ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵੇਵਸ 2025: ਸਪੋਟੀਫਾਈ ਹਾਉਸ ਸੈਸ਼ਨ ਵਿੱਚ ਲੋਕਗੀਤਾਂ ਨੂੰ ਜੀਵੰਤ ਪਰੰਪਰਾ ਦੱਸਿਆ ਗਿਆ
ਪੈਨਲਿਸਟਾਂ ਨੇ ਸਮਕਾਲੀ ਸੱਭਿਆਚਾਰਕ ਲੈਂਡਸਕੇਪਸ ਦੇ ਅਨੁਕੂਲ ਲੋਕਗੀਤਾਂ ਦੀ ਆਤਮਾ ਨੂੰ ਸੁਰੱਖਿਅਤ ਕਰਨ ਦੀ ਵਕਾਲਤ ਕੀਤੀ
Posted On:
03 MAY 2025 3:34PM
|
Location:
PIB Chandigarh
ਵੇਵਸ ਸਮਿਟ 2025 ਦੇ ਤੀਸਰੇ ਦਿਨ ਜੀਓ ਵਰਲਡ ਕਨਵੈਂਸ਼ਨ ਸੈਂਟਰ, ਮੁੰਬਈ ਵਿੱਚ ਸਪੋਟੀਫਾਈ ਹਾਉਸ: ਐਵੋਲਿਊਸ਼ਨ ਆਫ ਫੋਕ ਮਿਊਜ਼ਿਕ ਇਨ ਇੰਡੀਆ ਸਿਰਲੇਖ ਨਾਲ ਇੱਕ ਸੈਸ਼ਨ ਆਯੋਜਿਤ ਕੀਤਾ ਗਿਆ। ‘ਵੇਵਸ ਕਲਚਰਲਸ ਐਂਡ ਕੌਨਸਰਟਸ’ ਸੈਗਮੈਂਟ ਦੇ ਤਹਿਤ ਆਯੋਜਿਤ ਇਸ ਸੈਸ਼ਨ ਵਿੱਚ ਭਾਰਤ ਨੇ ਲੋਕ ਸੰਗੀਤ ਅਤੇ ਸੱਭਿਆਚਾਰਕ ਖੇਤਰ ਦੀਆਂ ਪ੍ਰਮੁੱਖ ਆਵਾਜ਼ਾਂ ਲੋਕਗੀਤਾਂ ਦੀ ਜੀਵੰਤ ਪਰੰਪਰਾ ‘ਤੇ ਚਰਚਾ ਦੇ ਲਈ ਇਕੱਠੇ ਆਈ।
ਚਰਚਾ ਦਾ ਸੰਚਾਲਨ ਮਸ਼ਹੂਰ ਕਥਾਕਾਰ ਅਤੇ ਮੇਜ਼ਬਾਨ ਰੋਸ਼ਨ ਅੱਬਾਸ ਨੇ ਕੀਤਾ। ਪੈਨਲ ਵਿੱਚ ਮਸ਼ਹੂਰ ਗੀਤਕਾਰ ਅਤੇ ਸੀਬੀਐੱਫਸੀ ਦੇ ਚੇਅਰਪਰਸਨ, ਪ੍ਰਸੂਨ ਜੋਸ਼ੀ, ਲੋਕ ਗਾਇਕਾ ਮਾਲਿਨੀ ਅਵਸਥੀ, ਸੰਗੀਤਕਾਰ ਨੰਦੇਸ਼ ਉਮਾਪ, ਗਾਇਕ ਅਤੇ ਸੰਗੀਤਕਾਰ ਪਾਪੋਨ ਅਤੇ ਪ੍ਰਸ਼ੰਸਿਤ ਕਲਾਕਾਰ ਇਲਾ ਅਰੁਣ ਸ਼ਾਮਲ ਸਨ।
