ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਇੰਡੀਅਨ ਡਿਜੀਟਲ ਗੇਮਿੰਗ ਸੋਸਾਇਟੀ ਇਨੋਵੇਟ 2 ਐਜੂਕੇਟ ਦੇ ਫਾਈਨਲਿਸਟ: ਵੇਵਸ 2025 ਵਿੱਚ ਹੈਂਡਹੈਲਡ ਡਿਵਾਈਸ ਡਿਜ਼ਾਈਨ ਚੈਲੇਂਜ
Posted On:
27 APR 2025 4:53PM
|
Location:
PIB Chandigarh
ਇੰਡੀਅਨ ਡਿਜੀਟਲ ਗੇਮਿੰਗ ਸੋਸਾਇਟੀ (ਆਈਡੀਜੀਐੱਸ) ਨੇ ਇਨੋਵੇਟ2ਐਜੂਕੇਟ: ਹੈਂਡਹੈਲਡ ਡਿਵਾਈਸ ਡਿਜ਼ਾਈਨ ਚੈਲੇਂਜ ਦੇ ਟੌਪ 10 ਫਾਈਨਲਿਸਟ ਦਾ ਐਲਾਨ ਕੀਤਾ ਹੈ। ਆਗਾਮੀ ਵਰਲਡ ਆਡੀਓ ਵਿਜ਼ੁਅਲ ਐਂਟਰਟੇਨਮੈਂਟ ਸਮਿਟ (ਵੇਵਸ) 2025 ਦੇ ਹਿੱਸੇ ਵਜੋਂ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਹਿਯੋਗ ਨਾਲ ਆਈਡੀਜੀਐੱਸ ਦੁਆਰਾ ਆਯੋਜਿਤ ਪ੍ਰਤੀਯੋਗਿਤਾ ਦਾ ਉਦੇਸ਼ ਟੈਕਨੋਲੋਜੀ, ਸਿੱਖਿਆ ਅਤੇ ਗੇਮਿੰਗ ਦੇ ਖੇਤਰ ਵਿੱਚ ਨੌਜਵਾਨਾਂ ਦਰਮਿਆਨ ਇਨੋਵੇਸ਼ਨ ਨੂੰ ਪ੍ਰੋਤਸਾਹਨ ਦੇਣਾ ਅਤੇ ਹੈਂਡਹੈਲਡ ਉਪਕਰਣਾਂ ਲਈ ਸਫ਼ਲ ਵਿਚਾਰਾਂ ਅਤੇ ਡਿਜ਼ਾਈਨ ਨੂੰ ਪ੍ਰੇਰਿਤ ਕਰਨਾ ਹੈ, ਜੋ ਸਿੱਖਣ ਦੇ ਅਨੁਭਵਾਂ ਵਿੱਚ ਕ੍ਰਾਂਤੀ ਲਿਆ ਸਕਦੇ ਹਨ।
ਉਦਯੋਗ ਜਗਤ ਦੇ ਪ੍ਰਤੀਨਿਧੀਆਂ, ਟੈਕਨੋਲੋਜਿਸਟਾਂ, ਸਿਖਿਅਕਾਂ ਅਤੇ ਡਿਜ਼ਾਈਨਰਾਂ ਵਾਲੇ ਮਾਹਿਰ ਨਿਰਣਾਇਕ ਮੰਡਲ ਨੇ ਸਖ਼ਤ ਮੁਲਾਂਕਣ ਦੇ ਬਾਅਦ ਇਨੋਵੇਟਿਵ ਵਿਚਾਰਾਂ ਦੇ 1856 ਰਜਿਸਟ੍ਰੇਸ਼ਨ ਤੋਂ ਟੌਪ 10 ਫਾਈਨਲਿਸਟ ਚੁਣੇ ਹਨ। ਨਿਰਣਾਇਕ ਮੰਡਲ ਵਿੱਚ ਸ਼੍ਰੀ ਇੰਦ੍ਰਾਰਜੀਤ ਘੋਸ਼, ਸਹਿ-ਸੰਸਥਾਪਕ, ਏਰੂਡੀਟਿਓ; ਸ਼੍ਰੀ ਰਾਜੀਵ ਨਾਗਰ, ਕੰਟਰੀ ਮੈਨੇਜਰ, ਇੰਡਾ ਅਤੇ ਸਾਰਕ, ਹਿਊਓਨ ਅਤੇ ਸ਼੍ਰੀ ਜੈਫਰੀ ਕ੍ਰੇ, ਸਹਿ-ਸੰਸਥਾਪਕ ਅਤੇ ਉਤਪਾਦ ਪ੍ਰਮੁੱਖ, ਸਕੁਇਡ ਅਕਾਦਮੀ ਸ਼ਾਮਲ ਸਨ।
10 ਫਾਈਨਲਿਸਟ ਹਨ:
ਕਰਨਾਟਾ ਪਰਵ- ਕੋਡ ਕ੍ਰਾਫਟ ਜੂਨੀਅਰ (ਕਰਨਾਟਕ)
2. ਵਿਦਿਆਰਥੀ- ਬੱਚਿਆਂ ਲਈ ਸਮਾਰਟ ਲਰਨਿੰਗ ਟੈਬਲੇਟ: ਇੱਕ ਇੰਟਰਐਕਟਿਵ ਅਤੇ ਅਨੁਕੂਲ ਵਿਦਿਅਕ ਸਾਥੀ (ਕਰਨਾਟਕ ਅਤੇ ਆਂਧਰ ਪ੍ਰਦੇਸ਼)
ਯੁਵਾ ਇਨੋਵੇਟਰਸ ਨੇ ਸਮਾਰਟ ਲਰਨਿੰਗ ਟੈਬਲੇਟ ਤਿਆਰ ਕੀਤਾ ਹੈ- ਇਹ ਇੱਕ ਘੱਟ ਲਾਗਤ ਵਾਲਾ, ਵੌਇਸ-ਅਸਿਸਟੈਡ, ਇੰਟਰਐਕਟਿਵ ਐਜੂਕੇਸ਼ਨਲ ਡਿਵਾਈਸ ਜੋ ਈਐੱਸਪੀ8266 ਜਾਂ ਰਾਸਪਬੇਰੀ ਪਾਈ ਦੁਆਰਾ ਸੰਚਾਲਿਤ ਹੈ। ਬੱਚਿਆਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਇਹ ਟੈਬਲੇਟ ਪਰੰਪਰਾਗਤ ਅਤੇ ਡਿਜੀਟਲ ਲਰਨਿੰਗ ਟੂਲਸ ਲਈ ਇੱਕ ਸਕ੍ਰੀਨ-ਮੁਕਤ, ਇੰਟਰਨੈੱਟ-ਮੁਕਤ ਵਿਕਲਪ ਪ੍ਰਦਾਨ ਕਰਦਾ ਹੈ, ਜੋ ਅਕਸਰ ਉੱਚ ਲਾਗਤ ਅਤੇ ਕਨੈਕਟੀਵਿਟੀ ਰੁਕਾਵਟਾਂ ਦੇ ਕਾਰਨ ਪਹੁੰਚ ਤੋਂ ਦੂਰ ਹੁੰਦੇ ਹਨ।

ਟੈੱਕ ਟਾਈਟਨਸ- ਇੰਟਰਐਕਟਿਵ ਰਾਈਟਿੰਗ ਅਸਿਸਟੈਂਸ ਦੇ ਨਾਲ ਸਮਾਰਟ ਹੈਂਡਰਾਈਟਿੰਗ ਲਰਨਿੰਗ ਡਿਵਾਈਸ (ਤਮਿਲ ਨਾਡੂ)
