ਪ੍ਰਧਾਨ ਮੰਤਰੀ ਦਫਤਰ
ਨਤੀਜਿਆਂ ਦੀ ਸੂਚੀ: ਪ੍ਰਧਾਨ ਮੰਤਰੀ ਦੀ ਸਾਊਦੀ ਅਰਬ ਦੀ ਸਰਕਾਰੀ ਯਾਤਰਾ
Posted On:
23 APR 2025 2:25AM by PIB Chandigarh
-
ਰਣਨੀਤਕ ਸਾਂਝੇਦਾਰੀ ਪਰਿਸ਼ਦ
ਪਰਿਸ਼ਦ ਨੇ ਐੱਸਪੀਸੀ ਦੇ ਤਹਿਤ ਵਿਭਿੰਨ ਕਮੇਟੀਆਂ, ਉਪ-ਕਮੇਟੀਆਂ ਅਤੇ ਕਾਰਜ ਸਮੂਹਾਂ ਦੇ ਕੰਮ ਦੀ ਸਮੀਖਿਆ ਕੀਤੀ, ਜਿਸ ਵਿੱਚ ਰਾਜਨੀਤਕ, ਰੱਖਿਆ, ਸੁਰੱਖਿਆ, ਵਪਾਰ, ਨਿਵੇਸ਼, ਊਰਜਾ, ਟੈਕਨੋਲੋਜੀ, ਖੇਤੀਬਾੜੀ, ਸੱਭਿਆਚਾਰ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਆਪਸੀ ਸਬੰਧਾਂ ਨੂੰ ਸ਼ਾਮਲ ਕੀਤਾ ਗਿਆ ਹੈ। ਚਰਚਾ ਤੋਂ ਬਾਅਦ ਦੋਹਾਂ ਨੇਤਾਵਾਂ ਨੇ ਮਿਨਟਸ ‘ਤੇ ਹਸਤਾਖਰ ਕੀਤੇ।
-
ਸੱਭਿਆਚਾਰਕ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਆਪਸੀ ਸਬੰਧਾਂ, ਜਿਸ ਵਿੱਚ ਹਾਲ ਹੀ ਦੇ ਵਰ੍ਹਿਆਂ ਵਿੱਚ ਜ਼ਿਕਰਯੋਗ ਗਤੀ ਆਈ ਹੈ, ਨੂੰ ਮਜ਼ਬੂਤ ਕਰਨ ਲਈ ਪਰਿਸ਼ਦ ਨੇ ਐੱਸਪੀਸੀ ਦੇ ਤਹਿਤ ਟੂਰਿਜ਼ਮ ਅਤੇ ਸੱਭਿਆਚਾਰਕ ਸਹਿਯੋਗ ਨਾਲ ਸਬੰਧਿਤ ਇੱਕ ਨਵੀਂ ਮੰਤਰੀ ਪੱਧਰੀ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ।
ਭਾਰਤ ਸਾਊਦੀ ਅਰਬ ਐੱਸਪੀਸੀ ਦੇ ਤਹਿਤ ਹੁਣ ਚਾਰ ਕਮੇਟੀਆਂ ਹੇਠ ਲਿਖੇ ਅਨੁਸਾਰ ਹੋਵਗੀ:
1) ਰਾਜਨੀਤਕ, ਦੂਤਾਵਾਸ ਸਬੰਧੀ ਅਤੇ ਸੁਰੱਖਿਆ ਸਹਿਯੋਗ ਕਮੇਟੀ
2) ਰੱਖਿਆ ਸਹਿਯੋਗ ਕਮੇਟੀ
3) ਅਰਥਵਿਵਸਥਾ, ਊਰਜਾ, ਨਿਵੇਸ਼ ਅਤੇ ਟੈਕਨੋਲੋਜੀ ਕਮੇਟੀ
4) ਟੂਰਿਜ਼ਮ ਅਤੇ ਸੱਭਿਆਚਾਰਕ ਸਹਿਯੋਗ ਕਮੇਟੀ
II. ਨਿਵੇਸ਼ ਨਾਲ ਸਬੰਧਿਤ ਉੱਚ ਪੱਧਰੀ ਕਾਰਜ ਬਲ (ਐੱਚਐੱਲਟੀਐੱਫ)
-
ਊਰਜਾ, ਪੈਟ੍ਰੋਕੈਮੀਕਲਸ, ਇਨਫ੍ਰਾਸਟ੍ਰਕਚਰ, ਟੈਕਨੋਲੋਜੀ, ਫਿਨਟੈਕ, ਡਿਜੀਟਲ ਇਨਫ੍ਰਾਸਟ੍ਰਕਚਰ, ਦੂਰਸੰਚਾਰ, ਫਾਰਮਾਸਿਊਟੀਕਲ, ਮੈਨੂਫੈਕਚਰਿੰਗ ਅਤੇ ਸਿਹਤ ਸਮੇਤ ਵਿਭਿੰਨ ਖੇਤਰਾਂ ਵਿੱਚ ਭਾਰਤ ਵਿੱਚ 100 ਬਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਕਰਨ ਦੀ ਸਾਊਦੀ ਅਰਬ ਦੀ ਪ੍ਰਤੀਬੱਧਤਾ ਨੂੰ ਅੱਗੇ ਵਧਾਉਂਦੇ ਹੋਏ, ਨਿਵੇਸ਼ ਨਾਲ ਸਬੰਧਿਤ ਸੰਯੁਕਤ ਉੱਚ ਪੱਧਰੀ ਕਾਰਜ ਬਲ ਨੇ ਵਿਭਿੰਨ ਖੇਤਰਾਂ ਵਿੱਚ ਇਸ ਤਰ੍ਹਾਂ ਦੇ ਨਿਵੇਸ਼ ਦੇ ਪ੍ਰਵਾਹ ਨੂੰ ਤੇਜ਼ੀ ਨਾਲ ਹੁਲਾਰਾ ਦੇਣ ਲਈ ਇੱਕ ਸਮਝ ਵਿਕਸਿਤ ਕੀਤੀ।
-
ਦੋਵੇਂ ਪੱਖ ਭਾਰਤ ਵਿੱਚ ਦੋ ਰਿਫਾਇਨਰੀਆਂ ਸਥਾਪਿਤ ਕਰਨ ਵਿੱਚ ਸਹਿਯੋਗ ਕਰਨ ‘ਤੇ ਸਹਿਮਤ ਹੋਏ।
-
ਟੈਕਸਟੇਸ਼ਨ ਜਿਹੇ ਖੇਤਰਾਂ ਵਿੱਚ ਐੱਚਐੱਲਟੀਐੱਫ ਦੁਆਰਾ ਕੀਤੀ ਗਈ ਪ੍ਰਗਤੀ ਭਵਿੱਖ ਵਿੱਚ ਨਿਵੇਸ਼ ਸਬੰਧੀ ਵਿਆਪਕ ਸਹਿਯੋਗ ਦੀ ਦ੍ਰਿਸ਼ਟੀ ਨਾਲ ਇੱਕ ਵੱਡੀ ਉਪਲਬਧੀ ਹੈ।
III. ਸਹਿਮਤੀ ਪੱਤਰਾਂ/ਸਮਝੌਤਿਆਂ ਦੀ ਸੂਚੀ:
-
ਸ਼ਾਂਤੀਪੂਰਨ ਉਦੇਸ਼ਾਂ ਲਈ ਪੁਲਾੜ ਨਾਲ ਜੁੜੀਆਂ ਗਤੀਵਿਧੀਆਂ ਦੇ ਖੇਤਰ ਵਿੱਚ ਸਹਿਯੋਗ ਦੇ ਸਬੰਧ ਵਿੱਚ ਸਾਊਦੀ ਪੁਲਾੜ ਏਜੰਸੀ ਅਤੇ ਭਾਰਤ ਦੇ ਪੁਲਾੜ ਵਿਭਾਗ ਦਰਮਿਆਨ ਸਹਿਮਤੀ ਪੱਤਰ।
-
ਸਾਊਦੀ ਅਰਬ ਦੇ ਸਿਹਤ ਮੰਤਰਾਲੇ ਅਤੇ ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦਰਮਿਆਨ ਸਿਹਤ ਦੇ ਖੇਤਰ ਵਿੱਚ ਸਹਿਯੋਗ ਨਾਲ ਸਬੰਧਿਤ ਸਹਿਮਤੀ ਪੱਤਰ।
-
ਸਾਊਦੀ ਅਰਬ ਐਂਟੀ-ਡੋਪਿੰਗ ਕਮੇਟੀ (ਐੱਸਏਏਡੀਸੀ) ਅਤੇ ਰਾਸ਼ਟਰੀ ਐਂਟੀ-ਡੋਪਿੰਗ ਏਜੰਸੀ, ਭਾਰਤ (ਐੱਨਏਡੀਏ) ਦਰਮਿਆਨ ਐਂਟੀ-ਡੋਪਿੰਗ ਸਬੰਧੀ ਸਿੱਖਿਆ ਅਤੇ ਰੋਕਥਾਮ ਦੇ ਖੇਤਰ ਵਿੱਚ ਸਹਿਯੋਗ ਨਾਲ ਸਬੰਧਿਤ ਸਹਿਮਤੀ ਪੱਤਰ।
-
ਸਾਊਦੀ ਪੋਸਟ ਕਾਰਪੋਰੇਸ਼ਨ (ਐੱਸਪੀਐੱਲ) ਅਤੇ ਭਾਰਤ ਦੇ ਸੰਚਾਰ ਮੰਤਰਾਲੇ ਦੇ ਡਾਕ ਵਿਭਾਗ ਦਰਮਿਆਨ ਇਨਵਰਡ ਸਰਫੇਸ ਪਾਰਸਲ ਦੇ ਸਬੰਧ ਵਿੱਚ ਸਹਿਯੋਗ ਨਾਲ ਸਬੰਧਿਤ ਸਮਝੌਤਾ।
************
ਐੱਮਜੇਪੀਐੱਸ/ਐੱਸਆਰ
(Release ID: 2123697)
Visitor Counter : 10
Read this release in:
Malayalam
,
English
,
Urdu
,
Marathi
,
Hindi
,
Bengali
,
Manipuri
,
Assamese
,
Bengali-TR
,
Gujarati
,
Tamil
,
Kannada