ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵੇਵਸ 2025 ਵਿੱਚ, ਮਾਹਿਰਾਂ ਨੇ ਪਾਇਰੇਸੀ ਦੇ ਖਿਲਾਫ ਏਕੀਕ੍ਰਿਤ ਕਾਰਵਾਈ, ਟੈਕਨੋਲੋਜੀ, ਕਾਨੂੰਨ ਅਤੇ ਜਾਗਰੂਕਤਾ ਨੂੰ ਮਿਲਾਉਣ ਦਾ ਸੱਦਾ ਦਿੱਤਾ
ਪੈਨਲ ਚਰਚਾ ਵਿੱਚ ਆਰਥਿਕ ਨੁਕਸਾਨ, ਸਾਈਬਰ ਅਪਰਾਧ ਦੇ ਜੋਖਮ ਅਤੇ ਬਦਲਾਅ ਅਤੇ ਸਿੱਖਿਆ ਦੇ ਸੰਯੋਜਨ ਨਾਲ ਸਮਾਧਾਨ ‘ਤੇ ਚਾਨਣਾ ਪਾਇਆ ਗਿਆ
“ਪ੍ਰਭਾਵੀ ਐਂਟੀ-ਪਾਇਰੇਸੀ ਇੰਫੋਰਸਮੈਂਟ ਕਾਨੂੰਨੀ ਵੀਡੀਓ ਸੇਵਾ ਉਪਯੋਗਕਰਤਾਵਾਂ ਵਿੱਚ 25 ਪ੍ਰਤੀਸ਼ਤ ਦਾ ਵਾਧਾ ਕਰ ਸਕਦਾ ਹੈ”
Posted On:
03 MAY 2025 2:51PM
|
Location:
PIB Chandigarh
ਵੇਵਸ 2025 ਵਿੱਚ, “ਪਾਇਰੇਸੀ: ਤਕਨੀਕ ਦੇ ਮਾਧਿਅਮ ਨਾਲ ਕੰਟੈਂਟ ਦੀ ਸੁਰੱਖਿਆ” ਵਿਸ਼ੇ ‘ਤੇ ਇੱਕ ਪੈਨਲ ਚਰਚਾ ਵਿੱਚ ਮੀਡੀਆ, ਕਾਨੂੰਨ ਅਤੇ ਸਾਈਬਰ ਸੁਰੱਖਿਆ ਦੇ ਗਲੋਬਲ ਲੀਡਰਸ ਨੇ ਡਿਜੀਟਲ ਕੰਟੈਂਟ ਅਰਥਵਿਵਸਥਾ ਦੇ ਸਾਹਮਣੇ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਨੂੰ ਸੰਬੋਧਨ ਕਰਨ ਦੇ ਲਈ ਇਕੱਠੇ ਆਏ। ਆਈਪੀ ਹਾਉਸ ਵਿੱਚ ਏਸ਼ੀਆ ਪ੍ਰਸ਼ਾਂਤ ਦੇ ਉਪ ਪ੍ਰਧਾਨ ਅਤੇ ਪ੍ਰਮੁੱਖ ਨੀਲ ਗੇਨ ਦੁਆਰਾ ਸੰਚਾਲਿਤ, ਇਸ ਗੱਲਬਾਤ ਵਿੱਚ ਆਮ ਸਹਿਮਤੀ ਬਣੀ ਕਿ ਪਾਇਰੇਸੀ ਹੁਣ ਚਿੰਤਾ ਦਾ ਵਿਸ਼ਾ ਨਹੀਂ ਰਹਿ ਗਿਆ ਹੈ, ਸਗੋਂ ਇੱਕ ਮੁੱਖਧਾਰਾ ਦੇ ਲਈ ਖਤਰਾ ਹੈ ਜਿਸ ਦੇ ਲਈ ਤਾਲਮੇਲ, ਬਹੁਆਯਾਮੀ ਪ੍ਰਤੀਕਿਰਿਆਵਾਂ ਦੀ ਜ਼ਰੂਰਤ ਹੈ।