ਆਧੁਨਿਕ ਟੈਕਨੋਲੋਜੀ ਦੇ ਨਾਲ ਪਰੰਪਰਾਗਤ ਲੇਖਨ ਵਿਧੀਆਂ ਨੂੰ ਮਿਲਾ ਕੇ, ਸਮਾਰਟ ਹੈਂਡਰਾਈਟਿੰਗ ਲਰਨਿੰਗ ਡਿਵਾਈਸ ਨੂੰ ਬੱਚਿਆਂ ਦੇ ਲਿਖਣ ਦੇ ਤਰੀਕੇ ਨੂੰ ਬਦਲਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਉਪਕਰਣ ਰੀਅਲ ਟਾਈਮ ਵਿੱਚ ਇੰਟਰਐਕਟਿਵ ਫੀਡਬੈਕ, ਬਹੁਭਾਸ਼ੀ ਸਿੱਖਣ ਦਾ ਅਨੁਭਵ ਅਤੇ ਇੱਕ ਔਫਲਾਈਨ, ਕਿਫਾਇਤੀ ਸਮਾਧਾਨ ਪ੍ਰਦਾਨ ਕਰਦਾ ਹੈ, ਜੋ ਵਿਸ਼ੇਸ਼ ਤੌਰ ‘ਤੇ ਵੰਚਿਤ ਖੇਤਰਾਂ ਵਿੱਚ ਸ਼ੁਰੂਆਤੀ ਸਿਖਿਆਰਥੀਆਂ ਲਈ ਤਿਆਰ ਕੀਤਾ ਗਿਆ ਹੈ।

4. ਪ੍ਰੋਟੋਮਾਈਂਡਸ- ਐਡੂਸਪਾਰਕ (ਦਿੱਲੀ, ਕੇਰਲ, ਉੱਤਰ ਪ੍ਰਦੇਸ਼, ਬਿਹਾਰ)
ਐਡੂਸਪਾਰਕ ਇੱਕ ਕਿਫਾਇਤੀ, ਏਆਈ-ਸੰਚਾਲਿਤ ਹੈਂਡਹੈਲਡ ਡਿਵਾਈਸ ਹੈ ਜਿਸ ਨੂੰ 6 ਤੋਂ 8 ਵਰ੍ਹੇ ਦੀ ਉਮਰ ਦੇ ਛੋਟੇ ਬੱਚਿਆਂ ਵਿੱਚ ਉਤਸੁਕਤਾ ਜਗਾਉਣ ਅਤੇ ਬੋਧਾਤਮਕ ਵਿਕਾਸ ਨੂੰ ਗਤੀ ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਦੇ ਅਨੁਕੂਲ ਏਆਈ ਇੰਜਣ ਦੇ ਇਲਾਵਾ, ਜਦੋਂ ਬੱਚੇ ਵਿਦਿਅਕ ਖੇਡਾਂ ਖੇਡਦੇ ਹਨ- ਸੁਡੋਕੁ ਅਤੇ ਗਣਿਤ ਦੀਆਂ ਚੁਣੌਤੀਆਂ ਤੋਂ ਲੈ ਕੇ ਭੁੱਲਭੁਲੇਖੇ ਅਤੇ ਮੈਮੋਰੀ ਪਹੇਲੀਆਂ ਤੱਕ- ਡਿਵਾਈਸ ਰੀਅਲ ਟਾਈਮ ਵਿੱਚ ਮੁਸ਼ਕਲ ਨੂੰ ਅਨੁਕੂਲ ਬਣਾਉਂਦੀ ਹੈ, ਜਿਸ ਨਾਲ ਹਰੇਕ ਸਿਖਿਆਰਥੀ ਨੂੰ ਆਪਣੀ ਗਤੀ ਨਾਲ ਪ੍ਰਗਤੀ ਕਰਨ ਵਿੱਚ ਸਹਾਇਤਾ ਮਿਲਦੀ ਹੈ।

5. ਅਪੈਕਸ ਅਚੀਵਰਸ- ਬੋਡਮਾਸ ਕੁਐਸਟ: ਸਮਾਰਟ ਐਜੂਕੇਸ਼ਨ ਲਈ ਗੈਮੀਫਾਈਡ ਮੈਥ ਲਰਨਿੰਗ (ਤਮਿਲ ਨਾਡੂ)
