ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਹੁਰਰੀਅਤ ਨਾਲ ਜੁੜੇ ਸੰਗਠਨ ਜੰਮੂ-ਕਸ਼ਮੀਰ ਮਾਸ ਮੂਵਮੈਂਟ ਦੁਆਰਾ ਭਾਰਤ ਦੀ ਏਕਤਾ ਦੇ ਲਈ ਪੂਰੀ ਪ੍ਰਤੀਬੱਧਤਾ ਜਾਹਿਰ ਕਰਦੇ ਹੋਏ ਅਲਗਾਵਵਾਦ ਨੂੰ ਖਾਰਿਜ ਕਰਨ ਦੇ ਫੈਸਲੇ ਦਾ ਸੁਆਗਤ ਕੀਤਾ
ਮੋਦੀ ਸਰਕਾਰ ਵਿੱਚ ਜੰਮੂ-ਕਸ਼ਮੀਰ ਏਕਤਾ ਦੀ ਭਾਵਨਾ ਦੇ ਨਾਲ ਅੱਗੇ ਵਧ ਰਿਹਾ
ਭਾਰਤ ਦੇ ਸੰਵਿਧਾਨ ‘ਤੇ ਭਰੋਸਾ ਕਰਦੇ ਹੋਏ ਹੁਣ ਤੱਕ ਹੁਰਰੀਅਤ ਨਾਲ ਜੁੜੇ 12 ਸੰਗਠਨ ਅਲਗਾਵਵਾਦ ਨਾਲ ਨਾਤਾ ਤੋੜ ਚੁੱਕੇ ਹਨ
ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਵਿਜ਼ਨ ਦੀ ਜਿੱਤ ਹੈ
Posted On:
11 APR 2025 4:28PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਹੁਰਰੀਅਤ ਨਾਲ ਜੁੜੇ ਸੰਗਠਨ ਜੰਮੂ ਅਤੇ ਕਸ਼ਮੀਰ ਮਾਸ ਮੂਵਮੈਂਟ ਦੁਆਰਾ ਭਾਰਤ ਦੀ ਏਕਤਾ ਦੇ ਲਈ ਪੂਰੀ ਪ੍ਰਤੀਬੱਧਤਾ ਜਾਹਿਰ ਕਰਦੇ ਹੋਏ ਅਲਗਾਵਵਾਦ ਨੂੰ ਖਾਰਿਜ ਕਰਨ ਦੇ ਫੈਸਲੇ ਦਾ ਸੁਆਗਤ ਕੀਤਾ ਹੈ।
ਅੱਜ X ਪਲੈਟਫਾਰਮ ‘ਤੇ ਆਪਣੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਵਿੱਚ ਜੰਮੂ-ਕਸ਼ਮੀਰ ਏਕਤਾ ਦੀ ਭਾਵਨਾ ਦੇ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਰਰੀਅਤ ਨਾਲ ਜੁੜੇ ਇੱਕ ਹੋਰ ਸੰਗਠਨ ਜੰਮੂ-ਕਸ਼ਮੀਰ ਮਾਸ ਮੂਵਮੈਂਟ ਨੇ ਭਾਰਤ ਦੀ ਏਕਤਾ ਦੇ ਲਈ ਪੂਰੀ ਪ੍ਰਤੀਬੱਧਤਾ ਜਾਹਿਰ ਕਰਦੇ ਹੋਏ ਅਲਗਾਵਵਾਦ ਨੂੰ ਖਾਰਿਜ ਕਰ ਦਿੱਤਾ ਹੈ।
ਗ੍ਰਹਿ ਮੰਤਰੀ ਨੇ ਕਿਹਾ ਕਿ ਉਹ ਉਨ੍ਹਾਂ ਦੇ ਇਸ ਕਦਮ ਦਾ ਹਾਰਦਿਕ ਸੁਆਗਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ‘ਤੇ ਭਰੋਸਾ ਕਰਦੇ ਹੋਏ ਹੁਣ ਤੱਕ ਹੁਰਰੀਅਤ ਨਾਲ ਜੁੜੇ 12 ਸੰਗਠਨ ਅਲਗਾਵਵਾਦ ਨਾਲ ਨਾਤਾ ਤੋੜ ਚੁੱਕੇ ਹਨ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਵਿਜ਼ਨ ਦੀ ਜਿੱਤ ਹੈ।
************
ਆਰਕੇ/ਵੀਵੀ/ਪੀਆਰ/ਪੀਐੱਸ
(Release ID: 2121503)
Visitor Counter : 7