ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਸ਼ਟਰਪਤੀ ਨੂੰ ਲਿਸਬਨ ਦਾ ‘ਸਿਟੀ ਕੀ ਆਵ੍ ਆਨਰ’ (‘CITY KEY OF HONOUR’) ਪ੍ਰਦਾਨ ਕੀਤਾ ਗਿਆ


ਪੁਰਤਗਾਲ ਦੇ ਰਾਸ਼ਟਰਪਤੀ ਦੁਆਰਾ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਭੋਜ ਵਿੱਚ ਸ਼ਾਮਲ ਹੋਏ

ਅਸੀਂ ਗਿਆਨ-ਅਧਾਰਿਤ ਅਰਥਵਿਵਸਥਾ ਦੇ ਰੂਪ ਵਿੱਚ ਭਾਰਤ ਦੀ ਸ਼ਕਤੀ ਦਾ ਉਪਯੋਗ ਕਰਨ ਵਿੱਚ ਪੁਰਤਗਾਲ ਨੂੰ ਆਪਣਾ ਸਾਂਝੇਦਾਰ ਮੰਨਦੇ ਹਾਂ: ਰਾਸ਼ਟਰਪਤੀ ਮੁਰਮੂ

Posted On: 08 APR 2025 11:44AM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਕੱਲ੍ਹ (7 ਅਪ੍ਰੈਲ2025) ਪੁਰਤਗਾਲ ਦੇ ਲਿਸਬਨ ਦੇ ਸਿਟੀ ਹਾਲ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਲਿਸਬਨ ਦੇ ਮੇਅਰ ਤੋਂ ਲਿਸਬਨ ਸ਼ਹਿਰ ਦਾ ਸਿਟੀ ਕੀ ਆਵ੍ ਆਨਰ(‘City Key of Honour’) ਪ੍ਰਾਪਤ ਕੀਤਾ।

ਇਸ ਅਵਸਰ ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਇਸ ਸਨਮਾਨ ਦੇ ਲਈ ਲਿਸਬਨ ਦੇ ਮੇਅਰ ਅਤੇ ਲੋਕਾਂ ਦਾ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਲਿਸਬਨ ਨੂੰ ਆਪਣੇ ਖੁੱਲ੍ਹੇ ਵਿਚਾਰਾਂ, ਲੋਕਾਂ ਦੇ ਉਤਸ਼ਾਹਪੂਰਨ ਭਾਵ ਅਤੇ ਸੱਭਿਆਚਾਰ ਦੇ ਨਾਲ-ਨਾਲ ਸਹਿਣਸ਼ੀਲਤਾ ਅਤੇ ਵਿਵਿਧਤਾ ਦੇ ਪ੍ਰਤੀ ਸਨਮਾਨ ਦੇ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਲਿਸਬਨ ਇੱਕ ਐਸਾ ਆਲਮੀ ਸ਼ਹਿਰ ਹੈ ਜੋ ਤਕਨੀਕੀ ਪਰਿਵਰਤਨ, ਇਨੋਵੇਸ਼ਨ, ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਅਤੇ ਡਿਜੀਟਲ ਟ੍ਰਾਂਜ਼ਿਸ਼ਨ ਦੇ ਮਾਮਲੇ ਵਿੱਚ ਮੋਹਰੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਭਾਰਤ ਅਤੇ ਪੁਰਤਗਾਲ ਭਵਿੱਖ ਵਿੱਚ ਭੀ ਸਹਿਯੋਗ ਕਰ ਸਕਦੇ ਹਨ।

 ਕੱਲ੍ਹ ਸ਼ਾਮ (7 ਅਪ੍ਰੈਲ2025), ਰਾਸ਼ਟਰਪਤੀ ਨੇ ਪਲਾਸੀਓ ਦਾ ਅਜੁਡਾ (Palacio da Ajuda) ਵਿੱਚ ਪੁਰਤਗਾਲ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਮਾਰਸੇਲੋ ਰੇਬੇਲੋ ਡੀ ਸੂਸਾ ਦੁਆਰਾ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਭੋਜ ਵਿੱਚ ਹਿੱਸਾ ਲਿਆ।

ਇਸ ਅਵਸਰ ਤੇ, ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਲੋਕਾਂ ਦੇ ਦਰਮਿਆਨ ਸੱਭਿਆਚਾਰਕ ਸਬੰਧ ਸਦੀਆਂ ਪੁਰਾਣੇ ਹਨ ਅਤੇ ਇਨ੍ਹਾਂ ਸਬੰਧਾਂ ਨੇ ਸਾਡੀ ਸਮੂਹਿਕ ਕਲਪਨਾ 'ਤੇ ਇੱਕ ਅਮਿਟ ਛਾਪ ਛੱਡੀ ਹੈ। ਇਨ੍ਹਾਂ ਵਿੱਚ ਸਾਡਾ ਸਾਂਝਾ ਅਤੀਤ ਸ਼ਾਮਲ ਹੈ ਜੋ ਵਾਸਤੂਕਲਾ, ਇਤਿਹਾਸਿਕ ਸਥਲਾਂ ਅਤੇ ਭਾਸ਼ਾਵਾਂ ਦੇ ਨਾਲ-ਨਾਲ ਸਾਡੇ ਵਿਅੰਜਨਾਂ ਵਿੱਚ ਭੀ ਝਲਕਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਇਹ ਵਰ੍ਹਾ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ ਅਸੀਂ ਭਾਰਤ-ਪੁਰਤਗਾਲ ਦੁਵੱਲੇ ਸਬੰਧਾਂ ਦੇ 50 ਵਰ੍ਹੇ ਪੂਰੇ ਹੋਣ ਦਾ ਉਤਸਵ ਮਨਾ ਰਹੇ ਹਾਂ। ਸਾਡੇ ਕੁਦਰਤੀ ਸਹਿਯੋਗ (natural synergy) ਅਤੇ ਵਿਵਿਧ ਖੇਤਰਾਂ ਵਿੱਚ ਸਹਿਯੋਗ ਦੀ ਸੰਭਾਵਨਾ ਦੇ ਨਾਲਸਾਡੇ ਇਤਿਹਾਸਿਕ ਸਬੰਧ ਇੱਕ ਗਤੀਸ਼ੀਲ ਅਤੇ ਦੂਰਦਰਸ਼ੀ ਸਾਂਝੇਦਾਰੀ ਬਣਨ ਦੀ ਦਿਸ਼ਾ ਵਿੱਚ ਦ੍ਰਿੜ੍ਹਤਾ ਨਾਲ ਅੱਗੇ ਵਧ ਰਹੇ ਹਨ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਸਾਇੰਸ ਅਤੇ ਟੈਕਨੋਲੋਜੀ, ਰੱਖਿਆ, ਆਈਟੀ, ਸਟਾਰਟ-ਅਪ, ਖੋਜ, ਵਿੱਦਿਅਕ ਅਤੇ ਸੱਭਿਆਚਾਰਕ ਸਹਿਯੋਗ ਸਹਿਤ ਵਿਭਿੰਨ ਖੇਤਰਾਂ ਵਿੱਚ ਭਾਰਤ- ਪੁਰਤਗਾਲ ਸਹਿਯੋਗ ਵਿੱਚ ਨਿਰੰਤਰ ਅਤੇ ਪ੍ਰਗਤੀਸ਼ੀਲ ਵਾਧੇ ਤੇ ਪ੍ਰਸੰਨਤਾ ਹੋਈ।

 