ਮੀਡੀਆ ਪਾਰਟਨਰਸ ਏਸ਼ੀਆ ਦੇ ਪ੍ਰਬੰਧ ਅਤੇ ਕਾਰਜਕਾਰੀ ਨਿਰਦੇਸ਼ਕ ਵਿਵੇਕ ਕੋਉਟੋ ਨੇ ਅਣਚੈਕਟ ਪਾਇਰੇਸੀ ਦੀ ਆਰਥਿਕ ਲਾਗਤ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ, “ਔਨਲਾਈਨ ਪਾਇਰੇਸੀ ਨਾਲ ਉਦਯੋਗ ਨੂੰ 2025 ਅਤੇ 2029 ਦਰਮਿਆਨ ਰੈਵੇਨਿਊ ਵਿੱਚ 10 ਪ੍ਰਤੀਸ਼ਤ ਤੋਂ ਵੱਧ ਦੇ ਨੁਕਸਾਨ ਹੋਣ ਦੀ ਉਮੀਦ ਹੈ।” ਲੇਕਿਨ ਪ੍ਰਭਾਵੀ ਐਂਟੀ-ਪਾਇਰੇਸੀ ਪ੍ਰਵਰਤਨ ਕਾਨੂੰਨੀ ਵੀਡੀਓ ਸੇਵਾ ਉਪਯੋਗਕਰਤਾਵਾਂ ਵਿੱਚ 25 ਪ੍ਰਤੀਸ਼ਤ ਦਾ ਵਾਧਾ ਕਰ ਸਕਦਾ ਹੈ ਅਤੇ ਸਮੱਗਰੀ ਨਿਵੇਸ਼ ਵਿੱਚ 0.5 ਬਿਲੀਅਨ ਅਮਰੀਕੀ ਡਾਲਰ ਦੇ ਵਾਧੇ ਨੂੰ ਅਨਲੌਕ ਕਰ ਸਕਦਾ ਹੈ, ਜਿਸ ਨਾਲ 2029 ਤੱਕ ਕੁੱਲ ਮੁੱਲ 3.8 ਬਿਲੀਅਨ ਅਮਰੀਕੀ ਡਾਲਰ ਹੋ ਜਾਵੇਗਾ।” ਉਨ੍ਹਾਂ ਨੇ ਹਿਤਧਾਰਕਾਂ ਨੂੰ ਪਾਇਰੇਸੀ ਚਰਚਾ ਨੂੰ ਸੁਰੱਖਿਆ ਤੋਂ ਲੈ ਕੇ ਸਮਰੱਥਾ ਤੱਕ ਫਿਰ ਤੋਂ ਪਰਿਭਾਸ਼ਿਤ ਕਰਨ ਦਾ ਤਾਕੀਦ ਕੀਤੀ, ਖਾਸ ਤੌਰ ‘ਤੇ ਜਦੋਂ ਭਾਰਤ ਦੀ ਡਿਜੀਟਲ ਵੀਡੀਓ ਅਰਥਵਿਵਸਥਾ ਵਧ ਰਹੀ ਹੈ।
ਆਈਐੱਸਬੀ ਇੰਸਟੀਟਿਊਟ ਆਫ ਡੇਟਾ ਸਾਇੰਸ ਦੀ ਐਸੋਸੀਏਟ ਡਾਇਰੈਕਟ ਡਾ. ਸ਼ਰੁਤੀ ਮੰਤਰੀ ਨੇ ਡਿਜੀਟਲ ਪਾਇਰੇਸੀ ਅਤੇ ਸਾਈਬਰ ਕ੍ਰਾਈਮ ਦੇ ਆਸ-ਪਾਸ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ, “ਪਾਇਰੇਸੀ ਵਿੱਚ ਅਕਸਰ ਟ੍ਰੋਜਨ, ਰੈਨਸਮਵੇਅਰ ਅਤੇ ਸਪਾਈਵੇਅਰ ਜਿਹੇ ਖਤਰਨਾਕ ਉਪਕਰਣ ਸ਼ਾਮਲ ਹੁੰਦੇ ਹਨ। 18-24 ਵਰ੍ਹੇ ਦੀ ਉਮਰ ਦੇ ਉਪਯੋਗਕਰਤਾ ਖਾਸ ਤੌਰ ‘ਤੇ ਅਸੁਰੱਖਿਅਤ ਹਨ।” ਉਨ੍ਹਾਂ ਨੇ ਵਿਆਪਕ ਜਨ ਜਾਗਰੂਕਤਾ ਅਭਿਯਾਨ ਅਤੇ ਅਕਾਦਮਿਕ ਪਹਿਲ ਦੀ ਤਾਕੀਦ ਕੀਤੀ, ਉਨ੍ਹਾਂ ਨੇ ਕਿਹਾ ਕਿ ਰੋਕਥਾਮ ਦੀ ਸ਼ੁਰੂਆਤ ਜਾਗਰੂਕ ਉਪਭੋਗਤਾਵਾਂ ਤੋਂ ਹੋਣੀ ਚਾਹੀਦੀ ਹੈ। ਉਨ੍ਹਾਂ ਨੇ 9-10 ਜੁਲਾਈ ਨੂੰ ਸੀਬੀਆਈ ਅਤੇ ਇੰਟਰਪੋਲ ਦੇ ਸਹਿਯੋਗ ਨਾਲ ਆਈਐੱਸਬੀ ਦੁਆਰਾ ਆਯੋਜਿਤ ਡਿਜੀਟਲ ਪਾਇਰੇਸੀ ਸਮਿਟ ਦਾ ਵੀ ਐਲਾਨ ਕੀਤਾ।
