ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਪਵੇਲੀਅਨ ਦਾ ਉਦਘਾਟਨ ਵੇਵਸ 2025 ਵਿੱਚ ਕੀਤਾ ਜਾਵੇਗਾ
ਭਾਰਤ ਦੀ ਸੱਭਿਆਚਾਰਕ ਪ੍ਰਤਿਭਾ ਅਤੇ ਮੀਡੀਆ ਵਿਕਾਸ ਦੀ ਯਾਤਰਾ 'ਤੇ ਝਾਤ
Posted On:
22 APR 2025 6:51PM
|
Location:
PIB Chandigarh
ਜਿਵੇਂ ਕਿ ਦੁਨੀਆ ਮੁੰਬਈ ਵਿੱਚ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ - ਵੇਵਸ 2025 ਲਈ ਇਕੱਠੀ ਹੋ ਰਹੀ ਹੈ - ਭਾਰਤ ਮਾਣ ਨਾਲ ਭਾਰਤ ਪਵੇਲੀਅਨ ਦਾ ਉਦਘਾਟਨ ਕਰੇਗਾ, ਜੋ ਕਿ ਦੇਸ਼ ਦੀ ਕਥਾਵਾਚਨ ਦੀ ਡੂੰਘੀ ਵਿਰਾਸਤ ਅਤੇ ਆਲਮੀ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਇਸ ਦੇ ਵਧਦੇ ਪ੍ਰਭਾਵ ਦਾ ਇੱਕ ਜੀਵੰਤ ਸਨਮਾਨ ਹੈ।
"ਕਲਾ ਤੋਂ ਕੋਡ" ਥੀਮ ਨਾਲ ਨਿਰਦੇਸ਼ਿਤ ਇਹ ਪਵੇਲੀਅਨ ਭਾਰਤ ਦੀ ਵਸੁਧੈਵ ਕੁਟੁੰਬਕਮ - ਦੁਨੀਆ ਇੱਕ ਪਰਿਵਾਰ ਹੈ - ਦੀ ਭਾਵਨਾ ਦਾ ਜਸ਼ਨ ਮਨਾਏਗਾ ਅਤੇ ਇਹ ਦਰਸਾਏਗਾ ਕਿ ਕਿਵੇਂ ਦੇਸ਼ ਦੀਆਂ ਕਲਾਤਮਕ ਪਰੰਪਰਾਵਾਂ ਲੰਬੇ ਸਮੇਂ ਤੋਂ ਰਚਨਾਤਮਕਤਾ, ਸਦਭਾਵਨਾ ਅਤੇ ਸੱਭਿਆਚਾਰਕ ਕੂਟਨੀਤੀ ਦਾ ਇੱਕ ਪ੍ਰਕਾਸ਼ਮਾਨ ਰਹੀਆਂ ਹਨ।
ਵਿਰਾਸਤ ਦੀਆਂ ਜੜ੍ਹਾਂ ਅਤੇ ਨਵੀਨਤਾ ਨਾਲ ਸੰਚਾਲਿਤ; ਭਾਰਤ ਹੁਣ ਭਵਿੱਖ ਵੱਲ ਦੇਖ ਰਿਹਾ ਹੈ-ਕਥਾਵਾਚਨ, ਟੈਕਨੋਲੋਜੀ ਅਤੇ ਪਰਿਵਰਤਨਸ਼ੀਲ ਸੱਭਿਆਚਾਰਕ ਅਦਾਨ-ਪ੍ਰਦਾਨ ਵਿੱਚ ਦੁਨੀਆ ਦੀ ਅਗਵਾਈ ਕਰਨ ਲਈ ਤਿਆਰ –ਬਰ- ਤਿਆਰ ਹੈ।