ਰਾਸ਼ਟਰਪਤੀ ਨੇ ਕਿਹਾ ਕਿ ਗਿਆਨ-ਅਧਾਰਿਤ ਅਰਥਵਿਵਸਥਾ ਦੇ ਰੂਪ ਵਿੱਚਭਾਰਤ ਸਾਇੰਸ ਅਤੇ ਟੈਕਨੋਲੋਜੀ, ਸੂਚਨਾ ਅਤੇ ਸੰਚਾਰ ਟੈਕਨੋਲੋਜੀ, ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਸਟਾਰਟ-ਅਪਸ ਅਤੇ ਇਨੋਵੇਸ਼ਨ ਜਿਹੇ ਖੇਤਰਾਂ ਵਿੱਚ ਆਪਣੀ ਸਮਰੱਥਾ ਦਾ ਉਪਯੋਗ ਕਰ ਰਿਹਾ ਹੈ ਤਾਕਿ ਸਭ ਨੂੰ ਲਾਭ ਪਹੁੰਚਾਉਣ ਵਾਲਾ ਸਮਾਵੇਸ਼ੀ ਅਤੇ ਟਿਕਾਊ ਵਿਕਾਸ ਮਾਡਲ ਤਿਆਰ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਭਾਰਤ ਇਨ੍ਹਾਂ ਪ੍ਰਯਾਸਾਂ ਵਿੱਚ ਪੁਰਤਗਾਲ ਨੂੰ ਆਪਣਾ ਹਿੱਸੇਦਾਰ ਮੰਨਦਾ ਹੈ।

ਰਾਸ਼ਟਰਪਤੀ ਨੇ ਯੂਰੋਪੀਅਨ ਯੂਨੀਅਨ ਦੇ ਨਾਲ ਭਾਰਤ ਦੇ ਸਬੰਧਾਂ ਨੂੰ ਹੁਲਾਰਾ ਦੇਣ ਵਿੱਚ ਪੁਰਤਗਾਲ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪੁਰਤਗਾਲ ਦੀ ਯੂਰੋਪੀਅਨ ਯੂਨੀਅਨ ਦੀ ਪ੍ਰਧਾਨਗੀ (Portugal's Presidency of the European Union) ਦੇ ਦੌਰਾਨ ਹੀ ਸੰਨ 2000 ਵਿੱਚ ਪਹਿਲਾ ਇੰਡੀਆ-ਯੂਰੋਪੀਅਨ ਯੂਨੀਅਨ ਸਮਿਟ (first India-EU Summit) ਆਯੋਜਿਤ ਕੀਤਾ ਗਿਆ ਸੀ ਅਤੇ ਮਈ 2021 ਵਿੱਚ ਇੱਕ ਵਾਰ ਫਿਰ ਪੁਰਤਗਾਲੀ ਪ੍ਰਧਾਨਗੀ (Portuguese Presidency) ਦੇ ਤਹਿਤ ਪੁਰਤਗਾਲ ਵਿੱਚ ਇਤਿਹਾਸਿਕ ਇੰਡੀਆ-ਯੂਰੋਪੀਅਨ ਯੂਨੀਅਨ ਪਲੱਸ 27 ਲੀਡਰਸ਼ੀਪ ਸਮਿਟ ("India-EU Plus 27" Leadership Summit) ਆਯੋਜਿਤ ਕੀਤਾ ਗਿਆ।

ਰਾਸ਼ਟਰਪਤੀ ਨੇ ਵਿਸ਼ਵਾਸ ਵਿਅਕਤ ਕੀਤਾ ਕੀ ਆਉਣ ਵਾਲੇ ਸਮੇਂ ਵਿੱਚ ਭਾਰਤ-ਪੁਰਤਗਾਲ ਦੁਵੱਲੇ ਸਬੰਧ (India-Portugal bilateral relations) ਹੋਰ ਭੀ ਨਜ਼ਦੀਕੀ ਅਤੇ ਵਿਆਪਕ ਹੋਣਗੇ ਅਤੇ ਇਹ ਨਾ ਕੇਵਲ ਸਾਡੇ ਲੋਕਾਂ ਬਲਕਿ ਪੂਰੇ ਵਿਸ਼ਵ ਦੇ ਲਈ ਲਾਭਕਾਰੀ ਹੋਵੇਗਾ।

 

ਸਿਟੀ ਕੀ ਆਵ੍ ਆਨਰ ਸਨਮਾਨ ਦੇ ਦੌਰਾਨ ਸਮਾਰੋਹ

ਪੁਰਤਗਾਲ ਵਿੱਚ ਭੋਜਨ ਦੇ ਦੌਰਾਨ ਸੰਬੋਧਨ

***

ਐੱਮਜੇਪੀਐੱਸ/ਐੱਸਕੇਐੱਸ


(Release ID: 2120223) Visitor Counter : 21