ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 11 ਅਪ੍ਰੈਲ ਨੂੰ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਜਾਣਗੇ


ਪ੍ਰਧਾਨ ਮੰਤਰੀ ਵਾਰਾਣਸੀ ਵਿੱਚ 3,880 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ
ਪ੍ਰਮੁੱਖ ਪ੍ਰੋਜੈਕਟਾਂ ਵਿੱਚ: ਸੜਕ, ਬਿਜਲੀ, ਸਿੱਖਿਆ ਅਤੇ ਟੂਰਿਜ਼ਮ ‘ਤੇ ਵਿਸ਼ੇਸ਼ ਧਿਆਨ

ਪ੍ਰਧਾਨ ਮੰਤਰੀ ਨਵੀਆਂ ਰਜਿਸਟਰਡ ਸਥਾਨਕ ਵਸਤੂਆਂ ਅਤੇ ਉਤਪਾਦਾਂ ਨੂੰ ਭੂਗੋਲਿਕ ਸੰਕੇਤ (ਜੀਆਈ-GI) ਸਰਟੀਫਿਕੇਟ ਪ੍ਰਦਾਨ ਕਰਨਗੇ

ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਦੇ ਈਸਾਗੜ੍ਹ ਵਿੱਚ ਗੁਰੂ ਜੀ ਮਹਾਰਾਜ ਮੰਦਿਰ (Guru Ji Maharaj Temple) ਵਿੱਚ ਦਰਸ਼ਨ ਅਤੇ ਪੂਜਾ ਅਰਚਨਾ ਕਰਨਗੇ

Posted On: 09 APR 2025 9:43PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਅਪ੍ਰੈਲ ਨੂੰ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਜਾਣਗੇ। ਸ਼੍ਰੀ ਮੋਦੀ ਵਾਰਾਣਸੀ ਵਿੱਚ ਸਵੇਰੇ 11 ਵਜੇ 3,880 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਇੱਕ ਜਨ ਸਭਾ ਨੂੰ ਭੀ ਸੰਬੋਧਨ ਕਰਨਗੇ।

 ਇਸ ਦੇ ਬਾਅਦ, ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਜਾਣਗੇ ਅਤੇ ਲਗਭਗ 3:15 ਵਜੇ, ਈਸਾਗੜ੍ਹ ਵਿੱਚ ਗੁਰੂ ਜੀ ਮਹਾਰਾਜ ਮੰਦਿਰ (Guru Ji Maharaj Temple) ਵਿੱਚ ਦਰਸ਼ਨ ਅਤੇ ਪੂਜਾ ਅਰਚਨਾ (darshan and pooja) ਕਰਨਗੇ। ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਲਗਭਗ 4:15 ਵਜੇ, ਆਨੰਦਪੁਰ ਧਾਮ (Anandpur Dham) ਵਿੱਚ ਇੱਕ ਪਬਲਿਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਅਤੇ ਇਸ ਅਵਸਰ ‘ਤੇ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ।

 ਉੱਤਰ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਵਾਰਾਣਸੀ ਵਿੱਚ 3,880 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਸ਼੍ਰੀ ਮੋਦੀ ਇਨਫ੍ਰਾਸਟ੍ਰਕਚਰ ਦੇ ਵਿਕਾਸ, ਵਿਸ਼ੇਸ਼ ਤੌਰ ‘ਤੇ ਵਾਰਾਣਸੀ ਵਿੱਚ ਸੜਕ ਸੰਪਰਕ ਵਧਾਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ ਇਸ ਖੇਤਰ ਵਿੱਚ ਵਿਭਿੰਨ ਸੜਕ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਵਾਰਾਣਸੀ ਰਿੰਗ ਰੋਡ ਅਤੇ ਸਾਰਨਾਥ (Varanasi Ring Road and Sarnath) ਦੇ ਦਰਮਿਆਨ ਇੱਕ ਸੜਕ ਪੁਲ਼, ਭਿਖਾਰੀਪੁਰ ਅਤੇ ਮੰਡੁਆਡੀਹ ਕ੍ਰੌਸਿੰਗਸ (Bhikharipur and Manduadih crossings) ‘ਤੇ ਫਲਾਈਓਵਰ ਅਤੇ ਵਾਰਾਣਸੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐੱਨਐੱਚ-31 (NH-31) ‘ਤੇ 980 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਇੱਕ ਰਾਜਮਾਰਗ ਅੰਡਰਪਾਸ ਸੜਕ ਸੁਰੰਗ (highway underpass road tunnel) ਦਾ ਨੀਂਹ ਪੱਥਰ ਭੀ ਰੱਖਣਗੇ।

 ਇਲੈਕਟ੍ਰਿਸਿਟੀ ਇਨਫ੍ਰਾਸਟ੍ਰਕਚਰ (electricity infrastructure) ਨੂੰ ਪ੍ਰੋਤਸਾਹਨ ਦਿੰਦੇ ਹੋਏ, ਪ੍ਰਧਾਨ ਮੰਤਰੀ ਵਾਰਾਣਸੀ ਮੰਡਲ ਦੇ ਜੌਨਪੁਰ, ਚੰਦੌਲੀ ਅਤੇ ਗ਼ਾਜ਼ੀਪੁਰ (Jaunpur, Chandauli and Ghazipur) ਜ਼ਿਲ੍ਹਿਆਂ ਦੇ ਦੋ 400 ਕੇਵੀ ਅਤੇ ਇੱਕ 220 ਕੇਵੀ ਟ੍ਰਾਂਸਮਿਸ਼ਨ ਸਬਸਟੇਸ਼ਨ ਲਾਇਨਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਦੀ ਲਾਗਤ 1,045 ਕਰੋੜ ਰੁਪਏ ਤੋਂ ਅਧਿਕ ਹੈ। ਸ਼੍ਰੀ ਮੋਦੀ ਵਾਰਾਣਸੀ ਦੇ ਚੌਕਾਘਾਟ (Chaukaghat) ਵਿੱਚ 220 ਕੇਵੀ ਟ੍ਰਾਂਸਮਿਸ਼ਨ ਸਬਸਟੇਸ਼ਨ, ਗ਼ਾਜ਼ੀਪੁਰ(Ghazipur) ਵਿੱਚ 132 ਕੇਵੀ ਟ੍ਰਾਂਸਮਿਸ਼ਨ ਸਬਸਟੇਸ਼ਨ ਅਤੇ ਵਾਰਾਣਸੀ ਸਿਟੀ ਇਲੈਕਟ੍ਰਿਸਿਟੀ ਡਿਸਟ੍ਰੀਬਿਊਸ਼ਨ ਸਿਸਟਮ (Varanasi city electricity distribution system) ਦਾ ਨੀਂਹ ਪੱਥਰ ਭੀ ਰੱਖਣਗੇ। ਇਨ੍ਹਾਂ ਦੀ ਲਾਗਤ ਲਗਭਗ 775 ਕਰੋੜ ਰੁਪਏ ਤੋਂ ਅਧਿਕ ਹੈ।

 ਪ੍ਰਧਾਨ ਮੰਤਰੀ ਸੁਰੱਖਿਆ ਕਰਮੀਆਂ ਦੇ ਲਈ ਸੁਵਿਧਾਵਾਂ ਵਿੱਚ ਸੁਧਾਰ ਦੇ ਲਈ ਪੁਲਿਸ ਲਾਇਨ ਵਿੱਚ ਟ੍ਰਾਂਜ਼ਿਟ ਹੋਸਟਲ (Transit Hostel) ਅਤੇ ਪੀਏਸੀ ਰਾਮਨਗਰ ਕੈਂਪਸ (PAC Ramnagar Campus) ਵਿੱਚ ਬੈਰਕਾਂ ਦਾ ਉਦਘਾਟਨ ਕਰਨਗੇ। ਸ਼੍ਰੀ ਮੋਦੀ ਪੁਲਿਸ ਲਾਇਨ ਵਿੱਚ ਵਿਭਿੰਨ ਪੁਲਿਸ ਥਾਣਿਆਂ ਵਿੱਚ ਨਵੇਂ ਪ੍ਰਸ਼ਾਸਨਿਕ ਭਵਨਾਂ (new administrative buildings) ਅਤੇ ਇੱਕ ਰਿਹਾਇਸ਼ੀ ਹੋਸਟਲ(residential hostel) ਦਾ ਨੀਂਹ ਪੱਥਰ ਭੀ ਰੱਖਣਗੇ।

 ਸਭ ਦੇ ਲਈ ਸਿੱਖਿਆ ਸੁਨਿਸ਼ਚਿਤ ਕਰਨ ਦੇ ਆਪਣੇ ਦ੍ਰਿਸ਼ਟੀਕੋਣ ਦੇ ਅਨੁਰੂਪ, ਪ੍ਰਧਾਨ ਮੰਤਰੀ ਪਿੰਡਰਾ (Pindra) ਵਿੱਚ ਇੱਕ ਸਰਕਾਰੀ ਪੌਲੀਟੈਕਨਿਕ ਕਾਲਜ, ਬੜਕੀ (Barki) ਪਿੰਡ ਵਿੱਚ ਸਰਦਾਰ ਵੱਲਭਭਾਈ ਪਟੇਲ ਸਰਕਾਰੀ ਕਾਲਜ, 356 ਗ੍ਰਾਮੀਣ ਲਾਇਬ੍ਰੇਰੀਆਂ ਅਤੇ 100 ਆਂਗਣਵਾੜੀ ਕੇਂਦਰਾਂ (Anganwadi centres) ਸਹਿਤ ਵਿਭਿੰਨ ਪ੍ਰੋਜੈਕਟਾਂ ਦਾ ਭੀ ਉਦਘਾਟਨ ਕਰਨਗੇ। ਸ਼੍ਰੀ ਮੋਦੀ ਸਮਾਰਟ ਸਿਟੀ ਮਿਸ਼ਨ (Smart City Mission) ਦੇ ਤਹਿਤ 77 ਪ੍ਰਾਇਮਰੀ ਸਕੂਲ ਭਵਨਾਂ ਦੇ ਨਵੀਨੀਕਰਣ ਅਤੇ ਵਾਰਾਣਸੀ ਦੇ ਚੋਲਾਪੁਰ (Cholapur) ਵਿੱਚ ਕਸਤੂਰਬਾ ਗਾਂਧੀ ਸਕੂਲ (Kasturba Gandhi School) ਦੇ ਲਈ ਇੱਕ ਨਵੇਂ ਭਵਨ ਦੇ ਨਿਰਮਾਣ ਦਾ ਨੀਂਹ ਪੱਥਰ ਭੀ ਰੱਖਣਗੇ। ਪ੍ਰਧਾਨ ਮੰਤਰੀ ਸ਼ਹਿਰ ਵਿੱਚ ਸਪੋਰਟਸ ਇਨਫ੍ਰਾਸਟ੍ਰਕਚਰ ਨੂੰ ਪ੍ਰੋਤਸਾਹਨ ਦੇਣ ਦੇ ਲਈ ਉਦੈ ਪ੍ਰਤਾਪ ਕਾਲਜ ਵਿੱਚ ਫਲੱਡਲਾਇਟ ਅਤੇ ਦਰਸ਼ਕ ਗੈਲਰੀ ਦੇ ਨਾਲ ਸਿੰਥੈਟਿਕ ਹਾਕੀ ਟਰਫ ਅਤੇ ਸ਼ਿਵਪੁਰ(Shivpur) ਵਿੱਚ ਇੱਕ ਮਿਨੀ ਸਟੇਡੀਅਮ ਦਾ ਨੀਂਹ ਪੱਥਰ ਰੱਖਣਗੇ।

