ਆਯੂਸ਼
ਆਯੁਰਵੇਦ ਦਿਵਸ ਹਰ ਵਰ੍ਹੇ 23 ਸਤੰਬਰ ਨੂੰ ਮਨਾਇਆ ਜਾਵੇਗਾ
Posted On:
13 MAY 2025 6:11PM by PIB Chandigarh
ਆਲਮੀ ਦ੍ਰਿਸ਼ਟੀਕੋਣ ਅਤੇ ਪਾਲਣਾ ਵਿੱਚ ਇਕਸਾਰਤਾ ਨੂੰ ਵਧਾਉਣ ਦੇ ਉਦੇਸ਼ ਨਾਲ ਇੱਕ ਇਤਿਹਾਸਕ ਫੈਸਲੇ ਵਿੱਚ 23 ਸਤੰਬਰ ਨੂੰ ਹਰੇਕ ਵਰ੍ਹੇ ਆਯੁਰਵੇਦ ਦਿਵਸ ਮਨਾਉਣ ਦੇ ਲਈ ਨਿਰਧਾਰਿਤ ਕੀਤਾ ਹੈ। 23 ਮਾਰਚ 2025 ਨੂੰ ਜਾਰੀ ਇੱਕ ਗਜ਼ਟ ਨੋਟੀਫਿਕੇਸ਼ਨ ਦੇ ਜ਼ਰੀਏ ਇਹ ਬਦਲਾਅ ਲਾਗੂ ਕੀਤਾ ਗਿਆ ਹੈ, ਜੋ ਪਹਿਲਾਂ ਧਨਤੇਰਸ ਦੇ ਦਿਨ ਆਯੁਰਵੇਦ ਦਿਵਸ ਮਨਾਉਣ ਦੀ ਪੁਰਾਣੀ ਪ੍ਰਥਾ ਤੋਂ ਇੱਕ ਮਹੱਤਵਪੂਰਨ ਬਦਲਾਅ ਨੂੰ ਦਰਸਾਉਂਦਾ ਹੈ, ਜੋ ਚੰਦਰ ਕੈਲੰਡਰ ਦੇ ਅਧਾਰ ‘ਤੇ ਪਰਿਵਰਤਨਸ਼ੀਲ ਸੀ।
ਆਯੁਰਵੇਦ ਦਿਵਸ ਨੂੰ ਹਾਰ ਸਾਲ ਆਯੁਰਵੇਦ ਨੂੰ ਇੱਕ ਵਿਗਿਆਨੀ ਸਬੂਤ-ਅਧਾਰਿਤ ਅਤੇ ਸਮੁੱਚੀ ਮੈਡੀਕਲ ਪ੍ਰਣਾਲੀ ਦੇ ਰੂਪ ਵਿੱਚ ਹੁਲਾਰਾ ਦੇਣ ਦੇ ਲਈ ਮਨਾਇਆ ਜਾਂਦਾ ਰਿਹਾ ਹੈ, ਜੋ ਨਿਵਾਰਕ ਸਿਹਤ ਦੇਖਭਾਲ ਅਤੇ ਭਲਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਹੁਣ ਤੱਕ, ਆਯੁਰਵੇਦ ਦਿਵਸ ਧਨਤੇਰਸ ਦੇ ਨਾਲ ਮਨਾਇਆ ਜਾਂਦਾ ਸੀ, ਜੋ ਹਿੰਦੂ ਮਹੀਨੇ ਕਾਰਤਿਕ (ਆਮ ਤੌਰ ‘ਤੇ ਅਕਤੂਬਰ ਜਾਂ ਨਵੰਬਰ) ਵਿੱਚ ਪੈਂਦਾ ਹੈ। ਹਾਲਾਂਕਿ, ਧਨਤੇਰਸ ਦੀ ਮਿਤੀ ਹਰ ਸਾਲ ਬਦਲਦੀ ਰਹਿੰਦੀ ਸੀ, ਜਿਸ ਦੇ ਕਾਰਨ ਆਯੁਰਵੇਦ ਦਿਵਸ ਦੀ ਮਿਤੀ ਨਿਸ਼ਚਿਤ ਨਹੀਂ ਸੀ।
ਆਯੁਸ਼ ਮੰਤਰਾਲੇ ਨੇ ਇਹ ਵੀ ਜ਼ਿਕਰ ਕੀਤਾ ਕਿ ਅਗਲੇ ਦਹਾਕੇ ਵਿੱਚ ਧਨਤੇਰਸ ਦੀ ਮਿਤੀ 15 ਅਕਤੂਬਰ ਤੋਂ 12 ਨਵੰਬਰ ਦਰਮਿਆਨ ਵਿਆਪਕ ਤੌਰ ‘ਤੇ ਬਦਲਦੀ ਰਹੇਗੀ, ਜਿਸ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਆਯੋਜਨਾਂ ਨੂੰ ਕਰਨ ਵਿੱਚ ਲੌਜਿਸਟਿਕ ਚੁਣੌਤੀਆਂ ਪੈਦਾ ਹੋਣਗੀਆਂ।
