ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਆਗਾਮੀ ਵੇਵਸ ਸਮਿਟ 2025 ਤੋਂ ਪਹਿਲਾਂ ਟਰੁੱਥਟੈੱਲ ਹੈਕਾਥੌਨ ਦੇ ਚੋਟੀ ਦੇ 5 ਜੇਤੂਆਂ ਦਾ ਐਲਾਨ ਕੀਤਾ ਗਿਆ
ਯੂਨੀਕ੍ਰੋਨ, ਅਲਕੈਮਿਸਟ, ਹੂਸ਼ਿੰਗ ਲਾਇਅਰਸ, ਬਗ ਸਮੈਸ਼ਰਸ ਅਤੇ ਵੋਰਟੈਕਸ ਸਕੁਐਡ ਨਾਮ ਦੀਆਂ ਟੀਮਾਂ ਨੂੰ ਗਲਤ ਜਾਣਕਾਰੀ ਨਾਲ ਨਜਿੱਠਣ ਨਾਲ ਸਬੰਧਿਤ ਏਆਈ ਸਮਾਧਾਨਾਂ ਦੇ ਲਈ 10 ਲੱਖ ਰੁਪਏ ਦਾ ਇਨਾਮ ਮਿਲਿਆ
ਏਆਈ ਤਸਦੀਕ ਉਪਕਰਣਾਂ ਤੋਂ ਲੈ ਕੇ ਹੇਰਾਫੇਰੀ ਵਾਲੇ ਮੀਡੀਆ (ਮੈਨੀਪੁਲੇਟਿਡ ਮੀਡੀਆ) ਦਾ ਪਤਾ ਲਗਾਉਣ ਵਾਲੀਆਂ ਪ੍ਰਣਾਲੀਆਂ ਤੱਕ, ਇਨ੍ਹਾਂ ਨਵੀਨਤਾਵਾਂ ਨੂੰ 01 ਮਈ ਤੋਂ 04 ਮਈ ਦੇ ਦੌਰਾਨ ਮੁੰਬਈ ਵਿੱਚ ਆਯੋਜਿਤ ਹੋਣ ਵਾਲੇ ਵੇਵਸ ਸਮਿਟ 2025 ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ
Posted On:
07 APR 2025 7:19PM
|
Location: Mumbai
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ (ਐਮਆਈਬੀ) ਦੇ ਸਹਿਯੋਗ ਨਾਲ ਇੰਡੀਆ ਸੈਲੂਲਰ ਐਂਡ ਇਲੈਕਟ੍ਰੋਨਿਕਸ ਐਸੋਸੀਏਸ਼ਨ (ਆਈਸੀਈਏ)ਨੇ ਅੱਜ ਟਰੁੱਥਟੈੱਲ ਹੈਕਾਥੌਨ–ਜੋ ਟੈਕਨੋਲੋਜੀ ਦੇ ਜ਼ਰੀਏ ਗਲਤ ਜਾਣਕਾਰੀ ਅਤੇ ਹੇਰਾਫੇਰੀ ਵਾਲੇ ਮੀਡੀਆ (ਮੈਨੀਪੁਲੇਟਿਡ ਮੀਡੀਆ) ਨਾਲ ਨਜਿੱਠਣ ਨਾਲ ਸਬੰਧਿਤ ਇੱਕ ਵਿਸ਼ਵ ਪੱਧਰੀ ਚੁਣੌਤੀ ਹੈ - ਦੇ ਚੋਟੀ ਦੇ ਪੰਜ ਜੇਤੂਆਂ ਦਾ ਐਲਾਨ ਕੀਤਾ ਗਿਆ ਹੈ। ਇਹ ਹੈਕਾਥੌਨ ਆਗਾਮੀ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) 2025 ਨਾਲ ਸਬੰਧਿਤ 'ਕਰੀਏਟ ਇਨ ਇੰਡੀਆ ਚੈਲੇਂਜ' ਦਾ ਹਿੱਸਾ ਹੈ। ਜੇਤੂਆਂ ਨੂੰ ਨਵੀਂ ਦਿੱਲੀ ਸਥਿਤ ਇੰਡੀਆ ਹੈਬੀਟੇਟ ਸੈਂਟਰ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ, ਜਿੱਥੇ ਚੁਣੇ ਗਏ ਚੋਟੀ ਦੇ 25 ਇਨੋਵੇਟਰਾਂ ਨੇ ਸਬੰਧਿਤ ਉਦਯੋਗ ਦੇ ਮਾਹਿਰਾਂ ਦੇ ਇੱਕ ਪੈਨਲ ਦੇ ਸਾਹਮਣੇ ਆਪਣੇ ਕਾਰਜਕਾਰੀ ਪ੍ਰੋਟੋਟਾਈਪ ਦਾ ਪ੍ਰਦਰਸ਼ਨ ਕੀਤਾ।
ਦੁਨੀਆ ਭਰ ਤੋਂ ਪ੍ਰਾਪਤ 5,600 ਤੋਂ ਵੱਧ ਰਜਿਸਟ੍ਰੇਸ਼ਨਾਂ ਵਿੱਚੋਂ ਚੁਣੇ ਗਏ ਨਿਮਨਲਿਖਤ ਪੰਜ ਜੇਤੂ ਖੋਜਕਾਰਾਂ ਨੂੰ ਕੁੱਲ 10 ਲੱਖ ਰੁਪਏ ਦਾ ਨਕਦ ਇਨਾਮ ਮਿਲਿਆ:
-
ਦਿੱਲੀ ਦੀ ਟੀਮ ਯੂਨੀਕ੍ਰੋਨ ਨੂੰ ਪਾਠ (ਟੈਕਸਟ), ਚਿੱਤਰਾਂ ਅਤੇ ਵੀਡੀਓਜ਼ ਵਿੱਚ ਗਲਤ ਜਾਣਕਾਰੀ ਦਾ ਪਤਾ ਲਗਾਉਣ ਨਾਲ ਸਬੰਧਿਤ ਉਨ੍ਹਾਂ ਦੇ ਨਵੀਨਤਕਾਰੀ ਕੰਮ - ਅਨਵੇਸ਼ਾ –ਦੇ ਲਈ ਇਨਾਮ ਮਿਲਿਆ।
-
ਦੇਹਰਾਦੂਨ ਦੀ ਟੀਮ ਅਲਕੈਮਿਸਟ ਨੂੰ ‘ਵੇਰੀਸਟ੍ਰੀਮ: ਫੈਕਟ-ਫਸਟ ਇਨ ਐਵਰੀ ਫਰੇਮ’ ਦੇ ਲਈ ਸਨਮਾਨਿਤ ਕੀਤਾ ਗਿਆ। ਇਹ ਇੱਕ ਅਜਿਹਾ ਵਿਆਪਕ ਹੱਲ ਹੈ, ਜੋ ਲਾਈਵ ਪ੍ਰਸਾਰਣ ਵਿੱਚ ਗਲਤ ਜਾਣਕਾਰੀ ਦਾ ਪਤਾ ਲਗਾਉਣ ਅਤੇ ਉਸ ਨੂੰ ਠੀਕ ਕਰਨ ਦੇ ਲਈ ਲੈਂਗਚੈਨ ਦੁਆਰਾ ਸੰਚਾਲਿਤ ਐੱਨਐੱਲਪੀ, ਗਤੀਸ਼ੀਲ ਗਿਆਨ ਗ੍ਰਾਫ, ਜੀਆਈਐੱਸ ਇਨਸਾਈਟਸ ਅਤੇ ਵਿਆਖਿਆ ਯੋਗ ਏਆਈ ਦੀ ਵਰਤੋਂ ਕਰਦਾ ਹੈ।
-
ਬੰਗਲੁਰੂ ਦੀ ਟੀਮ ਹੂਸ਼ਿੰਗ ਲਾਇਅਰਸ ਨੂੰ 'ਨੈਕਸਸ ਆਫ਼ ਟਰੁੱਧ' ਦੇ ਲਈ ਪੁਰਸਕਾਰ ਮਿਲਿਆ। ਇਹ ਇੱਕ ਏਆਈ-ਸੰਚਾਲਿਤ ਉਪਕਰਣ ਹੈ,ਜਿਸ ਨੂੰ ਡੀਪ ਫੇਕ ਦਾ ਪਤਾ ਲਗਾਉਣ, ਖ਼ਬਰਾਂ ਦੀ ਤੱਥ-ਜਾਂਚ ਕਰਨ ਅਤੇ ਰੀਅਲ ਟਾਇਮ ਵਿੱਚ ਝੂਠੇ ਕੰਟੈਂਟ ਨੂੰ ਚਿੰਨ੍ਹਿਤ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਵਿੱਚ ਬਹੁ-ਭਾਸ਼ਾਈ ਸਹਾਇਤਾ ਅਤੇ ਲਾਈਵ-ਸਟ੍ਰੀਮਿੰਗ ਅਲਰਟ ਵੀ ਸ਼ਾਮਲ ਹੈ।
-
