ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਨੇ ਇਲੈਕਟ੍ਰੋਨਿਕਸ ਕੰਪੋਨੈਂਟ ਨਿਰਮਾਣ ਯੋਜਨਾ ਲਈ ਦਿਸ਼ਾ-ਨਿਰਦੇਸ਼ ਅਤੇ ਪੋਰਟਲ ਲਾਂਚ ਕੀਤਾ
ਕੇਂਦਰੀ ਮੰਤਰੀ ਨੇ ਇਲੈਕਟ੍ਰੋਨਿਕਸ ਉਦਯੋਗ ਨੂੰ ਸਿਕਸ ਸਿਗਮਾ ਮਿਆਰਾਂ ਨੂੰ ਪ੍ਰਾਪਤ ਕਰਨ ਅਤੇ ਡਿਜ਼ਾਈਨ ਟੀਮਾਂ ਸਥਾਪਿਤ ਕਰਨ ਦੀ ਅਪੀਲ ਕੀਤੀ
Posted On:
26 APR 2025 7:46PM by PIB Chandigarh
ਭਾਰਤ ਦੇ ਪਹਿਲੇ ਸਵਦੇਸ਼ੀ AI ਬੁਨਿਆਦੀ ਢਾਂਚੇ ਦੇ ਮਾਡਲ ਦੇ ਨਿਰਮਾਣ ਲਈ ਸਰਵਮ AI ਨੂੰ ਚੁਣਿਆ ਗਿਆ
ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ, ਸ਼੍ਰੀ ਅਸ਼ਵਨੀ ਵੈਸ਼ਨਵ ਨੇ ਅੱਜ ਇਲੈਕਟ੍ਰੋਨਿਕਸ ਕੰਪੋਨੈਂਟ ਮੈਨੂਫੈਕਚਰਿੰਗ ਸਕੀਮ (ਈਸੀਐੱਮਐੱਸ) ਲਈ ਦਿਸ਼ਾ-ਨਿਰਦੇਸ਼ ਅਤੇ ਪੋਰਟਲ ਲਾਂਚ ਕੀਤਾ, ਜੋ ਕਿ ਭਾਰਤ ਦੇ ਇਲੈਕਟ੍ਰੋਨਿਕਸ ਨਿਰਮਾਣ ਈਕੋਸਿਸਟਮ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਹੈ।

ਇਸ ਲਾਂਚ 'ਤੇ ਬੋਲਦਿਆਂ, ਕੇਂਦਰੀ ਮੰਤਰੀ ਨੇ ਇਲੈਕਟ੍ਰੋਨਿਕਸ ਨਿਰਮਾਣ ਲਈ ਸਰਕਾਰ ਦੀ ਸਪਸ਼ਟ ਰਣਨੀਤੀ ਦਾ ਵਰਣਨ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਤਿਆਰ ਉਤਪਾਦਾਂ ਦੇ ਨਿਰਮਾਣ ਤੋਂ ਲੈ ਕੇ ਗਿਣਤੀ ਅਤੇ ਬੁਨਿਆਦੀ ਵਿਸ਼ਵਾਸ ਨੂੰ ਵਧਾਉਣ ਤੱਕ ਆਪਣੀ ਯਾਤਰਾ ਸ਼ੁਰੂ ਕੀਤੀ ਜਿਸ ਨੇ ਕਦਮ-ਦਰ-ਕਦਮ ਏਕੀਕਰਣ ਨੂੰ ਸਮਰੱਥ ਬਣਾਇਆ। ਇਸ ਤੋਂ ਬਾਅਦ ਮਾਡਿਊਲ ਪੱਧਰ ਦਾ ਨਿਰਮਾਣ, ਫਿਰ ਕੰਪੋਨੈਂਟ ਨਿਰਮਾਣ ਅਤੇ ਹੁਣ ਸਮੱਗਰੀ ਦਾ ਨਿਰਮਾਣ ਹੋਇਆ ਜੋ ਕੰਪੋਨੈਂਟ ਬਣਾਉਂਦੇ ਹਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਤਿਆਰ ਸਾਮਾਨ ਮੁੱਲ ਲੜੀ ਦਾ 80 ਤੋਂ 85 ਪ੍ਰਤੀਸ਼ਤ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਇਲੈਕਟ੍ਰੋਨਿਕਸ ਨਿਰਮਾਣ ਵਿੱਚ ਪ੍ਰਾਪਤ ਕੀਤਾ ਗਿਆ ਪੈਮਾਨਾ ਬੇਮਿਸਾਲ ਰਿਹਾ ਹੈ।
ਸ਼੍ਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਲੈਕਟ੍ਰੋਨਿਕਸ ਉਤਪਾਦਨ ਪੰਜ ਗੁਣਾ ਅਤੇ ਨਿਰਯਾਤ ਛੇ ਗੁਣਾ ਤੋਂ ਵੱਧ ਵਧਿਆ ਹੈ, ਜਿਸ ਵਿੱਚ ਨਿਰਯਾਤ ਸੀਏਜੀਆਰ 20% ਤੋਂ ਵੱਧ ਅਤੇ ਉਤਪਾਦਨ ਸੀਏਜੀਆਰ 17% ਤੋਂ ਵੱਧ ਹੈ। ਉਨ੍ਹਾਂ ਨੇ ਕਿਹਾ ਕਿ ਮੋਬਾਈਲ ਫੋਨ, ਸਰਵਰ, ਲੈਪਟਾਪ ਅਤੇ ਆਈਟੀ ਹਾਰਡਵੇਅਰ ਬਹੁਤ ਤੇਜ਼ੀ ਨਾਲ ਅੱਗੇ ਵਧੇ ਹਨ ਅਤੇ ਉਦਯੋਗ ਹੁਣ ਤੇਜ਼ ਰਫ਼ਤਾਰ ਨਾਲ ਵਧਣ ਲਈ ਤਿਆਰ ਹੈ।
ਸ਼੍ਰੀ ਵੈਸ਼ਨਵ ਨੇ ਈਸੀਐੱਮਐੱਸ ਨੂੰ ਇੱਕ ਸਮਸੱਤਰੀ (ਖਿਤਿਜੀ) ਯੋਜਨਾ ਦੱਸਿਆ ਜੋ ਨਾ ਸਿਰਫ਼ ਇਲੈਕਟ੍ਰੋਨਿਕਸ ਨੂੰ ਸਗੋਂ ਉਦਯੋਗਿਕ, ਬਿਜਲੀ, ਆਟੋਮੋਬਾਈਲ ਆਦਿ ਸਮੇਤ ਹੋਰ ਖੇਤਰਾਂ ਨੂੰ ਵੀ ਸਹਾਇਤਾ ਪ੍ਰਦਾਨ ਕਰੇਗੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਭਰ ਵਿੱਚ ਇਲੈਕਟ੍ਰੋਨਿਕਸ ਨਿਰਮਾਣ ਲਈ ਇੱਕ ਸੰਪੂਰਨ ਈਕੋਸਿਸਟਮ ਸਥਾਪਿਤ ਕੀਤਾ ਜਾ ਰਿਹਾ ਹੈ।
ਇਨੋਵੇਸ਼ਨ ਅਤੇ ਗੁਣਵੱਤਾ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਵੈਸ਼ਨਵ ਨੇ ਕਿਹਾ ਕਿ ਬਹੁਤ ਸਾਰੀਆਂ ਕੰਪਨੀਆਂ ਨੇ ਹੁਣ ਡਿਜ਼ਾਈਨ ਟੀਮਾਂ ਸਥਾਪਿਤ ਕੀਤੀਆਂ ਹਨ ਅਤੇ ਇਹ ਜ਼ਰੂਰੀ ਹੈ ਕਿ ਹਰ ਸਾਥੀ ਅਜਿਹੀਆਂ ਟੀਮਾਂ ਵਿਕਸਿਤ ਕਰੇ। ਗੁਣਵੱਤਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਖੇਤਰ ਵਿੱਚ ਛੇ ਸਿਗਮਾ ਮਿਆਰਾਂ ਨੂੰ ਪ੍ਰਾਪਤ ਕਰਨ ਦਾ ਸੱਦਾ ਦਿੱਤਾ ਅਤੇ ਚੇਤਾਵਨੀ ਦਿੱਤੀ ਕਿ ਗੁਣਵੱਤਾ ਦੀ ਮਿਆਰਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਡਿਜ਼ਾਈਨ ਸਮਰੱਥਾ ਅਤੇ ਗੁਣਵੱਤਾ ਉੱਤਮਤਾ 'ਤੇ ਦੋਹਰਾ ਧਿਆਨ ਇਲੈਕਟ੍ਰੋਨਿਕਸ ਵਿੱਚ ਭਾਰਤ ਦੀ ਅਗਵਾਈ ਨੂੰ ਅੱਗੇ ਵਧਾਏਗਾ।

ਸ਼੍ਰੀ ਵੈਸ਼ਨਵ ਨੇ ਏਆਈ ਵਿੱਚ ਭਾਰਤ ਦੀ ਪ੍ਰਗਤੀ ਅਤੇ ਡੇਟਾ-ਸੰਚਾਲਿਤ ਹੱਲਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਏਆਈ ਰਿਪੋਜ਼ਟਰੀ 'ਤੇ 350 ਡੇਟਾਸੈੱਟ ਪਹਿਲਾਂ ਹੀ ਅਪਲੋਡ ਕੀਤੇ ਜਾ ਚੁੱਕੇ ਹਨ ਅਤੇ ਆਈਆਈਟੀ ਦੁਆਰਾ ਵਿਕਸਿਤ ਕੀਤੇ ਗਏ ਚਾਰ ਏਆਈ ਟੂਲ ਜਲਦੀ ਹੀ ਜਾਰੀ ਕੀਤੇ ਜਾਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਇਲੈਕਟ੍ਰੋਨਿਕਸ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਤਕਨੀਕੀ-ਕਾਨੂੰਨੀ ਹੱਲ ਵਿਕਸਿਤ ਕੀਤੇ ਜਾ ਰਹੇ ਹਨ।
ਸ਼੍ਰੀ ਵੈਸ਼ਨਵ ਨੇ ਦੱਸਿਆ ਕਿ ਈਸੀਐੱਮਐੱਸ ਕੋਲ ਪ੍ਰਵਾਨਗੀ ਲਈ ਤਿਆਰ ਪ੍ਰੋਜੈਕਟਾਂ ਦੀ ਇੱਕ ਮਜ਼ਬੂਤ ਪਾਈਪਲਾਈਨ ਹੈ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਇੱਕ ਗਲੋਬਲ ਇਲੈਕਟ੍ਰੋਨਿਕਸ ਹੱਬ ਵਜੋਂ ਭਾਰਤ ਦੇ ਤੇਜ਼ ਵਿਕਾਸ ਦੀ ਸ਼ੁਰੂਆਤ ਹੈ।

ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਸਕੱਤਰ, ਸ਼੍ਰੀ ਐੱਸ ਕ੍ਰਿਸ਼ਣਨ ਨੇ ਕਿਹਾ ਕਿ ਈਸੀਐੱਮਐੱਸ ਦਾ ਉਦੇਸ਼ ਭਾਰਤ ਨੂੰ ਦੁਨੀਆ ਵਿੱਚ ਇੱਕ ਇਲੈਕਟ੍ਰਾਨਿਕ ਨਿਰਮਾਣ ਮਹਾਸ਼ਕਤੀ ਵਜੋਂ ਸਥਾਪਿਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਇਸ ਯੋਜਨਾ ਨੂੰ ਸਫਲ ਬਣਾਉਣ ਲਈ ਸਾਰੇ ਹਿੱਸੇਦਾਰਾਂ ਨਾਲ ਮਿਲ ਕੇ ਕੰਮ ਕਰੇਗਾ।
ਇਸ ਪ੍ਰੋਗਰਾਮ ਦੌਰਾਨ, ਸਰਵਮ ਏਆਈ ਨੂੰ ਭਾਰਤ ਦੇ ਪਹਿਲੇ ਸਵਦੇਸ਼ੀ ਏਆਈ ਬੁਨਿਆਦੀ ਢਾਂਚੇ ਦੇ ਮਾਡਲ ਨੂੰ ਬਣਾਉਣ ਲਈ ਚੁਣਿਆ ਗਿਆ ਸੀ। ਇਹ ਦੇਸ਼ ਦੇ ਏਆਈ ਇਨੋਵੇਸ਼ਨ ਈਕੋਸਿਸਟਮ ਵਿੱਚ ਇੱਕ ਵੱਡਾ ਮੀਲ ਪੱਥਰ ਹੈ।
ਮਜ਼ਬੂਤ ਉਦਯੋਗ, ਸਰਕਾਰ ਅਤੇ ਵਿਸ਼ਵਵਿਆਪੀ ਭਾਗੀਦਾਰੀ
ਇਸ ਲਾਂਚ ਸਮਾਗਮ ਵਿੱਚ 200 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ ਜਿਸ ਵਿੱਚ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀ, ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ, ਦੂਤਾਵਾਸ ਦੇ ਪ੍ਰਤੀਨਿਧੀ, ਸੀਨੀਅਰ ਘਰੇਲੂ ਅਤੇ ਵਿਸ਼ਵਵਿਆਪੀ ਉਦਯੋਗ ਨੇਤਾ, ਘਰੇਲੂ ਅਤੇ ਵਿਸ਼ਵਵਿਆਪੀ ਉਦਯੋਗ ਸੰਗਠਨ, ਵਿੱਤੀ ਸੰਸਥਾਵਾਂ, ਸਲਾਹਕਾਰ ਫਰਮਾਂ, ਮੀਡੀਆ ਆਦਿ ਸ਼ਾਮਲ ਸਨ।
ECMS ਲਈ ਦਿਸ਼ਾ-ਨਿਰਦੇਸ਼ਾਂ ਅਤੇ ਪੋਰਟਲ ਦਾ ਉਦਘਾਟਨ ਇੱਕ ਮਹੱਤਵਪੂਰਨ ਮੀਲ ਪੱਥਰ ਸੀ, ਜਿਸ ਨੇ ਮੁੱਖ ਉਦਯੋਗ ਆਗੂਆਂ, ਵੱਕਾਰੀ ਉਦਯੋਗ ਸੰਗਠਨਾਂ, ਪ੍ਰਮੁੱਖ ਵਿੱਤੀ ਸੰਸਥਾਵਾਂ ਅਤੇ ਵੱਖ-ਵੱਖ ਦੂਤਾਵਾਸਾਂ ਦੇ ਪ੍ਰਤੀਨਿਧੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਇਤਿਹਾਸਕ ਘਟਨਾ ਨੇ ਮੁੱਖ ਹਿੱਸੇਦਾਰਾਂ ਦਰਮਿਆਨ ਸਹਿਯੋਗ ਦੀ ਮਹੱਤਤਾ ਨੂੰ ਉਜਾਗਰ ਕੀਤਾ। ਅਜਿਹੀਆਂ ਉੱਘੀਆਂ ਸ਼ਖਸੀਅਤਾਂ ਦੀ ਮੌਜੂਦਗੀ ਨੇ ਦੇਸ਼ ਵਿੱਚ ਕੰਪੋਨੈਂਟ ਨਿਰਮਾਣ ਨੂੰ ਅੱਗੇ ਵਧਾਉਣ ਵਿੱਚ ਵਿਆਪਕ ਦਿਲਚਸਪੀ ਅਤੇ ਵਚਨਬੱਧਤਾ ਨੂੰ ਉਜਾਗਰ ਕੀਤਾ।
ਇਸ ਪ੍ਰੋਗਰਾਮ ਵਿੱਚ ਇਸ ਯੋਜਨਾ ਅਤੇ ਇਸ ਦੇ ਦਿਸ਼ਾ-ਨਿਰਦੇਸ਼ਾਂ ਬਾਰੇ ਇੱਕ ਪੇਸ਼ਕਾਰੀ ਦਿੱਤੀ ਗਈ, ਜਿਸ ਵਿੱਚ ਇਸਦੀ ਸਿਰਜਣਾ ਦੀ ਯਾਤਰਾ ਅਤੇ ਇਸ ਵਿਲੱਖਣ ਯੋਜਨਾ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਨੂੰ ਉਜਾਗਰ ਕੀਤਾ ਗਿਆ। ਪੇਸ਼ਕਾਰੀ ਨੇ ਵਿਚਾਰ ਪ੍ਰਕਿਰਿਆ ਅਤੇ ਰਣਨੀਤਕ ਵਿਚਾਰਾਂ ਦੀ ਇੱਕ ਵਿਆਪਕ ਸੰਖੇਪ ਜਾਣਕਾਰੀ ਪ੍ਰਦਾਨ ਕੀਤੀ ਜਿਸ ਨੇ ਯੋਜਨਾ ਨੂੰ ਆਕਾਰ ਦਿੱਤਾ ਅਤੇ ਵੱਖ-ਵੱਖ ਪ੍ਰੋਤਸਾਹਨ ਦੇਣ ਲਈ ਇਸ ਦੀ ਇਨੋਵੇਸ਼ਨ ਪਹੁੰਚ 'ਤੇ ਜ਼ੋਰ ਦਿੱਤਾ। ਖਾਸ ਤੌਰ 'ਤੇ, ਇਹ ਹਾਈਬ੍ਰਿਡ ਪ੍ਰੋਤਸਾਹਨਾਂ ਦੀ ਪਹਿਲੀ ਪੇਸ਼ਕਸ਼ ਹੈ, ਜੋ ਪ੍ਰੋਤਸਾਹਨਾਂ ਅਤੇ ਰੋਜ਼ਗਾਰ ਪੈਦਾ ਕਰਨ ਦਰਮਿਆਨ ਸਿੱਧਾ ਸਬੰਧ ਸਥਾਪਿਤ ਕਰਦੀ ਹੈ ਅਤੇ ਆਰਥਿਕ ਵਿਕਾਸ ਅਤੇ ਰੋਜ਼ਗਾਰ ਪੈਦਾ ਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ।
ਇਹ ਸਕੀਮ ਸਬ-ਅਸੈਂਬਲੀਆਂ ਅਤੇ ਕੰਪੋਨੈਂਟਸ ਨੂੰ ਉਤਸ਼ਾਹਿਤ ਕਰਨ ਤੋਂ ਪਰੇ ਹੈ - ਇਹ ਪੂਰੀ ਸਪਲਾਈ ਚੇਨ ਨੂੰ ਕਵਰ ਕਰਕੇ ਇੱਕ ਵਿਆਪਕ ਪਹੁੰਚ ਅਪਣਾਉਂਦੀ ਹੈ। ਕੰਪੋਨੈਂਟਸ ਅਤੇ ਸਬ-ਅਸੈਂਬਲੀਆਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ, ਇਹ ਪੂੰਜੀ ਉਪਕਰਣਾਂ ਦਾ ਵੀ ਸਮਰਥਨ ਕਰਦੀ ਹੈ ਅਤੇ ਨਿਰਮਾਣ ਪ੍ਰਕਿਰਿਆਵਾਂ ਨੂੰ ਚਲਾਉਣ ਲਈ ਜ਼ਰੂਰੀ ਮਸ਼ੀਨਰੀ ਨੂੰ ਸ਼ਾਮਲ ਕਰਨਾ ਯਕੀਨੀ ਬਣਾਉਂਦੀ ਹੈ। ਇਸ ਤੋਂ ਇਲਾਵਾ, ਇਹ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਉਪਕਰਣਾਂ ਦੀ ਸਬ-ਅਸੈਂਬਲੀ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਇੱਕ ਏਕੀਕ੍ਰਿਤ ਪ੍ਰਣਾਲੀ ਨੂੰ ਉਤਸ਼ਾਹਿਤ ਕਰਦੀ ਹੈ ਜੋ ਕੁਸ਼ਲਤਾ ਅਤੇ ਉਤਪਾਦਨ ਸਮਰੱਥਾਵਾਂ ਨੂੰ ਵਧਾਉਂਦੀ ਹੈ। ਇਹਨਾਂ ਮਹੱਤਵਪੂਰਨ ਪਹਿਲੂਆਂ ਨੂੰ ਸ਼ਾਮਲ ਕਰਕੇ, ਇਹ ਸਕੀਮ ਇੱਕ ਮਜ਼ਬੂਤ, ਆਪਸ ਵਿੱਚ ਜੁੜੇ ਈਕੋਸਿਸਟਮ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਘਰੇਲੂ ਨਿਰਮਾਣ ਨੂੰ ਮਜ਼ਬੂਤ ਕਰਦੀ ਹੈ।
