ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਵਿੱਚ ਸ਼ੂਟਿੰਗ ਦੇ ਲਈ ਇੱਕ ਸਾਲ ਦੇ ਅੰਦਰ ਇੰਡੀਆ ਸਿਨੇ ਹੱਬ (ਆਈਸੀਐੱਚ) ਵਿੱਚ ਸੌ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ: ਪ੍ਰਿਥੁਲ ਕੁਮਾਰ, ਐੱਮਡੀ, ਐੱਨਐੱਫ਼ਡੀਸੀ
"ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੀਆਂ ਵਿਦੇਸ਼ੀ ਫਿਲਮ-ਨਿਰਮਾਣ ਕੰਪਨੀਆਂ ਭਾਰਤ ਆਉਣ ਵਾਲੀਆਂ ਹਨ": ਭੂਮੀ ਪੇਡਨੇਕਰ
"ਪ੍ਰਸਿੱਧ ਫਿਲਮਾਂ ਦੇ ਕਈ ਸ਼ੂਟਿੰਗ ਸਥਾਨ, ਭਾਰਤ ਵਿੱਚ ਪ੍ਰਸਿੱਧ ਟੂਰਿਸਟ ਸਥਾਨ ਬਣ ਗਏ ਹਨ": ਨਿਤਿਨ ਤੇਜ ਆਹੂਜਾ, ਸੀਈਓ, ਪ੍ਰੋਡਿਊਸਰਜ਼ ਗਿਲਡ ਆਫ਼ ਇੰਡੀਆ
ਵੇਵਸ 2025 ਵਿੱਚ 'ਲਾਈਟਸ, ਕੈਮਰਾ, ਮੰਜ਼ਿਲ!' ਫਿਲਮਾਂ ਦੇ ਮਾਧਿਅਮ ਰਾਹੀਂ ਭਾਰਤ ਦੀ ਬ੍ਰਾਂਡਿੰਗ' ਵਿਸ਼ੇ 'ਤੇ ਪੈਨਲ ਚਰਚਾ
Posted On:
02 MAY 2025 10:09PM
|
Location:
PIB Chandigarh
ਅਦਾਕਾਰਾ ਭੂਮੀ ਪੇਡਨੇਕਰ ਨੇ ਅੱਜ ਮੁੰਬਈ ਵਿੱਚ ਵੇਵਸ 2025 ਦੇ ਦੌਰਾਨ 'ਲਾਈਟਸ, ਕੈਮਰਾ, ਮੰਜ਼ਿਲ!' ਫਿਲਮਾਂ ਦੇ ਮਾਧਿਅਮ ਰਾਹੀਂ ਭਾਰਤ ਦੀ ਬ੍ਰਾਂਡਿੰਗ' ਵਿਸ਼ੇ 'ਤੇ ਪੈਨਲ ਚਰਚਾ ਵਿੱਚ ਕਿਹਾ, “ਇਹ ਭਾਰਤ ਦਾ ਸਮਾਂ ਹੈ; ਦੁਨੀਆ ਭਰ ਵਿੱਚ ਹਰ ਕੋਈ ਇਹ ਗੱਲ ਜਾਣਦਾ ਹੈ।"
ਚਰਚਾ ਵਿੱਚ ਹੋਰ ਪੈਨਲਿਸਟਾਂ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਪ੍ਰਿਥੁਲ ਕੁਮਾਰ, ਐੱਨਐੱਫ਼ਡੀਸੀ ਦੇ ਐੱਮਡੀ ਸ਼੍ਰੀ ਨਿਤਿਨ ਤੇਜ ਆਹੂਜਾ, ਪ੍ਰੋਡਿਊਸਰਸ ਗਿਲਡ ਦੇ ਸੀਈਓ ਸ਼੍ਰੀ ਰਾਜੇਂਦਰ ਕੁਮਾਰ, ਗੁਜਰਾਤ ਸਰਕਾਰ ਦੇ ਸਕੱਤਰ (ਟੂਰਿਜ਼ਮ) ਆਈਟੀਡੀਸੀ ਦੇ ਐੱਮਡੀ ਮੁਗਧਾ ਸਿਨਹਾ ਸ਼ਾਮਲ ਸਨ।
ਸ਼੍ਰੀ ਪ੍ਰਿਥੁਲ ਕੁਮਾਰ, ਸੰਯੁਕਤ ਸਕੱਤਰ (ਸੂਚਨਾ ਅਤੇ ਪ੍ਰਸਾਰਣ) ਅਤੇ ਐੱਨਐੱਫ਼ਡੀਸੀ ਦੇ ਐੱਮਡੀ ਨੇ ਦੱਸਿਆ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਗਠਿਤ ਇੰਡੀਆ ਸਿਨੇ ਹੱਬ (ਆਈਸੀਐੱਚ) ਵਿਸ਼ਵਵਿਆਪੀ ਫਿਲਮ ਨਿਰਮਾਤਾਵਾਂ ਦੇ ਲਈ ਭਾਰਤ ਵਿੱਚ ਫਿਲਮ ਸ਼ੂਟਿੰਗ ਨੂੰ ਹੁਲਾਰਾ ਦਿੰਦਾ ਹੈ ਅਤੇ ਸੁਵਿਧਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਵਿੱਚ ਫਿਲਮਾਂਕਣ ਦੇ ਲਈ ਵਨ-ਸਟਾਪ ਮੰਜ਼ਿਲ ਹੈ, ਜਿਸ ਵਿੱਚ ਫਿਲਮ ਨਿਰਮਾਣ ਸੁਵਿਧਾ ਦੇ ਲਈ ਵਿਭਿੰਨ ਸੂਬਾ ਪੋਰਟਲਾਂ ਦੇ ਲਿੰਕ ਵੀ ਮੌਜੂਦ ਹਨ। ਇਹ ਸਿੰਗਲ-ਵਿੰਡੋ ਸਹੂਲਤ ਅਤੇ ਮਨਜੂਰੀ ਵਿਧੀ ਵਜੋਂ ਕੰਮ ਕਰਦਾ ਹੈ, ਜੋ ਭਾਰਤ ਵਿੱਚ ਫਿਲਮਾਂਕਣ ਨੂੰ ਸੌਖਾ ਬਣਾਉਂਦਾ ਹੈ। ਇਸ ਦੇ ਨਾਲ ਹੀ ਇਹ ਫਿਲਮ-ਅਨੁਕੂਲ ਈਕੋਸਿਸਟਮ ਬਣਾਉਣ ਅਤੇ ਦੇਸ਼ ਨੂੰ ਇੱਕ ਫਿਲਮਿੰਗ ਮੰਜ਼ਿਲ ਦੇ ਰੂਪ ਵਿੱਚ ਹੁਲਾਰਾ ਦੇਣ ਦਾ ਯਤਨ ਕਰਦਾ ਹੈ। 2023 ਵਿੱਚ ਪ੍ਰੋਤਸਾਹਨਾਂ ਨੂੰ ਵਧਾਇਆ ਗਿਆ ਹੈ ਅਤੇ ਇਸ ਦੇ ਨਤੀਜੇ ਵਜੋਂ, ਕਾਰੋਬਾਰ ਵਿੱਚ ਦਸ ਗੁਣਾ ਵਾਧਾ ਹੋਇਆ ਹੈ ਅਤੇ ਪੋਰਟਲ 'ਤੇ ਭਾਰਤ ਵਿੱਚ ਸ਼ੂਟਿੰਗ ਕਰਨ ਦੇ ਲਈ ਸੌ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਪ੍ਰੋਤਸਾਹਨਾਂ ਨੇ ਵਿਦੇਸ਼ੀ ਫਿਲਮ ਨਿਰਮਾਤਾਵਾਂ ਦੇ ਲਈ ਭਾਰਤ ਨੂੰ ਇੱਕ ਆਕਰਸ਼ਕ ਸ਼ੂਟਿੰਗ ਮੰਜ਼ਿਲ ਬਣਾ ਦਿੱਤਾ ਹੈ।
ਭੂਮੀ ਪੇਡਨੇਕਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੀਆਂ ਵਿਦੇਸ਼ੀ ਫਿਲਮ ਨਿਰਮਾਣ ਕੰਪਨੀਆਂ ਭਾਰਤ ਆਉਣ ਵਾਲੀਆਂ ਹਨ। ਉਨ੍ਹਾਂ ਨੇ ਕਿਹਾ, "ਦੁਨੀਆ ਦੇ ਕਈ ਹਿੱਸਿਆਂ ਵਿੱਚ ਲੋਕ ਸਾਡੇ ਸਿਨੇਮਾ ਦੀ ਵਜ੍ਹਾ ਕਰਕੇ ਮੁੰਬਈ ਨੂੰ ਜਾਣਦੇ ਹਨ।" ਭਾਰਤੀ ਦੀਆਂ ਥਾਵਾਂ ਵਿੱਚ ਸ਼ੂਟਿੰਗ ਦੀ ਆਪਣੀ ਪ੍ਰਾਥਮਿਕਤਾ ਬਾਰੇ ਬੋਲਦਿਆਂ ਭੂਮੀ ਪੇਡਨੇਕਰ ਨੇ ਕਿਹਾ, "ਮੇਰੀਆਂ ਜ਼ਿਆਦਾਤਰ ਫਿਲਮਾਂ ਸੱਭਿਆਚਾਰਕ ਤੌਰ 'ਤੇ ਡੂੰਘੀਆਂ ਹਨ ਅਤੇ ਦੇਸ਼ ਦੇ ਕੇਂਦਰੀ ਸਥਲ ਦੀਆਂ ਫਿਲਮਾਂ ਹਨ। ਸਾਡਾ ਜਜ਼ਬਾ ਅਤੇ ਸਾਡੇ ਸਿਨੇਮਾ ਦੇ ਲਈ ਪਿਆਰ, ਜਿਸ ਤਰ੍ਹਾਂ ਨਾਲ ਸਾਡੇ ਕਲਾਕਾਰ ਅਤੇ ਕਰੂ ਸਮਰਪਣ ਦੇ ਨਾਲ ਕੰਮ ਕਰਦੇ ਹਨ, ਉਹ ਬੇਮਿਸਾਲ ਹੈ।"
ਭਾਰਤ ਦੇ ਫਿਲਮ ਉਦਯੋਗ ਬਾਰੇ ਗੱਲ ਕਰਦਿਆਂ ਭੂਮੀ ਪੇਡਨੇਕਰ ਨੇ ਕਿਹਾ ਕਿ ਹੁਣ ਫਿਲਮ ਸੈੱਟ 'ਤੇ ਕੰਮ ਕਰਨ ਵਾਲੇ ਮਰਦਾਂ ਅਤੇ ਮਹਿਲਾਵਾਂ ਦੀ ਗਿਣਤੀ ਲਗਭਗ ਬਰਾਬਰ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਫਿਲਮ ਨਿਰਮਾਣ ਵਿੱਚ ਲਗਾਤਾਰ ਬਿਹਤਰ ਲੋਕ ਆ ਰਹੇ ਹਨ।
ਨਿਤਿਨ ਤੇਜ ਆਹੂਜਾ ਨੇ ਕਿਹਾ ਕਿ ਪ੍ਰਸਿੱਧ ਫਿਲਮਾਂ ਦੇ ਕਈ ਸਥਾਨ ਭਾਰਤ ਵਿੱਚ ਪ੍ਰਸਿੱਧ ਟੂਰਿਸਟ ਸਥਾਨ ਬਣ ਗਏ ਹਨ। ਗੁਲਮਰਗ ਵਿੱਚ 'ਬੌਬੀ' ਬੰਗਲਾ, ਡੀਡੀਐੱਲਜੇ ਦੁਆਰਾ ਪ੍ਰਸਿੱਧ ਕੀਤੇ ਗਏ ਪੰਜਾਬ ਦੇ ਪੀਲੇ ਸਰ੍ਹੋਂ ਦੇ ਖੇਤ, 'ਜਬ ਵੀ ਮੈੱਟ' ਵਿੱਚ ਦਿਖਾਇਆ ਗਿਆ ਰਤਲਾਮ ਤੋਂ ਬਠਿੰਡਾ ਤੱਕ ਦੀ ਟ੍ਰੇਨ ਯਾਤਰਾ, ਪੈਂਗੋਂਗ ਝੀਲ ਜਿੱਥੇ 'ਥ੍ਰੀ ਇਡੀਅਟਸ' ਦੇ ਦ੍ਰਿਸ਼ ਫਿਲਮਾਏ ਗਏ ਸਨ, ਅਜਿਹੇ ਕੁਝ ਉਦਾਹਰਣ ਹਨ। ਉਨ੍ਹਾਂ ਨੇ ਕਿਹਾ ਕਿ 'ਦਿਲ ਚਾਹਤਾ ਹੈ' ਦੀ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਭਾਰਤ ਦੇ ਨੌਜਵਾਨ ਦੋਸਤਾਂ ਦੇ ਸਮੂਹ ਗੋਆ ਦੀ ਯਾਤਰਾ ਕਰਨ ਲੱਗੇ ਹਨ।

ਆਈਟੀਡੀਸੀ ਦੀ ਐੱਮਡੀ ਮੁਗਧਾ ਸਿਨਹਾ ਨੇ ਕਿਹਾ ਕਿ ਦੇਸ਼ ਨੂੰ ਫਿਲਮ ਸ਼ੂਟਿੰਗ ਦੇ ਲਈ ਆਪਣੇ ਸੰਸਥਾਨਾਂ ਨੂੰ ਖੋਲ੍ਹਣ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਵਿੱਚ ਫਿਲਮ ਨਿਰਮਾਣ ਅਤੇ ਟੂਰਿਜ਼ਮ ਦੇ ਲਈ ਸਭ ਤੋਂ ਢੁਕਵਾਂ ਸਮਾਂ ਹੈ। ਗੁਜਰਾਤ ਸਰਕਾਰ ਦੇ ਸਕੱਤਰ (ਟੂਰਿਜ਼ਮ) ਰਾਜੇਂਦਰ ਕੁਮਾਰ ਨੇ ਗੁਜਰਾਤ ਵਿੱਚ ਕੀਤੀਆਂ ਗਈਆਂ ਫਿਲਮਾਂ ਦੇ ਮਾਧਿਅਮ ਰਾਹੀਂ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੇ ਲਈ ਗੁਜਰਾਤ ਸਰਕਾਰ ਦੁਆਰਾ ਕੀਤੀਆਂ ਗਈਆਂ ਪਹਿਲਕਦਮੀਆਂ ਦੇ ਬਾਰੇ ਦੱਸਿਆ, ਜਿਵੇਂ ਕਿ ਕ੍ਰੈਡਿਟ ਲਾਈਨਾਂ ਵਿੱਚ ਸ਼ੂਟਿੰਗ ਦੀ ਜਗ੍ਹਾ ਦਾ ਜ਼ਿਕਰ ਕਰਨਾ। ਉਨ੍ਹਾਂ ਨੇ ਕਿਹਾ ਕਿ ਸਕਾਰਾਤਮਕ ਨੀਤੀਗਤ ਨਮੂਨਾ, ਵਧੀਆ ਬੁਨਿਆਦੀ ਢਾਂਚਾ ਅਤੇ ਸ਼ੂਟਿੰਗ ਦੇ ਲਈ ਇਜਾਜ਼ਤ ਪ੍ਰਾਪਤ ਕਰਨ ਵਿੱਚ ਸੌਖ; ਫਿਲਮ ਨਿਰਮਾਤਾਵਾਂ ਨੂੰ ਸੂਬੇ ਵੱਲ ਆਕਰਸ਼ਿਤ ਕਰ ਰਿਹਾ ਹੈ।
ਇਸ ਸੈਸ਼ਨ ਦਾ ਸੰਚਾਲਨ ਕ੍ਰਿਏਟਿਵ ਇਕੌਨਮੀ ਫੋਰਮ ਦੀ ਸੰਸਥਾਪਕ ਸੁਪ੍ਰੀਯਾ ਸੂਰੀ ਨੇ ਕੀਤਾ।
* * *
ਪੀਆਈਬੀ ਟੀਮ ਵੇਵਸ 2025 | ਰਜਿਤ / ਲਕਸ਼ਮੀ ਪ੍ਰਿਆ / ਸ਼੍ਰੀਆਂਕਸ਼ਾ / ਦਰਸ਼ਨਾ | 154
Release ID:
(Release ID: 2126716)
| Visitor Counter:
9