ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਮਾਧਵ ਨੇਤ੍ਰਾਲਯ ਪ੍ਰੀਮੀਅਮ ਸੈਂਟਰ (Madhav Netralaya Premium Centre) ਦਾ ਨੀਂਹ ਪੱਥਰ ਰੱਖਿਆ


ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਮਿਲਣ, ਇਹ ਸਾਡੀ ਪ੍ਰਾਥਮਿਕਤਾ ਹੈ: ਪ੍ਰਧਾਨ ਮੰਤਰੀ

ਕਠਿਨ ਤੋਂ ਕਠਿਨ ਸਮੇਂ ਵਿੱਚ ਭੀ ਭਾਰਤ ਵਿੱਚ ਚੇਤਨਾ ਜਾਗਰਿਤ ਰੱਖਣ ਦੇ ਲਈ ਨਵੇਂ-ਨਵੇਂ ਸਮਾਜਿਕ ਅੰਦੋਲਨ ਚਲਦੇ ਰਹੇ: ਪ੍ਰਧਾਨ ਮੰਤਰੀ

ਰਾਸ਼ਟਰੀਯ ਸਵਯੰਸੇਵਕ ਸੰਘ (Rashtriya Swayamsevak Sangh) ਭਾਰਤ ਦੀ ਅਮਰ ਸੰਸਕ੍ਰਿਤੀ ਦਾ ਆਧੁਨਿਕ ਅਕਸ਼ੈ ਵਟ (Akshay Vat) ਹੈ, ਇਹ ਅਕਸ਼ੈ ਵਟ (Akshay Vat) ਭਾਰਤੀ ਸੰਸਕ੍ਰਿਤੀ ਅਤੇ ਸਾਡੇ ਰਾਸ਼ਟਰ ਦੀ ਚੇਤਨਾ ਨੂੰ ਨਿਰੰਤਰ ਊਰਜਾ ਪ੍ਰਦਾਨ ਕਰ ਰਿਹਾ ਹੈ: ਪ੍ਰਧਾਨ ਮੰਤਰੀ

ਜਦੋਂ ਪ੍ਰਯਾਸਾਂ ਵਿੱਚ ਮੈਂ ਨਹੀਂ ਬਲਕਿ ਅਸੀਂ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਹੈ, ਜਦੋਂ ਰਾਸ਼ਟਰ ਪ੍ਰਥਮ (nation first) ਦੀ ਭਾਵਨਾ ਸਰਬਉੱਚ ਹੁੰਦੀ ਹੈ, ਜਦੋਂ ਨੀਤੀਆਂ ਅਤੇ ਨਿਰਣਿਆਂ ਵਿੱਚ ਦੇਸ਼ ਦੇ ਲੋਕਾਂ ਦਾ ਹਿਤ ਸਭ ਤੋਂ ਮਹੱਤਵਪੂਰਨ ਹੁੰਦਾ ਹੈ, ਤਦੇ ਉਸ ਦਾ ਪ੍ਰਭਾਵ ਹਰ ਜਗ੍ਹਾ ਦਿਖਾਈ ਦਿੰਦਾ ਹੈ: ਪ੍ਰਧਾਨ ਮੰਤਰੀ

ਵਿਸ਼ਵ ਵਿੱਚ ਜਿੱਥੇ ਭੀ ਕੋਈ ਪ੍ਰਾਕ੍ਰਿਤਿਕ ਆਪਦਾ ਆਉਂਦੀ ਹੈ, ਭਾਰਤ ਪੂਰੇ ਮਨੋਯੋਗ ਨਾਲ ਸੇਵਾ ਦੇ ਲਈ ਖੜ੍ਹਾ ਹੁੰਦਾ ਹੈ: ਪ੍ਰਧਾਨ ਮੰਤਰੀ

ਰਾਸ਼ਟਰ ਨਿਰਮਾਣ ਦੀ ਭਾਵਨਾ ਨਾਲ ਓਤ-ਪ੍ਰੋਤ ਸਾਡੇ ਯੁਵਾ 2047 ਤੱਕ ਵਿਕਸਿਤ ਭਾਰਤ (Viksit Bharat by 2047) ਦੇ ਲਕਸ਼ ਦੀ ਤਰਫ਼ ਅੱਗੇ ਵਧ ਰਹੇ ਹਨ: ਪ੍ਰਧਾਨ ਮੰਤਰੀ

Posted On: 30 MAR 2025 2:09PM by PIB Chandigarh

ਪ੍ਰਧਾਨ ਮੰਤਰੀ ਨੇ ਅੱਜ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਮਾਧਵ ਨੇਤ੍ਰਾਲਯ ਪ੍ਰੀਮੀਅਮ ਸੈਂਟਰ (Madhav Netralaya Premium Centre) ਦਾ ਨੀਂਹ ਪੱਥਰ ਰੱਖਿਆ। ਸਭਾ ਨੂੰ ਸੰਬੋਧਨ ਕਰਦੇ ਹੋਏਉਨ੍ਹਾਂ ਨੇ ਚੇਤਰ ਸ਼ੁਕਲ ਪ੍ਰਤਿਪਦਾ (Chaitra Shukla Pratipada) ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ। ਇਹ ਪਵਿੱਤਰ ਨਵਰਾਤ੍ਰਿਆਂ ਦੇ ਉਤਸਵ (Navratri festival) ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਵਿੱਚ ਅੱਜ ਗੁੜੀ ਪੜਵਾਉਗਾਦਿ ਅਤੇ ਨਵਰੇਹ (Gudi Padwa, Ugadi, and Navreh) ਜਿਹੇ ਤਿਉਹਾਰ ਮਨਾਏ ਜਾ ਰਹੇ ਹਨ। ਉਨ੍ਹਾਂ ਨੇ ਇਸ ਦਿਨ ਦੇ ਮਹੱਤਵ ‘ਤੇ ਜ਼ੋਰ ਦਿੱਤਾ ਕਿਉਂਕਿ ਇਸੇ ਦਿਨ ਭਗਵਾਨ ਝੂਲੇਲਾਲ ਅਤੇ ਗੁਰੂ ਅੰਗਦ ਦੇਵ ਜੀ ਦੀ ਜਨਮ ਵਰ੍ਹੇਗੰਢ (birth anniversaries of Bhagwan Jhulelal and Guru Angad Dev) ਭੀ ਹੈ। ਉਨ੍ਹਾਂ ਨੇ ਇਸ ਅਵਸਰ ਨੂੰ ਪ੍ਰੇਰਣਾਦਾਈ ਡਾ. ਕੇ ਬੀ ਹੇਡਗੇਵਾਰ ਦੀ ਜਯੰਤੀ ਅਤੇ ਰਾਸ਼ਟਰੀਯ ਸਵਯੰਸੇਵਕ ਸੰਘ (ਆਰਐੱਸਐੱਸ- RSS) ਦੀ ਸ਼ਾਨਦਾਰ ਯਾਤਰਾ ਦੇ ਸ਼ਤਾਬਦੀ ਵਰ੍ਹੇ ਦੇ ਰੂਪ ਵਿੱਚ ਭੀ ਸਵੀਕਾਰ ਕੀਤਾ। ਉਨ੍ਹਾਂ ਨੇ ਇਸ ਮਹੱਤਵਪੂਰਨ ਦਿਨ ‘ਤੇ ਡਾ. ਹੇਡਗੇਵਾਰ ਅਤੇ ਸ਼੍ਰੀ ਗੋਲਵਲਕਰ ਗੁਰੂਜੀ (Dr. Hedgewar and Shri Golwalkar Guruji) ਨੂੰ ਸ਼ਰਧਾਂਜਲੀ ਦੇਣ ਦੇ ਲਈ ਸਮ੍ਰਿਤੀ ਮੰਦਿਰ (Smruti Mandir) ਜਾਣ ‘ਤੇ ਆਪਣਾ ਸਨਮਾਨ ਵਿਅਕਤ ਕੀਤਾ।

 

ਇਸ ਦੌਰਾਨ ਭਾਰਤੀ ਸੰਵਿਧਾਨ ਦੇ 75 ਵਰ੍ਹੇ ਪੂਰੇ ਹੋਣ ਅਤੇ ਅਗਲੇ ਮਹੀਨੇ ਇਸ ਦੇ ਨਿਰਮਾਤਾ ਡਾ. ਬਾਬਾਸਾਹੇਬ ਅੰਬੇਡਕਰ ਦੀ ਜਨਮ ਵਰ੍ਹੇਗੰਢ ਦੇ ਅਵਸਰ ‘ਤੇ ਮਾਨਏ ਜਾਣ ਵਾਲੇ ਸਮਾਰੋਹਾਂ ‘ਤੇ ਪ੍ਰਕਾਸ਼ ਪਾਉਂਦੇ ਹੋਏਸ਼੍ਰੀ ਮੋਦੀ ਨੇ ਦੀਕਸ਼ਾਭੂਮੀ (Deekshabhoomi) ‘ਤੇ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਅਰਪਿਤ ਕਰਨ ਅਤੇ ਉਨ੍ਹਾਂ ਦਾ ਅਸ਼ੀਰਵਾਦ ਲੈਣ ਦੀ ਬਾਤ ਕਹੀ। ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਨਵਰਾਤ੍ਰਿਆਂ (Navratri) ਅਤੇ ਹੋਰ ਸਾਰੇ ਤਿਉਹਾਰਾਂ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਸੇਵਾ ਦੇ ਪਵਿੱਤਰ ਕੇਂਦਰ ਦੇ ਰੂਪ ਵਿੱਚ ਨਾਗਪੁਰ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਅਤੇ ਇੱਕ ਮਹਾਨ ਪਹਿਲ ਦੇ ਵਿਸਤਾਰ ਨੂੰ ਸਵੀਕਾਰ ਕਰਦੇ ਹੋਏਸ਼੍ਰੀ ਮੋਦੀ ਨੇ ਮਾਧਵ ਨੇਤ੍ਰਾਲਯ ਦੇ ਪ੍ਰੇਰਕ ਗਾਨ (inspiring anthem of Madhav Netralaya)‘ਤੇ ਟਿੱਪਣੀ ਕੀਤੀ। ਇਹ ਗਾਨ ਅਧਿਆਤਮਿਕਤਾਗਿਆਨਗੌਰਵ ਅਤੇ ਮਾਨਵਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਮਾਧਵ ਨੇਤ੍ਰਾਲਯ (Madhav Netralaya) ਨੂੰ ਇੱਕ ਐਸੀ ਸੰਸਥਾ ਦੱਸਿਆ ਜੋ ਪੂਜਯ ਗੁਰੂਜੀ (Pujya Guruji) ਦੇ ਆਦਰਸ਼ਾਂ ਦਾ ਪਾਲਨ ਕਰਦੇ ਹੋਏ ਦਹਾਕਿਆਂ ਤੋਂ ਲੱਖਾਂ ਲੋਕਾਂ ਦੀ ਸੇਵਾ ਕਰ ਰਹੀ ਹੈ ਅਤੇ ਅਣਗਿਣਤ ਲੋਕਾਂ ਦੇ ਜੀਵਨ ਵਿੱਚ ਰੋਸ਼ਨੀ ਬਹਾਲ ਕਰ ਰਹੀ ਹੈ।

ਉਨ੍ਹਾਂ ਨੇ ਮਾਧਵ ਨੇਤ੍ਰਾਲਯ (Madhav Netralaya)  ਦੇ ਨਵੇਂ ਕੈਂਪਸ ਦੇ ਨੀਂਹ ਪੱਥਰ ਰੱਖਣ ਦਾ ਉਲੇਖ ਕੀਤਾ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਵਿਸਤਾਰ ਇਸ ਦੇ ਸੇਵਾ ਕਾਰਜਾਂ ਨੂੰ ਹੋਰ ਤੇਜ਼ ਕਰੇਗਾ ਜਿਸ ਨਾਲ ਹਜ਼ਾਰਾਂ ਨਵੀਆਂ ਜ਼ਿੰਦਗੀਆਂ ਵਿੱਚ ਰੋਸ਼ਨੀ ਆਵੇਗੀ ਅਤੇ ਉਨ੍ਹਾਂ ਦੇ ਜੀਵਨ ਤੋਂ ਅੰਧਕਾਰ ਦੂਰ ਹੋਵੇਗਾ। ਉਨ੍ਹਾਂ ਨੇ ਮਾਧਵ ਨੇਤ੍ਰਾਲਯ (Madhav Netralaya) ਨਾਲ ਜੁੜੇ ਸਾਰੇ ਲੋਕਾਂ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀ ਨਿਰੰਤਰ ਸੇਵਾ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਲਾਲ ਕਿਲੇ ਤੋਂ ‘ਸਬਕੇ ਪ੍ਰਯਾਸ’ (‘Sabke Prayas’) ‘ਤੇ ਜ਼ੋਰ ਦਿੰਦੇ ਹੋਏ ਅਤੇ ਹੈਲਥਕੇਅਰ ਸੈਕਟਰ ਵਿੱਚ ਦੇਸ਼ ਦੁਆਰਾ ਕੀਤੀ ਗਈ ਮਹੱਤਵਪੂਰਨ ਪ੍ਰਗਤੀ ‘ਤੇ ਪ੍ਰਕਾਸ਼ ਪਾਉਂਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਧਵ ਨੇਤ੍ਰਾਲਯ (Madhav Netralaya) ਇਨ੍ਹਾਂ ਪ੍ਰਯਾਸਾਂ ਦਾ ਪੂਰਕ ਹੈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ, “ਸਰਕਾਰ ਦੀ ਪ੍ਰਾਥਮਿਕਤਾ ਸਾਰੇ ਨਾਗਰਿਕਾਂ ਦੇ ਲਈ ਬਿਹਤਰ ਸਿਹਤ ਸੁਵਿਧਾਵਾਂ ਸੁਨਿਸ਼ਚਿਤ ਕਰਨਾ ਹੈਇੱਥੋਂ ਤੱਕ ਕਿ ਸਭ ਤੋਂ ਗ਼ਰੀਬ ਵਿਅਕਤੀ ਨੂੰ ਭੀ ਬਿਹਤਰੀਨ ਸੰਭਵ ਇਲਾਜ ਮਿਲੇ।” ਉਨ੍ਹਾਂ ਨੇ ਉਲੇਖ ਕੀਤਾ ਕਿ ਕਿਸੇ ਭੀ ਨਾਗਰਿਕ ਨੂੰ ਸਨਮਾਨਜਨਕ ਜੀਵਨ ਤੋਂ ਵੰਚਿਤ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਸੀਨੀਅਰ ਨਾਗਰਿਕ ਜਿਨ੍ਹਾਂ ਨੇ ਆਪਣਾ ਜੀਵਨ ਰਾਸ਼ਟਰ ਨੂੰ ਸਮਰਪਿਤ ਕਰ ਦਿੱਤਾ ਹੈਉਨ੍ਹਾਂ ਨੂੰ ਮੈਡੀਕਲ ਇਲਾਜ ਬਾਰੇ ਚਿੰਤਾ ਵਿੱਚ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਨੇ ਆਯੁਸ਼ਮਾਨ ਭਾਰਤ (Ayushman Bharat) ਦੇ ਪ੍ਰਭਾਵ ‘ਤੇ ਪ੍ਰਕਾਸ਼ ਪਾਇਆ ਜਿਸ ਨੇ ਲੱਖਾਂ ਲੋਕਾਂ ਨੂੰ ਮੁਫ਼ਤ ਇਲਾਜ ਪ੍ਰਦਾਨ ਕੀਤਾ ਹੈ। ਸ਼੍ਰੀ ਮੋਦੀ ਨੇ ਦੇਸ਼ ਭਰ ਵਿੱਚ ਹਜ਼ਾਰਾਂ ਜਨ ਔਸ਼ਧੀ ਕੇਂਦਰਾਂ (Jan Aushadhi Kendras) ਦਾ ਭੀ ਉਲੇਖ ਕੀਤਾ ਜੋ ਗ਼ਰੀਬ ਅਤੇ ਮੱਧ-ਵਰਗ ਦੇ ਪਰਿਵਾਰਾਂ ਨੂੰ ਸਸਤੀਆਂ ਦਵਾਈਆਂ ਪ੍ਰਦਾਨ ਕਰਦੇ ਹਨ ਜਿਸ ਨਾਲ ਨਾਗਰਿਕਾਂ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਬੱਚਤ ਹੁੰਦੀ ਹੈ। ਉਨ੍ਹਾਂ ਨੇ ਪਿਛਲੇ ਇੱਕ ਦਹਾਕੇ ਵਿੱਚ ਪਿੰਡਾਂ ਵਿੱਚ ਲੱਖਾਂ ਆਯੁਸ਼ਮਾਨ ਆਰੋਗਯ ਮੰਦਿਰਾਂ (Ayushman Arogya Mandirs) ਦੀ ਸਥਾਪਨਾ ਬਾਰੇ ਦੱਸਿਆ। ਇਹ ਲੋਕਾਂ ਨੂੰ ਟੈਲੀਮੈਡੀਸਿਨ ਦੇ ਜ਼ਰੀਏ ਪ੍ਰਾਥਮਿਕ ਸਿਹਤ ਦੇਖਭਾਲ਼ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਨ੍ਹਾਂ ਸੁਵਿਧਾਵਾਂ ਨੇ ਨਾਗਰਿਕਾਂ ਨੂੰ ਮੈਡੀਕਲ ਟੈਸਟਾਂ ਦੇ ਲਈ ਸੈਂਕੜੇ ਕਿਲੋਮੀਟਰਾਂ ਦੀ ਯਾਤਰਾ ਕਰਨ ਦੀ ਜ਼ਰੂਰਤ ਨੂੰ ਸਮਾਪਤ ਕਰ ਦਿੱਤਾ ਹੈ।