ਇਹ ਸਕੀਮ ਬਿਨੈਕਾਰਾਂ ਦੀ ਕਾਰਗੁਜ਼ਾਰੀ 'ਤੇ ਵਿਸ਼ੇਸ਼ ਜ਼ੋਰ ਦਿੰਦੀ ਹੈ ਅਤੇ ਇਹ ਯਕੀਨੀ ਬਣਾਉਂਦੀ ਹੈ ਕਿ ਪ੍ਰੋਤਸਾਹਨ ਪਹਿਲਾਂ ਆਓ, ਪਹਿਲਾਂ ਪਾਓ ਦੇ ਅਧਾਰ 'ਤੇ ਵੰਡੇ ਜਾਣ। ਇਹ ਢਾਂਚਾ ਕੁਸ਼ਲਤਾ, ਸਰਗਰਮ ਭਾਗੀਦਾਰੀ ਅਤੇ ਅਰਜ਼ੀਆਂ ਨੂੰ ਸਮੇਂ ਸਿਰ ਜਮ੍ਹਾਂ ਕਰਵਾਉਣ ਨੂੰ ਉਤਸ਼ਾਹਿਤ ਕਰਦਾ ਹੈ, ਜਿਸ ਨਾਲ ਇੱਕ ਮੁਕਾਬਲੇਬਾਜ਼ੀ ਅਤੇ ਨਿਰਪੱਖ ਵਾਤਾਵਰਣ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ, ਲਾਗੂਕਰਣ ਪ੍ਰਕਿਰਿਆ ਨੂੰ ਨਿਯੰਤਰਿਤ ਕਰਨ ਵਾਲੀਆਂ ਯੋਜਨਾਵਾਂ ਦੇ ਦਿਸ਼ਾ-ਨਿਰਦੇਸ਼ਾਂ ਨੂੰ ਸਪਸ਼ਟਤਾ ਅਤੇ ਸ਼ੁੱਧਤਾ ਨਾਲ ਤਿਆਰ ਕੀਤਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸਰਲ ਅਤੇ ਸਪਸ਼ਟ ਰਹਿਣ। ਦਿਸ਼ਾ-ਨਿਰਦੇਸ਼ ਕਾਰੋਬਾਰ ਕਰਨ ਦੀ ਸੌਖ ਨੂੰ ਬਣਾਈ ਰੱਖਦੇ ਹਨ ਅਤੇ ਪਾਲਣਾ ਨੂੰ ਸਾਰੇ ਹਿੱਸੇਦਾਰਾਂ ਲਈ ਸਰਲ ਅਤੇ ਪਹੁੰਚਯੋਗ ਬਣਾਉਂਦੇ ਹਨ। ਬੇਲੋੜੀਆਂ ਗੁੰਝਲਾਂ ਨੂੰ ਖਤਮ ਕਰਕੇ ਅਤੇ ਪ੍ਰਕਿਰਿਆਤਮਕ ਜ਼ਰੂਰਤਾਂ ਨੂੰ ਸੁਚਾਰੂ ਬਣਾ ਕੇ, ਦਿਸ਼ਾ-ਨਿਰਦੇਸ਼ ਕੁਸ਼ਲ ਅਮਲ ਨੂੰ ਸੁਵਿਧਾਜਨਕ ਬਣਾਉਂਦੇ ਹਨ ਅਤੇ ਇੱਕ ਅਨੁਕੂਲ ਵਾਤਾਵਰਣ ਨੂੰ ਉਤਸ਼ਾਹਿਤ ਕਰਦੇ ਹਨ।
ਇਸ ਸਮਾਗਮ ਦੌਰਾਨ, ਉਦਯੋਗ ਜਗਤ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੁਆਰਾ ਸ਼ੁਰੂ ਕੀਤੀਆਂ ਗਈਆਂ ਉਤਪਾਦਨ-ਲਿੰਕਡ ਪ੍ਰੋਤਸਾਹਨ (ਪੀਐੱਲਆਈ) ਯੋਜਨਾਵਾਂ ਦੇ ਨਿਰਵਿਘਨ ਲਾਗੂਕਰਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਨ੍ਹਾਂ ਪਹਿਲਕਦਮੀਆਂ ਦੇ ਕੁਸ਼ਲ ਲਾਗੂਕਰਣ ਦੀ ਸ਼ਲਾਘਾ ਕੀਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਵੇਂ ਚੰਗੀ ਤਰ੍ਹਾਂ ਪਰਿਭਾਸ਼ਿਤ ਪ੍ਰਕਿਰਿਆਵਾਂ ਨੇ ਪ੍ਰੋਤਸਾਹਨਾਂ ਦੀ ਸੁਚਾਰੂ ਅਤੇ ਜਲਦੀ ਵੰਡ ਵਿੱਚ ਮਦਦ ਕੀਤੀ ਹੈ।
ਕੇਂਦਰੀ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਨੇ ਸਾਰੇ ਭਾਗੀਦਾਰਾਂ ਦੇ ਨਾਲ ਮਿਲ ਕੇ ਪਹਿਲਗਾਮ ਵਿੱਚ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲੇ ਦੇ ਪੀੜ੍ਹਤਾਂ ਦੀ ਯਾਦ ਵਿੱਚ ਸਮਾਗਮ ਦੀ ਸ਼ੁਰੂਆਤ ਵਿੱਚ ਇੱਕ ਮਿੰਟ ਦਾ ਮੌਨ ਰੱਖਿਆ।