ਪੈਨਲਿਸਟਾਂ ਨੇ ਚਰਚਾ ਕੀਤੀ ਕਿ ਕਿਵੇਂ ਭਾਰਤੀ ਲੋਕ ਸੰਗੀਤ ਇੱਕ ਜੀਵੰਤ, ਸਮੂਹਿਕ ਪਰੰਪਰਾ ਦੇ ਰੂਪ ਵਿੱਚ ਫਲ-ਫੁੱਲ ਰਿਹਾ ਹੈ। ਉਹ ਇਸ ਗੱਲ ‘ਤੇ ਸਹਿਮਤ ਹੋਏ ਕਿ ਲੋਕ ਸੰਗੀਤ ਅਤੀਤ ਦੀ ਯਾਦ ਨਹੀਂ ਹੈ ਸਗੋਂ ਰੋਜ਼ਾਨਾ ਜੀਵਨ ਵਿੱਚ ਗਹਿਰਾਈ ਨਾਲ ਸਮਾਇਆ ਹੋਇਆ ਇੱਕ ਅਜਿਹਾ ਸੰਗੀਤ ਹੈ ਜੋ ਪੀੜ੍ਹੀਆਂ ਤੋਂ ਚਲਿਆ ਆ ਰਿਹਾ ਹੈ। ਪ੍ਰਸੂਨ ਜੋਸ਼ੀ ਨੇ ਲੋਕ ਸੰਗੀਤ ਨੂੰ “ਜੀਵਨ ਦਾ ਸਪਰਸ਼ ਅਹਿਸਾਸ” ਅਤੇ ਸਾਂਝੇ ਮਨੁੱਖੀ ਅਨੁਭਵ ਦੀ ਅਭਿਵਿਅਕਤੀ ਦੱਸਿਆ।

ਚਰਚਾ ਲੋਕ ਸੰਗੀਤ ਨੂੰ ਮੁਖਧਾਰਾ ਵਿੱਚ ਲਿਆਉਣ ਦੇ ਯਤਨਾਂ ਦੇ ਇਰਦ-ਗਿਰਦ ਘੁੰਮਦੀ ਰਹੀ। ਪੈਨਲਿਸਟਾਂ ਨੇ ਸਪੋਟੀਫਾਈ ਜਿਹੇ ਪਲੈਟਫਾਰਮ ਅਤੇ ਵੇਵਸ ਜਿਹੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਵੱਡੇ ਸੱਭਿਆਚਾਰ ਬਿਰਤਾਂਤਾ ਵਿੱਚ ਲੋਕ ਸੰਗੀਤ ਨੂੰ ਸ਼ਾਮਲ ਕੀਤਾ। ਨੰਦੇਸ਼ ਉਮਾਪ ਨੇ ਲੋਕ ਸੰਗੀਤ ਨੂੰ ‘ਇੱਕ ਖੁੱਲ੍ਹੀ ਯੂਨੀਵਰਸਿਟੀ’ ਕਿਹਾ, ਅਤੇ ਇਸ ਦੇ ਸਮਾਵੇਸ਼ੀ ਅਤੇ ਲੋਕਤੰਤਰੀ ਰੂਪ ‘ਤੇ ਜ਼ੋਰ ਦਿੱਤਾ।
ਪਾਪੋਨ ਨੇ ਲੋਕ ਸੰਗੀਤ ਦੇ ਨਾਲ ਆਪਣੇ ਸਫਰ ਨੂੰ ਯਾਦ ਕੀਤਾ, ਜਿਸ ਵਿੱਚ ਸਰਬੀਆ ਵਿੱਚ ਇੱਕ ਯਾਦਗਾਰ ਪਲ ਵੀ ਸ਼ਾਮਲ ਸੀ ਜਦੋਂ ਅਸਮੀਆ ਲੋਕਗੀਤਾਂ ਨੂੰ ਖੜੇ ਹੋ ਕੇ ਤਾੜੀਆਂ ਮਿਲੀਆਂ ਸਨ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪ੍ਰਮਾਣਿਕਤਾ ਦੇ ਨਾਲ ਪੇਸ਼ ਕੀਤੇ ਜਾਣ ‘ਤੇ ਭਾਰਤੀ ਲੋਕਗੀਤ ਆਲਮੀ ਪੱਧਰ ‘ਤੇ ਗੂੰਜਦੇ ਹਨ। ਇਲਾ ਅਰੁਣ ਅਤੇ ਮਾਲਿਨੀ ਅਵਸਥੀ ਨੇ ਵੀ ਦੁਹਰਾਇਆ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਲੋਕ ਸੰਗੀਤ ਦੀਆਂ ਜੜ੍ਹਾਂ ਭਾਈਚਾਰੇ ਅਤੇ ਭਾਵਨਾ ਵਿੱਚ ਹਨ।