ਇਸ ਅਸੰਗਤੀ ਨੂੰ ਦੂਰ ਕਰਨ ਅਤੇ ਰਾਸ਼ਟਰੀ ਅਤੇ ਆਲਮੀ ਉਤਸਵਾਂ ਦੇ ਲਈ ਇੱਕ ਸਥਿਰ ਸੰਦਰਭ ਬਿੰਦੂ ਸਥਾਪਿਤ ਕਰਨ ਦੇ ਲਈ ਆਯੁਸ਼ ਮੰਤਰਾਲੇ ਨੇ ਉਪਯੁਕਤ ਵਿਕਲਪਾਂ ਦੀ ਜਾਂਚ ਦੇ ਲਈ ਇੱਕ ਕਮੇਟੀ ਗਠਿਤ ਕੀਤੀ। ਮਾਹਿਰ ਪੈਨਲ ਨੇ ਚਾਰ ਸੰਭਾਵਿਤ ਮਿਤੀਆਂ ਦਾ ਪ੍ਰਸਤਾਵ ਰੱਖਿਆ, ਜਿਸ ਵਿੱਚ 23 ਸਤੰਬਰ ਦੀ ਮਿਤੀ ਸਰਵਸ਼੍ਰੇਸ਼ਠ ਵਿਕਲਪ ਦੇ ਰੂਪ ਵਿੱਚ ਸਾਹਮਣੇ ਆਈ। ਇਹ ਫੈਸਲੇ ਵਿਵਹਾਰਕ ਅਤੇ ਪ੍ਰਤੀਕਾਤਮਕ ਦੋਨਾਂ ਵਿਚਾਰਾਂ ‘ਤੇ ਅਧਾਰਿਤ ਸੀ।
ਚੁਣੀ ਗਈ ਮਿਤੀ 23 ਸਤੰਬਰ, ਪਤਝਣ ਸਮਭੂਮੀ ਦੇ ਨਾਲ ਮੇਲ ਖਾਂਦੀ ਹੈ, ਜਦੋਂ ਦਿਨ ਅਤੇ ਰਾਤ ਲਗਭਗ ਬਰਾਬਰ ਹੁੰਦੇ ਹਨ। ਇਹ ਖਗੋਲੀ ਘਟਨਾ ਕੁਦਰਤ ਵਿੱਚ ਸੰਤੁਲਨ ਦਾ ਪ੍ਰਤੀਕ ਹੈ, ਜੋ ਆਯੁਰਵੇਦ ਦਰਸ਼ਨ ਦੇ ਨਾਲ ਪੂਰਣ ਤੌਰ ‘ਤੇ ਮੇਲ ਖਾਂਦੀ ਹੈ, ਜੋ ਮਨ, ਸ਼ਰੀਰ ਅਤੇ ਆਤਮਾ ਦਰਮਿਆਨ ਸੰਤੁਲਨ ‘ਤੇ ਜ਼ੋਰ ਦਿੰਦਾ ਹੈ। ਸਮਭੂਮੀ, ਬ੍ਰਹਿਮੰਡੀ ਤਾਲਮੇਲ ਦਾ ਪ੍ਰਤੀਨਿਧੀਤਵ ਕਰਦਾ ਹੈ, ਆਯੁਰਵੇਦ ਦੇ ਸਾਰ ਨੂੰ ਰੇਖਾਂਕਿਤ ਕਰਦਾ ਹੈ- ਕੁਦਰਤ ਦੇ ਨਾਲ ਸੰਤੁਲਨ ਵਿੱਚ ਜਿਉਣਾ।
ਆਯੁਸ਼ ਮੰਤਰਾਲਾ ਵਿਅਕਤੀਆਂ, ਸਿਹਤ ਪੇਸ਼ੇਵਰਾਂ, ਅਕਾਦਮਿਕ ਸੰਸਥਾਵਾਂ ਅਤੇ ਅੰਤਰਰਾਸ਼ਟਰੀ ਭਾਗੀਦਾਰਾਂ ਨੂੰ ਤਾਕੀਦ ਕਰਦਾ ਹੈ ਕਿ ਉਹ ਨਵਨਿਰਧਾਰਿਤ ਮਿਤੀ ਨੂੰ ਅਪਣਾਉਣ ਅਤੇ ਹਰੇਕ ਵਰ੍ਹੇ 23 ਸਤੰਬਰ ਨੂੰ ਆਯੁਰਵੇਦ ਦਿਵਸ ਸਮਾਰੋਹ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈਣ। ਮੰਤਰਾਲਾ ਇਸ ਬਦਲਾਅ ਨੂੰ ਆਯੁਰਵੇਦ ਨੂੰ ਆਲਮੀ ਸਿਹਤ ਨੈਰੇਟਿਵ ਵਿੱਚ ਹੋਰ ਵੱਧ ਸਮਾਹਿਤ ਕਰਨ ਅਤੇ ਇਸ ਦੇ ਨਿਵਾਰਕ ਅਤੇ ਸਥਾਈ ਸਿਹਤ ਸੇਵਾ ਪ੍ਰਣਾਲੀ ਦੇ ਰੂਪ ਵਿੱਚ ਸਦੀਵੀ ਕਦਰਾਂ-ਕੀਮਤਾਂ ਨੂੰ ਹੁਲਾਰਾ ਦੇਣ ਦੇ ਅਵਸਰ ਦੇ ਰੂਪ ਵਿੱਚ ਦੇਖਦਾ ਹੈ।
*********
ਐੱਮਵੀ/ਏਕੇਐੱਸ
(Release ID: 2128719)