ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਸੰਸਕ੍ਰਿਤ ਭਾਰਤੀ ਦੁਆਰਾ ਆਯੋਜਿਤ 1008 ਸੰਸਕ੍ਰਿਤ ਸੰਭਾਸ਼ਣ ਸ਼ਿਵਿਰਸ ਦੇ ਸਮੂਹਿਕ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ
ਸੰਸਕ੍ਰਿਤ ਭਾਰਤੀ 1981 ਤੋਂ ਸੰਸਕ੍ਰਿਤ ਵਿੱਚ ਉਪਲਬਧ ਗਿਆਨ ਦੇ ਖਜ਼ਾਨੇ ਨੂੰ ਵਿਸ਼ਵ ਦੇ ਸਾਹਮਣੇ ਰੱਖਣ, ਲੱਖਾਂ ਲੋਕਾਂ ਨੂੰ ਸੰਸਕ੍ਰਿਤ ਬੋਲਣ ਅਤੇ ਸੰਸਕ੍ਰਿਤ ਵਿੱਚ ਟ੍ਰੇਨਿੰਗ ਕਰਨ ਦਾ ਕੰਮ ਕਰ ਰਹੀ ਹੈ
ਸੰਸਕ੍ਰਿਤ ਭਾਰਤੀ ਦੇ ਯਤਨਾਂ ਨਾਲ ਦੇਸ਼ ਦੇ ਲੋਕਾਂ ਦੇ ਮਨਾਂ ਵਿੱਚ ਸੰਸਕ੍ਰਿਤ ਪ੍ਰਤੀ ਦਿਲਚਸਪੀ ਅਤੇ ਸਵੀਕ੍ਰਿਤੀ ਦੋਵੇਂ ਵਧ ਰਹੀਆਂ ਹਨ
ਸੰਸਕ੍ਰਿਤ ਦੁਨੀਆ ਦੀਆਂ ਸਭ ਤੋਂ ਵਿਗਿਆਨਕ ਭਾਸ਼ਾਵਾਂ ਵਿੱਚੋਂ ਇੱਕ ਹੈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅੱਜ ਦੇਸ਼ ਵਿੱਚ ਸੰਸਕ੍ਰਿਤ ਦੇ ਵਿਕਾਸ ਲਈ ਅਨੁਕੂਲ ਵਾਤਾਵਰਣ ਉਪਲਬਧ ਹੈ
ਹੁਣ ਸੰਸਕ੍ਰਿਤ ਦੇ ਪਤਨ ਦੇ ਇਤਿਹਾਸ ਨੂੰ ਯਾਦ ਕਰਨ ਦੇ ਬਦਲੇ ਸੰਸਕ੍ਰਿਤ ਦੇ ਉੱਥਾਨ ਲਈ ਕੰਮ ਕਰਨ ਦਾ ਸਮਾਂ ਹੈ
ਮੋਦੀ ਜੀ ਨੇ ਹੱਥ-ਲਿਖਤਾਂ ਦੀ ਸੰਭਾਲ ਲਈ 500 ਕਰੋੜ ਰੁਪਏ ਦੇ ਫੰਡ ਨਾਲ 'ਗਿਆਨ ਭਾਰਤਮ ਮਿਸ਼ਨ' ਦੀ ਸ਼ੁਰੂਆਤ ਕੀਤੀ।
ਭਾਰਤ ਦੀਆਂ ਜ਼ਿਆਦਾਤਰ ਭਾਸ਼ਾਵਾਂ ਜਨਨੀ ਸੰਸਕ੍ਰਿਤ ਹੀ ਹੈ, ਇਸ ਲਈ ਸੰਸਕ੍ਰਿਤ ਦਾ ਉੱਥਾਨ ਭਾਰਤ ਦੇ ਉੱਥਾਨ ਨਾਲ ਜੁੜਿਆ ਹੈ
ਸੰਸਕ੍ਰਿਤ ਜਿੰਨੀ ਸਮ੍ਰਿੱਧ ਅਤੇ ਸਸ਼ਕਤ ਹੋਵੇਗੀ, ਦੇਸ਼ ਦੀ ਹਰ ਭਾਸ਼ਾ ਅਤੇ ਬੋਲੀ (dialect) ਨੂੰ ਓਨੀ ਹੀ ਤਾਕਤ ਮਿਲੇਗੀ
ਸੰਸਕ੍ਰਿਤ ਵਿੱਚ ਉਪਲਬਧ ਗਿਆਨ ਨੂੰ ਸੰਕਲਿਤ ਕਰਕੇ ਸਾਹਮਣੇ ਰੱਖਣ ਨਾਲ ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ ਦਾ ਇਸ ਵਿੱਚ ਸਮਾਧਾਨ ਮਿਲ ਜਾਵੇਗਾ
Posted On:
