WAVES BANNER 2025
ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਵਰਲਡ ਆਡੀਓ ਵਿਜ਼ੁਅਲ ਐਂਟਰਟੇਨਮੈਂਟ ਸਮਿਟ 2025 ਵਿੱਚ ਖੇਡਾਂ ਅਤੇ ਟੈਕਨੋਲੋਜੀ ਵਿੱਚ ਇਨੋਵੇਸ਼ਨਸ ਦਾ ਪ੍ਰਦਰਸ਼ਨ

 Posted On: 02 MAY 2025 8:27PM |   Location: PIB Chandigarh

ਮੁੰਬਈ ਵਿੱਚ ਚਲ ਰਹੇ ਵੇਵਸ 2025 ਦੇ ਦੂਸਰੇ ਦਿਨ ਖੇਡਾਂ ਅਤੇ ਈ-ਸਪੋਰਟਸ ਦੇ ਭਵਿੱਖ ‘ਤੇ ਦੋ ਮਹੱਤਵਪੂਰਨ ਚਰਚਾਵਾਂ ਹੋਈਆਂ। ਇਸ ਵਿੱਚ ਇਸ ਗੱਲ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਕਿ ਮੀਡੀਆ, ਟੈਕਨੋਲੋਜੀ ਅਤੇ ਕਹਾਣੀ ਕਹਿਣ ਦੀ ਕਲਾ ਕਿਸ ਤਰ੍ਹਾਂ ਗਲੋਬਲ ਸਹਿਭਾਗਤਾ ਨੂੰ ਨਵਾਂ ਆਕਾਰ ਦੇ ਰਹੀ ਹੈ।

ਗੇਮਿੰਗ ਕ੍ਰਾਂਤੀ: ਭਵਿੱਖ ਲਈ ਇੱਕ ਸਾਹਸਿਕ ਦ੍ਰਿਸ਼ਟੀਕੋਣ

 ‘ਇੱਕ ਗਲੋਬਲ ਪਾਵਰਹਾਊਸ ਦਾ ਨਿਰਮਾਣ: ਗੇਮਿੰਗ ਅਤੇ ਈ-ਸਪੋਰਟਸ ਲਈ ਸਊਦੀ ਅਰਬ ਦਾ ਵਿਜ਼ਨ’ ਸਿਰਲੇਖ ਤੋਂ ਇੱਕ ਉੱਚ ਪ੍ਰਭਾਵ ਵਾਲੀ ਰਸਮੀ ਗੱਲਬਾਤ ਵਿੱਚ ਸਊਦੀ ਈ-ਸਪੋਰਟਸ ਫੈਡਰੇਸ਼ਨ ਦੇ ਚੇਅਰਮੈਨ ਫੈਸਲ ਬਿਨ ਬੰਦਰ ਬਿਨ ਸੁਲਤਾਨ ਅਲ ਸਊਦ ਨੇ ਗਲੋਬਲ  ਈ-ਸਪੋਰਟਸ ਲੈਂਡਸਕੇਪ ਨੂੰ ਮੁੜ ਤੋਂ ਪਰਿਭਾਸ਼ਿਤ ਕਰਨ ਲਈ ਆਪਣੇ ਸ਼ਾਸਨ ਦੀਆਂ ਵਿਆਪਕ ਯੋਜਨਾਵਾਂ ਨੂੰ ਪੇਸ਼ ਕੀਤਾ।

ਜੈੱਟ ਸਿੰਥੇਸਿਸ ਦੇ ਮੁੱਖ ਰਣਨੀਤੀ ਅਧਿਕਾਰੀ ਗਿਰੀਸ਼ ਮੇਨਨ ਦੀ ਅਗਵਾਈ ਵਿੱਚ ਆਯੋਜਿਤ ਸੈਸ਼ਨ ਵਿੱਚ ਇਸ ਗੱਲ ‘ਤੇ ਚਰਚਾ ਕੀਤੀ ਗਈ ਕਿ ਕਿਸ ਤਰ੍ਹਾਂ ਰਾਜ ਦੀਆਂ ਯੁਵਾ-ਸੰਚਾਲਿਤ ਨੀਤੀਆਂ, ਰਣਨੀਤਕ ਨਿਵੇਸ਼ ਅਤੇ ਗਲੋਬਲ ਸਾਂਝੇਦਾਰੀਆਂ ਸਊਦੀ ਅਰਬ ਨੂੰ ਗੇਮਿੰਗ ਅਤੇ ਈ-ਸਪੋਰਟਸ ਇਨੋਵੇਸ਼ਨ ਦੇ ਉਭਰਦੇ ਕੇਂਦਰ ਵਿੱਚ ਬਦਲ ਰਹੀਆਂ ਹਨ।

ਆਪਣੀ 67% ਤੋਂ ਵੱਧ ਆਬਾਦੀ ਨੂੰ ਗੇਮਰਸ ਦੇ ਰੂਪ ਵਿੱਚ ਪਹਿਚਾਣੇ ਜਾਣ ਦੇ ਨਾਲ ਸਾਊਦੀ ਅਰਬ ਦੀਰਘਕਾਲੀ ਸਥਿਰਤਾ ਲਈ ਡਿਜ਼ਾਈਨ ਕੀਤੇ ਗਏ ਈਕੋਸਿਸਟਮ ਵਿਕਾਸ ਕਰ ਰਿਹਾ ਹੈ। ਗੇਮਰਸ ਵਿਦਾਉਟ ਬਾਰਡਰਸ ਜਿਹੇ ਇਤਿਹਾਸਿਕ ਆਯੋਜਨਾਂ ਤੋਂ ਲੈ ਕੇ ਈ-ਸਪੋਰਟਸ ਵਰਲਡ ਕੱਪ ਦੀ ਮੇਜ਼ਬਾਨੀ ਤੱਕ ਦੇਸ਼ ਖੁਦ ਨੂੰ ਅੰਤਰਰਾਸ਼ਟਰੀ ਮੁਕਾਬਲੇਬਾਜ਼ੀ ਵਿੱਚ ਮੋਹਰੀ ਸਥਾਨ ‘ਤੇ ਸਥਾਪਿਤ ਕਰ ਰਿਹਾ ਹੈ।

ਇਸ ਦ੍ਰਿਸ਼ਟੀਕੋਣ ਦਾ ਨੀਂਹ ਪੱਥਰ ਸਾਊਦੀ ਈ-ਸਪੋਰਟਸ ਅਕੈਡਮੀ ਹੈ, ਜੋ ਯੁਵਾ ਪੇਸ਼ੇਵਰਾਂ ਲਈ ਸਾਰਥਕ ਰੋਜ਼ਗਾਰ ਦੇ ਰਸਤੇ ਬਣਾਉਣ ਲਈ ਵੱਖ-ਵੱਖ ਖੇਤਰਾਂ ਜਿਵੇਂ  ਕੋਚਿੰਗ, ਇਵੈਂਟ ਪ੍ਰੋਡਕਸ਼ਨ, ਗੇਮ ਡਿਵੈਲਪਮੈਂਟ ਵਿੱਚ ਟ੍ਰੇਨਿੰਗ ਪ੍ਰਦਾਨ ਕਰਦੀ ਹੈ। ਫੈਡਰੇਸ਼ਨ ਦੇ ਯਤਨ ਭਾਈਚਾਰਕ ਭਾਗੀਦਾਰੀ ਅਤੇ ਸਰਹੱਦ ਪਾਰ ਸਹਿਯੋਗ ਦੇ ਅਧਾਰ 'ਤੇ ਸਮਾਵੇਸ਼ੀ ਉੱਦਮਤਾ ਨੂੰ ਉਤਸ਼ਾਹਿਤ ਕਰਕੇ ਸਮੱਗਰੀ ਨਿਰਮਾਤਾਵਾਂ ਦੇ ਉਭਰਨ ਵਿੱਚ ਵੀ ਸਹਾਇਤਾ ਕਰ ਰਹੇ ਹਨ।

ਫੈਸਲ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਸਾਊਦੀ ਅਰਬ ਦੇ ਟੀਚੇ ਸਿਰਫ਼ ਮੁਕਾਬਲਿਆਂ ਤੱਕ ਹੀ ਸੀਮਿਤ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦਾ ਉਦੇਸ਼ ਮੌਕੇ ਪੈਦਾ ਕਰਨਾ, ਈਕੋਸਿਸਟਮ ਦਾ ਨਿਰਮਾਣ ਕਰਨਾ ਅਤੇ ਇਹ ਪ੍ਰਦਰਸ਼ਿਤ ਕਰਨਾ ਹੈ ਕਿ ਜਦੋਂ ਕੋਈ ਦੇਸ਼ ਸਰੋਤਾਂ, ਵਿਜ਼ਨ ਅਤੇ ਪ੍ਰਤਿਭਾ ਨੂੰ ਇਕੱਠਾ ਲਿਆਉਂਦਾ ਹੈ ਤਾਂ ਕੀ ਸੰਭਵ ਹੈ। ਇਸ ਮੌਕੇ ‘ਤੇ ਫੈਸਲ ਵੱਲੋਂ ਪੇਸ਼ ਕੀਤੇ ਗਏ ਦ੍ਰਿਸ਼ਟੀਕੋਣ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਆਉਣ ਵਾਲੇ ਦਹਾਕੇ ਵਿੱਚ ਸਾਊਦੀ ਅਰਬ ਗਲੋਬਲ ਗੇਮਿੰਗ ਸੈਕਟਰ ਨੂੰ ਇੱਕ ਨਵਾਂ ਆਯਾਮ ਦੇਣ ਦੀ ਯੋਜਨਾ ਬਣਾ ਰਿਹਾ ਹੈ।

ਖੇਡ ਦਾ ਬਦਲਦਾ ਸਰੂਪ: ਮੀਡੀਆ, ਟੈਕਨੋਲੋਜੀ ਅਤੇ ਮਨੁੱਖੀ ਸਬੰਧ

ਇਸ ਤੋਂ ਪਹਿਲਾਂ ਦਿਨ ਵਿੱਚ ਖੇਡਾਂ, ਟੈਕਨੋਲੋਜੀ, ਉੱਦਮਤਾ ਅਤੇ ਮੀਡੀਆ, ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ (STEM)  ਵਿਸ਼ੇ 'ਤੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ।

ਸੈਸ਼ਨ ਦਾ ਸੰਚਾਲਨ ਨਿਰਮਾਤਾ ਅਤੇ ਉੱਦਮੀ ਧੀਰ ਮੋਮਾਇਆ (ਮੋਮਾਯਾ) ਨੇ ਕੀਤਾ। ਇਸ ਵਿੱਚ ਕ੍ਰਿਕਟ ਦੇ ਦਿੱਗਜ ਰਵੀ ਸ਼ਾਸਤਰੀ ਦੇ ਨਾਲ ਪ੍ਰਸ਼ਾਂਤ ਖੰਨਾ (ਜੀਓਸਟਾਰ), ਨੁੱਲਾਹ ਸਰਕਾਰ (ਕਾਸਮੌਸ), ਵਿਕਰਾਂਤ ਮੁਦਲੀਅਰ (ਡ੍ਰੀਮ ਸਪੋਰਟਸ) ਅਤੇ ਧਵਲ ਪੋਂਡਾ (ਟਾਟਾ ਕਮਿਊਨੀਕੇਸ਼ਨ) ਸ਼ਾਮਲ ਸਨ।

ਕ੍ਰਿਕਟ ਦੇ ਦਿੱਗਜ ਰਵੀ ਸ਼ਾਸਤਰੀ ਨੇ ਮੀਡੀਆ ਅਤੇ ਟੈਕਨੋਲੋਜੀ ਦੁਆਰਾ ਕ੍ਰਿਕਟ ਵਿੱਚ ਆਏ ਬਦਲਾਅ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਅੱਜ ਮੀਡੀਆ ਅਤੇ ਟੈਕਨੋਲੋਜੀ ਖਿਡਾਰੀਆਂ ਦੀ ਕਿਟ ਵਿੱਚ ਹੈਲਮੈਂਟ ਦੀ ਤਰ੍ਹਾਂ ਜ਼ਰੂਰੀ ਤੱਤ ਬਣ ਗਏ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਪ੍ਰਸ਼ੰਸਕਾਂ ਦੀ ਸ਼ਮੂਲੀਅਤ ਅਤੇ ਖਿਡਾਰੀਆਂ ਦੀ ਬ੍ਰਾਂਡਿੰਗ ਵਿੱਚ ਵੀ ਵਾਧਾ ਹੋਇਆ ਹੈ। ਸ਼ਾਸਤਰੀ ਨੇ ਕਿਹਾ ਕਿ ਉਨ੍ਹਾਂ ਦੀ ਆਪਣੀ ਯਾਤਰਾ ਇੱਕ ਲਹਿਰ ਦੀ ਤਰ੍ਹਾਂ ਹੈ, ਜੋ ਵਿਅਕਤੀਗਤ ਸਫਲਤਾ ਦੇ ਸਿਖਰ ਅਤੇ ਖੇਡ ਖੇਤਰ ਦੇ ਵਿਆਪਕ  ਵਿਕਾਸ ਦਾ ਪ੍ਰਤੀਕ ਹੈ।