ਦਿੱਲੀ ਦੀ ਟੀਮ ਬਗ ਸਮੈਸ਼ਰਸ ਨੂੰ 'ਲਾਈਵ ਟਰੁੱਥ: ਏਆਈ ਪਾਵਰਡ ਮਿਸ-ਇਨਫਾਰਮੇਸ਼ਨ ਡਿਟੈਕਟਰ' ਦੇ ਲਈ ਸਨਮਾਨਿਤ ਕੀਤਾ ਗਿਆ। ਇਹ ਇੱਕ ਅਜਿਹਾ ਹੱਲ ਹੈ, ਜੋ ਸਥਾਨਕ ਲਾਰਜ ਲੈਂਗੂਏਜ ਮਾਡਲ (ਐੱਲਐੱਲਐਮ) ਅਤੇ ਤੱਥ-ਜਾਂਚ ਏਪੀਆਈ ਨੂੰ ਮਿਲਾ ਕੇ ਰੀਅਲ-ਟਾਈਮ ਵਿੱਚ ਭਰੋਸੇਯੋਗਤਾ ਸਬੰਧੀ ਸਕੋਰ ਪ੍ਰਦਾਨ ਕਰਦਾ ਹੈ ਅਤੇ ਨਾਲ ਹੀ ਲਾਈਵ ਪ੍ਰਸਾਰਣ ਦੇ ਦੌਰਾਨ ਜੀਪੀਐੱਸ-ਅਧਾਰਿਤ ਐੱਸਐਮਐੱਸ ਤਸਦੀਕ ਦੇ ਜ਼ਰੀਏ ਸਮੁਦਾਏ ਸੰਚਾਲਿਤ ਤਸਦੀਕ ਵੀ ਕਰਦਾ ਹੈ।
-
ਬੰਗਲੁਰੂ ਦੀ ਟੀਮ ਵੋਰਟੇਕਸ ਸਕੁਐਡ ਨੇ ਰੀਅਲ ਟਾਇਮ ਵਿੱਚ ਗਲਤ ਜਾਣਕਾਰੀ ਦਾ ਪਤਾ ਲਗਾਉਣ ਅਤੇ ਤੱਥ-ਜਾਂਚ ਪ੍ਰਣਾਲੀ ਦੇ ਲਈ ਪੁਰਸਕਾਰ ਜਿੱਤਿਆ। ਇਹ ਇੱਕ ਏਆਈ-ਸੰਚਾਲਿਤ ਉਪਕਰਣ ਹੈ, ਜੋ ਲਾਈਵ ਈਵੈਂਟ ਦੇ ਦੌਰਾਨ ਗਲਤ ਜਾਣਕਾਰੀ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਚਿੰਨ੍ਹਿਤ ਕਰਨ ਦੀ ਚੁਣੌਤੀ ਦਾ ਹੱਲ ਕਰਦਾ ਹੈ ਅਤੇ ਰੀਅਲ ਟਾਇਮ ਵਿੱਚ ਸਟੀਕਤਾ ਅਤੇ ਪਾਰਦਰਸ਼ਿਤਾ ਨੂੰ ਯਕੀਨੀ ਬਣਾਉਂਦਾ ਹੈ।
ਇਨ੍ਹਾਂ ਵਿੱਚੋਂ ਹਰੇਕ ਟੀਮ ਨੇ ਲਾਈਵ ਪ੍ਰਸਾਰਣ ਦੇ ਦੌਰਾਨ ਮੀਡੀਆ ਦੀ ਪ੍ਰਮਾਣਿਕਤਾ ਨੂੰ ਬਿਹਤਰ ਬਣਾਉਣ ਅਤੇ ਗਲਤ ਜਾਣਕਾਰੀ ਨਾਲ ਨਜਿੱਠਣ ਦੇ ਉਦੇਸ਼ ਨਾਲ ਨਵੀਨਤਕਾਰੀ ਦ੍ਰਿਸ਼ਟੀਕੋਣਾਂ ਦਾ ਪ੍ਰਦਰਸ਼ਨ ਕੀਤਾ। ਏਆਈ ਤਸਦੀਕ ਉਪਕਰਣਾਂ ਤੋਂ ਲੈ ਕੇ ਹੇਰਾਫੇਰੀ ਵਾਲੇ ਮੀਡੀਆ (ਮੈਨੀਪੁਲੇਟਿਡ ਮੀਡੀਆ) ਦਾ ਪਤਾ ਲਗਾਉਣ ਵਾਲੀ ਪ੍ਰਣਾਲੀ ਤੱਕ ਦੇ ਉਨ੍ਹਾਂ ਦੇ ਹੱਲ ਹੁਣ 1-4 ਮਈ 2025 ਨੂੰ ਮੁੰਬਈ ਵਿੱਚ ਹੋਣ ਵਾਲੇ ਆਗਾਮੀ ਵੇਵਸ ਸਮਿਟ ਵਿੱਚ ਪ੍ਰਦਰਸ਼ਿਤ ਕੀਤੇ ਜਾਣਗੇ। ਇਹ ਹੈਕਾਥੌਨ ਮੀਡੀਆ ਅਤੇ ਟੈਕਨੋਲੋਜੀ ਨਾਲ ਸਬੰਧਿਤ ਲੈਂਡਸਕੇਪ ਵਿੱਚ ਜ਼ਿੰਮੇਵਾਰ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਵੇਵਸ2025 ਦਾ ਹਿੱਸਾ ਹੈ।
