ਘੱਟ ਗਿਣਤੀ ਮਾਮਲੇ ਮੰਤਰਾਲਾ
ਸਰਕਾਰ ਨੇ ਮੁਸਲਮਾਨਾਂ ਦੀ ਹੱਜ ਯਾਤਰਾ ਨੂੰ ਉੱਚ ਪ੍ਰਾਥਮਿਕਤਾ ਦਿੱਤੀ
प्रविष्टि तिथि:
15 APR 2025 10:54AM by PIB Chandigarh
ਭਾਰਤ ਸਰਕਾਰ ਨੇ ਭਾਰਤੀ ਮੁਸਲਮਾਨਾਂ ਲਈ ਸਲਾਨਾ ਹੱਜ ਯਾਤਰਾ ਨੂੰ ਉੱਚ ਪ੍ਰਾਥਮਿਕਤਾ ਦਿੱਤੀ ਹੈ।
ਸਰਕਾਰ ਦੇ ਯਤਨਾਂ ਦੇ ਨਤੀਜੇ ਵਜੋਂ, ਭਾਰਤ ਲਈ ਹੱਜ ਕੋਟੇ ਦੀ ਵੰਡ ਹੌਲੀ-ਹੌਲੀ ਵਧ ਕੇ 2025 ਵਿੱਚ 175,025 ਹੋ ਗਈ ਹੈ। 2014 ਵਿੱਚ ਇਹ 136,020 ਸੀ। ਇਸ ਕੋਟੇ ਨੂੰ ਹੱਜ ਦਾ ਸਮਾਂ ਕਰੀਬ ਆਉਣ ‘ਤੇ ਸਊਦੀ ਅਧਿਕਾਰੀਆਂ ਵੱਲੋਂ ਅੰਤਿਮ ਰੂਪ ਦਿੱਤਾ ਜਾਂਦਾ ਹੈ।
ਘੱਟ ਗਿਣਤੀ ਮਾਮਲੇ ਮੰਤਰਾਲਾ (MoMA) ਭਾਰਤ ਦੀ ਹੱਜ ਕਮੇਟੀ ਰਾਹੀਂ ਭਾਰਤ ਨੂੰ ਅਲਾਟ ਕੀਤੇ ਗਏ ਕੋਟੇ ਦੇ ਵੱਡੇ ਹਿੱਸੇ ਦੀ ਵਿਵਸਥਾ ਕਰਦਾ ਹੈ। ਚਾਲੂ ਵਰ੍ਹੇ ਵਿੱਚ ਇਸ ਕੋਟੇ ਦੀ ਸੰਖਿਆ 122,518 ਹੈ। ਹੱਜ ਲਈ ਉਡਾਣ ਪ੍ਰੋਗਰਾਮ, ਟ੍ਰਾਂਸਪੋਰਟੇਸ਼ਨ, ਮੀਨਾ ਕੈਂਪਸ, ਆਵਾਸ ਅਤੇ ਵਾਧੂ ਸੇਵਾਵਾਂ ਸਮੇਤ ਸਾਰੀਆਂ ਜ਼ਰੂਰੀ ਵਿਵਸਥਾਵਾਂ ਸਊਦੀ ਸਰਕਾਰ ਵੱਲੋਂ ਨਿਰਧਾਰਿਤ ਸਮੇਂ ਸੀਮਾ ਦੇ ਅੰਦਰ ਪੂਰੀਆਂ ਕਰ ਲਈਆਂ ਗਈਆਂ ਹਨ।
ਪਰੰਪਰਾ ਦੇ ਅਨੁਸਾਰ, ਕੋਟੇ ਦਾ ਬਾਕੀ ਹਿੱਸਾ ਨਿਜੀ ਟੂਰ ਆਪ੍ਰੇਟਰਾਂ ਨੂੰ ਅਲਾਟ ਕੀਤਾ ਗਿਆ ਹੈ। ਸਊਦੀ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਬਦਲਾਅ ਦੇ ਕਾਰਨ, ਇਸ ਵਰ੍ਹੇ ਘੱਟ ਗਿਣਤੀ ਮਾਮਲੇ ਮੰਤਰਾਲੇ ਵੱਲੋਂ 800 ਤੋਂ ਵੱਧ ਨਿਜੀ ਟੂਰ ਆਪ੍ਰੇਟਰਾਂ ਨੂੰ ਸੰਯੁਕਤ ਹੱਜ ਸਮੂਹ ਸੰਚਾਲਕ (CHGO) ਕਹਿਲਾਉਣ ਵਾਲੀਆਂ 26 ਕਾਨੂੰਨੀ ਸੰਸਥਾਵਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਕਾਨੂੰਨੀ ਸਮੱਸਿਆਵਾਂ ਦਾ ਸਮਾਧਾਨ ਕਰਦੇ ਹੋਏ, ਘੱਟ ਗਿਣਤੀ ਮਾਮਲੇ ਮੰਤਰਾਲੇ ਵੱਲੋਂ ਇਨ੍ਹਾਂ 26 ਸੰਯੁਕਤ ਹੱਜ ਸਮੂਹ ਸੰਚਾਲਕਾਂ ਨੂੰ ਹੱਜ ਕੋਟੇ ਦੀ ਵੰਡ ਬਹੁਤ ਪਹਿਲਾਂ ਹੀ ਕਰ ਦਿੱਤੀ ਗਈ ਸੀ। ਹਾਲਾਂਕਿ, ਵਾਰ-ਵਾਰ ਯਾਦ ਕਰਵਾਏ ਜਾਣ ਦੇ ਬਾਵਜੂਦ, ਉਹ ਸਊਦੀ ਅਧਿਕਾਰੀਆਂ ਦੁਆਰਾ ਨਿਰਧਾਰਿਤ ਜ਼ਰੂਰੀ ਸਮੇਂ-ਸੀਮਾ ਦੀ ਪਾਲਣਾ ਕਰਨ ਵਿੱਚ ਅਸਫ਼ਲ ਰਹੇ ਅਤੇ ਸਊਦੀ ਨਿਯਮਾਂ ਦੇ ਤਹਿਤ ਜ਼ਰੂਰੀ ਮੀਨਾ ਕੈਂਪਸ, ਤੀਰਥ ਯਾਤਰੀਆਂ ਦੇ ਆਵਾਸ ਅਤੇ ਟ੍ਰਾਂਸਪੋਰਟ ਸਮੇਤ ਲਾਜ਼ਮੀ ਅਨੁਬੰਧਾਂ (ਇਕਰਾਰਨਾਮਿਆਂ) ਨੂੰ ਅੰਤਿਮ ਰੂਪ ਨਹੀਂ ਦੇ ਸਕੇ।
ਭਾਰਤ ਸਰਕਾਰ ਇਸ ਮਾਮਲੇ ‘ਤੇ ਮੰਤਰੀ ਪੱਧਰ ਸਮੇਤ ਸਬੰਧਿਤ ਸਊਦੀ ਅਧਿਕਾਰੀਆਂ ਦੇ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ।
ਸਊਦੀ ਹੱਜ ਮੰਤਰਾਲੇ ਨੇ ਵਿਸ਼ੇਸ਼ ਤੌਰ ‘ਤੇ ਮੀਨਾ ਵਿੱਚ ਬਹੁਤ ਜ਼ਿਆਦਾ ਗਰਮੀ ਦੀ ਸਥਿਤੀ ਵਿੱਚ ਸੀਮਿਤ ਸਥਾਨ ਵਿੱਚ ਹੱਜ ਦੀਆਂ ਰਸਮਾਂ ਕੀਤੇ ਜਾਣ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਲਈ ਆਪਣੀਆਂ ਚਿੰਤਾਵਾਂ ਨੂੰ ਉਜਾਗਰ ਕੀਤਾ। ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਦੇਰੀ ਦੇ ਕਾਰਨ, ਮੀਨਾ ਵਿੱਚ ਉਪਲਬਧ ਸਥਾਨ ਭਰ ਗਿਆ। ਸਊਦੀ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਉਹ ਇਸ ਵਰ੍ਹੇ ਕਿਸੇ ਵੀ ਦੇਸ਼ ਲਈ ਸਮਾਂ-ਸੀਮਾ ਵਿੱਚ ਵਾਧਾ ਨਹੀਂ ਕਰ ਰਹੇ ਹਨ।
ਸਰਕਾਰ ਦੀ ਦਖਲਅੰਦਾਜ਼ੀ ਦੇ ਕਾਰਨ, ਸਊਦੀ ਹੱਜ ਮੰਤਰਾਲੇ ਨੇ ਮੀਨਾ ਵਿੱਚ ਮੌਜੂਦਾ ਸਥਾਨ ਦੀ ਉਪਲਬਧਤਾ ਦੇ ਅਧਾਰ ‘ਤੇ 10,000 ਸ਼ਰਧਾਲੂਆਂ ਦੇ ਸੰਬਧ ਵਿੱਚ ਆਪਣਾ ਕਾਰਜ ਪੂਰਾ ਕਰਨ ਲਈ ਸਾਰੇ ਸੰਯੁਕਤ ਹੱਜ ਸਮੂਹ ਸੰਚਾਲਕਾਂ ਲਈ ਹੱਜ ਪੋਰਟਲ (ਨੁਸੁਕ ਪੋਰਟਲ) ਨੂੰ ਮੁੜ ਤੋਂ ਖੋਲ੍ਹਣ ‘ਤੇ ਸਹਿਮਤੀ ਵਿਅਕਤ ਕੀਤੀ ਹੈ।
ਮੰਤਰਾਲੇ ਨੇ ਸੰਯੁਕਤ ਹੱਜ ਸਮੂਹ ਸੰਚਾਲਕਾਂ ਨੂੰ ਤੁਰੰਤ ਕੰਮ ਪੂਰਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਭਾਰਤ ਸੁਭਾਵਿਕ ਤੌਰ ‘ਤੇ ਸਊਦੀ ਅਧਿਕਾਰੀਆਂ ਵੱਲੋਂ ਵਧੇਰੇ ਸ਼ਰਧਾਲੂਆਂ ਨੂੰ ਸੁਵਿਧਾ ਪ੍ਰਦਾਨ ਕਰਨ ਦੇ ਹਰ ਕਦਮ ਦੀ ਸ਼ਲਾਘਾ ਕਰਦਾ ਹੈ।
************
ਐੱਸਐੱਸ/ਆਈਐੱਸਏ
(रिलीज़ आईडी: 2122110)
आगंतुक पटल : 27