WAVES BANNER 2025
ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਮੁਕੇਸ਼ ਅੰਬਾਨੀ ਨੇ ਵਰਲਡ ਆਡੀਓ-ਵਿਜ਼ੁਅਲ ਐਂਟਰਟੇਨਮੈਂਟ ਸਮਿਟ (ਵੇਵਸ 2025) ਵਿੱਚ ਭਾਰਤ ਦੀ ਅਗਵਾਈ ਵਿੱਚ ਗਲੋਬਲ ਮਨੋਰੰਜਨ ਕ੍ਰਾਂਤੀ ਤੋਂ ਲੈ ਕੇ ਆਪਣਾ ਵਿਜ਼ਨ ਸਾਂਝਾ ਕੀਤਾ

 Posted On: 01 MAY 2025 8:32PM |   Location: PIB Chandigarh

ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮੁਕੇਸ਼ ਅੰਬਾਨੀ ਨੇ ਅੱਜ ਮੁੰਬਈ ਵਿੱਚ ਸ਼ੁਰੂ ਹੋਏ ਮੋਹਰੀ ਗਲੋਬਲ ਮੀਡੀਆ ਅਤੇ ਐਂਟਰਟੇਨਮੈਂਟ ਸਮਿਟ ਵੇਵਸ 2025 ਵਿੱਚ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਭਾਰਤ ਸਿਰਫ਼ ਇੱਕ ਰਾਸ਼ਟਰ ਨਹੀਂ ਹੈ, ਇਹ ਕਹਾਣੀਆਂ ਦੀ ਸੱਭਿਅਤਾ ਹੈ, ਜਿੱਥੇ ਕਹਾਣੀ ਸੁਣਾਉਣਾ ਜੀਵਨ ਦਾ ਹਿੱਸਾ ਹੈ।

ਪ੍ਰਸਿੱਧ ਅਮਰੀਕੀ ਲੇਖਕ ਮਾਰਕ ਟਵੇਨ ਦਾ ਹਵਾਲਾ ਦਿੰਦੇ ਹੋਏ ਸ਼੍ਰੀ ਅੰਬਾਨੀ ਨੇ ਭਾਰਤ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਭਾਰਤ ਮਨੁੱਖੀ ਜਾਤੀ ਦੀ ਉਤਪਤੀ, ਮਾਨਵ ਭਾਸ਼ਾ ਦੀ ਜਨਮ ਭੂਮੀ, ਇਤਿਹਾਸ ਦੀ ਜਨਨੀ, ਪੌਰਣਾਇਕ ਕਥਾਵਾਂ (ਦੰਤਕਥਾ) ਦੀ ਦਾਦੀ ਅਤੇ ਪਰੰਪਰਾਵਾਂ ਦੀ ਪਰਦਾਦੀ ਹੈ। ਉਨ੍ਹਾਂ  ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਹਾਣੀ ਸੁਣਾਉਣਾ ਭਾਰਤੀ ਜੀਵਨ ਦੇ ਤਾਣੇ-ਬਾਣੇ ਵਿੱਚ ਡੁੰਘਾਈ ਵਿੱਚ ਸ਼ਾਮਲ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕਾਲੀਨ ਮਹਾਂਕਾਵਿਆਂ ਤੋਂ ਲੈ ਕੇ ਪੌਰਾਣਿਕ ਕਥਾਵਾਂ ਤੱਕ ਕਹਾਣੀ ਸੁਣਾਉਣਾ ਸਾਡੀ ਵਿਰਾਸਤ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੰਟੈਂਟ ਹੀ ਕਿੰਗ ਹੈ ਅਤੇ ਚੰਗੀਆਂ ਕਹਾਣੀਆਂ ਹਮੇਸ਼ਾ ਵਿਕਦੀਆਂ ਹਨ। ਇਹ ਸਦੀਵੀ ਸਿਧਾਂਤ ਗਲੋਬਲ ਐਂਟਰਟੇਨਮੈਂਟ ਦੀ ਨੀਂਹ ਹੈ।