ਇਸ ਸਮਾਗਮ ਵਿੱਚ ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰਾਲੇ ਦੇ ਵਧੀਕ ਸਕੱਤਰਅਤੇ ਇੰਡੀਆ ਏਆਈ ਮਿਸ਼ਨ ਦੇ ਸੀਈਓ ਸ਼੍ਰੀ ਅਭਿਸ਼ੇਕ ਸਿੰਘ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਸੰਜੀਵ ਸ਼ੰਕਰ ਸਮੇਤ ਕਈ ਪ੍ਰਸਿੱਧ ਹਸਤੀਆਂ ਸ਼ਾਮਲ ਹੋਈਆਂ। ਟਰੁੱਥਟੈੱਲ ਹੈਕਾਥੌਨ ਗ੍ਰੈਂਡ ਫਿਨਾਲੇ ਦੇ ਲਈ ਮਾਣਯੋਗ ਜਿਊਰੀ ਵਿੱਚ ਐਮਈਆਈਟੀਵਾਈ ਸਟਾਰਟਅੱਪ ਹੱਬ (ਐਮਐੱਸਐੱਚ) ਦੇ ਸਾਬਕਾ ਸੀਈਓਸ਼੍ਰੀ ਜੀਤ ਵਿਜੇਵਰਗੀਯ, ਮਾਈਕ੍ਰੋਸਾਫਟ ਇੰਡੀਆ ਵਿੱਚ ਨਿਰਦੇਸ਼ਕ-ਏਆਈ ਟੈਕ ਸਟ੍ਰੇਟਜਿਸਟ ਸ਼੍ਰੀ ਵਿਕਰਮ ਮਲਹੋਤਰਾ,ਏਬੀਜੀ ਵੈਂਚਰ ਪਾਰਟਨਰਜ਼ ਵਿੱਚ ਮੈਨੇਜਿੰਗ ਪਾਰਟਨਰ ਸ਼੍ਰੀ ਆਲੋਕ ਗੁਰਟੂ, ਇੰਡੀਅਨ ਸਕੂਲ ਆਫ਼ ਬਿਜਨਸ (ਆਈਐੱਸਬੀ) ਵਿੱਚ ਸੀਨੀਅਰ ਰਿਸਰਚਰ ਅਤੇ ਵੀਜੀਟਿੰਗ ਫੈਕਲਟੀ ਡਾ. ਅਵਿਕ ਸਰਕਾਰਅਤੇ ਸਟੇਜ ਦੇ ਸਹਿ-ਸੰਸਥਾਪਕ ਅਤੇ ਸੀਟੀਓ ਸ਼੍ਰੀ ਸ਼ਸ਼ਾਂਕ ਵੈਸ਼ਨਵ ਸ਼ਾਮਲ ਸਨ।
ਇਸ ਸਮਾਗਮ ਵਿੱਚ ਬੋਲਦੇ ਹੋਏ, ਆਈਸੀਈਏ ਦੇ ਚੇਅਰਮੈਨ ਸ਼੍ਰੀ ਪੰਕਜ ਮੋਹਿੰਦਰੂ ਨੇ ਕਿਹਾ, "ਭਾਰਤ ਨੇ ਲੰਬੇ ਸਮੇਂ ਤੋਂ ਅਫ਼ਵਾਹਾਂ ਦੀ ਤਾਕਤ ਨੂੰ ਦੇਖਿਆ ਹੈ –ਪਿੰਡਾਂ ਦੀਆਂ ਲੋਕ-ਕਥਾਵਾਂ ਤੋਂ ਲੈ ਕੇ ਝੂਠੇ ਵਿਸ਼ਵਾਸਾਂ ਤੱਕ ਅਤੇ ਅੱਜ ਦੇ ਡਿਜੀਟਲ ਯੁੱਗ ਵਿੱਚ, ਗਲਤ ਜਾਣਕਾਰੀ ਚਲਦੀ ਨਹੀਂ ਹੈ –ਬਲਕਿ ਉੱਡਦੀ ਹੈ। ਇਸ ਲਈ, ਗਲਤ ਜਾਣਕਾਰੀ ਦੀ ਸਮੱਸਿਆ ਨਾਲ ਨਜਿੱਠਣ ਦੇ ਲੈ ਡਿਜੀਟਲ ਖੇਤਰ ਵਿੱਚ ਕਦਮ ਰੱਖਣਾ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੈ। ਝੂਠ ਦਾ ਤੇਜ਼ੀ ਨਾਲ ਪਸਾਰਾ, ਖਾਸ ਤੌਰ 'ਤੇ ਇਸ ਡਿਜੀਟਲ ਯੁੱਗ ਵਿੱਚ,ਇੱਕ ਗੰਭੀਰ ਚੁਣੌਤੀ ਪੇਸ਼ ਕਰਦਾ ਹੈ। ਹਾਲਾਂਕਿ, ਅੱਜ ਸਾਡੇ ਕੋਲ ਜਿਸ ਤਰ੍ਹਾਂ ਦੀਆਂ ਤੇਜ਼ ਅਤੇ ਨਵੀਨਤਕਾਰੀ ਪ੍ਰਤਿਭਾਵਾਂ ਮੌਜੂਦ ਹਨ –ਜਿਸ ਵਿੱਚ ਮਹਿਲਾਵਾਂ ਦੀ 36% ਦੀ ਜ਼ਿਕਰਯੋਗ ਭਾਗੀਦਾਰੀ ਸ਼ਾਮਲ ਹੈ –ਮੈਨੂੰ ਭਰੋਸਾ ਹੈ ਕਿ ਅਸੀਂ ਮਜ਼ਬੂਤ ਅਤੇ ਭਵਿੱਖ ਦੀਆਂ ਜ਼ਰੂਰਤਾਂ ਦੇ ਅਨੁਸਾਰ ਹੱਲ ਤਿਆਰ ਕਰਾਂਗੇ। ਇਹ ਸਿਰਫ ਪੁਰਸਕਾਰ ਜਿੱਤਣ ਵਾਲੇ ਵਿਚਾਰ ਨਹੀਂ ਹਨ; ਇਹ ਇਸ ਗੱਲ ਦੇ ਬਲੂ ਪ੍ਰਿੰਟ ਹਨ ਕਿ ਕਿਵੇਂ ਭਾਰਤ ਗੁੰਝਲਦਾਰ ਡਿਜੀਟਲ ਖ਼ਤਰਿਆਂ ਦੇ ਲਈ ਨੈਤਿਕ, ਏਆਈ-ਸੰਚਾਲਿਤ ਸਮਾਧਾਨਾਂ ਦੇ ਨਿਰਮਾਣ ਵਿੱਚ ਦੁਨੀਆ ਦੀ ਅਗਵਾਈ ਕਰ ਸਕਦਾ ਹੈ।
ਜੇਤੂਆਂ ਨੂੰ ਵਧਾਈ ਦਿੰਦੇ ਹੋਏ, ਸ਼੍ਰੀ ਮੋਹਿੰਦਰੂ ਨੇ ਕਿਹਾ ਕਿ ਜੇਤੂਆਂ ਦੀ ਯਾਤਰਾ ਹਾਲੇ ਸ਼ੁਰੂ ਹੀ ਹੋਈ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਹੱਲ ਅਸਲ ਦੁਨੀਆ ਵਿੱਚ ਪ੍ਰਭਾਵ ਪਾਉਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਟਰੁੱਥਟੈੱਲ ਹੈਕਾਥੌਨ ਦੌਰਾਨ ਪੇਸ਼ ਕੀਤੇ ਗਏ ਵਿਚਾਰ ਹੱਦਾਂ ਤੋਂ ਪਾਰ ਜਾਣਗੇ ਅਤੇ ਵਿਸ਼ਵ ਮੰਚ 'ਤੇ ਏਆਈ ਨਾਲ ਸਬੰਧਿਤ ਨਵੀਨਤਾ ਦੀ ਅਗਵਾਈ ਕਰਨਗੇ।
ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰਾਲੇ ਦੇ ਵਧੀਕ ਸਕੱਤਰਸ਼੍ਰੀ ਅਭਿਸ਼ੇਕ ਸਿੰਘ ਨੇ ਕਿਹਾ, "ਇੱਕ ਅਜਿਹੇ ਯੁੱਗ ਵਿੱਚ ਜਿੱਥੇ ਏਆਈ ਅਵਾਜ਼ਾਂ, ਚਿੱਤਰਾਂ ਅਤੇ ਇੱਥੋਂ ਤੱਕ ਕਿ ਪੂਰੀ ਪਹਿਚਾਣ ਦੀ ਨਕਲ ਕਰ ਸਕਦਾ ਹੈ, ਅਜਿਹੇ ਵਿੱਚ ਤੱਥ ਅਤੇ ਕਲਪਨਾ ਵਿੱਚ ਫ਼ਰਕ ਕਰਨਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਟਰੁੱਥਟੈੱਲ ਹੈਕਾਥੌਨ ਇਸ ਸਮੱਸਿਆ ਨਾਲ ਨਜਿੱਠਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਅਤੇ ਮੈਂ ਸਾਰੇ ਭਾਗੀਦਾਰਾਂ ਨੂੰ ਨਵੀਨਤਾ ਹੱਲ ਵਿਕਸਿਤ ਕਰਨ ਦੇ ਉਨ੍ਹਾਂ ਦੇ ਯਤਨਾਂ ਲਈ ਵਧਾਈ ਦਿੰਦਾ ਹਾਂ। ਇੱਥੇ ਕੀਤੇ ਜਾ ਰਹੇ ਕੰਮ ਗਲਤ ਜਾਣਕਾਰੀ ਦੇ ਪਸਾਰੇ ਨਾਲ ਨਜਿੱਠਣ ਅਤੇ ਸਮਾਜ ਨੂੰ ਇਸ ਦੇ ਨੁਕਸਾਨਦੇਹ ਨਤੀਜਿਆਂ ਤੋਂ ਬਚਾਉਣ ਲਈ ਬਹੁਤ ਯੋਗਦਾਨ ਦੇਣਗੇ। ਅਸੀਂ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਦਾ ਸਮਰਥਨ ਕਰਨ ਲਈ ਪ੍ਰਤੀਬੱਧ ਹਾਂ, ਜੋ ਦੇਸ਼ ਨੂੰ ਜ਼ਿੰਮੇਵਾਰ ਨਵੀਨਤਾ ਦੇ ਲਈ ਏਆਈ ਦਾ ਲਾਭ ਉਠਾਉਣ ਲਈ ਸਸ਼ਕਤ ਬਣਾਉਂਦੀਆਂ ਹਨ। ਮੇਰਾ ਮੰਨਣਾ ਹੈ ਕਿ ਇਹ ਹੱਲ ਨਾ ਸਿਰਫ਼ ਭਾਰਤ ਲਈ ਕੀਮਤੀ ਸਾਬਤ ਹੋਣਗੇ, ਬਲਕਿ ਗਲਤ ਜਾਣਕਾਰੀ ਦੇ ਖ਼ਿਲਾਫ਼ ਵਿਸ਼ਵਵਿਆਪੀ ਲੜਾਈ ਵਿੱਚ ਵੀ ਇੱਕ ਅਹਿਮ ਭੂਮਿਕਾ ਨਿਭਾਉਣਗੇ।”
ਇਸ ਹੈਕਾਥੌਨ ਦੇ ਆਯੋਜਨ ਲਈ ਆਈਸੀਈਏ ਨੂੰ ਵਧਾਈ ਦਿੰਦੇ ਹੋਏ, ਸ਼੍ਰੀ ਸਿੰਘ ਨੇ ਕਿਹਾ ਕਿ ਇਸ ਹੈਕਾਥੌਨ ਰਾਹੀਂ ਅਸੀਂ ਵਿਸ਼ਵਾਸ ਨੂੰ ਬਣਾਈ ਰੱਖਣ ਦੇ ਮਾਮਲੇ ਵਿੱਚ ਨਿਵੇਸ਼ ਕਰ ਰਹੇ ਹਾਂ –ਜੋ ਸਾਡੇ ਡਿਜੀਟਲ ਭਵਿੱਖ ਦੀ ਮੁਦਰਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਚੋਟੀ ਦੇ ਪੰਜ ਜੇਤੂ ਗਲਤ ਜਾਣਕਾਰੀ ਨਾਲ ਨਜਿੱਠਣ ਲਈ ਸਭ ਤੋਂ ਵਧੀਆ ਹੱਲ ਵਿਕਸਿਤ ਕਰਨਗੇ।
ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਕੱਤਰਸ਼੍ਰੀ ਸੰਜੀਵ ਸ਼ੰਕਰ ਨੇ ਕਿਹਾ, “ਅੱਜ ਦੇ ਡਿਜੀਟਲ ਯੁੱਗ ਵਿੱਚ ਗਲਤ ਜਾਣਕਾਰੀ ਤੋਂ ਪੈਦਾ ਹੋਈਆਂ ਚੁਣੌਤੀਆਂ ਦਾ ਹੱਲ ਕਰਨ ਦੀ ਦਿਸ਼ਾ ਵਿੱਚ ਟਰੁੱਥਟੈੱਲ ਹੈਕਾਥੌਨ ਇੱਕ ਮਹੱਤਵਪੂਰਨ ਕਦਮ ਹੈ। ‘ਕ੍ਰਿਏਟ ਇਨ ਇੰਡੀਆ ਚੈਲੇਂਜ’ ਦੇ ਤਹਿਤ 32 