WAVES BANNER 2025
ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਵੇਵਸ ਸਹਿਯੋਗੀਆਂ ਅਤੇ ਵਿਸ਼ਾ ਵਸਤੂ ਤਿਆਰ ਕਰਨ ਵਾਲਿਆਂ ਲਈ ਇੱਕ ਸ਼ਕਤੀਸ਼ਾਲੀ ਪਲੈਟਫਾਰਮ ਹੈ: ਹਿਮੇਸ਼ ਰੇਸ਼ਮੀਆ


ਵੇਵਸ 2025 "ਭਾਰਤੀ ਸੰਗੀਤ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣ" ਨੂੰ ਉਜਾਗਰ ਕਰਦਾ ਹੈ

 Posted On: 04 MAY 2025 5:46PM |   Location: PIB Chandigarh

ਵੇਵਸ 2025  ਸਮਿਟ ਦੇ ਤੀਸਰੇ ਦਿਨ "ਟੇਕਿੰਗ ਇੰਡੀਅਨ ਮਿਊਜ਼ਿਕ ਟੂ ਨਿਊ ਹਾਈਟਸ" ਸਿਰਲੇਖ ਨਾਲ ਇੱਕ ਇਤਿਹਾਸਕ ਸੈਸ਼ਨ ਆਯੋਜਿਤ ਕੀਤਾ ਗਿਆ ,ਜਿਸ ਵਿੱਚ ਉਦਯੋਗ ਦੇ ਦੂਰਦਰਸ਼ੀਆਂ ਅਤੇ ਪਰਿਵਰਤਨਕਾਰਾਂ ਦਾ ਇੱਕ ਉੱਚ-ਪੱਧਰੀ ਪੈਨਲ ਸ਼ਾਮਲ ਸੀ ਜੋ ਭਾਰਤੀ ਸੰਗੀਤ ਦੇ ਵਿਸ਼ਵਵਿਆਪੀ ਉਦੈ ਅਤੇ ਅੱਗੇ ਦੇ ਮੌਕਿਆਂ 'ਤੇ ਚਰਚਾ ਕਰਨ ਲਈ ਇਕੱਠੇ ਹੋਏ ਸਨ।

ਇਸ ਸ਼ਕਤੀਸ਼ਾਲੀ ਸੈਸ਼ਨ ਵਿੱਚ ਭਾਰਤੀ ਅਤੇ ਅੰਤਰਰਾਸ਼ਟਰੀ ਸੰਗੀਤ ਉਦਯੋਗਾਂ ਦੇ ਕੁਝ ਸਭ ਤੋਂ ਪ੍ਰਤਿਸ਼ਠਿਤ ਨਾਮ  ਇਕੱਠੇ ਆਏ, ਜਿਨ੍ਹਾਂ ਨੇ ਕਲਾਕਾਰਾਂ ਦਾ ਹੁਨਰ ਵਧਾਉਣ, ਸੰਗੀਤ ਪ੍ਰਕਾਸ਼ਨ, ਡਿਜੀਟਲ ਵਿਕਾਸ, ਅੰਤਰਰਾਸ਼ਟਰੀ ਸਹਿਯੋਗ ਅਤੇ ਉਦਯੋਗ ਇਨੋਵੇਸ਼ਨ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।

 

ਪ੍ਰਸਿੱਧ ਬਾਲੀਵੁੱਡ ਸੰਗੀਤਕਾਰ ਅਤੇ ਗਾਇਕ ਹਿਮੇਸ਼ ਰੇਸ਼ਮੀਆ ਨੇ ਵੇਵਸ 2025 ਨੂੰ ਸਹਿਯੋਗੀਆਂ ਅਤੇ ਵਿਸ਼ਾ ਵਸਤੂ ਤਿਆਰ ਕਰਨ ਵਾਲਿਆਂ ਲਈ ਇੱਕ ਸ਼ਕਤੀਸ਼ਾਲੀ ਪਲੈਟਫਾਰਮ ਦੱਸਿਆ। ਉਨ੍ਹਾਂ ਨੇ ਨਵੇਂ ਲੋਕਾਂ ਲਈ ਤਿਆਰੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਸੰਗੀਤ ਪੋਰਟਫੋਲੀਓ ਨੂੰ ਹਮੇਸ਼ਾ ਤਿਆਰ ਅਤੇ ਚਮਕਦਾਰ ਰੱਖਣ। ਆਪਣੇ ਜੀਵਨ ਦੇ ਤਜ਼ਰਬਿਆਂ ਨੂੰ ਦਰਸਾਉਂਦੇ ਹੋਏ, ਉਨ੍ਹਾਂ ਨੇ ਸਵੀਕਾਰ ਕੀਤਾ ਕਿ ਭਾਵੇਂ ਅਤੀਤ ਵਿੱਚ ਸੀਮਿਤ ਮੌਕੇ ਸਨ,   ਅੱਜ ਦੇ ਮਹੱਤਵਕਾਂਖੀ ਕਲਾਕਾਰ ਆਪਣੀ ਪ੍ਰਤਿਭਾ ਦਿਖਾਉਣ ਲਈ ਸੁਤੰਤਰ ਪਲੈਟਫਾਰਮਾਂ ਅਤੇ ਸੋਸ਼ਲ ਮੀਡੀਆ ਦਾ ਲਾਭ ਉਠਾ ਸਕਦੇ ਹਨ। ਹਾਲਾਂਕਿ, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਕਾਰਕ ਸੰਗੀਤ ਦੀ ਗੁਣਵੱਤਾ ਹੈ - ਦਰਸ਼ਕਾਂ ਨਾਲ ਸਹੀ ਮਾਇਨੇ ਵਿੱਚ ਜੁੜਨ ਅਤੇ ਉਦਯੋਗ ਵਿੱਚ ਆਪਣੀ ਪਹਿਚਾਣ ਬਣਾਉਣ ਲਈ ਇਹ ਆਕਰਸ਼ਕ ਅਤੇ ਸੁਰੀਲਾ ਹੋਣਾ ਚਾਹੀਦਾ ਹੈ।