04 MAY 2025 5:31PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ 1008 ਸੰਸਕ੍ਰਿਤ ਸੰਭਾਸ਼ਣ ਸ਼ਿਵਿਰਸ ਦੇ ਸਮੂਹਿਕ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਮੌਕੇ ‘ਤੇ ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਸਮੇਤ ਕਈ ਪਤਵੰਤੇ ਮੌਜੂਦ ਸਨ।

ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸੰਸਕ੍ਰਿਤ ਭਾਰਤੀ ਨੇ 1008 ਸੰਸਕ੍ਰਿਤ ਸੰਭਾਸ਼ਣ ਸ਼ਿਵਿਰਸ ਦੇ ਆਯੋਜਨ ਦਾ ਇੱਕ ਬਹੁਤ ਸਾਹਸਿਕ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੰਸਕ੍ਰਿਤ ਦੇ ਪਤਨ ਦੀ ਸ਼ੁਰੂਆਤ ਗੁਲਾਮੀ ਦੇ ਦੌਰ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਅਤੇ ਇਸ ਦੇ ਉੱਥਾਨ ਵਿੱਚ ਵੀ ਸਮਾਂ ਲਗੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅੱਜ ਦੇਸ਼ ਵਿੱਚ ਸੰਸਕ੍ਰਿਤ ਦੇ ਉੱਥਾਨ ਲਈ ਇੱਕ ਅਨੁਕੂਲ ਵਾਤਾਵਰਣ ਉਪਲਬਧ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਸਰਕਾਰ ਹੋਵੇ, ਜਨਤਾ ਹੋਵੇ ਜਾਂ ਸੋਚ ਹੋਵੇ, ਇਹ ਸਾਰੇ ਸੰਸਕ੍ਰਿਤ ਅਤੇ ਸੰਸਕ੍ਰਿਤ ਦੇ ਉੱਥਾਨ ਪ੍ਰਤੀ ਵਚਨਬੱਧ ਅਤੇ ਸਮਰਪਿਤ ਹਨ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸੰਸਕ੍ਰਿਤ ਭਾਰਤੀ 1981 ਤੋਂ ਸੰਸਕ੍ਰਿਤ ਵਿੱਚ ਉਪਲਬਧ ਗਿਆਨ ਦੇ ਖਜ਼ਾਨੇ ਨੂੰ ਵਿਸ਼ਵ ਦੇ ਸਾਹਮਣੇ ਰੱਖਣ ਅਤੇ ਲੱਖਾਂ ਲੋਕਾਂ ਨੂੰ ਸੰਸਕ੍ਰਿਤ ਬੋਲਣ ਅਤੇ ਸੰਸਕ੍ਰਿਤ ਵਿੱਚ ਟ੍ਰੇਨਿੰਗ ਦੇਣ ਦਾ ਕੰਮ ਕਰ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਦੁਨੀਆ ਦੇ ਕਈ ਮਹਾਨ ਵਿਚਾਰਕਾਂ ਨੇ ਸੰਸਕ੍ਰਿਤ ਨੂੰ ਸਭ ਤੋਂ ਵਿਗਿਆਨਕ ਭਾਸ਼ਾ ਵਜੋਂ ਸਵੀਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਹੁਣ ਸੰਸਕ੍ਰਿਤ ਦੇ ਪਤਨ ਦੇ ਇਤਿਹਾਸ ਨੂੰ ਯਾਦ ਕਰਨ ਦੀ ਜਗ੍ਹਾ ਸੰਸਕ੍ਰਿਤ ਦੇ ਉੱਥਾਨ ਲਈ ਕੰਮ ਕਰਨਾ ਚਾਹੀਦਾ ਹੈ। ਸ੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਹੇਠ ਦੇਸ਼ ਵਿੱਚ ਇੱਕ ਅਜਿਹੀ ਸਰਕਾਰ ਹੈ ਜਿਸ ਨੇ ਸੰਸਕ੍ਰਿਤ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਲਿਆਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਸ਼ਟਾਦਸ਼ੀ ਯੋਜਨਾ ਤਹਿਤ ਲਗਭਗ 18 ਪ੍ਰੋਜੈਕਟਾਂ ਨੂੰ ਲਾਗੂ ਕੀਤਾ ਗਿਆ ਹੈ, ਦੁਰਲੱਭ ਸੰਸਕ੍ਰਿਤ ਕਿਤਾਬਾਂ ਦੇ ਪ੍ਰਕਾਸ਼ਨ, ਥੋਕ ਖਰੀਦ ਅਤੇ ਉਨ੍ਹਾਂ ਨੂੰ ਦੁਬਾਰਾ ਪ੍ਰਿੰਟ ਕਰਨ ਲਈ ਵੀ ਭਾਰਤ ਸਰਕਾਰ ਵਿੱਤੀ ਸਹਾਇਤਾ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸਿੱਧ ਸੰਸਕ੍ਰਿਤ ਪੰਡਿਤਾਂ ਦੀ ਸਨਮਾਨ ਰਾਸ਼ੀ ਵਿੱਚ ਵੀ ਵਾਧਾ ਕੀਤਾ ਗਿਆ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਇੰਡੀਅਨ ਨਾਲੇਜ ਸਿਸਟਮਸ 'ਤੇ ਫੋਕਸ ਕੀਤਾ ਗਿਆ ਹੈ ਅਤੇ ਇਸ ਦਾ ਬਹੁਤ ਵੱਡਾ ਵਰਟੀਕਲ ਸੰਸਕ੍ਰਿਤ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸੰਸਕ੍ਰਿਤ ਸੰਸਥਾਨ ਨੂੰ ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ ਵਿੱਚ ਅਪਗ੍ਰੇਡ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਹਸ਼ਤਰ ਚੁੜਾਮਣੀ ਯੋਜਨਾ ਰਾਹੀਂ ਸੇਵਾਮੁਕਤ ਹੋ ਚੁੱਕੇ ਉੱਘੇ ਸੰਸਕ੍ਰਿਤ ਵਿਦਵਾਨਾਂ ਨੂੰ ਪੜ੍ਹਾਉਣ ਲਈ ਨਿਯੁਕਤ ਕਰਨ ਦਾ ਕੰਮ ਵੀ ਮੋਦੀ ਸਰਕਾਰ ਨੇ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਭ ਤੋਂ ਵੱਡਾ ਕੰਮ ਸਾਡੀ ਪ੍ਰਾਕ੍ਰਿਤ ਅਤੇ ਸੰਸਕ੍ਰਿਤ ਵਿੱਚ ਖਿੰਡੇ ਹੋਏ ਹੱਥ-ਲਿਖਤਾਂ ਨੂੰ ਇਕੱਠਾ ਕਰਨ ਲਈ ਲਗਭਗ 500 ਕਰੋੜ ਰੁਪਏ ਦੇ ਬਜਟ ਨਾਲ ਇੱਕ ਅਭਿਯਾਨ ਚਲਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹੱਥ-ਲਿਖਤਾਂ ਦੀ ਸੰਭਾਲ ਲਈ 500 ਕਰੋੜ ਰੁਪਏ ਦੇ ਅਧਾਰ ‘ਤੇ ਫੰਡ ਦੇ ਨਾਲ ਗਿਆਨਭਾਰਤਮ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ ਅਤੇ ਹਰ ਬਜਟ ਵਿੱਚ ਇਸ ਦੇ ਲਈ ਇੱਕ ਨਿਸ਼ਚਿਤ ਰਕਮ ਅਲਾਟ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ 52 ਲੱਖ ਤੋਂ ਵੱਧ ਹੱਥ-ਲਿਖਤਾਂ ਦਾ ਦਸਤਾਵੇਜ਼ੀਕਰਣ. ਸਾਢੇ ਤਿੰਨ ਲੱਖ ਹੱਥ-ਲਿਖਤਾਂ ਨੂੰ ਡਿਜੀਟਾਈਜ਼ ਕੀਤਾ ਗਿਆ ਹੈ ਅਤੇ namami.gov.in 'ਤੇ 1,37,000 ਹੱਥ-ਲਿਖਤਾਂ ਉਪਲਬਧ ਕਰਵਾਈਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਦੁਰਲੱਭ ਹੱਥ-ਲਿਖਤਾਂ ਦਾ ਅਨੁਵਾਦ ਅਤੇ ਉਨ੍ਹਾਂ ਦੀ ਸੰਭਾਲ ਲਈ ਹਰ ਵਿਸ਼ੇ ਅਤੇ ਭਾਸ਼ਾ ਦੇ ਵਿਦਵਾਨਾਂ ਦੀ ਟੀਮ ਗਠਿਤ ਕੀਤੀ ਗਈ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸੰਸਕ੍ਰਿਤ ਭਾਰਤੀ 1981 ਤੋਂ ਜੋ ਕੰਮ ਕਰਦੀ ਆ ਰਹੀ ਹੈ, ਉਸ ਦੀ ਮਿਸਾਲ ਲੱਭਣਾ ਮੁਸ਼ਕਲ ਹੈ। ਉਨ੍ਹਾਂ ਨੇ ਕਿਹਾ ਕਿ ਸੰਸਕ੍ਰਿਤ ਦੇ ਉੱਥਾਨ,ਪ੍ਰਚਾਰ-ਪ੍ਰਸਾਰ ਅਤੇ ਇਸ ਵਿੱਚ ਉਪਲਬਧ ਗਿਆਨ ਨੂੰ ਸੰਕਲਿਤ ਕਰ ਕੇ ਸਰਲ ਰੂਪ ਵਿੱਚ ਲੋਕਾਂ ਦੇ ਸਾਹਮਣੇ ਰੱਖਣ ਵਿੱਚ ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਨਿਸ਼ਚਤ ਤੌਰ 'ਤੇ ਮਿਲ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸੰਸਕ੍ਰਿਤ ਭਾਰਤੀ ਨੇ 1981 ਤੋਂ ਲੈ ਕੇ ਹੁਣ ਤੱਕ, 1 ਕਰੋੜ ਲੋਕਾਂ ਨੂੰ ਸੰਸਕ੍ਰਿਤ ਬੋਲਣ ਤੋਂ ਜਾਣੂ ਕਰਵਾਉਣ ਦਾ ਕੰਮ ਕੀਤਾ ਹੈ, ਇੱਕ ਲੱਖ ਤੋਂ ਵੱਧ ਸੰਸਕ੍ਰਿਤ ਸਿਖਾਉਣ ਵਾਲੇ ਲੋਕਾਂ ਨੂੰ ਟ੍ਰੇਂਡ ਕੀਤਾ, 6 ਹਜ਼ਾਰ ਪਰਿਵਾਰ ਅਜਿਹੇ ਬਣਾਏ ਹਨ ਜੋ ਆਪਸ ਵਿੱਚ ਸਿਰਫ਼ ਸੰਸਕ੍ਰਿਤ ਵਿੱਚ ਗੱਲ ਕਰਦੇ ਹਨ ਅਤੇ 4 ਹਜ਼ਾਰ ਪਿੰਡ ਦੇਸ਼ ਵਿੱਚ ਅਜਿਹੇ ਹਨ ਜਿਸ ਦਾ ਪੂਰਾ ਵਿਵਹਾਰ ਸਿਰਫ਼ ਸੰਸਕ੍ਰਿਤ ਵਿੱਚ ਹੀ ਹੁੰਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸੰਸਕ੍ਰਿਤ ਭਾਰਤੀ ਦੇ 26 ਦੇਸ਼ਾਂ ਵਿੱਚ 4500 ਕੇਂਦਰ ਬਣੇ ਹਨ ਅਤੇ 2011 ਵਿੱਚ ਵਿਸ਼ਵ ਦੇ ਸਭ ਤੋਂ ਪਹਿਲੇ ਵਿਸ਼ਵ ਸੰਸਕ੍ਰਿਤ ਪੁਸਤਕ ਮੇਲੇ ਦਾ ਆਯੋਜਨ ਵੀ ਸੰਸਕ੍ਰਿਤ ਭਾਰਤੀ ਨੇ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਉਜੈਨ ਵਿੱਚ 2013 ਵਿੱਚ ਸਾਹਿਤ ਉਤਸਵ ਨੂੰ ਵੀ ਸੰਸਕ੍ਰਿਤ ਭਾਰਤੀ ਨੇ ਹੀ ਆਯੋਜਿਤ ਕੀਤਾ ਸੀ।
ਗ੍ਰਹਿ ਮੰਤਰੀ ਨੇ ਕਿਹਾ ਕਿ ਸੰਸਕ੍ਰਿਤ ਭਾਰਤੀ ਦੇ ਇਨ੍ਹਾਂ ਯਤਨਾਂ ਨਾਲ ਨਾ ਸਿਰਫ਼ ਦੇਸ਼ ਦੀ ਜਨਤਾ ਦੇ ਮਨ ਵਿੱਚ ਸੰਸਕ੍ਰਿਤ ਪ੍ਰਤੀ ਦਿਲਚਸਪੀ ਵਧੀ ਹੈ ਸਗੋਂ ਹੌਲੀ-ਹੌਲੀ ਸੰਸਕ੍ਰਿਤ ਦੀ ਸਵੀਕ੍ਰਿਤੀ ਵੀ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਭਾਸ਼ਾ ਦਾ ਵਿਰੋਧ ਨਹੀਂ ਕਰਦੇ ਪਰ ਕੋਈ ਆਪਣੀ ਮਾਂ ਤੋਂ ਕਟ ਕੇ ਨਹੀਂ ਰਹਿ ਸਕਦਾ ਅਤੇ ਦੇਸ਼ ਦੀਆਂ ਲਗਭਗ ਸਾਰੀਆਂ ਭਾਸ਼ਾਵਾਂ ਦੀ ਜਨਨੀ ਸੰਸਕ੍ਰਿਤ ਹੈ। ਉਨ੍ਹਾਂ ਨੇ ਕਿਹਾ ਸੰਸਕ੍ਰਿਤ ਜਿੰਨੀ ਸਮ੍ਰਿੱਧ ਅਤੇ ਸਸ਼ਕਤ ਹੋਵੇਗੀ, ਓਨੀ ਹੀ ਦੇਸ਼ ਦੀ ਹਰ ਭਾਸ਼ਾ ਅਤੇ ਬੋਲੀ ਨੂੰ ਤਾਕਤ ਮਿਲੇਗੀ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਇੱਥੇ 1008 ਸੰਸਕ੍ਰਿਤ ਸੰਭਾਸ਼ਣ ਸ਼ਿਵਿਰਸ ਦੀ ਸਮਾਪਤੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਹਿਤ 23 ਅਪ੍ਰੈਲ ਤੋਂ ਲੈ ਕੇ 10 ਦਿਨਾਂ ਤੱਕ 17 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੰਸਕ੍ਰਿਤ ਨਾਲ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਨੇ ਸੰਸਕ੍ਰਿਤ ਬੋਲਣ ਦਾ ਅਭਿਆਸ ਵੀ ਕੀਤਾ ਜਿਸ ਨਾਲ ਲੋਕਾਂ ਦੀ ਦਿਲਚਸਪੀ ਸੰਸਕ੍ਰਿਤ ਵਿੱਚ ਵਧੇਗੀ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸੰਸਕ੍ਰਿਤ ਭਾਰਤ ਦੀ ਆਸਥਾ, ਪਰੰਪਰਾ, ਸੱਚ, ਸਦੀਵੀ ਅਤੇ ਸਨਾਤਨ ਹੈ। ਉਨ੍ਹਾਂ ਨੇ ਕਿਹਾ ਕਿ ਗਿਆਨ ਅਤੇ ਗਿਆਨ ਦੀ ਜਯੋਤੀ ਸੰਸਕ੍ਰਿਤ ਵਿੱਚ ਹੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਜ਼ਿਆਦਾਤਰ ਭਾਸ਼ਾਵਾਂ ਦੀ ਜਨਨੀ ਸੰਸਕ੍ਰਿਤੀ ਹੀ ਹੈ ਅਤੇ ਇਸ ਲਈ ਸੰਸਕ੍ਰਿਤ ਨੂੰ ਅੱਗੇ ਵਧਾਉਣ ਦਾ ਕੰਮ ਨਾ ਸਿਰਫ਼ ਸੰਸਕ੍ਰਿਤ ਦੇ ਸਗੋਂ ਭਾਰਤ ਦੇ ਉੱਥਾਨ ਨਾਲ ਵੀ ਜੁੜਿਆ ਹੈ। ਉਨ੍ਹਾਂ ਨੇ ਕਿਹਾ ਕਿ ਅਨੇਕ ਵਿਸ਼ਿਆਂ ਵਿੱਚ ਹਜ਼ਾਰਾਂ ਵਰ੍ਹਿਆਂ ਤੋਂ ਜੋ ਚਿੰਤਨ ਦਾ ਮੰਥਨ ਹੋਇਆ ਅਤੇ ਅੰਮ੍ਰਿਤ ਨਿਕਲਿਆ ਹੈ, ਉਸ ਨੂੰ ਸੰਸਕ੍ਰਿਤ ਵਿੱਚ ਹੀ ਸੁਰੱਖਿਅਤ ਰੱਖਿਆ ਗਿਆ ਹੈ। ਸ੍ਰੀ ਸ਼ਾਹ ਨੇ ਕਿਹਾ ਕਿ ਹਰ ਖੇਤਰ ਵਿੱਚ ਸੰਸਕ੍ਰਿਤ ਵਿੱਚ ਗਿਆਨ ਦਾ ਖਜ਼ਾਨਾ ਉਪਲਬਧ ਹੈ ਜਿਸ ਦਾ ਲਾਭ ਪੂਰੇ ਵਿਸ਼ਵ ਨੂੰ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸੰਸਕ੍ਰਿਤ ਵਿੱਚ ਰਚੇ ਗਏ ਵੇਦਾਂ, ਉਪਨਿਸ਼ਦਾਂ ਅਤੇ ਕਈ ਤਰ੍ਹਾਂ ਦੀਆਂ ਹੱਥ-ਲਿਖਤਾਂ ਵਿੱਚ ਰਚਿਆ ਗਿਆ ਗਿਆਨ ਪੂਰੀ ਦੁਨੀਆ ਲਈ ਉਪਲਬਧ ਹੋਣਾ ਚਾਹੀਦਾ ਹੈ ਅਤੇ ਸੰਸਕ੍ਰਿਤ ਭਾਰਤੀ ਵੱਲੋਂ ਕੀਤੇ ਜਾ ਰਹੇ ਯਤਨ ਇਸ ਦਿਸ਼ਾ ਵਿੱਚ ਪਹਿਲਾ ਕਦਮ ਹਨ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸੰਸਕ੍ਰਿਤ ਇੱਕ ਅਜਿਹੀ ਭਾਸ਼ਾ ਹੈ ਜੋ ਨਾ ਸਿਰਫ਼ ਸਭ ਤੋਂ ਜ਼ਿਆਦਾ ਵਿਗਿਆਨਕ ਹੈ ਸਗੋਂ ਇਸ ਦੀ ਵਿਆਕਰਣ ਦਾ ਵੀ ਕੋਈ ਜੋੜ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਵਿੱਚ ਛੰਦ ਅਤੇ ਮਾਤਰਾ ਸਭ ਤੋਂ ਪਹਿਲਾਂ ਜੇਕਰ ਕਿਸੇ ਵਿੱਚ ਭਾਸ਼ਾ ਵਿੱਚ ਸੰਸ਼ੋਧਿਤ ਕੀਤੇ ਗਏ ਤਾਂ ਉਹ ਸੰਸਕ੍ਰਿਤ ਵਿੱਚ ਹੀ ਕੀਤੇ ਗਏ ਅਤੇ ਇਸੇ ਕਾਰਨ ਅੱਜ ਵੀ ਸੰਸਕ੍ਰਿਤ ਜ਼ਿੰਦਾ ਹੈ।
****
ਵੀਵੀ/ਪੀਆਰ/ਪੀਐੱਸ
(Release ID: 2126902)