ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਕੈਬਨਿਟ ਨੇ ਹਾਇਬ੍ਰਿਡ ਐਨੂਇਟੀ ਮੋਡ ‘ਤੇ ਪੰਜਾਬ ਅਤੇ ਹਰਿਆਣਾ ਵਿੱਚ 1878.31 ਕਰੋੜ ਰੁਪਏ ਦੀ ਲਾਗਤ ਨਾਲ 19.2 ਕਿਲੋਮੀਟਰ ਲੰਬੇ 6 ਲੇਨ ਐਕਸੈੱਸ ਕੰਟ੍ਰੋਲਡ ਜ਼ੀਰਕਪੁਰ ਬਾਈਪਾਸ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ

Posted On: 09 APR 2025 3:09PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਪੰਜਾਬ ਅਤੇ ਹਰਿਆਣਾ ਰਾਜ ਵਿੱਚ ਐੱਨਐੱਚ (ਓ) ਦੇ ਤਹਿਤ ਹਾਇਬ੍ਰਿਡ ਐਨੂਇਟੀ ਮੋਡ ਤੇ ਐੱਨਐੱਚ-7 (ਜ਼ੀਰਕਪੁਰ-ਪਟਿਆਲਾ) ਦੇ ਨਾਲ ਜੰਕਸ਼ਨ ਤੋਂ ਸ਼ੁਰੂ ਹੋ ਕੇ ਐੱਨਐੱਚ-5 (ਜ਼ੀਰਕਪੁਰ-ਪਰਵਾਣੂ) ਦੇ ਨਾਲ ਜ਼ੰਕਸ਼ਨ ਤੇ ਸਮਾਪਤ ਹੋਣ ਵਾਲੇ 6 ਲੇਨ ਜ਼ੀਰਕਪੁਰ ਬਾਈਪਾਸ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੀ ਕੁੱਲ ਲੰਬਾਈ 19.2 ਕਿਲੋਮੀਟਰ ਹੈ। ਇਹ ਪੀਐੱਮ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਸਿਧਾਂਤ ਦੇ ਤਹਿਤ ਏਕੀਕ੍ਰਿਤ ਟ੍ਰਾਂਸਪੋਰਟ ਇਨਫ੍ਰਾਸਟ੍ਰਕਚਰ ਦੇ ਵਿਕਾਸ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਇੱਕ ਮਹੱਤਵਪੂਰਨ ਕਦਮ ਹੈ।

ਪ੍ਰੋਜੈਕਟ ਦੀ ਕੁੱਲ ਪੂੰਜੀ ਲਾਗਤ 1878.31 ਕਰੋੜ ਰੁਪਏ ਹੈ।

ਜ਼ੀਰਕਪੁਰ ਬਾਈਪਾਸ, ਜ਼ੀਰਕਪੁਰ ਵਿੱਚ ਐੱਨਐੱਚ-7 (ਚੰਡੀਗੜ੍ਹ-ਬਠਿੰਡਾ) ਦੇ ਜ਼ੰਕਸ਼ਨ ਵਿੱਚ ਸ਼ੁਰੂ ਹੁੰਦਾ ਹੈ ਅਤੇ ਪੰਜਾਬ ਵਿੱਚ ਪੰਜਾਬ ਸਰਕਾਰ ਦੇ ਮਾਸਟਰ ਪਲਾਨ ਦਾ ਅਨੁਸਰਣ ਕਰਦਾ ਹੈ ਅਤੇ ਹਰਿਆਣਾ ਦੇ ਪੰਚਕੂਲਾ ਵਿੱਚ ਐੱਨਐੱਚ- 5 (ਜ਼ੀਰਕਪੁਰ-ਪਰਵਾਣੂ) ਦੇ ਜ਼ੰਕਸ਼ਨ ਤੇ ਸਮਾਪਤ ਹੁੰਦਾ ਹੈ, ਜਿਸ ਨਾਲ ਪੰਜਾਬ ਵਿੱਚ ਜ਼ੀਰਕਪੁਰ ਅਤੇ ਹਰਿਆਣਾ ਵਿੱਚ ਪੰਚਕੂਲਾ ਦੇ ਅਤਿਅਧਿਕ ਸ਼ਹਿਰੀਕ੍ਰਿਤ ਅਤੇ ਭੀੜ-ਭਾੜ ਵਾਲੇ ਹਿੱਸਿਆਂ ਤੋਂ ਬਚਿਆ ਜਾ ਸਕੇਗਾ।

ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਪਟਿਆਲਾ, ਦਿੱਲੀ, ਮੋਹਾਲੀ ਏਅਰੋਸਿਟੀ ਤੋਂ ਟ੍ਰੈਫਿਕ ਨੂੰ ਹਟਾ ਕੇ ਹਿਮਾਚਲ ਪ੍ਰਦੇਸ਼ ਨੂੰ ਸਿੱਧੀ ਕਨੈਕਟਿਵਿਟੀ ਪ੍ਰਦਾਨ ਕਰਕੇ ਜ਼ੀਰਕਪੁਰ, ਪੰਚਕੂਲਾ ਅਤੇ ਆਸਪਾਸ ਦੇ ਖੇਤਰਾਂ ਵਿੱਚ ਭੀੜ-ਭਾੜ ਨੂੰ ਘੱਟ ਕਰਨਾ ਹੈ। ਵਰਤਮਾਨ ਪ੍ਰਸਤਾਵ ਦਾ ਉਦੇਸ਼ ਯਾਤਰਾ ਦੇ ਸਮੇਂ ਨੂੰ ਘੱਟ ਕਰਨਾ ਅਤੇ ਐੱਨਐੱਚ-7,ਐੱਨਐੱਚ-5 ਅਤੇ ਐੱਨਐੱਚ-152 ਦੇ ਭੀੜਭਾੜ ਵਾਲੇ ਸ਼ਹਿਰੀ ਸੈਕਸ਼ਨ ਵਿੱਚ ਨਿਰਵਿਘਨ ਟ੍ਰੈਫਿਕ ਮੂਵਮੈਂਟ ਸੁਨਿਸ਼ਚਿਤ ਕਰਨਾ ਹੈ।

ਸਰਕਾਰ ਨੇ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਸ਼ਹਿਰੀ ਖੇਤਰ ਵਿੱਚ ਭੀੜਭਾੜ ਘਟ ਕਰਨ ਦੇ ਲਈ ਸੜਕ ਨੈੱਟਵਰਕ ਵਿਕਸਿਤ ਕਰਨ ਦਾ ਕੰਮ ਸ਼ੁਰੂ ਕੀਤਾ ਹੈ, ਜੋ ਮੈਪ ਵਿੱਚ ਦਰਸਾਏ ਅਨੁਸਾਰ ਰਿੰਗ ਰੋਡ ਦਾ ਰੂਪ ਲਵੇਗਾ। ਜ਼ੀਰਕਪੁਰ ਬਾਈਪਾਸ ਇਸ ਯੋਜਨਾ ਦਾ ਇੱਕ ਮਹੱਤਵਪੂਰਨ ਕੰਪੋਨੈਂਟ ਹੈ।

 

*********

 

ਐੱਮਜੇਪੀਐੱਸ/ਐੱਸਕੇਐੱਸ


(Release ID: 2120454) Visitor Counter : 54