 ਪ੍ਰਧਾਨ ਮੰਤਰੀ ਗੰਗਾ ਨਦੀ ਵਿੱਚ ਸਾਮਨੇ ਘਾਟ ਅਤੇ ਸ਼ਾਸਤਰੀ ਘਾਟ (Samne Ghat and Shastri Ghat) ਦੇ ਪੁਨਰਵਿਕਾਸ, 345 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਜਲ ਜੀਵਨ ਮਿਸ਼ਨ (Jal Jeevan Mission) ਦੇ ਤਹਿਤ 130 ਗ੍ਰਾਮੀਣ ਪੇਅਜਲ ਯੋਜਨਾਵਾਂ (rural drinking water schemes), ਵਾਰਾਣਸੀ ਦੇ ਛੇ ਨਗਰਪਾਲਿਕਾ ਵਾਰਡਾਂ ਦੇ ਸੁਧਾਰ ਅਤੇ ਵਾਰਾਣਸੀ ਦੇ ਵਿਭਿੰਨ ਸਥਲਾਂ ‘ਤੇ ਭੂਨਿਰਮਾਣ ਅਤੇ ਮੂਰਤੀਕਲਾ ਸਥਾਪਨਾਵਾਂ (landscaping and sculpture installations) ਦਾ ਭੀ ਉਦਘਾਟਨ ਕਰਨਗੇ।

 ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਕਾਰੀਗਰਾਂ ਦੇ ਲਈ ਐੱਮਐੱਸਐੱਮਈ ਯੂਨਿਟੀ ਮਾਲ (MSME Unity Mall), ਮੋਹਨਸਰਾਏ ਵਿੱਚ ਟ੍ਰਾਂਸਪੋਰਟ ਨਗਰ ਸਕੀਮ (Transport Nagar Scheme) ਦੇ ਇਨਫ੍ਰਾਸਟ੍ਰਕਚਰ ਵਿਕਾਸ ਕਾਰਜਾਂ, ਡਬਲਿਊਟੀਪੀ ਭੇਲੂਪੁਰ (WTP Bhelupur) ਵਿੱਚ 1 ਮੈਗਾਵਾਟ ਦਾ ਸੋਲਰ ਪਾਵਰ ਪਲਾਂਟ (solar power plant), 40 ਗ੍ਰਾਮ ਪੰਚਾਇਤਾਂ (Gram panchayats) ਵਿੱਚ ਕਮਿਊਨਿਟੀ ਹਾਲ (Community halls) ਅਤੇ ਵਿਭਿੰਨ ਪਾਰਕਾਂ ਦੇ ਸੁੰਦਰੀਕਰਣ ਦਾ ਨੀਂਹ ਪੱਥਰ ਭੀ ਰੱਖਣਗੇ।

ਪ੍ਰਧਾਨ ਮੰਤਰੀ 70 ਵਰ੍ਹੇ ਤੋਂ ਅਧਿਕ ਉਮਰ ਦੇ ਸੀਨੀਅਰ ਨਾਗਰਿਕਾਂ (senior citizens) ਨੂੰ ਪਹਿਲੀ ਵਾਰ ਆਯੁਸ਼ਮਾਨ ਵਯ ਵੰਦਨਾ ਕਾਰਡ (Ayushman Vay Vandana cards) ਭੀ ਸੌਂਪਣਗੇ। ਸ਼੍ਰੀ ਮੋਦੀ ਤਬਲਾ, ਪੇਟਿੰਗ, ਠੰਡਾਈ, ਤਿਰੰਗਾ ਬਰਫ਼ੀ (tabla, painting, thandai, tiranga barfi) ਸਹਿਤ ਵਿਭਿੰਨ ਸਥਾਨਕ ਵਸਤੂਆਂ ਅਤੇ ਉਤਪਾਦਾਂ ਨੂੰ ਭੂਗੋਲਿਕ ਸੰਕੇਤ (ਜੀਆਈ-GI) ਸਰਟੀਫਿਕੇਟ ਪ੍ਰਦਾਨ ਕਰਨਗੇ। ਪ੍ਰਧਾਨ ਮੰਤਰੀ ਬਨਾਸ ਡੇਅਰੀ (Banas Dairy) ਨਾਲ ਜੁੜੇ ਉੱਤਰ ਪ੍ਰਦੇਸ਼ ਦੇ ਦੁੱਧ ਸਪਲਾਇਰਾਂ ਨੂੰ 105 ਕਰੋੜ ਰੁਪਏ ਤੋਂ ਅਧਿਕ ਦੇ ਬੋਨਸ ਭੀ ਟ੍ਰਾਂਸਫਰ ਕਰਨਗੇ।

ਮੱਧ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ

ਭਾਰਤ ਦੀ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨੂੰ ਅੱਗੇ ਵਧਾਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਦੇ ਅਸ਼ੋਕਨਗਰ ਜ਼ਿਲ੍ਹੇ (Ashoknagar district) ਵਿੱਚ ਈਸਾਗੜ੍ਹ ਤਹਿਸੀਲ (Isagarh Tehsil) ਦੇ ਆਨੰਦਪੁਰ ਧਾਮ (Anandpur Dham) ਜਾਣਗੇ। ਸ਼੍ਰੀ ਮੋਦੀ ਗੁਰੂ ਜੀ ਮਹਾਰਾਜ ਮੰਦਿਰ (Guru Ji Maharaj Temple) ਵਿੱਚ ਦਰਸ਼ਨ ਅਤੇ ਪੂਜਾ ਅਰਚਨਾ (darshan and pooja) ਕਰਨਗੇ। ਪ੍ਰਧਾਨ ਮੰਤਰੀ ਆਨੰਦਪੁਰ ਧਾਮ (Anandpur Dham) ਸਥਿਤ ਮੰਦਿਰ ਕੰਪਲੈਸ ਦਾ ਦੌਰਾ ਭੀ ਕਰਨਗੇ।

ਆਨੰਦਪੁਰ ਧਾਮ (Anandpur Dham) ਦੀ ਸਥਾਪਨਾ ਅਧਿਆਤਮਿਕ ਅਤੇ ਪਰਉਪਕਾਰੀ (spiritual and philanthropic) ਉਦੇਸ਼ਾਂ ਦੇ ਲਈ ਕੀਤੀ ਗਈ ਹੈ। 315 ਹੈਕਟੇਅਰ ਵਿੱਚ ਫੈਲੇ ਇਸ ਖੇਤਰ ਵਿੱਚ 500 ਤੋਂ ਅਧਿਕ ਗਊਆਂ ਦੇ ਨਾਲ ਇੱਕ ਆਧੁਨਿਕ ਗੌਸ਼ਾਲਾ (a modern gaushala (cowshed)) ਹੈ ਅਤੇ ਸ਼੍ਰੀ ਆਨੰਦਪੁਰ ਟ੍ਰਸਟ ਕੈਂਪਸ (Shri Anandpur Trust campus) ਦੇ ਤਹਿਤ ਖੇਤੀਬਾੜੀ ਗਤੀਵਿਧੀਆਂ ਸੰਚਾਲਿਤ ਕੀਤੀਆਂ ਜਾਂਦੀਆਂ ਹਨ। ਟ੍ਰਸਟ ਸੁਖਪੁਰ ਪਿੰਡ ਵਿੱਚ ਚੈਰੀਟੇਬਲ ਹਸਪਤਾਲ, ਸੁਖਪੁਰ ਅਤੇ ਆਨੰਦਪੁਰ ਵਿੱਚ ਸਕੂਲ ਅਤੇ ਦੇਸ਼ ਭਰ ਵਿੱਚ ਵਿਭਿੰਨ ਸਤਸੰਗ ਕੇਂਦਰਾਂ (Satsang Centers) ਦਾ ਸੰਚਾਲਨ ਕਰ ਰਿਹਾ ਹੈ। 

***

ਐੱਮਜੇਪੀਐੱਸ/ਐੱਸਆਰ


(Release ID: 2120808) Visitor Counter : 15