ਬੋਡਮਾਸ (ਬਰੈਕਟ, ਆਰਡਰਸ, ਡਿਵੀਜ਼ਨ/ਮਲਟੀਪਲੀਕੇਸ਼ਨ, ਅਡੀਸ਼ਨ/ਸਬਟ੍ਰੈਕਸ਼ਨ) ਅਕਸਰ ਯੁਵਾ ਸਿਖਿਆਰਥੀਆਂ ਲਈ ਚੁਣੌਤੀਆਂ ਪੇਸ਼ ਕਰਦਾ ਹੈ, ਜਿਸ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਅਤੇ ਗਣਿਤ ਵਿੱਚ ਪ੍ਰਗਤੀ ਹੌਲੀ ਹੋ ਜਾਂਦੀ ਹੈ। ਬੋਡਮਾਸ ਕੁਐਸਟ ਸਿੱਖਣ ਨੂੰ ਇੱਕ ਇਮਰਸਿਵ, ਰਿਵਾਰਡ-ਅਧਾਰਿਤ ਯਾਤਰਾ ਵਿੱਚ ਬਦਲ ਕੇ ਇਸ ਨੂੰ ਬਦਲ ਦਿੰਦਾ ਹੈ।

6. ਸਾਇੰਸਵਰਸ- ਬੱਚਿਆਂ ਲਈ ਇੰਟਰਐਕਟਿਵ ਐਜੂਕੇਸ਼ਨਲ ਹੈਂਡਹੈਲਡ ਡਿਵਾਈਸਾਂ ਦੀ ਜ਼ਰੂਰਤ (ਇੰਡੋਨੇਸ਼ੀਆ)
7. ਵੀ20- ਵੀਫਿਟ- ਖੇਡ ਰਾਹੀਂ ਇੰਟਰਐਕਟਿਵ ਲਰਨਿੰਗ (ਤਮਿਲ ਨਾਡੂ)

8. ਵਾਰੀਅਰਸ- ਮਹਾ-ਸ਼ਾਸਤ੍ਰ (ਦਿੱਲੀ)
ਮਹਾ-ਸ਼ਾਸਤ੍ਰ ਇੱਕ ਇਨੋਵੇਟਿਵ ਐਜੂਕੇਸ਼ਨਲ ਈਕੋਸਿਸਟਮ ਹੈ ਜਿਸ ਨੂੰ 5 ਤੋਂ 8 ਸਾਲ ਦੀ ਉਮਰ ਦੇ ਵਿਦਿਆਰਥੀਆਂ ਲਈ ਸਿੱਖਣ ਦੇ ਅਨੁਭਵ ਨੂੰ ਨਵਾਂ ਰੂਪ ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ। ਸਮਾਵੇਸ਼ਿਤਾ ਅਤੇ ਸਕੇਲੇਬਿਲਿਟੀ ਲਈ ਬਣਾਇਆ ਗਿਆ, ਇਹ ਪਲੈਟਫਾਰਮ ਭਾਰਤ ਅਤੇ ਉਸ ਤੋਂ ਬਾਹਰ ਦੇ ਸਿੱਖਿਆਰਥੀਆਂ ਦੀਆਂ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੁਇਜ਼,
ਰੀਅਲ ਟਾਈਮ ਸਿਮੂਲੇਸ਼ਨ, ਏਆਈ-ਸੰਚਾਲਿਤ ਟਿਊਸ਼ਨ ਅਤੇ ਬਹੁਭਾਸ਼ੀ ਸਮਰਥਨ ਨੂੰ ਜੋੜਦਾ ਹੈ। ਇਸ ਦਾ ਮੂਲ ਇੱਕ ਹੈਂਡਹੈਲਡ ਏਆਈ- ਸੰਚਾਲਿਤ ਉਪਕਰਣ ਹੈ ਜੋ ਵਿਦਿਆਰਥੀਆਂ ਨੂੰ ਇੰਟਰਐਕਟਿਵ ਗੇਮ, ਅਨੁਕੂਲੀ ਕੁਇਜ਼ ਅਤੇ ਐੱਲਓਆਰਏ-ਅਧਾਰਿਤ ਮੈਸ਼ਟੈਸਟਿਕ ਨੈੱਟਵਰਕ ਦਾ ਉਪਯੋਗ ਕਰਕੇ ਔਫਲਾਈਨ ਸਹਿਯੋਗ ਰਾਹੀਂ ਜੋੜਦਾ ਹੈ।

