ਨੀਤੀ ਆਯੋਗ
azadi ka amrit mahotsav

ਵਿੱਤ ਮੰਤਰੀ 1 ਅਪ੍ਰੈਲ, 2025 ਨੂੰ ਨਵੀਂ ਦਿੱਲੀ ਵਿੱਚ "ਨੀਤੀ ਐੱਨਸੀਏਈਆਰ ਸਟੇਟਸ ਇਕੌਨਮਿਕ ਫੋਰਮ" ਪੋਰਟਲ ਲਾਂਚ ਕਰਨਗੇ

Posted On: 31 MAR 2025 11:03AM by PIB Chandigarh

ਨੀਤੀ ਆਯੋਗ ਨੇ ਨੈਸ਼ਨਲ ਕੌਂਸਲ ਆਫ਼ ਅਪਲਾਈਡ ਇਕੌਨਮਿਕ ਰਿਸਰਚ (ਐੱਨਸੀਏਈਆਰ) ਦੇ ਸਹਿਯੋਗ ਨਾਲ, ਇੱਕ ਪੋਰਟਲ ਵਿਕਸਿਤ ਕੀਤਾ ਹੈ ਜੋ ਲਗਭਗ 30 ਵਰ੍ਹਿਆਂ (ਭਾਵ 1990-91 ਤੋਂ 2022-23) ਦੀ ਮਿਆਦ ਲਈ ਸਮਾਜਿਕ, ਆਰਥਿਕ ਅਤੇ ਵਿੱਤੀ ਮਾਪਦੰਡਾਂ, ਖੋਜ ਰਿਪੋਰਟਾਂ, ਪੇਪਰਾਂ ਅਤੇ ਰਾਜ ਵਿੱਤ 'ਤੇ ਮਾਹਰ ਟਿੱਪਣੀਆਂ ਦੇ ਡੇਟਾ ਦਾ ਇੱਕ ਵਿਆਪਕ ਭੰਡਾਰ ਹੈ। ਮਾਣਯੋਗ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ 1 ਅਪ੍ਰੈਲ, 2025 ਨੂੰ ਨਵੀਂ ਦਿੱਲੀ ਵਿੱਚ "ਨੀਤੀ ਐੱਨਸੀਏਈਆਰ ਸਟੇਟਸ ਇਕੌਨਮਿਕ ਫੋਰਮ" ਪੋਰਟਲ ਲਾਂਚ ਕਰਨਗੇ।

ਪੋਰਟਲ ਦੇ ਚਾਰ ਮੁੱਖ ਹਿੱਸੇ ਹਨ, ਜਿਨ੍ਹਾਂ ਨੇ ਨਾਮ ਹਨ:

  1. ਰਾਜ ਰਿਪੋਰਟਾਂ - 28 ਭਾਰਤੀ ਰਾਜਾਂ ਦੇ ਮੈਕਰੋ ਅਤੇ ਵਿੱਤੀ ਦ੍ਰਿਸ਼ਟੀਕੋਣ ਦਾ ਸਾਰ ਦਿੰਦੀਆਂ ਹਨ, ਜੋ ਕਿ ਜਨਸੰਖਿਆ, ਆਰਥਿਕ ਢਾਂਚੇ, ਸਮਾਜਿਕ-ਆਰਥਿਕ ਅਤੇ ਵਿੱਤੀ ਸੂਚਕਾਂ ਦੇ ਆਲੇ-ਦੁਆਲੇ ਬਣੀਆਂ ਹੋਈਆਂ ਹਨ।

  2. ਡੇਟਾ ਰਿਪੋਜ਼ਟਰੀ - ਪੰਜ ਕਾਰਜ ਖੇਤਰ ਜਿਵੇਂ ਕਿ ਜਨਸੰਖਿਆ; ਆਰਥਿਕ ਢਾਂਚਾ; ਵਿੱਤੀ; ਸਿਹਤ ਅਤੇ ਸਿੱਖਿਆ ਵਿੱਚ ਸ਼੍ਰੇਣੀਬੱਧ ਪੂਰੇ ਡੇਟਾਬੇਸ ਤੱਕ ਸਿੱਧੀ ਪਹੁੰਚ ਦੀ ਪੇਸ਼ਕਸ਼ ਕਰਦਾ ਹੈ।

  3. ਰਾਜ ਵਿੱਤੀ ਅਤੇ ਆਰਥਿਕ ਡੈਸ਼ਬੋਰਡ - ਸਮੇਂ ਦੇ ਨਾਲ ਮੁੱਖ ਆਰਥਿਕ ਵੇਰੀਏਬਲਜ਼ ਦੇ ਗ੍ਰਾਫਿਕਲ ਪ੍ਰਤੀਨਿਧਤਾਵਾਂ ਨੂੰ ਪ੍ਰਦਰਸ਼ਿਤ ਕਰਦਾ ਹੈ ਅਤੇ ਸੰਖੇਪ ਸਾਰਣੀਆਂ ਰਾਹੀਂ ਡੇਟਾ ਅੰਤਿਕਾ ਜਾਂ ਵਾਧੂ ਜਾਣਕਾਰੀ ਰਾਹੀਂ ਕੱਚੇ ਡੇਟਾ ਤੱਕ ਤੇਜ਼ ਪਹੁੰਚ ਪ੍ਰਦਾਨ ਕਰਦਾ ਹੈ।