ਸਿੰਪੋਜ਼ੀਅਮ ਵਿੱਚ ਬੁਲਾਰਿਆਂ ਨੇ ਦਰਸ਼ਕਾਂ ਦਾ ਧਿਆਨ ਲਾਈਵ ਵਿਜ਼ੂਅਲਾਈਜ਼ੇਸ਼ਨ, ਵਰਚੁਅਲ ਗੇਮਿੰਗ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ)-ਅਧਾਰਿਤ ਵਿਸ਼ਾ-ਵਸਤੂ ਨਿੱਜੀਕਰਣ ਜਿਹੀਆਂ ਤਕਨੀਕੀ ਤਰੱਕੀਆਂ ਵੱਲ ਆਕਰਸ਼ਿਤ ਕੀਤਾ ਅਤੇ ਦੱਸਿਆ ਕਿ ਕਿਸ ਤਰ੍ਹਾਂ ਇਹ ਵਿਕਾਸ ਖੇਡਾਂ ਦੇ ਭਵਿੱਖ ਨੂੰ ਆਕਾਰ ਦੇ ਰਹੇ ਹਨ। ਵਿਕਰਾਂਤ ਮੁਦਾਲੀਅਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਸ ਤਰ੍ਹਾਂ  ਫੈਂਟਸੀ ਪਲੈਟਫਾਰਮਾਂ ਨੇ ਦਰਸ਼ਕਾਂ ਨੂੰ ਪੈਸਿਵ ਦਰਸ਼ਕਾਂ ਤੋਂ ਸਰਗਰਮ ਭਾਗੀਦਾਰਾਂ ਵਿੱਚ ਬਦਲ ਦਿੱਤਾ ਹੈ। ਪ੍ਰਸ਼ਾਂਤ ਖੰਨਾ ਨੇ ਸੰਕੇਤਿਕ ਭਾਸ਼ਾ ਕਮੈਂਟਰੀ ਅਤੇ ਕਸਟਮ ਵਿਜ਼ੁਅਲ ਫੀਡ ਜਿਹੇ ਸਮਾਵੇਸ਼ੀ ਉਪਕਰਣਾਂ ਨੂੰ ਉਜਾਗਰ ਕੀਤਾ।

https://lh7-rt.googleusercontent.com/docsz/AD_4nXf8o8M36qb3tb7tLbQP--hfbUoSQgL8zi9vRGxXWjTx3wh2oDnaMu2mB4Qz_hpRySGfrrUZ8Mh1CJ8dFVx-5ihWbAvutQXaXLz4HtqnOEQIEuMJr3-FSojFY_jyNAVoCJJTyXsynPFa2sMPF0Xa7w?key=9GSxMQAjq7xtqLVkDb9F6gD9

ਨੁੱਲਾਹ ਸਰਕਾਰ ਨੇ ਬਿਰਤਾਂਤਕ ਢਾਂਚੇ ਦੀ ਮਹੱਤਤਾ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ੰਸਕ ਸਿਰਫ਼ ਅੰਕੜਿਆਂ ‘ਤੇ ਧਿਆਨ  ਨਹੀਂ ਦਿੰਦੇ ਸਗੋਂ  ਉਹ ਲੋਕਾਂ ਨੂੰ ਫਾਲੋ ਕਰਦੇ ਹਨ। ਧਵਲ ਪੋਂਡਾ ਨੇ ਵੀ ਅਜਿਹੇ ਹੀ ਵਿਚਾਰਾਂ ਨੂੰ  ਦੁਹਰਾਇਆ। ਉਨ੍ਹਾਂ ਨੇ ਕਿਹਾ ਕਿ ਖੇਡ ਸਮਾਗਮਾਂ ਦੀ ਲਾਈਵ ਸਟ੍ਰੀਮਿੰਗ ਵਿਸ਼ਵ ਪੱਧਰ 'ਤੇ ਸਮੱਗਰੀ ਨਿਰਮਾਣ ਦਾ ਮੁੱਖ ਅਧਾਰ ਬਣ ਗਈ ਹੈ। ਉਨ੍ਹਾਂ ਨੇ ਇਸ ਗੱਲ ਨੂੰ ਵੀ ਉਜਾਗਰ ਕੀਤਾ ਕਿ ਟੈਕਨੋਲੋਜੀ ਨੇ ਹੁਣ ਇਸ ਸੁਵਿਧਾ ਨੂੰ  ਨਿੱਜੀ ਪੱਧਰ 'ਤੇ ਅਨੁਭਵ ਕਰਨਾ ਸੰਭਵ ਬਣਾ ਦਿੱਤਾ ਹੈ।

 ਰਵੀ ਸ਼ਾਸਤਰੀ ਨੇ ਸੈਮੀਨਾਰ ਦੀ ਸਪਾਤੀ ਇਸ ਉਮੀਦ ਦੇ ਨਾਲ ਕੀਤੀ ਕਿ ਖੇਡਾਂ, ਟੈਕਨੋਲੋਜੀ ਅਤੇ ਮੀਡੀਆ ਦੇ ਭਵਿੱਖ ਦੀ ਕੋਈ ਸੀਮਾ ਨਹੀਂ ਹੈ ਅਤੇ ਇਹ ਤਾਂ ਹੁਣ ਸ਼ੁਰੂਆਤ ਹੀ ਹੈ।

* * *

ਪੀਆਈਬੀ ਟੀਮ ਵੇਵਸ 2025/ਰਜਿਤ/ਲਕਸ਼ਮੀਪ੍ਰਿਆ/ਦਰਸ਼ਨਾ/155


Release ID: (Release ID: 2126718)   |   Visitor Counter: 4