ਭਾਰਤ ਚੋਣ ਕਮਿਸ਼ਨ
ਇਲੈਕਸ਼ਨ ਕਮਿਸ਼ਨ ਦਾ ਰਾਜਨੀਤਕ ਦਲਾਂ ਦੇ ਨਾਲ ਸਭ ਤੋਂ ਵੱਡਾ ਜੁੜਾਅ ਅਭਿਯਾਨ
ਦੇਸ਼ ਭਰ ਵਿੱਚ ਸੀਈਓ, ਡੀਈਓ ਅਤੇ ਈਆਰਓ ਪੱਧਰ ‘ਤੇ 4,719 ਮੀਟਿੰਗਾਂ ਆਯੋਜਿਤ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 28,000 ਤੋਂ ਵੱਧ ਪਾਰਟੀ ਪ੍ਰਤੀਨਿਧੀਆਂ ਨੇ ਹਿੱਸਾ ਲਿਆ
Posted On:
01 APR 2025 4:05PM by PIB Chandigarh
ਇਲੈਕਸ਼ਨ ਕਮਿਸ਼ਨ ਆਫ ਇੰਡੀਆ (ਈਸੀਆਈ) ਨੇ ਦੇਸ਼ ਭਰ ਵਿੱਚ ਇਲੈਕਟੋਰਲ ਰਜਿਸਟ੍ਰੇਸ਼ਨ ਅਧਿਕਾਰੀ (ਈਆਰਓ), ਜ਼ਿਲ੍ਹਾ ਚੋਣ ਅਧਿਕਾਰੀ (ਡੀਈਓ) ਅਤੇ ਮੁੱਖ ਚੋਣ ਅਧਿਕਾਰੀ (ਸੀਈਓ) ਦੇ ਪੱਧਰ ‘ਤੇ ਰਾਜਨੀਤਕ ਦਲਾਂ ਦੇ ਨਾਲ ਕਈ ਮੀਟਿੰਗਾਂ ਆਯੋਜਿਤ ਕੀਤੀਆਂ। 25 ਦਿਨਾਂ ਦੀ ਮਿਆਦ ਵਿੱਚ ਅਤੇ 31 ਮਾਰਚ 2025 ਤੱਕ, ਕੁੱਲ 4,719 ਮੀਟਿੰਗਾਂ ਆਯੋਜਿਤ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਸੀਈਓ ਦੁਆਰਾ 40 ਮੀਟਿੰਗਾਂ, ਡੀਈਓ ਦੁਆਰਾ 800 ਅਤੇ ਈਆਰਓ ਦੁਆਰਾ 3,879 ਮੀਟਿੰਗਾਂ ਸ਼ਾਮਲ ਸਨ, ਇਨ੍ਹਾਂ ਵਿੱਚ ਦੇਸ਼ ਭਰ ਦੇ ਰਾਜਨੀਤਕ ਦਲਾਂ ਦੇ 28,000 ਤੋਂ ਵੱਧ ਪ੍ਰਤੀਨਿਧੀ ਸ਼ਾਮਲ ਹੋਏ।
ਇਹ ਮੀਟਿੰਗਾਂ ਚੀਫ ਇਲੈਕਸ਼ਨ ਕਮਿਸ਼ਨਰ (ਸੀਈਸੀ) ਸ਼੍ਰੀ ਗਿਆਨੇਸ਼ ਕੁਮਾਰ ਅਤੇ ਇਲੈਕਸ਼ਨ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਦੁਆਰਾ 4-5 ਮਾਰਚ, 2025 ਨੂੰ ਆਈਆਈਆਈਡੀਈਐੱਮ, ਨਵੀਂ ਦਿੱਲੀ ਵਿੱਚ ਆਯੋਜਿਤ ਚੀਫ ਇਲੋਕਟੋਰਲ ਅਧਿਕਾਰੀਆਂ ਦੇ ਸੰਮੇਲਨ ਦੌਰਾਨ ਜਾਰੀ ਨਿਰਦੇਸ਼ਾਂ ਅਨੁਸਾਰ ਆਯੋਜਿਤ ਕੀਤੀ ਗਈ।