ਪ੍ਰਸੂਨ ਜੋਸ਼ੀ ਨੇ ਕਿਹਾ, “ਜਦੋਂ ਤੁਸੀਂ ਖੁਦ ਨੂੰ ਖੋਜਦੇ ਹੋ, ਤਾਂ ਤੁਸੀਂ ਕਵਿਤਾ ਲਿਖਦੇ ਹੋ। ਜਦੋਂ ਤੁਸੀਂ ਖੁਦ ਨੂੰ ਸਮਾਹਿਤ ਕਰ ਲੈਂਦੇ ਹੋ, ਤਾਂ ਤੁਸੀਂ ਲੋਕਗੀਤ ਲਿਖਦੇ ਹੋ।” ਇਸ ਕਥਨ ਨੇ ਚਰਚਾ ਦੇ ਸਾਰ ਨੂੰ ਇੱਕ ਅਜਿਹੀ ਵਿਧਾ ਦੇ ਰੂਪ ਵਿੱਚ ਵਿਅਕਤ ਕੀਤਾ ਜੋ ਸਮੂਹਿਕ ਪਹਿਚਾਣ ਵਿੱਚ ਸ਼ਾਮਲ ਹੈ ਅਤੇ ਇਸ ਨੂੰ ਜੀਉਣ ਵਾਲੇ ਲੋਕ ਲਗਾਤਾਰ ਨਵਾਂ ਰੂਪ ਦਿੰਦੇ ਰਹਿੰਦੇ ਹਨ।
ਪੈਨਲ ਨੇ ਭਾਰਤੀ ਲੋਕ ਪਰੰਪਰਾਵਾਂ ਵਿੱਚ ਮੌਜੂਦ ਵਿਆਪਕ ਵਿਭਿੰਨਤਾ ਬਾਰੇ ਦੱਸਿਆ ਜਿਸ ਵਿੱਚ ਹਰੇਕ ਰਾਜ ਇੱਕ ਵਿਲੱਖਣ ਸੰਗੀਤ ਸ਼ੈਲੀ ਪੇਸ਼ ਕਰਦਾ ਹੈ। ਉਨ੍ਹਾਂ ਨੇ ਇਸ ਵਿਭਿੰਨਤਾ ਨੂੰ ਹੁਲਾਰਾ ਦੇਣ ਦੇ ਲਈ ਵਿਵਸਥਿਤ ਸਮਰਥਨ ਦੀ ਤਾਕੀਦ ਕੀਤੀ ਅਤੇ ਪਰੰਪਰਾਗਤ ਕਲਾ ਰੂਪਾਂ ਨੂੰ ਅੱਗੇ ਆਉਣ ਵਾਲੇ ਵੇਵਸ ਜਿਹੇ ਮੰਚਾਂ ਨੂੰ ਸਮਰੱਥ ਕਰਨ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਨੂੰ ਕ੍ਰੈਡਿਟ ਦਿੱਤਾ।
ਚਰਚਾ ਵਿੱਚ ਇਨੋਵੇਸ਼ਨ ਦੀ ਜ਼ਰੂਰਤ ‘ਤੇ ਵੀ ਚਰਚਾ ਕੀਤੀ ਗਈ। ਪੈਨਲਿਸਟਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਲੋਕਗੀਤਾਂ ਦੇ ਸਾਰ ਨੂੰ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ ਲੇਕਿਨ ਇਸ ਦੇ ਰੂਪ ਨੂੰ ਨਵੀਆਂ ਪੀੜ੍ਹੀਆਂ ਨਾਲ ਸੰਵਾਦ ਕਰਨ ਦੇ ਲਈ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਰਚਨਾਤਮਕ ਪੁਨਰ-ਵਿਆਖਿਆਵਾਂ ਨੂੰ ਪ੍ਰੋਤਸਾਹਿਤ ਕੀਤਾ ਜੋ ਸੱਭਿਆਚਾਰਕ ਜੜ੍ਹਾਂ ਦੇ ਪ੍ਰਤੀ ਸੱਚੇ ਰਹਿੰਦੇ ਹੋਏ, ਸਮਕਾਲੀ ਦਰਸ਼ਕਾਂ ਨੂੰ ਆਕਰਸ਼ਿਤ ਕਰੇ।