ਖੇਡ ਖੇਤਰ ਵਿੱਚ ਐਂਟੀ-ਪਾਇਰੇਸੀ ਔਪਰੇਸ਼ਨ ‘ਤੇ ਬੋਲਦੇ ਹੋਏ, ਡੀਏਜ਼ੈੱਡਐੱਨ ਵਿੱਚ ਐਂਟੀ-ਪਾਇਰੇਸੀ ਔਪਰੇਸ਼ਨ ਦੇ ਪ੍ਰਮੁੱਖ ਅਨੁਰਾਗ ਕਸ਼ਯਪ ਨੇ ਨਿਵਾਰਕ ਦ੍ਰਿਸ਼ਟੀਕੋਣ ਬਾਰੇ ਦੱਸਿਆ। “ਸਾਡੀ ਰਣਨੀਤੀ ਤਿੰਨ ਡੀ ਦੇ ਆਸ-ਪਾਸ ਬਣੀ ਹੈ: ਪਤਾ ਲਗਾਉਣਾ, ਰੁਕਾਵਟ ਪਾਉਣਾ ਅਤੇ ਰੋਕਣਾ। ਅਸੀਂ ਇਵੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਦਲਾਅ ਸ਼ੁਰੂ ਕਰ ਦਿੰਦੇ ਹਾਂ,” ਉਨ੍ਹਾਂ ਨੇ ਕਿਹਾ ਕਿ ਇਨਵਿਜ਼ੀਬਲ ਵਾਟਰਮਾਰਕਿੰਗ ਲੀਕ ਨੂੰ ਟ੍ਰੈਕ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

ਜੀਓ ਹੌਟਸਟਾਰ ਵਿੱਚ ਹੈੱਡ-ਲੀਗਲ, ਕਾਨੂੰਨੀ ਮਾਹਿਰ ਅਨਿਲ ਲਾਲੇ ਨੇ ਸਖਤੀ ਨਾਲ ਬਦਲਾਅ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, “ਸਭ ਤੋਂ ਵੱਡੀ ਰੁਕਾਵਟ ਪਾਇਰੇਟਸ ‘ਤੇ ਮੁਕੱਦਮਾ ਚਲਾਉਣਾ ਹੈ। ਕਾਨੂੰਨ ਵਿਵਹਾਰ ਨੂੰ ਲੀਕ ਦੇ ਸਰੋਤ ਦੀ ਪਹਿਚਾਣ ਕਰਨੀ ਚਾਹੀਦੀ ਹੈ ਅਤੇ ਪਕੜਣ ਦਾ ਖੇਡ ਬੰਦ ਕਰਨਾ ਚਾਹੀਦਾ ਹੈ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਰੋਕਥਾਮ ਪ੍ਰਤੀਕਿਰਿਆਸ਼ੀਲ ਹੋਣ ਦੀ ਬਜਾਏ ਸਰਗਰਮ ਹੋਣੀ ਚਾਹੀਦੀ ਹੈ।