  4. ਖੋਜ ਅਤੇ ਟਿੱਪਣੀ - ਰਾਜ ਅਤੇ ਰਾਸ਼ਟਰੀ ਪੱਧਰ 'ਤੇ ਰਾਜ ਦੇ ਵਿੱਤ ਅਤੇ ਵਿੱਤੀ ਨੀਤੀ ਵਿੱਤੀ ਪ੍ਰਬੰਧਨ ਦੇ ਮਹੱਤਵਪੂਰਨ ਪਹਿਲੂਆਂ 'ਤੇ ਵਿਆਪਕ ਖੋਜ 'ਤੇ ਕੇਂਦ੍ਰਿਤ ਹੈ।

ਇਹ ਪੋਰਟਲ ਮੈਕਰੋ, ਵਿੱਤੀ, ਜਨਸੰਖਿਆ, ਅਤੇ ਸਮਾਜਿਕ-ਆਰਥਿਕ ਰੁਝਾਨਾਂ ਦੀ ਸਮਝ ਦੀ ਸਹੂਲਤ ਦੇਵੇਗਾ; ਆਸਾਨੀ ਨਾਲ ਪਹੁੰਚਯੋਗ ਡੇਟਾ ਅਤੇ ਉਪਭੋਗਤਾ-ਅਨੁਕੂਲ ਫਾਰਮੈਟ ਅਤੇ ਇੱਕ ਜਗ੍ਹਾ 'ਤੇ ਇਕਜੁੱਟ ਖੇਤਰੀ ਡੇਟਾ ਦੀ ਚੱਲ ਰਹੀ ਜ਼ਰੂਰਤ ਨੂੰ ਵੀ ਪੂਰੀ ਕਰੇਗਾ। ਇਹ ਹਰੇਕ ਰਾਜ ਦੇ ਡੇਟਾ ਨੂੰ ਦੂਜੇ ਰਾਜਾਂ ਅਤੇ ਰਾਸ਼ਟਰੀ ਅੰਕੜਿਆਂ ਦੇ ਵਿਰੁੱਧ ਬੈਂਚਮਾਰਕ ਕਰਨ ਵਿੱਚ ਹੋਰ ਮਦਦ ਕਰੇਗਾ। ਇਹ ਨੀਤੀ ਨਿਰਮਾਤਾਵਾਂ, ਖੋਜਕਰਤਾਵਾਂ ਅਤੇ ਸੂਚਿਤ ਚਰਚਾਵਾਂ ਅਤੇ ਵਿਚਾਰ-ਵਟਾਂਦਰੇ ਲਈ ਡੇਟਾ ਦਾ ਹਵਾਲਾ ਦੇਣ ਵਿੱਚ ਦਿਲਚਸਪੀ ਰੱਖਣ ਵਾਲੇ ਹੋਰਾਂ ਨੂੰ ਇੱਕ ਮੰਚ ਵੀ ਪ੍ਰਦਾਨ ਕਰੇਗਾ।

ਇਹ ਪੋਰਟਲ ਇੱਕ ਵਿਆਪਕ ਖੋਜ ਕੇਂਦਰ ਵਜੋਂ ਕੰਮ ਕਰੇਗਾ, ਜੋ ਡੂੰਘਾਈ ਨਾਲ ਖੋਜ ਅਧਿਐਨਾਂ ਲਈ ਡੇਟਾ ਅਤੇ ਵਿਸ਼ਲੇਸ਼ਣਾਤਮਕ ਸਾਧਨਾਂ ਦਾ ਭੰਡਾਰ ਪੇਸ਼ ਕਰੇਗਾ। ਇਹ ਜਾਣਕਾਰੀ ਦੇ ਕੇਂਦਰੀ ਭੰਡਾਰ ਵਜੋਂ ਕੰਮ ਕਰੇਗਾ, ਜੋ ਪਿਛਲੇ 30 ਵਰ੍ਹਿਆਂ ਦੇ ਸਮਾਜਿਕ, ਆਰਥਿਕ ਅਤੇ ਵਿੱਤੀ ਸੂਚਕਾਂ ਦੇ ਇੱਕ ਵਿਆਪਕ ਡੇਟਾਬੇਸ ਤੱਕ ਪਹੁੰਚ ਪ੍ਰਦਾਨ ਕਰੇਗਾ। ਇਤਿਹਾਸਕ ਰੁਝਾਨਾਂ ਅਤੇ ਅਸਲ-ਸਮੇਂ ਦੇ ਵਿਸ਼ਲੇਸ਼ਣ ਦਾ ਲਾਭ ਉਠਾ ਕੇ, ਉਪਭੋਗਤਾ ਪ੍ਰਗਤੀ ਨੂੰ ਟਰੈਕ ਕਰਨ, ਉੱਭਰ ਰਹੇ ਪੈਟਰਨਾਂ ਦੀ ਪਹਿਚਾਣ ਕਰਨ ਅਤੇ ਵਿਕਾਸ ਲਈ ਪ੍ਰਮਾਣ-ਅਧਾਰਿਤ ਨੀਤੀਆਂ ਤਿਆਰ ਕਰਨ ਦੇ ਯੋਗ ਹੋਣਗੇ।

*****

ਐੱਮਜੇਪੀਐੱਸ/ਐੱਸਆਰ


(Release ID: 2117208) Visitor Counter : 15