ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਮੋਦੀ ਸਰਕਾਰ ਡਰੱਗ ਨੈੱਟਵਰਕ ਨੂੰ ruthlessly ਖ਼ਤਮ ਕਰ ਰਹੀ

Posted On: 14 APR 2025 12:35PM by PIB Chandigarh

ਨਸ਼ਾ ਮੁਕਤ ਭਾਰਤ ਦੇ ਨਿਰਮਾਣ ਦੇ ਨਿਰੰਤਰ ਯਤਨ ਵਿੱਚ ਅੰਤਰਰਾਸ਼ਟਰੀ ਸਮੁੰਦਰੀ ਸਰਹੱਦ ਦੇ ਨੇੜੇ 1800 ਕਰੋੜ ਰੁਪਏ ਮੁੱਲ ਦੇ 300 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕਰਕੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ


ਸਮੁੰਦਰ ਵਿੱਚ ਕੀਤਾ ਗਿਆ ਇਹ ਆਪ੍ਰੇਸ਼ਨ ਨਸ਼ੀਲੇ ਪਦਾਰਥਾਂ ਦੀ ਬੁਰਾਈ ਨੂੰ ਜੜ੍ਹ ਤੋਂ ਖ਼ਤਮ ਕਰਨ ਦੇ ਲਈ ਮੋਦੀ ਸਰਕਾਰ ਦੀ whole-of-the-government ਅਪ੍ਰੋਚ ਦੀ ਸਫ਼ਲਤਾ ਦੀ ਇੱਕ ਸ਼ਾਨਦਾਰ ਉਦਾਹਰਣ

ਗ੍ਰਹਿ ਮੰਤਰੀ ਨੇ ਇਸ ਵੱਡੀ ਕਾਮਯਾਬੀ ਦੇ ਲਈ ਗੁਜਰਾਤ ਪੁਲਿਸ ਦੇ ATS ਅਤੇ ਭਾਰਤੀ ਤਟਰੱਖਿਅਕ ਬਲ ਦੀ ਸ਼ਲਾਘਾ ਕੀਤੀ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਮੋਦੀ ਸਰਕਾਰ ਡਰੱਗ ਨੈੱਟਵਰਕ ਨੂੰ ruthlessly ਖ਼ਤਮ ਕਰ ਰਹੀ ਹੈ।

‘X’ ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਨਸ਼ਾ ਮੁਕਤ ਭਾਰਤ ਦੇ ਨਿਰਮਾਣ ਦੇ ਨਿਰੰਤਰ ਯਤਨ ਵਿੱਚ ਅੰਤਰਰਾਸ਼ਟਰੀ ਸਮੁੰਦਰੀ ਸਰਹੱਦ ਦੇ ਨੇੜੇ 1800 ਕਰੋੜ ਰੁਪਏ ਮੁੱਲ ਦੇ 300 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕਰਕੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਗਈ ਹੈ। ਸਮੁੰਦਰ ਵਿੱਚ ਕੀਤਾ ਗਿਆ ਇਹ ਆਪ੍ਰੇਸ਼ਨ ਨਸ਼ੀਲੇ ਪਦਾਰਥਾਂ ਦੀ ਬੁਰਾਈ ਨੂੰ ਜੜ੍ਹ ਤੋਂ ਖ਼ਤਮ ਕਰਨ ਦੇ ਲਈ ਮੋਦੀ ਸਰਕਾਰ ਦੀ whole-of-the-government ਅਪ੍ਰੋਚ ਦੀ ਸਫ਼ਲਤਾ ਦੀ ਇੱਕ ਸ਼ਾਨਦਾਰ ਉਦਹਾਰਣ ਹੈ। ਇਸ ਵੱਡੀ ਕਾਮਯਾਬੀ ਦੇ ਲਈ ਗੁਜਰਾਤ ਪੁਲਿਸ ਦੇ ATS ਅਤੇ ਭਾਰਤੀ ਤਟਰੱਖਿਅਕ ਬਲ ਦੀ ਸ਼ਲਾਘਾ ਕਰਦਾ ਹਾਂ। 

 

************

ਆਰਕੇ/ਵੀਵੀ/ਪੀਆਰ/ਪੀਐੱਸ


(Release ID: 2121857) Visitor Counter : 4