 

ਯੂਨੀਵਰਸਲ ਮਿਊਜ਼ਿਕ ਦੇ ਵਾਈਸ ਪ੍ਰੈਜ਼ੀਡੈਂਟ, ਕਵੇ ਤਿਯਾਂਗ ਨੇ ਏਸ਼ੀਆਈ ਅਤੇ ਗਲੋਬਲ ਸੰਗੀਤ ਬਜ਼ਾਰਾਂ ਦੀ ਉਭਰਦੀ ਗਤੀਸ਼ੀਲਤਾ 'ਤੇ ਵਿਵਹਾਰਿਕ ਦ੍ਰਿਸ਼ਟੀਕੋਣ ਸਾਂਝੇ ਕੀਤਾ। ਉਨ੍ਹਾਂ ਨੇ ਭਾਰਤੀ ਪ੍ਰਤਿਭਾਵਾਂ ਨੂੰ ਹੁਲਾਰਾ ਦੇਣ ਅਤੇ ਉਨ੍ਹਾਂ ਦੀ ਸਫ਼ਲਤਾ ਲਈ ਵਿਸ਼ਵਵਿਆਪੀ ਮਾਰਗ ਬਣਾਉਣ ਲਈ ਯੂਨੀਵਰਸਲ ਮਿਊਜ਼ਿਕ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ, ਨਾਲ ਹੀ ਭਾਰਤ ਵਿੱਚ  ਵਧੇਰੇ ਟਿਕਾਊ ਅਤੇ ਮੁੱਲ-ਸੰਚਾਲਿਤ ਸੰਗੀਤ ਉਪਭੋਗ ਸੱਭਿਆਚਾਰ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਸੰਗੀਤ ਟੈਕਨੋਲੋਜੀ ਅਤੇ ਕਾਪੀਰਾਈਟ ਸੁਰੱਖਿਆ ਦੇ ਖੇਤਰ ਵਿੱਚ ਮੋਹਰੀ , ਆਈਐੱਫਪੀਆਈ (ਇੰਟਰਨੈਸ਼ਨਲ ਫੈਡਰੇਸ਼ਨ ਆਫ ਦ ਫੋਨੋਗ੍ਰਾਫਿਕ ਇੰਡਸਟ੍ਰੀ) ਦੇ ਮੁੱਖ ਟੈਕਨੋਲੋਜੀ ਅਧਿਕਾਰੀ ਡਾ. ਰਿਚਰਡ ਗੂਚ ਨੇ ਅੰਤਰਰਾਸ਼ਟਰੀ ਮੰਚਾਂ 'ਤੇ ਭਾਰਤੀ ਸੰਗੀਤ ਨੂੰ ਸੁਰੱਖਿਅਤ ਰੱਖਣ ਅਤੇ ਹੁਲਾਰਾ ਦੇਣ ਵਿੱਚ ਡੇਟਾ-ਸੰਚਾਲਿਤ ਰਣਨੀਤੀਆਂ ਅਤੇ ਵਿਸ਼ਵ ਪੱਧਰੀ ਮਿਆਰਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ।

 