ਇਸ ਸੈਸ਼ਨ ਵਿੱਚ ਸੁਭਾਵਿਕ ਸੰਗੀਤਮਯ ਪਲ ਸ਼ਾਮਲ ਸਨ। ਬਹੁਤ ਸਾਰੇ ਪੈਨਲਿਸਟਾਂ ਨੇ ਲੋਕ ਗੀਤਾਂ ਦੀ ਭਾਵਨਾ ਨੂੰ ਜ਼ਿੰਦਾ ਕਰਦੇ ਹੋਏ, ਆਪਣੇ ਆਪ ਗਾਉਣਾ ਸ਼ੁਰੂ ਕਰ ਦਿੱਤਾ। ਦਰਸ਼ਕਾਂ ਨੇ ਇੱਕ ਪ੍ਰਮਾਣਿਕ ਅਤੇ ਮਨਮੋਹਕ ਅਨੁਭਵ ਦਾ ਆਨੰਦ ਮਾਣਿਆ।
ਸੈਸ਼ਨ ਦਾ ਸਮਾਪਨ ਸਰੋਤਿਆਂ, ਸੰਸਥਾਵਾਂ ਅਤੇ ਰਚਨਾਕਾਰਾਂ ਨਾਲ ਭਾਰਤ ਦੀ ਲੋਕ ਵਿਰਾਸਤ ਦਾ ਸਮਰਥਨ ਕਰਨ ਦੇ ਇੱਕ ਏਕੀਕ੍ਰਿਤ ਤਾਕੀਦ ਦੇ ਨਾਲ ਹੋਇਆ। ਪੈਨਲਿਸਟਾਂ ਨੇ ਤਾਕੀਦ ਕੀਤੀ ਕਿ ਲੋਕਗੀਤਾਂ ਨੂੰ ਨਾ ਕੇਵਲ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ ਸਗੋਂ ਵਿਆਪਕ ਤੌਰ ‘ਤੇ ਮਨਾਇਆ ਅਤੇ ਸਾਂਝਾ ਵੀ ਕੀਤਾ ਜਾਣਾ ਚਾਹੀਦਾ ਹੈ।
ਰੀਅਲਟਾਈਮ 'ਤੇ ਅਧਿਕਾਰਤ ਅਪਡੇਟਾਂ ਲਈ, ਕਿਰਪਾ ਕਰਕੇ ਸਾਨੂੰ ਫਾਲੋ ਕਰੋ:
ਐਕਸ 'ਤੇ:
https://x.com/WAVESummitIndia
https://x.com/MIB_India
https://x.com/PIB_India
https://x.com/PIBmumbai
ਇੰਸਟਾਗ੍ਰਾਮ 'ਤੇ:
https://www.instagram.com/wavesummitindia
https://www.instagram.com/mib_india
https://www.instagram.com/pibindia
* * *
ਪੀਆਈਬੀ ਟੀਮ ਵੇਵਸ 2025 । ਰਜਿਥ/ਲਕਸ਼ਮੀਪ੍ਰਿਆ/ਦਰਸ਼ਨਾ । 162
Release ID:
(Release ID: 2126721)
| Visitor Counter:
4