ਪਿਛੋਕੜ
ਮਾਣਯੋਗ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਇਲੈਕਟ੍ਰੋਨਿਕਸ ਕੰਪੋਨੈਂਟ ਮੈਨੂਫੈਕਚਰਿੰਗ ਸਕੀਮ (ਈਸੀਐੱਮਐੱਸ) ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨੂੰ 08.04.2025 ਨੂੰ ਗਜ਼ਟ ਨੋਟੀਫਿਕੇਸ਼ਨ ਸੀਜੀ-ਡੀਐੱਲ-ਈ-08042025-262341 ਰਾਹੀਂ ਸੂਚਿਤ ਕੀਤਾ ਗਿਆ ਸੀ।
ਇਸ ਯੋਜਨਾ ਦਾ ਉਦੇਸ਼ ਇਲੈਕਟ੍ਰੋਨਿਕਸ ਕੰਪੋਨੈਂਟ ਨਿਰਮਾਣ ਈਕੋਸਿਸਟਮ ਵਿੱਚ ਵੱਡੇ ਪੱਧਰ 'ਤੇ ਨਿਵੇਸ਼ (ਗਲੋਬਲ/ਘਰੇਲੂ) ਆਕਰਸ਼ਿਤ ਕਰਕੇ, ਸਮਰੱਥਾ ਅਤੇ ਸਮਰੱਥਾਵਾਂ ਦਾ ਨਿਰਮਾਣ ਕਰਕੇ ਘਰੇਲੂ ਮੁੱਲ ਜੋੜ (ਡੀਵੀਏ) ਨੂੰ ਵਧਾ ਕੇ ਅਤੇ ਭਾਰਤੀ ਕੰਪਨੀਆਂ ਨੂੰ ਗਲੋਬਲ ਵੈਲਯੂ ਚੇਨ (GVCs) ਨਾਲ ਜੋੜ ਕੇ ਇੱਕ ਮਜ਼ਬੂਤ ਕੰਪੋਨੈਂਟ ਈਕੋਸਿਸਟਮ ਵਿਕਸਿਤ ਕਰਨਾ ਹੈ।
ਭਾਰਤ ਸਰਕਾਰ ਦੀਆਂ ਵੱਖ-ਵੱਖ ਪਹਿਲਕਦਮੀਆਂ ਕਾਰਨ ਪਿਛਲੇ ਦਹਾਕੇ ਵਿੱਚ ਇਲੈਕਟ੍ਰੋਨਿਕਸ ਨਿਰਮਾਣ ਖੇਤਰ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਲੈਕਟ੍ਰਾਨਿਕ ਵਸਤੂਆਂ ਦਾ ਘਰੇਲੂ ਉਤਪਾਦਨ ਵਿੱਤੀ ਵਰ੍ਹੇ 2014-15 ਵਿੱਚ 1.90 ਲੱਖ ਕਰੋੜ ਰੁਪਏ ਤੋਂ ਵਧ ਕੇ ਵਿੱਤੀ ਵਰ੍ਹੇ 2023-24 ਵਿੱਚ 9.52 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ, ਜੋ ਕਿ 17 ਪ੍ਰਤੀਸ਼ਤ ਤੋਂ ਵੱਧ ਦੇ ਸੀਏਜੀਆਰ ਨਾਲ ਹੈ। ਇਲੈਕਟ੍ਰਾਨਿਕ ਵਸਤੂਆਂ ਦਾ ਨਿਰਯਾਤ ਵੀ ਵਿੱਤੀ ਵਰ੍ਹੇ 2014-15 ਵਿੱਚ 0.38 ਲੱਖ ਕਰੋੜ ਰੁਪਏ ਤੋਂ ਵਧ ਕੇ ਵਿੱਤੀ ਵਰ੍ਹੇ 2023-24 ਵਿੱਚ 20 ਪ੍ਰਤੀਸ਼ਤ ਤੋਂ ਵੱਧ ਦੇ ਸੀਏਜੀਆਰ ਨਾਲ 2.41 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਵਿੱਤੀ ਵਰ੍ਹੇ 2024-25 ਵਿੱਚ, ਇਲੈਕਟ੍ਰੋਨਿਕਸ ਭਾਰਤ ਤੋਂ ਨਿਰਯਾਤ ਕੀਤੀ ਜਾਣ ਵਾਲੀ ਤੀਸਰੀ ਸਭ ਤੋਂ ਵੱਡੀ ਵਸਤੂ ਬਣ ਗਈ ਹੈ।
ਭਾਰਤ ਨੇ ਇਲੈਕਟ੍ਰੋਨਿਕਸ ਨਿਰਮਾਣ, ਖਾਸ ਕਰਕੇ ਮੋਬਾਈਲ ਨਿਰਮਾਣ ਵਿੱਚ ਸ਼ਾਨਦਾਰ ਤਰੱਕੀ ਕੀਤੀ ਹੈ, ਅਤੇ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਨਿਰਮਾਣ ਦੇਸ਼ ਬਣ ਗਿਆ ਹੈ।
