ਪ੍ਰਧਾਨ ਮੰਤਰੀ ਦਫਤਰ
ਮਹਾਰਾਸ਼ਟਰ ਦੇ ਨਾਗਪੁਰ ਵਿੱਚ ਮਾਧਵ ਨੇਤ੍ਰਾਲਯ ਪ੍ਰੀਮੀਅਮ ਸੈਂਟਰ ਦਾ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
30 MAR 2025 2:34PM by PIB Chandigarh
ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
ਭਾਰਤ ਮਾਤਾ ਕੀ ਜੈ,
गुडी पाड़-व्याच्या आणि नवीन वर्षाच्या आपल्या सर्वांन्ना अतिशय मन:पूर्वक शुभेच्छा!( I heartily wish you all the best for the Gudi Padwa and the New Year!) ਕਾਰਜਕ੍ਰਮ ਵਿੱਚ ਉਪਸਥਿਤ ਪਰਮ ਪੂਜਣਯੋਗ ਸਰਸੰਘ ਚਾਲਕ ਜੀ, ਡਾ. ਮੋਹਨ ਭਾਗਵਤ ਜੀ, ਸੁਆਮੀ ਗੋਵਿੰਦ ਗਿਰੀ ਜੀ ਮਹਾਰਾਜ, ਸੁਆਮੀ ਅਵਧੇਸ਼ਾਨੰਦ ਗਿਰੀ ਜੀ ਮਹਾਰਾਜ, ਮਹਾਰਾਸ਼ਟਰ ਦੇ ਮਕਬੂਲ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਜੀ, ਕੇਂਦਰੀ ਮੰਤਰੀ ਮੰਡਲ (ਕੈਬਨਿਟ) ਵਿੱਚ ਮੇਰੇ ਸਾਥੀ ਨਿਤਿਨ ਗਡਕਰੀ ਜੀ, ਡਾ. ਅਵਿਨਾਸ਼ ਚੰਦਰ ਅਗਨੀਹੋਤਰੀ ਜੀ, ਹੋਰ ਮਹਾਨੁਭਾਵ ਅਤੇ ਉਪਸਥਿਤ ਸਾਰੇ ਸੀਨੀਅਰ ਸਾਥੀ, ਰਾਸ਼ਟਰ ਯੱਗ ਦੇ ਇਸ ਪਾਵਨ ਅਨੁਸ਼ਠਾਨ (this holy ritual of Rashtra Yagna) ਵਿੱਚ ਅੱਜ ਮੈਨੂੰ ਇੱਥੇ ਆਉਣ ਦਾ ਸੁਭਾਗ ਮਿਲਿਆ ਹੈ।
ਅੱਜ ਚੇਤਰ ਸ਼ੁਕਲ ਪ੍ਰਤੀਪਦਾ (Chaitra Shukla Pratipada) ਦਾ ਇਹ ਦਿਨ ਬਹੁਤ ਵਿਸ਼ੇਸ਼ ਹੈ। ਅੱਜ ਤੋਂ ਨਵਰਾਤਰੀ (ਨਵਰਾਤ੍ਰਿਆਂ) ਦਾ ਪਵਿੱਤਰ ਪੁਰਬ ਸ਼ੁਰੂ ਹੋ ਰਿਹਾ ਹੈ। ਦੇਸ਼ ਦੇ ਅਲੱਗ-ਅਲੱਗ ਕੋਣਿਆਂ ਵਿੱਚ ਅੱਜ ਗੁੜੀ-ਪੜਵਾ, ਉਗਾਦਿ ਅਤੇ ਨਵਰੇਹ (Gudi-Padwa, Ugadi and Navreh) ਦੇ ਤਿਉਹਾਰ ਭੀ ਮਨਾਏ ਜਾ ਰਹੇ ਹਨ। ਅੱਜ ਭਗਵਾਨ ਝੂਲੇਲਾਲ ਜੀ ਅਤੇ ਗੁਰੂ ਅੰਗਦ ਦੇਵ ਜੀ ਦਾ ਅਵਤਰਣ ਦਿਵਸ (the birth anniversary of Lord Jhulelal Ji and Guru Angad Dev Ji) ਭੀ ਹੈ। ਇਹ ਸਾਡੇ ਪ੍ਰੇਰਣਾਪੁੰਜ, ਪਰਮ ਪੂਜਣਯੋਗ ਡਾਕਟਰ ਸਾਹਬ ਦੀ ਜਯੰਤੀ ਦਾ ਭੀ ਅਵਸਰ ਹੈ। ਅਤੇ ਇਸੇ ਸਾਲ, ਰਾਸ਼ਟਰੀਯ ਸਵਯੰ ਸੰਘ (Rashtriya Swayamsevak Sangh) ਦੀ ਗੌਰਵਸ਼ਾਲੀ ਯਾਤਰਾ ਦੇ 100 ਵਰ੍ਹੇ ਭੀ ਪੂਰੇ ਹੋ ਰਹੇ ਹਨ। ਅੱਜ ਇਸ ਅਵਸਰ ‘ਤੇ ਮੈਨੂੰ ਸਮ੍ਰਿਤੀ ਮੰਦਿਰ (Smriti Mandir) ਜਾ ਕੇ ਪੂਜਯ ਡਾਕਟਰ ਸਾਹੇਬ ਅਤੇ ਪੂਜਯ ਗੁਰੂਜੀ (revered Doctor Saheb and revered Guruji) ਨੂੰ ਸ਼ਰਧਾਂਜਲੀ ਅਰਪਿਤ ਕਰਨ ਦਾ ਸੁਭਾਗ ਮਿਲਿਆ ਹੈ।
ਸਾਥੀਓ,
ਇਸੇ ਕਾਲਖੰਡ ਵਿੱਚ, ਅਸੀਂ ਸਾਡੇ ਸੰਵਿਧਾਨ ਦੇ 75 ਵਰ੍ਹਿਆਂ ਦਾ ਉਤਸਵ ਭੀ ਮਨਾਇਆ ਹੈ। ਅਗਲੇ ਹੀ ਮਹੀਨੇ ਸੰਵਿਧਾਨ ਨਿਰਮਾਤਾ ਬਾਬਾ ਸਾਹੇਬ ਅੰਬੇਡਕਰ ਜੀ ਦੀ ਜਯੰਤੀ ਭੀ ਹੈ। ਅੱਜ ਮੈਂ ਦੀਕਸ਼ਾਭੂਮੀ(Deekshabhoomi) ‘ਤੇ ਬਾਬਾ ਸਾਹਬ ਨੂੰ ਨਮਨ ਕੀਤਾ ਹੈ, ਉਨ੍ਹਾਂ ਦਾ ਅਸ਼ੀਰਵਾਦ ਲਿਆ ਹੈ। ਮੈਂ ਇਨ੍ਹਾਂ ਵਿਭੂਤੀਆਂ ਨੂੰ ਨਮਨ ਕਰਦੇ ਹੋਏ ਦੇਸ਼ਵਾਸੀਆਂ ਨੂੰ ਨਵਰਾਤਰੀ (ਨਵਰਾਤ੍ਰਿਆਂ) ਅਤੇ ਸਾਰੇ ਪੁਰਬਾਂ ਦੀ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ।
ਸਾਥੀਓ,