ਭਾਰਤ ਪਵੇਲੀਅਨ ਦੇ ਕੇਂਦਰ ਵਿੱਚ ਚਾਰ ਇਮਰਸਿਵ ਜ਼ੋਨ ਹਨ, ਜੋ ਸੈਲਾਨੀਆਂ ਨੂੰ ਭਾਰਤ ਦੀਆਂ ਕਥਾਵਾਚਨ ਦੀਆਂ ਪਰੰਪਰਾਵਾਂ ਦੀ ਨਿਰੰਤਰਤਾ ਬਾਰੇ ਦੱਸਣਗੇ:
-
ਸ਼ਰੁਤੀ - ਵੈਦਿਕ ਮੰਤਰਾਂ ਅਤੇ ਲੋਕ ਗੀਤਾਂ ਤੋਂ ਲੈ ਕੇ ਸ਼ਾਸਤਰੀ ਸੰਗੀਤ, ਰੇਡੀਓ ਅਤੇ ਬੋਲੇ ਗਏ ਸ਼ਬਦਾਂ ਤੱਕ ਮੌਖਿਕ ਪਰੰਪਰਾਵਾਂ ਨੂੰ ਉਜਾਗਰ ਕਰਦੀ ਹੈ।
-
ਕ੍ਰਿਤੀ - ਲਿਖਤੀ ਵਿਰਾਸਤ ਨੂੰ ਉਜਾਗਰ ਕਰਦੀ ਹੈ, ਜੋ ਗੁਫ਼ਾਵਾਂ ਵਿੱਚ ਉੱਕਰੀ ਅਤੇ ਤਾੜ ਦੇ ਪੱਤਿਆਂ ਦੀਆਂ ਹੱਥ-ਲਿਖਤਾਂ ਤੋਂ ਲੈ ਕੇ ਪ੍ਰਿੰਟ ਮੀਡੀਆ, ਸਾਹਿਤ ਅਤੇ ਆਧੁਨਿਕ ਪ੍ਰਕਾਸ਼ਨ ਦੇ ਵਿਕਾਸ ਤੱਕ ਦੀ ਯਾਤਰਾ ਬਾਰੇ ਜਾਣਕਾਰੀ ਦਿੰਦੀ ਹੈ।
-
ਦ੍ਰਿਸ਼ਟੀ - ਪ੍ਰਾਚੀਨ ਨ੍ਰਿਤ ਰੂਪਾਂ, ਕਠਪੁਤਲੀ ਅਤੇ ਲੋਕ ਥੀਏਟਰ ਤੋਂ ਲੈ ਕੇ ਭਾਰਤ ਦੇ ਪ੍ਰਫੁੱਲਤ ਸਿਨੇਮਾ, ਟੈਲੀਵਿਜ਼ਨ, ਡਿਜੀਟਲ ਅਤੇ ਇਮਰਸਿਵ ਕਥਾਵਾਚਨ ਵਾਲੇ ਈਕੋਸਿਸਟਮ ਤੱਕ ਵਿਜ਼ੁਅਲ ਪ੍ਰਗਟਾਵੇ ਦੀ ਪੜਚੋਲ ਕਰਦੀ ਹੈ।
-
ਨਿਰਮਾਤਾ ਦੀ ਪੁਲਾਂਘ - ਅਤਿ-ਆਧੁਨਿਕ ਟੈਕਨੋਲੋਜੀ ਨਾਲ ਕਥਾਵਾਚਨ ਦੇ ਭਵਿੱਖ ਨੂੰ ਪ੍ਰਦਰਸ਼ਿਤ ਕਰਦੀ ਹੈ।
