ਰੱਖਿਆ ਮੰਤਰਾਲਾ
azadi ka amrit mahotsav

ਭਾਰਤ ਨੇ ਪਾਕਿਸਤਾਨ ਦੇ ਹਮਲਾਵਰ ਯਤਨਾਂ ਨੂੰ ਬੇਅਸਰ ਕੀਤਾ - ਭਾਰਤ ਨੇ ਪਾਕਿਸਤਾਨ ਦੀਆਂ ਗਤੀਵਿਧੀਆਂ ਦਾ ਢੁਕਵਾਂ ਜਵਾਬ ਦਿੱਤਾ

प्रविष्टि तिथि: 08 MAY 2025 2:34PM by PIB Chandigarh

ਆਪ੍ਰੇਸ਼ਨ ਸਿੰਦੂਰ 'ਤੇ 07 ਮਈ 2025 ਨੂੰ ਪ੍ਰੈਸ ਬ੍ਰੀਫਿੰਗ ਦੌਰਾਨ, ਭਾਰਤ ਨੇ ਆਪਣੀ ਪ੍ਰਤੀਕਿਰਿਆ ਨੂੰ ਕੇਂਦ੍ਰਿਤ, ਮਾਪੀ ਹੋਈ ਅਤੇ ਗੈਰ-ਭੜਕਾਊ ਦੱਸਿਆ ਸੀ। ਪਾਕਿਸਤਾਨੀ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਨਾ ਬਣਾਉਣ ਦਾ ਖਾਸ ਜ਼ਿਕਰ ਕੀਤਾ ਗਿਆ ਸੀ। ਇਹ ਵੀ ਦੁਹਰਾਇਆ ਗਿਆ ਕਿ ਭਾਰਤ ਵਿੱਚ ਫੌਜੀ ਠਿਕਾਣਿਆਂ 'ਤੇ ਕਿਸੇ ਵੀ ਹਮਲੇ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ।

ਪਾਕਿਸਤਾਨ ਨੇ 07-08 ਮਈ 2025 ਦੀ ਰਾਤ ਨੂੰ ਡਰੋਨ ਅਤੇ ਮਿਸਾਇਲਾਂ ਨਾਲ ਉੱਤਰੀ ਅਤੇ ਪੱਛਮੀ ਭਾਰਤ ਵਿੱਚ ਕਈ ਫੌਜੀ ਠਿਕਾਣਿਆਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਵਿੱਚ ਅਵੰਤੀਪੁਰਾ, ਸ੍ਰੀਨਗਰ, ਜੰਮੂ, ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਆਦਮਪੁਰ, ਬਠਿੰਡਾ, ਚੰਡੀਗੜ੍ਹ, ਨਲ, ਫਲੋਦੀ, ਉਤਰਲਾਈ ਅਤੇ ਭੁਜ ਸ਼ਾਮਲ ਹਨ। ਇਨ੍ਹਾਂ ਨੂੰ ਏਕੀਕ੍ਰਿਤ ਕਾਊਂਟਰ ਯੂਏਐੱਸ ਗਰਿੱਡ ਅਤੇ ਹਵਾਈ ਰੱਖਿਆ ਪ੍ਰਣਾਲੀਆਂ ਨਾਲ ਬੇਅਸਰ ਕਰ ਦਿੱਤਾ ਗਿਆ। ਕਈ ਥਾਵਾਂ ਤੋਂ ਮਿਲਿਆ ਮਲਬਾ, ਇਨ੍ਹਾਂ ਪਾਕਿਸਤਾਨੀ ਹਮਲਿਆਂ ਦੀ ਪੁਸ਼ਟੀ ਕਰਦਾ ਹੈ।

ਅੱਜ ਸਵੇਰੇ ਭਾਰਤੀ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਦੇ ਕਈ ਥਾਵਾਂ 'ਤੇ ਹਵਾਈ ਰੱਖਿਆ ਰਡਾਰਾਂ ਅਤੇ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾਇਆ। ਭਾਰਤ ਨੇ ਵੀ ਪਾਕਿਸਤਾਨ ਦੀ ਤਰ੍ਹਾਂ ਹੀ ਉਸੇ ਖੇਤਰ ਵਿੱਚ ਅਤੇ ਉਸੇ ਤੀਬਰਤਾ ਨਾਲ ਜਵਾਬ ਦਿੱਤਾ ਹੈ। ਲਾਹੌਰ ਵਿੱਚ ਇੱਕ ਹਵਾਈ ਰੱਖਿਆ ਪ੍ਰਣਾਲੀ ਦੇ ਬੇਅਸਰ ਹੋਣ ਬਾਰੇ ਭਰੋਸੇਯੋਗ ਜਾਣਕਾਰੀ ਮਿਲੀ ਹੈ।

ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਕੁਪਵਾੜਾ, ਬਾਰਾਮੂਲਾ, ਉਰੀ, ਪੁੰਛ, ਮੇਂਢਰ ਅਤੇ ਰਾਜੌਰੀ ਸੈਕਟਰਾਂ ਵਿੱਚ ਮੋਟਰਾਰ ਅਤੇ ਭਾਰੀ ਤੀਬਰਤਾ ਵਾਲੀਆਂ ਤੋਪਾਂ ਦੀ ਵਰਤੋਂ ਕਰਦੇ ਹੋਏ ਕੰਟਰੋਲ ਰੇਖਾ ਦੇ ਨੇੜੇ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਵਿੱਚ ਤੇਜ਼ੀ ਨਾਲ ਵਾਧਾ ਕੀਤਾ ਹੈ।

ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਕਾਰਨ ਤਿੰਨ ਮਹਿਲਾਵਾਂ ਅਤੇ ਪੰਜ ਬੱਚਿਆਂ ਸਮੇਤ 16 ਨਿਰਦੋਸ਼ ਲੋਕ ਮਾਰੇ ਗਏ ਹਨ। ਭਾਰਤ ਨੇ ਪਾਕਿਸਤਾਨ ਵੱਲੋਂ ਮੋਟਰਾਰ ਅਤੇ ਤੋਪਾਂ ਦੀ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਦਾ ਢੁਕਵਾਂ ਜਵਾਬ ਦਿੱਤਾ ਹੈ।

ਭਾਰਤੀ ਹਥਿਆਰਬੰਦ ਫੌਜਾਂ ਪਾਕਿਸਤਾਨੀ ਫੌਜ ਵੱਲੋਂ ਸਨਮਾਨ ਕਰਨ ਦੀ ਸਥਿਤੀ ਵਿੱਚ ਮਾਮਲੇ ਨੂੰ ਹੋਰ ਨਾ ਵਧਾਉਣ ਲਈ ਵਚਨਬੱਧ ਹਨ।

** ** ** ** 

ਐੱਸਸੀ


(रिलीज़ आईडी: 2127736) आगंतुक पटल : 24
इस विज्ञप्ति को इन भाषाओं में पढ़ें: Odia , English , Urdu , Marathi , Nepali , हिन्दी , Bengali , Assamese , Gujarati , Tamil , Telugu , Kannada , Malayalam