ਸੱਭਿਆਚਾਰ ਮੰਤਰਾਲਾ
ਕੇਂਦਰੀ ਪੁਰਾਤੱਤਵ ਸਲਾਹਕਾਰ ਬੋਰਡ (ਸੀਏਬੀਏ) ਦੀ 38ਵੀਂ ਮੀਟਿੰਗ 23 ਅਪ੍ਰੈਲ ਨੂੰ ਭਾਰਤ ਮੰਡਪਮ ਵਿੱਚ ਹੋਵੇਗੀ
Posted On:
22 APR 2025 11:31AM by PIB Chandigarh
ਕੇਂਦਰੀ ਪੁਰਾਤੱਤ ਸਰਵੇਖਣ 23 ਅਪ੍ਰੈਲ ਦਿਨ ਬੁੱਧਵਾਰ ਨੂੰ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਕੇਂਦਰੀ ਪੁਰਾਤੱਤਵ ਸਲਾਹਕਾਰ ਬੋਰਡ (ਸੀਏਬੀਏ) ਦੀ 38ਵੀਂ ਮੀਟਿੰਗ ਦੀ ਮੇਜ਼ਬਾਨੀ ਕਰੇਗਾ।
ਕੇਂਦਰੀ ਪੁਰਾਤੱਤਵ ਸਰਵੇਖਣ ਅਤੇ ਭਾਰਤੀ ਯੂਨੀਵਰਸਿਟੀਆਂ, ਅਕਾਦਮਿਕ ਸੰਸਥਾਵਾਂ ਅਤੇ ਰਾਜ ਸਰਕਾਰਾਂ ਦਰਮਿਆਨ ਪੁਰਾਤੱਤਵ ਖੋਜਾਂ ਦੇ ਸੰਚਾਲਨ ਲਈ ਮਜ਼ਬੂਤ ਸਬੰਧਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਭਾਰਤ ਸਰਕਾਰ ਨੇ 1945 ਵਿੱਚ ਸਲਾਹਕਾਰ ਬੋਰਡ ਦਾ ਗਠਨ ਕੀਤਾ ਸੀ।
ਹਰ ਤਿੰਨ ਸਾਲ ਵਿੱਚ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰੀ ਦੀ ਮਨਜ਼ੂਰੀ ਤੋਂ ਬਾਅਦ ਗਜ਼ਟ ਨੋਟੀਫਿਕੇਸ਼ਨ ਰਾਹੀਂ ਸੀਏਬੀਏ ਦਾ ਪੁਨਰਗਠਨ ਕੀਤਾ ਜਾਂਦਾ ਹੈ। ਮੌਜੂਦਾ ਸੱਭਿਆਚਾਰ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਹਨ ਜੋ ਸੀਏਬੀਏ ਦੇ ਪ੍ਰਧਾਨ ਵੀ ਹਨ।
ਸੀਏਬੀਏ ਦੀ 37ਵੀਂ ਮੀਟਿੰਗ 14.06.2022 ਨੂੰ ਤਤਕਾਲੀ ਸੱਭਿਆਚਾਰ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ ਸੀ।
ਸੀਏਬੀਏ ਦੀ 38ਵੀਂ ਮੀਟਿੰਗ ਵਿੱਚ ਸਲਾਹਕਾਰ ਬੋਰਡ ਦੇ ਮੈਂਬਰਾਂ ਤੋਂ ਪ੍ਰਾਪਤ ਪ੍ਰਸਤਾਵਾਂ/ਸੁਝਾਵਾਂ ਅਤੇ ਪਿਛਲੀ ਮੀਟਿੰਗ ਦੌਰਾਨ ਪ੍ਰਸਤਾਵਾਂ/ਸੁਝਾਵਾਂ 'ਤੇ ਕੀਤੀ ਗਈ ਕਾਰਵਾਈ 'ਤੇ ਚਰਚਾ ਕੀਤੀ ਜਾਵੇਗੀ।
****
ਸੁਨੀਲ ਕੁਮਾਰ ਤਿਵਾਰੀ
(Release ID: 2123512)
Visitor Counter : 5