ਕਿੱਡੀਮੈਤਰੀ- ਇੱਕ ਹੈਂਡਹੈਲਡ ਮੈਥਮੈਟਿਕਲ ਗੇਮਿੰਗ ਕੰਸੋਲ (ਮੁੰਬਈ, ਓਡੀਸ਼ਾ, ਕਰਨਾਟਕ)
ਟੈਸਟ ਕੀਤੇ ਗਏ ਭਾਰਤੀ ਵਿਦਿਆਰਥੀਆਂ ਵਿੱਚੋਂ ਅੱਧੇ ਤੋਂ ਜ਼ਿਆਦਾ ਬੁਨਿਆਦੀ ਅੰਕਾਂ ਵਿੱਚ ਗਲੋਬਲ ਘੱਟੋ-ਘੱਟ ਮਾਪਦੰਡਾਂ ਤੋਂ ਹੇਠਾਂ ਸਨ। ਇਸ ਮਹੱਤਵਪੂਰਨ ਚੁਣੌਤੀ ਨੂੰ ਪਹਿਚਾਣਦੇ ਹੋਏ, ਟੀਮ ਕਿੱਡੀਮੈਤਰੀ ਨੇ ਰਾਸ਼ਟਰੀ ਸਿੱਖਿਆ ਨੀਤੀ-2020 ਤੋਂ ਪ੍ਰੇਰਣਾ ਲਈ, ਜਿਸ ਵਿੱਚ ਅਸਲ ਵਿੱਚ ਸਥਾਨਕ ਅਤੇ ਪ੍ਰਭਾਵਸ਼ਾਲੀ ਲਰਨਿੰਗ ਸਮਾਧਾਨ ਵਿਕਸਿਤ ਕਰਨ ਲਈ ਮੂਲ ਭਾਸ਼ਾ ਸਿੱਖਣ, ਤਕਨੀਕੀ ਏਕੀਕਰਣ ਅਤੇ ਪਰੰਪਰਾਗਤ ਭਾਰਤੀ ਕਦਰਾਂ-ਕੀਮਤਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

10. ਈ-ਗਰੂਟਸ- ਮਾਈਕ੍ਰੋ ਕੰਟਰੋਲਰ ਮਾਸਟਰੀ ਕਿਟ (ਤਮਿਲ ਨਾਡੂ)

ਟੌਪ 10 ਚੁਣੀਆਂ ਗਈਆਂ ਟੀਮਾਂ ਮੁੰਬਈ ਵਿੱਚ ਵੇਵਸ 2025 ਦੌਰਾਨ ਇੱਕ ਵਿਸ਼ੇਸ਼ ਪ੍ਰਦਰਸ਼ਨ ਵਿੱਚ ਆਪਣੇ ਵਿਚਾਰ ਪੇਸ਼ ਕਰਨਗੇ। ਚੈਲੇਂਜ ਦੇ ਜੇਤੂਆਂ ਨੂੰ ਮੰਤਰਾਲੇ ਦੁਆਰਾ ਗ੍ਰੈਂਡ ਫਿਨਾਲੇ ਵਿੱਚ ਸਨਮਾਨਿਤ ਕੀਤਾ ਜਾਵੇਗਾ।
ਵੇਵਸ ਬਾਰੇ
ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਖੇਤਰ ਲਈ ਇੱਕ ਪ੍ਰਮੁੱਖ ਉਪਲਬਧੀ ਵਾਲਾ ਪ੍ਰੋਗਰਾਮ, ਪਹਿਲਾ ਵਿਸ਼ਵ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ, ਭਾਰਤ ਸਰਕਾਰ ਦੁਆਰਾ ਮਹਾਰਾਸ਼ਟਰ ਦੇ ਮੁੰਬਈ ਵਿੱਚ 1 ਤੋਂ 4 ਮਈ, 2025 ਤੱਕ ਆਯੋਜਿਤ ਕੀਤਾ ਜਾਵੇਗਾ।