ਦੇਸ਼ ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ ਦੁੱਗਣੀ ਕਰਨ ਅਤੇ ਏਮਸ ਸੰਸਥਾਵਾਂ (AIIMS institutions) ਦੀ ਸੰਖਿਆ ਤਿੰਨ ਗੁਣਾ ਕਰਨ ‘ਤੇ ਜ਼ੋਰ ਦਿੰਦੇ ਹੋਏਸ਼੍ਰੀ ਮੋਦੀ ਨੇ ਕਿਹਾ ਕਿ ਭਵਿੱਖ ਵਿੱਚ ਲੋਕਾਂ ਦੀ ਸੇਵਾ ਕਰਨ ਦੇ ਲਈ ਅਧਿਕ ਕੁਸ਼ਲ ਡਾਕਟਰਾਂ ਦੀ ਉਪਲਬਧਾ ਸੁਨਿਸ਼ਚਿਤ ਕਰਨ ਦੇ ਲਈ ਮੈਡੀਕਲ ਸੀਟਾਂ ਦੀ ਸੰਖਿਆ ਭੀ ਦੁੱਗਣੀ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਮੂਲ ਭਾਸ਼ਾਵਾਂ ਵਿੱਚ ਮੈਡੀਸਿਨ ਦਾ ਅਧਿਐਨ ਕਰਨ ਦੇ ਅਵਸਰ ਪ੍ਰਦਾਨ ਕਰਨ ਦੇ ਲਈ ਸਰਕਾਰ ਦੇ ਪ੍ਰਯਾਸਾਂ ‘ਤੇ ਜ਼ੋਰ ਦਿੱਤਾ ਜਿਸ ਨਾਲ ਉਹ ਡਾਕਟਰ ਬਣ ਸਕਣ। ਉਨ੍ਹਾਂ ਨੇ ਕਿਹਾ ਕਿ ਆਧੁਨਿਕ ਮੈਡੀਕਲ ਸਾਇੰਸ ਵਿੱਚ ਪ੍ਰਗਤੀ ਦੇ ਨਾਲ-ਨਾਲ ਦੇਸ਼ ਆਪਣੇ ਪਰੰਪਰਾਗਤ ਗਿਆਨ ਨੂੰ ਭੀ ਹੁਲਾਰਾ ਦੇ ਰਿਹਾ ਹੈ। ਉਨ੍ਹਾਂ ਨੇ ਭਾਰਤ ਦੇ ਯੋਗ ਅਤੇ ਆਯੁਰਵੇਦ (India's yoga and Ayurveda) ਨੂੰ ਮਿਲ ਰਹੀ ਆਲਮੀ ਮਾਨਤਾ ‘ਤੇ ਕਿਹਾ, ਇਹ ਵਿਸ਼ਵ ਮੰਚ ‘ਤੇ ਰਾਸ਼ਟਰ ਦੀ ਪ੍ਰਤਿਸ਼ਠਾ ਵਧਾ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਭੀ ਰਾਸ਼ਟਰ ਦਾ ਅਸਤਿਤਵ ਉਸ ਦਾ ਸੰਸਕ੍ਰਿਤੀ  ਅਤੇ ਚੇਤਨਾ ਦੇ ਪੀੜ੍ਹੀਆਂ ਦੇ ਵਿਸਤਾਰ ‘ਤੇ ਨਿਰਭਰ ਕਰਦਾ ਹੈ। ਉਨ੍ਹਾਂ ਨੇ ਭਾਰਤ ਦੇ ਸਦੀਆਂ ਪੁਰਾਣੇ ਗ਼ੁਲਾਮੀ ਅਤੇ ਆਕ੍ਰਮਣਾਂ ਦੇ ਇਤਿਹਾਸ ਦਾ ਉਲੇਖ ਕੀਤਾ ਜਿਨ੍ਹਾਂ ਨੇ ਇਸ ਦੇ ਸਮਾਜਿਕ ਢਾਂਚੇ ਨੂੰ ਖ਼ਤਮ ਕਰਨ ਦਾ ਪ੍ਰਯਾਸ ਕੀਤਾਫਿਰ ਭੀ ਭਾਰਤ ਦੀ ਚੇਤਨਾ ਜੀਵਿਤ ਰਹੀ ਅਤੇ ਇਨ੍ਹਾਂ ਆਕ੍ਰਮਣਾਂ ਦਾ ਸਾਹਮਣਾ ਕਰਦੀ ਰਹੀ। ਉਨ੍ਹਾਂ ਨੇ ਭਗਤੀ ਅੰਦੋਲਨ(Bhakti movement) ਦੀ ਉਦਾਹਰਣ ਦਿੰਦੇ ਹੋਏ ਕਿਹਾ, “ਸਭ ਤੋਂ ਕਠਿਨ ਸਮੇਂ ਦੇ ਦੌਰਾਨ ਭੀਭਾਰਤ ਵਿੱਚ ਨਵੇਂ ਸਮਾਜਿਕ ਅੰਦੋਲਨਾਂ ਨੇ ਇਸ ਚੇਤਨਾ ਨੂੰ ਜਾਗਰਿਤ  ਰੱਖਿਆ”ਜਿੱਥੇ ਗੁਰੂ ਨਾਨਕ ਦੇਵਕਬੀਰ ਦਾਸਤੁਲਸੀਦਾਸਸੂਰਦਾਸ ਅਤੇ ਮਹਾਰਾਸ਼ਟਰ ਦੇ ਸੰਤ ਤੁਕਾਰਾਮਸੰਤ ਏਕਨਾਥਸੰਤ ਨਾਮਦੇਵ ਅਤੇ ਸੰਤ ਗਿਆਨੇਸ਼ਵਰ (Guru Nanak Dev, Kabir Das, Tulsidas, Surdas, and Maharashtra's Sant Tukaram, Sant Eknath, Sant Namdev, and Sant Dnyaneshwar) ਜਿਹੇ ਸੰਤਾਂ ਨੇ ਆਪਣੇ ਮੂਲ ਵਿਚਾਰਾਂ ਨਾਲ ਭਾਰਤ ਦੀ ਰਾਸ਼ਟਰੀ ਚੇਤਨਾ ਵਿੱਚ ਜਾਨ ਪਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਅੰਦੋਲਨਾਂ ਨੇ ਭੇਦਭਾਵ ਨੂੰ ਸਮਾਪਤ ਕੀਤਾ ਅਤੇ ਸਮਾਜ ਨੂੰ ਇਕਜੁੱਟ ਕੀਤਾ। ਸੁਆਮੀ ਵਿਵੇਕਾਨੰਦ ਦੇ ਯੋਗਦਾਨ ਦਾ ਉਲੇਖ ਕਰਦੇ ਹੋਏ ਕਿਹਾਇਨ੍ਹਾਂ ਨੇ ਇੱਕ ਨਿਰਾਸ਼ ਸਮਾਜ ਨੂੰ ਝਕਝੋਰ ਦਿੱਤਾਉਸ ਨੂੰ ਉਸ ਦੇ ਅਸਲੀ ਸਾਰ ਦੀ ਯਾਦ ਦਿਵਾਈਆਤਮ-ਵਿਸ਼ਵਾਸ ਜਗਾਇਆ ਅਤੇ ਇਹ ਸੁਨਿਸ਼ਚਿਤ ਕੀਤਾ ਕਿ ਭਾਰਤ ਦੀ ਰਾਸ਼ਟਰੀ ਚੇਤਨਾ ਅਡਿਗ ਰਹੇਪ੍ਰਧਾਨ ਮੰਤਰੀ ਨੇ ਬਸਤੀਵਾਦੀ ਸ਼ਾਸਨ ਦੇ ਅੰਤਿਮ ਦਹਾਕਿਆਂ ਦੇ ਦੌਰਾਨ ਇਸ ਚੇਤਨਾ ਨੂੰ ਸਰਗਰਮ ਕਰਨ ਵਿੱਚ ਡਾ. ਹੇਡਗੇਵਾਰ ਅਤੇ ਗੁਰੂਜੀ ਦੀ ਭੂਮਿਕਾ ਦਾ ਭੀ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਚੇਤਨਾ ਦੀ ਸੰਭਾਲ਼ ਅਤੇ ਤਰੱਕੀ ਦੇ ਲਈ 100 ਵਰ੍ਹੇ ਪਹਿਲੇ ਬੀਜੇ ਗਏ ਵਿਚਾਰ ਦਾ ਬੀਜ ਹੁਣ ਇੱਕ ਵਿਸ਼ਾਲ ਬਿਰਖ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਿਧਾਂਤ ਅਤੇ ਆਦਰਸ਼ ਇਸ ਮਹਾਨ ਬਿਰਖ ਨੂੰ ਉਚਾਈ ਦਿੰਦੇ ਹਨ ਜਿਸ ਦੀਆਂ ਸ਼ਾਖਾਵਾਂ ਲੱਖਾਂ ਸਵਯੰਸੇਵਕ (ਵਲੰਟੀਅਰ) ਹਨ। ਉਨ੍ਹਾਂ ਨੇ ਕਿਹਾ, “ਰਾਸ਼ਟਰੀ ਸਵਯੰਸੇਵਕ ਸੰਘ ਭਾਰਤ ਦੀ ਅਮਰ ਸੰਸਕ੍ਰਿਤੀ  ਦਾ ਆਧੁਨਿਕ ਅਕਸ਼ੈ ਵਟ (Akshay Vat) ਹੈ। ਇਹ ਅਕਸ਼ੈ ਵਟ (Akshay Vat) ਭਾਰਤੀ ਸੰਸਕ੍ਰਿਤੀ  ਅਤੇ ਸਾਡੇ ਰਾਸ਼ਟਰ ਦੀ ਚੇਤਨਾ ਨੂੰ ਨਿਰੰਤਰ ਊਰਜਾ ਪ੍ਰਦਾਨ ਕਰ ਰਿਹਾ ਹੈ।”

ਮਾਧਵ ਨੇਤ੍ਰਾਲਯ (Madhav Netralaya) ਨੇ ਨਵੇਂ ਕੈਂਪਸ ਦੀ ਯਾਤਰਾ ਸ਼ੁਰੂ ਹੋਣ ‘ਤੇ ਦ੍ਰਿਸ਼ਟੀ ਅਤੇ ਦਿਸ਼ਾ ਦੇ ਦਰਮਿਆਨ ਸੁਭਾਵਿਕ ਸਬੰਧ ‘ਤੇ ਟਿੱਪਣੀ ਕਰਦੇ ਹੋਏਸ਼੍ਰੀ ਮੋਦੀ ਨੇ ਵੈਦਿਕ ਆਕਾਂਖਿਆ “ਪਸ਼ਯੇਮ ਸ਼ਰਦ: ਸ਼ਤਮ੍” ("Pashyema Sharadah Shatam") ਜਿਸ ਦਾ ਅਰਥ ਹੈ “ਅਸੀਂ ਸੌ ਵਰ੍ਹਿਆਂ ਤੱਕ ਦੇਖ ਸਕੀਏਇਸ ਦਾ ਉਲੇਖ ਕਰਦੇ ਹੋਏ ਜੀਵਨ ਵਿੱਚ ਦ੍ਰਿਸ਼ਟੀ ਦੇ ਮਹੱਤਵ ਬਾਰੇ ਦੱਸਿਆ।” ਉਨ੍ਹਾਂ ਨੇ ਬਾਹਰੀ ਦ੍ਰਿਸ਼ਟੀ ਅਤੇ ਅੰਦਰੂਨੀ ਦ੍ਰਿਸ਼ਟੀ ਦੋਹਾਂ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਵਿਦਰਭ ਦੇ ਮਹਾਨ ਸੰਤਸ਼੍ਰੀ ਗੁਲਾਬਰਾਓ ਮਹਾਰਾਜ (great saint of Vidarbha, Shri Gulabrao Maharaj)ਜਿਨ੍ਹਾਂ ਨੂੰ “ਪ੍ਰਗਯਾਚਕਸ਼ੁ” ("Prajnachakshu") ਦੇ ਰੂਪ ਵਿੱਚ ਜਾਣਿਆ ਜਾਂਦਾ ਹੈਉਨ੍ਹਾਂ ਨੂੰ ਯਾਦ ਕਰਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ, “ਛੋਟੀ ਉਮਰ ਵਿੱਚ ਆਪਣੀ ਦ੍ਰਿਸ਼ਟੀ ਖੋਣ ਦੇ ਬਾਵਜੂਦਸ਼੍ਰੀ ਗੁਲਾਬਰਾਓ ਮਹਾਰਾਜ (Shri Gulabrao Maharaj) ਨੇ ਕਈ ਕਿਤਾਬਾਂ ਲਿਖੀਆਂ।” ਉਨ੍ਹਾਂ ਨੇ ਕਿਹਾ ਕਿ ਭਲੇ ਹੀ ਉਨ੍ਹਾਂ ਦੇ ਪਾਸ ਸਰੀਰਕ ਦ੍ਰਿਸ਼ਟੀ ਨਹੀਂ ਸੀਲੇਕਿਨ ਉਨ੍ਹਾਂ ਦੇ ਪਾਸ ਗਹਿਨ ਦ੍ਰਿਸ਼ਟੀ ਸੀਜੋ ਗਿਆਨ ਤੋਂ ਉਪਜੀ ਹੈ ਅਤੇ ਵਿਵੇਕ ਦੇ ਜ਼ਰੀਏ ਪ੍ਰਗਟ ਹੁੰਦੀ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਐਸੀ ਦ੍ਰਿਸ਼ਟੀ ਵਿਅਕਤੀ ਅਤੇ ਸਮਾਜ ਦੋਹਾਂ ਨੂੰ ਸਸ਼ਕਤ ਬਣਾਉਂਦੀ ਹੈ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਆਰਐੱਸਐੱਸ (RSS) ਇੱਕ ਪਵਿੱਤਰ ਪ੍ਰਯਾਸ ਹੈ ਜੋ ਬਾਹਰੀ ਅਤੇ ਅੰਦਰੂਨੀ ਦੋਨੋਂ ਦ੍ਰਿਸ਼ਟੀ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਮਾਧਵ ਨੇਤ੍ਰਾਲਯ (Madhav Netralaya) ਨੂੰ ਬਾਹਰਲੀ ਦ੍ਰਿਸ਼ਟੀ ਦੀ ਉਦਾਹਰਣ ਦੱਸਿਆ ਅਤੇ ਕਿਹਾ ਕਿ ਅੰਦਰੂਨੀ ਦ੍ਰਿਸ਼ਟੀ ਨੇ ਸੰਘ (Sangh) ਨੂੰ ਸੇਵਾ ਦਾ ਸਮਾਨਾਰਥੀ ਬਣਾ ਦਿੱਤਾ ਹੈ।