ਸੰਘ ਸੇਵਾ ਦੇ ਇਸ ਪਵਿੱਤਰ ਤੀਰਥ ਨਾਗਪੁਰ ਵਿੱਚ ਅੱਜ ਅਸੀਂ ਇੱਕ ਪਵਿੱਤਰ ਸੰਕਲਪ (pious resolution) ਦੇ ਵਿਸਤਾਰ ਦੇ ਸਾਖੀ ਬਣ ਰਹੇ ਹਾਂ। ਹੁਣੇ ਅਸੀਂ ਮਾਧਵ ਨੇਤ੍ਰਾਲਯ ਦੇ ਕੁਲਗੀਤ (Kulgeet of Madhav Netralaya) ਵਿੱਚ ਸੁਣਿਆ, ਅਧਿਆਤਮ, ਗਿਆਨ, ਗੌਰਵ, ਗੁਰੂਤਾ ਦਾ ਇਹ ਅਦਭੁਤ ਵਿਦਿਆਲਾ, ਮਾਨਵਤਾ ਰਤ ਇਹ ਸੇਵਾ ਮੰਦਿਰ ਕਣ-ਕਣ ਵਿੱਚ ਦੇਵਾਲਯ। ਮਾਧਵ ਨੇਤ੍ਰਾਲਯ ( Madhav Netralaya) ਇੱਕ ਐਸੀ ਸੰਸਥਾ ਹੈ, ਜੋ ਅਨੇਕ ਦਹਾਕਿਆਂ ਤੋਂ ਪੂਜਯ ਗੁਰੂਜੀ ਦੇ ਆਦਰਸ਼ਾਂ ‘ਤੇ ਲੱਖਾਂ ਲੋਕਾਂ ਦੀ ਸੇਵਾ ਕਰ ਰਹੀ ਹੈ। ਲੋਕਾਂ ਦੇ ਜੀਵਨ ਵਿੱਚ ਰੋਸ਼ਨੀ ਪਰਤੀ ਹੈ, ਅੱਜ ਉਸ ਦੇ ਨਵੇਂ ਪਰਿਸਰ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਹੁਣ ਇਸ ਨਵੇਂ ਪਰਿਸਰ ਦੇ ਬਾਅਦ ਇਨ੍ਹਾਂ ਸੇਵਾ ਕਾਰਜਾਂ ਨੂੰ ਹੋਰ ਜ਼ਿਆਦਾ ਗਤੀ ਮਿਲੇਗੀ। ਇਸ ਨਾਲ ਹਜ਼ਾਰਾਂ ਨਵੇਂ ਲੋਕਾਂ ਦੇ ਜੀਵਨ ਵਿੱਚ ਪ੍ਰਕਾਸ਼ ਫੈਲੇਗਾ, ਉਨ੍ਹਾਂ ਦੇ ਜੀਵਨ ਦਾ ਅੰਧਕਾਰ ਭੀ ਦੂਰ ਹੋਵੇਗਾ। ਮੈਂ ਇਸ ਸੇਵਾ ਕਾਰਜ ਦੇ ਲਈ ਮਾਧਵ ਨੇਤ੍ਰਾਲਯ ਨਾਲ ਜੁੜੇ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਕਾਰਜ ਦੀ, ਉਨ੍ਹਾਂ ਦੇ ਸੇਵਾਭਾਵ ਦੀ ਸ਼ਲਾਘਾ ਕਰਦਾ ਹਾਂ ਅਤੇ ਮੇਰੀ ਤਰਫ਼ ਤੋਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਲਾਲ ਕਿਲੋ ਤੋਂ ਮੈਂ ਸਬਕੇ ਪ੍ਰਯਾਸ (everyone's efforts) ਦੀ ਬਾਤ ਕਹੀ ਸੀ। ਅੱਜ ਸਿਹਤ ਦੇ ਖੇਤਰ ਵਿੱਚ ਦੇਸ਼ ਜਿਸ ਤਰ੍ਹਾਂ ਕੰਮ ਕਰ ਰਿਹਾ ਹੈ, ਮਾਧਵ ਨੇਤ੍ਰਾਲਯ ਉਨ੍ਹਾਂ ਪ੍ਰਯਾਸਾਂ ਨੂੰ ਵਧਾ ਰਿਹਾ ਹੈ। ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਮਿਲਣ, ਇਹ ਸਾਡੀ ਪ੍ਰਾਥਮਿਕਤਾ ਹੈ। ਦੇਸ਼ ਵਿੱਚ ਗ਼ਰੀਬ ਤੋਂ ਗ਼ਰੀਬ ਨੂੰ ਭੀ ਅੱਛੇ ਤੋਂ ਅੱਛਾ ਇਲਾਜ ਮਿਲੇ, ਕੋਈ ਭੀ ਦੇਸ਼ਵਾਸੀ ਜੀਵਨ ਜੀਣ ਦੀ ਗਰਿਮਾ ਤੋਂ ਵੰਚਿਤ ਨਾ ਰਹੇ, ਆਪਣਾ ਜੀਵਨ ਦੇਸ਼ ਲਈ ਦੇ ਚੁੱਕੇ ਬਜ਼ੁਰਗਾਂ ਨੂੰ ਇਲਾਜ ਦੀ ਚਿੰਤਾ ਉਨ੍ਹਾਂ ਨੂੰ ਸਤਾਉਂਦੀ ਨਾ ਰਹੇ, ਉਸ ਪਰਿਸਥਿਤੀ ਵਿੱਚ ਉਨ੍ਹਾਂ ਨੂੰ ਜੀਣਾ ਨਾ ਪਵੇ, ਅਤੇ ਇਹ ਸਰਕਾਰ ਦੀ ਨੀਤੀ ਹੈ। ਅਤੇ ਇਸ ਲਈ ਆਯੁਸ਼ਮਾਨ ਭਾਰਤ (Ayushman Bharat) ਦੇ ਕਾਰਨ ਅੱਜ ਕਰੋੜਾਂ ਲੋਕਾਂ ਨੂੰ ਮੁਫ਼ਤ ਇਲਾਜ ਦੀ ਸੁਵਿਧਾ ਮਿਲ ਰਹੀ ਹੈ। ਹਜ਼ਾਰਾਂ ਜਨ-ਔਸ਼ਧੀ ਕੇਂਦਰ (Jan Aushadhi Kendras) ਦੇਸ਼ ਦੇ ਗ਼ਰੀਬਾਂ ਨੂੰ, ਮੱਧ ਵਰਗੀ ਪਰਿਵਾਰਾਂ ਨੂੰ ਸਸਤੀਆਂ ਦਵਾਈਆਂ ਦੇ ਰਹੇ ਹਨ। ਇਨ੍ਹੀਂ ਦਿਨੀਂ ਦੇਸ਼ ਵਿੱਚ ਕਰੀਬ ਇੱਕ ਅੱਧ ਹਜ਼ਾਰ ਡਾਇਲਸਿਸ ਸੈਂਟਰ, ਜੋ ਮੁਫ਼ਤ ਵਿੱਚ ਡਾਇਲਿਸਿਸ ਦੀ ਸੇਵਾ ਦਾ ਇੱਕ ਯੱਗ (Yagna) ਚਲਾ ਰਹੇ ਹਨ, ਇਸ ਨਾਲ ਦੇਸ਼ਵਾਸੀਆਂ ਦੇ ਹਜ਼ਾਰਾਂ ਕਰੋੜ ਰੁਪਏ ਬਚ ਰਹੇ ਹਨ, ਉਨ੍ਹਾਂ ਨੂੰ ਸਿਹਤ ਲਾਭ ਹੋ ਰਿਹਾ ਹੈ। ਬੀਤੇ 10 ਸਾਲ ਵਿੱਚ ਪਿੰਡਾਂ ਵਿੱਚ ਲੱਖਾਂ ਆਯੁਸ਼ਮਾਨ ਆਰੋਗਯ ਮੰਦਿਰ (Ayushman Arogya Mandirs) ਬਣੇ ਹਨ, ਜਿੱਥੋਂ ਲੋਕਾਂ ਨੂੰ ਦੇਸ਼ ਦੇ ਬਿਹਤਰੀਨ ਡਾਕਟਰਾਂ ਤੋਂ ਟੈਲੀਮੈਡੀਸਿਨ ਨਾਲ ਕੰਸਲਟੇਸ਼ਨ ਮਿਲਦਾ ਹੈ, ਪ੍ਰਾਇਮਰੀ ਇਲਾਜ ਮਿਲਦਾ ਹੈ ਅਤੇ ਅੱਗੇ ਦੇ ਲਈ ਸਹਾਇਤਾ ਹੁੰਦੀ ਹੈ। ਉਨ੍ਹਾਂ ਨੂੰ ਰੋਗਾਂ ਦੀ ਜਾਂਚ (disease checkup) ਦੇ ਲਈ ਸੈਕੜੋਂ ਕਿਲੋਮੀਟਰ ਦੂਰ ਨਹੀਂ ਜਾਣਾ ਪੈ ਰਿਹਾ।
ਸਾਥੀਓ,
ਅਸੀਂ ਨਾ ਸਿਰਫ਼ ਮੈਡੀਕਲ ਕਾਲਜਾਂ ਦੀ ਸੰਖਿਆ ਨੂੰ ਦੁੱਗਣਾ ਵਧਾਇਆ ਹੈ, ਲੇਕਿਨ ਅਸੀਂ ਦੇਸ਼ ਦੇ ਅਪਰੇਸ਼ਨਲ ਏਮਸ (operational AIIMS) ਦੀ ਸੰਖਿਆ ਭੀ ਤਿੰਨ ਗੁਣਾ ਵਧਾਈ ਹੈ। ਦੇਸ਼ ਵਿੱਚ ਮੈਡੀਕਲ ਸੀਟਸ ਭੀ ਦੁੱਗਣੀਆਂ ਹੋਈਆਂ ਹਨ। ਪ੍ਰਯਾਸ ਇਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀ ਸੇਵਾ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਅੱਛੇ ਡਾਕਟਰਸ ਹੋਰ ਅੱਛੇ ਡਾਕਟਰਸ ਉਪਲਬਧ ਹੋਣ। ਇੱਕ ਬਹੁਤ ਬੜਾ ਸਾਹਸਿਕ ਨਿਰਣਾ ਅਸੀਂ ਕੀਤਾ, ਆਜ਼ਾਦੀ ਦੇ ਬਾਅਦ ਪਹਿਲੀ ਵਾਰ ਹੋਇਆ। ਇਸ ਦੇਸ਼ ਦੇ ਗ਼ਰੀਬ ਦਾ ਬੱਚਾ ਭੀ ਡਾਕਟਰ ਬਣ ਸਕੇ, ਉਸ ਦੇ ਸੁਪਨੇ ਪੂਰੇ ਹੋ ਸਕਣ, ਇਸ ਲਈ ਵਿਦਿਆਰਥੀਆਂ ਨੂੰ ਆਪਣੀ ਮਾਤ ਭਾਸ਼ਾ ਵਿੱਚ ਡਾਕਟਰ ਬਣਨ ਦੀ ਅਸੀਂ ਸੁਵਿਧਾ ਉਪਲਬਧ ਕਰਾਈ ਹੈ। ਆਧੁਨਿਕ ਚਿਕਿਤਸਾ ਵਿਗਿਆਨ ਨਾਲ ਜੁੜੇ ਇਨ੍ਹਾਂ ਪ੍ਰਯਾਸਾਂ ਦੇ ਨਾਲ ਹੀ ਦੇਸ਼ ਆਪਣੇ ਪਰੰਪਰਾਗਤ ਗਿਆਨ ਨੂੰ ਭੀ ਅੱਗੇ ਵਧਾ ਰਿਹਾ ਹੈ। ਸਾਡੇ ਯੋਗ ਅਤੇ ਆਯੁਰਵੇਦ (Our Yoga and Ayurveda), ਇਨ੍ਹਾਂ ਨੂੰ ਭੀ ਅੱਜ ਪੂਰੇ ਵਿਸ਼ਵ ਵਿੱਚ ਨਵੀਂ ਪਹਿਚਾਣ ਮਿਲੀ ਹੈ, ਭਾਰਤ ਦਾ ਸਨਮਾਨ ਵਧ ਰਿਹਾ ਹੈ।
ਸਾਥੀਓ,
ਕਿਸੇ ਭੀ ਰਾਸ਼ਟਰ ਦਾ ਅਸਤਿਤਵ, ਪੀੜ੍ਹੀ ਦਰ ਪੀੜ੍ਹੀ, ਉਸ ਦੀ ਸੰਸਕ੍ਰਿਤੀ ਦੇ ਵਿਸਤਾਰ, ਉਸ ਰਾਸ਼ਟਰ ਦੀ ਚੇਤਨਾ ਦੇ ਵਿਸਤਾਰ ‘ਤੇ ਨਿਰਭਰ ਕਰਦਾ ਹੈ। ਅਸੀਂ ਆਪਣੇ ਦੇਸ਼ ਦਾ ਇਤਿਹਾਸ ਦੇਖੀਏ, ਤਾਂ ਸੈਕੜਿਆਂ ਵਰ੍ਹਿਆਂ ਦੀ ਗ਼ੁਲਾਮੀ, ਇਤਨੇ ਆਕਰਮਣ, ਭਾਰਤ ਦੀ ਸਮਾਜਿਕ ਸੰਰਚਨਾ ਨੂੰ ਮਿਟਾਉਣ ਦੀਆਂ ਇਤਨੀਆਂ ਕਰੂਰ ਕੋਸ਼ਿਸ਼ਾਂ, ਲੇਕਿਨ ਭਾਰਤ ਦੀ ਚੇਤਨਾ ਕਦੇ ਸਮਾਪਤ ਨਹੀਂ ਹੋਈ, ਉਸ ਦੀ ਲੋ ਜਲਦੀ ਰਹੀ। ਇਹ ਕਿਵੇਂ ਹੋਇਆ? ਕਿਉਂਕਿ ਕਠਿਨ ਤੋਂ ਕਠਿਨ ਦੌਰ ਵਿੱਚ ਭੀ ਭਾਰਤ ਵਿੱਚ ਇਸ ਚੇਤਨਾ ਨੂੰ ਜਾਗਰਿਤ ਰੱਖਣ ਵਾਲੇ ਨਵੇਂ-ਨਵੇਂ ਸਮਾਜਿਕ ਅੰਦਲੋਨ ਹੁੰਦੇ ਰਹੇ। ਭਗਤੀ ਅੰਦੋਲਨ, ਉਸ ਦੀ ਇਹ ਉਦਾਹਰਣ, ਜਿਸ ਤੋਂ ਅਸੀਂ ਸਾਰੇ ਭਲੀਭਾਂਤ ਪਰੀਚਿਤ ਹਾਂ। ਮੱਧ ਕਾਲ ਦੇ ਉਸ ਕਠਿਨ ਕਾਲਖੰਡ ਵਿੱਚ ਸਾਡੇ ਸੰਤਾਂ ਨੇ ਭਗਤੀ ਦੇ ਵਿਚਾਰਾਂ ਨਾਲ ਸਾਡੀ ਰਾਸ਼ਟਰੀ ਚੇਤਨਾ ਨੂੰ ਨਵੀਂ ਊਰਜਾ ਦਿੱਤੀ। ਗੁਰੂ ਨਾਨਕ ਦੇਵ ਜੀ, ਕਬੀਰਦਾਸ, ਤੁਲਸੀਦਾਸ, ਸੂਰਦਾਸ, ਸਾਡੇ ਇੱਥੇ ਮਹਾਰਾਸ਼ਟਰਰ ਵਿੱਚ ਸੰਤ ਤੁਕਾਰਾਮ, ਸੰਤ ਏਕਨਾਥ, ਸੰਤ ਨਾਮਦੇਵ, ਸੰਤ ਗਿਆਨੇਸ਼ਵਰ,ਐਸੇ ਕਿਤਨੇ ਹੀ ਸੰਤਾਂ ਨੇ ਸਾਡੀ ਇਸ ਰਾਸ਼ਟਰੀ ਚੇਤਨਾ ਵਿੱਚ ਆਪਣੇ ਮੌਲਿਕ ਵਿਚਾਰਾਂ ਨਾਲ ਪ੍ਰਾਣ ਫੂਕੇ(ਜਾਨ ਪਾਈ)।(Guru Nanak Dev Ji, Kabirdas, Tulsidas, Surdas, Sant Tukaram here in our Maharashtra, Sant Eknath, Sant Namdev, Sant Dnyaneshwar, so many saints breathed life into our national consciousness with their original ideas.) ਇਨ੍ਹਾਂ ਅੰਦੋਲਨਾਂ ਨੇ ਭੇਦਭਾਵ ਦੇ ਫੰਦਿਆਂ ਨੂੰ ਤੋੜ ਕੇ ਸਮਾਜ ਨੂੰ ਏਕਤਾ ਦੇ ਸੂਤਰ ਵਿੱਚ ਜੋੜਿਆ।
ਇਸੇ ਤਰ੍ਹਾਂ ਸੁਆਮੀ ਵਿਵੇਕਾਨੰਦ (Swami Vivekananda) ਜਿਹੇ ਮਹਾਨ ਸੰਤ ਭੀ ਹੋਏ। ਉਨ੍ਹਾਂ ਨੇ ਨਿਰਾਸ਼ਾ ਵਿੱਚ ਡੁੱਬ ਰਹੇ ਸਮਾਜ ਨੂੰ ਝਕਝੋਰਿਆ, ਉਸ ਨੂੰ ਉਸ ਦੇ ਸਰੂਪ ਦੀ ਯਾਦ ਦਿਵਾਈ, ਉਸ ਵਿੱਚ ਆਤਮਵਿਸ਼ਵਾਸ ਦਾ ਸੰਚਾਰ ਕੀਤਾ ਅਤੇ ਸਾਡੀ ਰਾਸ਼ਟਰੀ ਚੇਤਨਾ ਨੂੰ ਬੁਝਣ ਨਹੀਂ ਦਿੱਤਾ। ਗ਼ੁਲਾਮੀ ਦੇ ਆਖਰੀ ਦਹਾਕਿਆਂ ਵਿੱਚ ਡਾਕਟਰ ਸਾਹੇਬ ਅਤੇ ਗੁਰੂ ਜੀ (Doctor Saheb and Guruji) ਜਿਹੇ ਮਹਾਨ ਵਿਅਕਤਿਤਵਾਂ ਨੇ ਇਸ ਨੂੰ ਨਵੀਂ ਊਰਜਾ ਦੇਣ ਦਾ ਕੰਮ ਕੀਤਾ। ਅੱਜ ਅਸੀਂ ਦੇਖਦੇ ਹਾਂ, ਰਾਸ਼ਟਰੀ ਚੇਤਨਾ ਨੂੰ ਸੰਭਾਲਣ ਅਤੇ ਪ੍ਰਫੁੱਲਤ ਕਰਨ ਦੇ ਲਈ ਜੋ ਵਿਚਾਰਬੀਜ 100 ਸਾਲ ਪਹਿਲੇ ਬੋਇਆ (ਬੀਜਿਆ) ਗਿਆ, ਉਹ ਮਹਾਨ ਬੋਹੜ ਬਿਰਖ ਦੇ ਰੂਪ ਵਿੱਚ ਅੱਜ ਦੁਨੀਆ ਦੇ ਸਾਹਮਣੇ ਹੈ। ਸਿਧਾਂਤ ਅਤੇ ਆਦਰਸ਼ ਇਸ ਬੋਹੜ ਬਿਰਖ ਨੂੰ ਉਚਾਈ ਦਿੰਦੇ ਹਨ, ਲੱਖਾਂ-ਕਰੋੜਾਂ ਸਵਯੰਸੇਵਕ ਇਸ ਦੀਆਂ ਟਹਿਣੀਆਂ, ਇਹ ਕੋਈ ਸਾਧਾਰਣ ਬੋਹੜ ਬਿਰਖ ਨਹੀਂ, ਰਾਸ਼ਟਰੀਯ ਸਵਯੰਸੇਵਕ ਸੰਘ ਭਾਰਤ ਦੀ ਅਮਰ ਸੰਸਕ੍ਰਿਤੀ ਦਾ ਆਧੁਨਿਕ ਅਕਸ਼ੈ ਵਟ ਹੈ। ਇਹ ਅਕਸ਼ੈ ਵਟ ਅੱਜ ਭਾਰਤੀ ਸੰਸਕ੍ਰਿਤੀ ਨੂੰ, ਸਾਡੇ ਰਾਸ਼ਟਰ ਦੀ ਚੇਤਨਾ ਨੂੰ, ਨਿਰੰਤਰ ਊਰਜਾਵਾਨ ਬਣਾ ਰਿਹਾ ਹੈ।(Today we see that the seed of thought that was sown 100 years ago for the preservation and promotion of national consciousness is in front of the world today in the form of a great banyan tree. Principles and ideals give height to this banyan tree, millions of volunteers (Swayamsevak) are its branches, this is not an ordinary banyan tree, the Rashtriya Swayamsevak Sangh is the modern Akshay Vat of India's immortal culture. This Akshay Vat is continuously energizing the Indian culture, the consciousness of our nation.)
ਸਾਥੀਓ,
ਅੱਜ ਜਦੋਂ ਅਸੀਂ ਮਾਧਵ ਨੇਤ੍ਰਾਲਯ ਦੇ ਨਵੇਂ ਪਰਿਸਰ ਦਾ ਕੰਮ ਸ਼ੁਰੂ ਕਰ ਰਹੇ ਹਾਂ, ਤਾਂ ਦ੍ਰਿਸ਼ਟੀ ਦੀ ਬਾਤ ਸੁਭਾਵਿਕ ਹੈ। ਸਾਡੇ ਜੀਵਨ ਵਿੱਚ ਦ੍ਰਿਸ਼ਟੀ ਹੀ ਸਾਨੂੰ ਦਿਸ਼ਾ ਦਿੰਦੀ ਹੈ। ਇਸੇ ਲਈ, ਵੇਦਾਂ ਵਿੱਚ ਭੀ ਕਾਮਨਾ ਕੀਤੀ ਗਈ ਹੈ- ਪਸ਼ਯੇਮ ਸ਼ਰਦ: ਸ਼ਤਮ! (Pashyem Sharadah Shatam! (पश्येम शरदः शतम्!) ਅਰਥਾਤ, ਅਸੀਂ ਸੌਂ ਵਰ੍ਹਿਆਂ ਤੱਕ ਦੇਖੀਏ। ਇਹ ਦ੍ਰਿਸ਼ਟੀ ਅੱਖਾਂ ਦੀ, ਯਾਨੀ ਬਾਹਰੀ ਦ੍ਰਿਸ਼ਟੀ ਭੀ ਹੋਣੀ ਚਾਹੀਦੀ ਹੈ, ਅਤੇ ਅੰਤਰ ਦ੍ਰਿਸ਼ਟੀ ਭੀ ਹੋਣੀ ਚਾਹੀਦੀ ਹੈ। ਜਦੋਂ ਅੰਤਰ ਦ੍ਰਿਸ਼ਟੀ ਦੀ ਬਾਤ ਕਰਦੇ ਹਾਂ, ਤਾਂ ਵਿਦਰਭ ਦੇ ਮਹਾਨ ਸੰਤ ਸ਼੍ਰੀ ਗੁਲਾਬਰਾਓ ਮਹਾਰਾਜ ਜੀ ਦਾ ਯਾਦ ਆਉਣਾ ਭੀ ਸੁਭਾਵਿਕ ਹੈ। ਉਨ੍ਹਾਂ ਨੂੰ ਪ੍ਰਗਿਆਚਕਸ਼ੂ (प्रज्ञाचक्षु-Pragyachakshu) ਕਿਹਾ ਜਾਂਦਾ ਸੀ। ਬਹੁਤ ਘੱਟ ਉਮਰ ਵਿੱਚ ਹੀ ਉਨ੍ਹਾਂ ਨੂੰ ਅੱਖਾਂ ਤੋਂ ਦਿਖਾਈ ਦੇਣਾ ਬੰਦ ਹੋ ਗਿਆ ਸੀ, ਲੇਕਿਨ ਫਿਰ ਭੀ ਉਨ੍ਹਾਂ ਨੇ ਅਨੇਕਾਂ ਪੁਸਤਕਾ ਲਿਖੀਆਂ ਸਨ। ਅਤੇ ਹੁਣ ਕੋਈ ਭੀ ਪੁੱਛ ਸਕਦਾ ਹੈ ਕਿ ਜਦੋਂ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਹੈ, ਤਾਂ ਉਸ ਦੇ ਬਾਵਜੂਦ ਭੀ ਕੋਈ ਇਤਨੇ ਗ੍ਰੰਥ ਕਿਵੇਂ ਲਿਖ ਸਕਦਾ ਹੈ? ਇਸ ਦਾ ਉੱਤਰ ਇਹ ਹੈ ਕਿ ਉਨ੍ਹਾਂ ਦੇ ਪਾਸ ਭਲੇ ਹੀ ਨੇਤਰ ਨਹੀਂ ਸਨ, ਲੇਕਿਨ ਦ੍ਰਿਸ਼ਟੀ ਸੀ। ਇਹ ਦ੍ਰਿਸ਼ਟੀ ਬੋਧ ਤੋਂ ਆਉਂਦੀ ਹੈ, ਵਿਵੇਕ ਤੋਂ ਪ੍ਰਗਟ ਹੁੰਦੀ ਹੈ। ਇਹ ਦ੍ਰਿਸ਼ਟੀ ਵਿਅਕਤੀ ਦੇ ਨਾਲ ਹੀ ਸਮਾਜ ਨੂੰ ਭੀ ਬਹੁਤ ਸ਼ਕਤੀ ਦਿੰਦੀ ਹੈ। ਸਾਡਾ ਰਾਸ਼ਟਰੀਯ ਸਵਯੰਸੇਵਕ ਸੰਘ ਭੀ ਇੱਕ ਐਸਾ ਸੰਸਕਾਰ ਯੱਗ ਹੈ, ਜੋ ਅੰਤਰ ਦ੍ਰਿਸ਼ਟੀ ਅਤੇ ਬਾਹਰੀ ਦ੍ਰਿਸ਼ਟੀ, ਦੋਹਾਂ ਦੇ ਲਈ ਕੰਮ ਕਰ ਰਿਹਾ ਹੈ। ਬਾਹਰੀ ਦ੍ਰਿਸ਼ਟੀ ਦੇ ਰੂਪ ਵਿੱਚ ਅਸੀਂ ਮਾਧਵ ਨੇਤ੍ਰਾਲਯ ਨੂੰ ਦੇਖਦੇ ਹਾਂ, ਅਤੇ ਅੰਤਰ ਦ੍ਰਿਸ਼ਟੀ ਨੇ ਸੰਘ ਨੂੰ ਸੇਵਾ ਦਾ ਸਮਾਨਾਰਥੀ ਬਣਾ ਦਿੱਤਾ ਹੈ। (Our Rashtriya Swayamsevak Sangh is also such a Sanskar Yagna, which is working for both inner vision and outer vision. As outer vision we see Madhav Netralaya and inner vision has made the Sangh synonymous with service.)
ਸਾਥੀਓ,
ਸਾਡੇ ਇੱਥੇ ਕਿਹਾ ਗਿਆ ਹੈ- - Paropakaraya phalanti vriksha, paropakaraya vahanthi nadya. Paropkaaraay Duhanti Gaavah, Paropkarartha-midam shariram. (परोपकाराय फलन्ति वृक्षाः, परोपकाराय वहन्ति नद्यः। परोपकाराय दुहन्ति गावः, परोपकारार्थ-मिदं शरीरम्।। ) ਸਾਡਾ ਸਰੀਰ ਪਰਉਪਕਾਰ ਲਈ ਹੀ ਹੈ, ਸੇਵਾ ਦੇ ਲਈ ਹੀ ਹੈ। ਅਤੇ ਜਦੋਂ ਇਹ ਸੇਵਾ ਸੰਸਕਾਰਾਂ ਵਿੱਚ ਆ ਜਾਂਦੀ ਹੈ, ਤਾਂ ਸੇਵਾ ਹੀ ਸਾਧਨਾ ਬਣ ਜਾਂਦੀ ਹੈ। ਇਹੀ ਸਾਧਨਾ ਤਾਂ ਹਰ ਇੱਕ ਸਵਯੰਸੇਵਕ ਦੇ ਜੀਵਨ ਦੀ ਪ੍ਰਾਣ ਵਾਯੂ ਹੁੰਦੀ ਹੈ। ਇਹ ਸੇਵਾ ਸੰਸਕਾਰ, ਇਹ ਸਾਧਨਾ, ਇਹ ਪ੍ਰਾਣ ਵਾਯੂ, ਪੀੜ੍ਹੀ ਦਰ ਪੀੜ੍ਹੀ ਹਰ ਸਵਯੰਸੇਵਕ ਨੂੰ ਤਪ-ਤਪੱਸਿਆ ਦੇ ਲਈ ਪ੍ਰੇਰਿਤ ਕਰ ਰਹੀ ਹੈ। ਇਹ ਸੇਵਾ ਸਾਧਨਾ ਹਰ ਸਵਯੰਸੇਵਕ ਨੂੰ ਨਿਰੰਤਰ ਗਤੀਮਾਨ ਰੱਖਦੀ ਹੈ, ਉਸ ਨੂੰ ਕਦੇ ਥੱਕਣ ਨਹੀਂ ਦਿੰਦੀ, ਕਦੇ ਰੁਕਣ ਨਹੀਂ ਦਿੰਦੀ। ਪੂਜਯ ਗੁਰੂ ਜੀ (Pujya Guru ji) ਅਕਸਰ ਕਿਹਾ ਕਰਦੇ ਸਨ, ਜੀਵਨ ਦੀ ਅਵਧੀ ਦਾ ਨਹੀਂ, ਉਸ ਦੀ ਉਪਯੋਗਤਾ ਦਾ ਮਹੱਤਵ ਹੁੰਦਾ ਹੈ। ਅਸੀਂ ਦੇਵ ਸੇ ਦੇਸ਼ ਅਤੇ ਰਾਮ ਸੇ ਰਾਸ਼ਟਰ ਦੇ ਜੀਵਨ ਮੰਤਰ ਲੈ ਕੇ ਚਲੇ ਹਾਂ, ਆਪਣਾ ਕਰਤੱਵ ਨਿਭਾਉਂਦੇ ਚਲਦੇ ਹਾਂ।(We have taken the life mantra of country from Dev and nation from Ram, and keep performing our duty.) ਅਤੇ ਇਸ ਲਈ ਅਸੀਂ ਦੇਖਦੇ ਹਾਂ, ਬੜਾ-ਛੋਟਾ ਕੈਸਾ ਭੀ ਕੰਮ ਹੋਵੇ, ਕੋਈ ਭੀ ਕਾਰਜਖੇਤਰ ਹੋਵੇ, ਸੀਮਾਵਰਤੀ ਪਿੰਡ ਹੋਣ, ਪਹਾੜੀ ਖੇਤਰ ਹੋਣ, ਵਣ ਖੇਤਰ ਹੋਵੇ, ਸੰਘ ਦੇ ਸਵਯੰਸੇਵਕ ਨਿਰਸੁਆਰਥ ਭਾਵ ਨਾਲ ਕਾਰਜ ਕਰਦੇ ਰਹਿੰਦੇ ਹਨ। ਕਿਤੇ ਕੋਈ ਵਨਵਾਸੀ ਕਲਿਆਣ ਆਸ਼ਰਮ (Vanvasi Kalyan Ashram) ਦੇ ਕੰਮਾਂ ਨੂੰ ਉਸ ਨੂੰ ਆਪਣਾ ਉਦੇਸ਼ ਬਣਾ ਕੇ ਜੁਟਿਆ ਹੋਇਆ ਹੈ, ਕਿਤੇ ਕੋਈ ਏਕਲ ਵਿਦਯਾਲਯ(Ekal Vidyalaya) ਦੇ ਜ਼ਰੀਏ ਆਦਿਵਾਸੀ ਬੱਚਿਆਂ ਨੂੰ ਪੜ੍ਹਾ ਰਿਹਾ ਹੈ, ਕਿਤੇ ਕੋਈ ਸੰਸਕ੍ਰਿਤੀ ਜਾਗਰਣ ਦੇ ਮਿਸ਼ਨ ਵਿੱਚ ਲਗਿਆ ਹੋਇਆ ਹੈ। ਕਿਤੇ ਕੋਈ ਸੇਵਾ ਭਾਰਤੀ (Seva Bharti) ਨਾਲ ਜੁੜ ਕੇ ਗ਼ਰੀਬਾਂ-ਵੰਚਿਤਾਂ ਦੀ ਸੇਵਾ ਕਰ ਰਿਹਾ ਹੈ।
ਹੁਣੇ ਅਸੀਂ ਪ੍ਰਯਾਗ (Prayag) ਵਿੱਚ ਮਹਾ ਕੁੰਭ ਵਿੱਚ ਦੇਖਿਆ, ਉੱਥੇ ਨੇਤਰਕੁੰਭ (Netra Kumbh) ਵਿੱਚ ਕਿਵੇਂ ਸਵਯੰਸੇਵਕਾਂ ਨੇ ਲੱਖਾਂ ਲੋਕਾਂ ਦੀ ਮਦਦ ਕੀਤੀ, ਯਾਨੀ ਜਿੱਥੇ ਸੇਵਾ ਕਾਰਜ, ਜਿੱਥੇ ਸੇਵਾ ਕਾਰਜ, ਉੱਥੇ ਸਵਯੰਸੇਵਕ (Swayamsevak) । ਕਿਤੇ ਕੋਈ ਆਪਦਾ ਆ ਜਾਵੇ, ਹੜ੍ਹ ਦੀ ਤਬਾਹੀ ਹੋਵੇ, ਜਾਂ ਭੁਚਾਲ ਦੀ ਭਿਆਨਕਤਾ ਹੋਵੇ, ਸਵਯੰਸੇਵਕ ਇੱਕ ਅਨੁਸ਼ਾਸਿਤ ਸਿਪਾਹੀ ਦੀ ਤਰ੍ਹਾਂ ਤੁਰੰਤ ਮੌਕੇ ‘ਤੇ ਪਹੁੰਚਦੇ ਹਨ। ਕੋਈ ਆਪਣੀ ਪਰੇਸ਼ਾਨੀ ਨਹੀਂ ਦੇਖਦਾ, ਆਪਣੀ ਪੀੜਾ ਨਹੀਂ ਦੇਖਦਾ, ਬੱਸ ਸੇਵਾ ਭਾਵਨਾ ਨਾਲ ਅਸੀਂ ਕੰਮ ਵਿੱਚ ਜੁਟ ਜਾਂਦੇ ਹਾਂ। ਸਾਡੇ ਤਾਂ ਹਿਰਦੇ ਵਿੱਚ ਵਸਿਆ ਹੈ, ਸੇਵਾ ਹੈ ਯੱਗ ਕੁੰਡ (Yagna kund), ਸਮਿਧਾ ਸਮ ਹਮ ਜਲੇਂ, ਧਯੇਯ ਮਹਾਸਾਗਰ ਮੇਂ ਸਰਿਤਾ ਰੂਪ ਹਮ ਮਿਲੇਂ।(हमारे तो हृदय में बसा है, सेवा है यज्ञकुन्ड, समिधा सम हम जलें, ध्येय महासागर में सरित रूप हम मिलें।)
ਸਾਥੀਓ,
ਇੱਕ ਵਾਰ ਇੱਕ ਇੰਟਰਵਿਊ ਵਿੱਚ ਪਰਮ ਪੂਜਣਯੋਗ ਗੁਰੂ ਜੀ (most revered Guru Ji) ਨੂੰ ਪੁੱਛਿਆ ਗਿਆ, ਕਿ ਉਹ ਸੰਘ (Sangh) ਨੂੰ ਸਰਬਵਿਆਪੀ(omnipresent) ਕਿਉਂ ਕਹਿੰਦੇ ਹਨ? ਗੁਰੂ ਜੀ ਦਾ ਉੱਤਰ ਬਹੁਤ ਹੀ ਪ੍ਰੇਰਣਾਦਾਈ ਸੀ। ਉਨ੍ਹਾਂ ਨੇ ਸੰਘ ਦੀ ਤੁਲਨਾ ਪ੍ਰਕਾਸ਼ ਨਾਲ ਕੀਤੀ ਸੀ(He compared the Sangh to light), ਉਜਾਲੇ ਨਾਲ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਕਾਸ਼ ਸਰਬਵਿਆਪੀ ਹੁੰਦਾ ਹੈ, ਉਹ ਖ਼ੁਦ ਹੀ ਇਕੱਲੇ ਸਾਰੇ ਕਾਰਜ ਭਲੇ ਨਾ ਕਰੇ, ਲੇਕਿਨ ਅੰਧੇਰੇ ਨੂੰ ਦੂਰ ਕਰਕੇ ਉਹ ਦੂਸਰੇ ਨੂੰ ਕਾਰਜ ਕਰਨ ਦਾ ਰਸਤਾ ਦਿਖਾ ਦਿੰਦਾ ਹੈ। ਗੁਰੂ ਜੀ ਦੀ ਇਹ ਸਿੱਖਿਆ, ਸਾਡੇ ਲਈ ਜੀਵਨ ਮੰਤਰ ਹੈ। ਸਾਨੂੰ ਪ੍ਰਕਾਸ਼ ਬਣ ਕੇ ਅੰਧਕਾਰ ਦੂਰ ਕਰਨਾ ਹੈ, ਰੁਕਾਵਟਾਂ ਮਿਟਾਉਣੀਆਂ ਹਨ, ਰਸਤਾ ਬਣਾਉਣਾ ਹੈ। ਉਸ ਭਾਵ ਨੂੰ ਅਸੀਂ ਜੀਵਨ ਭਰ ਸੁਣਦੇ ਰਹੀਏ, ਹਰ ਕੋਈ ਘੱਟ ਅਧਿਕ ਮਾਤਰਾ ਵਿੱਚ ਜੀਣ ਦਾ ਪ੍ਰਯਾਸ ਕਰਦਾ ਰਿਹਾ। ਮੈਂ ਨਹੀਂ ਤੁਮ, ਅਹੰ ਨਹੀਂ ਵਯੰ, “ਇਦੰ ਰਾਸ਼ਟ੍ਰਾਯ ਇਦੰ ਨ ਮਮ੍” ।(मैं नहीं तुम, अहं नहीं वयं, “इदं राष्ट्राय इदं न मम्”।)( This teaching of Guru Ji is a life mantra for us. We have to become light and remove darkness, remove obstacles, make a way. We keep hearing that feeling throughout our life, everyone keeps trying to live it in more or less quantity. I am not you, I am not we, “Idam Rashtraaya Idam Na Mam” (“It is for the nation, it is not for me”).)
ਸਾਥੀਓ,
ਜਦੋਂ ਪ੍ਰਯਾਸਾਂ ਦੇ ਦੌਰਾਨ ਵਿੱਚ, ਜਦੋਂ ਮੈਂ ਨਹੀਂ, ਅਸੀਂ ਦਾ ਧਿਆਨ ਹੁੰਦਾ ਹੈ, ਜਦੋਂ ਰਾਸ਼ਟਰ ਪ੍ਰਥਮ ਦੀ ਭਾਵਨਾ ਸਰਬਉੱਚ ਹੁੰਦੀ ਹੈ, ਜਦੋਂ ਨੀਤੀਆਂ ਵਿੱਚ, ਨਿਰਣਿਆਂ ਵਿੱਚ ਦੇਸ਼ ਦੇ ਲੋਕਾਂ ਦਾ ਹਿਤ ਹੀ ਸਭ ਤੋਂ ਬੜਾ ਹੁੰਦਾ ਹੈ, ਤਾਂ ਹਰ ਥਾਂ ਉਸ ਦਾ ਪ੍ਰਭਾਵ ਭੀ ਅਤੇ ਪ੍ਰਕਾਸ਼ ਭੀ ਨਜ਼ਰ ਆਉਂਦਾ ਹੈ। (When during the efforts, when the focus is on we than I, when the spirit of nation first is paramount, when the interest of the people of the country is paramount in policies, decisions, then everywhere its influence and light is visible.) ਵਿਕਸਿਤ ਭਾਰਤ ਦੇ ਲਈ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਬੇੜੀਆਂ ਨੂੰ ਤੋੜੀਏ, ਜਿਨ੍ਹਾਂ ਵਿੱਚ ਦੇਸ਼ ਉਲਝਿਆ ਹੋਇਆ ਸੀ। ਅੱਜ ਅਸੀਂ ਦੇਖ ਰਹੇ ਹਾਂ, ਭਾਰਤ ਕਿਵੇਂ ਗ਼ੁਲਾਮੀ ਦੀ ਮਾਨਸਿਕਤਾ ਨੂੰ ਛੱਡ ਕੇ ਅੱਗੇ ਵਧ ਰਿਹਾ ਹੈ।
ਗ਼ੁਲਾਮੀ ਦੀਆਂ ਨਿਸ਼ਾਨੀਆਂ ਨੂੰ ਜਿਸ ਹੀਣਭਾਵਨਾ ਵਿੱਚ 70 ਵਰ੍ਹਿਆਂ ਤੋਂ ਢੋਇਆ ਜਾ ਰਿਹਾ ਸੀ, ਉਨ੍ਹਾਂ ਦੀ ਜਗ੍ਹਾ ਹੁਣ ਰਾਸ਼ਟਰੀ ਗੌਰਵ ਦੇ ਨਵੇਂ ਅਧਿਆਇ ਲਿਖੇ ਜਾ ਰਹੇ ਹਨ। ਉਹ ਅੰਗ੍ਰੇਜ਼ੀ ਕਾਨੂੰਨ, ਜਿਨ੍ਹਾਂ ਨੂੰ ਭਾਰਤ ਦੇ ਲੋਕਾਂ ਨੂੰ ਨੀਚਾ ਦਿਖਾਉਣ ਦੇ ਲਈ ਬਣਾਇਆ ਗਿਆ ਸੀ, ਦੇਸ਼ ਨੇ ਉਨ੍ਹਾਂ ਨੂੰ ਬਦਲ ਦਿੱਤਾ ਹੈ। ਗ਼ੁਲਾਮੀ ਦੀ ਸੋਚ ਤੋਂ ਬਣੀ ਦੰਡ ਸੰਹਿਤਾ (Penal Code) ਦੀ ਜਗ੍ਹਾ ਹੁਣ ਭਾਰਤੀਯ ਨਯਾਯ ਸੰਹਿਤਾ (Bharatiya Nyay Samhita) ਲਾਗੂ ਹੋਈ ਹੈ। ਸਾਡੇ ਲੋਕਤੰਤਰ ਦੇ ਪ੍ਰਾਂਗਣ ਵਿੱਚ ਹੁਣ ਰਾਜਪਥ (Rajpath) ਨਹੀਂ, ਕਰਤਵਯਪਥ (Kartavyapath.) ਹੈ। ਸਾਡੀ ਜਲ ਸੈਨਾ ਦੇ ਧਵਜ ਵਿੱਚ ਭੀ ਗ਼ੁਲਾਮੀ ਦਾ ਚਿੰਨ੍ਹ ਛਪਿਆ ਹੋਇਆ ਸੀ, ਉਸ ਦੀ ਜਗ੍ਹਾ ਹੁਣ ਜਲ ਸੈਨਾ ਦੇ ਧਵਜ ‘ਤੇ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਪ੍ਰਤੀਕ ਲਹਿਰਾ ਰਿਹਾ ਹੈ। ਅੰਡੇਮਾਨ ਦੇ ਦੀਪ੍ਵ , ਜਿੱਥੇ ਵੀਰ ਸਾਵਰਕਰ ਨੇ ਰਾਸ਼ਟਰ ਦੇ ਲਈ ਯਾਤਨਾਵਾਂ ਸਹੀਆਂ, ਜਿੱਥੇ ਨੇਤਾਜੀ ਸੁਭਾਸ਼ ਬਾਬੂ ਨੇ ਆਜ਼ਾਦੀ ਦਾ ਬਿਗਲ ਵਜਾਇਆ , ਉਨ੍ਹਾਂ ਦ੍ਵੀਪਾਂ ਦੇ ਨਾਮ ਭੀ ਹੁਣ ਆਜ਼ਾਦੀ ਦੇ ਨਾਇਕਾਂ ਦੀ ਯਾਦ ਵਿੱਚ ਰੱਖੇ ਗਏ ਹਨ।(The symbol of slavery was also printed on the flag of our Navy, in its place now the symbol of Chhatrapati Shivaji Maharaj is fluttering on the flag of the Navy. The islands of Andaman, where Veer Savarkar suffered torture for the nation, where Netaji Subhash Babu blew the trumpet of freedom, the names of those islands have also been kept in the memory of the heroes of freedom)
ਸਾਥੀਓ,
ਵਸੁਧੈਵ ਕੁਟੁੰਬਕਮ ਦਾ ਸਾਡਾ ਮੰਤਰ (Our mantra of Vasudhaiva Kutumbakam), ਅੱਜ ਵਿਸ਼ਵ ਦੇ ਕੋਣੇ-ਕੋਣੇ ਵਿੱਚ ਪਹੁੰਚ ਰਿਹਾ ਹੈ। ਅਤੇ ਦੁਨੀਆ ਇਸ ਨੂੰ ਸਾਡੇ ਕਾਰਜਾਂ ਵਿੱਚ ਭੀ ਦੇਖ ਰਹੀ ਹੈ, ਮਹਿਸੂਸ ਕਰ ਰਹੀ ਹੈ। ਜਦੋਂ ਕੋਵਿਡ ਜਿਹੀ ਮਹਾਮਾਰੀ ਆਉਂਦੀ ਹੈ, ਤਾਂ ਭਾਰਤ ਵਿਸ਼ਵ ਨੂੰ ਪਰਿਵਾਰ ਮੰਨ ਕੇ ਵੈਕਸੀਨ ਉਪਲਬਧ ਕਰਵਾਉਂਦਾ ਹੈ। ਦੁਨੀਆ ਵਿੱਚ ਕਿਤੇ ਭੀ ਪ੍ਰਾਕ੍ਰਿਤਿਕ (ਕੁਦਰਤੀ) ਆਪਦਾ ਹੋਵੇ, ਭਾਰਤ ਪੂਰੇ ਮਨੋਯੋਗ ਨਾਲ ਸੇਵਾ ਦੇ ਲਈ ਖੜ੍ਹਾ ਹੁੰਦਾ ਹੈ। ਹੁਣੇ ਤੁਸੀਂ ਕੱਲ੍ਹ ਹੀ ਦੇਖਿਆ ਹੈ, ਮਿਆਂਮਾਰ ਵਿੱਚ ਇਤਨਾ ਬੜਾ ਭੁਚਾਲ ਆਇਆ ਹੈ, ਭਾਰਤ ਅਪਰੇਸ਼ਨ ਬ੍ਰਹਮਾ (Operation Brahma) ਦੇ ਤਹਿਤ , ਉੱਥੇ ਦੇ ਲੋਕਾਂ ਦੀ ਮਦਦ ਦੇ ਲਈ ਸਭ ਤੋਂ ਪਹਿਲੇ ਪਹੁੰਚ ਗਿਆ ਹੈ। ਜਦੋਂ ਤੁਰਕੀਏ ਵਿੱਚ ਭੁਚਾਲ ਆਇਆ, ਜਦੋਂ ਨੇਪਾਲ ਵਿੱਚ ਭੁਚਾਲ ਆਇਆ, ਜਦੋਂ ਮਾਲਦੀਵਸ ਵਿੱਚ ਪਾਣੀ ਦਾ ਸੰਕਟ ਆਇਆ, ਭਾਰਤ ਨੇ ਮਦਦ ਕਰਨ ਵਿੱਚ ਘੜੀ ਭਰ ਦੀ ਭੀ ਦੇਰ ਨਹੀਂ ਕੀਤੀ। ਯੁੱਧ ਜਿਹੇ ਹਾਲਾਤ ਵਿੱਚ ਅਸੀਂ ਦੂਸਰੇ ਦੇਸ਼ਾਂ ਤੋਂ ਨਾਗਰਿਕਾਂ ਨੂੰ ਭੀ ਸੁਰੱਖਿਅਤ ਕੱਢਕੇ ਲਿਆਉਦੇ ਹਾਂ। ਦੁਨੀਆ ਦੇਖ ਰਹੀ ਹੈ, ਭਾਰਤ ਅੱਜ ਜਦੋਂ ਪ੍ਰਗਤੀ ਕਰ ਰਿਹਾ ਹੈ ਤਾਂ ਪੂਰੇ ਗਲੋਬਲ ਸਾਊਥ ਦੀ ਆਵਾਜ਼ ਭੀ ਬਣ ਰਿਹਾ ਹੈ। ਵਿਸ਼ਵ-ਬੰਧੂ ਦੀ ਇਹ ਭਾਵਨਾ, ਸਾਡੇ ਹੀ ਸੰਸਕਾਰਾਂ ਦਾ ਵਿਸਤਾਰ ਹੈ।
ਸਾਥੀਓ,
ਅੱਜ ਭਾਰਤ ਦੀ ਸਭ ਤੋਂ ਬੜੀ ਪੂੰਜੀ ਸਾਡਾ ਯੁਵਾ ਹੈ। ਅਤੇ ਅਸੀਂ ਦੇਖਦੇ ਹਾਂ, ਅੱਜ ਭਾਰਤ ਦਾ ਯੁਵਾ ਕਿਤਨੇ ਕੌਨਫ਼ਿਡੈਂਸ ਨਾਲ ਭਰਿਆ ਹੋਇਆ ਹੈ। ਉਸ ਦੀ Risk Taking Capacity ਪਹਿਲੇ ਦੇ ਮੁਕਾਬਲੇ ਕਈ ਗੁਣਾ ਵਧ ਗਈ ਹੈ। ਉਹ ਨਵੇਂ-ਨਵੇਂ ਇਨੋਵੇਸ਼ਨ ਕਰ ਰਿਹਾ ਹੈ, ਸਟਾਰਟ ਅਪਸ ਦੀ ਦੁਨੀਆ ਵਿੱਚ ਆਪਣਾ ਪਰਚਮ ਲਹਿਰਾ ਰਿਹਾ ਹੈ ਅਤੇ ਸਭ ਤੋਂ ਬੜੀ ਬਾਤ, ਅੱਜ ਭਾਰਤ ਦਾ ਯੁਵਾ ਆਪਣੀ ਵਿਰਾਸਤ ‘ਤੇ ਗਰਵ (ਮਾਣ) ਕਰਦੇ ਹੋਏ, ਆਪਣੀ ਸੰਸਕ੍ਰਿਤੀ ‘ਤੇ ਗਰਵ (ਮਾਣ) ਕਰਦੇ ਹੋਏ ਚਲ ਰਿਹਾ ਹੈ। ਹੁਣੇ ਅਸੀਂ ਪ੍ਰਯਾਗਰਾਜ ਮਹਾ ਕੁੰਭ (Prayagraj Maha Kumbh) ਵਿੱਚ ਦੇਖਿਆ, ਅੱਜ ਦੀ ਯੁਵਾ ਪੀੜ੍ਹੀ ਲੱਖਾਂ-ਕਰੋੜਾਂ ਦੀ ਸੰਖਿਆ ਵਿੱਚ ਮਹਾ ਕੁੰਭ(Maha Kumbh) ਵਿੱਚ ਪਹੁੰਚੀ ਅਤੇ ਇਸ ਸਨਾਤਨ ਪਰੰਪਰਾ (sanatan (eternal) tradition) ਨਾਲ ਜੁੜ ਕੇ ਗੌਰਵ ਨਾਲ ਭਰ ਉੱਠੀ। ਅੱਜ ਭਾਰਤ ਦਾ ਯੁਵਾ, ਦੇਸ਼ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਕਰ ਰਿਹਾ ਹੈ। ਭਾਰਤ ਦੇ ਨੌਜਵਾਨਾਂ ਨੇ ਮੇਕ ਇਨ ਇੰਡੀਆ ਨੂੰ ਸਫ਼ਲ ਬਣਾਇਆ ਹੈ, ਭਾਰਤ ਦਾ ਯੁਵਾ ਲੋਕਲ ਦੇ ਲਈ ਵੋਕਲ ਹੋਇਆ ਹੈ। ਇੱਕ ਜਜ਼ਬਾ ਬਣਿਆ ਹੈ, ਸਾਨੂੰ ਦੇਸ਼ ਲਈ ਜੀਣਾ ਹੈ, ਦੇਸ਼ ਲਈ ਕੁਝ ਕਰਨਾ ਹੈ, ਖੇਡ ਦੇ ਮੈਦਾਨ ਤੋਂ ਲੈ ਕੇ ਪੁਲਾੜ ਦੀ ਉਚਾਈ ਤੱਕ ਰਾਸ਼ਟਰ ਨਿਰਮਾਣ ਦੀ ਭਾਵਨਾ ਨਾਲ ਓਤਪ੍ਰੋਤ ਸਾਡੇ ਯੁਵਾ ਅੱਗੇ ਵਧ ਰਹੇ ਹਨ, ਅੱਗੇ ਚਲਦੇ ਹੀ ਜਾ ਰਹੇ ਹਨ। ਇਹੀ ਯੁਵਾ 2047 ਦੇ, ਜਦੋਂ ਆਜ਼ਾਦੀ ਦੇ 100 ਸਾਲ ਹੋਣਗੇ, ਵਿਕਸਿਤ ਭਾਰਤ ਦੇ ਲਕਸ਼ ਦਾ ਝੰਡਾ ਬੁਲੰਦ ਕੀਤਾ ਹੋਇਆ ਹੈ ਅਤੇ ਮੈਨੂੰ ਵਿਸ਼ਵਾਸ ਹੈ, ਸੰਗਠਨ , ਸਮਰਪਣ ਅਤੇ ਸੇਵਾ ਦੀ ਇਹ ਤ੍ਰਿਵੇਣੀ (this triveni of organization, dedication and service) ਵਿਕਸਿਤ ਭਾਰਤ ਦੀ ਯਾਤਰਾ ਨੂੰ ਨਿਰੰਤਰ ਊਰਜਾ ਦਿੰਦੀ ਰਹੇਗੀ, ਦਿਸ਼ਾ ਦਿੰਦੀ ਰਹੇਗੀ। ਸੰਘ (Sangh) ਦਾ ਇਤਨੇ ਵਰ੍ਹਿਆਂ ਦਾ ਪਰਿਸ਼੍ਰਮ ਫਲੀਭੂਤ ਹੋ ਰਿਹਾ ਹੈ, ਸੰਘ (Sangh) ਦੀ ਇਤਨੇ ਵਰ੍ਹਿਆਂ ਦੀ ਤਪੱਸਿਆ ਵਿਕਸਿਤ ਭਾਰਤ ਦਾ ਇੱਕ ਨਵਾਂ ਅਧਿਆਇ ਲਿਖ ਰਹੀ ਹੈ।
ਸਾਥੀਓ,
ਜਦੋਂ ਸੰਘ (Sangh) ਦੀ ਸਥਾਪਨਾ ਹੋਈ, ਤਦ ਭਾਰਤ ਦੀ ਹਾਲਤ ਭੀ ਅਲੱਗ ਸੀ, ਅਤੇ ਹਾਲਾਤ ਭੀ ਅਲੱਗ ਸਨ। 1925 ਤੋਂ ਲੈ ਕੇ 1947 ਤੱਕ, ਉਹ ਸਮਾਂ ਸੰਘਰਸ਼ ਦਾ ਸਮਾਂ ਸੀ। ਆਜ਼ਾਦੀ ਦਾ ਬੜਾ ਲਕਸ਼ ਦੇਸ਼ ਦੇ ਸਾਹਮਣੇ ਸੀ। ਅੱਜ ਸੰਘ ਦੀ 100 ਵਰ੍ਹਿਆਂ ਦੀ ਯਾਤਰਾ ਦੇ ਬਾਅਦ ਦੇਸ਼ ਫਿਰ ਇੱਕ ਅਹਿਮ ਪੜਾਅ ‘ਤੇ ਹੈ। 2025 ਤੋਂ 2047 ਤੱਕ ਦੇ ਮਹੱਤਵਪੂਰਨ ਕਾਲਖੰਡ, ਇਸ ਕਾਲਖੰਡ ਵਿੱਚ ਇੱਕ ਵਾਰ ਫਿਰ ਬੜੇ ਲਕਸ਼ ਸਾਡੇ ਸਾਹਮਣੇ ਹਨ। ਕਦੇ ਪੂਜਯ ਗੁਰੂ ਜੀ ਨੇ ਇੱਕ ਪੱਤਰ ਵਿੱਚ ਲਿਖਿਆ ਸੀ, ਮੈਂ ਆਪਣੇ ਸ਼ਾਨਦਾਰ ਰਾਸ਼ਟਰ ਪ੍ਰਸਾਦ ਦੀ ਨੀਂਹ ਵਿੱਚ ਇੱਕ ਛੋਟਾ ਜਿਹਾ ਪੱਥਰ ਬਣ ਕੇ ਰਹਿਣਾ ਚਾਹੁੰਦਾ ਹਾਂ, ਸਾਨੂੰ ਸੇਵਾ ਦੇ ਆਪਣੇ ਸੰਕਲਪ ਨੂੰ ਹਮੇਸ਼ਾ ਪ੍ਰੱਜਵਲਿਤ (ਬਲਦਾ) ਰੱਖਣਾ ਹੈ। ਸਾਨੂੰ ਆਪਣੇ ਪਰਿਸ਼੍ਰਮ ਨੂੰ ਬਣਾਈ ਰੱਖਣਾ ਹੈ। ਸਾਨੂੰ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨਾ ਹੈ ਅਤੇ ਜਿਹਾ ਮੈਂ ਅਯੁੱਧਿਆ ਵਿੱਚ ਪ੍ਰਭੂ ਸ਼੍ਰੀਰਾਮ ਦੇ ਮੰਦਿਰ ਦੇ ਨਵ ਨਿਰਮਾਣ ‘ਤੇ ਕਿਹਾ ਸੀ, ਸਾਨੂੰ ਅਗਲੇ ਇੱਕ ਹਜ਼ਾਰ ਵਰ੍ਹਿਆਂ ਦੇ ਸਸ਼ਕਤ ਭਾਰਤ ਦੀ ਨੀਂਹ ਭੀ ਰੱਖਣੀ ਹੈ। ਮੈਨੂੰ ਵਿਸ਼ਵਾਸ ਹੈ, ਪੂਜਯ ਡਾਕਟਰ ਸਾਹੇਬ, ਪੂਜਯ ਗੁਰੂ ਜੀ ਜਿਹੀਆਂ ਵਿਭੂਤੀਆਂ ਦਾ ਮਾਰਗਦਰਸ਼ਨ ਸਾਨੂੰ ਨਿਰੰਤਰ ਸਮਰੱਥਾ ਦੇਵੇਗਾ। ਅਸੀਂ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਾਂਗੇ। ਅਸੀਂ ਆਪਣੀਆਂ ਪੀੜ੍ਹੀਆਂ ਦੇ ਬਲੀਦਾਨ ਨੂੰ ਸਾਰਥਕ ਕਰਕੇ ਰਹਾਂਗੇ। ਇਸੇ ਸੰਕਲਪ ਦੇ ਨਾਲ, ਆਪ ਸਭ ਨੂੰ ਇੱਕ ਵਾਰ ਫਿਰ ਇਸ ਮੰਗਲਮਈ ਨਵੇਂ ਵਰ੍ਹੇ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ!
***
ਐੱਮਜੇਪੀਐੱਸ/ਐੱਸਟੀ/ਡੀਕੇ
(Release ID: 2120012)
Visitor Counter : 24
Read this release in:
English
,
Urdu
,
Hindi
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam