ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਭਾਰਤ ਦੇ ਮਾਣਯੋਗ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਇੱਕ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ 90ਵੀਂ ਵਰ੍ਹੇਗੰਢ ਮਨਾਈ
Posted On:
01 APR 2025 5:31PM by PIB Chandigarh
ਭਾਰਤ ਦੇ ਮਾਣਯੋਗ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਮੁੰਬਈ ਦੇ ਨੈਸ਼ਨਲ ਸੈਂਟਰ ਫਾਰ ਦ ਪਰਫਾਰਮਿੰਗ ਆਰਟਸ (ਐੱਨਸੀਪੀਏ) ਵਿਖੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ 90ਵੀਂ ਵਰ੍ਹੇਗੰਢ ਮਨਾਉਣ ਲਈ ਇੱਕ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ। ਇਸ ਸਮਾਗਮ ਵਿੱਚ ਉੱਤਰ-ਪੂਰਬੀ ਖੇਤਰ ਦੇ ਸੰਚਾਰ ਅਤੇ ਵਿਕਾਸ ਮੰਤਰੀ, ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਨਵੀਸ ਅਤੇ ਹੋਰ ਪਤਵੰਤੇ ਸ਼ਾਮਲ ਹੋਏ।

ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੁਆਰਾ ਆਰਬੀਆਈ 'ਤੇ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ ਗਈ
ਇਸ ਸਮਾਗਮ ਵਿੱਚ, ਮਾਣਯੋਗ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿੱਤੀ ਖੇਤਰ ਨੂੰ ਮਜ਼ਬੂਤ ਅਤੇ ਨਿਯਮਤ ਕਰਨ, ਸਥਿਰਤਾ ਯਕੀਨੀ ਬਣਾਉਣ ਅਤੇ ਦੇਸ਼ ਵਿੱਚ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਆਰਬੀਆਈ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ ਨੇ ਦੇਸ਼ ਦੇ ਆਰਥਿਕ ਤਾਣੇ-ਬਾਣੇ ਨੂੰ ਮਜ਼ਬੂਤ ਬਣਾਈ ਰੱਖਣ ਅਤੇ ਦੇਸ਼ ਦੇ ਵਿੱਤੀ ਦ੍ਰਿਸ਼ ਨੂੰ ਆਕਾਰ ਦੇਣ ਲਈ ਆਰਬੀਆਈ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਦੇਸ਼ ਭਰ ਵਿੱਚ 1,65,000 ਡਾਕ ਘਰਾਂ ਦੇ ਵਿਸ਼ਾਲ ਨੈੱਟਵਰਕ ਨਾਲ ਵਿੱਤੀ ਸਮਾਵੇਸ਼ਨ ਵੱਲ ਇੰਡੀਆ ਪੋਸਟ ਦੀ ਭੂਮਿਕਾ 'ਤੇ ਵੀ ਚਾਨਣਾ ਪਾਇਆ। ਡਾਕ ਘਰ ਬਚਤ ਬੈਂਕ (ਪੀਓਐੱਸਬੀ) ਨੇ ਬਚਤ ਯੋਜਨਾਵਾਂ ਦੀ ਪੇਸ਼ਕਸ਼ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜਦੋਂ ਕਿ ਪਰੰਪਰਾਗਤ ਮਨੀ ਆਰਡਰ ਸੇਵਾ ਆਈਮਨੀ ਆਰਡਰ (iMoney Order) ਵਿੱਚ ਵਿਕਸਿਤ ਹੋਈ ਹੈ, ਜਿਸ ਨਾਲ ਪੈਸੇ ਟ੍ਰਾਂਸਫਰ ਤੇਜ਼, ਵਧੇਰੇ ਸੁਵਿਧਾਜਨਕ ਅਤੇ ਵਧੇਰੇ ਕਿਫਾਇਤੀ ਹੋ ਗਏ ਹਨ।
ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ 1 ਅਪ੍ਰੈਲ, 1935 ਨੂੰ ਕੋਲਕਾਤਾ ਵਿੱਚ ਇਸ ਦੀ ਪ੍ਰਤੀਕ ਇਮਾਰਤ ਵਿੱਚ ਕੀਤੀ ਗਈ ਸੀ। ਰਾਸ਼ਟਰ ਪ੍ਰਤੀ ਸਮਰਪਿਤ ਸੇਵਾ ਦੇ ਨੌ ਦਹਾਕੇ ਪੂਰੇ ਹੋਣ ਦੇ ਨਾਲ, ਆਰਬੀਆਈ ਵਿੱਤੀ ਪ੍ਰਣਾਲੀ ਵਿੱਚ ਸਥਿਰਤਾ, ਵਿਸ਼ਵਾਸ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਰਹਿੰਦਾ ਹੈ। ਮੁਦ੍ਰਾ ਨੀਤੀ, ਮੁਦ੍ਰਾ ਪ੍ਰਬੰਧਨ, ਸਰਕਾਰੀ ਕਰਜ਼ਾ ਪ੍ਰਬੰਧਨ ਅਤੇ ਵਿੱਤੀ ਨਿਯਮਨ ਦੀਆਂ ਆਪਣੀਆਂ ਮੁੱਖ ਜ਼ਿੰਮੇਵਾਰੀਆਂ ਤੋਂ ਇਲਾਵਾ, ਆਰਬੀਆਈ ਵਿੱਤੀ ਸਮਾਵੇਸ਼ਨ, ਖਪਤਕਾਰ ਜਾਗਰੂਕਤਾ ਅਤੇ ਵਿੱਤੀ ਸਾਖਰਤਾ ਨੂੰ ਉਤਸ਼ਾਹਿਤ ਕਰਨ 'ਤੇ ਵੀ ਧਿਆਨ ਕੇਂਦ੍ਰਿਤ ਕਰਦਾ ਹੈ।

ਭਾਰਤੀ ਰਿਜ਼ਰਵ ਬੈਂਕ ਦੀ 90ਵੀਂ ਵਰ੍ਹੇਗੰਢ 'ਤੇ ਵਿਸ਼ੇਸ਼ ਡਾਕ ਟਿਕਟ
ਇਹ ਵਿਸ਼ੇਸ਼ ਡਾਕ ਟਿਕਟ ਭਾਰਤ ਦੇ ਆਰਥਿਕ ਵਿਕਾਸ ਵਿੱਚ ਸੰਸਥਾਨ ਦੇ ਮਹੱਤਵਪੂਰਨ ਯੋਗਦਾਨ ਅਤੇ ਵਿੱਤੀ ਪ੍ਰਬੰਧਨ ਪ੍ਰਤੀ ਇਸ ਦੀ ਅਟੁੱਟ ਵਚਨਬੱਧਤਾ ਨੂੰ ਸ਼ਰਧਾਂਜਲੀ ਵਜੋਂ ਕੰਮ ਕਰਦੀ ਹੈ।
ਇਸ ਮੌਕੇ 'ਤੇ ਜਾਰੀ ਕੀਤੀ ਗਈ ਵਿਸ਼ੇਸ਼ ਡਾਕ ਟਿਕਟ ਆਰਬੀਆਈ ਦੀ ਪ੍ਰਤੀਕ ਵਿਰਾਸਤ ਨੂੰ ਦਰਸਾਉਂਦੀ ਹੈ, ਜੋ ਕਿ ਨੌ ਦਹਾਕਿਆਂ ਦੀ ਇਸ ਦੀ ਯਾਤਰਾ ਦਾ ਪ੍ਰਤੀਕ ਹੈ। ਇਹ ਟਿਕਟ ਪ੍ਰਮੁੱਖਤਾ ਨਾਲ ਕੋਲਕਾਤਾ ਵਿੱਚ ਰਿਜ਼ਰਵ ਬੈਂਕ ਦੇ ਮੂਲ ਮੁੱਖ ਦਫਤਰ ਨੂੰ ਦਰਸਾਉਂਦੀ ਹੈ, ਜਿੱਥੇ ਇਸ ਦੀ ਪਹਿਲੀ ਵਾਰ ਸਥਾਪਨਾ ਕੀਤੀ ਗਈ ਸੀ, ਮੁੰਬਈ ਵਿੱਚ ਇਸ ਦੇ ਮੌਜੂਦਾ ਮੁੱਖ ਦਫਤਰ ਦੇ ਨਾਲ, ਜੋ ਵਰ੍ਹਿਆ ਦੋਰਾਨ ਇਸ ਦੇ ਵਿਕਾਸ ਨੂੰ ਦਰਸਾਉਂਦੀ ਹੈ। ਇਹ ਆਰਬੀਆਈ ਦੇ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ 90-ਸਾਲਾ ਲੋਗੋ ਨੂੰ ਵੀ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕਰਦੀ ਹੈ ਜਿਸ ਵਿੱਚ "ਸਥਿਰਤਾ, ਵਿਸ਼ਵਾਸ, ਵਿਕਾਸ" ਲਿਖਿਆ ਹੋਇਆ ਹੈ, ਜੋ ਇਸ ਦੇ ਬੁਨਿਆਦੀ ਸਿਧਾਂਤਾਂ ਅਤੇ ਰਾਸ਼ਟਰ ਦੇ ਆਰਥਿਕ ਢਾਂਚੇ ਵਿੱਚ ਨਿਰੰਤਰ ਯੋਗਦਾਨ ਨੂੰ ਦਰਸਾਉਂਦਾ ਹੈ।
ਸੋਸ਼ਲ ਮੀਡੀਆ ਲਿੰਕਸ:
1) https://x.com/JM_Scindia/status/1906952599003410532
2) https://x.com/IndiaPostOffice/status/1906972522559705340
*****
ਸਮਰਾਟ/ਐਲੇਨ
(Release ID: 2117892)
Visitor Counter : 7