ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਛੱਤੀਸਗੜ੍ਹ ਦੇ ਬੀਜਾਪੁਰ ਵਿੱਚ 22 ਆਤੰਕਮਈ (ਖਤਰਨਾਕ) ਨਕਸਲੀਆਂ ਦੀ ਗ੍ਰਿਫਤਾਰੀ ਅਤੇ ਸੁਕਮਾ ਜ਼ਿਲ੍ਹੇ ਵਿੱਚ 33 ਨਕਸਲੀਆਂ ਦੇ ਆਤਮਸਮਰਪਣ ‘ਤੇ ਸੁਰੱਖਿਆ ਬਲ ਦੇ ਜਵਾਨਾਂ ਅਤੇ ਛੱਤੀਸਗੜ੍ਹ ਪੁਲਿਸ ਨੂੰ ਵਧਾਈ ਦਿੱਤੀ


ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਵਿਭਿੰਨ ਆਪ੍ਰੇਸ਼ਨਸ ਵਿੱਚ ਕੋਬਰਾ ਕਮਾਂਡੋ ਅਤੇ ਛੱਤੀਸਗੜ੍ਹ ਪੁਲਿਸ ਨੇ 22 ਆਤੰਕਮਈ (ਖਤਰਨਾਕ) ਨਕਸਲੀਆਂ ਨੂੰ ਆਧੁਨਿਕ ਹਥਿਆਰਾਂ ਅਤੇ ਵਿਸਫੋਟਕ ਸਮੱਗਰੀਆਂ ਨਾਲ ਗ੍ਰਿਫਤਾਰ ਕੀਤਾ

ਸੁਕਮਾ ਵਿੱਚ 33 ਨਕਸਲੀਆਂ ਨੇ ਸਰੈਂਡਰ ਕਰਕੇ ਮੋਦੀ ਸਰਕਾਰ ਦੀ ਆਤਮਸਮਰਪਣ ਨੀਤੀ ‘ਤੇ ਭਰੋਸਾ ਜਤਾਇਆ

ਸੁਕਮਾ ਦੀ ਬੜੇਸੈੱਟੀ ਪੰਚਾਇਤ ਵਿੱਚ 11 ਨਕਸਲੀਆਂ ਨੇ ਆਤਮਸਮਰਪਣ ਕੀਤਾ, ਜਿਸ ਨਾਲ ਇਹ ਪਹਿਲੀ ਨਕਸਲਵਾਦ ਮੈਂਬਰ ਮੁਕਤ ਪੰਚਾਇਤ (ਇਲਵਦ ਪੰਚਾਇਤ- Ilvad Panchayat)) ਬਣੀ

31 ਮਾਰਚ 2026 ਤੋਂ ਪਹਿਲਾਂ ਅਸੀਂ ਦੇਸ਼ ਨੂੰ ਨਕਸਲਵਾਦ ਦੇ ਦੰਸ਼ ਤੋਂ ਮੁਕਤ ਕਰਨ ਲਈ ਵਚਨਬੱਧ ਹਾਂ

Posted On: 18 APR 2025 8:05PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਛੱਤੀਸਗੜ੍ਹ ਦੇ ਬੀਜਾਪੁਰ ਵਿੱਚ 22 ਆਤੰਕਮਈ  ਨਕਸਲੀਆਂ ਦੀ ਗ੍ਰਿਫਤਾਰ ਅਤੇ ਸੁਕਮਾ ਜ਼ਿਲ੍ਹੇ ਵਿੱਚ 33 ਨਕਸਲੀਆਂ ਦੇ ਆਤਮਸਮਰਪਣ ‘ਤੇ ਸੁਰੱਖਿਆ ਬਲ ਦੇ ਜਵਾਨਾਂ ਅਤੇ ਛੱਤੀਸਗੜ੍ਹ ਪੁਲਿਸ ਨੂੰ ਵਧਾਈ ਦਿੱਤੀ ਹੈ।

ਐਕਸ (‘X’) ‘ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਵਿਭਿੰਨ ਆਪ੍ਰੇਸ਼ਨਸ ਵਿੱਚ ਕੋਬਰਾ ਕਮਾਂਡੋ ਅਤੇ ਛੱਤੀਸਗੜ੍ਹ ਪੁਲਿਸ ਨੇ 22 ਖਤਰਨਾਕ ਨਕਸਲੀਆਂ ਨੂੰ ਆਧੁਨਿਕ ਹਥਿਆਰਾਂ ਅਤੇ ਵਿਸਫੋਟਕ ਸਮੱਗਰੀਆਂ ਦੇ ਨਾਲ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੁਕਮਾ ਵਿੱਚ 33 ਨਕਸਲੀਆਂ ਨੇ ਸਰੈਂਡਰ ਕਰਕੇ ਮੋਦੀ ਸਰਕਾਰ ਦੀ ਆਤਮਸਮਰਪਣ ਨੀਤੀ ‘ਤੇ ਵਿਸ਼ਵਾਸ ਜਤਾਇਆ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸੁਕਮਾ ਦੀ ਬੜੇਸੈੱਟੀ ਪੰਚਾਇਤ (Badesetti Panchayat) ਵਿੱਚ, 11 ਨਕਸਲੀਆਂ ਨੇ ਆਤਮਸਮਰਪਣ ਕੀਤਾ, ਜਿਸ ਨਾਲ ਇਹ ਪਹਿਲੀ ਨਕਸਲਵਾਦ ਮੈਂਬਰ ਮੁਕਤ ਪੰਚਾਇਤ (ਇਲਵਦ ਪੰਚਾਇਤ-Ilvad Panchayat) ਬਣ ਗਈ ਹੈ। ਨਾਲ ਹੀ, ਸੁਕਮਾ ਵਿੱਚ ਹੋਰ 22 ਨਕਸਲੀਆਂ ਨੇ ਵੀ ਆਤਮਸਮਰਪਣ ਕੀਤਾ, ਜਿਸ ਨਾਲ ਸਰੈਂਡਰ ਕਰਨ ਵਾਲਿਆਂ ਦੀ ਕੁੱਲ ਸੰਖਿਆ ਵਧ ਕੇ 33 ਹੋ ਗਈ ਹੈ।

ਗ੍ਰਹਿ ਮੰਤਰੀ ਨੇ ਲੁਕੇ ਹੋਏ ਨਕਸਲੀਆਂ ਨੂੰ ਅਪੀਲ ਕੀਤੀ ਕਿ ਉਹ ਮੋਦੀ ਸਰਕਾਰ ਦੀ ਆਤਮਸਮਰਪਣ ਨੀਤੀ ਨੂੰ ਅਪਣਾ ਕੇ ਜਲਦੀ ਤੋਂ ਜਲਦੀ ਹਥਿਆਰ ਸੁੱਟ ਦੇਣ ਅਤੇ ਮੁੱਖਧਾਰਾ ਵਿੱਚ ਸ਼ਾਮਲ ਹੋਣ। ਉਨ੍ਹਾਂ ਨੇ ਕਿਹਾ ਕਿ 31 ਮਾਰਚ, 2026 ਤੋਂ ਪਹਿਲਾਂ ਅਸੀਂ ਦੇਸ਼ ਨੂੰ ਨਕਸਲਵਾਦ ਦੇ ਦੰਸ਼ ਤੋਂ ਮੁਕਤ ਕਰਨ ਲਈ ਵਚਨਬੱਧ ਹਾਂ। ਗ੍ਰਹਿ ਮੰਤਰੀ ਨੇ ਨਕਸਲਮੁਕਤ ਭਾਰਤ ਅਭਿਯਾਨ ਦੀ ਦਿਸ਼ਾ ਵਿੱਚ ਇਸ ਸਫ਼ਲਤਾ ਲਈ ਸੁਰੱਖਿਆ ਬਲ ਦੇ ਜਵਾਨਾਂ ਅਤੇ ਛੱਤੀਸਗੜ੍ਹ ਪੁਲਿਸ ਨੂੰ ਵਧਾਈ ਦਿੱਤੀ।

 

*****

ਆਰਕੇ/ਵੀਵੀ/ਪੀਆਰ/ਪੀਐੱਸ


(Release ID: 2122892) Visitor Counter : 23