ਗਈ ਪੈਕਸ ਦੇ ਨਿਪਟਾਰੇ ਅਤੇ ਨਵੇਂ ਪੈਕਸ ਲਈ ਵੀ ਪਾਲਿਸੀ ਆਵੇਗੀ
Posted On:
18 MAY 2025 3:45PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ ਵਿੱਚ ਗੁਜਰਾਤ ਰਾਜ ਸਹਿਕਾਰੀ ਸੰਘ ਦੁਆਰਾ "ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਸਹਿਕਾਰਤਾ ਦੀ ਭੂਮਿਕਾ" ਵਿਸ਼ੇ 'ਤੇ ਆਯੋਜਿਤ ਮੈਗਾ ਸੰਮੇਲਨ ਨੂੰ ਸੰਬੋਧਨ ਕੀਤਾ। ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੁਪੇਂਦਰ ਪਟੇਲ ਸਮੇਤ ਕਈ ਪਤਵੰਤੇ ਮੌਜੂਦ ਸਨ।

ਮੈਗਾ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੇ 2025 ਨੂੰ ਸਹਿਕਾਰਤਾ ਦੇ ਅੰਤਰਰਾਸ਼ਟਰੀ ਵਰ੍ਹੇ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਹਿਕਾਰਤਾ ਸ਼ਬਦ ਅੱਜ ਵੀ ਵਿਸ਼ਵ ਭਰ ਵਿੱਚ ਓਨਾ ਹੀ ਪ੍ਰਾਸੰਗਿਕ ਹੈ ਜਿੰਨਾ ਸਾਲ 1900 ਵਿੱਚ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਵਿੱਚ 2021 ਤੋਂ ਸਹਿਕਾਰਤਾ ਲਹਿਰ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਵੱਡਾ ਯਤਨ ਸ਼ੁਰੂ ਹੋਇਆ ਹੈ ਅਤੇ ਇਸੇ ਲਈ ਭਾਰਤ ਵਿੱਚ ਸਹਿਕਾਰਤਾ ਵਰ੍ਹੇ ਦੀ ਸ਼ੁਰੂਆਤ ਕਰਨ ਦਾ ਫੈਸਲਾ ਲਿਆ ਗਿਆ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 2021 ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਸ਼ੁਰੂ ਹੋਈ ਇਸ ਪਹਿਲਕਦਮੀ ਦੇ ਤਹਿਤ ਸਹਕਾਰ ਸੇ ਸਮ੍ਰਿੱਧੀ ਅਤੇ ਵਿਕਸਿਤ ਭਾਰਤ ਵਿੱਚ ਸਹਿਕਾਰਤਾ ਦੀ ਭੂਮਿਕਾ ਦੇ ਦੋ ਸੂਤਰਾਂ ਨੂੰ ਦੇਸ਼ ਦੇ ਸਾਹਮਣੇ ਰੱਖਿਆ ਗਿਆ ਸੀ। ਇਸੇ ਪਹਿਲਕਦਮੀ ਦੇ ਤਹਿਤ, ਅੱਜ ਗੁਜਰਾਤ ਵਿੱਚ ਇਹ ਸਹਿਕਾਰਤਾ ਸੰਮੇਲਨ ਆਯੋਜਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਹਿਕਾਰਤਾ ਖੇਤਰ ਵਿੱਚ ਹੋਏ ਬਦਲਾਅ ਦੇ ਲਾਭ ਜਦੋਂ ਤੱਕ ਹੇਠਲੇ ਪੱਧਰ ‘ਤੇ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਆਂ (PACS) ਅਤੇ ਕਿਸਾਨਾਂ ਤੱਕ ਨਹੀਂ ਪਹੁੰਚਣਗੇ ਤਦ ਤੱਕ ਸਹਿਕਾਰਤਾ ਖੇਤਰ ਮਜ਼ਬੂਤ ਨਹੀਂ ਹੋ ਸਕਦਾ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸਹਿਕਾਰੀ ਸੰਸਥਾਵਾਂ ਨੂੰ ਵਧਾਈਏ। ਸਾਨੂੰ ਹਰ ਤਰ੍ਹਾਂ ਦੀਆਂ ਸਹਿਕਾਰੀ ਸੰਸਥਾਵਾਂ ਵਿੱਚ ਜਾਗਰੂਕਤਾ, ਸਿਖਲਾਈ ਅਤੇ ਪਾਰਦਰਸ਼ਿਤਾ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹੇ ਦੌਰਾਨ, ਸਾਇੰਸ ਆਫ ਕੋਆਪ੍ਰੇਸ਼ਨ ਐਂਡ ਸਾਇੰਸ ਇਨ ਕੋਆਪ੍ਰੇਸ਼ਨ ‘ਤੇ ਭਾਰਤ ਸਰਕਾਰ ਨੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਅੰਦੋਲਨ ਦੌਰਾਨ ਦੇਸ਼ ਵਿੱਚ ਸ਼ੁਰੂ ਹੋਈ ਸਹਿਕਾਰਤਾ ਲਹਿਰ ਹੌਲੀ-ਹੌਲੀ ਦੇਸ਼ ਦੇ ਇੱਕ ਵੱਡੇ ਹਿੱਸੇ ਵਿੱਚ ਲਗਭਗ ਖਤਮ ਹੋ ਗਈ ਸੀ। ਉਨ੍ਹਾਂ ਕਿਹਾ ਕਿ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਇਸ ਲਹਿਰ ਦੇ ਤਹਿਤ, ਸਹਿਯੋਗ ਹਰ ਰਾਜ ਅਤੇ ਜ਼ਿਲ੍ਹੇ ਤੱਕ ਸਹਿਕਾਰਤਾ ਦਾ ਵਿਸਤਾਰ ਹੋਵੇ। ਇਸ ਤੋਂ ਇਲਾਵਾ, ਹਰੇਕ ਰਾਜ ਵਿੱਚ ਪ੍ਰਾਇਮਰੀ ਸਹਿਕਾਰੀ ਸਭਾਵਾਂ ਦੀ ਹਾਲਤ ਵਿੱਚ ਸੁਧਾਰ ਹੋਣਾ ਚਾਹੀਦਾ ਹੈ, ਜ਼ਿਲ੍ਹਾ ਪੱਧਰੀ ਸੰਸਥਾਵਾਂ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਰਾਹੀਂ ਰਾਜ ਅਤੇ ਰਾਸ਼ਟਰੀ ਪੱਧਰ 'ਤੇ ਸਹਿਕਾਰੀ ਢਾਂਚੇ ਨੂੰ ਵੀ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਸ਼੍ਰੀ ਸ਼ਾਹ ਨੇ ਕਿਹਾ, ਅਸੀਂ ਕਈ ਵਰ੍ਹਿਆਂ ਤੋਂ ਚਲੀ ਆ ਰਹੀ ਗਲੋਬਲ ਤਿੰਨ-ਪੱਧਰੀ ਸਹਿਕਾਰਤਾ ਢਾਂਚੇ ਦੀ ਕਲਪਨਾ ਵਿੱਚ ਅਸੀਂ ਇੱਕ ਚੌਥਾ ਪੱਧਰ ਜੋੜਿਆ ਹੈ। ਉਨ੍ਹਾਂ ਕਿਹਾ ਕਿ ਸਹਿਕਾਰਤਾ ਦੇ ਢਾਂਚੇ ਦੀ ਹਰ ਸਹਿਕਾਰੀ ਗਤੀਵਿਧੀ ਨਾਲ ਜੁੜੇ ਹਰ ਖੇਤਰ ਦੀਆਂ ਰਾਸ਼ਟਰੀ ਸੰਸਥਾਵਾਂ, ਰਾਜ ਸਹਿਕਾਰੀ ਸੰਸਥਾਵਾਂ, ਜ਼ਿਲ੍ਹਾ ਪੱਧਰੀ ਸੰਸਥਾਵਾਂ ਅਤੇ ਪ੍ਰਾਇਮਰੀ ਸਹਿਕਾਰੀ ਸਭਾਵਾਂ ਨੂੰ ਮਜ਼ਬੂਤ ਕਰਕੇ ਦੇਸ਼ ਭਰ ਵਿੱਚ ਸਹਿਯੋਗ ਫੈਲਾਉਣਾ ਮਹੱਤਵਪੂਰਨ ਹੈ। ਸ੍ਰੀ ਸ਼ਾਹ ਨੇ ਕਿਹਾ ਕਿ ਇਸ ਲਈ ਸਾਨੂੰ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹੇ ਦੀ ਵਰਤੋਂ ਕਰਨੀ ਚਾਹੀਦੀ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਪੂਰੀ ਮੁਹਿੰਮ ਤਿੰਨ ਥੰਮ੍ਹਾਂ 'ਤੇ ਅਧਾਰਿਤ ਹੈ - ਸਹਿਕਾਰਤਾ ਨੂੰ ਸ਼ਾਸਨ ਦੀ ਮੁੱਖ ਧਾਰਾ ਦਾ ਹਿੱਸਾ ਬਣਾਉਣਾ, ਸਹਿਕਾਰਤਾ ਲਹਿਰ ਵਿੱਚ ਟੈਕਨੋਲੋਜੀ ਰਾਹੀਂ ਪਾਰਦਰਸ਼ਿਤਾ ਅਤੇ ਪ੍ਰਮਾਣਿਕਤਾ ਲਿਆਉਣਾ ਅਤੇ ਵੱਧ ਤੋਂ ਵੱਧ ਨਾਗਰਿਕਾਂ ਨੂੰ ਸਹਿਕਾਰਤਾ ਲਹਿਰ ਨਾਲ ਜੋੜਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨੋਂ ਥੰਮ੍ਹਾਂ ਦੇ ਅਧਾਰ ‘ਤੇ ਸਹਿਕਾਰਤਾ ਵਰ੍ਹੇ ਦੌਰਾਨ ਕੰਮ ਕਰਨ ਦੀ ਲੋੜ ਹੈ ਅਤੇ ਇਸ ਲਈ, ਭਾਰਤ ਸਰਕਾਰ ਦੇ ਸਹਿਕਾਰਤਾ ਮੰਤਰਾਲੇ ਵੱਲੋਂ ਹੁਣ ਤੱਕ ਵੱਖ-ਵੱਖ ਕਿਸਮਾਂ ਦੀਆਂ ਲਗਭਗ 57 ਪਹਿਲਕਦਮੀਆਂ ਕੀਤੀਆਂ ਜਾ ਚੁੱਕੀਆਂ ਹਨ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਾਨੂੰ ਗੁਜਰਾਤ ਸਮੇਤ ਪੂਰੇ ਦੇਸ਼ ਵਿੱਚ ਪ੍ਰਾਇਮਰੀ ਪੱਧਰ 'ਤੇ ਸਹਿਕਾਰੀ ਸਭਾਵਾਂ ਵਿੱਚ ਸਹਿਯੋਗ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਸਾਰੀਆਂ ਸਹਿਕਾਰੀ ਸੰਸਥਾਵਾਂ ਦਾ ਸਾਰਾ ਕੰਮਕਾਰ ਸਹਿਕਾਰੀ ਸੰਸਥਾਵਾਂ ਦੇ ਨਾਲ ਹੀ ਹੋਵੇ। ਸਾਰੀਆਂ ਪ੍ਰਾਇਮਰੀ ਸਹਿਕਾਰੀ ਸਭਾਵਾਂ, ਡੇਅਰੀ ਆਦਿ ਦਾ ਬੈਂਕ ਖਾਤਾ ਸਿਰਫ਼ ਜ਼ਿਲ੍ਹਾ ਸਹਿਕਾਰੀ ਬੈਂਕਾਂ ਵਿੱਚ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰੀਆਂ ਸਹਿਕਾਰੀ ਸੰਸਥਾਵਾਂ ਵਿੱਚ ਸਹਿਕਾਰਤਾ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਅਤੇ ਇਸ ਯਤਨ ਨੂੰ ਤੇਜ਼ ਕਰਨਾ ਚਾਹੀਦਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਤ੍ਰਿਭੁਵਨ ਕੋਆਪ੍ਰੇਟਿਵ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਹੈ ਜੋ ਰਾਸ਼ਟਰੀ ਪੱਧਰ 'ਤੇ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਰਾਜ ਵਿੱਚ ਸਹਿਕਾਰਤਾ ਨਾਲ ਜੁੜੇ ਸਾਰੇ ਖੇਤਰਾਂ ਵਿੱਚ ਕੋਆਪ੍ਰੇਟਿਵ ਦੇ ਕੰਸੈਪਟ ਦੇ ਨਾਲ ਅਧਿਐਨ ਕਰਨ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਸੀਂ ਪੈਕਸ ਨੂੰ ਮਜ਼ਬੂਤ ਨਹੀਂ ਕਰਦੇ, ਸਹਿਕਾਰੀ ਢਾਂਚਾ ਮਜ਼ਬੂਤ ਨਹੀਂ ਹੋ ਸਕਦਾ, ਇਸੇ ਲਈ ਮੋਦੀ ਸਰਕਾਰ ਨੇ 2029 ਤੱਕ ਦੇਸ਼ ਦੀ ਹਰ ਪੰਚਾਇਤ ਵਿੱਚ ਪੈਕਸ ਨੂੰ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਦੇ ਤਹਿਤ 2 ਲੱਖ ਨਵੀਆਂ ਪੈਕਸ ਅਤੇ ਡੇਅਰੀਆਂ ਰਜਿਸਟਰਡ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲਗਭਗ 22 ਵੱਖ-ਵੱਖ ਕਿਸਮਾਂ ਦੀਆਂ ਗਤੀਵਿਧੀਆਂ ਨੂੰ ਪੈਕਸ ਨਾਲ ਜੋੜਨ ਲਈ ਕੰਮ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਰਕਾਰ ਛੇਤੀ ਹੀ ਪੈਕਸ ਦੇ ਨਿਪਟਾਰੇ ਲਈ ਅਤੇ ਨਵੇਂ ਪੈਕਸ ਲਈ ਵੀ ਇੱਕ ਨੀਤੀ ਲੈ ਕੇ ਆਵੇਗੀ ਜੋ ਲਿਕਵਿਡੇਸ਼ਨ ਵਿੱਚ ਚਲੇ ਗਏ ਹਨ।
ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਸਹਿਕਾਰੀ ਖੇਤਰ ਵਿੱਚ ਕਈ ਨਵੀਆਂ ਪਹਿਲਕਦਮੀਆਂ ਹੋਣ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹੇ ਵਿੱਚ, ਸਾਨੂੰ ਸਾਰੇ ਲੋਕਾਂ ਨੂੰ ਜਾਗਰੂਕ ਕਰਕੇ, ਪਾਰਦਰਸ਼ਿਤਾ ਦੇ ਨਵੇਂ ਆਯਾਮ ਸਥਾਪਿਤ ਕਰਕੇ ਅਤੇ ਭਰਤੀਆਂ ਕਰਕੇ ਸਾਨੂੰ ਸਹਿਕਾਰੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ।
******
ਆਰਕੇ/ਵੀਵੀ/ਪੀਆਰ/ਪੀਐੱਸ
(Release ID: 2129535)