 

ਪ੍ਰਧਾਨ ਮੰਤਰੀ ਨੇ ਸ਼ਾਸਤਰਾਂ ਦਾ ਉਲੇਖ ਕਰਦੇ ਹੋਏ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਜੀਵਨ ਦਾ ਉਦੇਸ਼ ਸੇਵਾ ਅਤੇ ਪਰਉਪਕਾਰ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਸੇਵਾ ਕਦਰਾਂ-ਕੀਮਤਾਂ ਵਿੱਚ ਸਮਾਹਿਤ ਹੋ ਜਾਂਦੀ ਹੈ ਤਾਂ ਇਹ ਭਗਤੀ ਬਣ ਜਾਂਦੀ ਹੈ ਜੋ ਹਰੇਕ ਆਰਐੱਸਐੱਸ ਵਲੰਟੀਅਰ ਦੇ ਜੀਵਨ ਦਾ ਸਾਰ (essence of every RSS volunteer's life) ਹੈ। ਉਨ੍ਹਾਂ ਨੇ ਕਿਹਾ ਕਿ ਸੇਵਾ ਦੀ ਇਹ ਭਾਵਨਾ ਵਲੰਟੀਅਰਾਂ ਦੀਆਂ ਪੀੜ੍ਹੀਆਂ ਨੂੰ ਖ਼ੁਦ ਨੂੰ ਅਣਥਕ ਤੌਰ ‘ਤੇ ਸਮਰਪਿਤ ਕਰਨ ਦੇ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਗਤੀ ਵਲੰਟੀਅਰਾਂ ਨੂੰ ਲਗਾਤਾਰ ਸਰਗਰਮ ਰੱਖਦੀ ਹੈਉਨ੍ਹਾਂ ਨੂੰ ਕਦੇ ਥੱਕਣ ਜਾਂ ਰੁਕਣ ਨਹੀਂ ਦਿੰਦੀ। ਗੁਰੂ ਜੀ ਦੇ ਸ਼ਬਦਾਂ (Guruji's words) ਨੂੰ ਯਾਦ ਕਰਦੇ ਹੋਏ ਕਿ ਜੀਵਨ ਦਾ ਮਹੱਤਵ ਇਸ ਦੀ ਅਵਧੀ ਵਿੱਚ ਨਹੀਂ ਬਲਕਿ  ਇਸ ਦੀ ਉਪਯੋਗਤਾ  ਵਿੱਚ ਨਿਹਿਤ ਹੈਸ਼੍ਰੀ ਮੋਦੀ ਨੇ “ਦੇਵ ਸੇ ਦੇਸ਼” ਅਤੇ “ਰਾਮ ਸੇ ਰਾਸ਼ਟਰ”( "Dev to Desh" and "Ram to Rashtra") ਦੇ ਸਿਧਾਂਤਾਂ ਦੁਆਰਾ ਨਿਰਦੇਸ਼ਿਤ ਕਰਤੱਵ ਦੇ ਪ੍ਰਤੀਬੱਧਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਭਿੰਨ ਖੇਤਰਾਂ ਵਿੱਚ ਵਲੰਟੀਅਰਾਂ ਦੇ ਨਿਰਸੁਆਰਥ ਕਾਰਜ ‘ਤੇ ਟਿੱਪਣੀ ਕੀਤੀਚਾਹੇ ਉਹ ਸੀਮਾਵਰਤੀ ਪਿੰਡ ਹੋਣਪਹਾੜੀ ਖੇਤਰ ਹੋਣ ਜਾਂ ਵਣ ਖੇਤਰ। ਉਨ੍ਹਾਂ ਨੇ ਵਣਵਾਸੀ ਕਲਿਆਣ ਆਸ਼ਰਮ (Vanvasi Kalyan Ashrams)ਆਦਿਵਾਸੀ ਬੱਚਿਆਂ ਦੇ ਲਈ ਏਕਲ ਵਿਦਿਆਲਯ (Ekal Vidyalayas for tribal children)ਸੱਭਿਆਚਾਰਕ ਜਾਗਰਣ ਮਿਸ਼ਨ ਅਤੇ ਵੰਚਿਤਾਂ ਦੀ ਸੇਵਾ ਦੇ ਲਈ ਸੇਵਾ ਭਾਰਤੀ ਦੇ ਪ੍ਰਯਾਸਾਂ (Seva Bharati's efforts) ਜਿਹੀਆਂ ਪਹਿਲਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਦਾ ਉਲੇਖ ਕੀਤਾ। ਪ੍ਰਯਾਗ ਮਹਾਕੁੰਭ (Prayag Mahakumbh) ਦੇ ਦੌਰਾਨ ਵਲੰਟੀਅਰਾਂ ਦੇ ਮਿਸਾਲੀ ਕਾਰਜ ਦੀ ਸ਼ਲਾਘਾ ਕਰਦੇ ਹੋਏਜਿੱਥੇ ਉਨ੍ਹਾਂ ਨੇ ਨੇਤ੍ਰ ਕੁੰਭ ਪਹਿਲ(Netra Kumbh initiative) ਦੇ ਜ਼ਰੀਏ ਲੱਖਾਂ ਲੋਕਾਂ ਦੀ ਸਹਾਇਤਾ ਕੀਤੀਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਜਿੱਥੇ ਭੀ ਸੇਵਾ ਦੀ ਜ਼ਰੂਰਤ ਹੈਵਲੰਟੀਅਰ ਮੌਜੂਦ ਹਨ। ਉਨ੍ਹਾਂ ਨੇ ਹੜ੍ਹ ਅਤੇ ਭੁਚਾਲ ਜਿਹੀਆਂ ਆਪਦਾਵਾਂ ਦੇ ਦੌਰਾਨ ਵਲੰਟੀਅਰਾਂ ਦੀ ਅਨੁਸ਼ਾਸਿਤ ਸੇਵਾ ਬਾਰੇ ਦੱਸਿਆ ਅਤੇ ਉਨ੍ਹਾਂ ਦੀ ਨਿਰਸੁਆਰਥਤਾ ਅਤੇ ਸੇਵਾ ਦੇ ਪ੍ਰਤੀ ਸਮਰਪਣ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ, “ਸੇਵਾ ਇੱਕ ਬਲੀਦਾਨ ਦੀ ਅਗਨੀ ਹੈਅਤੇ ਅਸੀਂ ਆਹੂਤੀ ਦੀ ਤਰ੍ਹਾਂ ਜਲਦੇ ਹਾਂਉਦੇਸ਼ ਦੇ ਸਾਗਰ ਵਿੱਚ ਵਿਲੀਨ ਹੋ ਜਾਂਦੇ ਹਾਂ।”( "Seva is a sacrificial fire, and we burn like offerings, merging into the ocean of purpose")