ਇਨ੍ਹਾਂ ਮੀਟਿੰਗਾਂ ਦਾ ਉਦੇਸ਼ ਸਬੰਧਿਤ ਕੰਪੀਟੈਂਟ ਅਥਾਰਿਟੀ ਯਾਨੀ ਈਆਰਓ ਜਾਂ ਡੀਈਓ ਜਾਂ ਸੀਈਓ ਦੁਆਰਾ ਜਨਪ੍ਰਤੀਨਿਧੀਤਵ ਕਾਨੂੰਨ 1950 ਅਤੇ 1951 ਦੇ ਮੌਜੂਦਾ ਕਾਨੂੰਨੀ ਢਾਂਚੇ; ਮਤਦਾਤਾਵਾਂ ਦੇ ਰਜ਼ਿਸਟ੍ਰੇਸ਼ਨ ਨਿਯਮ, 1960; ਚੋਣ ਸੰਚਾਲਨ ਨਿਯਮ, 1961 ਅਤੇ ਸਮੇਂ-ਸਮੇਂ ‘ਤੇ ਈਸੀਆਈ ਦੁਆਰਾ ਜਾਰੀ ਕੀਤੇ ਗਏ ਮੈਨੁਅਲ, ਦਿਸ਼ਾ-ਨਿਰਦੇਸ਼ ਅਤੇ ਨਿਰਦੇਸ਼ਾਂ ਦੇ ਅੰਦਰ ਕਿਸੇ ਵੀ ਲੰਬਿਤ ਮੁੱਦੇ ਦਾ ਸਮਾਧਾਨ ਕਰਨਾ ਹੈ। ਅੱਗੇ ਮੁਲਾਂਕਣ ਦੇ ਲਈ ਸਾਰੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਈਓ ਤੋਂ ਕਾਰਵਾਈ ਰਿਪੋਰਟ ਮੰਗੀ ਗਈ ਹੈ ਅਤੇ ਜੇਕਰ ਮੌਜੂਦਾ ਕਾਨੂੰਨੀ ਢਾਂਚੇ ਦੇ ਅੰਦਰ ਕਿਸੇ ਮੁੱਦੇ ਦਾ ਸਮਾਧਾਨ ਨਹੀਂ ਹੁੰਦਾ ਹੈ, ਤਾਂ ਕਮਿਸ਼ਨ ਦੁਆਰਾ ਉਸ ‘ਤੇ ਵਿਚਾਰ ਕੀਤਾ ਜਾਵੇਗਾ।
ਇਨ੍ਹਾਂ ਪ੍ਰੋਗਰਾਮਾਂ ਨੂੰ ਰਾਜਨੀਤਕ ਦਲਾਂ ਦੁਆਰਾ ਖੂਬ ਸਰਾਹਿਆ ਗਿਆ ਹੈ, ਅਤੇ ਵਿਧਾਨ ਸਭਾ ਦੀ ਖੇਤਰਾਂ, ਜ਼ਿਲ੍ਹਿਆਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਰਗਰਮ ਅਤੇ ਉਤਸ਼ਾਹਪੂਰਨ ਭਾਗੀਦਾਰੀ ਰਹੀ ਹੈ। ਰਾਸ਼ਟਰਵਿਆਪੀ ਮੀਟਿੰਗਾਂ ਦੀਆਂ ਤਸਵੀਰਾਂ ਈਸੀਆਈ ਦੇ ਅਧਿਕਾਰਿਕ ਸੋਸ਼ਲ ਮੀਡੀਆ ਹੈਂਡਲ ‘ਤੇ ਦੇਖੀਆਂ ਜਾ ਸਕਦੀਆਂ ਹਨ:
https://x.com/ECISVEEP?ref_src=twsrc%5Egoogle%7Ctwcamp%5Eserp%7Ctwgr%5Eauthor
******
ਪੀਕੇ/ਜੀਡੀਐੱਚ/ਆਰਪੀ
(Release ID: 2118076)
Visitor Counter : 5