ਇਨ੍ਹਾਂ ਅਨੁਭਵੀ ਜ਼ੋਨਾਂ ਰਾਹੀਂ, ਸੈਲਾਨੀਆਂ ਨੂੰ ਇਹ ਦੇਖਣ ਲਈ ਸੱਦਾ ਦਿੱਤਾ ਜਾਂਦਾ ਹੈ ਕਿ ਕਿਵੇਂ ਭਾਰਤ ਦੇ ਸਦੀਵੀ ਬਿਰਤਾਂਤ ਸ਼ਕਤੀਸ਼ਾਲੀ ਆਧੁਨਿਕ ਮੀਡੀਆ ਫਾਰਮੈੱਟਸ ਵਿੱਚ ਵਿਕਸਿਤ ਹੋਏ ਹਨ। ਓਮ ਦੀ ਗੂੰਜ ਤੋਂ ਲੈ ਕੇ ਤਬਲੇ ਦੀ ਤਾਲ ਤੱਕ, ਭੀਮਬੇਟਕਾ ਦੇ ਉੱਕਰੇ ਹੋਏ ਪ੍ਰਤੀਕਾਂ ਤੋਂ ਲੈ ਕੇ ਅੱਜ ਦੀਆਂ ਡਿਜੀਟਲ ਸਕ੍ਰੀਨਾਂ ਤੱਕ, ਨਟਰਾਜ ਦੇ ਨਾਚ ਤੋਂ ਲੈ ਕੇ ਸਿਨੇਮੈਟਿਕ ਬਲੌਕਬਸਟਰਾਂ ਤੱਕ - ਇਹ ਪਵੇਲੀਅਨ ਇਸ ਗੱਲ ਦਾ ਇੱਕ ਜੀਉਂਦਾ-ਜਾਗਦਾ ਰਿਕਾਰਡ ਹੋਵੇਗਾ ਕਿ ਭਾਰਤ ਨੇ ਵਿਸ਼ਵਵਿਆਪੀ ਦ੍ਰਿਸ਼ ਨੂੰ ਕਿਵੇਂ ਅਕਾਰ ਦਿੱਤਾ ਹੈ ਅਤੇ ਕਿਵੇਂ ਅਕਾਰ ਦੇ ਰਿਹਾ ਹੈ।
ਪਰ ਇਹ ਇੱਕ ਸੱਭਿਆਚਾਰਕ ਪ੍ਰਦਰਸ਼ਨ ਤੋਂ ਕਿਤੇ ਵੱਧ ਹੈ - ਇਹ ਭਾਰਤ ਦੀ ਰਚਨਾਤਮਕ ਸ਼ਕਤੀ ਅਤੇ ਭਵਿੱਖ ਵੱਲ ਅਗਵਾਈ ਦੇ ਦ੍ਰਿਸ਼ਟੀਕੋਣ ਦਾ ਐਲਾਨਨਾਮਾ ਹੈ। ਬਹੁਤ ਸਾਰੇ ਓਟੀਟੀ ਪਲੈਟਫਾਰਮਾਂ, ਇੱਕ ਤਕਨੀਕ ਪ੍ਰੇਮੀ ਮੋਬਾਈਲ ਨੂੰ ਪਹਿਲ ਦੇਣ ਵਾਲੇ ਦਰਸ਼ਕ, ਵਿਸ਼ਵ-ਪੱਧਰੀ ਵੀਐੱਫਐਕਸ, ਗੇਮਿੰਗ ਅਤੇ ਐਨੀਮੇਸ਼ਨ ਸਟੂਡੀਓ ਅਤੇ ਨਾਲ ਹੀ ਇੱਕ ਪ੍ਰਫੁੱਲਤ ਸਟਾਰਟਅੱਪ ਈਕੋਸਿਸਟਮ ਨਾਲ, ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਮੀਡੀਆ ਅਤੇ ਮਨੋਰੰਜਨ ਬਜ਼ਾਰਾਂ ਵਿੱਚੋਂ ਇੱਕ ਵਜੋਂ ਖੜ੍ਹਾ ਹੈ।