ਸਕੀਮ ਦਾ ਬਜਟ ਖਰਚ: ₹ 22,919 ਕਰੋੜ
ਸਕੀਮ ਦੀ ਮਿਆਦ: 6 ਵਰ੍ਹੇ (ਮਿਆਦ ਪੂਰੀ ਹੋਣ ਦੀ ਮਿਆਦ ਦਾ 1 ਵਰ੍ਹਾ) ਭਾਵ ਵਿੱਤੀ ਵਰ੍ਹੇ 2025-26 ਤੋਂ ਵਿੱਤੀ ਵਰ੍ਹੇ 2031-32 ਤੱਕ।
ਪ੍ਰੋਤਸਾਹਨ ਢਾਂਚਾ
ਇਹ ਸਕੀਮ ਵੱਖ-ਵੱਖ ਵਿੱਤੀ ਪ੍ਰੋਤਸਾਹਨ ਪ੍ਰਦਾਨ ਕਰਦੀ ਹੈ, ਜਿਵੇਂ ਕਿ: (a) ਟਰਨਓਵਰ-ਲਿੰਕਡ ਪ੍ਰੋਤਸਾਹਨ (b) ਕੈਪੈਕਸ-ਲਿੰਕਡ ਪ੍ਰੋਤਸਾਹਨ (c) ਹਾਈਬ੍ਰਿਡ ਪ੍ਰੋਤਸਾਹਨ [ਭਾਵ (a) ਅਤੇ (b) ਦੋਵਾਂ ਦਾ ਸੁਮੇਲ]
ਰੋਜ਼ਗਾਰ-ਸਬੰਧਿਤ ਪ੍ਰੋਤਸਾਹਨ: ਟਰਨਓਵਰ-ਸਬੰਧਿਤ ਪ੍ਰੋਤਸਾਹਨ ਅਤੇ ਪੂੰਜੀ ਖਰਚ ਪ੍ਰੋਤਸਾਹਨ ਦਾ ਇੱਕ ਹਿੱਸਾ ਰੋਜ਼ਗਾਰ-ਸਬੰਧਿਤ ਹੈ।
ਟੀਚਾ-ਖੰਡ ਵਾਰ ਪ੍ਰੋਤਸਾਹਨ ਦੀ ਪੇਸ਼ਕਸ਼
ਲੜੀ ਨੰ.
|
ਟੀਚਾ ਖੰਡ
|
ਸੰਚਿਤ ਨਿਵੇਸ਼
|
ਟਰਨਓਵਰ ਨਾਲ ਜੁੜਿਆ ਪ੍ਰੋਤਸਾਹਨ
|
ਕੈਪੈਕਸ ਇਨਸੈਂਟਿਵ
|
|
(₹)
|
(%)
|
(%)
|
|
A
|
ਉਪ-ਸੰਯੋਜਨ
|
|
1
|
ਡਿਸਪਲੇ ਮੋਡੀਊਲ ਸਬ-ਅਸੈਂਬਲੀ
|
250 ਕਰੋੜ
|
4/4/3/2/2/1
|
NA
|
|
2
|
ਕੈਮਰਾ ਮੋਡੀਊਲ ਸਬ-ਅਸੈਂਬਲੀ
|
250 ਕਰੋੜ
|
5/4/4/3/2/2
|
NA
|
|
B
|
ਬੇਅਰ ਕੰਪੋਨੈਂਟ
|
|
3
|
ਗੈਰ-ਐੱਸਐੱਮਡੀ ਪੈਸਿਵ ਕੰਪੋਨੈਂਟ
|
50 ਕਰੋੜ
|
8/7/7/6/5/4
|
NA
|
|
4
|
ਇਲੈਕਟ੍ਰੋ-ਮਕੈਨੀਕਲ
|
50 ਕਰੋੜ
|
8/7/7/6/5/4
|
NA
|
|
5
|
ਮਲਟੀ-ਲੇਅਰ ਪੀਸੀਬੀ
|
50 ਕਰੋੜ
|
≤ 6 layers 6/6/5/5/4/4
|
NA
|
|
|
|
≥ 8 layers 10/8/7/6/5/5
|
|
6
|
ਡਿਜੀਟਲ ਐਪਲੀਕੇਸ਼ਨ ਲਈ ਲੀ-ਆਇਨ ਸੈੱਲ (ਸਟੋਰੇਜ ਅਤੇ ਗਤੀਸ਼ੀਲਤਾ ਨੂੰ ਛੱਡ ਕੇ)
|
500 ਕਰੋੜ
|
6/6/5/5/4/4
|
NA
|
|
|
7
|
ਮੋਬਾਈਲ, ਆਈਟੀ ਹਾਰਡ ਉਤਪਾਦ ਅਤੇ ਸਬੰਧਿਤ ਉਪਕਰਨ ਐਨ ਕਲੋਜ਼ਰ ਲਈ
|
500 ਕਰੋੜ
|
7/6/5/4/4/3
|
NA
|
|
C
|
ਪੂਰੀ ਬੈਇਰ ਕੰਪੋਨੇਟ
|
|
8
|
ਐੱਚਡੀਆਈ/ਐੱਮਐੱਸਏਪੀ/ਲਚੀਲਾ ਪੀਬੀ
|
1000 ਕਰੋੜ
|
8/7/7/6/5/4
|
25%
|
|
9
|
SMD ਪੈਸਿਵ ਕੰਪੋਨੈਂਟ
|
250 ਕਰੋੜ
|
5/5/4/4/3/3
|
25%
|
|
ਲੜੀ ਨੰ.
|
ਟਾਰਗੇਟ ਸੈਗਮੈਂਟ ਘੱਟੋ-ਘੱਟ ਨਿਵੇਸ਼
|
ਸੰਚਿਤ ਨਿਵੇਸ਼
|
ਟਰਨਓਵਰ ਲਿੰਕਡ ਇਨਸੈਂਟਿਵ
|
ਕੈਪੈਕਸ ਇਨਸੈਂਟਿਵ
|
|
(₹)
|
(%)
|
(%)
|
|
D
|
ਸਪਲਾਈ ਚੇਨ ਈਕੋਸਿਸਟਮ ਅਤੇ ਪੂੰਜੀ ਉਪਕਰਣ
|
|
10
|
ਉਪ-ਅਸੈਂਬਲੀਆਂ ਦੀ ਸਪਲਾਈ ਚੇਨ (ਏ) ਅਤੇ ਬੇਅਰ ਕੰਪੋਨੈਂਟਸ (ਬੀ) ਅਤੇ (ਸੀ)
|
10 ਕਰੋੜ
|
NA
|
25%
|
|
11
|
ਇਲੈਕਟ੍ਰੋਨਿਕਸ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਪੂੰਜੀਗਤ ਸਮਾਨ, ਜਿਸ ਵਿੱਚ ਉਨ੍ਹਾਂ ਦੀਆਂ ਉਪ-ਅਸੈਂਬਲੀਆਂ ਅਤੇ ਕੰਪੋਨੈਂਟ ਸ਼ਾਮਲ ਹਨ
|
10 ਕਰੋੜ
|
NA
|
25%
|
|
ਆਵੇਦਨ ਵਿੰਡੋ: ਇਹ ਸਕੀਮ 1 ਮਈ 2025 ਤੋਂ ਔਨਲਾਈਨ ਪੋਰਟਲ (www.ecms.meity.gov.in ) ਰਾਹੀਂ ਅਰਜ਼ੀਆਂ ਪ੍ਰਾਪਤ ਕਰਨ ਲਈ ਖੁੱਲ੍ਹੀ ਰਹੇਗੀ।
I. ਟਾਰਗੇਟ ਸੈਗਮੈਂਟ (A), (B) ਅਤੇ (C) ਲਈ: 3 ਮਹੀਨੇ
II. ਟਾਰਗੇਟ ਸੈਗਮੈਂਟ (D) ਲਈ: 2 ਵਰ੍ਹੇ
ਅਨੁਮਾਨਿਤ ਨਤੀਜੇ
ਇਸ ਯੋਜਨਾ ਦਾ ਉਦੇਸ਼ 59,350 ਕਰੋੜ ਰੁਪਏ ਦੇ ਨਿਵੇਸ਼ ਨੂੰ ਆਕਰਸ਼ਿਤ ਕਰਨਾ ਹੈ, ਜਿਸ ਦੇ ਨਤੀਜੇ ਵਜੋਂ 4,56,500 ਕਰੋੜ ਰੁਪਏ ਪੈਦਾ ਹੋਣਗੇ ਅਤੇ 91,600 ਵਿਅਕਤੀਆਂ ਨੂੰ ਸਿੱਧਾ ਰੋਜ਼ਗਾਰ ਪ੍ਰਦਾਨ ਹੋਵੇਗਾ ਅਤੇ ਇਸ ਦੇ ਕਾਰਜਸ਼ੀਲ ਸਮੇਂ ਦੌਰਾਨ ਕਈ ਅਸਿੱਧੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਹੋਰ ਜਾਣਕਾਰੀ ਲਈ:
ਵੈੱਬਸਾਈਟ: www.ecms.meity.gov.in ; www.meity.gov.in
ਈਮੇਲ: ecms-meity@meity.gov.in
ਸੰਪਰਕ ਨੰਬਰ: +91-11-24360886
******
ਧਰਮੇਂਦਰ ਤਿਵਾਰੀ/ਨਵੀਨ ਸ਼੍ਰੀਜੀਤ
(Release ID: 2124807)
Visitor Counter : 15