ਇਸ ਮੌਕੇ ‘ਤੇ ਅੰਬਾਨੀ ਨੇ ‘ਭਾਰਤ ਤੋਂ ਅਗਲੀ ਗਲੋਬਲ ਮਨੋਰੰਜਨ ਕ੍ਰਾਂਤੀ ਦਾ ਨਿਰਮਾਣ’ ਵਿਸ਼ੇ ‘ਤੇ ਉਤਸ਼ਾਹਪੂਰਨ ਅਤੇ ਦੂਰਦਰਸ਼ੀ ਭਾਸ਼ਣ ਦਿੱਤਾ। ਅੰਬਾਨੀ ਨੇ ਇੱਕ ਅਜਿਹੇ ਭਵਿੱਖ ਦੀ ਕਲਪਨਾ ਕੀਤੀ, ਜਿੱਥੇ ਭਾਰਤ ਵਿਸ਼ਵ ਦੇ ਮਨੋਰੰਜਨ ਉਦਯੋਗ ਦਾ ਕੇਂਦਰ ਬਣ ਜਾਵੇਗਾ। ਉਨ੍ਹਾਂ ਨੇ ਇਸ ਪਰਿਵਰਤਨ ਦੀ ਪ੍ਰੇਰਣਾ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਾਹਸਿਕ ਦੂਰਦ੍ਰਿਸ਼ਟੀ ਨੂੰ ਕ੍ਰੈਡਿਟ ਦਿੱਤਾ ਅਤੇ ਵੇਵਸ ਸਮਿਟ ਨੂੰ ਇਸ ਦਿਸ਼ਾ ਵਿੱਚ ਇੱਕ ਇਤਿਹਾਸਿਕ ਕਦਮ ਦੱਸਿਆ। ਅੰਬਾਨੀ ਨੇ ਗਲੋਬਲ ਸੱਭਿਆਚਾਰ ਅਤੇ ਰਚਨਾਤਮਕਤਾ ਵਿੱਚ ਦੇਸ਼ ਦੇ ਵਧਦੇ ਪ੍ਰਭਾਵ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਲੋਕ ਕਹਿੰਦੇ ਹਨ ਕਿ ਮੀਡੀਆ ਅਤੇ ਮਨੋਰੰਜਨ ਭਾਰਤ ਦੀ ਸੌਫਟ ਪਾਵਰ ਹੈ ਜਦਕਿ ਮੈਂ ਇਸ ਨੂੰ ਦੇਸ਼ ਦੀ ਅਸਲ ਸ਼ਕਤੀ ਸਮਝਦਾ ਹਾਂ।

ਉਨ੍ਹਾਂ ਨੇ ਰਚਨਾਤਮਕ ਲੈਂਡਸਕੇਪ ਨੂੰ ਨਵਾਂ ਆਕਾਰ ਦੇਣ ਵਾਲੇ ਦੋ ਮਹੱਤਵਪੂਰਨ ਬਦਲਾਵਾਂ ਭੂ-ਅਰਥਸ਼ਾਸਤਰ ਅਤੇ ਟੈਕਨੋਲੋਜੀ ਦੀ ਪਹਿਚਾਣ ਕੀਤੀ। ਜਿਵੇਂ-ਜਿਵੇਂ ਗਲੋਬਲ ਸਾਊਥ ਦੀ ਆਰਥਿਕ ਸ਼ਕਤੀ, ਜਿਸ ਵਿੱਚ ਵਿਸ਼ਵ ਦੀ 85% ਜਨਸੰਖਿਆ ਨਿਵਾਸ ਕਰਦੀ ਹੈ, ਵਧਦੀ ਜਾ ਰਹੀ ਹੈ, ਤਿਵੇਂ-ਤਿਵੇਂ ਵਿਸ਼ਾ-ਵਸਤੂ ਨਿਰਮਾਣ ਅਤੇ ਉਪਭੋਗ ਵਿੱਚ ਇਸ ਦੀ ਭੂਮਿਕਾ ਵੀ ਵਧਦੀ ਜਾ ਰਹੀ ਹੈ। ਨਾਲ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੀਆਂ ਅਤਿ-ਆਧੁਨਿਕ ਟੈਕਨੋਲੋਜੀਆਂ ਐਂਟਰਟੇਨਮੈਂਟ ਵੈਲਿਊ ਚੇਨ ਦੇ ਹਰ ਫੇਜ਼ ਵਿੱਚ, ਸਮੱਗਰੀ ਨਿਰਮਾਣ ਤੋਂ ਲੈ ਕੇ ਵੰਡ ਤੱਕ, ਕ੍ਰਾਂਤੀਕਾਰੀ ਬਦਲਾਅ ਲਿਆ ਰਹੀਆਂ ਹਨ। ਏਆਈ ਕਲਪਨਾ ਅਤੇ ਲਾਗੂਕਰਣ ਦਰਮਿਆਨ ਸੀਮਾਵਾਂ ਨੂੰ ਖ਼ਤਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਮਨੋਰੰਜਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਜੋ ਕਰ ਰਹੀ ਹੈ, ਉਹ ਇੱਕ ਸਦੀ ਪਹਿਲਾਂ ਸਾਈਲੈਂਟ ਕੈਮਰੇ ਦੁਆਰਾ ਸਿਨੇਮਾ ਲਈ ਕੀਤੇ ਗਏ ਕਾਰਜ ਤੋਂ ਲੱਖ ਗੁਣਾ  ਜ਼ਿਆਦਾ ਪਰਿਵਰਤਨਕਾਰੀ ਹੈ।