ਆਨੰਦ ਐਂਡ ਆਨੰਦ ਐਸੋਸੀਏਟਸ ਦੇ ਪ੍ਰਵੀਣ ਆਨੰਦ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਦਾ ਸਮਾਧਾਨ ਟੈਕਨੋਲੋਜੀ ਅਤੇ ਨਿਆਇਕ ਸੁਧਾਰ ਦੋਨਾਂ ਵਿੱਚ ਹੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ, “ਏਆਈ, ਬਲੌਕਚੇਨ ਅਤੇ ਵਾਟਰਮਾਰਕਿੰਗ ਜਿਹੇ ਉਪਕਰਣ ਮਹੱਤਵਪੂਰਨ ਹਨ। ਲੇਕਿਨ ਸਾਨੂੰ ਮੈਟਲ ਡਿਟੈਕਟਰ ਜਿਹੇ ਉਪਾਵਾਂ ਨਾਲ ਕੈਮਕੌਰਡਿੰਗ ਨੂੰ ਵੀ ਕਠਿਨ ਬਣਾਉਣਾ ਚਾਹੀਦਾ ਹੈ। ਰੋਕਥਾਮ ਦੇ ਲਈ ਸਮੇਂ ‘ਤੇ ਕਾਨੂਨੀ ਕਾਰਵਾਈ ਜ਼ਰੂਰੀ ਹੈ।”
ਪੈਨਲ ਨੇ ਇਕਜੁੱਟ ਮੋਰਚੇ ਦੀ ਜ਼ਰੂਰਤ ‘ਤੇ ਸਹਿਮਤੀ ਜਤਾਈ, ਜਿੱਥੇ ਟੈਕਨੋਲੋਜੀ, ਕਾਨੂੰਨ, ਪ੍ਰਵਰਤਨ ਏਜੰਸੀਆਂ ਅਤੇ ਜਨਤਕ ਜਾਗਰੂਕਤਾ ਡਿਜੀਟਲ ਸਮੱਗਰੀ ਦੇ ਭਵਿੱਖ ਦੀ ਰੱਖਿਆ ਦੇ ਲਈ ਮਿਲ ਕੇ ਕੰਮ ਕਰਨ। ਵੇਵਸ 2025, ਅਜਿਹੀਆਂ ਚਰਚਾਵਾਂ ਦੇ ਮਾਧਿਅਮ ਨਾਲ, ਮੀਡੀਆ ਅਤੇ ਮਨੋਰੰਜਨ ਉਦਯੋਗ ਦੀ ਸਭ ਤੋਂ ਮਹੱਤਵਪੂਰਨ ਚਿੰਤਾਵਾਂ ਦੇ ਲਈ ਲਾਗੂਕਰਨ ਯੋਗ ਰਣਨੀਤੀਆਂ ‘ਤੇ ਚਾਨਣਾ ਪਾਉਣਾ ਜਾਰੀ ਰੱਖੇਗਾ।
ਰੀਅਲਟਾਈਮ 'ਤੇ ਅਧਿਕਾਰਤ ਅਪਡੇਟਾਂ ਲਈ, ਕਿਰਪਾ ਕਰਕੇ ਸਾਨੂੰ ਫਾਲੋ ਕਰੋ:
ਐਕਸ 'ਤੇ:
https://x.com/WAVESummitIndia
https://x.com/MIB_India
https://x.com/PIB_India
https://x.com/PIBmumbai
ਇੰਸਟਾਗ੍ਰਾਮ 'ਤੇ:
https://www.instagram.com/wavesummitindia
https://www.instagram.com/mib_india
https://www.instagram.com/pibindia
* * *
ਪੀਆਈਬੀ ਟੀਮ ਵੇਵਸ 2025 । ਰਜਿਥ/ਲਕਸ਼ਮੀਪ੍ਰਿਆ/ਨਿਕਿਥਾ/ਦਰਸ਼ਨਾ । 160
Release ID:
(Release ID: 2126719)
| Visitor Counter:
5