ਭਾਰਤ ਪਵੇਲੀਅਨ ਮੀਡੀਆ ਅਤੇ ਮਨੋਰੰਜਨ ਈਕੋਸਿਸਟਮ ਵਿੱਚ ਕ੍ਰਿਏਟਰਸ, ਸਹਿਯੋਗੀਆਂ ਅਤੇ ਤਬਦੀਲੀ ਲਿਆਉਣ ਵਾਲਿਆਂ ਲਈ ਇੱਕ ਗਤੀਸ਼ੀਲ ਪਲੈਟਫਾਰਮ ਵਜੋਂ ਖੜ੍ਹਾ ਹੈ। ਇਹ ਹਿਤਧਾਰਕਾਂ ਨੂੰ ਭਾਰਤ ਦੀ ਬੇਮਿਸਾਲ ਪ੍ਰਤਿਭਾ, ਉੱਨਤ ਕਥਾਵਾਚਨ ਦੀਆਂ ਤਕਨੀਕਾਂ ਅਤੇ ਤੇਜ਼ੀ ਨਾਲ ਵਧ ਰਹੀ ਮਾਰਕਿਟ ਸੰਭਾਵਨਾ ਨਾਲ ਜੁੜਨ ਦਾ ਇੱਕ ਵਡਮੁੱਲਾ ਮੌਕਾ ਪੇਸ਼ ਕਰੇਗਾ। ਸੱਭਿਆਚਾਰਕ ਵਿਰਾਸਤ ਦੇ ਪ੍ਰਦਰਸ਼ਨ ਤੋਂ ਵੱਧ, ਭਾਰਤ ਪਵੇਲੀਅਨ ਅੰਤਰ-ਸੱਭਿਆਚਾਰਕ ਭਾਈਵਾਲੀ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਵਿੱਚ ਮਜ਼ਬੂਤ ਸਰਕਾਰੀ ਸਮਰਥਨ ਦਾ ਪ੍ਰਤੀਬਿੰਬ ਹੋਵੇਗਾ - ਜੋ ਆਪਣੇ ਆਪ ਨੂੰ ਰਚਨਾਤਮਕ ਨਵੀਨਤਾ ਅਤੇ ਸਹਿਯੋਗ ਲਈ ਇੱਕ ਆਲਮੀ ਕੇਂਦਰ ਵਜੋਂ ਸਥਾਪਿਤ ਕਰੇਗਾ।
ਵੇਵਸ 2025 ਵਿਖੇ ਭਾਰਤ ਪਵੇਲੀਅਨ ਉਹ ਸਥਾਨ ਹੈ, ਜਿੱਥੇ ਪ੍ਰਾਚੀਨ ਪ੍ਰੇਰਨਾ ਅਤਿ-ਆਧੁਨਿਕ ਨਵੀਨਤਾ ਨੂੰ ਮਿਲੇਗੀ। ਆਪਣੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ, ਬੇਮਿਸਾਲ ਰਚਨਾਤਮਕ ਪ੍ਰਤਿਭਾ ਅਤੇ ਵਿਸ਼ਵ-ਪੱਧਰੀ ਤਕਨੀਕੀ ਸਮਰੱਥਾਵਾਂ ਦੇ ਨਾਲ; ਭਾਰਤ ਮੀਡੀਆ ਅਤੇ ਮਨੋਰੰਜਨ ਵਿੱਚ ਇੱਕ ਆਲਮੀ ਲੀਡਰ ਵਜੋਂ ਉਭਰਨ ਲਈ - ਦੁਨੀਆ ਨੂੰ ਮੰਤਰਮੁਗਧ ਕਰਨ ਅਤੇ ਪ੍ਰੇਰਿਤ ਕਰਨ ਲਈ ਤਿਆਰ -ਬਰ- ਤਿਆਰ ਹੈ।
* * *
ਪੀਆਈਬੀ ਟੀਮ ਵੇਵਸ 2025 | ਰਬੀ/ ਸ੍ਰੀਯਾਂਕਾ/ ਦਰਸ਼ਨਾ | 101
Release ID:
(Release ID: 2123652)
| Visitor Counter:
14