ਮੰਤਰੀ ਮੰਡਲ
ਕੈਬਨਿਟ ਨੇ ਉੱਤਰ ਪ੍ਰਦੇਸ਼ ਵਿੱਚ ਸੈਮੀਕੰਡਕਟਰ ਯੂਨਿਟ ਨੂੰ ਮਨਜ਼ੂਰੀ ਦਿੱਤੀ
ਸੈਮੀਕੰਡਕਟਰ ਮਿਸ਼ਨ: ਨਿਰੰਤਰ ਪ੍ਰਗਤੀ
Posted On:
14 MAY 2025 3:06PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ਇੰਡੀਆ ਸੈਮੀਕੰਡਕਟਰ ਮਿਸ਼ਨ ਅਧੀਨ ਇੱਕ ਹੋਰ ਸੈਮੀਕੰਡਕਟਰ ਯੂਨਿਟ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ।
ਦੇਸ਼ ਵਿੱਚ ਪਹਿਲਾਂ ਤੋਂ ਹੀ ਪੰਜ ਸੈਮੀਕੰਡਕਟਰ ਯੂਨਿਟਸ ਨਿਰਮਾਣ ਦੇ ਐਡਵਾਂਸਡ ਪੜਾਵਾਂ ਵਿੱਚ ਹਨ। ਇਸ ਛੇਵੀਂ ਯੂਨਿਟ ਦੇ ਨਾਲ, ਭਾਰਤ ਰਣਨੀਤਕ ਤੌਰ ‘ਤੇ ਮਹੱਤਵਪੂਰਨ ਸੈਮੀਕੰਡਕਟਰ ਉਦਯੋਗ ਨੂੰ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਹੋਰ ਪ੍ਰਗਤੀ ਕਰ ਰਿਹਾ ਹੈ।
ਅੱਜ ਸਵੀਕ੍ਰਿਤ ਯੂਨਿਟ ਐੱਚਸੀਐੱਲ ਅਤੇ ਫੌਕਸਕੌਨ ਦਾ ਇੱਕ ਸੰਯੁਕਤ ਉੱਦਮ ਹੈ। ਹਾਰਡਵੇਅਰ ਵਿਕਸਿਤ ਕਰਨ ਅਤੇ ਨਿਰਮਾਣ ਕਰਨ ਦਾ ਐੱਚਸੀਐੱਲ ਦਾ ਲੰਬਾ ਅਨੁਭਵ ਰਿਹਾ ਹੈ। ਫੌਕਸਕੌਨ ਇਲੈਕਟ੍ਰੌਨਿਕਸ ਨਿਰਮਾਣ ਖੇਤਰ ਵਿੱਚ ਇੱਕ ਗਲੋਬਲ ਪ੍ਰਮੁੱਖ ਕੰਪਨੀ ਹੈ। ਦੋਵੇਂ ਮਿਲ ਕੇ ਯਮੁਨਾ ਐਕਸਪ੍ਰੈੱਸਵੇਅ ਉਦਯੋਗਿਕ ਵਿਕਾਸ ਅਥਾਰਿਟੀ ਜਾਂ ਵਾਈਈਆਈਡੀਏ ਵਿੱਚ ਜੇਵਰ ਹਵਾਈ ਅੱਡੇ ਦੇ ਕੋਲ ਇੱਕ ਪਲਾਂਟ ਸਥਾਪਿਤ ਕਰਨਗੇ।
ਇਹ ਪਲਾਂਟ ਮੋਬਾਈਲ ਫੋਨ, ਲੈਪਟੌਪਸ, ਆਟੋਮੋਬਾਈਲ, ਪੀਸੀ ਅਤੇ ਡਿਸਪਲੇਅ ਸਬੰਧੀ ਹੋਰ ਉਪਕਰਣਾਂ ਲਈ ਡਿਸਪਲੇਅ ਡ੍ਰਾਈਵਰ ਚਿਪਸ ਦਾ ਨਿਰਮਾਣ ਕਰੇਗਾ।
ਇਸ ਪਲਾਂਟ ਨੂੰ 20,000 ਵੇਫਰਸ ਪ੍ਰਤੀ ਮਹੀਨੇ ਦੇ ਅਨੁਸਾਰ ਨਾਲ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਦੀ ਡਿਜ਼ਾਈਨ ਆਉਟਪੁਟ ਸਮਰੱਥਾ 36 ਮਿਲੀਅਨ ਯੂਨਿਟ ਪ੍ਰਤੀ ਮਹੀਨਾ ਹੈ।
ਸੈਮੀਕੰਡਕਟਰ ਉਦਯੋਗ ਹੁਣ ਪੂਰੇ ਭਾਰਤ ਵਿੱਚ ਵਿਸਤਾਰਿਤ ਹੋ ਰਿਹਾ ਹੈ। ਦੇਸ਼ ਭਰ ਦੇ ਕਈ ਰਾਜਾਂ ਵਿੱਚ ਵਿਸ਼ਵ ਪੱਧਰੀ ਡਿਜ਼ਾਈਨ ਸੁਵਿਧਾਵਾਂ ਉਪਲਬਧ ਹਨ। ਰਾਜ ਸਰਕਾਰਾਂ ਡਿਜ਼ਾਈਨ ਫਰਮਾਂ ਨੂੰ ਹੁਲਾਰਾ ਦੇਣ ਲਈ ਕਾਫੀ ਪ੍ਰਯਾਸ ਕਰ ਰਹੀਆਂ ਹਨ।
270 ਅਕਾਦਮਿਕ ਸੰਸਥਾਨਾਂ ਅਤੇ 70 ਸਟਾਰਟਅੱਪਸ ਵਿੱਚ ਵਿਦਿਆਰਥੀ ਅਤੇ ਉੱਦਮੀ ਨਵੇਂ ਉਤਪਾਦਾਂ ਦੇ ਵਿਕਾਸ ਲਈ ਵਿਸ਼ਵ ਪੱਧਰੀ ਨਵੀਨਤਮ ਡਿਜ਼ਾਈਨ ਟੈਕਨੋਲੋਜੀਆਂ ‘ਤੇ ਕੰਮ ਕਰ ਰਹੇ ਹਨ। ਇਨ੍ਹਾਂ ਅਕਾਦਮਿਕ ਸੰਸਥਾਨਾਂ ਦੁਆਰਾ ਵਿਕਸਿਤ 20 ਉਤਪਾਦਾਂ ਨੂੰ ਐੱਸਸੀਐੱਲ ਮੋਹਾਲੀ ਦੁਆਰਾ ਟੈਪ ਆਉਟ (ਡਿਜ਼ਾਈਨ ਪੜਾਅ-ਜ਼ਰੂਰੀ ਤਸਦੀਕ ਅਤੇ ਮਾਨਤਾ ਪੜਾਅ ਨੂੰ ਪੂਰਾ ਕਰਨ ਦੀ ਪ੍ਰਕਿਰਿਆ) ਕੀਤਾ ਗਿਆ ਹੈ।
ਅੱਜ ਸਵੀਕ੍ਰਿਤ ਨਵੀਂ ਸੈਮੀਕੰਡਕਟਰ ਯੂਨਿਟ ‘ਤੇ ਅਨੁਮਾਨਿਤ ਨਿਵੇਸ਼ 3,700 ਕਰੋੜ ਰੁਪਏ ਹੈ।
ਭਾਰਤ ਨੇ ਸੈਮੀਕੰਡਕਟਰ ਖੇਤਰ ਵਿੱਚ ਆਪਣੀਆਂ ਸੁਵਿਧਾਵਾਂ ਸਥਾਪਿਤ ਕੀਤੀਆਂ ਹਨ। ਅਪਲਾਈਡ ਮੈਟੇਰੀਅਲਜ਼ ਅਤੇ ਲੈਮ ਰਿਸਰਚ ਦੋ ਸਭ ਤੋਂ ਵੱਡੇ ਉਪਕਰਣ ਨਿਰਮਾਤਾ ਹਨ। ਅਤੇ ਇਨ੍ਹਾਂ ਦੋਨਾਂ ਦੀ ਹੁਣ ਭਾਰਤ ਵਿੱਚ ਮੌਜੂਦਗੀ ਹੈ। ਮਰਕ, ਲਿੰਡੇ, ਏਅਰ ਲਿਕਵਿਡ, ਆਈਨੌਕਸ ਅਤੇ ਕਈ ਹੋਰ ਗੈਸ ਅਤੇ ਰਸਾਇਣਕ ਸਪਲਾਇਰ ਸਾਡੇ ਸੈਮੀਕੰਡਕਟਰ ਉਦਯੋਗ ਦੇ ਵਿਕਾਸ ਲਈ ਪੂਰੀ ਤਰ੍ਹਾਂ ਤਿਆਰ ਹੈ।
ਭਾਰਤ ਵਿੱਚ ਲੈਪਟੌਪ, ਮੋਬਾਈਲ, ਫੋਨ, ਸਰਵਰ, ਮੈਡੀਕਲ ਡਿਵਾਈਸ, ਪਾਵਰ ਇਲੈਕਟ੍ਰੌਨਿਕਸ, ਰੱਖਿਆ ਉਪਕਰਣ ਅਤੇ ਉਪਭੋਗਤਾ (ਕੰਸਿਊਮਰ) ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਦੇ ਤੇਜ਼ੀ ਨਾਲ ਵਿਕਾਸ ਦੇ ਨਾਲ ਸੈਮੀਕੰਡਕਟਰ ਦੀ ਮੰਗ ਵਧ ਰਹੀ ਹੈ, ਇਹ ਨਵੀਂ ਯੂਨਿਟ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਹੋਰ ਅੱਗੇ ਵਧਾਏਗੀ।
*********
ਐੱਮਜੇਪੀਐੱਸ/ਐੱਸਕੇਐੱਸ
(Release ID: 2128720)
Read this release in:
English
,
Urdu
,
Marathi
,
Hindi
,
Nepali
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam