WAVES BANNER 2025
ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਔਕੜਾਂ ਦਾ ਸਾਹਮਣਾ ਕਰਦੇ ਹੋਏ, ਇੱਕ ਨਵੀਂ ਕਹਾਣੀ ਦੀ ਪਟਕਥਾ (ਵਾਰਥਾ) ਤਿਆਰ ਕਰਨਾ": ਵੇਵਸ 2025 ਮੀਡੀਆ ਅਤੇ ਮਨੋਰੰਜਨ ਵਿੱਚ ਸਾਹਸ, ਸਮਾਨਤਾ ਅਤੇ ਦ੍ਰਿੜ੍ਹਤਾ ਦਾ ਜਸ਼ਨ ਮਨਾ ਰਿਹਾ ਹੈ


ਸਾਬਕਾ ਜਰਮਨ ਫੁੱਟਬਾਲ ਖਿਡਾਰੀ ਅਤੇ ਵਿਸ਼ਵ ਚੈਂਪੀਅਨ, ਏਰੀਅਨ ਹਿੰਗਸਟ ਨੇ ਵੇਵਸ 2025 ਵਿੱਚ ਖੇਡਾਂ ਵਿੱਚ ਸਮਾਨ ਮੌਕਿਆਂ ਦੀ ਵਕਾਲਤ ਕੀਤੀ

ਬਿਯਾਂਕਾ ਬਾਲਟੀ ਨੇ ਵੇਵਸ 2025 ਵਿੱਚ ਅਸਮਾਨਤਾ ਨੂੰ ਚੁਣੌਤੀ ਦੇਣ ਅਤੇ ਨਿਰਪਖ ਪ੍ਰਤੀਨਿਧਤਾ ਨੂੰ ਹੁਲਾਰਾ ਦੇਣ ਵਿੱਚ ਸੋਸ਼ਲ ਮੀਡੀਆ ਦੀ ਸ਼ਕਤੀ ਨੂੰ ਉਜਾਗਰ ਕੀਤਾ

ਰੋਨਾ-ਲੀ ਸ਼ਿਮੋਨ ਨੇ ਵੇਵਸ 2025 ਵਿੱਚ ਮਹਿਲਾ ਦੀ ਆਵਾਜ਼ਾਂ ਨੂੰ ਮਜ਼ਬੂਤ ਕਰਨ ਅਤੇ ਸਿਨੇਮਾ ਦੀਆਂ ਰੂੜ੍ਹੀਵਾਦੀ ਧਾਰਨਾਵਾਂ ਨੂੰ ਤੋੜਨ ਵਿੱਚ ਮੀਡੀਆ ਦੀ ਭੂਮਿਕਾ ਨੂੰ ਉਜਾਗਰ ਕੀਤਾ

 Posted On: 01 MAY 2025 8:45PM |   Location: PIB Chandigarh

ਅੱਜ ਵੇਵਸ 2025 ਗਲੋਬਲ ਸਮਿਟ ਵਿੱਚ “ਔਕੜਾਂ ਦਾ ਸਾਹਮਣਾ ਕਰਦੇ ਹੋਏ, ਇੱਕ ਨਵੀਂ ਕਹਾਣੀ ਦੀ ਪਟਕਥਾ ਤਿਆਰ ਕਰਨਾ” ਵਿਸ਼ੇ ‘ਤੇ ਪੈਨਲ ਚਰਚਾ ਆਯੋਜਿਤ ਕੀਤੀ ਗਈ, ਜਿਸ ਵਿੱਚ ਤਿੰਨ ਪ੍ਰੇਰਨਾਦਾਇਕ ਬੁਲਾਰੇ ਸ਼ਾਮਲ ਹੋਏ- ਪ੍ਰਸਿੱਧ ਇਜ਼ਰਾਈਲੀ ਅਭਿਨੇਤਰੀ, ਰੋਨਾ-ਲੀ ਸ਼ਿਮੋਨ, ਜੋ ਫੌਦਾ (Fauda) ਜਿਹੇ ਐਕਸ਼ਨ ਨਾਲ ਭਰਪੂਰ ਨਾਟਕਾਂ ਵਿੱਚ ਆਪਣੀਆਂ ਦਮਦਾਰ ਭੂਮਿਕਾਵਾਂ ਲਈ ਪ੍ਰਸਿੱਧ ਹਨ; ਵਿਸ਼ਵ ਪੱਧਰ ‘ਤੇ ਪ੍ਰਸਿੱਧ ਇਤਾਲਵੀ ਮਾਡਲ, ਬਿਆਂਕਾ ਬਾਲਟੀ, ਜਿਨ੍ਹਾਂ ਨੇ ਕੈਂਸਰ ਨਾਲ ਸੰਘਰਸ਼ ਕੀਤਾ ਹੈ (ਸਰਵਾਈਵਰ); ਅਤੇ ਸਾਬਕਾ ਜਰਮਨ ਫੁੱਟਬਾਲ ਖਿਡਾਰੀ ਅਤੇ ਵਿਸ਼ਵ ਚੈਂਪੀਅਨ ਏਰੀਅਨ ਹਿੰਗਸਟ। ਇਨ੍ਹਾਂ ਪ੍ਰਸਿੱਧ ਮਹਿਲਾਵਾਂ ਨੇ ਆਪਣੇ ਖੇਤਰਾਂ ਵਿੱਚ ਉੱਤਮਤਾ ਹਾਸਲ ਕਰਦੇ ਹੋਏ ਨਿਜੀ ਅਤੇ ਪੇਸ਼ੇਵਰ ਚੁਣੌਤੀਆਂ ਨੂੰ ਪਾਰ ਕੀਤਾ ਹੈ।

ਇਨ੍ਹਾਂ ਚੁਣੌਤੀਆਂ ਤੋਂ ਪਿੱਛੇ ਹਟਣ ਦੀ ਬਜਾਏ, ਉਕਤ ਬੁਲਾਰਿਆਂ ਨੇ ਉਨ੍ਹਾਂ ਨੂੰ ਅੱਗੇ ਵਧਣ ਅਤੇ ਇੱਕ ਨਵਾਂ ਰਾਹ ਬਣਾਉਣ ਦੇ ਮੌਕੇ ਦੇ ਰੂਪ ਵਿੱਚ ਇਸਤੇਮਾਲ ਕੀਤਾ। ਵੇਵਸ 2025 ਉਨ੍ਹਾਂ ਲੋਕਾਂ ਦਾ ਜਸ਼ਨ ਮਨਾਉਣ ਦੇ ਬਾਰੇ ਹੈ, ਜੋ ਕਠਿਨ ਅਨੁਭਵਾਂ ਨੂੰ ਤਾਕਤ ਵਿੱਚ ਬਦਲਦੇ ਹਨ ਅਤੇ ਜਿਨ੍ਹਾਂ ਦੀ ਯਾਤਰਾ ਦੂਸਰਿਆਂ ਨੂੰ ਪ੍ਰੇਰਿਤ ਕਰਦੀ ਹੈ। ਇਹ ਇੱਕ ਅਜਿਹਾ ਪਲੈਟਫਾਰਮ ਹੈ ਜੋ ਸਾਹਸ, ਪਰਿਵਰਤਨ ਅਤੇ ਅਗਵਾਈ ਦਾ ਸਨਮਾਨ ਕਰਦਾ ਹੈ, ਖਾਸ ਕਰਕੇ ਉਨ੍ਹਾਂ ਲੋਕਾਂ ਦਾ, ਜੋ ਸਮਾਜਿਕ ਰੁਕਾਵਟਾਂ ਨੂੰ ਪਾਰ ਕਰਦੇ ਹਨ ਜਾਂ ਕਠਿਨ ਸਥਿਤੀਆਂ ਤੋਂ ਉਪਰ ਉਠਦੇ ਹਨ।

ਪ੍ਰੋਗਰਾਮ ਦੌਰਾਨ, ਏਰੀਅਨ ਹਿੰਗਸਟ ਨੇ ਪੁਰਸ਼-ਪ੍ਰਧਾਨ ਖੇਡ ਵਿੱਚ ਇੱਕ ਪੇਸ਼ੇਵਰ ਫੁੱਟਬਾਲਰ ਦੇ ਰੂਪ ਵਿੱਚ ਆਪਣੀ ਯਾਤਰਾ ਨਾਲ ਜੁੜੀਆਂ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਵਿਸ਼ਵ ਚੈਂਪੀਅਨ ਬਣਨ ਦੇ ਲਈ ਜੈਂਡਰ ਪੱਖਪਾਤ ‘ਤੇ ਕਾਬੂ ਪਾਉਣ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਕਿਵੇਂ ਉਹ ਹੁਣ ਖੇਡਾਂ ਵਿੱਚ ਨਿਰਪੱਖਤਾ ਅਤੇ ਸਮਾਨਤਾ ਨੂੰ ਹੁਲਾਰਾ ਦੇਣ ਲਈ ਆਪਣੀ ਆਵਾਜ਼ ਦਾ ਉਪਯੋਗ ਕਰਦੀ ਹੈ। ਉਨ੍ਹਾਂ ਨੇ ਪੁਰਸ਼ਾਂ ਦੀ ਤੁਲਨਾ ਵਿੱਚ ਮਹਿਲਾ ਫੁੱਟਬਾਲ ਦੇ ਲਈ ਮੀਡੀਆ ਕਵਰੇਜ ਅਤੇ ਉਚਿਤ ਪਲੈਟਫਾਰਮਾਂ ਦੀ ਕਮੀ ਨੂੰ ਉਜਾਗਰ ਕੀਤਾ ਅਤੇ ਮਹਿਲਾ ਅਥਲੀਟਾਂ ਦੇ ਲਈ ਸਮਾਨ ਮੌਕਿਆਂ ਅਤੇ ਪਹਿਚਾਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਪੈਨਲ ਚਰਚਾ ਦੇ ਹਿੱਸੇ ਦੇ ਰੂਪ ਵਿੱਚ, ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਮਾਡਲ ਅਤੇ ਕੈਂਸਰ ਨਾਲ ਸੰਘਰਸ਼ ਕਰਨ ਵਾਲੀ (ਸਰਵਾਈਵਰ) ਬਿਯਾਂਕਾ ਬਾਲਟੀ ਨੇ ਦ੍ਰਿੜ੍ਹਤਾ ਅਤੇ ਠੀਕ ਹੋਣ ਤੋਂ ਬਾਅਦ ਕੰਮ ‘ਤੇ ਵਾਪਸ ਆਉਣ ਦੀ ਆਪਣੀ ਸ਼ਕਤੀਸ਼ਾਲੀ ਕਹਾਣੀ ਸਾਂਝੀ ਕੀਤੀ। ਉਨ੍ਹਾਂ ਨੇ ਮਾਡਲਿੰਗ ਉਦਯੋਗ ਵਿੱਚ ਵੇਤਨ ਵਿੱਚ ਜੈਂਡਰ ਅੰਤਰ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਮਹਿਲਾ ਮਾਡਲਾਂ ਨੂੰ ਅਕਸਰ ਉਨ੍ਹਾਂ ਦੇ ਪੁਰਸ਼  ਹਮਰੁਤਬਾ ਦੀ ਤੁਲਨਾ ਵਿੱਚ ਘੱਟ ਭੁਗਤਾਨ ਕੀਤਾ ਜਾਂਦਾ ਹੈ ਅਤੇ ਪੁਰਸ਼ ਹੁਣ ਵੀ ਮੀਡੀਆ ਵਿੱਚ ਵਧੇਰੇ ਪ੍ਰਭਾਵਸ਼ਾਲੀ ਹਨ। ਬਿਯਾਂਕਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੀਡੀਆ ਵਿਸ਼ੇਸ਼ ਤੌਰ ‘ਤੇ ਸੋਸ਼ਲ ਮੀਡੀਆ ਦੀ ਅਸਲੀ ਤਾਕਤ ਬਦਲਾਅ ਲਿਆਉਣ ਦੀ ਇਸ ਦੀ ਸਮਰੱਥਾ ਵਿੱਚ ਨਿਹਿਤ ਹੈ। ਸੋਸ਼ਲ ਮੀਡੀਆ, ਖਾਸ ਕਰਕੇ ਮਹਿਲਾਵਾਂ ਲਈ, ਅਣਸੁਣੀਆਂ ਆਵਾਜ਼ਾਂ  ਨੂੰ ਉਠਾਉਣ, ਅਸਮਾਨਤਾ ਨੂੰ ਚੁਣੌਤੀ ਦੇਣ ਅਤੇ ਨਿਰਪੱਖ ਪ੍ਰਤੀਨਿਧਤਾ ਨੂੰ ਹੁਲਾਰਾ ਦੇਣ ਵਿੱਚ ਮਦਦ ਕਰ ਸਕਦਾ ਹੈ।

 


 