ਦੁਨੀਆ ਦੇ ਸਭ ਤੋਂ ਵੱਡੀਆਂ ਸੰਗੀਤ ਪ੍ਰਕਾਸ਼ਨ ਸੰਸਥਾਵਾਂ ਵਿੱਚੋਂ ਇੱਕ ਦੀ ਪ੍ਰਤੀਨਿਧਤਾ ਕਰਦੇ ਹੋਏ, ਸੋਨੀ ਮਿਊਜ਼ਿਕ ਪਬਲਿਸ਼ਿੰਗ ਦੇ ਪ੍ਰਬੰਧਕ, ਦਿਨਰਾਜ ਸ਼ੈੱਟੀ ਨੇ ਸੰਗੀਤ ਅਧਿਕਾਰ ਪ੍ਰਬੰਧਨ ‘ਤੇ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਕਿਵੇਂ ਭਾਰਤੀ ਗੀਤਕਾਰ ਅਤੇ ਸੰਗੀਤਕਾਰ ਸਟ੍ਰੀਮਿੰਗ ਯੁੱਗ ਵਿੱਚ ਆਪਣੇ ਕੰਮ ਨਾਲ ਬਿਹਤਰ ਕਮਾਈ ਕਰ ਸਕਦੇ ਹਨ।

ਸਾਰੇਗਾਮਾ ਦੇ ਪ੍ਰਬੰਧ ਨਿਰਦੇਸ਼ਕ ਵਿਕਰਮ ਮੇਹਰਾ ਨੇ ਕਲਾਕਾਰਾਂ ਅਤੇ ਸੰਗੀਤ ਲੇਬਲਾਂ ਦਰਮਿਆਨ ਸਹਿਜੀਵੀ ਸਬੰਧਾਂ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਦਯੋਗ ਦੇ ਵਿਕਾਸ ਲਈ ਦੋਵਾਂ ਨੂੰ ਸਨਮਾਨ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਲਾਕਾਰਾਂ ਦੀ ਉਨ੍ਹਾਂ ਦੀ ਰਚਨਾਤਮਕਤਾ ਲਈ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ , ਜਦੋਂ ਕਿ ਲੇਬਲ ਨੂੰ ਸੰਗੀਤ ਵਿੱਚ ਉਨ੍ਹਾਂ ਦੇ ਵਿੱਤੀ ਨਿਵੇਸ਼ ਲਈ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਮੇਹਰਾ ਨੇ ਇੱਕ ਮਜ਼ਬੂਤ ​ਮੈਂਬਰਸ਼ਿਪ-ਅਧਾਰਿਤ ਬਜ਼ਾਰ, ਸੁਚਾਰੂ ਸਰਕਾਰੀ ਨੀਤੀਆਂ ਅਤੇ ਪਾਇਰੇਸੀ ਵਿਰੁੱਧ ਸਖ਼ਤ ਕਾਰਵਾਈ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ, ਜਿਸ ਨੇ ਸੰਗੀਤ ਉਦਯੋਗ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ।

ਵਾਰਨਰ ਮਿਊਜ਼ਿਕ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਜੈ ਮੇਹਤਾ ਨੇ  ਭਾਰਤੀ ਸੰਗੀਤ ਉਦਯੋਗ ਦੇ ਭਵਿੱਖ ਲਈ ਆਪਣੀ ਕਲਪਨਾ ਸਾਂਝੀ ਕੀਤੀ , ਜਿਸ ਵਿੱਚ  ਦੇਸ਼ ਦੇ ਤੇਜ਼ੀ ਨਾਲ ਵਧ ਰਹੇ GDP ਅਤੇ ਇਸ ਦੇ ਸੰਗੀਤ ਖੇਤਰ ਦੇ ਮੁਕਾਬਲਤਨ ਸਥਿਰ ਵਿਕਾਸ ਦਰਮਿਆਨ ਪਾੜੇ ਨੂੰ ਉਜਾਗਰ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਆਰਥਿਕ ਵਿਸਥਾਰ ਦੇ ਬਾਵਜੂਦ, ਸੰਗੀਤ ਉਦਯੋਗ ਨੇ ਗਤੀ  ਨਹੀਂ ਬਣਾਈ ਰੱਖੀ ਹੈ, ਮੁੱਖ ਤੌਰ 'ਤੇ ਮੁਦਰੀਕਰਣ ਅਤੇ ਉਪਭੋਗਤਾ  ਵਿਵਹਾਰ ਵਿੱਚ ਚੁਣੌਤੀਆਂ ਦੇ ਕਾਰਨ। ਹਾਲਾਂਕਿ, ਮੇਹਤਾ ਨੇ ਉਮੀਦ ਜ਼ਾਹਿਰ ਕਰਦੇ ਹੋਏ ਕਿਹਾ ਕਿ ਭਾਰਤੀ ਉਪਭੋਗਤਾ ਭੁਗਤਾਨ ਕਰਨ ਲਈ ਤਿਆਰ ਹਨ, ਪਰ ਸਿਰਫ਼ ਤਦ ਹੀ ਜਦੋਂ  ਸਮੱਗਰੀ ਅਸਲ ਵਿੱਚ ਆਕਰਸ਼ਕ ਅਤੇ ਉੱਚ ਗੁਣਵੱਤਾ ਵਾਲੀ ਹੋਵੇ। ਉਨ੍ਹਾਂ ਨੇ ਉਦਯੋਗ ਦੀ ਪੂਰੀ ਸਮਰੱਥਾ ਨੂੰ ਨਿਕਾਲਣ ਲਈ ਨਵੀਆਂ ਪ੍ਰਤਿਭਾਵਾਂ ਦੀ ਖੋਜ , ਸ਼ੈਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਭਾਰਤੀ ਅਤੇ ਵਿਸ਼ਵਵਿਆਪੀ ਸੰਗੀਤ ਦ੍ਰਿਸ਼ਾਂ ਦਰਮਿਆਨ ਮਜ਼ਬੂਤ ​​ਸਬੰਧ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