ਗੁਰੂਜੀ (Guruji) ਬਾਰੇ ਇੱਕ ਪ੍ਰੇਰਕ ਕਿੱਸਾ ਸਾਂਝਾ ਕਰਦੇ ਹੋਏਸ਼੍ਰੀ ਮੋਦੀ ਨੇ ਕਿਹਾ ਕਿ ਇੱਕ ਵਾਰ ਗੁਰੂਜੀ (Guruji) ਤੋਂ ਪੁੱਛਿਆ ਗਿਆ ਸੀ ਕਿ ਉਨ੍ਹਾਂ ਨੇ ਸੰਘ (Sangh) ਨੂੰ ਸਰਬ-ਵਿਆਪੀ (all-pervasive) ਕਿਉਂ ਕਿਹਾ। ਗੁਰੂਜੀ ਨੇ ਸੰਘ ਦੀ ਤੁਲਨਾ ਪ੍ਰਕਾਸ਼ (light) ਨਾਲ ਕੀਤੀ ਅਤੇ ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਲੇ ਹੀ ਪ੍ਰਕਾਸ਼ ਹਰ ਕੰਮ ਖ਼ੁਦ ਨਾ ਕਰ ਸਕੇ ਲੇਕਿਨ ਇਹ ਅੰਧਕਾਰ ਨੂੰ ਦੂਰ ਕਰਦਾ ਹੈ ਅਤੇ ਦੂਸਰਿਆਂ ਨੂੰ ਅੱਗੇ ਵਧਣ ਦਾ ਰਸਤਾ ਦਿਖਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂਜੀ ਦੀ ਸਿੱਖਿਆ ਇੱਕ ਜੀਵਨ ਮੰਤਰ (life mantra) ਦੇ ਰੂਪ ਵਿੱਚ ਕੰਮ ਕਰਦੀ ਹੈਜੋ ਸਾਰਿਆਂ ਨੂੰ ਪ੍ਰਕਾਸ਼ ਦਾ ਸਰੋਤ ਬਣਨਰੁਕਾਵਟਾਂ ਨੂੰ ਦੂਰ ਕਰਨ ਅਤੇ ਪ੍ਰਗਤੀ ਦਾ ਮਾਰਗ ਪੱਧਰਾ ਕਰਨ ਦਾ ਆਗਰਹਿ ਕਰਦੀ ਹੈ। ਉਨ੍ਹਾਂ ਨੇ “ਮੈਂ ਨਹੀਂਬਲਕਿ ਆਪ” ਅਤੇ “ਮੇਰਾ ਨਹੀਂਬਲਕਿ ਰਾਸ਼ਟਰ ਦੇ ਲਈ” ( "Not I, but you," and "Not mine, but for the nation") ਸਿਧਾਂਤਾਂ ਦੇ ਨਾਲ ਨਿਰਸੁਆਰਥਤਾ ਦੇ ਸਾਰ (essence of selflessness) ‘ਤੇ ਪ੍ਰਕਾਸ਼ ਪਾਇਆ।

ਪ੍ਰਧਾਨ ਮੰਤਰੀ ਨੇ “ਮੈਂ” ਦੀ ਬਜਾਏ “ਅਸੀਂ” ਨੂੰ ਪ੍ਰਾਥਮਿਕਤਾ ਦੇਣ (prioritizing "we" over "I") ਅਤੇ ਸਾਰੀਆਂ ਨੀਤੀਆਂ ਅਤੇ ਨਿਰਣਿਆਂ ਵਿੱਚ ਰਾਸ਼ਟਰ ਨੂੰ ਪਹਿਲੇ ਸਥਾਨ ‘ਤੇ ਰੱਖਣ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਦ੍ਰਿਸ਼ਟੀਕੋਣ ਨਾਲ ਪੂਰੇ ਦੇਸ਼ ਵਿੱਚ ਸਕਾਰਾਤਮਕ ਪ੍ਰਭਾਵ ਦਿਖਾਈ ਦਿੰਦੇ ਹਨ। ਉਨ੍ਹਾਂ ਨੇ ਦੇਸ਼ ਨੂੰ ਪਿੱਛੇ ਧਕੇਲਣ ਵਾਲੀਆਂ ਜੰਜੀਰਾਂ ਨੂੰ ਤੋੜਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਬਸਤੀਵਾਦੀ ਮਾਨਸਿਕਤਾ ਨਾਲ ਅੱਗੇ ਵਧਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਹੁਣ 70 ਵਰ੍ਹਿਆਂ ਤੋਂ ਹੀਣ ਭਾਵਨਾ ਨਾਲ ਗ੍ਰਸਿਤ ਬਸਤੀਵਾਦ ਦੇ ਅਵਸ਼ੇਸ਼ਾਂ ਦੀ ਜਗ੍ਹਾ ਰਾਸ਼ਟਰੀ ਗੌਰਵ ਦੇ ਨਵੇਂ ਅਧਿਆਇ ਜੋੜ ਰਿਹਾ ਹੈ। ਉਨ੍ਹਾਂ ਨੇ ਭਾਰਤੀਆਂ ਨੂੰ ਨੀਚਾ ਦਿਖਾਉਣ ਦੇ ਲਈ ਬਣਾਏ ਗਏ ਪੁਰਾਣੇ ਬ੍ਰਿਟਿਸ਼ ਕਾਨੂੰਨਾਂ ਦੀ ਜਗ੍ਹਾ ਨਵੀਂ ਭਾਰਤੀਯ ਨਯਾਯ ਸੰਹਿਤਾ (Bharatiya Nyay Sanhita) ਲਿਆਉਣ ‘ਤੇ ਟਿੱਪਣੀ ਕੀਤੀ। ਉਨ੍ਹਾਂ ਨੇ ਰਾਜਪਥ (Rajpath) ਨੂੰ ਕਰਤਵਯ ਪਥ (Kartavya Path) ਵਿੱਚ ਬਦਲਣ ‘ਤੇ ਜ਼ੋਰ ਦਿੱਤਾ। ਇਹ ਬਸਤੀਵਾਦੀ ਵਿਰਾਸਤ ‘ਤੇ ਕਰਤਵਯ (duty) ਦਾ ਪ੍ਰਤੀਕ ਹੈ। ਉਨ੍ਹਾਂ ਨੇ ਜਲ ਸੈਨਾ ਦੇ ਝੰਡੇ (Navy's flag) ਤੋਂ ਬਸਤੀਵਾਦੀ ਪ੍ਰਤੀਕਾਂ ਨੂੰ ਹਟਾਉਣ ਦਾ ਭੀ ਉਲੇਖ ਕੀਤਾ ਜਿਸ ‘ਤੇ ਹੁਣ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਪ੍ਰਤੀਕ (emblem of Chhatrapati Shivaji Maharaj) ਗਰਵ (ਮਾਣ) ਨਾਲ ਅੰਕਿਤ ਹੈ। ਉਨ੍ਹਾਂ ਨੇ ਅੰਡੇਮਾਨ ਖੇਤਰ ਵਿੱਚ ਦ੍ਵੀਪਾਂ ਦੇ ਨਾਮ ਬਦਲਣ ਦੀ ਭੀ ਸ਼ਲਾਘਾ ਕੀਤੀਜਿੱਥੇ ਵੀਰ ਸਾਵਰਕਰ( Veer Savarkar) ਨੇ ਰਾਸ਼ਟਰ ਦੇ ਲਈ ਕਸ਼ਟ ਸਹੇ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ (Netaji Subhas Chandra Bose) ਨੇ ਭਾਰਤ ਦੀ ਸੁਤੰਤਰਤਾ ਦੇ ਨਾਇਕਾਂ ਨੂੰ ਸਨਮਾਨਿਤ ਕਰਨ ਦੇ ਲਈ ਸੁਤੰਤਰਤਾ ਦਾ ਬਿਗਲ ਵਜਾਇਆ।

ਸ਼੍ਰੀ ਮੋਦੀ ਨੇ ਕਿਹਾ, “ਭਾਰਤ ਦਾ ਮਾਰਗਦਰਸ਼ਨ ਸਿਧਾਂਤ ‘ਵਸੁਧੈਵ ਕੁਟੁੰਬਕਮ’ ("Vasudhaiva Kutumbakam") ਦੁਨੀਆ ਦੇ ਹਰ ਕੋਣੇ ਤੱਕ ਪਹੁੰਚ ਰਿਹਾ ਹੈ ਅਤੇ ਭਾਰਤ ਦੇ ਕਾਰਜਾਂ ਵਿੱਚ ਇਸ ਦੀ ਝਲਕ ਮਿਲ ਰਹੀ ਹੈ। ਉਨ੍ਹਾਂ ਨੇ ਕੋਵਿਡ-19 ਮਹਾਮਾਰੀ (COVID-19 pandemic) ਦੇ ਦੌਰਾਨ ਭਾਰਤ ਦੇ ਪ੍ਰਯਾਸਾਂ ਦਾ ਉਲੇਖ ਕੀਤਾ ਜਿਸ ਵਿੱਚ ਦੁਨੀਆ ਨੂੰ ਇੱਕ ਪਰਿਵਾਰ ਦੇ ਰੂਪ ਵਿੱਚ ਟੀਕੇ ਉਪਲਬਧ ਕਰਵਾਏ ਗਏ। ਉਨ੍ਹਾਂ ਨੇ ‘ਅਪਰੇਸ਼ਨ ਬ੍ਰਹਮਾ’("Operation Brahma") ਦੇ ਤਹਿਤ ਮਿਆਂਮਾਰ (Myanmar) ਵਿੱਚ ਹਾਲ ਹੀ ਵਿੱਚ ਆਏ ਭੁਚਾਲਨਾਲ ਹੀ ਤੁਰਕੀ ਅਤੇ ਨੇਪਾਲ ਵਿੱਚ ਭੁਚਾਲ (earthquakes in Türkiye and Nepal) ਅਤੇ ਮਾਲਦੀਵ ਵਿੱਚ ਜਲ ਸੰਕਟ (water crisis in the Maldives) ਦੇ ਦੌਰਾਨ ਸਾਹਇਤਾ ਸਹਿਤ ਪ੍ਰਾਕ੍ਰਿਤਿਕ ਆਪਦਾਵਾਂ ਦੇ ਲਈ ਭਾਰਤ ਦੀ ਤੇਜ਼ ਪ੍ਰਕਿਰਿਆ ਦਾ ਉਲੇਖ ਕੀਤਾ। ਉਨ੍ਹਾਂ ਨੇ ਸੰਘਰਸ਼ਾਂ ਦੇ  ਦੌਰਾਨ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਕੱਢਣ ਵਿੱਚ ਭਾਰਤ ਦੀ ਭੂਮਿਕਾ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਭਾਰਤ ਦੀ ਪ੍ਰਗਤੀ ਗਲੋਬਲ ਸਾਊਥ  ਦੀ ਆਵਾਜ਼ (voice of the Global South) ਨੂੰ ਵਧਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਲਮੀ ਭਾਈਚਾਰੇ ਦੀ ਇਹ ਭਾਵਨਾ ਭਾਰਤ ਦੀਆਂ ਸੱਭਿਆਚਾਰਕਕਦਰਾਂ-ਕੀਮਤਾਂ ਤੋਂ ਉਪਜੀ ਹੈ। ਭਾਰਤ ਦੇ ਨੌਜਵਾਨਾਂ ਨੂੰ ਦੇਸ਼ ਦੀ ਸਭ ਤੋਂ ਬੜੀ ਸੰਪਤੀਆਤਮਵਿਸ਼ਵਾਸ ਨਾਲ ਭਰਪੂਰ ਅਤੇ ਜੋਖਮ ਉਠਾਉਣ ਦੀ ਵਧੀ ਹੋਈ ਸਮਰੱਥਾ (enhanced capacity for risk-taking) ਦੇ ਰੂਪ ਵਿੱਚ ਰੇਖਾਂਕਿਤ ਕਰਦੇ ਹੋਏਸ਼੍ਰੀ ਮੋਦੀ ਨੇ ਇਨੋਵੇਸ਼ਨਸਟਾਰਟਅਪ ਅਤੇ ਭਾਰਤ ਦੀ ਵਿਰਾਸਤ ਅਤੇ ਸੰਸਕ੍ਰਿਤੀ ‘ਤੇ ਉਨ੍ਹਾਂ ਦੇ ਗਰਵ(ਮਾਣ) ਵਿੱਚ ਉਨ੍ਹਾਂ ਦੇ ਯੋਗਦਾਨ ਦਾ ਉਲੇਖ ਕੀਤਾ। ਉਨ੍ਹਾਂ ਨੇ ਪ੍ਰਯਾਗ ਮਹਾਕੁੰਭ (Prayag Mahakumbh) ਵਿੱਚ ਲੱਖਾਂ ਨੌਜਵਾਨਾਂ ਦੀ ਭਾਗੀਦਾਰੀ ਨੂੰ ਭਾਰਤ ਦੀ ਸਨਾਤਨ ਪੰਰਪਰਾਵਾਂ ਨਾਲ ਉਨ੍ਹਾਂ ਦੇ ਜੁੜਾਅ ਦੀ ਉਦਾਹਰਣ ਦੱਸਿਆ। ਉਨ੍ਹਾਂ ਨੇ ਨੌਜਵਾਨਾਂ ਦੀਆਂ ਰਾਸ਼ਟਰੀ ਜ਼ਰੂਰਤਾਂ ‘ਤੇ ਧਿਆਨ ਕੇਂਦ੍ਰਿਤ ਕਰਨ, “ਮੇਕ ਇਨ ਇੰਡੀਆ” ( "Make in India") ਦੀ ਸਫ਼ਲਤਾ ਵਿੱਚ ਉਨ੍ਹਾਂ ਦੀ ਭੂਮਿਕਾ ਅਤੇ ਸਥਾਨਕ ਉਤਪਾਦਾਂ ਦੇ ਲਈ ਉਨ੍ਹਾਂ ਦੇ ਮੁਖਰ ਸਮਰਥਨ (vocal support) ‘ਤੇ ਟਿੱਪਣੀ ਕੀਤੀ। ਉਨ੍ਹਾਂ ਨੇ ਰਾਸ਼ਟਰ ਦੇ ਲਈ ਜਿਊਣ ਅਤੇ ਕੰਮ ਕਰਨ ਦੇ ਉਨ੍ਹਾਂ ਦੇ ਦ੍ਰਿੜ੍ਹ ਸੰਕਲਪ ‘ਤੇ ਜ਼ੋਰ ਦਿੱਤਾ। ਇਹ ਰਾਸ਼ਟਰ ਨਿਰਮਾਣ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਖੇਡ ਦੇ ਮੈਦਾਨਾਂ ਤੋਂ ਲੈ ਕੇ ਪੁਲਾੜ ਖੋਜ ਤੱਕ ਵਿੱਚ ਉਤਕ੍ਰਿਸ਼ਟਤਾ ਪ੍ਰਾਪਤ ਕਰਦੇ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਦੇ ਯੁਵਾ 2047 ਤੱਕ ਵਿਕਸਿਤ ਭਾਰਤ (Viksit Bharat by 2047) ਦੇ ਲਕਸ਼ ਦੀ ਤਰਫ਼ ਦੇਸ਼ ਦੀ ਅਗਵਾਈ ਕਰਨਗੇ। ਪ੍ਰਧਾਨ ਮੰਤਰੀ ਨੇ ਇਸ ਯਾਤਰਾ ਦੇ ਪਿੱਛੇ ਪ੍ਰੇਰਕ ਸ਼ਕਤੀ ਦੇ ਰੂਪ ਵਿੱਚ ਸੰਗਠਨਸਮਰਪਣ ਅਤੇ ਸੇਵਾ ਦੇ ਤਾਲਮੇਲ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਆਰਐੱਸਐੱਸ (RSS) ਦੁਆਰਾ ਦਹਾਕਿਆਂ ਦੇ ਪ੍ਰਯਾਸ ਅਤੇ ਸਮਰਪਣ ਫਲ ਦੇ ਰਹੇ ਹਨ। ਇਹ ਭਾਰਤ ਦੇ ਵਿਕਾਸ ਵਿੱਚ ਇੱਕ ਨਵਾਂ ਅਧਿਆਇ ਲਿਖ ਰਹੇ ਹਨ।