ਭਾਵੇਂ ਤੁਸੀਂ ਇੱਕ ਉਦਯੋਗ ਪੇਸ਼ੇਵਰ, ਨਿਵੇਸ਼ਕ, ਨਿਰਮਾਤਾ ਜਾਂ ਇਨੋਵੇਟਰਸ ਹੋ, ਸਮਿਟ ਮੀਡੀਆ ਐਂਡ ਐਂਟਰਟੇਨਮੈਂਟ ਲੈਂਡਸਕੇਪ ਨਾਲ ਜੁੜਨ, ਸਹਿਯੋਗ ਕਰਨ, ਇਨੋਵੇਸ਼ਨ ਕਰਨ ਅਤੇ ਯੋਗਦਾਨ ਕਰਨ ਲਈ ਸ਼ਾਨਦਾਰ ਗਲੋਬਲ ਪਲੈਟਫਾਰਮ ਪ੍ਰਦਾਨ ਕਰਦਾ ਹੈ।
ਵੇਵਸ ਭਾਰਤ ਦੀ ਰਚਨਾਤਮਕ ਸ਼ਕਤੀ ਨੂੰ ਵਧਾਉਣ ਲਈ ਤਿਆਰ ਹੈ,ਜੋ ਕੰਟੈਂਟ ਨਿਰਮਾਣ, ਬੌਧਿਕ ਸੰਪਦਾ ਅਤੇ ਟੈਕਨੋਲੋਜੀ ਇਨੋਵੇਸ਼ਨ ਦੇ ਕੇਂਦਰ ਦੇ ਰੂਪ ਵਿੱਚ ਇਸ ਦੀ ਸਥਿਤੀ ਨੂੰ ਵਧਾਏਗਾ। ਫੋਕਸ ਵਿੱਚ ਉਦਯੋਗ ਅਤੇ ਖੇਤਰ ਵਿੱਚ ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮ, ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ, ਸਾਊਂਡ ਅਤੇ ਮਿਊਜ਼ਕ, ਵਿਗਿਆਪਨ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜਨਰੇਟਿਵ ਏਆਈ, ਔਗਮੈਂਟੇਡ ਰਿਐਲਿਟੀ (ਏਆਰ), ਵਰਚੁਅਲ ਰਿਐਲਿਟੀ (ਵੀਆਰ); ਅਤੇ ਐਕਸਟੈਂਡਿਡ ਰਿਐਲਿਟੀ (ਐਕਸਆਰ) ਸ਼ਾਮਲ ਹਨ।
ਕੀ ਤੁਹਾਡੇ ਕੋਈ ਸਵਾਲ ਹਨ? ਇੱਥੇ ਜਵਾਬ ਲੱਭੋ।
ਪੀਆਈਬੀ ਟੀਮ ਵੇਵਸ ਦੀਆਂ ਨਵੀਨਤਮ ਘੋਸ਼ਣਾਵਾਂ ਨਾਲ ਅਪਡੇਟ ਰਹੋ
ਹੁਣੇ ਵੇਵਸ ਲਈ ਰਜਿਸਟਰ ਕਰੋ।
*********
ਪੀਆਈਬੀ ਟੀਮ ਵੇਵਸ 2025/ਐਡਗਰ/ਦਰਸ਼ਨਾ/110
Release ID:
(Release ID: 2124837)
| Visitor Counter:
15