ਚੁਣੌਤੀਆਂ ਵਿੱਚੋਂ ਇੱਕ ਵਜੋਂ, ਇਹ ਪਹਿਲਕਦਮੀ ਮੀਡੀਆ ਅਤੇ ਮਨੋਰੰਜਨ ਉਦਯੋਗ ਨੂੰ ਪ੍ਰਭਾਵਿਤ ਕਰਨ ਵਾਲੇ ਸਭ ਤੋਂ ਮਹੱਤਵਪੂਰਨ ਸਮੱਸਿਆਵਾਂ ਵਿੱਚੋਂ ਇੱਕ ਨੂੰ ਹੱਲ ਕਰਨ ਲਈ ਦੁਨੀਆ ਭਰ ਦੇ ਨੌਜਵਾਨ ਖੋਜਕਾਰਾਂ ਨੂੰ ਇਕੱਠਾ ਕਰਦਾ ਹੈ। ਗਲਤ ਜਾਣਕਾਰੀ ਸਮਾਜਿਕ ਸਦਭਾਵਨਾ ਨੂੰ ਵਿਗਾੜ ਸਕਦੀ ਹੈ ਅਤੇ ਜੀਵਨ ਨੂੰ ਵਿਗਾੜ ਸਕਦੀ ਹੈ।ਇਸ ਲਈ ਸਾਡੇ ਲਈ ਅਜਿਹੇ ਤਕਨੀਕੀ ਹੱਲ ਲੱਭਣੇ ਕਾਫੀ ਮਹੱਤਵਪੂਰਨ ਹਨ, ਜੋ ਰੀਅਲ ਟਾਇਮ ਵਿੱਚ ਝੂਠੇ ਕੰਟੈਂਟ ਨੂੰ ਚਿੰਨ੍ਹਤ ਕਰ ਸਕਣ। ਮੈਂ ਸਾਰੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਪ੍ਰਭਾਵਸ਼ਾਲੀ ਵਿਚਾਰਾਂ ਲਈ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਨੂੰ ਨਵੀਨਤਾ ਕਰਦੇ ਰਹਿਣ ਲਈ ਪ੍ਰੋਤਸਾਹਿਤ ਕਰਦਾ ਹਾਂ। ਅਸੀਂ ਇਨ੍ਹਾਂ ਸਮਾਧਾਨਾਂ ਨੂੰ ਵੇਵਸ 2025 ਵਿੱਚ ਪੇਸ਼ ਹੁੰਦੇ ਦੇਖਣ ਦੇ ਲਈ ਉਤਾਵਲੇ ਹਾਂ, ਜਿੱਥੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਦਰਸ਼ਕਾਂ ਸਾਹਮਣੇ ਪ੍ਰਦਰਸ਼ਿਤ ਕੀਤਾ ਜਾਵੇਗਾ, ਜੋ ਸੰਭਾਵੀ ਤੌਰ 'ਤੇ ਜ਼ਿੰਮੇਵਾਰ ਮੀਡੀਆ ਦੇ ਭਵਿੱਖ ਨੂੰ ਪ੍ਰਭਾਵਿਤ ਕਰਨਗੇ। ਇਕੱਠੇ ਮਿਲ ਕੇ, ਅਸੀਂ ਭਵਿੱਖ ਦੇ ਲਈ ਉਮੀਦ ਅਨੁਸਾਰ ਵਧੇਰੇ ਸੂਚਿਤ ਅਤੇ ਸੁਰੱਖਿਅਤ ਡਿਜੀਟਲ ਈਕੋਸਿਸਟਮ ਨੂੰ ਰੂਪ ਦੇ ਸਕਦੇ ਹਾਂ।"
ਅਕਤੂਬਰ 2024 ਵਿੱਚ ਸ਼ੁਰੂ ਕੀਤੀ ਗਈਟਰੁੱਥਟੈੱਲ ਹੈਕਾਥੌਨ ਵਿੱਚ 300ਤੋਂ ਵੱਧ ਸ਼ਹਿਰਾਂ ਵਿੱਚ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਵੱਲੋਂ 450 ਤੋਂ ਜ਼ਿਆਦਾ ਵਿਲੱਖਣ ਵਿਚਾਰ ਆਏ। ਇਨ੍ਹਾਂ ਭਾਗੀਦਾਰਾਂ ਵਿੱਚ 36 ਪ੍ਰਤੀਸ਼ਤ ਮਹਿਲਾਵਾਂ ਸਨ। ਸਕ੍ਰੀਨਿੰਗ ਅਤੇ ਮੈਂਟਰਸ਼ਿਪ ਦੇ ਕਈ ਗੇੜਾਂ ਤੋਂ ਬਾਅਦ, 25 ਫਾਈਨਲਿਸਟਾਂ ਨੂੰ ਦਿੱਲੀ ਵਿੱਚ ਗ੍ਰੈਂਡ ਫਿਨਾਲੇ ਵਿੱਚ ਹਿੱਸਾ ਲੈਣ ਲਈ ਚੁਣਿਆ ਗਿਆ ਸੀ। ਇਹ ਭਾਗੀਦਾਰ ਕੋਇੰਬਟੂਰ ਤੋਂ ਲੈ ਕੇ ਚੰਡੀਗੜ੍ਹ ਅਤੇ ਬੈਂਗਲੌਰ ਤੋਂ ਲੈ ਕੇ ਭੋਪਾਲ ਤੱਕ ਦੇਸ਼ ਦੇ ਨੌਜਵਾਨਾਂ ਦੀ ਅਦੁੱਤੀ ਊਰਜਾ ਨੂੰ ਦਰਸਾਉਂਦੇ ਹਨ।
ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰਾਲੇ (ਐਮਈਆਈਟੀਵਾਈ) ਅਤੇ ਇੰਡੀਆ ਏਆਈ ਮਿਸ਼ਨ ਦੁਆਰਾ ਸਮਰਥਿਤ, ਟਰੁੱਥਟੈੱਲ ਹੈਕਾਥੌਨ ਭਾਰਤ ਸਰਕਾਰ ਦੇ ਉਸ ਵਿਆਪਕ ਨਜ਼ਰੀਏ ਦੇ ਅਨੁਰੂਪ ਹੈ, ਜੋ ਨੈਤਿਕ ਏਆਈ ਨੂੰ ਉਤਸ਼ਾਹਿਤ ਕਰਨ ਅਤੇ ਦੇਸ਼ ਦੇ ਨੌਜਵਾਨਾਂ ਦੁਆਰਾ ਨਵੀਨਤਾ ਅਧਾਰਿਤ ਹੱਲ ਦੇ ਜ਼ਰੀਏ ਡਿਜੀਟਲ ਈਕੋਸਿਸਟਮ ਵਿੱਚ ਵਿਸ਼ਵਾਸ ਨੂੰ ਮਜ਼ਬੂਤ ਕਰਨ ਨਾਲ ਸਬੰਧਿਤ ਹੈ।
ਵਧੇਰੇ ਜਾਣਕਾਰੀ ਲਈ https://icea.org.in/truthtell'ਤੇ ਜਾਓ।
ਆਈਸੀਈਏ ਬਾਰੇ
ਆਈਸੀਈਏ ਇੱਕ ਪ੍ਰਮੁੱਖ ਉਦਯੋਗਿਕ ਐਸੋਸੀਏਸ਼ਨ ਹੈ, ਜੋ ਭਾਰਤ ਵਿੱਚ ਇਲੈਕਟ੍ਰੌਨਿਕਸ ਅਤੇ ਟੈਕਨੋਲੋਜੀ ਕੰਪਨੀਆਂ ਨਾਲ ਕੰਮ ਕਰਦਾ ਹੈ। ਇਸ ਦਾ ਉਦੇਸ਼ ਹਾਰਡਵੇਅਰ ਅਤੇ ਸੌਫਟਵੇਅਰ ਸਮਰੱਥਾਵਾਂ ਦਰਮਿਆਨ ਸਹਿਜ ਏਕੀਕਰਣ ਨੂੰ ਹੁਲਾਰਾ ਦੇ ਕੇ ਭਾਰਤ ਨੂੰ ਇੱਕ ਵਿਸ਼ਵ ਪੱਧਰੀ ਟੈਕਨੋਲੋਜੀ ਸੁਪਰ ਪਾਵਰ ਵਿੱਚ ਬਦਲਣਾ ਹੈ। ਆਪਣੀ ਅਗਵਾਈ ਦੁਆਰਾ, ਇਹ ਇੱਕ ਗਤੀਸ਼ੀਲ ਈਕੋਸਿਸਟਮ ਦਾ ਨਿਰਮਾਣ ਕਰ ਰਿਹਾ ਹੈ ਜੋ ਨਵੀਨਤਾ ਅਤੇ ਉੱਤਮਤਾ ਨੂੰ ਉਤਸ਼ਾਹਿਤ ਕਰਦਾ ਹੈ।
**********
ਪੀਆਈਬੀ ਟੀਮ ਵੇਵਸ2025 | ਧਰਮੇਂਦਰ ਤਿਵਾੜੀ / ਨਵੀਨ ਸ੍ਰੀਜੀਤ | 87
Release ID:
(Release ID: 2120659)
| Visitor Counter:
Visitor Counter : 10