ਪ੍ਰਧਾਨ ਮੰਤਰੀ ਨੇ 1925 ਵਿੱਚ ਆਰਐੱਸਐੱਸ ਦੀ ਸਥਾਪਨਾ (establishment of the RSS in 1925) ਦੇ  ਦੌਰਾਨ ਵਿਪਰੀਤ ਪਰਿਸਥਿਤੀਆਂ ‘ਤੇ ਟਿੱਪਣੀ ਕੀਤੀਇਹ ਸੰਘਰਸ਼ ਅਤੇ ਸੁਤੰਤਰਤਾ ਦੇ ਵਿਆਪਕ ਲਕਸ਼ ਦਾ ਸਮਾਂ ਸੀ। ਉਨ੍ਹਾਂ ਨੇ ਸੰਘ ਦੀ 100 ਸਾਲ ਦੀ ਯਾਤਰਾ (Sangh's 100-year journey) ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ ਅਤੇ ਕਿਹਾ ਕਿ 2025 ਤੋਂ 2047 ਤੱਕ ਦੀ ਅਵਧੀ ਰਾਸ਼ਟਰ ਦੇ ਲਈ ਨਵੇਂਖ਼ਾਹਿਸ਼ੀ ਲਕਸ਼ ਪ੍ਰਸਤੁਤ ਕਰਦੀ ਹੈ। ਉਨ੍ਹਾਂ ਨੇ ਇੱਕ ਪੱਤਰ ਤੋਂ ਗੁਰੂਜੀ ਦੇ ਪ੍ਰੇਰਕ ਸ਼ਬਦਾਂ (Guruji's inspiring words) ਨੂੰ ਯਾਦ ਕੀਤਾ ਜਿਸ ਵਿੱਚ ਇੱਕ ਸ਼ਾਨਦਾਰ ਰਾਸ਼ਟਰੀ ਭਵਨ (grand national edifice) ਦੀ ਨੀਂਹ ਵਿੱਚ ਇੱਕ ਛੋਟਾ ਜਿਹਾ ਪੱਥਰ ਬਣਨ ਦੀ ਇੱਛਾ ਵਿਅਕਤ ਕੀਤੀ ਗਈ ਸੀ। ਉਨ੍ਹਾਂ ਨੇ ਸੇਵਾ ਦੇ ਪ੍ਰਤੀ ਪ੍ਰਤੀਬੱਧਤਾ ਨੂੰ ਪ੍ਰਜਵਲਿਤ ਰੱਖਣਅਣਥੱਕ ਪ੍ਰਯਾਸ ਜਾਰੀ ਰੱਖਣ ਅਤੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਿਰ (Shri Ram's temple in Ayodhya) ਦੇ ਨਿਰਮਾਣ ਦੇ ਦੌਰਾਨ ਸਾਂਝਾ ਕੀਤੇ ਗਏ ਆਪਣੇ ਵਿਜ਼ਨ ਨੂੰ ਦੁਹਰਾਇਆ। ਇਹ ਅਗਲੇ ਹਜ਼ਾਰ ਵਰ੍ਹਿਆਂ ਦੇ ਲਈ ਇੱਕ ਮਜ਼ਬੂਤ ਭਾਰਤ ਦੀ ਨੀਂਹ ਰੱਖਣ ਦੇ ਲਈ ਸੀ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਡਾ. ਹੇਡਗੇਵਾਰ ਅਤੇ ਗੁਰੂਜੀ ਜਿਹੇ ਦਿੱਗਜਾਂ (luminaries like Dr. Hedgewar and Guruji) ਦਾ ਮਾਰਗਦਰਸ਼ਨ ਰਾਸ਼ਟਰ ਨੂੰ ਸਸ਼ਕਤ ਬਣਾਉਂਦਾ ਰਹੇਗਾ। ਉਨ੍ਹਾਂ ਨੇ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਪੂਰਾ ਕਰਨ ਅਤੇ ਪੀੜ੍ਹੀਆਂ ਦੇ ਬਲੀਦਾਨਾਂ ਦਾ ਸਨਮਾਨ ਕਰਨ ਦੇ ਸੰਕਲਪ ਦੀ ਪੁਸ਼ਟੀ ਕਰਦੇ ਹੋਏ ਸਮਾਪਨ ਕੀਤਾ।

ਇਸ ਅਵਸਰ ‘ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀਆਰਐੱਸਐੱਸ ਸਰਸੰਘਚਾਲਕ ਡਾ. ਮੋਹਨ ਭਾਗਵਤਸੁਆਮੀ ਗੋਵਿੰਦ ਦੇਵਗਿਰੀ ਮਹਾਰਾਜਸੁਆਮੀ ਅਵਧੇਸ਼ਾਨੰਦ ਗਿਰੀ ਮਹਾਰਾਜਡਾ. ਅਵਿਨਾਸ਼ ਚੰਦਰ ਅਗਨੀਹੋਤਰੀ (Maharashtra Chief Minister Shri Devendra Fadnavis, Union Minister Shri Nitin Gadkari, RSS Sarsanghchalak Dr. Mohan Bhagwat, Swami Govind Devgiri Maharaj, Swami Avdheshanand Giri Maharaj, Dr. Avinash Chandra Agnihotri) ਅਤੇ ਹੋਰ ਵਿਸ਼ਿਸ਼ਟ ਮਹਿਮਾਨ ਉਪਸਥਿਤ ਸਨ।

 

https://twitter.com/narendramodi/status/1906235992933118187

https://twitter.com/PMOIndia/status/1906238362584821913

https://twitter.com/PMOIndia/status/1906240159424679985

https://twitter.com/PMOIndia/status/1906241613027774941

https://twitter.com/PMOIndia/status/1906242341016359061

https://twitter.com/PMOIndia/status/1906243921304228035

https://twitter.com/PMOIndia/status/1906244320052556201

https://youtu.be/Y_231qre7b8

***

ਐੱਮਜੇਪੀਐੱਸ/ਐੱਸਆਰ


(Release ID: 2119816) Visitor Counter : 21