ਭਾਰਤ ਦੀਆਂ ਵਿਲੱਖਣ ਸ਼ਕਤੀਆਂ ਨੂੰ ਉਜਾਗਰ ਕਰਦੇ ਹੋਏ ਅੰਬਾਨੀ ਨੇ ਕਿਹਾ ਕਿ ਦੇਸ਼ ਮਨੋਰੰਜਨ ਕ੍ਰਾਂਤੀ ਦੀ ਅਗਵਾਈ ਕਰਨ ਲਈ ਤਿਆਰ ਹੈ, ਜਿਸ ਨੂੰ ਤਿੰਨ ਥੰਮ੍ਹਾਂ ਸੰਮੋਹਕ ਵਿਸ਼ਾ-ਵਸਤੂ, ਗਤੀਸ਼ੀਲ ਜਨਸੰਖਿਆ ਅਤੇ ਤਕਨੀਕੀ ਅਗਵਾਈ ਤੋਂ ਬਲ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਡਿਜੀਟਲ ਕ੍ਰਾਂਤੀ ਅਭਿਲਾਸ਼ਾ, ਮਹੱਤਵਾਕਾਂਖਾ ਅਤੇ ਪਰਿਵਰਤਨ ਦੀ ਕਹਾਣੀ ਹੈ।

 ਆਪਣੇ ਭਾਸ਼ਣ ਦੀ ਸਮਾਪਤੀ ਕਰਦੇ ਹੋਏ ਅੰਬਾਨੀ ਨੇ ਉਮੀਦਵਾਦ ਦਾ ਸੰਦੇਸ਼ ਦਿੱਤਾ ਅਤੇ ਕਿਹਾ ਕਿ ਇੱਕ ਧਰੂਵੀਕ੍ਰਿਤ ਅਤੇ ਅਨਿਸ਼ਚਿਤ ਦੁਨੀਆ ਵਿੱਚ ਲੋਕ ਖੁਸ਼ੀ, ਜੁੜਾਅ ਅਤੇ ਪ੍ਰੇਰਣਾ ਚਾਹੁੰਦੇ ਹਨ। ਭਾਰਤ ਮਨੋਰੰਜਨ ਦੀ ਇਸ ਗਲੋਬਲ ਪ੍ਰਬਲ ਅਭਿਲਾਸ਼ਾ ਨੂੰ ਪੂਰਾ ਕਰੇਗਾ। ਆਓ ਵਰਲਡ ਆਡੀਓ-ਵਿਜ਼ੁਅਲ ਐਂਟਰਟੇਨਮੈਂਟ ਸਮਿਟ ਨੂੰ ਵਿਸ਼ਵ ਲਈ ਉਭਰਦੇ ਨਵੇਂ ਭਾਰਤ ਵੱਲ ਉਮੀਦ ਦਾ ਸੰਦੇਸ਼ ਬਣਨ ਦਈਏ।

 

***********

ਪੀਆਈਬੀ ਟੀਮ ਵੇਵਸ 2025 | ਰਜਿਤ/ਪੌਸ਼ਾਲੀ/ਸਵਾਧੀਨ/ਸੀ.ਸ਼ੇਖਰ |133


Release ID: (Release ID: 2126239)   |   Visitor Counter: 15