 

ਨੀਤੀ ਅਤੇ ਰੈਗੂਲੇਟਰੀ ਖੇਤਰ ਵਿੱਚ ਇੱਕ ਪ੍ਰਮੁੱਖ ਆਵਾਜ਼ , ਫਰਨਾਂਡਿਸ ਨੇ ਭਾਰਤ ਦੇ ਸੰਗੀਤ ਉਦਯੋਗ ਦਾ ਇੱਕ ਵਿਆਪਕ ਆਰਥਿਕ ਸੰਖੇਪ ਜਾਣਕਾਰੀ ਪ੍ਰਦਾਨ ਕੀਤੀ ਅਤੇ ਮਜ਼ਬੂਤ ​​ਢਾਂਚੇ, ਅਧਿਕਾਰਾਂ ਦੀ ਸੁਰੱਖਿਆ ਅਤੇ ਡਿਜੀਟਲ ਇਨੋਵੇਸ਼ਨ ਦੀ ਵਕਾਲਤ ਕੀਤੀ।

ਇਸ ਸੈਸ਼ਨ ਦਾ ਸੰਚਾਲਨ ਸਕਾਟ ਡੀ ਮਰਕਾਡੋ ਨੇ ਕੀਤਾ, ਜੋ ਇੱਕ ਸਨਮਾਨਿਤ ਸੰਗੀਤ ਉੱਦਮੀ ਅਤੇ ਗਲੋਬਲ ਸਲਾਹਕਾਰ ਸਨ। ਉਨ੍ਹਾਂ ਨੇ ਵਿਵਹਾਰਿਕ ਸਵਾਲਾਂ ਰਾਹੀਂ ਹਰੇਕ ਬੁਲਾਰੇ ਦੇ ਵਿਲੱਖਣ ਦ੍ਰਿਸ਼ਟੀਕੋਣਾਂ ਅਤੇ ਦੂਰਦਰਸ਼ੀ ਵਿਚਾਰਾਂ ਨੂੰ ਸਾਹਮਣੇ ਲਿਆਂਦਾ। ਰਚਨਾਕਾਰਾਂ ਦੀ ਮੁੱਖ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਕਲਾਕਾਰ ਉਦਯੋਗ ਦੇ ਸੱਚੇ ਨਾਇਕ ਹਨ ਅਤੇ ਉਨ੍ਹਾਂ ਨੂੰ ਸਹਿਯੋਗ ਪ੍ਰਦਾਨ ਕਰਨ ਅਤੇ ਸਸ਼ਕਤ ਬਣਾਉਣ ਲਈ ਈਕੋਸਿਸਟਮ ਬਣਾਇਆ ਜਾਣਾ ਚਾਹੀਦਾ ਹੈ।

 

ਰੀਅਲ-ਟਾਈਮ ਅਧਿਕਾਰਿਤ ਅਪਡੇਟਸ ਲਈ , ਕਿਰਪਾ ਕਰਕੇ ਸਾਨੂੰ ਫਾਲੋ ਕਰੋ:

X ਤੇ :

 

https://x.com/WAVESummitIndia

https://x.com/MIB_India

https://x.com/PIB_India

https://x.com/PIBmumbai

ਇੰਸਟਾਗ੍ਰਾਮ ‘ਤੇ:

https://www.instagram.com/wavesummitindia

https://www.instagram.com/mib_india

https://www.instagram.com/pibindia

 

* * *

ਪੀਆਈਬੀ ਟੀਮ ਵੇਵਸ 2025/ ਰਜਿਤ/ਲਕਸ਼ਮੀਪ੍ਰਿਯਾ/ਪੌਸ਼ਾਲੀ/ਅਪਰਾਜਿਤਾ/ਪ੍ਰਿਯਦਰਸ਼ਨੀ/ਦਰਸ਼ਨਾ 177


Release ID: (Release ID: 2126981)   |   Visitor Counter: 9