ਪ੍ਰੋਗਰਾਮ ਦੌਰਾਨ, ਰੋਨਾ-ਲੀ ਸ਼ਿਮੋਨ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਵੇਵਸ ਕਹਾਣੀਕਾਰਾਂ ਨੂੰ ਬਿਰਤਾਂਤਾਂ ਨੂੰ ਬਦਲਣ ਅਤੇ ਲੋਕਾਂ ਨੂੰ ਇਕੱਠੇ ਲਿਆਉਣ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਸਿਨੇਮਾ ਵਿੱਚ ਨਵੇਂ ਅਸਵਰ ਪੈਦਾ ਕਰਨ ਲਈ ਮਹਿਲਾਵਾਂ ਦੇ ਇਕਜੁੱਟ ਹੋਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮਹਿਲਾਵਾਂ ਨੂੰ ਬਹਾਦਰ ਬਣਨ, ਇੱਕ-ਦੂਸਰੇ ਦਾ ਸਮਰਥਨ ਕਰਨ ਅਤੇ ਬਦਲਾਅ ਲਈ ਖੜ੍ਹੇ ਹੋਣ ਤੋਂ ਨਾ ਡਰਨ ਦੇ ਲਈ ਪ੍ਰੋਤਸਾਹਿਤ ਕੀਤਾ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਮਹਿਲਾਵਾਂ ਨੂੰ ਆਪਣੀਆਂ ਆਵਾਜ਼ਾਂ ਅਤੇ ਕਹਾਣੀਆਂ ਸਾਂਝੀਆਂ ਕਰਨ ਦੀ ਸ਼ਕਤੀ ਦੇ ਕੇ ਇਸ ਅਭਿਯਾਨ ਵਿੱਚ  ਮਹਤੱਵਪੂਰਨ ਭੂਮਿਕਾ ਨਿਭਾ ਰਿਹਾ ਹੈ। ਸਕ੍ਰੀਨ ‘ਤੇ ਆਪਣੀ ਮਜ਼ਬੂਤ ਅਤੇ ਗਤੀਸ਼ੀਲ ਭੂਮਿਕਾਵਾਂ ਲਈ ਜਾਣੀ ਜਾਣ ਵਾਲੀ ਰੋਨਾ-ਲੀ ਮਨੋਰੰਜਨ ਉਦਯੋਗ ਵਿੱਚ ਰੂੜ੍ਹੀਵਾਦੀ ਧਾਰਨਾਵਾਂ ਨੂੰ ਲਗਾਤਾਰ ਤੋੜ ਰਹੀ ਹੈ। ਉਨ੍ਹਾਂ ਨੇ ਸਾਬਤ ਕੀਤਾ ਹੈ ਕਿ ਤਾਕਤ, ਕਾਰਜ ਅਤੇ ਉੱਤਮਤਾ ਨੂੰ ਲੈਂਗਿਕ ਦ੍ਰਿਸ਼ਟੀ ਨਾਲ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ।

 

ਹਰੇਕ ਬੁਲਾਰੇ ਨੇ ਨਿਜੀ ਜਾਂ ਪੇਸ਼ੇਵਰ ਰੁਕਾਵਟਾਂ ਦਾ ਸਾਹਮਣਾ ਕੀਤਾ ਹੈ ਅਤੇ ਉਨ੍ਹਾਂ ਦੇ ਦੁਆਰਾ ਪਰਭਾਸ਼ਿਤ ਹੋਣ ਦੀ ਬਜਾਏ, ਉਨ੍ਹਾਂ ਨੇ ਉਨ੍ਹਾਂ ਪਲਾਂ ਦਾ ਉਪਯੋਗ ਆਪਣੀ ਕਹਾਣੀ ਨੂੰ ਮੁੜ ਤੋਂ ਲਿਖਣ ਲਈ ਕੀਤਾ ਹੈ। ਵੇਵਸ 2025 ਦਾ ਮਤਲਬ ਵੀ ਇਹੀ ਹੈ: ਅਜਿਹੇ ਵਿਅਕਤੀਆਂ ਦਾ ਜਸ਼ਨ ਮਨਾਉਣਾ, ਜੋ ਨਾ ਸਿਰਫ਼ ਚੁਣੌਤੀਆਂ ਨੂੰ ਪਾਰ ਕਰ ਰਹੇ ਹਨ, ਸਗੋਂ ਉਨ੍ਹਾਂ ਨੂੰ ਬਦਲਾਅ ਅਤੇ ਪ੍ਰੇਰਣਾ ਦੇ ਪਲੈਟਫਾਰਮ ਦੇ ਰੂਪ ਵਿੱਚ ਬਦਲ ਰਹੇ ਹਨ।

*****

 

ਟੀਮ ਪੀਆਈਬੀ ਵੇਵਸ/ਰਜਿਤ/ਲਕਸ਼ਮੀਪ੍ਰਿਆ/ਅਪਰਾਜਿਤਾ ਪ੍ਰਿਯਦਰਸ਼ਨੀ/ਸੀਸ਼ੇਖਰ/135


Release ID: (Release ID: 2126240)   |   Visitor Counter: 19